Wednesday, October 21, 2009

ਖੂਬਸੂਰਤੀ ਦੀ ਸਲਤਨਤ

ਅਮਰਜੀਤ ਢਿੱਲੋਂ
ਚਾਰਪਾਈ ਹਮੇਸ਼ਾ ਉਸੇ ਦੀ ਹੁੰਦੀ ਹੈ ਜਿਹੜਾ ਉਸ ਉਪਰ ਸੌਂ ਰਿਹਾ ਹੋਵੇ। ਕਈ ਵਾਰ ਜ਼ਿੰਦਗੀ ਜਿਉਣ ਲਈ ਜ਼ਿੰਦਗੀ 'ਚ ਕਿਸੇ ਗਲਤ ਫਹਿਮੀ ਦਾ ਹੋਣਾ ਵੀ ਜ਼ਰੂਰੀ ਹੁੰਦੀ ਹੈ ਪਰ ਅਸਲੀ ਜ਼ਿੰਦਗੀ ਉਹੀਓ ਹੁੰਦੀ ਹੈ। ਜਿਸ ਵਿੱਚ ਕਿਸੇ ਕਿਸਮ ਦੀ ਗਲਤ ਫਹਿਮੀ ਦੀ ਗੁੰਜ਼ਾਇਸ ਨਾ ਹੋਵੇ। ਕਈ ਵਾਰੀ ਇੱਕ ਨਜ਼ਰ ਦੀ ਵਾਕਫੀਅਤ ਹੀ ਸਾਲਾਂ ਦੀ ਵਾਕਫੀਅਤ ਨਾਲੋਂ ਵਧੇਰੇ ਵਿਸ਼ਵਾਸ਼ਜਨਕ ਹੋ ਸਕਦੀ ਹੈ। ਪੀੜ•ਾਂ ਦੇਣਾ ਜ਼ਾਲਮ ਦਿਲ ਦੀ ਨਿਸ਼ਾਨੀ ਹੈ। ਖੁਸ਼ੀ ਦੇਣਾ ਖੂਬਸੂਰਤੀ ਦੀ ਸਲਤਨਤ ਹੈ। ਅਸੀਂ ਹਮੇਸ਼ਾ ਕਿਸੇ ਨੂੰ ਦੇਖ ਕੇ ਇੰਜ ਮਹਿਸੂਸ ਕਰਦੇ ਹਾਂ ਜਿਵੇਂ ਕਿ ਪਹਿਲਾਂ ਮਿਲੇ ਹੋਈਏ ਦਰ ਅਸਲ ਅਸੀਂ ਕਿਸੇ ਨੂੰ ਵੀ ਮਿਲੇ ਨਹੀਂ ਹੁੰਦੇ ਕਿਉਂਕਿ ਅਸੀਂ ਤਾਂ ਮਿਲ ਕੇ ਵੀ ਅਜ਼ਨਬੀ ਰਹਿੰਦੇ ਹਾਂ। “ਜੇ ਕਦੇ ਮੈਂ ਖੁਦ ਨੂੰ ਮਿਲਿਆ ਕਿੱਦਾਂ ਆਵੇਗੀ ਪਹਿਚਾਣ, ਮੁੱਦਤ ਹੋਈ ਮੈਂ ਤਾਂ ਆਪਣੇ ਆਪ ਨੂੰ ਮਿਲਿਆ ਨਹੀਂ।” ਬਕੌਲ ਉਰਦੂ ਸ਼ਾਇਰ “ਸਾਰੀ ਉਮਰ ਗੁਜ਼ਾਰ ਦੀ ਖੁਦਾ ਕੀ ਤਲਾਸ਼ ਮੇਂ, ਆਪਣੀ ਨਾ ਕੀ ਤਲਾਸ਼ ਯਹੀ ਭੂਲ ਗਈ।” ਜਿਨ•ਾ ਪਾਸ ਦਿਲ ਦੀ ਦੌਲਤ ਹੁੰਦੀ ਹੈ ਉਸ ਦੇ ਨਾ ਖਰਚੇ ਜਾਣ ਦਾ ਦਰਦ ਸਿਰਫ ਉਹੀਓ ਜਾਣਦੇ ਹਨ। ਅੱਜ ਕੱਲ• ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਇਹ ਬੌਣੀਆਂ ਸਖਸ਼ੀਅਤਾਂ ਦਿਲ ਦੀ ਦੌਲਤ ਤੋਂ ਸਖਣੀਆਂ ਹਨ। ਇਨ•ਾਂ 'ਚ ਸੰਵੇਦਨਸ਼ੀਲਤਾ ਨਹੀਂ। ਇਹ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਸਮਾਜ ਨੂੰ ਉਸਾਰੂ ਸੋਚ ਵਾਲਾ, ਖੂਬਸੂਰਤ ਬਣਾਉਣ ਲਈ ਇਨ•ਾਂ 'ਚ ਚਿੰਤਾ ਬਿਲਕੁੱਲ ਹੀ ਨਹੀਂ। ਸਮਾਜ 'ਚ ਜੋ ਵੀ ਗਲਤ ਹੋ ਰਿਹਾ ਹੈ ਉਸ ਬਾਰੇ ਇਨ•ਾਂ ਦੇ ਮਨ 'ਚ ਕਿਸੇ ਕਿਸਮ ਦਾ ਗੁੱਸਾ ਨਹੀਂ। ਅਸੀਂ ਇਨ•ਾਂ ਨੂੰ ਭਾਣਾ ਮੰਨਣ ਵਾਲੇ, ਨਿਰਮੋਹੀ ਮਨੁੱਖ ਬਣਾ ਦਿੱਤਾ ਹੈ। ਸ਼ੋਰ ਪ੍ਰਦੂਸ਼ਣ ਚਰਮ ਸੀਮਾ 'ਤੇ ਪਹੁੰਚ ਚੁੱਕਿਆ ਹੈ। ਜਲ ਵਾਯੂ, ਵਾਤਾਵਰਣ ਪ੍ਰਦੂਸ਼ਣ ਕਾਰਨ ਧਰਤੀ ਬਦਸੂਰਤ ਹੋ ਰਹੀ ਹੈ। ਹਰਿਆਲੀ ਖਤਮ ਹੋ ਰਹੀ ਹੈ। ਨੌਜਵਾਨ ਨਸ਼ਿਆ 'ਚ ਗਲਤਾਨ ਹਨ। ਅੰਧ-ਵਿਸ਼ਵਾਸ਼ ਦਿਨੋਂ ਦਿਨ ਵੱਧ ਰਿਹਾ ਹੈ। ਪੁੱਛਾਂ ਦੇਣ ਵਾਲੇ ਚੇਲੇ, ਤਾਂਤਰਿਕ, ਡੇਰੇਦਾਰਾਂ ਦੀ ਫੌਜ ਵੱਧ ਰਹੀ ਹੈ। ਕੰਮ ਸੱਭਿਆਚਾਰ ਖਤਮ ਹੋ ਰਿਹਾ ਹੈ। ਵਿਹਲੜ ਮਨੁੱਖ, ਕਿਰਤੀਆਂ ਨੂੰ ਲੁੱਟਣ ਦੇ ਨਵੇਂ ਤੋਂ ਨਵੇਂ ਢੰਗ ਈਜਾਦ ਕਰ ਰਹੇ ਹਨ। ਪਰ ਬੌਣੀਆਂ ਸਖਸ਼ੀਅਤਾਂ ਕਹਿੰਦੀਆਂ ਹਨ 'ਚੱਲ ਹੋਊ, ਆਪਾਂ ਕੀ ਲੈਣਾ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਅੱਗ ਇੱਕ ਦਿਨ ਆਪਣੇ ਘਰ ਤੱਕ ਵੀ ਪਹੁੰਚ ਜਾਵੇਗੀ। ਇਹ ਜੋ ਰੌਲਾ ਗੌਲਾ ਤੈਥੋਂ ਅਜੇ ਤਾਂ ਪੈਂਦਾ ਦੂਰ, ਤੇਰੇ ਘਰ ਤੱਕ ਵੀ ਆ ਜਾਣੈ ਰਖੀਂ ਰਤਾ ਖਿਆਲ। ਕੀਟਨਾਸ਼ਕਾਂ, ਰਸਾਇਣਾਂ ਦੀ ਅੰਨ•ੀ ਵਰਤੋਂ, ਨਹਿਰਾਂ 'ਚ ਆ ਰਿਹਾ ਤੇਜ਼ਾਬੀ ਪਾਣੀ, ਦਿਨੋ-ਦਿਨ ਵੱਧ ਰਹੀਆਂ ਭਿਆਨਕ ਬਿਮਾਰੀਆਂ, ਕੈਂਸਰ ਦੇ ਉਸਰ ਰਹੇ ਹਸਪਤਾਲ, ਅਸੀਂ ਇਨ•ਾਂ ਤੋਂ ਅਛੂਤੇ ਕਿਵੇਂ ਰਹਿ ਸਕਦੇ ਹਾਂ। ਮਾਦਾ ਭਰੂਣ ਹੱਤਿਆ ਵਰਗੇ ਜ਼ਾਲਿਮ ਵਰਤਾਰੇ, ਦਾਜ ਜਿਹੀਆਂ ਭੈੜੀਆਂ ਕਰੀਤੀਆਂ ਇਹ ਸਭ ਸਾਡੀ ਸੋਚ ਦਾ ਹੀ ਤਾਂ ਹਿੱਸਾ ਹਨ। ਇਸ ਸਮਾਜ 'ਚ ਤੁਹਾਨੂੰ ਜ਼ਿੰਦਗੀ ਦੇਣ ਕੋਈ ਨਹੀਂ ਆਵੇਗਾ। ਇਹ ਸਭ ਤੁਹਾਡਾ ਆਪਣਾ ਹੀ ਜਤਨ ਹੈ। ਜੇ ਤੁਸੀਂ ਇਸ ਸਮਾਜ ਨੂੰ ਸੋਹਣਾ ਬਣਾਉਣ ਲਈ ਜਤਨ ਕਰਦੇ ਹੋ ਤਾਂ ਆਪਣੇ ਲਈ 'ਖੂਬਸੂਰਤੀ ਦੀ ਸਲਤਨਤ' ਸਿਰਜ ਸਕਦੇ ਹੋ।

No comments:

Post a Comment