Wednesday, October 21, 2009

ਮਿਰਤਕ ਵੀ ਕਈ ਕਾਜ ਸਵਾਰੇ

ਅਮਰਜੀਤ ਢਿੱਲੋਂ
ਆਮ ਤੌਰ 'ਤੇ ਮਿਰਤਕ ਸਰੀਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਾਂ ਮਿੱਟੀ ਹੈ, ਇਹ ਨੂੰ ਜਿਵੇਂ ਮਰਜੀ ਕਿਉਂਟ ਦਿਓ ਅਤੇ ਇਹ ਵੀ ਕਿ ਤੇਰਾ ਚੰਮ ਨਹੀਂ ਕਿਸੇ ਕੰਮ ਆਉਂਣਾ, ਪਸ਼ੂਆਂ ਦੇ ਹੱਡ ਵਿਕਦੇ। ਪਰ ਮਿਰਤਕ ਸਰੀਰ ਮਿੱਟੀ ਨਹੀਂ, ਮੈਡੀਕਲ ਖੋਜ ਵਾਸਤੇ ਇੱਕ ਅਨਮੋਲ ਹੀਰਾ ਹੁੰਦਾ ਹੈ। 15 ਸਿੱਖਿਅਤ ਡਾਕਟਰਾਂ ਲਈ ਇੱਕ ਮਿਰਤਕ ਸਰੀਰ ਹੋਣਾ ਜਰੂਰੀ ਹੈ। ਪਰ ਸਾਡੇ ਦੇਸ਼ ਵਿੱਚ 50 ਸਿੱਖਿਅਤ ਡਾਕਟਰਾਂ ਦੇ ਹਿੱਸੇ ਮਸਾਂ ਇੱਕ ਮਿਰਤਕ ਮਨੁੱਖੀ ਸਰੀਰ ਹੀ ਆਉਂਦਾ ਹੈ। ਦਿਮਾਗੀ ਤੌਰ 'ਤੇ ਮਰ ਚੁੱਕਿਆ ਇੱਕ ਚੱਲਦੇ ਦਿਲ ਵਾਲਾ ਮਿਰਤਕ ਸਰੀਰ 8 ਮਨੁੱਖੀ ਜਾਨਾਂ ਬਚਾ ਸਕਦਾ ਹੈ। ਇਸ ਤਰ•ਾਂ ਇਸ ਦੀ ਕੀਮਤ ਕਿਸੇ ਵੀ ਤਰ•ਾਂ ਪੈਸਿਆਂ 'ਚ ਨਹੀਂ ਗਿਣੀ ਜਾ ਸਕਦੀ। ਪਹਿਲਾਂ ਗਿਆਨ ਦੀ ਘਾਟ ਕਾਰਨ ਹੀ ਕਿਹਾ ਜਾਂਦਾ ਸੀ ਕਿ “ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ”। ਪਰ ਅੱਜ ਇਹ ਧਾਰਨਾਵਾਂ ਗਲਤ ਸਾਬਤ ਹੋ ਗਈਆਂ ਹਨ।
25 ਜਨਵਰੀ 2009 ਤੋਂ ਚੈਨਈ ਦੀ ਇੱਕ ਖਬਰ ਅਨੁਸਾਰ ਤਿੰਨ ਸਾਲਾ ਬੱਚੀ ਵੱਲੋਂ ਤਿੰਨ ਜਣਿਆਂ ਨੂੰ ਜੀਵਨ ਦਾਨ ਦਿੱਤਾ ਗਿਆ। ਕੇਰਲਾ ਵਾਸੀ ਰੇਨਿਲਸਨ ਆਪਣੀ ਪਤਨੀ ਨਿਸ਼ਾ ਅਤੇ ਤਿੰਨ ਸਾਲਾ ਬੱਚੀ ਨਾਲ ਕਾਰ 'ਚ ਜਾ ਰਿਹਾ ਸੀ ਕਿ 20 ਜਨਵਰੀ ਨੂੰ ਬੰਗਲੌਰ 'ਚ ਕਾਰ ਹਾਦਸਾ ਗ੍ਰਸਤ ਹੋ ਗਈ। ਜਿਸ 'ਚ ਉਸ ਦੀਆਂ ਹੱਡੀਆਂ ਟੁੱਟ ਗਈਆਂ। ਪਤਨੀ ਨਿਸ਼ਾ ਮਾਰੀ ਗਈ ਅਤੇ ਬੱਚੀ ਤਮੰਨਾ ਦੀ ਦਿਮਾਗੀ ਮੌਤ ਹੋ ਗਈ। ਰੇਨਿਲਸਨ ਵੱਲੋਂ ਬੱਚੀ ਦਾ ਸਰੀਰ ਦਾਨ ਕਰ ਦਿੱਤਾ ਗਿਆ। ਡਾਕਟਰਾਂ ਵੱਲੋਂ ਦਿਲ ਰੋਗ ਤੋਂ ਪੀੜਤ 21 ਮਹੀਨੇ ਦੇ ਬੱਚੇ ਦੇ ਇਸ ਬੱਚੀ ਦਾ ਦਿਲ ਲਗਾ ਦਿੱਤਾ ਗਿਆ। ਉਸ ਦਾ ਜਿਗਰ ਚੇਨਈ ਦੇ ਇੱਕ ਢਾਈ ਸਾਲਾ ਬੱਚੇ ਦੇ ਲਾਇਆ ਗਿਆ ਅਤੇ ਗੁਰਦੇ 60 ਸਾਲਾ ਬਜੁਰਗ ਦੇ ਲਾਏ ਗਏ। ਇਸ ਤਰ•ਾਂ ਇਹ ਮਿਰਤਕ ਬੱਚੀ ਤਿੰਨ ਜਣਿਆਂ ਨੂੰ ਜੀਵਨ ਬਖਸ਼ ਗਈ। ਸੰਨ 2000 'ਚ ਚੇਨਈ ਦੇ ਸੀ.ਐਮ.ਸੀ. ਹਸਪਤਾਲ 'ਚ ਇੱਕ ਵਿਅਕਤੀ 40 ਸਾਲਾ ਬੋਥਨ ਜੀ ਫਿਲਿਪ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਸੀ। ਇਸੇ ਹਸਪਤਾਲ 'ਚ ਕੰਮ ਕਰਦੀ ਉਸ ਦੀ ਸਾਲੀ ਡਾ. ਐਮਨੀ ਦੇਵਸੀਆ ਨੇ ਬੋਥਨ ਦੀ ਮਾਂ ਸ੍ਰੀਮਤੀ ਰੋਜਾ ਫਿਲਿਪ ਨੂੰ ਪ੍ਰੇਰਿਤ ਕਰਕੇ ਬੋਥਨ ਦਾ ਸਰੀਰ ਦਾਨ ਕਰਵਾ ਦਿੱਤਾ। ਉਸ ਦਾ ਦਿਲ ਮਰਨ ਕਿਨਾਰੇ ਪਏ ਇੱਕ ਦਿਲ ਦੇ ਮਰੀਜ ਦੇ ਲਾ ਦਿੱਤਾ ਗਿਆ। ਦੋ ਵਿਅੱਕਤੀਆਂ ਦੇ ਉਸ ਦਾ ਇੱਕ ਇੱਕ ਗੁਰਦਾ ਲਗਾ ਦਿੱਤਾ ਗਿਆ। ਉਸ ਦੀਆਂ ਅੱਖਾਂ ਦੋ ਅੰਨ•ੈ ਵਿਅਕਤੀਆਂ ਦੇ ਲਗਾ ਦਿੱਤੀਆਂ ਗਈਆਂ। ਉਸ ਦੀ ਚਮੜੀ ਇੱਕ ਪੂਰੀ ਤਰ•ਾਂ ਸੜ ਚੁੱਕੇ ਆਦਮੀ ਦੇ ਲਾ ਕੇ ਉਸ ਨੂੰ ਬਚਾ ਲਿਆ। ਇਸ ਤਰ•ਾਂ ਉਹ ਛੇ ਵਿਅਕਤੀਆਂ ਨੂੰ ਜੀਵਨ ਦਾਨ ਦੇਣ ਵਾਲਾ ਬਣ ਗਿਆ।
ਸੰਨ 2000 'ਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ 14 ਮੈਂਬਰਾਂ ਨੇ ਕ੍ਰਿਸ਼ਨ ਬਰਗਾੜੀ ਅਤੇ ਐਡਵੋਕੇਟ ਅਵਤਾਰ ਗੋਂਦਾਰਾ ਦੀ ਅਗਵਾਈ 'ਚ ਸਰੀਰ ਦਾਨ ਕਰਨ ਲਈ ਫਰੀਦਕੋਟ ਕਚਹਿਰੀਆਂ 'ਚ ਫਾਰਮ ਭਰੇ (ਜਿਹਨਾਂ 'ਚ ਲੇਖਕ ਵੀ ਸ਼ਾਮਿਲ ਸੀ) 2002 'ਚ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਕਾਰਨ ਕ੍ਰਿਸ਼ਨ ਬਰਗਾੜੀ ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਸਵੈ ਇੱਛਤ ਸਰੀਰਦਾਨੀ ਬਣਿਆ। ਤਰਕਸ਼ੀਲ ਵਿਚਾਰਾਂ ਵਾਲੇ ਲੋਕ ਹੁਣ ਤੱਕ 48 ਮਿਰਤਕ ਸਰੀਰ ਮੈਡੀਕਲ ਖੋਜ ਲਈ ਦਾਨ ਕਰ ਚੁੱਕੇ ਹਨ। ਪੰਜਾਬ 'ਚ ਹੁਣ ਇਹ ਇੱਕ ਲਹਿਰ ਦਾ ਰੂਪ ਧਾਰਨ ਕਰ ਗਈ ਹੈ। ਅਗਲੇ ਪਿਛਲੇ ਜਨਮਾਂ ਦੇ ਮਿੱਥਿਆ ਪ੍ਰਚਾਰ ਅਤੇ ਰੂਹਾਂ ਦੇ ਜੰਜਾਲ 'ਚੋਂ ਨਿਕਲ ਕੇ ਸਾਨੂੰ ਮਿਰਤਕ ਸਰੀਰ ਦਾਨ ਕਰਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਬਕੌਲ ਸ਼ਾਇਰ “ ਕਿ ਜਬ ਤੂੰ ਨਾ ਚੱਲ ਸਕੇ ਤੋਂ ਤੇਰੀ ਦਾਸਤਾਂ ਚਲੇ।”
ਅਮਰਜੀਤ ਢਿੱਲੋਂ
Ê ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
94171-20427

No comments:

Post a Comment