ਅਮਰਜੀਤ ਢਿੱਲੋਂ
ਆਸਤਕ ਦਾ ਭਾਵ ਕਿਸੇ ਦੀ ਆਸ ਤੱਕਣ ਵਾਲਾ। ਹਮੇਸ਼ਾ ਕਿਸੇ ਦੀ ਆਸ (ਸਹਾਰਾ) ਜਾਂ ਆਸਰਾ ਤੱਕਣ ਵਾਲੇ ਨੂੰ ਹੀ ਆਸਤਕ ਕਹਿੰਦੇ ਹਨ। ਧਿੱਗ ਤਿਨਾ ਦਾ ਜੀਵਿਆ ਜਿੰਨਾਂ ਪਰਾਈ ਆਸ। ਤੱਕੇ ਜੋ ਸਹਾਰਾ ਉਹਦੀ ਕੀ ਹੈ ਜ਼ਿੰਦਗਾਨੀ ਆਦਿ ਲਾਈਨਾਂ ਆਸਤਕਾਂ 'ਤੇ ਪੂਰੀਆਂ ਢੁਕਦੀਆਂ ਹਨ। ਨਾਸਤਕ ਦਾ ਮਤਲਬ ਨਾ ਆਸ ਤੱਕਣ ਵਾਲਾ। ਜੋ ਹਮੇਸ਼ਾ ਆਪਣੇ ਪੈਰਾਂ 'ਤੇ ਖੜ•ਾ ਹੋਣਾ ਲੋਚਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਸਮੁੱਚੇ ਬ੍ਰਹਿਮੰਡ 'ਚ ਕੋਈ ਅਦਿੱਖ ਸ਼ਕਤੀ ਨਹੀਂ। ਇਹ ਸਾਰੀ ਕਾਇਨਾਤ 'ਚ ਖਰਬਾਂ ਸਾਲਾਂ 'ਚ ਆਪਣੇ ਆਪ ਬਣੇ ਨਿਯਮਾਂ ਤਹਿਤ ਚੱਲ ਰਹੀ ਹੈ। ਜਿਸ ਨੂੰ ਅਸੀਂ ਕੁਦਰਤੀ ਨਿਯਮ ਕਹਿੰਦੇ ਹਾਂ, ਪਰ ਆਸਤਕਾਂ ਨੂੰ ਇਸ ਕਿਸਮ ਦੀ ਕੋਈ ਸੋਝੀ ਨਹੀਂ ਹੁੰਦੀ। ਜਾਂ ਆਪਣੇ ਲਾਈ ਲੱਗ ਪੁਣੇ ਕਾਰਨ ਉਹ ਸੋਝੀ ਕਰਨਾ ਹੀ ਨਹੀਂ ਚਾਹੁੰਦੇ। ਉਹ ਹਮੇਸ਼ਾ ਕਿਸੇ ਨਾ ਕਿਸੇ ਅਦਿੱਖ ਸ਼ਕਤੀ ਅੱਗੇ ਨਤਮਸਤਕ ਹੁੰਦੇ ਰਹਿੰਦੇ ਹਨ। ਹਮੇਸ਼ਾ ਕਹਿੰਦੇ ਹਨ ਸੱਚੇ ਪਾਤਸ਼ਾਹ ਸੁੱਖ ਰੱਖੀਂ। ਗੱਡੀ ਚਲਾਉਣ ਤੋਂ ਪਹਿਲਾਂ ਸਟੇਰਿੰਗ ਨੂੰ ਮੱਥਾ ਟੇਕਦੇ ਹਨ। ਕੰਨਾਂ ਨੂੰ ਹੱਥ ਲਾਉਂਦੇ ਹਨ ਤੇ ਫਿਰ ਬੁਲ•ਾਂ 'ਚ ਕੋਈ ਫੁਸਫੁਸਾਹਟ ਜਿਹੀ ਕਰਕੇ ਗੱਡੀ ਸਟਾਰਟ ਕਰਦੇ ਹਨ। ਸ਼ਾਇਦ ਉਨ•ਾਂ ਨੂੰ ਆਪਣੀ ਗੱਡੀ ਡਰਾਈਵਿੰਗ 'ਤੇ ਵਿਸ਼ਵਾਸ਼ ਨਹੀਂ ਹੁੰਦਾ। ਰਾਹ 'ਚ ਆਉਂਦੇ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਦੇ ਜਾਂਦੇ ਹਨ। ਹਾਲਾਂਕਿ ਮੱਥਾ ਟੇਕਣ ਵੇਲੇ ਧਿਆਨ ਪਾਸੇ ਹੋ ਜਾਣ ਕਾਰਨ ਹਾਦਸਾ ਵਾਪਰ ਸਕਦਾ ਹੈ।
ਨਾਸਤਕ ਸਵੇਰੇ ਉਠਣਸਾਰ ਆਪਣੇ ਆਪ ਨਾਲ ਜਵਾਬ ਸਵਾਲ ਕਰਦਾ ਹੈ। ਦਿਨ ਦੇ ਕੰਮ ਦੀ ਯੋਜਨਾ ਬਣਾਉਂਦਾ ਹੈ। ਵਿਦਿਆਰਥੀ ਪੜ•ਣਾ ਸ਼ੁਰੂ ਕਰਦੇ ਹਨ। ਜਦੋਂ ਕਿ ਆਸਤਕ ਵਿਦਿਆਰਥੀ ਪਾਸ ਹੋਣ ਲਈ ਸੁਖਣਾ ਸੁਖਦੇ ਹਨ। ਕਈ ਸਕੂਲਾਂ 'ਚ ਵਿਦਿਆਰਥੀਆਂ ਨੇ ਪੈਸੇ 'ਕੱਠੇ ਕਰਕੇ, ਇਮਤਿਹਾਨਾਂ ਤੋਂ ਪਹਿਲਾਂ ਪਾਠ ਕਰਵਾਏ ਹਨ। ਆਸਤਕ ਮਾਪੇ ਬੱਚਿਆਂ ਨੂੰ ਸੁਰਤ ਸੰਭਾਲਣ ਸਾਰ ਹੀ ਡਰਾਉਣਾ ਸ਼ੁਰੂ ਕਰ ਦਿੰਦੇ ਹਨ। ਕੋਕੋ, ਮਾਊਂ ਤੋਂ ਲੈ ਕੇ ਦੇਵੀ ਦੇਵਤਿਆਂ ਅਤੇ ਕਿਸੇ ਅਦਿੱਖ ਸ਼ਕਤੀ ਦਾ ਡਰਾਵਾ ਬੱਚੇ ਦੇ ਮਨ ਦੀ ਕੋਰੀ ਸਲੇਟ ਤੇ ਵਾਰ-ਵਾਰ ਉਕਾਰਿਆ ਜਾਂਦਾ ਹੈ। ਬੱਚੇ ਦੇ ਮਨ 'ਚ ਰੱਬ ਦਾ ਡਰ ਕੁੱਟ-ਕੁੱਟ ਭਰਿਆ ਜਾਂਦਾ ਹੈ। ਬੱਚਿਆਂ ਨੂੰ ਅਲਫ ਲੈਲਾ ਅਤੇ ਆਦਮ ਬੋ-ਆਦਮ ਬੋ ਕਰਦੇ ਰਾਖਸ਼ਾਂ ਦੀਆਂ ਕਹਾਣੀਆਂ ਸੁਣਾ ਕੇ ਉਨ•ਾਂ ਦੀ ਸੋਚ ਖੁੰਢੀ ਕੀਤੀ ਜਾਂਦੀ ਹੈ। ਨਾਸਤਕ ਆਪਣੇ ਬੱਚਿਆਂ ਨੂੰ ਵਿਗਿਆਨ ਦੀਆਂ ਗੱਲਾਂ ਦੱਸਦੇ ਹਨ। ਬਿਨਾਂ ਕਿਸੇ ਕਲਪਿਤ ਡਰ ਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ•ਾਉਂਦੇ ਹਨ। ਉਹ ਇਹ ਨਹੀਂ ਕਹਿੰਦੇ ਕਿ ਝੂਠ ਬੋਲਣਾ ਪਾਪ ਹੈ। ਉਹ ਕਹਿੰਦੇ ਹਨ ਕਿ ਝੂਠ ਬੋਲਣ ਨਾਲ ਆਦਮੀ ਦੀ ਸ਼ਖਸ਼ੀਅਤ ਬੌਣੀ ਹੋ ਜਾਂਦੀ ਹੈ। ਸੱਚ ਬੋਲਣ ਨਾਲ ਆਦਮੀ ਦੀ ਸ਼ਖਸ਼ੀਅਤ ਨਿਖਰਦੀ ਅਤੇ ਤਾਕਤਵਰ ਹੁੰਦੀ ਹੈ। ਚੰਗਾ ਆਦਮੀ ਹਮੇਸ਼ਾ ਸੱਚ ਬੋਲਦਾ ਹੈ। ਆਸਤਕ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿਸੇ ਮਹਾਰਾਜ ਦੀਆਂ ਸੌਹਾਂ ਖਾਂਦੇ ਹਨ ਜਦੋਂਕਿ ਨਾਸਤਕ ਨੂੰ ਕੋਈ ਸੌਂਹ ਖਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਆਸਤਕ ਮਾਪੇ ਬੱਚਿਆਂ ਨੂੰ ਮਨੋਕਲਪਿਤ ਕਰਾਮਾਤੀ ਕਹਾਣੀਆਂ ਸੁਣਾਉਂਦੇ ਹਨ ਪਰ ਨਾਸਤਕ ਮਾਪੇ ਹਮੇਸ਼ਾ ਬੱਚਿਆਂ ਨੂੰ ਗੈਰ ਕੁਦਰਤੀ ਵਰਤਾਰੇ ਤੋਂ ਸਾਵਧਾਨ ਕਰਦੇ ਹਨ। ਉਹ ਬੱਚਿਆਂ ਨੂੰ ਵਾਰ-ਵਾਰ ਇੱਕੋ ਪਾਠ ਕਰਨ ਜਾਂ ਨਾਮ ਜਪਣ ਦੀ ਸਲਾਹ ਦੇਣ ਦੀ ਬਜਾਏ ਕੰਮ ਕਰਨ ਅਤੇ ਸਖਤ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਹਨ। ਉਸਾਰੂ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੇ ਕਹਿੰਦੇ ਹਨ, “ਸਹਾਰਾ ਕਿਸ ਤੋਂ ਮੰਗਦੇ ਹੋ, ਸਹਾਰਾ ਕੌਣ ਦਿੰਦਾ ਹੈ, ਇਹ ਤਾਂ ਇੱਕ ਸੁਪਨਾ ਹੈ, ਭਲਾ ਸੁਪਨਾ ਉਧਾਰਾ ਕੋਣ ਦਿੰਦਾ ਹੈ?”
ਅਮਰਜੀਤ ਢਿੱਲੋਂ
ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
94171-20427
ਈ. ਮੇਲ ਐਡਰੈਸ :-
bajakhanacity0gmail.com
Wednesday, October 21, 2009
Subscribe to:
Post Comments (Atom)
No comments:
Post a Comment