ਅਮਰਜੀਤ ਢਿੱਲੋਂ
ਸਾਡਾ ਦੇਸ਼ ਭਾਰਤ ਗਰੀਬ ਮੁਲਕ ਨਹੀਂ। ਇਹ ਵਾਕਿਆ ਹੀ ਸੋਨੇ ਦੀ ਚਿੜੀ ਹੈ, ਪਰ ਇਹ ਸੋਨੇ ਦੀ ਚਿੜੀ ਕੁਝ ਕੁ ਸ਼ਿਕਾਰੀਆਂ ਦੇ ਪਿੰਜਰੇ 'ਚ ਹੀ ਬੰਦ ਹੈ। ਪੈਦਾਵਾਰ, ਨਿਰਮਾਣ ਅਤੇ ਸੇਵਾ ਨੂੰ ਹੀਣ ਕਾਰਜ ਸਮਝਣ ਵਾਲਾ ਲੁਟੇਰਾ ਹਿੰਦੂਤਵ (ਇਸ 'ਚ ਉਨ•ਾਂ ਦੇ ਸਾਥੀ ਮੁਸਲਮ, ਪਾਰਸੀ ਅਤੇ ਸਿੱਖ ਵੀ ਹੋ ਸਕਦੇ ਹਨ) ਪੂਰੀ ਤਰ•ਾਂ ਐਯਾਸ਼ ਜ਼ਿੰਦਗੀ ਜਿਉਂਦਾ ਹਿੰਦੂਆਂ (ਭਾਰਤੀਆਂ) 'ਚ ਸਰਵਉੱਚ ਸਥਾਨ ਪ੍ਰਾਪਤ ਕਰਤਾ ਹੈ। ਸਾਮੰਤਸ਼ਾਹੀ, ਰਜਵਾੜਾਸ਼ਾਹੀ ਅਤੇ ਜੰਗੀਰਦਾਰੀ ਆਜ਼ਾਦੀ ਤੋਂ ਬਾਅਦ ਖਤਮ ਹੋ ਗਈ ਤਾਂ ਇਸ ਲੁਟੇਰੀ ਜਮਾਤ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਕਾਲੇ ਧਨ ਨੇ ਆਪਣੇ ਮੋਢਿਆਂ 'ਤੇ ਲੈ ਲਈ। ਕਾਲੇ ਧਨ ਦਾ ਦਾਨ ਲੈ ਕੇ ਪੁਜਾਰੀ ਵਰਗ, ਧਰਮ ਦਾ ਅਤਿ ਲਾਭਦਾਇਕ ਧੰਧਾ ਕਰਦਾ ਹੈ। (ਹਿੰਗ ਲੱਗੇ, ਨਾ ਫਟਕੜੀ ਰੰਗ ਚੋਖਾ ਹੋਵੇ) ਕਾਲੇ ਧਨ ਦੇ ਬਦਲੇ 'ਚ ਪੁਜਾਰੀ ਵਰਗ ਦੋ ਨੰਬਰ ਦਾ ਕੰਮ ਕਰਨ ਵਾਲੇ ਬਲੈਕ ਮਾਰਕੀਟੀਆਂ ਅਤੇ ਦੇਸ਼ ਧਰੋਹੀਆਂ ਨੂੰ ਦਾਨ ਕਰਨ ਵਾਲੇ ਧਰਮਾਤਮਾਵਾਂ ਦਾ ਸਰਟੀਫਿਕੇਟ ਮੁਹੱਈਆ ਕਰਦਾ ਹੈ। ਕਾਲੇ ਧਨ ਦਾ ਧੰਧਾ ਕਰਨ ਵਾਲੇ ਖਰਬਾਂ ਪਤੀਆਂ ਦੇ ਨਾਂਅ 'ਤੇ ਵੱਡੇ-ਵੱਡੇ ਮੰਦਰ ਉਸਾਰੇ ਜਾਂਦੇ ਹਨ। ਭਾਰਤ 'ਚ ਸਿਰਫ ਦੋ ਟਨ ਸੋਨੇ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ ਜੋ ਸਰਕਾਰ ਕੋਲ ਰਹਿੰਦੀ ਹੈ, ਪਰ ਕਾਲਾ ਧੰਧਾ ਕਰਨ ਵਾਲਿਆਂ ਕੋਲ 20 ਹਜ਼ਾਰ ਟਨ ਸੋਨੇ ਤੋਂ ਵੀ ਜ਼ਿਆਦਾ ਹੈ। ਇਸੇ ਸੋਨੇ 'ਚੋਂ ਕਈ ਸਾਲ ਪਹਿਲਾਂ ਭਾਜਪਾ ਆਗੂ ਵਾਜਪਾਈ ਜੀ ਨੇ ਕੇਂਦਰ ਸਰਕਾਰ ਨੂੰ ਦੋ ਹਜ਼ਾਰ ਟਨ ਸੋਨਾ ਕਰਜੇ ਦੇ ਰੂਪ 'ਚ ਦਿਵਾਉਣ ਦੀ ਗੱਲ ਕੀਤੀ ਸੀ। ਇਸ ਵਕਤ ਜਿੰਨੇ ਸਰਕਾਾਰੀ ਕਰਮਚਾਰੀ ਹਨ ਉਨ•ਾਂ ਤੋਂ ਕਿਤੇ ਜ਼ਿਆਦਾ ਨੌਕਰ ਕਾਲਾ ਧੰਧਾ ਕਰਨ ਵਾਲਿਆਂ ਕੋਲ ਹਨ। ਜੋ ਕਾਲੇ ਧਨ ਰਾਹੀਂ ਐਸ਼ ਪ੍ਰਸ਼ਤੀ ਕਰ ਰਹੇ ਹਨ।
ਸਾਡੇ ਦੇਸ਼ 'ਚ ਸ਼ਹਿਰਾਂ 'ਚ 500 ਰੁਪਏ ਕਮਰਾ ਕਿਰਾਏ 'ਤੇ ਲੈ ਕੇ ਫੈਕਟਰੀ ਦਾ ਮਜ਼ਦੂਰ ਮਸਾਂ 1500 ਰੁਪਏ ਮਹੀਨਾ ਕਮਾਉਂਦਾ ਹੈ, ਪਰ ਦਿੱਲੀ 'ਚ ਦੇਹ ਵਪਾਰ ਦਾ ਧੰਧਾ ਕਰਦੀਆਂ ਫੜ•ੀਆਂ ਗਈਆਂ ਲੜਕੀਆਂ ਨੇ ਦੱਸਿਆ ਸੀ ਕਿ ਉਨ•ਾਂ ਦੀ ਇੱਕ ਰਾਤ ਦੀ ਫੀਸ 10 ਤੋਂ 15 ਹਜ਼ਾਰ ਰੁਪਏ ਹੈ। ਇਸ ਤਰ•ਾਂ ਦੀ ਅਯਾਸ਼ੀ ਕਰਨ ਲਈ ਫੀਸ ਕਾਲੇ ਧੰਧੇ 'ਚੋਂ ਹੀ ਦਿੱਤੀ ਜਾ ਸਕਦੀ ਹੈ। ਭਾਰਤ ਦੀ 12 ਕਰੋੜ ਆਬਾਦੀ ਕਾਲੇ ਧਨ ਦੀ ਬਦੌਲਤ ਅਮਰੀਕੀਆਂ ਵਰਗਾ ਸ਼ਾਹਾਨਾ ਜੀਵਨ ਬਤੀਤ ਕਰਦੀ ਹੈ। 12 ਕਰੋੜ ਮਾਧਿਅਮ ਵਰਗ (ਮਿਡਲ ਵਰਗ) ਉਨ•ਾਂ (ਉਪਰਲਿਆਂ) ਦੀ ਰੀਸੋ-ਰੀਸ ਆਪਣਾ ਬੱਜਟ ਖਰਾਬ ਕਰਦੇ ਹਨ। 12 ਕਰੋੜ ਨਿਮਨ ਮੱਧ ਵਰਗ ਦਾਜ ਦੇ ਆਸਰੇ ਆਪਣਾ ਜੀਵਨ ਕਰਜ਼ੇ 'ਚ ਡੁਬੋਈ ਰੱਖਦੇ ਹਨ। ਬਾਕੀ ਬਚੀ 70 ਕਰੋੜ ਤੋਂ ਉੱਪਰ ਜਨਤਾ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਤਰਸਦੀ ਹੈ। ਇਨ•ਾਂ 'ਚੋਂ ਅੱਧਿਆਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੈ। ਭਾਰਤ ਵਾਸੀਆਂ ਦਾ ਮਕਸਦ ਨੰਬਰ ਇੱਕ ਤੇ ਅਮੀਰ ਹੋਣਾ, ਨੰਬਰ ਦੋ ਤੇ ਸ਼ੌਕੀਨ (ਭੋਗਵਾਦੀ) ਹੋਣ ਅਤੇ ਨੰਬਰ ਤਿੰਨ ਕਿਸਮਤ ਨੂੰ ਰੋ ਕੇ ਦਰਿਦਰੀ ਹੰਢਾਉਣਾ ਹੀ ਰਹਿ ਗਿਆ ਹੈ। ਗੈਰ ਜਥੇਬੰਦਕ ਸਿਆਸੀ ਪਾਰਟੀਆਂ ਕਾਲੇ ਧਨ ਦੇ ਆਸਰੇ ਹੀ ਚਲਦੀਆਂ ਹਨ। ਬਦਲੇ 'ਚ ਇਹ ਪਾਰਟੀਆਂ ਧਨ ਕੁਬੇਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਧਰਮ ਦਾ ਧੰਧਾ ਕਾਲੇ ਧਨ ਨਾਲ ਹੀ ਚੱਲਦਾ ਹੈ ਅਤੇਕਾਲੇ ਧਨ ਦਾ ਹੀ ਸਤਿਕਾਰ ਕਰਦਾ ਹੈ। ਬਕੌਲ ਸ਼ਾਇਰ ਪਾਤਰ “ਕਾਲੇ ਧਨ ਦੇ ਚਿੱਟੇ ਸਿੱਕੇ ਚਾੜ• ਗਏ ਵਿਉਪਾਰੀ। ਮੰਦਰ ਵਿੱਚ ਮੁਸਕਾਈ ਜਾਵੇ, ਫਿਰ ਵੀ ਕ੍ਰਿਸ਼ਨ ਮੁਰਾਰੀ।” ਕਾਲਾ ਧੰਧਾ ਕਰਨ ਵਾਲੇ, ਗੈਰ ਜਥੇਬੰਦਕ ਸਿਆਸਤਦਾਨ, ਅਫਸਰਸ਼ਾਹੀ ਅਤੇ ਪੁਜ਼ਾਰੀ ਇਹ ਚਾਰੇ ਹੀ ਦੇਸ਼ ਦੇ ਵਿਨਾਸ਼ ਦਾ ਕਾਰਨ ਹਨ। “ਨੇਤਾ, ਸਾਧ, ਵਿਉਪਾਰੀ, ਅਫਸਰ ਤੇ ਹੋਵੇ ਵਿਸ਼ਵਾਸ਼ ਕਿਵੇਂ ਕਹਿਣੀ ਹੋਰ ਤੇ ਕਰਨੀ ਹੋਰ, ਧੰਧਾ ਹੋਰ ਕਮਾਈਆਂ ਹੋਰ।
Monday, October 19, 2009
Subscribe to:
Post Comments (Atom)
No comments:
Post a Comment