Monday, April 19, 2010

ਹੁਣ ਜੈ ਹਿੰਦ ਅੜੀਏ

ਅਮਰਜੀਤ ਢਿੱਲੋਂ

ਜਿੰਨੀ ਨਿਭ ਗਈ ਤੇਰੇ ਨਾਲ ਵਧੀਆ, ਨੀ ਹੁਣ ਜੈ ਹਿੰਦ ਅੜੀਏ।

ਬੱਸ ਹੁਣ ਤੂੰ ਬਖਸ਼ ਦੇ ਮੈਨੂੰ, ਨੀ ਬਣ ਬਖਸ਼ਿੰਦ ਅੜੀਏ।

ਤੇਰੀ ਤਲਬ 'ਚ ਮੈਂ ਕੀ ਕੀ ਨਹੀਂ ਕੀਤਾ ਨੀ।

ਤੈਨੂੰ ਡੀਕਾਂ ਲਾ ਕੇ ਰੋਜ ਹੈ ਮੈਂ ਪੀਤਾ ਨੀ।

ਦਿਨ ਚੜ•ਦੇ ਲਗਾਈ ਰੋਜ ਮੌਤ ਮੈਂ ਗਲੇ, ਤੈਨੂੰ ਲਿਆ ਮੈਂ ਕਲਾਵੇ ਵਿੱਚ ਸ਼ਾਮ ਨੀਂ ਢਲੀ।

ਇਹ ਨਾ ਸਮਝੀਂ ਕਿ ਹੁਣ ਰਿਹਾਂ ਨਿੰਦ ਅੜੀਏ, ਜਿੰਨੀ. . .

ਤੇਰੇ ਚੰਦਰੇ ਨਸ਼ੇ ਦੇ ਵੀ ਕੀ ਕਹਿਣੇ ਬੱਲੀਏ, ਸਾਰਾ ਰੱਖਤਾ ਸਰੀਰ ਹੀ ਮੈਂ ਗਹਿਣੇ ਬੱਲੀਏ।

ਸਾਲਾਂ ਬੱਧੀ ਸਾਂ ਮੈਂ ਰਿਹਾ ਕਰਦਾ ਉਡੀਕਾਂ ਨੀ, ਪਤਾ ਨਹੀਂ ਕਦੋਂ ਲੰਘ ਗਈਆਂ ਇਹ ਤਰੀਕਾਂ ਨੀ।

ਚਾਲੀ ਸਾਲ ਵੀ ਲੱਗਣ ਜਮਾਂ ਬਿੰਦ ਅੜੀਏ, ਜਿੰਨੀ . . .

ਤੇਰੇ ਉੱਪਰ ਵੀ ਹੁਣ ਤਾਂ ਇਹ ਗਿਲ•ਾ ਕਾਹਦਾ ਹੈ, ਨਾਲ ਜ਼ਿੰਦਗੀ ਨਿਭਾਉਣਾ ਆਪਣਾ ਮੈਂ ਵਾਅਦਾ ਹੈ।

ਐ ਅੰਗੂਰ ਦੀ ਤੂੰ ਬੇਟੀ ਮਸਤ ਰਕਾਨੇ ਨੀ, ਅੱਜ ਵੱਸਦੀ ਤੂੰ ਰਹਿ ਆਪਣੇ ਮੈਅਖਾਨੇ ਨੀ।

ਢਿੱਲੋਂ ਹੁਣ ਕਰੇ ਬਰਦਾਸ਼ਤ ਨਾ ਜਿੰਦ ਅੜੀਏ, ਬੱਸ ਹੁਣ ਤੂੰ ਬਖਸ਼ ਦੇ ਮੈਨੂੰ ਬਣ ਬਖਸ਼ਿਦ ਅੜੀਏ।

ਜਿੰਨੀ ਨਿਭ ਗਈ. . .

ਪਾਪਾ ਨੇ ਸ਼ਰਾਬ ਛੱਡ ਤੀ

ਹਰਮਨਪ੍ਰੀਤ ਢਿੱਲੋਂ

ਹੁਣ ਮੇਰੇ ਪਾਪਾ ਨੇ ਸ਼ਰਾਬ ਛੱਡ 'ਤੀ।

ਚੀਜ਼ ਸੀ ਇਹ ਬੜੀ ਹੀ ਖਰਾਬ ਛੱਡ 'ਤੀ।

ਅਸੀਂ ਰੋਜ਼ ਉਨ•ਾਂ ਨੂੰ ਪਾਉਂਦੇ ਸੀ ਵਾਸਤੇ।

ਜਿਉਂਦੇ ਤੁਸੀਂ ਕਿਉਂ ਹੋ ਇਸ ਝੂਠੀ ਆਸ 'ਤੇ।

Ðਰੁਸਣ ਦੀ ਆਦਤ ਜਨਾਬ ਛੱਡ 'ਤੀ. .

ਹੁਣ ਮੇਰੇ..

ਨਾ ਉਹ ਗਏ ਸਿਰਸਾ ਤੇ ਨਾ ਬਿਆਸ ਜੀ।

ਇੱਛਾ ਸ਼ਕਤੀ ਨੇ ਕੀਤਾ ਕੰਮ ਰਾਸ ਜੀ।

ਆ ਗਿਆ ਹੈ ਘਰੇ ਇਨਕਲਾਬ ਛੱਡ 'ਤੀ, ਹੁਣ ਮੇਰੇ..

ਚੰਦਰਾ ਇਹ ਰੋਗ ਸੀ ਸਹੇੜ ਲੀਤਾ ਜੀ।

ਬੜੀ ਦੇਰ ਸਮੇਂ ਦਾ ਕਤਲ ਕੀਤਾ ਜੀ।

ਪੀਂਦੇ ਰਹੇ ਬਹੁਤ ਬੇ-ਹਿਸਾਬ ਛੱਡ'ਤੀ। ਹੁਣ ਮੇਰੇ..

ਵਿਸਕੀ, ਸੰਤਰਾ ਤੇ ਦਾਰੂ ਘਰ ਦੀ।

ਇਹਨੂੰ ਪੀਣ ਸਾਰ ਸੀ ਅਕਲ ਮਰਦੀ।

ਜਿੰਨ, ਰਮ, ਸੌਫੀਆ, ਗੁਲਾਬ ਛੱਡਤੀ। ਹੁਣ ਮੇਰੇ…. . .

ਛੱਡਣ ਨੂੰ ਫਿਰਦੇ ਸੀ ਬਹੁਤ ਚਿਰਦੇ।

ਦੋਸਤ ਸ਼ਰਾਬੀ ਬਹੁਤੇ ਸੀ ਚੁਗਿਰਦੇ।

ਸਾਰਿਆਂ ਦਾ ਚੁੱਕਤਾ ਦਬਾਬ ਛੱਡ 'ਤੀ, ਹੁਣ ਮੇਰੇ..

ਮੰਤਰੀਆਂ ਨਾਲ ਵੀ ਲੈਂਦੇ ਪੰਗੇ ਸੀ।

ਬਿਨਾ ਪੀਂਤੇ ਹੁਣ ਰਹਿੰਦੇ ਬਹੁਤ ਚੰਗੇ ਜੀ।

ਹੁਣ ਇਹਦਾ ਲੈਂਦੇ ਵੀ ਨਹੀਂ ਖਾਬ ਛੱਡ 'ਤੀ। ਹੁਣ ਮੇਰੇ . .

ਸਾਡਾ ਲੋਕਾਂ ਸਾਹਮਣੇ ਇਹ ਦਾਅਵਾ ਕਾਹਦਾ ਹੈ।

ਇਹ ਤਾਂ ਲੋੜ ਆਪਣੀ ਦਿਖਾਵਾ ਕਾਹਦਾ ਹੈ।

ਹੋਣਗੇ ਜ਼ਰੂਰ ਕਾਮਯਾਬ ਛੱਡ 'ਤੀ।

ਹੁਣ ਮੇਰੇ ਪਾਪਾ ਨੇ ਸ਼ਰਾਬ ਛੱਡ 'ਤੀ।

ਅੱਡੀਆਂ ਕੂਚਦੀ ਮਰ ਗਈ : ਅਮਰਜੀਤ ਢਿੱਲੋਂ

ਦੁਨੀਆਂ ਵਿੱਚ ਜੇ ਕੋਈ ਸਭ ਤੋਂ ਵੱਡੀ ਸਮੱਸਿਆ ਹੈ ਤਾਂ ਉਹ ਆਦਮੀ ਦੇ ਆਪਣੇ ਨਾਂਅ ਦੀ ਹੈ। ਸਦਾ ਰਹਿਣ ਵਾਲੇ ਥਾਂ ਦੀ ਹੈ। ਸਰਦੀ ਵਿੱਚ ਧੁੱਪ ਦੀ ਅਤੇ ਗਰਮੀਆਂ ਵਿੱਚ ਛਾਂ ਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਨਾਂਅ ਬਹੁਤ ਮਸ਼ਹੂਰ ਹੋਵੇ। ਉਸ ਪਹਿਚਾਣ ਤੱਕ ਦੂਰ-ਦੂਰ ਹੋਵੇ। ਪਰ ਦੁਨੀਆਂ ਵਿੱਚ ਨਾਂਅ ਕਮਾਉਂਣਾ ਹੀ ਸਭ ਤੋਂ ਔਖਾ ਕੰਮ ਹੈ। ਸਾਡੇ ਲੋਕ ਪੈਸੇ ਦੀ ਅੰਨ•ੀ ਦੌੜ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਅਥਾਹ ਪੈਸਾ ਕਮਾਉਂਦੇ ਹਨ। ਪਰ ਇਸ ਦੌੜ ਵਿੱਚ ਉਹ ਆਪਣਾ ਨਾਂਅ ਗਵਾਉਂਦੇ ਹਨ। ਪੈਸੇ ਦੇ ਢੇਰ ਇਕੱਠੇ ਕਰਨ ਪਿੱਛੋਂ ਫਿਰ ਆਪਣੇ ਨਾਂਅ ਬਾਰੇ ਸੋਚਦੇ ਹਨ। ਲੋਕਾਂ ਵਿੱਚ ਪਰਵਾਨ ਚੜ•ਨਾ ਲੋਚਦੇ ਹਨ। ਵਾਪਸ ਵਤਨ ਵਿੱਚ ਆ ਇਸ ਪੈਸੇ ਰਾਹੀਂ ਉਹ ਅਨੇਕਾਂ ਕਾਰਜ ਕਰਦੇ ਹਨ। ਧਾਰਮਿਕ ਸਥਾਨਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੀਆਂ ਰੋਟੀਆਂ ਪਕਾਉਣ ਵਾਲੀਆ ਮਸ਼ੀਨਾਂ ਦਾਨ ਕਰਦੇ ਹਨ। ਟੂਰਨਾਮੈਂਟ ਕਰਵਾਅ ਕੇ ਖਿਡਾਰੀਆਂ ਸਿਰ ਅਹਿਸਾਨ ਕਰਦੇ ਹਨ। ਕੁਝ ਉਸਾਰੂ ਸੋਚ ਵਾਲੇ ਆਪਣੇ ਪਿੰਡਾਂ ਨੂੰ ਅਪਣਾਅ ਕੇ ਵਿਦੇਸ਼ੀ ਸ਼ਹਿਰਾਂ ਵਰਗਾ ਬਣਾਉਂਦੇ ਹਨ। ਪਿੰਡਾਂ ਦੇ ਸਕੂਲਾਂ ਵਿੱਚ ਕਮਰੇ ਪਵਾਉਂਦੇ ਹਨ ਅਤੇ ਆਪਣੇ ਨਾਂਅ ਦੇ ਪੱਥਰ ਲਗਵਾਉਂਦੇ ਹਨ ਅਤੇ ਉਹ ਆਪਣੇ ਲਈ ਕੁਝ ਨਾ ਕੁਝ ਕਰ ਜਾਂਦੇ ਹਨ। ਉਂਝ ਅਨੇਕਾਂ ਲੋਕ ਬਿਨਾਂ ਕੁਝ ਕਰਿਆ ਬੇਨਾਮੇ ਹੀ ਮਰ ਜਾਂਦੇ ਹਨ। ਕੁਝ ਲੋਕਾਂ ਦੇ ਪੱਲੇ ਦਾਣੇ ਨਹੀਂ ਹੁੰਦੇ, ਫਿਰ ਵੀ ਉਹ ਐਨੇ ਸਿਆਣੇ ਨਹੀਂ ਹੁੰਦੇ। ਉਹ ਧੱਕੇ ਨਾਲ ਮਸ਼ਹੂਰ ਹੋਣਾ ਚਾਹੁੰਦੇ ਹਨ। ਭਾਵ ਖੁਦ ਹੀ ਚਕਨਾਚੂਰ ਹੋਣਾ ਚਾਹੁੰਦੇ ਹਨ। ਸਾਡੇ ਇੱਕ ਸ਼ਾਇਰ ਨੂੰ ਆਪਣੇ ਨਾਂਅ ਦੀ ਮਸ਼ਹੂਰੀ ਦਾ ਖ਼ਬਤ ਇਸ ਤਰ•ਾਂ ਚੜਿ•ਆ ਕਿ ਉਹ ਨੇ ਆਪਣੇ ਨਾਂਅ ਨਾਲ 7 ਤਖੱਲਸ ਬਦਲ ਲਏ ਕਦੇ ਘਣੀਆਂ, ਬਣੀਆਂ, ਕਦੇ ਕਿਣਮਿਣ ਕਣੀਆਂ, ਕਦੇ ਸੰਕੇਤ, ਕਦੇ ਪਰੇਤ, ਪਰ ਢਾਈ ਅੱਖਰਾਂ ਦਾ ਪਰਚਾਰ ਕਰਨ ਵਾਲੇ ਇਸ ਸ਼ਾਇਰ ਦੀ ਗੱਲ ਨਾ ਬਣੀ। ਸਾਹਿਤਕ ਹਲਕਿਆਂ ਵਿੱਚ ਭੱਲ ਨਾ ਬਣੀ। ਕਿਉਂਕਿ ਢਾਈ ਅੱਖਰ ਪ੍ਰੇਮ ਦੇ ਅਤੇ ਢਾਈ ਅੱਖਰ ਹੀ ਘ੍ਰਿਣਾ ਦੇ ਹੁੰਦੇ ਹਨ। ਕਈ ਲੋਕ ਪ੍ਰਚਾਰ ਪਹਿਲੇ ਢਾਈ ਅੱਖਰਾਂ ਦਾ ਕਰਦੇ ਹਨ। ਪਰ ਉਨ•ਾਂ ਦੇ ਹਿਰਦੇ 'ਚ ਵਸੇ ਦੂਸਰੇ ਢਾਈ ਹੁੰਦੇ ਹਨ। ਇਸੇ ਲਈ ਉਨ•ਾਂ ਦੇ ਕਿਲੇ ਹਵਾਈ ਹੁੰਦੇ ਹਨ। ਮਸ਼ਹੂਰੀ ਵੀ ਕਈ ਵਾਰੀ ਜਾਨ ਦਾ ਖੌ ਬਣ ਜਾਂਦੀ ਹੈ ਅਤੇ ਮਸ਼ਹੂਰ ਹੋਏ ਲੋਕ ਅਗਿਆਤ ਵਾਸ ਚਾਹੁੰਦੇ ਹਨ ਜਾਂ ਲੰਮਾ ਬਨਵਾਸ ਚਾਹੁੰਦੇ ਹਨ। ਬਕੌਲ ਸ਼ਾਇਰ “ਕੁਝ ਲੋਕਾਂ ਨੂੰ ਖਾ ਗਿਆ ਯਾਰੋ ਗੁੰਮਨਾਮੀ ਦਾ ਝੋਰਾ, ਪਰ ਕਈਆਂ ਨੂੰ ਲੈ ਕੇ ਬਹਿ ਗਈ ਅੰਤਾਂ ਦੀ ਮਸ਼ਹੂਰੀ। ਮਸ਼ਹੂਰੀ ਲਈ ਆਦਮੀ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਜ਼ਿੰਦਗੀ ਜਿਉਂਣ ਲਈ ਜਿਉਂਦਿਆਂ ਮਰਨਾ ਚਾਹੀਦਾ ਹੈ। ਇਸ ਤਰ•ਾਂ ਭੈ ਦਾ ਇਹ ਭਵਸਾਗਰ ਤਰਨਾ ਚਾਹੀਦਾ ਹੈ। ਪਰ ਹੋਛੇ ਹੱਥਕੰਡਿਆਂ ਤੋਂ ਆਦਮੀ ਦੂਰ ਹੀ ਰਹੇ ਤਾਂ ਚੰਗਾ ਹੈ। ਨਹੀਂ ਤਾਂ ਨਾਂਅ ਦਾ ਇਹ ਚੱਕਰ ਵੀ ਬੜਾ ਕਸੂਤਾ ਜਿਹਾ ਪੰਗਾ ਹੈ। ਜਦ ਇਸ ਤਰ•ਾਂ ਹਰਬੇ ਵਰਤ ਕੇ ਆਦਮੀ ਦਾ ਨਾਂਅ ਨਹੀਂ ਬਣਦਾ, ਤਾਂ ਲੋਕ ਗੀਤਾਂ ਦੀ ਨਾਇਕਾ ਕਹਿ ਉੱਠਦੀ ਹੈ। “ਰੰਨ ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਬਣੀਆਂ।” ਕਿਉਂਕਿ ਸਿਰਫ ਅੱਡੀਆਂ ਕੂਚਣ ਨਾਲ ਹੀ ਬਾਂਕਾਂ ਨਹੀਂ ਬਣਦੀਆਂ ਇਸ ਲਈ ਦਿਲ 'ਚ ਇਸ਼ਕ ਦੀ ਸ਼ਿੱਦਤ ਜ਼ਰੂਰੀ ਹੈ। ਇਸੇ 'ਚ ਹੀ ਆਦਮੀ ਦਾ ਅਹੰਕਾਰ ਅਤੇ ਮਗਰੂਰੀ ਹੈ।

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ!

ਤੇਰਾ ਸਾਡਾ ਹੋ ਗਿਆ ਹਿਸਾਬ ਵੈਰਨੇ।

ਕੀਮਤੀ ਸਮੇਂ ਦੀ ਸਾਡੀ ਸ਼ਾਖ ਵੱਢਤੀ।

ਰੰਗਲੀ ਜਵਾਨੀ ਦੀ ਤੂੰ ਜੜ• ਕੱਢਤੀ।

ਡੋਬ ਦਿੱਤਾ ਸਾਰਾ ਹੀ ਪੰਜਾਬ ਵੈਰਨੇ…..

ਚੁੱਕੀ ਹੋਈ ਤੇਰੀ ਤਾਂ ਮੁਢੋਂ ਹੀ ਅੱਤ ਨੀ,

ਚੰਗੇ ਭਲੇ ਬੰਦਿਆਂ ਦੀ ਮਾਰੇ ਮੱਤ ਨੀ।

ਚੀਜ ਹੈਂ ਤੂੰ ਬਹੁਤ ਹੀ ਖਰਾਬ ਵੈਰਨੇ. . .

ਰੋਜ਼ ਹੀ ਲੜਾਵੇਂ ਵੀਰ ਨਾਲ ਵੀਰ ਨੂੰ।

ਨਿੱਤ ਨਵੇਂ ਰੋਗ ਲਾਵੇਂ ਨੀ ਸਰੀਰ ਨੂੰ।

ਸਾਡਾ ਹੁਣ ਕੋਰਾ ਹੈ ਜਵਾਬ ਵੈਰਨੇ. . .

ਤੇਰੇ ਨਾਲ ਲਾਈਆਂ ਨੇ ਜਿਨ•ਾਂ ਨੇ ਆੜੀਆਂ

ਤੈਨੂੰ ਪੀ ਕੇ ਜਿਹੜੇ ਨੀ ਵਜਾਉਂਦੇ ਤਾੜੀਆਂ,

ਹੁੰਦੇ ਨਹੀਂਓਂ ਕਦੇ ਕਾਮਯਾਬ ਵੈਰਨੇ..

ਤੋਤਲਿਆਂ ਬੋਲਾਂ ਦੀਆਂ ਬਾਤਾਂ ਖਾ ਗਈ,

ਸਾਡੀ ਤੂੰ ਜਵਾਨੀ ਦੀਆਂ ਰਾਤਾਂ ਖਾ ਗਈ।

ਰੋਲ ਦਿੱਤਾ ਅਸਾਂ ਦਾ ਸ਼ਬਾਬ ਵੈਰਨੇ,

ਮਾਲਕ ਨੇ ਤੇਰੇ ਸਾਰੇ ਹੀ ਸ਼ੈਤਾਨ ਨੀ!

ਨਵੇਂ ਨਵੇਂ ਲਿਆ ਕੇ ਬਰਾਂਡ ਉਹ ਰਿਝਾਨ ਨੀ।

ਕਦੇ ਰਸਭਰੀ ਤੇ ਗੁਲਾਬ ਵੈਰਨੇ..

ਤੇਰਾ ਝੂਠਾ ਨਸ਼ਾ ਹੈ ਦਿਮਾਗੋਂ ਲੱਥਾ ਨੀ,

ਸਦਾ ਲਈ ਹੀ ਤੈਨੂੰ ਟੇਕ ਦਿੱਤਾ ਮੱਥਾ ਨੀਂ।

ਹੁਣ ਤੇਰਾ ਲੈਣਾ ਨਹੀਂਓਂ ਖਾਬ ਵੈਰਨੇ,

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ।

ਗ਼ਜ਼ਲ

ਅੱਥਰੇ ਮੌਸਮ ਕਦੇ ਕਦਾਈਂ ਭਟਕ ਕੁਰਾਹੇ ਪੈ ਜਾਂਦੇ ਨੇ।

ਕੁਝ ਬੰਦੇ ਤਾਂ ਆਪਣੇ ਨਾਲ ਹੀ ਸਾਰੀ ਰੌਣਕ ਲੈ ਜਾਂਦੇ ਨੇ।

ਮੋਹਲੇਧਾਰ ਮੀਹਾਂ ਵਿੱਚ ਕੱਚੀ ਕੰਧ ਵੀ ਸਾਬਤ ਰਹਿ ਸਕਦੀ ਹੈ

ਕਦੇ ਕਦੇ ਧੁੱਪਾਂ ਵਿੱਚ ਵੀ ਪਰ ਬੁਰਜ ਉਚੇਰੇ ਢਹਿ ਜਾਂਦੇ ਨੇ।

ਉੱਚੀਆਂ ਉੱਚੀਆਂ ਵਾਜਾਂ ਮਾਰਨ 'ਤੇ ਵੀ ਵਾਪਸ ਨਹੀਂ ਪਰਤਦੇ

ਉੱਚਾ ਬੋਲਣ ਵਾਲੇ ਵੀ ਜਦ ਖੁਦ ਵਿੱਚ ਡੂੰਘਾ ਲਹਿ ਜਾਂਦੇ ਨੇ।

ਬੁੱਢੇ ਵਾਰੇ ਵੀ ਉਹ ਬੰਦੇ ਮੜਕ ਨਾਲ ਨੇ ਸਿੱਧਾ ਤੁਰਦੇ,

ਅਸੀਂ ਡੰਗੋਰੀ ਤੇਰੀ ਬਾਪੂ ਜਦ ਬੱਚੇ ਇਹ ਕਹਿ ਜਾਦੇ ਨੇ।

ਉਨ•ਾਂ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਨਾ ਕੋਈ ਰੋਕ ਹੈ ਸਕਦਾ,

ਜਿਹੜੇ ਤੁਰਨ ਤੋਂ ਪਹਿਲਾਂ ਆਪਣਾ ਟੀਚਾ ਕਰਕੇ ਤਹਿ ਜਾਂਦੇ ਨੇ।

ਜਿਹੜੇ ਲੋਕੀ ਮਿਰਗ ਤ੍ਰਿਸ਼ਨਾ ਪਿੱਛੇ ਅਕਸਰ ਰਹਿਣ ਭਟਕਦੇ,

ਇੱਕ ਦਿਨ ਥੱਕ ਕੇ ਆਪਣੇ ਹੀ ਪਰਛਾਵੇਂ ਹੇਠਾਂ ਬਹਿ ਜਾਂਦੇ ਨੇ।

ਢਿੱਲੋਂ ਉਹੀਓ ਸਖਸ਼ ਹੀ ਆਪਣੀ ਜ਼ਿੰਦਗੀ ਵਿੱਚ ਨੇ ਪਾਰਸ

ਜਿਹੜੇ ਆਪਣੇ ਪਿਆਰ ਦਰਦ ਵੀ ਸਹਿੰਦੇ ਸਹਿੰਦੇ ਸਹਿ ਜਾਂਦੇ ਨੇ।

ਭਾਣਾ ਮੰਨਣ ਦੀਆਂ...ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ,

ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।

ਸਾਡੇ ਧਰਮ ਗੰ੍ਰਥ ਹੀ ਦੱਸਦੇ ਰਹੇ,

ਮਾਇਆ ਨਾਗਣੀ ਅਤੇ ਹਰਾਮ ਸਾਨੂੰ।

ਕਿਸਮਤ ਆਸਰੇ ਬੰਦ ਕਰਵਾ ਅੱਖਾਂ,

ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।

ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ,

ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ।

ਕੋਰਾ ਕੋਰਾ ਕੁੱਜਾ...

ਕੋਰਾ-ਕੋਰਾ ਕੁੱਜਾ ਠੰਡਾ ਠਾਰ ਪਾਣੀ,

ਸਾਡੇ ਗਲੇ ਅਟਕਦਾ ਜਾਂਵਦਾ ਈ।

ਲੋਕੋ ਵਰਜੋ ਵੇ ਹਾਕਮ ਆਪਣੇ ਨੂੰ,

ਇਹ ਕੀਮਤਾਂ ਰੋਜ਼ ਵਧਾਂਵਦਾ ਈ।

ਸਾਡੇ ਖੂਨ 'ਚੋਂ ਕਰ ਕਸ਼ੀਦ ਖੁਸ਼ੀਆਂ, ਇਹ ਆਪਣੇ ਮਹਿਲ ਸਜਾਂਵਦਾ ਈ।

ਆਈਆਂ ਵੇਖ ਨੇੜੇ ਹੁਣ ਫਿਰ ਚੋਣਾਂ, ਸਾਨੂੰ ਲਾਰਿਆਂ ਨਾਲ ਪਰਚਾਂਵਦਾ ਈ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।

ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।

ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।

ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।

ਰਿਸ਼ਵਤ ਦੇ ਕੇ ...

ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ, ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।

ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜਦੇ ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।

ਯਾਰ-ਮਾਰ ਹੀ ਕਰਨ ਦੀ ਸੋਚਦੇ ਜੋ, ਹੁੰਦੇ ਦੁਸ਼ਮਣ ਉਹ ਕਾਹਦੇ ਫਰੈਂਡ ਹੁੰਦੇ।

ਨੋਟ ਸੌ ਦੇ ਦੋ ਸ਼ਹੀਦ ਹੋ ਜਾਂਦੇ, ਰੋਜ ਰੋਜ ਨਹੀਂ ਵਿਆਹ ਅਟੈਂਡ ਹੁੰਦੇ।

ਲੋਕ ਰਾਜ ਵਿੱਚ...

ਲੋਕ ਰਾਜ ਵਿੱਚ ਰਾਜ ਤਾਂ ਕਰਨ ਸ਼ਾਤਿਰ ਐਵੇਂ ਲੋਕਾਂ ਦਾ ਤਾਂ ਭਾਜੀ ਨਾ ਹੁੰਦੈ।

ਚਿੜੀਆਂ ਘਰ ਵਿੱਚ ਜਿਸ ਤਰ•ਾਂ ਚਿੜੀਆਂ ਲਈ ਐਵੇਂ ਬੇਮਾਲੂਮ ਜਿਹਾ ਥਾਂ ਹੁੰਦੈ।

ਮਨਫੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫਰਤ ਦਾ ਰੋਜ਼ ਜਮ•ਾਂ ਹੁੰਦੈ।

ਰਾਜਨੇਤਾ, ਪ੍ਰੋਹਿਤ ਹੀ ਅਸਲ ਦੇ ਵਿੱਚ ਇੱਥੇ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।

ਆਬੇ ਸ਼ੀਰੀਂ ਹੈ...

ਆਬੇ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।

ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਲੱਦ ਪਲੱਦ ਕਰਦੇ।

ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।

ਅਸੀਂ ਦਿਨੋਂ ਦਿਨ ਹੁੰਦੇ ਜਾਈਏ ਬੌਣੇ, ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।

ਕੁਝ ਆਦਮੀ ਦੇਂਵਦੇ...

ਕੁਝ ਆਦਮੀ ਦੇਂਵਦੇ ਬਦਲ ਮੌਸਮ, ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।

ਜਲਦੀ ਮੌਕਾਪ੍ਰਸਤ ਨੇ ਥੱਕ ਜਾਂਦੇ, ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।

ਜਿਸ ਘਰ 'ਚ ਸ਼ੱਕ ਦੀ ਸਲਤਨਤ ਹੈ, ਉੱਥੇ ਪਿਆਰ ਦੇ ਰਿਸ਼ਤੇ ਨਹੀਂ ਫਲਦੇ।

ਕਦੇ ਬਣਦੇ ਗੁਲ-ਓ-ਗੁਲਜ਼ਾਰ ਹੈ ਨਾ, ਜਿਹੜੇ ਦਾਣੇ ਜ਼ਮੀਨ ਵਿੱਚ ਨਹੀਂ ਗਲਦੇ।

ਬੰਜ਼ਰ ਦੇਖ ਕੇ...

ਬੰਜ਼ਰ ਦੇਖ ਕੇ ਧਰਤ ਉਦਾਸ ਨਾ ਹੋ, ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।

ਉਸ ਪਿੰਡ ਵਿੱਚ ਰਹਿਣ ਦਾ ਹੱਜ ਕੀ ਏ, ਜਿੱਥੇ ਹੋਵੇ ਪੰਚਾਇਤ ਨਾ ਸਾਊ ਮੀਆਂ।

ਹੋੜ• ਲੱਗੀ ਹੈ ਮੌਕਾ ਪ੍ਰਸਤੀਆਂ ਦੀ, ਸਰਕਾਰ ਹੋਵੇ ਕੋਈ ਕਿਵੇਂ ਟਿਕਾਊ ਮੀਆਂ।

ਜਿਸ ਨੇ ਸਿੱਖਿਆ ਨਹੀਂ ਕੁਝ ਵੀ ਜ਼ਿੰਦਗੀ ਤੋਂ, ਉਸ ਨੂੰ ਹੋਰ ਕੋਈ ਕੀ ਸਮਝਾਊ ਮੀਆਂ?

ਕੁਰਸੀ ਬਹੁਤ ਸਿਆਸਤ....

ਕੁਰਸੀ ਬਹੁਤ ਸਿਆਸਤ ਦੀ ਹੈ ਕੁੱਤੀ ਮਗਰ ਕੁੱਤਿਆਂ ਦੀ ਇਹ ਦੇ ਹੇੜ• ਪਿਆਰੇ।

ਲੁੱਚੇ, ਭੜੂਏ ਅਤੇ ਬੇਈਮਾਨ ਸਾਰੇ ਕੱਠੇ ਫਿਰਨ ਹੋ ਕੇ ਮਾਈ ਮੇੜ• ਪਿਆਰੇ।

ਲਾਹਕੇ ਅਸਾਂ ਦਾ ਕੁੱਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰ।

ਮੱਝ ਲਿਬੜੀ ਜੇ ਇੱਕ ਵਿੱਚ ਵੜਜੇ, ਮੱਝਾਂ ਸਾਰੀਆਂ ਦਿੰਦੀ ਲਬੇੜ ਪਿਆਰੇ।

Sunday, April 18, 2010

ਲਫ਼ਜ਼ਾਂ ਦੇ ਤੀਰ

ਮੌਕਾ ਪ੍ਰਸਤ ਸਿਆਸਤਾਂ ਦੇ ਸਦਕਾ, ਸਾਡੇ ਆਲ੍ਹਣੇ ਨੇ ਤੀਲ੍ਹ ਤੀਲ੍ਹ ਹੋ ਗਏ।

ਅੰਨ੍ਹਾਂ ਪੈਸਾ ਕਮਾਉਣ ਦੀ ਲਾਲਸਾ ਵਿੱਚ, ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ।

ਚੱਲਦੇ ਫਿਰਦੇ ਨਾਕਿਆਂ ਵਿੱਚ ਅੱਜ ਕੱਲ੍ਹ ਪੱਤਰਕਾਰ ਨੇ ਬਹੁਤ ਤਬਦੀਲ ਹੋ ਗਏ।

ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ, ਹਲਵਾ ਖਾਣ ਦੇ ਲਈ ਵਕੀਲ ਹੋ ਗਏ।

ਅਮਰਜੀਤ ਢਿੱਲੋਂ

ਮਨੋਹਰਦੀਪ ਪ੍ਰਕਾਸ਼ਨ ਬਾਜਾਖਾਨਾ (ਫਰੀਦਕੋਟ)

ਹੀਰ ਆਖਦੀ ਸਹਿਤੀਏ...

ਹੀਰ ਆਖਦੀ ਸਹਿਤੀਏ ਬੱਚ ਕੇ ਰਹੀਂ, ਇਹ ਕਲੱਰਕ ਨਾ ਕਿਸੇ ਦੇ ਸੱਕੇ ਭੈਣੇ।
ਕੁੱਤੇ ਤਾਈਂ ਤਾਂ ਕੱਕਾ ਹੈ ਇੱਕ ਲੱਗਦਾ, ਲੱਗਦੇ ਕਲੱਰਕ ਨੂੰ ਦੋ ਨੇ ਕੱਕੇ ਭੈਣੇ।
ਕੁੱਤਾ ਕਰਦਾ ਕਾਰਵਾਈ ਇੱਕ ਪਾਸੇ, ਕਲੱਰਕ ਦੋ ਪਾਸਿਆਂ ਤੋਂ ਡੱਕੇ ਭੈਣੇ।
ਜਿਹੜਾ ਲਾਂਵਦਾ ਫਾਈਲ ਨੂੰ ਨਹੀਂ ਪਹੀਏ, ਫਾਈਲ ਉਸ ਦੀ ਪਰਾਂ ਨਾ ਧੱਕੇ ਭੈਣੇ।
ਗ੍ਰੰਥੀ ਸਿੰਘ ਤਲਾਅ...
ਗ੍ਰੰਥੀ ਸਿੰਘ ਤਲਾਅ ਵਿੱਚ ਸੁੱਟ ਦਿੰਦੇ, ਗੁਰਦੁਆਰੇ ਜੇ ਅੱਜ ਕੱਲ੍ਹ ਭਾਨ ਚੜ੍ਹ ਜੇ,
ਕੁਝ ਆਦਮੀ ਇਸ ਤਰ੍ਹਾਂ ਦੇ ਦਿੰਦੇ, ਜਿਉਂ ਕਿਰਾਏ 'ਤੇ ਕੋਈ ਮਕਾਨ ਚੜ੍ਹ ਜੇ।
ਕਲਾਕਾਰੀ ਹੈ ਬੰਦੇ 'ਚੋਂ ਖਤਮ ਹੁੰਦੀ, ਜਦੋਂ ਸਿਰ ਨੂੰ ਉਸ ਦੇ ਗੁਮਾਨ ਚੜ੍ਹ ਜੇ।
ਬੰਦਾ ਸਹੀ ਇਨਸਾਨ ਬਣਦਾ ਖੁਦ ਜਦ ਉਹ ਨਜ਼ਰ ਆਪਣੀ ਵਿੱਚ ਪਰਵਾਨ ਚੜ੍ਹ ਜੇ।
ਜ਼ਜ਼ਬਾ ਪਿਆਰ ਦਾ...
ਜ਼ਜ਼ਬਾ ਪਿਆਰ ਦਾ ਨੇ ਜਿਹੜੇ ਲੋਕ ਰੱਖਦੇ, ਉਹ ਟੁੱਟ ਕੇ ਕਦੇ ਵੀ ਬਿਖਰਦੇ ਨਹੀਂ।
ਕਸ਼-ਮ-ਕਸ਼ ਤੋਂ ਜਿਹੜੇ ਨੇ ਦੂਰ ਰਹਿੰਦੇ ਸਖਸ਼ ਜ਼ਿੰਦਗੀ ਵਿੱਚ ਉਹ ਨਿਖਰਦੇ ਨਹੀਂ।
ਸਿਦਕ ਵਾਲਿਆਂ ਤਾਈਂ ਡੁਲਾ ਸਦੇ, ਇਹ ਕਦੇ ਦੁਪਹਿਰੇ ਤਿਖਰ ਦੇ ਨਹੀਂ।
ਪੌੜੀ ਟੁੱਟੀ ਹੋਈ ਲੋਕ ਰਾਜ ਵਾਲੀ, ਡੰਡੇ ਮਿਲਦੇ ਸਾਨੂੰ ਸਿਖਰ ਦੇ ਨਹੀਂ।
ਗਏ ਮਿੱਤਰ ਪਿਆਰੇ...
ਗਏ ਮਿੱਤਰ ਪਿਆਰੇ ਨਾ ਆਏ ਮੁੜਕੇ ਰੱਖੇ ਅੱਖਾਂ ਦੇ ਵਿੱਚ ਸਮੋ ਕੇ ਜੀ।
ਕੰਮ ਆਉਣ ਨਾ ਭੋਰਾ ਸ਼ਰੀਫ ਬੰਦੇ ਉਮਰ ਕੱਢ ਲੈਂਦੇ ਬੂਹਾ ਢੋ ਕੇ ਜੀ।
ਬੇੜੀ ਉਨ੍ਹਾਂ ਦੀ ਹੀ ਪਾਰ ਪਹੁੰਚਦੀ ਹੈ, ਜਿਹੜੇ ਰਹਿੰਦੇ ਨੇ ਕਿਸੇ ਦੇ ਹੋ ਕੇ ਜੀ।
ਸਾਡੇ ਪਿੰਡਾਂ 'ਚ ਆਉਂਦੀਆਂ ਰੋਜ ਚੋਣਾਂ, ਨੇਤਾ ਤੁਰ ਜਾਂਦੇ ਸਾਨੂੰ ਚੋ ਕੇ ਜੀ।
ਹਨ੍ਹੇਰੀ ਤੇਜ ਵਿੱਚ...
ਹਨ੍ਹੇਰੀ ਤੇਜ ਵਿੱਚ ਨਾ ਉਡਾ ਗੁੱਡੀ, ਕੱਚੇ ਧਾਗੇ ਦੀ ਟੁਟਜੂ ਡੋਰ ਬੀਬਾ।
ਬਦਲੇ ਹੋਏ ਸਮੇਂ ਅਨੁਸਾਰ ਹੀ ਹੁਣ ਤੈਨੂੰ, ਬਨਾਉਣੀ ਪੈਣੀ ਪਤੰਗ ਹੈ ਹੋਰ ਬੀਬਾ।
ਲਾਲਚ ਕਰੀਂ ਨਾ ਨਵਿਆਂ ਦੋਸਤਾਂ ਦਾ, ਭਾਵੇਂ ਦਿਲ ਯੇਹ ਮਾਂਗੇ ਹੈ ਮੋਰ ਬੀਬਾ।
ਰਹੀਂ ਬਚ ਕੇ ਬੰਦੇ ਵਿੱਚ ਹੋਰ ਬੰਦੇ, ਕਈ ਹੁੰਦੇ ਨੇ ਆਦਮਖੋਰ ਬੀਬਾ।
ਆਪੇ ਆਵਣੇ ਮੇਮਣੇ...
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਇਹ ਝੂਠੀਆਂ ਡੋਰੀਆਂ ਨੇ।
ਰਾਹਾਂ ਵਿੱਚ ਨੇ ਬੜੇ ਬਘਿਆੜ ਬੈਠੇ, ਜਿਨ੍ਹਾਂ ਫਸਲਾਂ ਤੇਰੀਆਂ ਭੋਰੀਆਂ ਨੇ।
ਗਧੀਗੇੜ ਪਾ ਕੇ ਤੈਨੂੰ ਕਿਸਮਤਾਂ ਦੇ, ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਲੈ ਹੁਣ, ਤੈਨੂੰ ਮਾਰਿਆ ਸਿਰਫ ਕਮਜ਼ੋਰੀਆਂ ਨੇ।
ਪੰਜੇ ਅਹਿਮ ਜ਼ਜ਼ਬੇ...
ਪੰਜੇ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ,ਮਿੱਟੀ ਹੈ ਮਨੁੱਖ ਕਾਮ, ਮੋਹ, ਹੰਕਾਰ ਬਿਨਾਂ।
ਕਾਮ ਤੋਂ ਉਤਪਤੀ ਆਨੰਦ ਦੀ ਸਖਰ ਕਾਮ, ਜ਼ਿੰਦਗੀ ਨਿਰਾਰਥਕ ਹੋ ਜਾਂਦੀ ਹੈ ਪਿਆਰ ਬਿਨਾਂ।
ਮੋਹ ਨਾਲ ਰਿਸ਼ਤੇ ਤੇ ਮੋਹ ਹੀ ਸਾਨੂੰ ਜੋੜਦਾ ਹੈ,ਮਨੁੱਖਤਾ ਦੀ ਹੋਂਦ ਕਿਵੇਂ ਰਹੂ ਪਰਿਵਾਰ ਬਿਨਾਂ।
ਜ਼ੁਲਮ ਹੁੰਦਾ ਦੇਖ ਜੀਹਨੂੰ ਆਂਵਦਾ ਕਰੋਧ ਹੈ ਨੀ, ਥੁੜਿਐ ਕੀ ਇੱਥੇ ਉਸ ਆਦਮੀ ਬੇਕਾਰ ਬਿਨਾਂ।
ਮੁੱਖ ਭੂਮਿਕਾ ਨਿਭਾਉਂਦੈ...
ਮੁੱਖ ਭੂਮਿਕਾ ਨਿਭਾਉਂਦੈ ਲਾਲਚ ਵਿਕਾਸ ਵਿੱਚ,ਵੱਧ ਸਕੇ ਅੱਗੇ ਨਾ ਕੋਈ ਲੋਭ ਦੇ ਵਿਚਾਰ ਬਿਨਾਂ।
ਆਪਣੇ ਕੀਤੇ ਤੇ ਹੁੰਦੈ ਗਰਬ ਮਨੁੱਖ ਤਾਈਂ, ਖੁਸ਼ੀ ਪ੍ਰਗਟਾ ਨਾ ਸਕੇ ਬੰਦਾ ਅਹੰਕਾਰ ਬਿਨਾਂ।
ਤਿਆਗੀ ਹੋ ਕੇ ਜੰਗਲਾਂ 'ਚ ਬੈਠਣਾ ਹੈ ਬੇਵਕੂਫੀ,ਆਦਮੀ ਇਕੱਲੇ ਦੀ ਨਹੀਂ ਹੋਂਦ ਸੰਸਾਰ ਬਿਨਾਂ।
ਕਪਟ ਦੇ ਸ਼ੋਰ ਅਤੇ ਜ਼ੁਲਮ ਦੇ ਖਿਲਾਫ ਬੰਦਾ,ਲੜ ਕਦੇ ਸਕਦਾ ਨਾ ਕਰੋਧ ਦੀ ਕਟਾਰ ਬਿਨਾਂ।
ਕਾਮ, ਕਰੋਧ, ਲੋਭ...
ਕਾਮ, ਕਰੋਧ, ਲੋਭ ਸੰਤ ਕਹਿੰਦੇ ਭੈੜਾ ਬਚੋ ਇਹ ਤੋਂ,ਕੋਠੀਆਂ ਦੀ ਸ਼ੁਰੂ ਕਰੀ ਰੱਖਦੇ ਉਸਾਰੀ ਏ।
ਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਮਹਾਂਪੁਰਸ਼,ਆਪ ਸੱਤ ਲੱਖ ਵਾਲੀ ਰੱਖਦੇ ਸਵਾਰੀ ਏ।
ਅਸਲ 'ਚ ਸਾਰੇ ਵੋਟ ਬੈਂਕ ਨੇ ਨੇਤਾਵਾਂ ਦੇ ਇਹ, ਆਂਵਦੇ ਵਜ਼ੀਰ ਇਨ੍ਹਾਂ ਕੋਲ ਵਾਰੋ ਵਾਰੀ ਏ।
ਅੰਧ-ਵਿਸ਼ਵਾਸੀ ਸੀਰੀਅਲ ਨੇ ਦਿਖਾਈ ਜਾਂਦੇ,ਕਦੇ ਅਲਫ ਲੈਲਾ ਕਦੇ ਕ੍ਰਿਸ਼ਨ ਮੁਰਾਰੀ ਏ।
ਕੁਝ ਅਨਪੜ੍ਹਤਾ ਨੇ ਕੀਤਾ ਨੁਕਸਾਨ ਸਾਡਾ, ਰਹਿੰਦੀ ਖੂੰਹਦੀ ਮੱਤ ਸਾਡੀ ਹਾਕਮਾਂ ਨੇ ਮਾਰੀ ਏ।
ਸੁਰਗਾਂ ਦੇ ਲਾਰੇ...
ਸੁਰਗਾਂ ਦੇ ਲਾਰੇ ਲਾ ਕੇ ਸਾਧ ਅਤੇ ਨੇਤਾ ਗਣ,ਭੋਲੀ ਭਾਲੀ ਜੰਤਾ ਦਾ ਸ਼ਿਕਾਰ ਕਰੀ ਜਾਂਦੇ ਨੇ।
ਅਗਲੇ ਜਨਮ ਦੇ ਵਿਖਾ ਕੇ ਸਬਜ਼ਬਾਗ,ਸਾਡਾ ਇਹ ਜਨਮ ਹੀ ਖੁਆਰ ਕਰੀ ਜਾਂਦੇ ਨੇ।
ਨੇਤਾ ਨਾਹਰਾ ਲਾਉਂਦੇ ਇਸ ਧਰਤੀ ਤੇ ਸਵਰਗਾਂ ਦਾ,ਵੋਟਾ ਲੈ ਕੇ ਲੋਕਾਂ ਤੋਂ ਬਹਾਰ ਕਰੀ ਜਾਂਦੇ ਨੇ।
ਸਾਧ ਅਤੇ ਨੇਤਾ ਇੱਕ ਦੂਸਰੇ ਦੇ ਯਾਰ ਪੱਕੇ ਨੇ,ਇੱਕ ਦੂਸਰੇ ਦਾ ਪਰਚਾਰ ਕਰੀ ਜਾਂਦੇ ਨੇ।
ਕੂੜ ਹੈ ਸੁਰਗ...
ਕੂੜ ਹੈ ਸੁਰਗ, ਕੂੜ ਅਗਲਾ ਜਨਮ, ਰੱਬ,ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ, ਮਾਤ ਪਿਤਾ, ਧੀਆਂ ਪੁੱਤ ਸੱਚ,ਸੱਚ ਹੈ ਬਲ ਰਹੀ ਪੇਟ ਵਿੱਚ ਅੱਗ ਪਿਆਰੇ।
ਵਿਹਲੜ ਨਿਖੱਟੂ ਜੋ ਡਰਾਵੇ ਦਿੰਦੇ ਨਰਕਾਂ ਦੇ,ਸਾਡੀ ਉਹ ਕਿਰਤ ਨੇ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ,ਕਹਿੰਦੇ ਨੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ,ਬੱਸ ਬਣੇ ਰਹੋ ਅੰਨ੍ਹੇ ਅਤੇ ਲਾਈ ਲੱਗ ਪਿਆਰੇ।
ਤੇਰਿਆਂ ਹੱਕਾਂ ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ,ਹੋ ਕੇ ਹੁਣ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
ਜ਼ਿੰਦਗੀ 'ਚ ਜਿਉਣ...
ਜ਼ਿੰਦਗੀ 'ਚ ਜਿਉਣ ਦੇ ਲਈ ਦੱਸੋ ਕੀ ਹੈ ਰਹਿ ਜਾਣਾ,ਕਾਮ, ਕਰੋਧ, ਲੋਭ, ਮੋਹ ਜੇ ਨਾ ਅਹੰਕਾਰ ਹੋਵੇ।
ਬਾਬੇ ਕਹਿੰਦੇ ਸਾਰੇ ਮੇਵੇ ਸਾਡੇ ਲਈ ਨੇ ਧੁਰੋ ਲਿਖੇ,ਚਿਹਰੇ ਉੱਤੇ ਨੂਰ ਸਾਡੇ ਨਾਲ ਬੈਠੀ ਨਾਰ ਹੋਵੇ।
ਸਾਨੂੰ ਕਹਿੰਦੇ ਦਸਵਾਂ ਦਸੌਂਧ ਸਾਨੂੰ ਕੱਢੀ ਚੱਲੋ, ਟੈਕਸ ਉਗਰਾਹੁੰਦੀ ਜਿਵੇਂ ਕੋਈ ਸਰਕਾਰ ਹੋਵੇ।
ਅੱਜ ਕੱਲ੍ਹ ਲੋਕ ਉਨ੍ਹਾਂ ਬਾਬਿਆਂ ਨੂੰ ਕਹਿਣ ਵੱਡੇ,ਜਿੰਨੀ ਵੱਡੀ ਅਤੇ ਮਹਿੰਗੀ ਉਨ੍ਹਾਂ ਥੱਲੇ ਕਾਰ ਹੋਵੇ।
ਪੰਜ ਅਹਿਮ ਜ਼ਜ਼ਬੇ...
ਪੰਜ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ,ਮਿੱਟੀ ਹੈ ਮਨੁੱਖ ਕਾਮ, ਮੋਹ, ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ, ਮੋਹ ਨਾਲ ਰਿਸ਼ਤੇ ਨੇ,ਜ਼ਿੰਦਗੀ ਨਿਰਾਰਥਕ ਹੈ ਜ਼ਿੰਦਗੀ ਦੇ ਪਿਆਰ ਬਿਨ੍ਹਾਂ।
ਮਾਣ ਅਹੰਕਾਰ ਬਾਝੋਂ ਜਿਉਣ ਸਦਾ ਆਲਸੀ ਹੀ,ਹੁੰਦਾ ਨਹੀਂ ਵਿਕਾਸ ਕਦੇ ਲੋਭ ਦੇ ਵਿਚਾਰ ਬਿਨ੍ਹਾਂ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂਪੁਰਸ਼,ਸਾਰਦੇ ਨਹੀਂ ਖੁਦ ਸੱਤ ਲੱਖ ਵਾਲੀ ਕਾਰ ਬਿਨਾਂ।
ਮਹਿਲਨੁਮਾਂ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ,ਵਿਹਲੜਾਂ ਦੀ ਐਸ਼ ਹੁੰਦੀ ਹੈ ਨਹੀਂ ਸਰਕਾਰ ਬਿਨ੍ਹਾਂ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜ਼ੀ ਜਿੱਤ ਲੈਂਦੇ,ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਕਰਤਾਰ ਬਿਨਾਂ।
ਚੁੰਨੀ ਰੇਸ਼ਮੀ 'ਚ
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ,ਸਾਨੂੰ ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ, ਲੱਕੜਾਂ ਦਾ ਸੰਸਾ ਰਹੇ ਹਰ ਵੇਲੇ,ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ।
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ,ਰਹਿੰਦਾ ਸਾਡਾ ਖੂਨ ਚੂਸਿਆ ਵਪਾਰੀਆਂ ਨੀ ਮਾਏ।
ਪਿੰਡਾਂ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ,ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
ਨਕਸ਼ਾਂ ਦੀ ਨਹੀਂ...
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ,ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ,ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੁਹਣੇ ਬਣ ਦਿਸਣਾ ਤੇ ਰਹਿਣਾ ਸਜ ਫਬ ਕੇ ਇਹ,ਮੁੱਢ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ,ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਬਟੂਏ ਤੁਹਾਡੇ ਵਿੱਚ...
ਬਟੂਏ ਤੁਹਾਡੇ ਵਿੱਚ ਜੇ ਨਾ ਹੋਵੇ ਸੌ ਦਾ ਨੋਟ,ਐਵੇਂ ਨੋਟ ਹੋਣ ਦਾ ਵੀ ਕਰੀਏ ਬਹਾਨਾ ਨਾ।
ਮੱਲੋ ਮੱਲੀ ਆਪਣੇ ਵਿਚਾਰਾਂ ਤਾਈਂ ਪੇਸ਼ ਕਰ,ਆਪਣੀ ਹੀ ਸ਼ਕਲ ਬਣਾਈਏ ਮੂਰਖਾਨਾ ਨਾ।
ਆਪਣੀ ਸਿਆਣਪ ਦਾ ਕਰਕੇ ਵਿਖਾਵਾ ਬਹੁਤ,ਬਣ ਸਕੇ ਕੋਈ ਵੀ ਮੂਰਖ ਕਦੇ ਦਾਨਾ ਨਾ।
ਉਸ ਤਾਈਂ ਦੱਸੋ ਮਜ਼ਾ ਸ਼ਾਇਰੀ ਦਾ ਆਊ ਕਿੱਦਾਂ,ਜਿਸ ਦੀ ਤਬੀਅਤ ਹੀ ਹੋਵੇ ਸ਼ਾਇਰਾਨਾ ਨਾ।
ਸੱਚ ਦੇ ਰਾਹ ...
ਸੱਚ ਦੇ ਰਾਹ ਉੱਤੇ ਸਦਾ ਚੱਲਦੇ ਦਲੇਰ ਬੰਦੇ,ਜਿਨ੍ਹਾਂ ਨੂੰ ਸਮਰਪਿਤ ਨੇ ਕਵੀ ਗੀਤ ਕਰਦੇ।
ਝੂਠ ਕੋਈ ਗਲਤੀ ਜਾਂ ਦੁਰਘਟਨਾ ਨਹੀਂ ਹੁੰਦੀ,ਸੁਭਾਵਿਕ ਹੀ ਝੂਠੇ ਝੂਠ ਥੀਂ ਪ੍ਰੀਤ ਕਰਦੇ।
ਝੂਠ ਹੈ ਲੱਛਣ ਸਾਡੇ ਆਚਰਣ ਦਾ ਹੀ ਇੱਕ,ਇਹੋ ਜੇ ਲੱਛਣ ਜ਼ਿੰਦਗੀ ਪਲੀਤ ਕਰਦੇ।
ਸੱਚ ਦੀ ਸੁੰਦਰਤਾ ਹੈ ਜ਼ਿੰਦਗੀ ਨੂੰ ਗਰਮਾਉਂਦੀ,ਝੂਠ ਸਾਡੀ ਜ਼ਿੰਦਗੀ ਨੂੰ ਠੰਡਾ ਸੀਤ ਕਰਦੇ।
ਕਹਿੰਦਾ ਵਾਰਸ ਸ਼ਾਹ...
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ,ਰੱਖ ਦੇਣ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿੱਚ ਫੜ੍ਹ ਕੇ ਸਿਮਰਣੇ ਮਸਤ ਹੋਏ,ਸ਼ਰੇਆਮ ਠੱਗ ਕਰੀ ਜਾਂਦੇ ਠੱਗੀ ਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਂਦੇ,ਜਾਣੇ ਸਰਕਾਰ ਅਸਾਂ ਦੀਆਂ ਕਮਜ਼ੋਰੀਆਂ।
ਡਾਂਗ ਉੱਤੇ ਡੇਰਾ ਰੱਖ ਹੱਕ ਸੱਭ ਖੋਹ ਲੈਂਦੇ,ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।
ਸੂਝਵਾਨ ਬੰਦੇ ਮੂਲ..
ਸੂਝਵਾਨ ਬੰਦੇ ਮੂਲ ਭਾਉਂਦੇ ਨਾ ਹਕੂਮਤਾਂ ਨੂੰ,ਬਿੱਲੀਆਂ ਨੂੰ ਲੱਗਦੇ ਸਿਆਣੇ ਚੂਹੇ ਚੰਗੇ ਨਾ।
ਲਤੋਂ ਆਹਰੀ ਬੰਦੇ ਨੂੰ ਨਾ ਲੱਗਦੇ ਨਚਾਰ ਚੰਗੇ,ਢੀਠ ਬੰਦਾ ਮੰਗਣੋਂ ਕਦੇ ਵੀ ਮੂਲ ਸੰਗੇ ਨਾ।
ਨੇਤਾ ਅਤੇ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ,ਨੇਤਾ ਕਾਹਦਾ ਹੋਇਆ ਜਿਹੜਾ ਲਵੇ ਪੁੱਠੇ ਪੰਗੇ ਨਾ।
ਇੱਕ ਵਾਰੀ ਬਣ ਗਿਆ ਬੰਦਾ ਜਿਹੜਾ ਚੇਅਰਮੈਨ,ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
ਕਿਹੜਾ ਉਹ ਨਜ਼ੂਮੀਆ...
ਕਿਹੜਾ ਉਹ ਨਜ਼ੂਮੀਆ ਜੋ ਦੱਸ ਦੇਵੇ ਸਾਡੇ ਤਾਈਂ,ਕਿਹੋ ਜਿਹੇ ਲਿਖੇ ਸਾਡੇ ਮੱਥੇ ਉੱਤੇ ਲੇਖ ਨੀ।
ਸਾਨੂੰ ਪਤੈ ਰਾਸ਼ੀ ਸਾਡੀ ਬਿਨਾ ਰਾਸ਼ੀ ਵਾਲਾ ਘਰ,ਕਾਗਜ਼ਾਂ 'ਚ ਹੋਵੇ ਭਾਵੇਂ ਮੀਨ, ਬ੍ਰਿਖ, ਮੇਖ ਨੀ।
ਭੁੱਖ, ਦੁੱਖ, ਨੰਗ, ਰਿਸ਼ਵਤ ਬੇਈਮਾਨੀ ਵਾਲੇ, ਰਾਹੂਕੇਤੂ ਰਹੇਸਾਨੂੰ ਹਰ ਵੇਲੇ ਦੇਖ ਨੀ।
ਕਰਦੇ ਬਲੈਕਮੇਲ ਸਾਡੇ ਜ਼ਜ਼ਬਾਤ ਦੀ ਨੇ,ਇਹ ਜੋ ਵਿਹਲੇ ਬੈਠੇ ਭਾਈ ਪੰਡਤ ਤੇ ਸ਼ੇਖ ਨੀ।
ਉੱਲੂਆਂ ਦਾ ਸ਼ੌਕ ...
ਉੱਲੂਆਂ ਦਾ ਸ਼ੌਕ ਹੈ ਹਨੇਰਿਆਂ ਦੇ ਵਿੱਚ ਰਹਿਣਾ,ਉੱਡਦੇ ਉਕਾਬ ਸਦਾ ਉੱਚੇ ਅਸਮਾਨ 'ਤੇ।
ਲਕੀਰ ਦੇ ਫਕੀਰ ਨਾਲ ਬਹਿਸ ਦਾ ਨਾ ਕੋਈ ਫਾਇਦਾ,ਆਪਣੀ ਜੋ ਸੋਚ ਲਾਉਣ ਜਾਣਦਾ ਨਾ ਸਾਨ 'ਤੇ।
ਧਰਤੀ ਨੂੰ ਘੁੰਮਦੀ ਜਾ ਕਿਹਾ ਸੀ ਗਲੈਲੀਓ ਨੇ, ਹੋਇਆ ਸੀ ਚਰਚ ਖਫਾ ਉਸ ਦੇ ਬਿਆਨ 'ਤੇ।
ਤਿੰਨ ਸਦੀਆਂ ਬਾਅਦ ਹੈ ਗਲੈਲੀਓ ਨੂੰ ਮਾਫ ਕੀਤਾ,ਬੜਾ ਸ਼ਰਮਿੰਦਾ ਹੈ ਚਰਚ ਹਾਰ ਜਾਣ 'ਤੇ।
ਸੰਤਾਂ ਦੀ ਨਿੰਦਾ...
ਸੰਤਾਂ ਦੀ ਨਿੰਦਾ, ਸੰਤ ਕਹਿੰਦੇ, ਬਹੁਤ ਬੁਰੀ ਹੁੰਦੀ,ਸੰਤ ਕਰਨ ਨਿੰਦਿਆ, ਤਾਂ ਸੰਤਾਂ ਨੂੰ ਮਾਫ ਹੈ ਜੀ।
ਗ੍ਰਹਿਸਥੀ ਤੋਂ ਧਨ ਲੈ ਕੇ ਗ੍ਰਹਿਸਥੀ ਨੂੰ ਕਹਿਣ ਮੰਦਾ,ਰਿੱਝਦਾ ਅੰਦਰ ਜੀਹਦੀ ਕੱਢਦੇ ਨਾ ਭਾਫ ਹੈ ਜੀ।
ਭਰੀ ਜਾਂਦੇ ਪੇਟ ਸੁਆਦੀ ਪਕਵਾਨਾਂ ਨਾਲ ਰੋਜ਼,ਹਟਦੇ ਨਾ ਖਾਣੋਂ ਭਾਵੇਂ ਲੱਗ ਜਾਂਦੀ ਡਾਫ ਹੈ ਜੀ।
ਰਾਜਾ ਤੇ ਪ੍ਰੋਹਿਤ ਦੋਵੇਂ ਪਰਜਾ ਨੂੰ ਲੁੱਟਦੇ ਨੇ,ਧਰਮ ਤੇ ਸਤ੍ਹਾ ਦੀ ਭਾਈਵਾਲੀ ਹਾਫ ਹਾਫ ਹੈ ਜੀ।
ਸਾਕ ਮਿਲਦਿਆਂ ਦੇ...
ਸਾਕ ਮਿਲਦਿਆਂ ਦੇ, ਭੌਂ ਵਾਹੁੰਦਿਆਂ ਦੀ, ਹੁੰਦੀ ਸਿਰਾਂ ਨੂੰ ਸਦਾ ਸਲਾਮ ਬੇਲੀ।
ਹੁੰਦੇ ਮੂੰਹਾਂ ਦੇ ਤਾਈਂ ਮੁਲਾਜ੍ਹੜੇ ਨੇ, ਚੰਗੇ ਕੰਮਾਂ ਨੂੰ ਮਿਲੇ ਇਨਾਮ ਬੇਲੀ।
ਪਾਠ ਸੁਬ੍ਹਾ ਦਾ ਅਜੇ ਨਾ ਯਾਦ ਹੋਇਆ, ਢਲਦੀ ਆਉਂਦੀ ਹੈ ਸਿਰਾਂ 'ਤੇ ਸ਼ਾਮ ਬੇਲੀ।
ਰਾਖੀ ਕਿਰਤ ਦੀ ਜੇ ਨਾ ਤੂੰ ਕੀਤੀ, ਇਉਂ ਹੀ ਖਾਣਗੇ ਬਦਾਮ ਬੇਲੀ।
ਹੋਈਆਂ ਬੋਦੀਆਂ ਕਿਸਮਤਾਂ..
ਹੋਈਆਂ ਬੋਦੀਆਂ ਕਿਸਮਤਾਂ ਵਾਲੀਆਂ ਇਹ, ਪਰ੍ਹੇ ਝਾੜ ਕੇ ਸਾਰੀਆਂ ਬੋਰੀਆਂ ਰੱਖ।
ਜੱਗ 'ਗੰਨੇ' ਸੁਆਦ ਜੇ ਮਾਨਣਾਂ ਹੈ, ਸਾਰੀਆਂ ਇਹ ਦੀਆਂ ਪੋਰੀਆਂ ਪੋਰੀਆਂ ਝੱਖ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਬੀਬਾ, ਦੂਰ ਮਨ ਦੀਆਂ ਸਭ ਕਮਜ਼ੋਰੀਆਂ ਰੱਖ।
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਨਾ ਝੂਠੀਆਂ ਡੋਰੀਆਂ ਰੱਖ।
ਅੰਤਿਕਾ
ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ, ਤੇਰੇ ਜਿਹਾ ਨਾ ਕੋਈ ਗਰੇਟ ਪਿਆਰੇ।
ਦਾਰੂ ਤੇਰੀ ਹੈ ਛਵੀਂ ਵਿਗਾੜ ਦਿੰਦੀ, ਲੋਕ ਕਰਨ ਲੱਗਦੇ ਤੈਨੂੰ ਹੇਟ ਪਿਆਰੇ।
ਸੋਫੀ ਛੇਤੀ ਹੀ ਕੰਮ ਨਿਬੇੜ ਲੈਂਦੇ, ਮੈਅਕਸ਼* ਹੁੰਦੇ ਹਮੇਸ਼ਾ ਨੇ ਲੇਟ ਪਿਆਰੇ।
ਅਸਲ ਵਿੱਚ ਤੂੰ ਖੁਦ ਖੁਦਾ ਢਿੱਲੋਂ ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।
*ਸ਼ਰਾਬੀ

ਪਹਿਲੀ ਵਾਰ ਹੀ...

ਪਹਿਲੀ ਵਾਰ ਹੀ ਬਣ ਕੇ ਐਮ.ਐਲ.ਏ.,ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।

ਓਸ ਬੰਦੇ ਦਾ ਫਿਰ ਦਿਮਾਗ ਜਾਂਦਾ, ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।

ਭਾਈ ਲਾਲੋਆਂ 'ਚੋਂ ਉਹ ਨੂੰ ਮੁਸ਼ਕ ਆਉਂਦਾ, ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।

ਇਹੋ ਜਿਹਾ ਨਾ ਕੋਈ ਜਹਾਨ ਅੰਦਰ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਤੈਨੂੰ ਲੈ ਗਏ...

ਤੈਨੂੰੰ ਲੈ ਗਏ ਜਿੰਨ੍ਹਾਂ ਨੇ ਦਮ ਤਾਰੇ, ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।

ਐਨ ਮੌਕੇ 'ਤੇ ਆਣ ਕੇ ਸਿੰਘ ਸਜ ਗਏ, ਭਰੂਣ ਹੱਤਿਆ ਦੇ ਵਿਉਪਾਰੀਏ ਨੀ।

ਪੋਸਤ, ਭੁੱਕੀ, ਸ਼ਰਾਬ ਤੇ ਨਸ਼ੇ ਵੰਡ ਕੇ, ਆਖਰ ਜਿੱਤ ਗਏ ਧਰਮਚਾਰੀਏ ਨੀ।

ਸਾਡੇ ਗੁਰਾਂ ਨੇ ਪੰਥ ਤੋਂ ਸਿਰ ਵਾਰੇ, ਅਸੀਂ ਸਿਰਾਂ ਤੋਂ ਪੰਥ ਨੂੰ ਵਾਰੀਏ ਨੀ।

ਹੁਸੀਨ ਆਦਤਾਂ ਦਾ...

ਹੁਸੀਨ ਆਦਤਾਂ ਦਾ ਸੰਗ੍ਰਹਿ ਹੁੰਦਾ, ਹੁਸ਼ਨ ਜਿਵੇਂ ਗੁਲਾਬ ਦਾ ਫੁੱਲ ਬੀਬਾ।

ਖੂਬਸੂਰਤ ਗਦਰਾਏ ਜਿਸਮ ਤੇ ਤਾਂ, ਜਣਾ ਖਣਾ ਹੀ ਜਾਂਦਾ ਹੈ ਡੁੱਲ੍ਹ ਬੀਬਾ।

ਮਹਿਕ ਕਦੇ ਵੀ ਨਹੀਂ ਬਾਜ਼ਾਰ ਵਿਕਦੀ ਹੁੰਦਾ ਹੁਸਨ ਦਾ ਕੋਈ ਨਾ ਮੁੱਲ ਬੀਬਾ।

ਮਿਹਨਤੀ ਖੁਰਦਰੇ ਹੱਥਾਂ ਦੇ ਨਹੀਂ ਸਾਥੀ ਵਿਹਲੜ ਕੋਮਲ ਹੱਥ ਹੁੰਦੇ ਤੁਲ ਬੀਬਾ।

ਕੋਰਾ ਕੋਰਾ ਕੁੱਜਾ...

ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।

ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।

ਹਰ ਰੋਜ ਮਹਿੰਗਾਈ ਦੀ ਚਰਖੜੀ 'ਤੇ ਬੰਦ ਬੰਦ ਸਾਡਾ ਕੱਟਿਆ ਜਾਂਵਦਾ ਈ।

ਹਾਕਮ ਵਕਤ ਦਾ ਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

ਅੱਖਰ ਲਈ ਫਿਰਦੇ...

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਸ਼ਿਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਨੰਗੇ, ਭੁੱਖੇ, ਗਰੀਬ ਨੇ ਮੱਤਦਾਤਾ, ਤਾਹੀਏਂ ਇਨ੍ਹਾਂ ਦੀ ਮੱਤ ਵਿਕਾਊ ਮੀਆਂ।

ਰਾਜਨੀਤੀ ਇਹ ਮੌਕਾ ਪ੍ਰਸਤੀਆਂ ਦੀ ਪਤਾ ਨਹੀਂ ਕੀ ਗੁਲ ਖਿਲਾਊ ਮੀਆਂ।

ਨੇਤਾ ਸਿਆਸਤ ਦਾ ਨੇ ਕਰਨ ਵਣਜ ਲੱਗ ਪਏ, ਸਿਆਸਤ ਹੋ ਗਈ ਬੜੀ ਕਮਾਊ ਮੀਆਂ।

ਜਦੋਂ ਜਾਂਦੇ ਨੇ...

ਜਦੋਂ ਜਾਂਦੇ ਨੇ ਘੜੇ 'ਚੋਂ ਮੁੱਕ ਦਾਣੇ, ਸਿੰਘ ਸਭੀਏ ਜਾਂ ਮਹੰਤ ਬਣਦੇ।

ਅਕਾਲੀ ਵਿਗੜ ਕੇ ਬਣਦੇ ਕਾਂਗਰਸੀਏ, ਰਿਸ਼ਵਤਖੋਰ ਨੇ ਉਸ ਉਪਰੰਤ ਬਣਦੇ।

ਜਨਸੰਘੀ ਅਤੇ ਮੁਸਲਿਮ ਲੀਗ ਵਾਲੇ, ਵਿਗੜੇ ਹੋਏ ਜਾਨੂੰਨੀ ਨੇ ਅੰਤ ਬਣਦੇ।

ਮਜ਼ਹਬਾਂ ਵਾਲੇ ਜੋ ਕੁਝ ਵੀ ਬਣ ਜਾਵਣ, ਇਨਸਾਨ ਨਾ ਪਰ ਕਦੰਤ ਬਣਦੇ।

ਆਖਿਰ ਨੇਕੀ ਤੇ...

ਆਖਿਰ ਨੇਕੀ ਤੇ ਬਦੀ ਦੀ ਜਿੱਤ ਹੋਈ, ਦਰਾਵੜ ਸੂਰਮਾ ਆਰੀਅਨਾਂ ਮਾਰ ਦਿੱਤਾ।

ਮਰਿਯਾਦਾ ਪ੍ਰਸ਼ੋਤਮ ਕਹਿਲਾਉਂਦੇ ਇੱਕ ਸ਼ਹਿਜ਼ਾਦੇ, ਮਕਰ, ਝੂਠ ਦਾ ਜਾਲ ਪਸਾਰ ਦਿੱਤਾ।

ਘਰ ਦੇ ਭੇਤੀ ਨੂੰ ਰਾਜ ਦਾ ਲੋਭ ਦੇ ਕੇ, ਲੰਕਾ ਸਾੜ ਦਿੱਤੀ ਰਾਵਣ ਮਾਰ ਦਿੱਤਾ।

ਦਰਾਵੜ ਕੌਮ ਹਰਾ ਕੇ ਬ੍ਰਹਿਮਣਾਂ ਨੇ, ਮਨੂੰ ਸਿਮਰਤੀ ਤਾਈਂ ਪ੍ਰਚਾਰ ਦਿੱਤਾ।

ਗਰਭਵਤੀ ਪਤਨੀ ਉੱਤੇ...

ਗਰਭਵਤੀ ਪਤਨੀ ਉੱਤੇ ਸ਼ੱਕ ਕਰਕੇ, ਘਰੋਂ ਕੱਢ ਕੇ ਮਨੋਂ ਵਿਸਾਰ ਦਿੱਤਾ।

ਹਰੀ ਕੌਮ ਨੂੰ ਕਿਹਾ ਅਛੂਤ, ਸ਼ੂਦਰ, ਉਨ੍ਹਾਂ ਨੂੰ ਕੁੱਤਿਆਂ ਵਾਂਗ ਦੁਰਕਾਰ ਦਿੱਤਾ।

ਪੜ੍ਹਨ ਲੱਗਾ ਸੀ ਇੱਕ ਸ਼ੰਭੂਕ ਸ਼ੂਦਰ, ਉਹਦਾ ਰਾਮ ਨੇ ਕਰ ਸੰਘਾਰ ਦਿੱਤਾ।

ਜਿਵੇਂ ਵਿੱਚ ਗੁਜਰਾਤ ਦੇ ਅੱਗ ਲਾ ਕੇ, ਤੋਹਫਾ ਦੇਸ਼ ਨੂੰ ਸੰਘ ਪਰਿਵਾਰ ਦਿੱਤਾ।

ਭਵਜਲ ਤਰਨ ਦੇ...

ਭਵਜਲ ਤਰਨ ਦੇ ਲਿਖੇ ਸੀ ਗੁਰ ਜਿਸ ਵਿੱਚ, ਪੋਥੀ ਡੁੱਬ ਗਈ ਸੀ ਵਿੱਚ ਪਾਣੀਆਂ ਜੀ।

ਸ਼ਰਧਾਵਾਨਾਂ ਦੇ ਦਿਲਾਂ ਨੂੰ ਠੇਸ ਲੱਗੀ, ਉਨ੍ਹਾਂ ਲੱਭੀ ਬਣਾ ਬਣਾ ਢਾਣੀਆਂ ਜੀ।

ਠੰਢ ਲੱਗੀ ਨਿਮੋਨੀਆਂ ਸਖਤ ਹੋਇਆ, ਲਿਖੀਆਂ ਮੌਤ ਨੇ ਕਈ ਕਹਾਣੀਆਂ ਜੀ।

ਉਹੀਓ ਪੋਥੀ ਫਿਰ ਜਲ ਪ੍ਰਵਾਹ ਕੀਤੀ, ਐਪਰ ਪੜ੍ਹੀਆਂ ਪਹਿਲਾਂ ਕਈ ਬਾਣੀਆਂ ਜੀ।

ਇੱਕਸੁਰਤਾ ਹੈ ਜਦੋਂ...

ਇੱਕਸੁਰਤਾ ਹੈ ਜਦੋਂ ਗੁਆਚ ਜਾਂਦੀ, ਤੁਹਾਡੀ ਆਪਣੇ ਨਾਲ ਵਿਚਾਰ ਅੜਿਆ।

ਤੁਸੀਂ ਖੋਹਲਦੇ ਉਦੋਂ ਜੁਬਾਨ ਤਾਈਂ, ਬੋਲਣ ਲਈ ਹੋ ਜਾਂਦੇ ਤਿਆਰ ਅੜਿਆ।

ਤੇਰੇ ਸਾਹਵੇਂ ਖਾਮੋਸ਼ੀ, ਇਕੱਲ ਦਿੰਦੀ, ਨੰਗਾ ਆਪਾ ਹੈ ਤੇਰਾ ਖਲ੍ਹਾਰ ਅੜਿਆ।

ਉੱਜਲੇ ਸੀਸ਼ੇ ਦੇ ਸਨਮੁੱਖ ਖੜ੍ਹ ਕਿਹੜਾ, ਕਰੇ ਖੁਦ ਨਾਲ ਅਖਾਂ ਚਾਰ ਅੜਿਆ।

ਨਫਰਤ ਅਤੇ ਗਿਲਾਨੀ...

ਨਫਰਤ ਅਤੇ ਗਿਲਾਨੀ ਵਿੱਚ ਫਰਕ ਹੁੰਦਾ, ਕੁਝ ਲੋਕਾਂ ਨੂੰ ਦੇਖ ਕੇ ਘਿਣ ਹੁੰਦੀ।

ਕੁਝ ਲੋਕਾਂ ਦਾ ਆਚਰਨ ਇਸ ਤਰ੍ਹਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।

ਮਿਆਰ ਦੁਸ਼ਮਣੀ ਦੇ ਹੁੰਦੇ ਬਹੁਤ ਉੱਚੇ ਸੱਚੀ ਦੁਸ਼ਮਣੀ ਜਿਵੇਂ ਕਿਣਮਿਣ ਹੁੰਦੀ।

ਝੂਠੀ ਮਿਤਰਤਾ ਸਾਡੇ ਚੁਫੇਰੇ ਪੱਸਰੀ, ਸੱਚੀ ਦੁਸ਼ਮਣੀ ਕਦੇ ਪਲ ਛਿਣ ਹੁੰਦੀ।

ਸਿੱਧਾ ਜ਼ਿੰਦਗੀ ਨਾਲ...

ਸਿੱਧਾ ਜ਼ਿੰਦਗੀ ਨਾਲ ਮਿਲਾ ਅੱਖਾਂ ਬੰਦਾ ਦਿੰਦਾ ਹੈ ਜਦੋਂ ਲਲਕਾਰ ਢਿੱਲੋਂ।

ਨਿੱਕੇ ਬੰਦੇ ਨੂੰ ਵਾਹਣੀ ਇਹ ਪਾਈ ਫਿਰਦੀ, ਮੰਨ ਜਾਂਦੀ ਹੈ ਜ਼ਿੰਦਗੀ ਹਾਰ ਢਿੱਲੋਂ।

ਬਹਾਦਰ ਮਨੁੱਖ ਨੂੰ ਚਾਹੀਦੈ ਪਤਾ ਹੋਣਾ ਚੁਕਣੀ ਕਿਸ ਲਈ ਹੈ ਤਲਵਾਰ ਢਿੱਲੋਂ।

ਸੱਚੀ ਨਫਰਤ ਦੇ ਵੀ ਕੋਈ ਨਾ ਜੇ ਮਿਲੇ ਕਾਬਲ, ਤਾਂ ਦੱਬ ਆਪਣੇ ਦਿਓ ਹਥਿਆਰ ਢਿੱਲੋਂ।

ਪੈਰੀਂ ਰਸਮ ਰਿਵਾਜ...

ਪੈਰੀਂ ਰਸਮ ਰਿਵਾਜ ਦੀਆਂ ਬੇੜੀਆਂ ਨੇ, ਕਿਹੜੇ ਵੇਲੇ ਹਾਂ ਅਸੀਂ ਆਜ਼ਾਦ ਹੁੰਦੇ।

ਕੰਪਿਊਟਰ ਯੁੱਗ ਹੈ ਇਕੀਵੀਂ ਸਦੀ ਆਈ, ਸਾਥੋਂ ਅਜੇ ਪਹਾੜੇ ਨਾ ਯਾਦ ਹੁੰਦੇ।

ਸਾਡੇ ਦੇਸ਼ ਵਿੱਚ ਮਜ਼ਹਬ ਦੇ ਨਾਮ ਉੱਤੇ, ਰਹਿੰਦੇ ਰੋਜ ਹੀ ਦੰਗੇ ਫਸਾਦ ਹੁੰਦੇ।

ਡੇਰਾ ਸਾਧ ਦਾ, ਸੱਟਾ, ਸ਼ਰਾਬ ਠੇਕਾ, ਇਨ੍ਹਾਂ ਪਿੱਛੇ ਨੇ ਘਰ ਬਰਬਾਦ ਹੁੰਦੇ।

ਕੂੰਜਾਂ ਉੱਡ ਗਈਆਂ...

ਕੂੰਜਾਂ ਉੱਡ ਗਈਆਂ ਤੇ ਆ ਗਈ ਕੋਇਲ, ਕੁਹੂ ਕੁਹੂ ਦਾ ਰਾਗ ਅਲਾਪਦੀ ਏ।

ਕਣਕਾਂ ਵੱਢੀਆਂ ਬੂਰ ਪਿਆ ਅੰਬੀਆਂ ਨੂੰ, ਬਨਸਪਤੀ ਪਈ ਧੂਣੀਆਂ ਧਾਪਦੀ ਏ।

ਵਰਖਾ ਰੁੱਤ ਦਾ ਸੈਸ਼ਨ ਏ ਆਉਣ ਵਾਲਾ, ਪੀੜ ਸਾਡੀ ਨਾ ਘਟਦੀ ਜਾਪਦੀ ਏ।

ਬਾਬਰ ਜ਼ੁਲਮ ਦਾ ਦਿੱਲੀਓਂ ਰੋਜ ਚੜ੍ਹਦਾ, ਸਾਡੇ ਵਾਸਤੇ ਜੰਝ ਲੈ ਪਾਪ ਦੀ ਏ।

ਦੇਖੋਂ ਸਾਧ ਵੀ...

ਦੇਖੋਂ ਸਾਧ ਵੀ ਕਿੰਨੇ ਸ਼ੌਕੀਨ ਹੋ ਗਏ, ਡੇਰੀਂ ਡਿਸ਼ ਐਂਟੀਨੇ ਨੇ ਲਾਉਣ ਲੱਗ ਪਏ।

ਡੇਰੇ ਆਉਂਦੀਆਂ ਸੋਹਣੀਆਂ ਤੀਵੀਆਂ ਨੂੰ, ਮੰਗਵੇਂ ਆਟੇ ਦੇ ਲੌਂਗ ਕਰਵਾਉਣ ਲੱਗ ਪਏ।

ਲੱਤਾਂ ਘੁੱਟਣ ਲਈ ਆਪਣੀਆਂ ਬੂਬਨੇ ਇਹ, ਭਰਿੰਡ ਰੰਗੀਆਂ ਤਾਈਂ ਭਰਮਾਉਣ ਲੱਗ ਪਏ।

ਰਾਤੀਂ ਭੀੜ 'ਚ ਕਰਨ ਲਈ ਮਨ ਆਈਆਂ, 'ਖੰਡ ਪਾਠਾਂ ਦੀ ਲੜੀ ਕਰਵਾਉਣ ਲੱਗ ਪਏ

ਢੋਅ ਲਾ ਕੇ...

ਢੋਅ ਲਾ ਕੇ ਨੋਟਾਂ ਦੀਆਂ ਬੋਰੀਆਂ ਸੰਗ, ਤਪ ਕਰਦੇ ਬੈਠ ਵਿੱਚ ਭੋਰਿਆਂ ਦੇ।

ਇਹੋ ਜਿਹੇ ਵੀ ਕਈ ਸੰਤ ਮਹੰਤ ਦੇਖੇ, ਰੱਖਦੇ ਫਰਕ ਵਿੱਚ ਕਾਲਿਆਂ ਗੋਰਿਆਂ ਦੇ।

ਮਨ ਵਿੱਚ ਸੁਖ ਆਨੰਦ ਦੀ ਲਾਲਸਾ ਲੈ ਕੇ ਉੱਤੋਂ ਪਾਉਂਦੇ ਲਿਬਾਸ ਨੇ ਬੋਰਿਆਂ ਦੇ।

ਰੁੱਖੀ ਸੁੱਖੀ ਦਾ ਦੇ ਉਪਦੇਸ਼ ਸਾਨੂੰ ਦੁੱਧ ਪੀਂਦੇ ਨੇ ਨਾਲ ਕਟੋਰਿਆਂ ਦੇ।

ਭੋਰਾ ਛੱਡ ਚੁਬਾਰੇ....

ਭੋਰਾ ਛੱਡ ਚੁਬਾਰੇ ਵਿੱਚ ਜਾ ਬੈਠਾ, ਰੱਖੀਆਂ ਵਿੱਚ ਚੁਬਾਰੇ ਦੇ ਮੋਰੀਆਂ ਨੀ।

ਕਬੂਤਰ ਰੱਖੇ ਚੁਬਾਰੇ ਵਿੱਚ ਸੀ ਜਿਹੜੇ, ਦੂਰ ਛੱਡ ਆਂਦੇ ਭਰ ਕੇ ਵਿੱਚ ਬੋਰੀਆਂ ਨੀ।

ਸਾਰੀ ਉਮਰ ਜੋ ਦੇਖਦਾ ਰਿਹਾ ਰਾਂਝਾ ਉਹ ਭੁੱਲਣ ਨਾ ਸ਼ਕਲਾਂ ਗੋਰੀਆਂ ਨੀ।

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੀ।

ਕਿਰਤੀ ਕਿਰਤ ਕਰਕੇ...

ਕਿਰਤੀ ਕਿਰਤ ਕਰਕੇ ਸਦਾ ਰਹਿਣ ਭੁੱਖੇ ਵਿਹਲੇ ਬੈਠੇ ਪਰ ਰੱਜ ਕੇ ਖਾਣ ਚਮਚੇ।

ਕੜਛੀ ਸੜਦੀ ਹੈ ਵਿੱਚ ਪਤੀਲਿਆਂ ਦੇ, ਐਪਰ ਬੁੱਲ੍ਹਾਂ ਦਾ ਲੁਤਫ ਉਠਾਣ ਚਮਚੇ।

ਚਮਚਾਗਿਰੀ ਖੁਸ਼ਾਮਦ ਤੇ ਚੁਗਲੀਆਂ ਨਾਲ, ਉਲਟੀ ਗੰਗਾ ਇਹ ਸਦਾ ਵਹਾਣ ਚਮਚੇ।

ਹਸ਼ਰ ਇਨ੍ਹਾਂ ਦਾ ਹੁੰਦਾ ਹੈ ਸਦਾ ਮਾੜਾ ਪਹਿਲਾਂ ਸਾਰਿਆਂ ਤੋਂ ਮਾਜੇ ਜਾਣ ਚਮਚੇ।

ਮੋਤੀ ਮੁੜ੍ਹਕੇ ਦੇ...

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਕੋਈ ਚੁੱਕੇ ਨਾ ਜਿਣਸਾਂ ਦੇ ਢੇਰ ਬਾਬਾ।

ਪੈਰਾਂ ਹੇਠ ਰੁਲਦੀ ਮਿਹਨਤ ਦੇਖ ਆਪਣੀ, ਸਾਡੇ ਸੀਨੇ 'ਚੋਂ ਨਿਕਲਦੀ ਲੇਰ ਬਾਬਾ।

ਮਾਂ ਸਮਝ ਕੇ ਅਸੀਂ ਸਰਕਾਰ ਚੁਣੀਏਂ, ਹਰ ਵਾਰ ਹੀ ਬਣੇ ਮਤੇਰ ਬਾਬਾ।

ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬਾਬਾ।

ਜਿੰਨਾ ਚਿਰ ਨਾ...

ਜਿੰਨਾ ਚਿਰ ਨਾ ਜਾਬ੍ਹਾਂ ਦਾ ਭੇੜ ਕਰੀਏ, ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।

ਸੰਸਾਰ ਅੰਨ ਸਮੱਸਿਆ ਤੇ ਬਹਿਸ ਕਰੀਏ, ਆਟਾ ਘਰੇ ਭਾਂਵੇਂ ਸਾਡੇ ਡੰਗ ਦਾ ਨਾ।

ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ, ਕਈ ਮੰਗਦਾ ਭਾਂਵੇਂ ਕੋਈ ਮੰਗਦਾ ਨਾ।

ਸਾਡਾ ਕੰਮ ਵਿਆਖਿਆ ਕਰੀ ਜਾਣਾ, ਪਤਾ ਅਸਾਂ ਨੂੰ ਭਾਵੇਂ ਪ੍ਰਸੰਗ ਦਾ ਨਾ।

ਕੋਈ ਕਿਸੇ ਦੇ...

ਕੋਈ ਕਿਸੇ ਦੇ ਕਹੇ ਨਾ ਸੈਰ ਕਰਦਾ, ਨਾ ਕੋਈ ਆਖੇ ਤੋਂ ਛੱਡੇ ਸ਼ਰਾਬ ਬੰਦਾ।

ਪਤੈ ਮਾੜਾ ਹੈ ਸਿਹਤ ਲਈ ਵੱਧ ਖਾਣਾ, ਫਿਰ ਵੀ ਖਾਂਦਾ ਹੈ ਬੇਹਿਸਾਬ ਬੰਦਾ।

ਘੱਟ ਸੁਲਝਦਾ ਤੇ ਘੱਟ ਸੰਵਰਦਾ ਹੈ, ਅਸਲ ਵਿੱਚ ਹੈ ਬੜਾ ਖਰਾਬ ਬੰਦਾ।

ਜਿਹੜਾ ਸਿੱਖਦਾ ਨਹੀਂ ਕੁਝ ਵੀ ਜ਼ਿੰਦਗੀ ਤੋਂ, ਹੁੰਦਾ ਕਦੇ ਵੀ ਨਹੀਂ ਕਾਮਯਾਬ ਬੰਦਾ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ, ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ।

ਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦਾ ਅੱਗ ਪੀ ਕੇ।

ਗੱਲ੍ਹ ਹੁੰਦੀ ਨਾ ਜਿਨ੍ਹਾਂ ਦੀ ਸੁਨਣ ਵਾਲੀ, ਆਖੇ ਉਨ੍ਹਾਂ ਦੇ ਜਾਂਦਾ ਹੈ ਲੱਗ ਪੀ ਕੇ।

ਜੁੱਤੀ, ਘੜੀ ਗੁਵਾਚਣੀ ਆਮ ਗੱਲਾਂ, ਬੰਦਾ ਸੁੱਟ ਵੀ ਆਉਂਦਾ ਪੱਗ ਪੀ ਕੇ।

ਗੱਡੇ ਬਲਦ ਸੱਭ...

ਗੱਡੇ ਬਲਦ ਸੱਭ ਵੇਚ ਕੇ ਖਾ ਛੱਡੇ, ਭਾਂਡੇ, ਟੀਂਡੇ ਵੀ ਵੇਚੇ ਸ਼ਰਾਬੀਆਂ ਨੇ।

ਨਹੀਂ ਹੈ ਸ਼ਰਾਬ ਵਿੱਚ ਗੁਣ ਕੋਈ, ਸੱਭ ਖਰਾਬੀਆਂ ਹੀ ਖਰਾਬੀਆਂ ਨੇ।

ਦਾਰੂ ਅਕਲ ਨੂੰ ਜਿੰਦਾ ਹੈ ਲਾ ਦਿੰਦੀ, ਗੁੰਮ ਜਾਂਦੀਆਂ ਅਕਲ ਦੀਆਂ ਚਾਬੀਆਂ ਨੇ।

ਬੰਦਾ ਨਸ਼ੇ 'ਚ ਬੜਾ ਦਲੇਰ ਹੁੰਦਾ, ਸੋਫੀ ਭੁੱਲਦਾ ਸਭ ਨਵਾਬੀਆਂ ਨੇ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ, ਅਸੀਂ ਦੇਖੀ ਹੈ ਘੜੇ ਦੇ ਘੜੇ ਪੀ ਕੇ।

ਜਿਹੜੇ ਆਦਮੀ ਪਰਬਤੋਂ ਹੋਣ ਭਾਰੇ, ਹੌਲੇ ਕੱਖ ਤੋਂ ਹੁੰਦੇ ਨੇ ਬੜੇ ਪੀ ਕੇ।

ਜਿਹੜਾ ਸੋਫੀ ਸਾਊ, ਮਿਲਣਸਾਰ ਹੁੰਦਾ, ਬਿਨਾ ਵਜ੍ਹਾ ਉਹ ਆਦਮੀ ਲੜੇ ਪੀ ਕੇ।

ਦਾਰੂ ਲਹਿੰਦਿਆਂ ਹੀ ਸੁੰਨਸਾਨ ਜਾਪਣ, ਅੰਬਰ ਹੁੰਦੇ ਜੋ ਮੋਤੀਆਂ ਜੜ੍ਹੇ ਪੀ ਕੇ।

ਜੀਵਨ ਜਿੰਨ੍ਹਾਂ ਨੂੰ...

ਜੀਵਨ ਜਿਨ੍ਹਾਂ ਨੂੰ ਰੇਗਿਸਤਾਨ ਲੱਗਦਾ, ਉਹੀਓ ਰਹਿੰਦੇ ਨੇ ਉੱਠ ਤੇ ਚੜ੍ਹੇ ਪੀ ਕੇ।

ਮੰਜੇ ਬਿਸਤਰੇ ਬਿਨਾਂ ਵੀ ਸਰਨ ਲੱਗਦਾ ਸੌਣ ਲੱਗਦੇ ਆਦਮੀ ਰੜੇ ਪੀ ਕੇ।

ਝੜਨਾ ਹੁੰਦਾ ਹੈ ਪੱਤੇ ਪੁਰਾਣਿਆਂ ਨੇ ਪਰ ਪੱਤੇ ਨਵੇਂ ਵੀ ਦੇਖੇ ਨੇ ਝੜੇ ਪੀ ਕੇ।

ਫਸਲ ਸੋਚਾਂ ਦੀ ਸਦਾ ਬਹਾਰ ਉੱਤੇ ਪੈ ਜਾਂਦੇ ਨੇ ਸ਼ਾਮ ਨੂੰ ਗੜ੍ਹੇ ਪੀ ਕੇ।

ਦਿਨੇ ਗਲਤੀਆਂ ਆਦਮੀ...

ਦਿਨੇ ਗਲਤੀਆਂ ਆਦਮੀ ਆਪ ਕਰਦਾ ਦੋਸ਼ ਵਹੁਟੀ ਦੇ ਸਿਰ 'ਤੇ ਮੜ੍ਹੇ ਪੀ ਕੇ।

ਦਾਰੂ ਪੀਣ ਵਾਲਾ ਡਾਵਾਂ ਡੋਲ ਹੁੰਦਾ, ਇੱਕ ਸਟੈਂਡ ਦੇ ਉੱਤੇ ਨਾ ਖੜ੍ਹੇ ਪੀ ਕੇ।

ਗਾਲ੍ਹਾਂ ਕੱਢਦਾ ਅਤੇ ਖਰੂਦ ਕਰਦਾ, ਕਦੇ ਕਦੇ ਉਹ ਸਿਮਰਨਾ ਫੜ੍ਹੇ ਪੀ ਕੇ।

ਗਾਲਿਬ ਜਿਹਾ ਹੈ ਕੋਈ ਮਹਾਨ ਹੁੰਦਾ ਜੋ ਨਾ ਦਾਰੂ ਦੇ ਹੜ੍ਹ ਵਿੱਚ ਹੜ੍ਹੇ ਪੀ ਕੇ।

ਯਾਦਗਾਰ ਨਾ ਬਣੇ...

ਯਾਦਗਾਰੀ ਨਾ ਬਣੇ ਸ਼ਰਾਬੀਆਂ ਦੀ, ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।

ਮਿਹਨਤ ਬਿਨ੍ਹਾਂ ਨਾ ਸੌਰਦਾ ਕੰਮ ਕੋਈ, ਕਿਸਮਤ ਸ਼ਬਦ ਹੁੰਦੇ ਕੌਮਾਂ ਹਰੀਆ ਦੇ।

ਮਾਇਆਂ ਮੰਤਰਾਂ ਨਾਲ ਜੇ ਹੋਏ ਕੱਠੀ, ਮੰਗਦੇ ਫਿਰਨ ਕਿਉਂ ਪੁੱਤ ਮਦਾਰੀਆਂ ਦੇ।

ਭਗਵਾਂ ਪਾ ਮਖੌਟਾ ਨੇ ਜਿਬ੍ਹਾ ਕਰਦੇ ਚਿਹਰੇ ਬੜੇ ਕਰੂਪ ਪੁਜਾਰੀਆਂ ਦੇ।

ਮੂਰਖ ਲੋਕ ਨੇ...

ਮੂਰਖ ਲੋਕ ਨੇ ਸੁੱਖ ਦੀ ਨੀਂਦ ਸੌਂਦੇ, ਨਾਲੇ ਪੈਸਾ ਵੀ ਖੂਬ ਕਮਾਂਵਦੇ ਨੇ।

ਜੋ ਨੇ ਇਸ਼ਕ ਨੂੰ ਸਮਝਦੇ ਮਨੋਰੰਜਨ ਉਹ ਨਾ ਵਿਛੋੜੇ ਦਾ ਦੁੱਖ ਉਠਾਂਵਦੇ ਨੇ।

ਪਸ਼ੂਆਂ ਵਾਂਗ ਉਹ ਜੰਮ ਕੇ ਹੋਣ ਵੱਡੇ, ਬੱਚੇ ਕਰ ਪੈਦਾ ਮਰ ਜਾਂਵਦੇ ਨੇ।

ਜਿਹੜੇ ਲੋਕ ਸਮਾਜ ਦੀ ਫਿਕਰ ਕਰਦੇ ਸੋਹਣਾ ਜੱਗ ਨੂੰ ਉਹੀਉਂ ਬਣਾਂਵਦੇ ਨੇ।

ਹੁਣ ਮੇਰੇ ਇਸ....

ਹੁਣ ਮੇਰੇ ਇਸ ਪਿਆਰੇ ਪੰਜਾਬ ਅੰਦਰ, ਸਾਹ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਇਸ ਅੱਗ ਤੇ ਧੂਏਂ ਵਿੱਚ ਪੰਛੀਆਂ ਨੂੰ, ਗਾ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਜ਼ਹਿਰ ਭਰੇ ਇਸ ਧੂਏਂ ਵਿੱਚ ਰੋ ਰੋ ਕੇ, ਦੁਖੀ ਆਦਮੀ ਇਹੀਓ ਅਲਾਪਦਾ ਏ।

ਸਰਕਾਰ ਨਾਂ ਦੀ ਇੱਥੇ ਕੋਈ ਚੀਜ਼ ਹੈ ਨਾ, ਹਰ ਕੋਈ ਸਮਝਦਾ ਰਾਜ ਜਿਉਂ ਬਾਪਦਾ ਏ।

ਰਾਂਝਾ ਆਖਦਾ ਜੋਗਣੇ....

ਰਾਂਝਾ ਆਖਦਾ ਜੋਗਣੇ ਸੱਚ ਆਖਾਂ, ਨੰਗ ਰਹਿਣਗੇ ਸਦਾ ਜੁਆਰੀਏ ਨੀ।

ਉੱਦਮ ਅੱਗੇ ਹੀ ਲਛਮੀ ਨੱਚਦੀ ਹੈ, ਮਿਹਨਤ ਤਾਈਂ ਨਾ ਮਨੋਂ ਵਿਸਾਰੀਏ ਨੀ।

ਮਾਇਆ ਮੰਤਰਾਂ ਨਾਲ ਜੇ ਹੋਏ ਕੱਠੀ ਕਾਹਤੋਂ ਮੰਗਦੇ ਫਿਰਨ ਮਦਾਰੀਏ ਨੀ।

ਵਿਹਲੇ ਰਹਿਣ ਨੇ ਜੱਟਾਂ ਨੂੰ ਨੰਗ ਕੀਤਾ, ਝੋਨਾ ਆ ਕੇ ਲਾਉਣ ਬਿਹਾਰੀਏ ਨੀ।

Wednesday, April 7, 2010

ਜਿੱਥੇ ਫਿਰਨ ਆਵਾਰਾ...

ਜਿੱਥੇ ਫਿਰਨ ਆਵਾਰਾ ਕੁੱਤੀਆਂ ਜੀ, ਉਹ ਸਮਝੋ ਮਰੀ ਪੰਚਾਇਤ ਦੇ ਪਿੰਡ ਹੁੰਦੇ।

ਸਬਜ਼ਬਾਗ ਨਾ ਹੋਣ ਜਿਸ ਧਰਤ ਉੱਤੇ, ਉੱਥੇ ਬਣੇ ਪ੍ਰਧਾਨ ਅਰਿੰਡ ਹੁੰਦੇ।

ਡੰਗ ਮਾਰਨ ਦੀ ਹੀ ਜਿਹੜੇ ਸੋਚਦੇ ਨੇ, ਜੂਨ ਬੰਦੇ ਦੀ ਵਿੱਚ ਭਰਿੰਡ ਹੁੰਦੇ।

ਜਿੱਥੇ ਗੱਡੀ ਦੇ ਇੱਕੋ ਜਿਹੇ ਹੋ ਪਹੀਏ ਵਿਰਲੇ ਇਹੋ ਜਿਹੇ ਵਾਈਫ ਹੱਸਬੈਂਡ ਹੁੰਦੇ।

ਅਸਫਲਤਾ ਦਾ ਭਾਵਅਸਫਲਤਾ ਦਾ ਭਾਵ ਕਿ ਸਫਲਤਾ ਲਈ ਕੀਤੇ ਗਏ ਨਾ ਬੰਦੇ ਤੋਂ ਜਤਨ ਪੂਰੇ।

ਬੰਦਾ ਦੋਸ਼ ਸਿਤਾਰਿਆਂ ਸਿਰ ਲਾਉਂਦਾ, ਅਤੇ ਅਣਲਿਖੀਆਂ ਕਿਸਮਤਾਂ ਨੂੰ ਘੂਰੇ।

ਜਿਹੜੇ ਜੀਅ ਚੁਰਾਂਵਦੇ ਮਿਹਨਤਾਂ ਤੋਂ, ਉਹ ਆਦਮੀ ਹੁੰਦੇ ਨੇ ਖਾਣ ਸੂਰੇ।

ਅਸੀਂ ਗਿਆਨ ਦੇ ਅੱਖਰ ਹਾਂ ਲਈ ਫਿਰਦੇ, ਬੈਠੇ ਪਰ੍ਹੇ ਦੇ ਵਿੱਚ ਸਭ ਹੈਨ ਮੂਰੇ।

ਸ਼ੱਸ਼ਤਰ ਕਲਮ, ਜ਼ੁਬਾਨ...

ਸ਼ੱਸ਼ਤਰ ਕਲਮ ਜ਼ੁਬਾਨ ਦਾ ਜਿਸ ਕੋਲੇ, ਬੈਠਾ ਦੇਖਦਾ ਉੱਥੇ ਹੈ ਮੂਕ ਸ਼ਾਸ਼ਤਰ।

ਸ਼ਬਦ ਵਰਤਣੇ ਬੰਦੇ ਨੂੰ ਆਉਣ ਜੇਕਰ, ਹੁੰਦੈ ਸੱਭ ਤੋਂ ਇਹੋ ਅਚੂਕ ਸ਼ਾਸ਼ਤਰ।

ਵਿਦਵਾਨ ਨੇ ਇਹ ਨੂੰ ਜਗਾ ਲੈਂਦੇ, ਹੁੰਦਾ ਮੂਰਖਾਂ ਲਈ ਸੁੱਤਾ ਘੂਕ ਸ਼ਾਸ਼ਤਰ।

ਚਮਚਦੇਵ ਤਾਹੀਓਂ ਕਾਮਯਾਬ ਅੱਜ ਕੱਲ੍ਹ, ਹੁੰਦਾ ਉਨ੍ਹਾਂ ਦੇ ਕੋਲ ਫੂਕ ਸ਼ਾਸ਼ਤਰ।

ਸਦਾ ਘੁੱਗੀਆਂ ਤਾਂ...

ਸਦਾ ਘੁੱਗੀਆਂ ਤਾਂ ਅਮਨ ਚਾਹੁੰਦੀਆਂ ਨੇ, ਭਾਉਂਦੀ ਬੁਲਬੁਲਾਂ ਤਾਈਂ ਉਜਾੜ ਹੈ ਨਾ।

ਡਾਰ ਖੰਭਾਂ ਦੀ ਕਦੇ ਨਹੀਂ ਬਣ ਸਕਦੀ, ਬਣਦੇ ਰਾਈ ਦੇ ਕਦੇ ਪਹਾੜ ਹੈ ਨਾ।

ਸਦਾ ਭੁੱਖ, ਗਰੀਬੀ ਹੈ ਨਾਲ ਸਾਡੇ, ਸਾਡੇ ਘਰਾਂ ਨੂੰ ਲੱਗੇ ਕਿਵਾੜ ਹੈ ਨਾ।

ਸਾਨੂੰ ਜੇਲ੍ਹਾਂ ਦੇ ਵਿੱਚ ਹੀ ਤੁੰਨ ਦੇਵੋ, ਬਾਹਰ ਰੋਟੀ ਦਾ ਕੋਈ ਜੁਗਾੜ ਹੈ ਨਾ।

ਆਵਾਜ ਟੇਪ ਰਿਕਾਰਡ...

ਆਵਾਜ਼ ਟੇਪ ਰਿਕਾਰਡ ਦੀ ਫੁੱਲ ਕਰਕੇ, ਟਾਪ ਗੇਅਰ ਦੇ ਵਿੱਚ ਭਜਾਈ ਜਾਂਦਾ।

ਪੰਜ ਕਿੱਲਿਆਂ ਵਾਲਾ ਕਿਸਾਨ ਦੇਖੋ, ਟਰੈਕਟਰ ਤਾਈਂ ਹੈ ਕਾਰ ਬਣਾਈ ਜਾਂਦਾ।

ਰੀਸੋ ਰੀਸ ਮਸ਼ੀਨਰੀ ਨਵੀਂ ਲੈ ਕੇ, ਕਰਜ਼ਾ ਹੋਰ ਹੈ ਸਿਰ ਚੜ੍ਹਾਈ ਜਾਂਦਾ।

ਵਿਆਹ, ਮਰਨੇ ਅਤੇ ਦਿਖਾਵਿਆਂ ਦਾ, ਫੋਕਾ ਟੌਹਰ ਹੀ ਜੱਟ ਨੂੰ ਖਾਈਂ ਜਾਂਦਾ।

ਬੜਾ ਮਜ਼ਾ ਆਉਂਦੈ...

ਬੜਾ ਮਜ਼ਾ ਆਉਂਦੈ ਜੇਕਰ ਹੋਣ ਦੁਸ਼ਮਣ, ਦੁਸ਼ਮਣ ਹੋਣ ਤਾਂ ਬੰਦਾ ਹੁਸ਼ਿਆਰ ਰਹਿੰਦੈ।

ਝੂਠੀ ਦੋਸਤੀ ਸਾਡੇ ਚੁਫੇਰ ਪੱਸਰੀ, ਬੰਦਾ ਐਵੇਂ ਹੀ ਤਕਦਾ ਬਾਰ ਰਹਿੰਦੈ।

ਮੂਰਖ ਦੋਸਤ ਨਾਲੋਂ ਕਈ ਗੁਣਾ ਚੰਗਾ, ਦੁਸ਼ਮਣ ਕੋਈ ਬਣਿਆ ਸਮਝਦਾਰ ਰਹਿੰਦੈ।

ਦੁਸ਼ਮਣ ਹੋਣ ਤਾਂ ਫੇਰ ਹੀ ਦੋਸਤਾਂ ਸੰਗ, ਸੱਚੀਂਮੁੱਚੀਂ ਦਾ ਬਣਿਆ ਪਿਆਰ ਰਹਿੰਦੈ।

ਹੀਰ ਆਖਦੀ ਰਾਂਝਿਆ...

ਹੀਰ ਆਖਦੀ ਰਾਂਝਿਆ ਸਬਰ ਕਰ ਵੇ, ਸਬਰ ਵਾਲੇ ਨੂੰ ਕਦੇ ਨਾ ਥੋੜ੍ਹ ਰਹਿੰਦੀ।

ਬਹੁਤੀ ਪੀਣ ਵਾਲੇ ਰਹਿਣ ਝੂਰਦੇ ਵੇ, ਲੱਗੀ ਉਨ੍ਹਾਂ ਦੇ ਤਨਾਂ ਨੂੰ ਤੋੜ ਰਹਿੰਦੀ।

ਖਾਹਿਸ਼ਾਂ ਬੰਦੇ ਦੀਆਂ ਵਧੀ ਜਾਂਦੀਆਂ ਨੇ ਸਾਰੀ ਉਮਰ ਹੀ ਲੱਗੀ ਇਹ ਹੋੜ੍ਹ ਰਹਿੰਦੀ।

ਦੋ ਗਜ਼ ਕਫਨ ਤੋਂ ਬਾਦ ਵੀ ਹੋਰ ਦੇਖੋ, ਦੋ ਗਜ਼ ਜ਼ਮੀਨ ਦੀ ਵੀ ਹੈ ਲੋੜ ਰਹਿੰਦੀ।

ਚਾਨਣ ਹੋਣ 'ਤੇ...

ਚਾਨਣ ਹੋਣ 'ਤੇ ਹੀ ਦਿਸਣ ਨਹੀਂ ਲੱਗਦਾ, ਅੱਖਾਂ ਵਿੱਚ ਵੀ ਚਾਹੀਦੀ ਜੋਤ ਹੋਣੀ।

ਚਾਹੀਦੀ ਹਰ ਵਕਤ ਜਿਗਿਆਸਾ ਦੇ ਨਾਲ, ਰੂਹ ਆਦਮੀ ਦੀ Àਤਪੋਤ ਹੋਣੀ।

ਜਿਗਿਆਸਾ ਲਈ ਵੀ ਹੁੰਗਾਰਿਆਂ ਦੀ ਚਾਹੀਦੀ ਇੱਕ ਹੱਸਮੁੱਖ ਲੜੀ ਸਰੋਤ ਹੋਣੀ।

ਝਰਨੇ ਵਾਂਗ ਵਹਿੰਦੇ ਫਿਰ ਗਿਆਨ ਅੰਦਰ, ਹੁੰਦੀ ਕਦੇ ਵੀ ਨਾ ਖੜੋਤ ਹੋਣੀ।

ਪਹਿਲੀ ਵਾਰ ਹੀ...

ਪਹਿਲੀ ਵਾਰ ਹੀ ਬਣ ਕੇ ਐਮ.ਐਲ.ਏ.,ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।

ਓਸ ਬੰਦੇ ਦਾ ਫਿਰ ਦਿਮਾਗ ਜਾਂਦਾ, ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।

ਭਾਈ ਲਾਲੋਆਂ 'ਚੋਂ ਉਹ ਨੂੰ ਮੁਸ਼ਕ ਆਉਂਦਾ, ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।

ਇਹੋ ਜਿਹਾ ਨਾ ਕੋਈ ਜਹਾਨ ਅੰਦਰ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਤੈਨੂੰ ਲੈ ਗਏ...

ਤੈਨੂੰੰ ਲੈ ਗਏ ਜਿੰਨ੍ਹਾਂ ਨੇ ਦਮ ਤਾਰੇ, ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।

ਐਨ ਮੌਕੇ 'ਤੇ ਆਣ ਕੇ ਸਿੰਘ ਸਜ ਗਏ, ਭਰੂਣ ਹੱਤਿਆ ਦੇ ਵਿਉਪਾਰੀਏ ਨੀ।

ਪੋਸਤ, ਭੁੱਕੀ, ਸ਼ਰਾਬ ਤੇ ਨਸ਼ੇ ਵੰਡ ਕੇ, ਆਖਰ ਜਿੱਤ ਗਏ ਧਰਮਚਾਰੀਏ ਨੀ।

ਸਾਡੇ ਗੁਰਾਂ ਨੇ ਪੰਥ ਤੋਂ ਸਿਰ ਵਾਰੇ, ਅਸੀਂ ਸਿਰਾਂ ਤੋਂ ਪੰਥ ਨੂੰ ਵਾਰੀਏ ਨੀ।

ਹੁਸੀਨ ਆਦਤਾਂ ਦਾ...

ਹੁਸੀਨ ਆਦਤਾਂ ਦਾ ਸੰਗ੍ਰਹਿ ਹੁੰਦਾ, ਹੁਸ਼ਨ ਜਿਵੇਂ ਗੁਲਾਬ ਦਾ ਫੁੱਲ ਬੀਬਾ।

ਖੂਬਸੂਰਤ ਗਦਰਾਏ ਜਿਸਮ ਤੇ ਤਾਂ, ਜਣਾ ਖਣਾ ਹੀ ਜਾਂਦਾ ਹੈ ਡੁੱਲ੍ਹ ਬੀਬਾ।

ਮਹਿਕ ਕਦੇ ਵੀ ਨਹੀਂ ਬਾਜ਼ਾਰ ਵਿਕਦੀ ਹੁੰਦਾ ਹੁਸਨ ਦਾ ਕੋਈ ਨਾ ਮੁੱਲ ਬੀਬਾ।

ਮਿਹਨਤੀ ਖੁਰਦਰੇ ਹੱਥਾਂ ਦੇ ਨਹੀਂ ਵਿਹਲੜ ਕੋਮਲ ਹੱਥ ਹੁੰਦੇ ਤੁਲ ਬੀਬਾ।

ਕੋਰਾ ਕੋਰਾ ਕੁੱਜਾ...

ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।

ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।

ਹਰ ਰੋਜ ਮਹਿੰਗਾਈ ਦੀ ਚਰਖੜੀ 'ਤੇ ਬੰਦ ਬੰਦ ਸਾਡਾ ਕੱਟਿਆ ਜਾਂਵਦਾ ਈ।

ਹਾਕਮ ਵਕਤ ਦਾ ਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

ਟਿੰਡ ਵਰਗਾ ਕਹਿੰਦੇ...

ਟਿੰਡ ਵਰਗਾ ਕਹਿੰਦੇ ਨੇ ਕੋਈ ਭਾਂਡਾ, ਪਿਆ ਪਿਆ ਜੇਕਰ ਨਾ ਰਿੜੇ ਸਾਥੀ।

ਜੱਟ ਵਰਗਾ ਕਹਿੰਦੇ ਨੀਂ ਬਾਠ ਕੋਈ, ਖਾਹ ਮਖਾਹ ਨਾ ਜੇਕਰ ਕੋਈ ਭਿੜੇ ਸਾਥੀ।

ਗਿੱਦੜ, ਚੋਰ ਨੂੰ ਭੱਜਦਿਆਂ ਹੈ ਲਾਹਾ, ਨੌਕਰ ਆਦਮੀ ਬਹੁਤਾ ਨਾ ਤਿੜੇ ਸਾਥੀ।

ਘਰੋਂ ਜਿਨ੍ਹਾਂ ਨੂੰ ਨਹੀਂ ਪਿਆਰ ਮਿਲਦਾ, ਉਹੀਂਓ ਲੋਕ ਹੁੰਦੇ ਨੇ ਚਿੜਚਿੜੇ ਸਾਥੀ।

ਹੁੰਦੀ ਨੰਗ ਦੀ...

ਹੁੰਦੀ ਨੰਗ ਦੀ ਦੋਸਤੀ ਇੱਕ ਤਰਫੀ, ਦੂਜੇ ਪਾਸੇ ਜਾਂ ਯਾਰ ਅਮੀਰ ਹੋਵੇ।

ਕਿਵੇਂ ਯਾਰ ਕਰੇ ਆਪਣੇ ਪਿੰਡ ਤਾਈਂ ਜੀਹਦਾ ਵਿੱਚ ਵਿਦੇਸ਼ਾਂ ਦੇ ਸੀਰ ਹੋਵੇ।

ਸ਼ੁਹਰਤ ਬੰਦੇ ਦੇ ਪੈਰ ਉਖਾੜ ਦਿੰਦੀ, ਕਲਾਕਾਰ ਤੇ ਭਾਵੇਂ ਵਜੀਰ ਹੋਵੇ।

ਦਇਆ ਸਿੰਘ ਜਹਾਨ 'ਤੇ ਕੌਣ ਐਸਾ, ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਉੱਚੇ ਪਰਬਤਾਂ 'ਤੇ ਬਰਫ ਲਾਰਿਆਂ ਦੀ, ਰਹੀ ਦੇਸ਼ ਸਾਡੇ ਨਿੱਤ ਜੰਮ ਮੀਆਂ।

ਦੇਸ਼ ਖੁਰ ਰਿਹਾ ਹੈ ਕੱਚੀ ਕੰਧ ਵਾਂਗੂ, ਕਿਤੇ ਡਿੱਗ ਨਾ ਪਵੇ ਧੜੰਮ ਮੀਆਂ।

ਲੋਕ ਰਾਜ ਦੀ ਖੋਖਲੀ ਨੀਂਹ ਹੋਈ, ਹਿੱਲ ਗਏ ਨੇ ਇਸ ਦੇ ਥੰਮ ਮੀਆਂ।

ਇੱਥੇ ਪੂਜਾ ਨੂੰ ਸਮਝਦੇ ਕੰਮ ਲੋਕੀ, ਐਪਰ ਪੂਜਾ ਨਾ ਸਮਝਦੇ ਕੰਮ ਮੀਆਂ।

ਜਿਸ ਰਾਹ ਇਕੱਲਾ...

ਜਿਸ ਰਾਹ ਇਕੱਲਾ ਤੂੰ ਤੁਰਨ ਲੱਗੈਂ, ਇਹ ਰਸਤਾ ਨਹੀਂ ਹੈ ਆਮ ਬੀਬਾ।

ਤੁਰਨ ਵਾਲੇ ਨੇ ਮੰਜ਼ਿਲ 'ਤੇ ਪਹੁੰਚ ਜਾਂਦੇ, ਜਿਹੜੇ ਕਰਦੇ ਨਹੀਂ ਆਰਾਮ ਬੀਬਾ

ਰੂੜ੍ਹੀਵਾਦ ਦੀ ਪਕੜ ਹੈ ਬੜੀ ਪੀਡੀ, ਔਖਾ ਬਦਲਣਾ ਬੜਾ ਨਿਜ਼ਾਮ ਬੀਬਾ।

ਸਾਡੇ ਧਰਮ ਗੰ੍ਰਥਾਂ ਦੀ ਹੀ ਸੀ ਕ੍ਰਿਪਾ, ਜੋ ਰਹੇ ਸਦੀਆਂ ਅਸੀਂ ਗੁਲਾਮ ਬੀਬਾ।

ਹੁੰਦੇ ਮੂੰਹਾਂ ਦੇ...

ਹੁੰਦੇ ਮੂੰਹਾਂ ਦੇ ਤਾਈਂ ਮੁਲ੍ਹਾਜੜੇ ਨੇ, ਹੁੰਦੀ ਸਿਰਾਂ ਨੂੰ ਸਦਾ ਸਲਾਮ ਬੀਬਾ।

ਅਸੀਂ ਰਹਿ ਗਏ ਖੁਦ ਬੇਨਾਮ ਹੋ ਕੇ, ਕਿਸ ਸਖਸ਼ ਦਾ ਜਪੀਏ ਨਾਮ ਬੀਬਾ।

ਸ਼ਾਮ ਹੁੰਦਿਆਂ ਬਾਰ ਹਾਂ ਭੇੜ ਲੈਂਦੇ, ਬੜੇ ਪੈਂਦੇ ਨੇ ਮਹਿੰਗੇ ਹੁਣ ਜਾਮ ਬੀਬਾ।

ਬਾਬੇ ਦਸਵੇਂ ਦਸੌਂਧ ਦੀ ਮੰਗ ਕਰਦੇ, ਛੱਡੇ ਨਹੀਂ ਮਹਿੰਗਾਈ ਨੇ ਦਾਮ ਬੀਬਾ।

ਮਾਰੂ ਮੀਂਹ ਦੇ...

ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ, ਕਦੇ ਅੱਗ ਦੀ ਲਹੇ ਨਾ ਭੁੱਖ ਮੀਆਂ।

ਟਿੱਡੀ ਦਲ ਨੇਤਾਵਾਂ ਦੇ ਚੱਟ ਜਾਂਦੇ, ਹਰੇ ਸੱਚ ਆਚਾਰ ਦੇ ਰੁੱਖ ਮੀਆਂ।

ਪਹਿਲਾਂ ਆਪਣੇ ਦੁੱਖ ਫਰੋਲ ਲੈਂਦਾ, ਜਿਸ ਕੋਲ ਜਾ ਕੇ ਰੋਈਏ ਦੁੱਖ ਮੀਆਂ।

ਪਾ ਕੇ ਵੰਡੀਆਂ ਮਜ੍ਹਬ ਦੀਆਂ ਵੰਡ ਦਿੱਤਾ, ਰਹਿਣ ਦਿੱਤਾ ਨਾ ਬੰਦਾ ਮਨੁੱਖ ਮੀਆਂ।

ਲੋਕ ਰਾਜ ਹੁਣ...

ਲੋਕ ਰਾਜ ਹੁਣ ਪੂਰੀ ਤਰ੍ਹਾਂ ਪੱਕ ਗਿਆ ਹੈ, ਲੱਗੇ ਦਿਨ ਦੀਵੀਂ ਡਾਕੇ ਪੈਣ ਇੱਥੇ।

ਕੁਰੱਪਸ਼ਨ ਅਤੇ ਮਹਿੰਗਾਈ ਦੀ ਗੱਲ ਮੁੱਕੀ, ਲੋਕ ਲੱਗ ਪਏ ਸਭ ਕੁਝ ਸਹਿਣ ਇੱਥੇ।

ਕੂੜੇਦਾਨ 'ਚ ਗਏ ਸਿਧਾਂਤ ਸਾਰੇ, ਕਦਰਾਂ ਕੀਮਤਾਂ ਨੂੰ ਲੱਗਾ ਗ੍ਰਹਿਣ ਇੱਥੇ।

ਮੁਰਦਾ ਸ਼ਾਂਤੀ ਦੇ ਇਸ ਦੌਰ ਅੰਦਰ, ਸਾਡਾ ਗਿਆ ਗਵਾਚ ਹੈ ਚੈਨ ਇੱਥੇ।

ਖਪਤ ਕਲਚਰ ਦਾ...

ਖਪਤ ਕਲਚਰ ਦਾ ਕੇਹਾ ਪ੍ਰਭਾਵ ਮਾੜਾ, ਅਸੀਂ ਕਹਿੰਦੇ ਕਹਾਉਂਦੇ ਸਭ ਚੀਜ ਬਣ ਗਏ।

ਤਪਦਿਕ ਤੋਂ ਬਚੇ ਸਰੀਰ ਭਾਵੇਂ ਮਨ ਟੀ.ਵੀ. ਦੇ ਸਾਡੇ ਮਰੀਜ ਬਣ ਗਏ।

ਹੜ੍ਹ ਆ ਗਿਆ ਹੈ ਮੌਕਾ ਪ੍ਰਸਤੀਆਂ ਦਾ ਰਾਤੋ ਰਾਤ ਪਜਾਮੇ ਕਮੀਜ਼ ਬਣ ਗਏ।

ਜਿਸ ਰਸਤਿਉਂ ਦਿੱਸਿਆ ਲਾਭ ਮਿਲਦਾ, ਸਰ, ਅਜ਼ੀਜ਼ ਤੇ ਚਾਚੇ ਭਤੀਜ ਬਣ ਗਏ।

ਸਾਡੇ ਦੇਸ਼ ਦੀ...ਸਾਡੇ ਦੇਸ਼ ਦੀ ਅਜ਼ਮ ਹੈ ਰਾਜਨੀਤੀ, ਰਿਹਾ ਅੰਨ੍ਹੀ ਨੂੰ ਬੋਲਾ ਘੜੀਸ ਪਿਆਰੇ।

ਝੁਠੇ ਲੋਕਾਂ ਦੇ ਰੋਜ਼ ਪ੍ਰਚਾਰ ਸੁਣ ਕੇ ਪੈਂਦੀ ਸਾਡੇ ਹੈ ਦਿਲਾਂ ਵਿੱਚ ਚੀਸ ਪਿਆਰੇ।

ਗਾਡੀ ਰਾਹ ਬਣਾਉਂਦਾ ਹੈ ਕੋਈ ਵਿਰਲਾ, ਬਾਕੀ ਤੁਰਨ ਲੋਕੀਂ ਰੀਸੋ ਰੀਸ ਪਿਆਰੇ।

ਮਿਲੇ ਮਸ਼ਵਰਾ ਮੁਫਤ ਤਾਂ ਲੈ ਲਈਏ ਲੱਗੇ ਮਸ਼ਵਰੇ ਦੀ ਇੱਥੇ ਫੀਸ ਪਿਆਰੇ।

ਐਵੇਂ ਬਾਰਿਸ਼ ਨੂੰ...

ਐਵੇਂ ਬਾਰਿਸ਼ ਨੂੰ ਬੈਠਾ ਉਡੀਕੀ ਨਾ ਜਾਹ, ਸੁੱਕਪਕੇ 'ਚ ਹੀ ਦਰਿਆ ਉਛਲ ਜਾਏਗਾ।

ਦਾਜ ਲੈਣਾ ਜੇ ਪਹਿਲਾਂ ਕਰੇਂ ਬੰਦ ਤੂੰ ਇੰਜ ਮਸਲਾ ਇਹ ਖੁਦ ਹੀ ਹੋ ਹੱਲ ਜਾਏਗਾ।

ਜ਼ਮਾਨਾ ਬਦਲਣ ਦੀ ਜੇ ਤੇਰੇ ਵਿੱਚ ਖਾਹਿਸ਼ ਹੈ ਤਾਂ ਇਹ ਇਰਾਦਾ ਤੇਰਾ ਹੋ ਸਫਲ ਜਾਏਗਾ।

ਆਪਣੇ ਆਪ ਨੂੰ ਹੀ ਜੇ ਬਦਲ ਦੇਵੇਂ ਤਾਂ ਤੂੰ ਇਹ ਖੁਦ ਹੀ ਜ਼ਮਾਨਾ ਬਦਲ ਜਾਏਗਾ।

ਜਿੱਤ ਘਿਰਣਾ ਤਾਈਂ...

ਜਿੱਤ ਘਿਰਣਾ ਤਾਈਂ ਹੈ ਜਨਮ ਦਿੰਦੀ, ਹਾਰੇ ਹੋਏ ਮਨੁੱਖ ਨਾ ਸੌਣ ਅਕਸਰ।

ਬੰਦੇ ਆਲਸੀ ਦੋਸ਼ ਅਸਫਲਤਾ ਦਾ, ਕਿਸਮਤਾਂ ਦੇ ਉੱਪਰ ਹੀ ਲਾਉਣ ਅਕਸਰ।

ਜਿਹੜੇ ਸਫਲਤਾ ਲਈ ਪੂਰੇ ਜਤਨ ਕਰਦੇ, ਉਹ ਅਸਫਲਤਾ ਦੇ ਤਾਈਂ ਢਾਹੁਣ ਅਕਸਰ।

ਯਾਰੀ ਉਨ੍ਹਾਂ ਦੀ ਸਿਰੇ ਨਹੀਂ ਚੜ੍ਹ ਸਕਦੀ, ਜਿਹੜੇ ਯਾਰ ਦੇ ਤਾਈਂ ਅਜ਼ਮਾਉਣ ਅਕਸਰ।

ਦਾਰੂ ਬੰਦੇ ਨੂੰ....

ਦਾਰੂ ਬੰਦੇ ਨੂੰ ਕਰ ਬੇਸ਼ਰਮ ਦਿੰਦੀ ਉਹ ਮੰਨਦਾ ਮੂਲ ਨਾ ਸੰਗ ਪੀਕੇ।

ਹਰਟ ਫੇਲ੍ਹ ਹੋ ਜਾਣ ਸ਼ਰਾਬੀਆਂ ਦੇ ਜਾਂ ਫਿਰ ਹੁੰਦਾ ਹੈ ਆਮ ਅਧਰੰਗ ਪੀ ਕੇ।

ਯਾਦਸ਼ਕਤੀ ਬੰਦੇ ਦੀ ਗੁੰਮ ਹੁੰਦੀ ਭੁੱਲ ਜਾਂਦੇ ਨੇ ਸਾਰੇ ਪਰਸੰਗ ਪੀ ਕੇ।

ਕੀਤੀ ਸਿਫਤ ਸ਼ਰਾਬ ਦੀ ਸ਼ਾਇਰਾਂ ਨੇ ਐਵੇਂ ਕਰ ਗਏ ਕਿਤੇ ਮਲੰਗ ਪੀ ਕੇ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ, ਅਸੀਂ ਦੇਖੀ ਹੈ ਕਈ ਡਰੰਮ ਪੀ ਕੇ।

ਰੂੜੀ ਮਾਰਕਾ, ਸੰਤਰਾ, ਸੌਂਫੀਆ ਵੀ ਦੇਖੀ ਵਿਸਕੀ, ਸਕਾਚ ਤੇ ਰੰਮ ਪੀ ਕੇ

ਭਾਵੇਂ ਹੁੰਦਾ ਸ਼ਰਾਬੀ ਅਸਮਾਨ ਚੜ੍ਹਿਆ, ਡਿੱਗੂ ਨਾਲੀ ਦੇ ਵਿੱਚ ਧੜੰਮ ਪੀਕੇ।

ਜਿਹੜਾ ਸੋਫੀ ਨਾ ਕਦੇ ਵੀ ਕਰ ਸਕਦਾ, ਪੁੱਠੇ ਕਰੇ ਬੰਦਾ ਉਹੀਓ ਕੰਮ ਪੀ ਕੇ।

ਦਾਰੂ. ਚੰਦਰੀ ਕਦੇ...

ਦਾਰੂ ਚੰਦਰੀ ਕਦੇ ਵੀ ਮੁਕਦੀ ਨਾ, ਬੰਦੇ ਪੀਂਦਿਆਂ ਪੀਂਦਿਆਂ ਮੁੱਕ ਜਾਂਦੇ।

ਇਹ ਰੰਗਲੇ ਪੈੱਗ ਸ਼ਰਾਬ ਦੇ ਨੇ ਸਾਹ ਸਾਡਿਆਂ ਦਾ ਡੰਡਾ ਡੁੱਕ ਜਾਂਦੇ।

ਸਮਿਆਂ ਦੇ ਇਹ ਬੜੇ ਬੇਰਹਿਮ ਤੋਤੇ ਬੇਰ ਜਿੰਦ ਦੀ ਬੇਰੀ ਤੋਂ ਟੁੱਕ ਜਾਂਦੇ।

ਸਾਡੇ ਖੇਤ ਹਰਿਆਵਲੇ ਸੁਪਨਿਆਂ ਦੇ ਖੁਦ ਸਿਰਜੀ ਔੜ ਥੀਂ ਸੁੱਕ ਜਾਂਦੇ।

ਲਾਲ, ਕਾਲੀਆਂ ਬੋਤਲਾਂਲਾਲ, ਕਾਲੀਆਂ ਬੋਤਲਾਂ ਵਿੱਚ ਸਾਡੀ ਪਈ ਰੁੱਤ ਜਵਾਨੀ ਦੀ ਬੰਦ ਹਾਏ!

ਚੰਦ ਪਲਾਂ ਵਿੱਚ ਚੰਦ 'ਤੇ ਪਹੁੰਚਦੇ ਸਾਂ, ਪੀ ਕੇ ਚਾੜ੍ਹੇ ਨੇ ਬੜੇ ਹੀ ਚੰਦ ਹਾਏ!

ਦਾਰੂ ਲੱਥੀਂ ਤੋਂ ਬੰਦਾ ਹੈ ਬੁਝ ਜਾਂਦਾ, ਪੀ ਕੇ ਔੜਦੇ ਨੇ ਬੜੇ ਨੇ ਸ਼ੰਦ ਹਾਏ!

ਨਿੱਤ ਪੀਣ ਵਾਲਾ ਡਰ ਕੇ ਸੋਚਦਾ ਹੈ, ਪੀਣ ਲੱਗੇ ਨਾ ਮੇਰਾ ਫਰਜ਼ੰਦ ਹਾਏ!

ਲੰਮੇ ਸਮੇਂ ਦੇ....

ਲੰਮੇ ਸਮੇਂ ਦੇ ਲਈ ਹੈ ਬੜੀ ਘਾਤਕ, ਥੋੜ੍ਹੇ ਸਮੇਂ ਲਈ ਦਿੰਦੀ ਆਨੰਦ ਹਾਏ!

ਦਾਰੂ ਕੌੜੀ ਦਾ ਜੋ ਸ਼ੌਕੀਨ ਬਣਦਾ, ਚੰਗੀ ਲੱਗੇ ਨਾ ਉਹਨੂੰ ਗੁਲਕੰਦ ਹਾਏ!

ਪੀ ਕੇ ਆਦਮੀ ਖੁਦ ਨੂੰ ਸਮਝਦਾ ਹੈ, ਵੱਡਾ ਦੁਨੀਆਂ ਦਾ ਅਕਲਮੰਦ ਹਾਏ!

ਦਾਰੂ ਚੁੱਪ ਤੇ ਸਿਆਣਪ ਦਾ ਕਤਲ ਕਰਦੀ, ਰਹਿਣ ਅੰਦਰਲੇ ਦਰ ਨਾ ਬੰਦ ਹਾਏ!

ਦਾਰੂ ਪੀਣ ਦੀ....

ਦਾਰੂ ਪੀਣ ਦੀ ਆਦਤ ਹੈ ਨਹੀਂ ਛੁੱਟਦੀ, ਚੰਗੀ ਗੱਲ ਹੈ ਆਦਤ ਇਹ ਪਵੇ ਹੀ ਨਾ।

ਸਿਆਣਾ ਆਦਮੀ ਕੋਲ ਸ਼ਰਾਬੀਆਂ ਦੇ ਹਾਸੇ ਭਾਣੇ ਵੀ ਭੁੱਲ ਕੇ ਬਵ੍ਹੇ ਹੀ ਨਾ।

ਜਿਹੜੇ ਪੰਗੇ ਨੇ ਘਰ ਉਜਾੜ ਦੇਣੈ, ਉਹ ਪੰਗਾ ਫਿਰ ਆਦਮੀ ਲਵੇ ਹੀ ਨਾ।

ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ, ਵਾੜ ਕਰੇ, ਸਹਾ ਲੰਘਣ ਦਵੇ ਹੀ ਨਾ।

ਵਿੱਤ ਨਾਲੋਂ ਜੋ...

ਵਿੱਤ ਨਾਲੋਂ ਜੋ ਦੌੜਦੇ ਤੇਜ਼ ਬਹੁਤਾ, ਮੂਧੇ ਮੂੰਹ ਉਹ ਡਿੱਗ ਅਖੀਰ ਪੈਂਦੇ।

ਜਾਣਾ ਲੋਚਦਾਂ ਪਿਆਰ ਦੀ ਰੂਹ ਤੀਕਰ, ਰਾਹ ਵਿੱਚ ਨੇ ਕਈ ਸਰੀਰ ਪੈਂਦੇ।

ਜਿੱਥੇ ਕਾਮ ਤ੍ਰਿਪਤੀ ਹੈ ਹੁੰਦੀ, ਉੱਥੇ ਮੋਹ ਦੇ ਉੱਗ ਖ਼ਮੀਰ ਪੈਂਦੇ।

ਇਨ੍ਹਾਂ ਮੰਗਤੇ ਬਣ ਕੇ ਬਹੁੜਨੈ ਫਿਰ ਅੱਜ ਮਖਮਲਾਂ ਉੱਤੇ ਜੋ ਵਜ਼ੀਰ ਪੈਂਦੇ।

ਕੱਲਾ ਖੇਤ ਨੂੰ...

ਕੱਲਾ ਖੇਤ ਨੂੰ ਜਾਈਂ ਨਾ ਮੱਖਣਾ ਵੇ ਉੱਥੇ ਕਿੱਕਰਾਂ 'ਤੇ ਰਹਿੰਦੀ ਇੱਕ ਹੈ ਕਾਟੋ।

ਕਿੱਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ ਕੱਲੇ ਨੂੰ ਜਾਏ ਨਾ ਪੈ ਕਾਟੋ।

ਰਿਹਾ ਗਹਿਣੇ ਤੂੰ ਸਦਾ ਜ਼ਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।

ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁੱਲਾਂ 'ਤੇ ਖੇਡਦੀ ਹੈ ਕਾਟੋ।

ਰੋਟੀ ਪਿੱਛੇ ਦੋ....

ਰੋਟੀ ਪਿੱਛੇ ਦੋ ਬਿੱਲੀਆਂ ਲੜਦੀਆਂ ਨੂੰ ਦੇਖ, ਆਣ ਕੇ ਬੈਠਾ ਸੀ ਕੋਲ ਬਾਂਦਰ।

ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।

ਵਾਂਗ ਬਿੱਲੀਆਂ ਸਾਨੂੰ ਲੜਾ ਕੇ ਤੇ ਨੇਤਾ ਕਰਦੇ ਰਹਿਣ ਕਲੋਲ ਬਾਂਦਰ।

ਹੱਕ ਸੱਚ ਦੀ ਖੱਟੀ ਕਮਾਈ ਸਾਡੀ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ।

ਦੇਖੋ ਫਿਰਦੇ ਖੇਹ...

ਦੇਖੋ ਫਿਰਦੇ ਖੇਹ ਉਡਾਂਵਦੇ ਨੇ ਕਿੱਦਾਂ ਰੂੜੀਆਂ ਰਹੇ ਫਰੋਲ ਕੁੱਕੜ।

ਜਾਣੇ ਬੰਦੇ ਜਾਂ ਬਿੱਲੀ ਦੇ ਢਿੱਡ ਅੰਦਰ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ।

ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ, ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।

ਸਾਨੂੰ ਨੇਤਾ ਸ਼ਿਕਾਰੀਆਂ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।

ਡੱਡੂ ਜਦੋਂ ਗੜੈਂ...

ਡੱਡੂ ਜਦੋਂ ਗੜੈਂ ਗੜੈਂ ਕਰਨ ਲੱਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ।

ਬਿਰਹਾ ਪ੍ਰੀਤਮ ਦੇ ਵਿੱਚ ਹੋ ਗਈ ਕਾਲੀ ਕੁਹੂ- ਕੁਹੂ ਦਾ ਗਾਉਂਦੀ ਏ ਛੰਦ ਕੋਇਲ।

ਅੰਡੇ ਦਿੰਦੀ ਹੈ ਆਹਲਣੇ ਕਾਉਣੀ ਦੇ ਵਿੱਚ ਆਪ ਮਾਣਦੀ ਪਰਮ ਆਨੰਦ ਕੋਇਲ।

ਢੇਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ “ਜੰਤਾ” ਦਵੰਦ ਕੋਇਲ।

ਤੇਰੇ ਘਰ ਤੱਕ...

ਤੇਰੇ ਘਰ ਤੱਕ ਵੀ ਆ ਜਾਏਗਾ ਇਹ, ਇਹ ਨਾ ਸਮਝ ਕਿ ਭਾਂਬੜ ਦੂਰ ਮਚਦੈ?

ਬਲਦੇ ਸਮੇਂ ਤਾਈਂ ਕੋਈ ਵੀ ਦੇਖਦਾ ਨਹੀਂ, ਕਿੰਨੀ ਦੇਰ ਤੋਂ ਇਹ ਬਾਦਸਤੂਰ ਮਚਦੈ।

ਮੋਤੀ ਮਚ ਕੇ ਬਣ ਮਨੂਰ ਜਾਂਦੈ, ਹੁਣ ਕੀ ਕਰੀਏ ਹੁਣ ਮਨੂਰ ਮਚਦੈ।ਨਾ ਹੀ ਮਚਦੇ

ਹੱਥ ਹਤਿਆਰਿਆਂ ਦੇ, ਨਾ ਹੀ ਹਾਕਮਾਂ ਤੇਰਾ ਗਰੂਰ ਮਚਦੈ।

ਮਾਰੂ ਮੀਂਹ ਦੇ...

ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਕਦੇ ਅੱਗਾਂ ਦੀ ਲਹੇ ਨਾ ਭੁੱਖ ਮੀਆਂ।

ਟਿੱਡੀ ਦਲ ਨੇਤਾਵਾਂ ਦੇ ਚੱਟ ਜਾਂਦੇ ਹਰੇ ਸੱਚ ਆਚਾਰ ਦੇ ਰੁੱਖ ਮੀਆਂ।

ਪਹਿਲਾਂ ਆਪਣੇ ਦੁੱਖ ਫਰੋਲ ਲੈਂਦਾ ਜਿਸ ਦੇ ਕੋਲ ਜਾ ਕੇ ਰੋਈਏ ਦੁੱਖ ਮੀਆਂ।

ਰਹਿੰਦਾ ਦਿਲ ਹੀ ਸਦਾ ਉਦਾਸ ਹੈ ਜੀ, ਹੋਰ ਚਾਰ ਚੁਫੇਰੇ ਹੈ ਸੁੱਖ ਮੀਆਂ।

ਸੂਰਜ ਚੜ੍ਹਦੈ ਰੋਜ਼...

ਸੂਰਜ ਚੜ੍ਹਦੈ ਰੋਜ਼ ਜਿਉਂ ਲਾਲ ਪੇਂਝੂ, ਹਰ ਦਿਨ ਨਹਾਤਾ ਵਿੱਚ ਖੂਨ ਆਉਂਦੈ।

ਸਾਨੂੰ ਪਤਾ ਨਹੀਂ ਇਨ੍ਹਾਂ ਸਿਆਸਤਾਂ ਦਾ ਸਾਨੂੰ ਦੋਸਤੋ ਕਿਹੜਾ ਕਾਨੂੰਨ ਆਉਂਦੈ।

ਆਮ ਬੰਦੇ ਹਾਂ ਪਤਾ ਨਹੀਂ ਧਰਮ ਕੀ ਹੈ, ਨਾ ਦਿਮਾਗ ਵਿੱਚ ਸਾਡੇ ਜਨੂੰਨ ਆਉਂਦੈ।

ਰੋਜ਼ ਸੁਣਦੇ ਹਾਂ ਥੋਕ ਵਿੱਚ ਦੰਗੇ ਅਮਨ ਆਉਂਦਾ ਤਾਂ ਵਾਂਗ ਪਰਚੂਨ ਆਉਂਦੈ।

ਗਿਰਝਾਂ ਨਾਲ ਵਿਹੜਾ...

ਗਿਰਝਾਂ ਨਾਲ ਵਿਹੜਾ ਐਵੇਂ ਨਹੀਂ ਭਰਿਆ, ਮਰ ਗਈ ਹੈ ਕੋਈ ਉਮੀਦ ਲੱਗਦੀ।

ਸੁੰਨਾ ਮਨ ਹੈ ਕਬਰਿਸਤਾਨ ਬਣਿਆ, ਹੋਈ ਰੁੱਤ ਹੈ ਕੋਈ ਸ਼ਹੀਦ ਲੱਗਦੀ।

ਸਾਡੇ ਗਏ ਨੇ ਚਾਅ ਮੁਰਝਾ ਸਾਰੇ, ਮਹਿਲਾਂ ਵਾਲਿਆਂ ਦੀ ਹੋਈ ਈਦ ਲੱਗਦੀ।

ਰਿਸ਼ਵਤ ਰੋਕਣ ਦੇ ਦਿੱਤੇ ਬਿਆਨ ਸੀ ਜੋ, ਹੋ ਗਈ ਉਨ੍ਹਾਂ ਦੀ ਹੈ ਤਰਦੀਦ ਲੱਗਦੀ।

ਉਦੋਂ ਸਿਆਸਤ ਵਿੱਚ...

ਉਦੋਂ ਸਿਆਸਤ ਵਿੱਚ ਉਹਦੀ ਨਹੀਂ ਥਾਂ ਹੁੰਦੀ, ਨੇਤਾ ਸੱਚ ਦਾ ਜਦੋਂ ਅਵਤਾਰ ਬਣਜੇ।

ਉਹਦੀ ਸ਼ਾਹ ਸਵਾਰੀ ਹੈ ਖਤਮ ਹੁੰਦੀ, ਸਿਆਸਤਦਾਨ ਜਦੋਂ ਪੱਤਰਕਾਰ ਬਣਜੇ।

ਦਾਰੂ ਪੀ ਬੁਲਾਵੇ ਜਦ ਜੱਟ ਬੱਕਰੇ, ਉਦੋਂ ਉਹਦੀ ਜ਼ਮੀਨ ਬੇਕਾਰ ਬਣਜੇ।

ਪਹਿਲਾਂ ਕਿਰਤੀਆਂ ਦੇ ਗਲ ਦਏ ਗੂਠਾ ਜਦੋਂ ਬਾਣੀਆਂ ਦੀ ਸਰਕਾਰ ਬਣਜੇ।

ਸਾਇਕਲ ਨਵੀਂ ਦੇਸਾਇਕਲ ਨਵੀਂ ਦੇ ਚਾਲੀਆਂ ਦਿਨਾਂ ਪਿੱਛੋਂ ਲੋਕ ਰਾਜ ਵਾਂਗੂੰ ਕੁੱਤੇ ਫੇਲ੍ਹ ਹੋ ਗਏ।

ਲੋਹ ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ, ਜਣੇ ਖਣੇ ਰਣਜੀਤ ਪਟੇਲ ਹੋ ਗਏ।

ਦੇਖੋ ਕਿੰਨਾ ਅਜੀਬ ਹੋ ਗਿਆ ਸਾਨੂੰ, ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।

ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ, ਕਿਵੇਂ ਲੜਕੀਆਂ, ਲੂਣ ਅਤੇ ਤੇਲ ਹੋ ਗਏ।

ਜੇ ਹੈ ਪੈਸੇ ਕਮਾਉਣ...

ਜੇ ਹੈ ਪੈਸੇ ਕਮਾਉਣ ਲਈ ਲਾਲਸਾ ਤਾਂ, ਲਾ ਕੇ ਲਾਟਰੀ ਦਾ ਇੱਕ ਸਟਾਲ ਬਹਿਜਾ।

ਕਿਸਮਤ ਅੰਧ-ਵਿਸ਼ਵਾਸੀ ਨੇ ਲੋਕ ਇੱਥੇ ਕਿਸੇ ਜੋਤਸ਼ੀ ਪੰਡਿਤ ਦੇ ਨਾਲ ਬਹਿਜਾ।

ਦੁਨੀਆਂ ਲੁੱਟਣ ਦੇ ਲਈ ਪਈ ਹੈ ਸਾਰੀ, ਕਿਸੇ ਸਾਧ ਦਾ ਬਣ ਭਿਆਲ ਬਹਿਜਾ।

ਪਾ ਕੇ ਝੂਠ ਦੀ ਦੇਖ ਦੁਕਾਨ ਕੇਰਾਂ, ਹੋਜੂ ਨਦਰੀਂ ਨਦਿਰ ਨਿਹਾਲ ਬਹਿਜਾ।

ਬਿਨਾਂ ਕਾਰਨ ਤੋਂ....

ਬਿਨਾਂ ਕਾਰਨ ਤੋਂ ਹੋਏ ਨਾ ਕੋਈ ਕਾਰਜ, ਰਾਤ ਦਿਨ ਦੇ ਚੱਲ ਨਹੀਂ ਨਾਲ ਸਕਦੀ।

ਸੱਚੇ ਦਿਲੋਂ ਦਿੱਤੀ ਇੱਕ ਹੱਲਾ ਸ਼ੇਰੀ, ਮਾਨਸਿਕ ਰੋਗੀਆਂ ਤਾਈਂ ਉਠਾਲ ਸਕਦੀ।

ਨਿੱਕੀ ਜਿਹੀ ਤੁਹਾਡੀ ਸ਼ਾਬਾਸ਼ ਇੱਕੋਂ ਫੇਲ੍ਹ ਬੱਚੇ ਨੂੰ ਹੋਣ ਤੋਂ ਟਾਲ ਸਕਦੀ।

ਇੱਕ ਮੁਸਕਰਾਹਟ ਕਿਸੇ ਦੇ ਦਿਲ ਵਿੱਚੋਂ ਖੁਦਕੁਸ਼ੀ ਦਾ ਕੱਢ ਖਿਆਲ ਸਕਦੀ।

ਸਮਝ ਆਉਂਦਾ ਹੈ...

ਸਮਝ ਆਉਂਦਾ ਹੈ ਕੁਝ ਇਹ ਨਹੀਂ ਆਉਂਦਾ, ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।

ਚੁੱਪ, ਸ਼ਾਂਤ ਇਹ ਕਦੇ ਖਾਮੋਸ ਹੁੰਦੀ, ਕਦੇ ਹੋਂਵਦੀ ਬੜੀ ਮੂੰਹ ਜ਼ੋਰ ਮੀਆਂ।

ਉਹ ਬੰਦੇ ਨਾ ਕਦੇ ਵੀ ਰਹਿਣ ਫਾਡੀ, ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।

ਇੱਥੇ ਅਸਲੀ ਮੋਰ ਹੀ ਨੱਚ ਸਕਦੇ, ਖੁਰ ਜਾਂਵਦੇ ਮਿੱਟੀ ਦੇ ਮੋਰ ਮੀਆਂ।

ਜਿਹੋ ਜਿਹੀ ਹੋਂਵਦੀ...

ਜਿਹੋ ਜਿਹੀ ਹੋਂਵਦੀ ਹੈ ਕੋਕੋ, ਬੱਚੇ ਉਹੋ ਜਿਹੇ ਹੋਂਵਦੇ ਨੇ ਅਕਸਰ।

ਸਦਾ ਸੱਚ ਹੈ ਰੜੇ ਪਟੱਕ ਰਹਿੰਦਾ, ਝੂਠੇ ਗੱਲ ਲੁਕੋਂਵਦੇ ਨੇ ਅਕਸਰ।

ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ, ਦੇਖੇ ਉਹ ਮੈਂ ਰੋਂਵਦੇ ਨੇ ਅਕਸਰ।

ਕੀਤਾ ਮਾਖੋ ਇਕੱਠਾ ਮਿਹਨਤਾਂ ਦਾ, ਇੱਥੇ ਵਿਹਲੜ ਹੀ ਚੋਂਵਦੇ ਨੇ ਅਕਸਰ।

ਉਲਟੀ ਗੰਗਾ ਪਹੋਏ...

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ, ਨਿੱਤ ਚੁੰਘਦੀ ਲੇਲੇ ਨੂੰ ਭੇਡ ਇੱਥੇ।

ਕਾਲੇ ਧਨ ਦੇ ਚਿੱਟਿਆਂ ਸਿੱਕਿਆਂ ਦੀ, ਪ੍ਰਗਟ ਹੋਂਵਦੀ ਨਹੀਂ ਹੈ ਖੇਡ ਇੱਥੇ।

ਤਿਆਗੀ ਮਾਇਆ ਦੇ ਕੱਟਣ ਦੇ ਲਈ ਖੀਸੇ, ਰਖਦੇ ਜੇਬ ਦੇ ਵਿੱਚ ਬਲੇਡ ਇੱਥੇ।

ਅੱਗ ਲੱਗੀ ਹੈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬਰਗੇਡ ਇੱਥੇ।

ਨਿੰਦਿਆ ਸੰਤ ਜੀ...

ਨਿੰਦਿਆ ਸੰਤ ਜੀ ਕਹਿੰਦੇ ਨੇ ਬਹੁਤ ਮਾੜੀ, ਸੰਤ ਨਿੰਦਣ ਤਾਂ ਉਨ੍ਹਾਂ ਨੂੰ ਮਾਫ ਹੈ ਜੀ।

ਖਾਂਦੇ ਗ੍ਰਿਹਿਸਥੀ ਤੋਂ ਉਸੇ ਨੂੰ ਕਹਿਣ ਮਾੜਾ, ਅੰਦਰ ਰਿਝਦੀ ਕੱਢਣ ਨਾ ਭਾਫ ਹੈ ਜੀ।

ਨਿੰਦਕ ਸੰਤ ਦੇ ਨੂੰ ਸੰਤ ਦੇਣ ਗਾਲ੍ਹਾਂ, ਵਿਹਲੜ ਖਾਣ ਚੰਗਾ ਪਹਿਨਣ ਸਾਫ ਹੈ ਜੀ।

ਨੇਤਾ, ਸਾਧ ਇੱਕ ਦੂਜੇ ਦੇ ਹੈਨ ਪੂਰਕ ਕੋਈ ਇਨ੍ਹਾਂ 'ਚ ਨਾ ਇਖਤਲਾਫ ਹੈ ਜੀ।

ਅਸੀਂ ਕੀ ਮੁਸੀਬਤਾਂ...

ਅਸੀਂ ਕੀ ਮੁਸੀਬਤਾਂ ਤੋਂ ਡਰਨਾ, ਸਾਡੇ ਸਿਰਾਂ ਤੋਂ ਲੰਘ ਜਹਾਜ਼ ਜਾਂਦੇ।

ਯਾਰ ਪੁੱਛਦੇ ਹਾਲ ਦਿਲਲਗੀ ਦੇ ਲਈ, ਤੁਰੇ ਜਾਂਦੇ ਨੇ ਦੇ ਆਵਾਜ ਜਾਂਦੇ।

ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ, ਖੁਦ ਲਈ ਅਤੇ ਦੇਈ ਦਾਜ ਜਾਂਦੇ।

ਰਿਸ਼ਤੇ ਨਾਤੇ ਸਭ ਤਿੜਕ ਗਏ ਹੁਣ ਲੋਕੀਂ, ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।

ਉਨ੍ਹਾਂ ਡੁਬਣਾ ਹੁੰਦਾ...

ਉਨ੍ਹਾਂ ਡੁੱਬਣਾ ਹੁੰਦਾ ਮੰਝਧਾਰ ਦੇ ਵਿੱਚ, ਲੜਦੇ ਰਹਿੰਦੇ ਨੇ ਜਿਹੜੇ ਮਲਾਹ ਦੇ ਨਾਲ।

ਕਰਦੇ ਚੁਗਲੀਆਂ ਲੀਡਰਾਂ ਕੋਲ ਜਾ ਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।

ਕੋਈ ਦੱਸ ਦਿਓ ਜਾ ਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਨੇ ਜਿਹੜੇ ਕੜਾਹ ਦੇ ਨਾਲ।

ਹਸ਼ਰ ਇਨ੍ਹਾਂ ਦਾ ਬੁਰਾ ਹੈ ਇਹ ਸਭ ਤੋਂ ਪਹਿਲਾਂ ਜਾਂਦੇ ਨੇ ਮਾਂਜੇ ਸਵਾਹ ਦੇ ਨਾਲ।

ਗੱਲ ਸੁਨਣ ਦੀ...

ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ, ਕੋਈ ਕਲਾ ਸੁਣਾਉਣ ਦੀ ਜਾਣਦਾ ਨਾ।

ਬੰਦਾ ਬੋਲਦਾ ਰੋਜ਼ ਕੁਝ ਸ਼ਬਦ ਐਸੇ, ਜਿਹੜੇ ਸ਼ਬਦਾਂ ਦੇ ਹੁੰਦਾ ਉਹ ਹਾਣ ਦਾ ਨਾ।

ਪਈ ਅੰਬਰ 'ਤੇ ਪੀਂਘ ਹੈ ਸਤਰੰਗੀ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।

ਲਿਆ ਬੰਦੇ ਨੇ ਫੋਲ ਬ੍ਰਹਿਮੰਡ ਸਾਰਾ ਪਰ ਖੁਦ ਨੂੰ ਅਜੇ ਪਹਿਚਾਣਦਾ ਨਾ।

ਮਨੁੱਖ ਦੀਵੇ ਦੇ...

ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ, ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।

ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ, ਜਾਰੀ ਉਸ ਤਰ੍ਹਾਂ ਹੀ ਸਿਲਸਿਲਾ ਰਹਿੰਦਾ।

ਜੱਗ ਨੂੰ ਮਾਣਦੇ ਸਦਾ ਸਿਰਲੱਥ ਯੋਧੇ, ਐਵੇਂ ਝੂਰਦਾ ਹੈ ਕਮਦਿਲਾ ਰਹਿੰਦਾ।

ਨਿਰਾਸ਼ ਅਤੇ ਦਰਿਦਰੀ ਬੰਦਿਆਂ ਨੂੰ, ਸਦਾ ਦੁਨੀਆਂ ਉੱਤੇ ਹੈ ਗਿਲਾ ਰਹਿੰਦਾ।

ਤਿੰਨ ਸ਼ਬਦ ਹੀ...

ਤਿੰਨ ਸ਼ਬਦ ਹੀ ਬੰਦੇ ਦੇ ਦੱਸ ਦਿੰਦੇ, ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ।

ਅਸਲ ਵਿੱਚ ਆਵਾਜ਼ ਹੀ ਹੈ ਹੁੰਦੀ, ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ।

ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ, ਸੁੰਦਰ ਕਵਿਤਾ ਦਾ ਜਿਵੇਂ ਅਲਾਪ ਸਖੀਏ।

ਚੰਗੀ ਵਾਰਤਕ ਜਿਹੇ ਵੀ ਨਾ ਹੁੰਦੇ, ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ।

ਜ਼ਿੰਦਗੀ ਹੈ ਤਾਂ...

ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ, ਹੈ ਇਹ ਕਸ਼-ਮ-ਕਸ਼ਾਂ ਦੀ ਭੀੜ ਬਾਬਾ।

ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ, ਪਿੱਛੇ ਭੌਂਕਦੀ ਰਹੇ ਕੁਤ੍ਹੀੜ ਬਾਬਾ।

ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ, ਹੁੰਦੀ ਉਨ੍ਹਾਂ ਦੇ ਹੱਡੀ ਨਾ ਰੀੜ੍ਹ ਬਾਬਾ।

ਹੁੰਦਾ ਬੰਦਾ ਉਹ ਕਾਹਦਾ ਹੈ ਜਿਉਣਯੋਗਾ, ਜੋ ਨਾ ਸਮਝੇ ਕਿਸੇ ਦੀ ਪੀੜ ਬਾਬਾ।

ਸ਼ੋਰ ਕਪਟ ਦੇ....

ਸ਼ੋਰ ਕਪਟ ਦੇ ਵਿੱਚ ਕੰਨ ਬੰਦ ਕਰਕੇ, ਅਸੀਂ ਦੇਖ ਅਣਡਿੱਠ ਹਾਂ ਕਰੀ ਜਾਂਦੇ।

ਭਾਣਾ ਮੰਨਣ ਦੇ ਸੁਣ ਉਪਦੇਸ਼ ਇੱਥੇ, ਬਿਨਾ ਆਈ ਤੋਂ ਲੋਕ ਨੇ ਮਰੀ ਜਾਂਦੇ।

ਕਹਿੰਦੇ ਹੋਰ ਤੇ ਕਰਦੇ ਕੁਝ ਹੋਰ ਬਾਬੇ ਖਿੱਚੀ ਖੇਸ ਜਾਂਦੇ ਲਈ ਦਰੀ ਜਾਂਦੇ।

ਕੇਹਾ! ਵਕਤ! ਸ਼ਤੀਰ ਨੇ ਡੁੱਬ ਚੱਲੇ, ਇੱਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ।

ਖੁਦ ਉੱਤੇ ਹਕੂਮਤ....

ਖੁਦ ਉੱਤੇ ਹਕੂਮਤ ਜੋ ਕਰ ਸਕਦੇ, ਕਰਨ ਦੂਜਿਆਂ ਉੱਤੇ ਉਹੀਓ ਰਾਜ ਇੱਥੇ।

ਝੂਠ ਬੋਲਦੇ ਸਦਾ ਕਮਜ਼ੋਰ ਬੰਦੇ ਨਿੱਕੀ ਉਨ੍ਹਾਂ ਦੀ ਹੁੰਦੀ ਪਰਵਾਜ ਇੱੱਥੇ।

ਉੱਚੇ ਕਪਟ ਨਗਾਰੇ ਦੇ ਸ਼ੋਰ ਅੰਦਰ ਸੁਣੇ ਤੂਤੀ ਦੀ ਕੌਣ ਆਵਾਜ਼ ਇੱਥੇ।

ਚੇਲੇ ਸਾਧ ਜੋ ਖੁਦ ਨੇ ਮਨੋਰੋਗੀ, ਕਰਦੇ ਲੋਕਾਂ ਦਾ ਫਿਰਨ ਇਲਾਜ ਇੱਥੇ।

ਕੁਰਸੀ ਦਾ ਇੱਥੇ...

ਕੁਰਸੀ ਦਾ ਹੈ ਇੱਥੇ ਅਨਾਰ ਇੱਕੋ, ਸੌ ਹੋ ਗਿਆ ਦੇਖ ਬਿਮਾਰ ਸਾਥੀ।

ਪੜ੍ਹ ਲਿਖ ਕੇ ਅਸੀਂ ਬੇਕਾਰ ਫਿਰਦੇ, ਅਨਪੜ੍ਹ ਨੇਤਾ ਬਣਾਂਵਦੇ ਕਾਰ ਸਾਥੀ।

ਪੰਡਤ, ਮੌਲਵੀ, ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਸਾਥੀ।

ਛੇ ਦਿਨ ਠੱਗੀਆਂ ਮਾਰ ਕੇ ਆਖਦੇ ਅੱਜ, ਵਾਹਿਗੁਰੂ ਤੇਰਾ ਸ਼ੁਕਰਵਾਰ ਸਾਥੀ।

ਜੀਹਨੂੰ ਹੋਰ ਨਾ...

ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹ ਲਾਅ ਦਾ ਜੀ।

ਰਿਹਾ ਕਿਸੇ ਦਾ ਕੋਈ ਸਟੈਂਡ ਹੈ ਨਾ, ਰੁੱਖ ਦੇਖਦੇ ਸਭ ਹਵਾ ਦਾ ਜੀ।

ਚਟਨੀ ਕਰਨ ਦਾ ਹੱਕ ਵੀ ਖੁੱਸ ਗਿਆ ਏ, ਪਿਆਜ ਬਣ ਗਏ ਰੰਗ ਖੁਦਾ ਦਾ ਜੀ।

ਵਾਰਸ ਸ਼ਾਹ ਦਿਖਾ ਕੇ ਜੱਗ ਤਾਈਂ, ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ।

ਪੂਰਾ ਹੋ ਨਹੀਂ...

ਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਉਸ ਅਧੂਰੇ ਖਵਾਬ ਦੀ ਗੱਲ ਕਰੀਏ।

ਢਾਈ ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜਾਬ ਦੀ ਗੱਲ ਕਰੀਏ।

ਸਾਂਝੀਵਾਲਤਾ ਦੀ ਸੀ ਪ੍ਰਤੀਕ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।

ਖੜ੍ਹੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇਨਕਲਾਬ ਦੀ ਗੱਲ ਕਰੀਏ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਝੂਠ ਬੋਲੇਂ, ਟੁੱਟੀਆਂ ਸੜਕਾਂ ਨੂੰ ਕੌਣ ਬਣਾਂਵਦਾ ਈ।

ਕਿਧਰੇ ਪਾਣੀ ਦਾ ਨਹੀਂ ਨਿਕਾਸ ਦਿਸਦਾ, ਸਾਡਾ ਪਿੰਡ ਹੀ ਡੁੱਬਦਾ ਜਾਂਵਦਾ ਈ।

ਵੱਡਾ ਸਾਹਿਬ ਵਜ਼ੀਰਾਂ ਦੀ ਧਾੜ ਲੈ ਕੇ, ਸਾਨੂੰ ਭਾਸ਼ਨਾਂ ਨਾਲ ਵਰਾਂਵਦਾ ਈ।

ਲੱਗਾ ਫੋਕਲ ਪੁਆਇੰਟ ਦਾ ਨੀਂਹ ਪੱਥਰ, ਸਾਨੂੰ ਦੰਦੀਆਂ ਰੋਜ ਚਿੜਾਂਵਦਾ ਈ।

ਜਿੰਮੇਵਾਰ ਸਮਾਨ ਦੀ...

ਜਿੰਮੇਵਾਰ ਸਮਾਨ ਦੀ ਖੁਦ ਹੁੰਦੀ, ਪਤਾ ਲੱਗਾ ਨਾ ਅਜੇ ਸਵਾਰੀਆਂ ਨੂੰ।

ਲਾਂਘੇ ਘਰਾਂ ਦੇ ਲੰਘਣੇ ਹੋਏ ਔਖੇ, ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।

ਭੁੱਖ ਕੁਰਸੀ ਦੀ ਲੈ ਗਈ ਕਿੱਥੇ ਦੇਖੋ ਵੋਟਾਂ ਦੇ ਇਨ੍ਹਾਂ ਜੁਆਰੀਆਂ ਨੂੰ।

ਥੋਡੀ ਖੇਡ ਨੇ ਬੱਚੇ ਵਿਗਾੜ ਦਿੱਤੇ ਜਾ ਕੇ ਦੱਸੋ ਸਿਆਸੀ ਮਦਾਰੀਆਂ ਨੂੰ।

ਚੜ੍ਹ ਆਈਆਂ ਸ਼ਾਮ....

ਚੜ੍ਹ ਆਈਆਂ ਸ਼ਾਮ ਘਟਾ ਮਿੱਤਰਾ, ਰੂਹ ਭਿੱਜੀ ਨਹੀਂ ਸਿਰਫ ਸਰੀਰ ਭਿੱਜਿਆ।

ਡਰ ਲਗਦੈ ਟੁੱਟ ਕੇ ਡਿੱਗ ਨਾ ਪਏ, ਛੱਤ ਚਿਉਂਦੀ ਹੈ ਅਤੇ ਸ਼ਤੀਰ ਭਿੱਜਿਆ।

ਕੋਈ ਭੈਣ ਹੁਣ ਦੂਰੋਂ ਆਖਦੀ ਨਹੀਂ, ਆਉਂਦਾ ਬੋਤੇ ਉੱਤੇ ਮੇਰਾ ਵੀਰ ਭਿੱਜਿਆ।

ਮਹਿਲਾਂ ਵਾਲੇ ਆਨੰਦ ਪਏ ਮਾਣਦੇ ਨੇ, ਬਿਨਾਂ ਛਤਰੀ ਦੇ ਰਾਹਗੀਰ ਭਿੱਜਿਆ।

ਜੋ ਨਹੀਂ ਸੱਚ...

ਜੋ ਨਹੀਂ ਸੱਚ ਦਾ ਸਾਹਮਣਾ ਕਰ ਸਕਦੇ, ਉਹੀਓ ਲੋਕ ਨੇ ਕਰਦੇ ਸ਼ਰਮ ਸਾਈਂ।

ਸੱਚ ਮੰਨਣ ਦੀ ਜਿਨ੍ਹਾਂ ਵਿੱਚ ਹੋਏ ਜੁਰਅੱਤ, ਫੋਕੇ ਪਾਲਦੇ ਨਹੀਂ ਉਹ ਭਰਮ ਸਾਈਂ।

ਜਿਹੜੇ ਲੋਕ ਸਮਾਜ ਦੀ ਕਰਨ ਸੇਵਾ, ਵੱਡਾ ਇਸ ਤੋਂ ਨਹੀਂ ਕੋਈ ਧਰਮ ਸਾਈਂ।

ਅਸੀਂ ਖੁਦ ਖੁਦਾ ਬਣ ਦੇਖਦੇ ਹਾਂ, ਕਰਦੇ ਜਿਹੜੇ ਵੀ ਅਸੀਂ ਹਾਂ ਕਰਮ ਸਾਈਂ।

ਸ਼ੀਰੀਂ ਆਖਦੀ ਸੁਣ....

ਸ਼ੀਰੀਂ ਆਖਦੀ ਸੁਣ ਫਰਿਹਾਦ ਪਿਆਰੇ! ਤੇਸੇ ਨਾਲ ਨਾ ਕੱਟੇ ਪਹਾੜ ਜਾਣੇ।

ਠੇਕਾ ਹੋਊਗਾ ਟੈਂਡਰਾਂ ਨਾਲ ਇਹਦਾ, ਅੱਧੇ ਅਫਸਰਾਂ ਨੇ ਪੈਸੇ ਚਾੜ੍ਹ ਜਾਣੇ

ਨਹਿਰ ਕਾਗਜਾਂ ਵਿੱਚ ਹੀ ਜਾਊ ਪੁੱਟੀ, ਵਿੱਚ ਕਾਗਜਾਂ ਹੀ ਪੂਰੇ ਪਾੜ ਜਾਣੇ।

ਕਿਵੇਂ ਲੇਲਿਆਂ ਨੂੰ ਖੁਸ਼ ਕਰੀਦਾ ਹੈ, ਸਾਡੇ ਮੁਲਕ ਵਿੱਚ ਖੂਬ ਬਘਿਆੜ ਜਾਣੇ।

ਜਿੱਥੇ ਚੂਹਿਆਂ ਦੀ...

ਜਿੱਥੇ ਚੂਹਿਆਂ ਦੀ ਲੋਕੀ ਕਰਨ ਪੂਜਾ ਅਤੇ ਲੱਛਮੀ ਦੀ ਉੱਲੂ ਸਵਾਰੀ ਹੈ ਜੀ।

ਜਿੱਥੇ ਅਗਲੇ ਜਨਮ ਦੇ ਫਿਕਰ ਅੰਦਰ ਇਸ ਜਨਮ ਦੀ ਹੁੰਦੀ ਖਵਾਰੀ ਹੈ ਜੀ।

ਜਿੱਥੇ ਤਿੰਨ ਕਰੋੜ ਨੇ ਸਾਧ ਵਿਹਲੜ, ਪ੍ਰਦੂਸ਼ਣ ਰੋਜ਼ ਫੈਲਾਉਂਦੇ ਪੁਜਾਰੀ ਹੈ ਜੀ।

ਅੱਧੀ ਅਰਬ ਜਿੱਥੇ ਅਨਪੜ੍ਹ ਹੈ ਜਨਤਾ, ਭਾਰਤ ਵਰਸ਼ ਉਹ ਭੂਮੀ ਨਿਆਰੀ ਹੈ ਜੀ।

ਸੱਚਮੁੱਚ ਜੋ ਨੇਕ...

ਸੱਚਮੁੱਚ ਜੋ ਨੇਕ ਇਨਸਾਨ ਹੁੰਦੇ, ਕਦੇ ਨੰਗੇ ਦਾ ਪਰਖਦੇ ਕੱਜ ਹੈ ਨਹੀਂ।

ਭੁੱਖੀ ਮਹਿੰ ਨੂੰ ਹੁੰਦੀ ਹੈ ਖਿੱਪ ਧਾਮਣ, ਭੁੱਖੀ ਬੱਕਰੀ ਦਾ ਹੁੰਦਾ ਰੱਜ ਹੈ ਨਹੀਂ।

ਜਿਹੜੇ ਪਿੰਡ ਦੀ ਹੋਵੇ ਪੰਚਾਇਤ ਮਾੜੀ ਉੱਥੇ ਸਾਊਆਂ ਦੇ ਰਹਿਣ ਦਾ ਹੱਜ ਹੈ ਨਹੀਂ।

ਸਦਾਚਾਰ ਨਹੀਂ ਜਿਹੜੇ ਸਮਾਜ ਅੰਦਰ ਉਹ ਕੱਲ੍ਹ ਵੀ ਨਹੀਂ ਤੇ ਅੱਜ ਹੈ ਨਹੀਂ।

ਭ੍ਰਿਸ਼ਟਾਚਾਰ ਦੀ ਭਰੀ...

ਭ੍ਰਿਸ਼ਟਾਚਾਰ ਦੀ ਭਰੀ ਹੈ ਨਦੀ ਵਗਦੀ, ਇੱਥੇ ਨਹਾਉਣ ਦਾ ਕੋਈ ਵੀ ਪੁੰਨ ਨਾ ਵੇ।

ਪੰਡ ਟੈਕਸਾਂ ਦੀ ਪਹਿਲਾਂ ਬਹੁਤ ਭਾਰੀ, ਬੱਸ ਕਰ ਨਾਈਆ ਹੋਰ ਮੁੰਨ ਨਾ ਵੇ।

ਜੌਂ ਉਗਣਹਾਰੇ ਸਾਡੇ ਜਜ਼ਬਿਆਂ ਦੇ ਮਹਿੰਗਾਈ ਦੀ ਭੱਠੀ ਵਿੱਚ ਭੁੰਨ ਨਾ ਵੇ।

ਜ਼ਿੰਦਗੀ ਰਹਿਣ ਦੇ ਰਤਾ ਕੁ ਜਿਉਣ ਜੋਗੀ, ਲਾਹ ਸਾਰੀ ਦੀ ਸਾਰੀ ਹੀ ਹੁਣ ਉੱਨ ਨਾ ਵੇ।

ਲੋਕ ਇਨ੍ਹਾਂ ਦੇ...

.ਲੋਕ ਇਨ੍ਹਾਂ ਦੇ ਤਾਈਂ ਨੇ ਭਗਤ ਕਹਿੰਦੇ ਇੱਕ ਲੱਤ ਦੇ ਉੱਤੇ ਹੀ ਖੜ੍ਹਨ ਬਗਲੇ।

ਡੱਡਾਂ ਖਾਣੀਆਂ ਸ਼ੌਕ ਹੈ ਮਨ ਭਾਉਂਦਾ ਉਂਜ ਮੱਛੀਆਂ ਤਾਈਂ ਵੀ ਫੜਨ ਬਗਲੇ।

ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉੱਤੇ ਹੀ ਮੜ੍ਹਨ ਬਗਲੇ।

ਪਾ ਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ੍ਹਾ ਉੱਠ ਕੇ ਪੋਥੀਆਂ ਪੜ੍ਹਨ ਬਗਲੇ।

ਗਿੱਦੜ ਵਿੱਚ ਕਮਾਦ...

ਗਿੱਦੜ ਵਿੱਚ ਕਮਾਦ ਹਵਾਂਕਦੇ ਨੇ, ਖੇਤ ਆਪਣੇ ਤਾਈਂ ਹੁਣ ਵਾੜ ਕਰੀਏ।

ਲੰਘੇ ਜਿਨ੍ਹਾਂ ਵਿੱਚੋਂ ਪੌਣ ਦੁਸ਼ਮਣੀ ਦੀ, ਬੰਦ ਮਨਾਂ ਦੇ ਸਾਰੇ ਕਵਾੜ ਕਰੀਏ।

ਰਜਾਈ ਕਦਰਾਂ ਦੀ ਪਹਿਲਾਂ ਹੀ ਹੈ ਬੋਦੀ, ਇਹ ਨੂੰ ਹੋਰ ਨਾ ਐਵੇਂ ਭਰਾੜ ਕਰੀਏ।

ਫੇਰ ਮਨ ਦੀ ਕੱਢ ਭੜਾਸ ਲਾਂਗੇ, ਪਹਿਲਾਂ ਬਹਿਣ ਦਾ ਕਿਤੇ ਜੁਗਾੜ ਕਰੀਏ।

ਦੱਬੜੂ ਘੁਸੜੂ ਦੇ...

ਦੱਬੜੂ ਘੁਸੜੂ ਦੇ ਨਾਲ ਨਹੀਂ ਕੰਮ ਚੱਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।

ਇਹਦੇ ਵਿੱਚ ਅਮੀਰੀਆਂ ਬਹੁਤ ਛੁਪੀਐਂ, ਐਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।

ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ, ਕਿਹਾ ਕਰ ਰਕੀਬ ਨਾ ਜ਼ਿੰਦਗੀ ਨੂੰ।

ਸੰਜਮ, ਸਹਿਜ, ਪਿਆਰ ਜੇ ਕੋਲ ਹੋਵੇ, ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ

ਡਰਦੇ ਲੋਕ ਨੇ...

ਡਰਦੇ ਲੋਕ ਨੇ ਸਦਾ ਇਕਾਂਤ ਕੋਲੋਂ, ਫਿਰਦੇ ਭਾਲਦੇ ਗਾਲੜੀ ਬੰਦਿਆਂ ਨੂੰ।

ਨਵੇਂ ਕੰਮਾਂ ਤੋਂ ਸਦਾ ਹੀ ਰਹਿਣ ਡਰਕੇ, ਛੱਡਦੇ ਨਹੀਂ ਪੁਰਾਣੇ ਧੰਦਿਆਂ ਨੂੰ।

ਨਹੀਂ ਚੱਲਦਾ ਦਿਸਦਾ ਕੰਮ ਜਦ ਤਾਂ, ਲੱਗ ਦੇ ਫਿਰ ਉਗਰਾਹੁਣ ਨੇ ਚੰਦਿਆਂ ਨੂੰ।

ਖੁਦਗਰਜ਼ੀ ਤਿਆਰ ਹੈ ਕਰੀ ਜਾਂਦੀ, ਸਾਡੇ ਗਲਾਂ 'ਚ ਪਾਉਣ ਲਈ ਫੰਦਿਆਂ ਨੂੰ।

ਸਾਡੇ ਮਨਾ 'ਚ...

ਸਾਡੇ ਮਨਾ 'ਚ ਪਸਰਿਆ ਹੈ ਸੋਕਾ, ਮਾਰਚ, ਜੂਨ ਹੋਵੇ ਭਾਵੇਂ ਮਈ ਹੋਵੇ।

ਕੋਈ ਪਾਰਟੀ ਅਜੇ ਤੱਕ ਬਣੀ ਹੈ ਨਹੀਂ, ਸਾਰ ਜਿਸ ਨੇ ਲੋਕਾਂ ਦੀ ਲਈ ਹੋਵੇ।

ਭੇਡ, ਬੱਕਰੀ ਸਮਝ ਕੇ ਵੋਟਰਾਂ ਨੂੰ, ਨੇਤਾ ਆਉਂਦੇ ਨੇ ਜਿਵੇਂ ਝਟਕਈ ਹੋਵੇ।

ਸਾਡੀ ਧੌਣ 'ਤੇ ਪੰਜਾ ਹੈ ਸਦਾ ਰਹਿਣਾ, ਕਾਂਗਰਸ ਆਈ ਹੋਵੇ ਭਾਵੇਂ ਗਈ ਹੋਵੇ।

ਆਪਣੇ ਆਪ 'ਤੇ...

ਆਪਣੇ ਆਪ 'ਤੇ ਹੀ ਤਰਸ ਆਉਣ ਲੱਗੇ ਐਨਾ ਹੋਵੇ ਨਾ ਕੋਈ ਮਜ਼ਬੂਰ ਸਾਈਂ।

ਔਖਾ ਪਰਤਣਾ ਸ਼ਾਮ ਨੂੰ ਘਰੇ ਹੋ ਜੇ ਐਨਾ ਘਰੋਂ ਵੀ ਜਾਈਏ ਨਾ ਦੂਰ ਸਾਈਂ।

ਬੰਦਾ ਦੇਖ ਹਰਿੱਕ ਨਾ ਧਿੱਜ ਜਾਈਂ ਬੰਦਾ ਹੋ ਗਿਐ ਬੜਾ ਕਰੂਰ ਸਾਈਂ।

ਜਦੋਂ ਮੋਹ ਮੁਹੱਬਤਾਂ ਸੀ ਕਿਧਰੇ ਹੋ ਗਈ ਉਹ ਰੁੱਤ ਕਾਫੂਰ ਸਾਈਂ।

ਭੁੱਖ ਨੰਗ ਦੇ...

.ਭੁੱਖ ਨੰਗ ਦੇ ਹੁੰਦੇ ਨੇ ਨਾਮ ਤਿੰਨੇ ਲੁੱਚਾ, ਭੜੂਆ ਅਤੇ ਬੇਈਮਾਨ ਮੀਆਂ।

ਪੈਸੇ ਵਾਲਿਆਂ ਵਿੱਚ ਐਬ ਹੋਣ ਕਿੰਨੇ ਉਹ ਵੀ ਬਣਦੇ ਉਨ੍ਹਾਂ ਦੀ ਸ਼ਾਨ ਮੀਆਂ।

ਨੇਤਾ, ਸਾਧ ਨਾ ਜੇਕਰ ਝੂਠ ਬੋਲਣ, ਬੰਦਾ ਹੁੰਦਾ ਹੈ ਬੜਾ ਹੈਰਾਨ ਮੀਆਂ।

ਮਹਿੰਗੀ ਹੁੰਦੀ ਹੈ ਜ਼ਿੰਦਗੀ ਰੋਜ਼ ਇੱਥੇ ਸਸਤਾ ਹੁੰਦਾ ਹੈ ਰੋਜ਼ ਇਨਸਾਨ ਮੀਆਂ।

ਕਈ ਸੰਤ ਵੀ...

ਕਈ ਸੰਤ ਵੀ ਬਣ ਗਏ ਐਮ.ਐਲ.ਏ., ਝੰਡੀ ਵਾਲੀ ਹੈ ਕਈਆਂ ਨੂੰ ਕਾਰ ਮਿਲ ਗਈ।

ਲਿਆ ਆਪਣਾ ਜਨਮ ਸੰਵਾਰ ਉਨ੍ਹਾਂ, ਐਸ਼-ਓ-ਇਸ਼ਰਤ ਬੇਸ਼ੁਮਾਰ ਮਿਲ ਗਈ।

ਕਾਬਜ਼ ਸੱਤਾ 'ਤੇ ਹੋਣ ਦੀ ਲਾਲਸਾ ਸੀ, ਜਿਹੜੀ ਬਾਬਿਆਂ ਨੂੰ ਆਖਰਕਾਰ ਮਿਲ ਗਈ।

ਸੁਹੇਲੇ ਲੋਕ ਪਰਲੋਕ ਹੋ ਗਏ ਦੋਵੇਂ, ਨਾਲੇ ਨੂਰ ਮਿਲਿਆ ਨਾਲੇ ਨਾਰ ਮਿਲ ਗਈ।

ਸਾਧ ਬਣ ਕੇ....

ਸਾਧ ਬਣ ਕੇ ਸਾਂਭ ਲੈ ਕੋਈ ਡੇਰਾ, ਤਕੜਾ ਨਾਲ ਇੱਕ ਤੇਰੇ ਗੜਵਈ ਹੋਵੇ।

ਚਾਰ ਲਾਈਂ ਮੁਰੀਦ ਪ੍ਰਚਾਰ ਉੱਤੇ, ਪੀਰ ਪੀਰ ਦੇਖੀਂ ਕਿਵੇਂ ਪਈ ਹੋਵੇ।

ਕਿਲੋ ਛਾਣ ਕੇ ਕੋਲ ਸੁਆਹ ਰਖੀਂ, ਪੁੜੀ ਦੇਈਂ ਕੈਂਸਰ ਭਾਵੇਂ ਖਈਂ ਹੋਵੇ।

ਭੀੜ ਹੀਰਾਂ ਦੀ ਰਹੂ ਚੁਫੇਰ ਤੇਰੇ, ਭਾਵੇਂ ਫਰਵਰੀ ਤੇ ਭਾਵੇਂ ਮਈ ਹੋਵੇ।

ਹੀਰ ਆਖਦੀ ਮੇਰੇ...

ਹੀਰ ਆਖਦੀ ਮੇਰੇ ਹੁਣ ਚਾਕ ਨੇ ਨੀ, ਖੋਲ੍ਹੀ ਕੋਤਰੀ ਨਵੀਂ ਗਪੌੜਿਆਂ ਦੀ।

ਸਾਧ ਬਣ ਕੇ ਟਿੱਲੇ 'ਤੇ ਕਰੇ ਮੌਜਾਂ ਲਾਈਨ ਲੱਗੀ ਹੈ ਮਾਇਆ ਦੇ ਤੌੜਿਆਂ ਦੀ।

ਮੱਝਾਂ ਛੱਡ ਕੇ ਬੰਦੇ ਉਹ ਚਾਰਦੈ ਹੁਣ ਦੱਸਾਂ ਸਿਫਤ ਕੀ ਮੋਢਿਆਂ ਚੌੜਿਆਂ ਦੀ।

ਪਾਠ ਪੜ੍ਹੇ ਪੜ੍ਹਾਏ ਹੈ ਵੇਚ ਦਿੰਦਾ ਹੱਟ ਹੁੰਦੀ ਹੈ ਜਿਵੇਂ ਪਕੌੜਿਆਂ ਦੀ।

ਠੁੰਗ ਉਨ੍ਹਾਂ ਨੂੰ...

ਠੁੰਗ ਉਨ੍ਹਾਂ ਨੂੰ ਸਦਾ ਜਨੌਰ ਮਾਰਨ, ਫਲ ਭਰੇ ਹੁੰਦੇ ਜਿਹੜੇ ਰਸਦੇ ਨੀ।

ਕਈ ਬੰਦੇ ਨੇ ਕਾਕੜੇ ਬੇਰ ਹੁੰਦੇ, ਨਾ ਕੁਝ ਪੁੱਛਦੇ ਅਤੇ ਨਾ ਹੀ ਦੱਸਦੇ ਨੀ

ਸਭਾ ਹੁੰਦੀ ਬੇਜਾਨ ਹੈ ਮੂਰਿਆਂ ਦੀ, ਸਿੰਗ ਵਿਦਵਤਾ ਦੇ ਰਹਿੰਦੇ ਫਸਦੇ ਨੀ।

ਝੱਲਣਾ ਔੜ ਦਾ ਕਦੇ ਸੰਤਾਪ ਪੈਂਦਾ, ਬੱਦਲ ਮਿਹਰਾਂ ਦੇ ਸਦਾ ਨਾ ਵੱਸਦੇ ਨੀ।

ਚੰਨ ਚਾਂਦਨੀ ਰਾਤ...

ਚੰਨ ਚਾਂਦਨੀ ਰਾਤ ਨਾ ਮੂਲ ਚਾਹੁੰਦੇ, ਆਸ਼ਕ ਚੋਰ ਤੇ ਸਾਧ-ਮਹੰਤ ਤਿੰਨੇ।

ਉੱਲੂ, ਉੱਠ ਤੇ ਭੱਸਰਾ ਭੁੱਲ ਕੇ ਵੀ, ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।

ਪੱਤਰਕਾਰ, ਡਰਾਈਵਰ ਤੇ ਉੱਪ ਗ੍ਰਹਿ ਨੇ, ਰਹਿੰਦੇ ਸਫਰ ਦੇ ਵਿੱਚ ਚਲੰਤ ਤਿੰਨੇ।

ਲਾਉਣ ਧਨ ਦੀ ਨਦੀ ਵਿੱਚ ਚੁੱਭੀਆਂ ਜੀ, ਲੀਡਰ ਮੰਤਰੀ, ਗਾਇਕ ਤੇ ਸੰਤ ਤਿੰਨੇ।

ਲਾਈ ਆਪਣੀ ਅੱਗ ਵਿੱਚ ਆਪ ਸੜ ਗਏ, ਇੰਦਰਾਂ ਗਾਂਧੀ, ਰਾਜੀਵ, ਬੇਅੰਤ ਤਿੰਨੇ।

ਥਾਹ ਰੂਹ ਦੀ...

ਥਾਹ ਰੂਹ ਦੀ ਕਿਸ ਤਰ੍ਹਾਂ ਪਾਉਣਗੇ ਉਹ, ਵੇਂਹਦੇ ਪੈਂਟ ਦੀ ਜਿਹੜੇ ਕਰੀਜ਼ ਰਹਿ ਗਏ।

ਹੱਟੇ ਕੱਟੇ ਸਰੀਰ ਨੇ ਬਹੁਤ ਐਥੇ, ਐਪਰ ਮਨ ਦੇ ਬਣ ਕੇ ਲੋਕ ਮਰੀਜ ਰਹਿ ਗਏ।

ਬੂਟੇ ਫਲਣਗੇ ਫੇਰ ਕੁਝ ਸਮਾਂ ਪਾ ਕੇ, ਮਨ ਵਿੱਚ ਨਫਰਤਾਂ ਦੇ ਜੇਕਰ ਬੀਜ ਰਹਿ ਗਏ।

ਜਿਹੜੇ ਲੋਕ ਮੁਸੀਬਤ ਵਿੱਚ ਸਹਿਜ ਰਹਿੰਦੇ, ਕਈ ਇਹੋ ਜੇ ਨੇ ਬੜੀ ਚੀਜ਼ ਰਹਿ ਗਏ।

ਉਲਝਿਆ ਕਿਸ ਜੰਜਾਲ ....

ਉਲਝਿਆ ਕਿਸ ਜੰਜਾਲ ਵਿੱਚ ਭੋਲਿਆ, ਉਇ, ਸੋਚੀ ਕੀ ਜਾਵੇਂ ਤੇ ਕੀ ਕਰੀ ਜਾਵੇਂ।

ਕਰੀ ਜ਼ਿੰਦਗੀ ਬੇਤਰਤੀਬ ਫਿਰਦੈਂ, ਖਿੱਚੀ ਖੇਸ ਜਾਵੇਂ ਲਈ ਦਰੀ ਜਾਵੇਂ।

ਜਿਉਂਦਾ ਉੱਚੀਆਂ ਕਦਰਾਂ ਵਾਸਤੇ ਨਹੀਂ ਕੀਮਤਾਂ ਨੀਵੀਆਂ ਖਾਤਰ ਹੀ ਮਰੀਂ ਜਾਵੇਂ।

ਬੜ੍ਹਕਾਂ ਮਾਰਦਾ ਏਂ ਮੂਹਰੇ ਬੰਦਿਆਂ ਦੇ ਮੂਰਤੀ ਮਿੱਟੀ ਦੀ ਕੋਲੋਂ ਪਰ ਡਰੀ ਜਾਵੇਂ।

ਹੱਥੀਂ ਆਪ ਬਣਾ...

ਹੱਥੀਂ ਆਪ ਬਣਾ ਕੇ ਮੂਰਤੀ ਤੂੰ, ਖੁਦ ਉਸ ਦੇ ਕੋਲੋਂ ਹੀ ਡਰੀ ਜਾਵੇਂ।

ਭੁੱਲ ਕੇ ਜਿਉਂਦੇ ਇਨਸਾਨ, ਬੇਜਾਨ ਅੱਗੇ, ਬਾਟੇ ਦੁੱਧ ਦੇ ਭਰਕੇ ਧਰੀ ਜਾਵੇਂ।

ਤਪਸ਼ ਕੋਲ ਤੇਰੇ ਲੱਖਾਂ ਸੂਰਜਾਂ ਦੀ, ਦੇਖ ਜੁਗਨੂੰ ਕਾਸਤੋਂ ਡਰੀ ਜਾਵੇਂ।

ਗਿਆ ਮੰਗਲ 'ਤੇ ਪਹੁੰਚ ਇਮਾਨ ਤੇਰਾ, ਹਰ ਹਰ ਤੋਂ ਖਾਹ-ਮ-ਖਾਹ ਹਰੀ ਜਾਵੇਂ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਸੱਚ ਆਖੇਂ, ਮਿਲਦਾ ਲੋਕਾਂ ਨੂੰ ਨਹੀਂ ਨਿਆਂ ਅੱਜ ਕੱਲ੍ਹ।

ਮਿਹਨਤਕਸ਼ ਦੇ ਹਿੱਸੇ ਬੱਸ ਆਉਣ ਫਾਕੇ, ਰੋਟੀ ਡੰਗ ਦੀ ਜੁੜੇ ਮਸਾਂ ਅੱਜ ਕੱਲ੍ਹ।

ਕਾਲਾ ਧਨ ਬਣਾਉਂਦਾ ਹੈ ਗੌਰਮਿੰਟਾਂ, ਚੋਰ ਬਜ਼ਾਰੀ ਦੀ ਅਹਿਮ ਹੈ ਥਾਂ ਅੱਜ ਕੱਲ੍ਹ।

ਭਾਰਤ ਕਦੇ ਸੀ ਸੋਨੇ ਦੀ ਚਿੜੀ ਹੁੰਦਾ, ਬਣ ਕੇ ਰਹਿ ਗਿਆ ਲੋਹੇ ਦਾ ਕਾਂ ਅੱਜ ਕੱਲ੍ਹ।

ਚੁੰਨੀ ਰੇਸ਼ਮੀ ਧਾਰੀਆਂ...

ਚੁੰਨੀ ਰੇਸ਼ਮੀ ਧਾਰੀਆਂ ਸੱਤ ਵਾਲੀ, ਪਹਿਨਣ ਦੇਵੇ ਨਾ ਸਾਨੂੰ ਕਬੀਲਦਾਰੀ।

ਖਾਦ, ਤੇਲ ਦੇ ਰੇਟ ਸੀ ਵਧੇ ਪਹਿਲਾਂ, ਰਹਿੰਦੀ ਆਫਤਾਂ ਮਾਰਤੀ ਫਸਲ ਸਾਰੀ।

ਸਾਨੂੰ ਦਫਤਰਾਂ ਵਿੱਚ ਕਲਰਕ ਲੁੱਟਦੇ, ਵਾਰੀ ਵਾਰੀ ਨੇ ਪੱਟਦੇ ਪਟਵਾਰੀ।

ਅਮਨ ਸ਼ਾਂਤੀ ਤੇਰੀ ਨੂੰ ਕੀ ਕਰੀਏ, ਮਾਰੀ ਜਾਂਦੀ ਮਹਿੰਗਾਈ ਹੈ ਹੈਂਸਿਆਰੀ।

ਸੀਨਾ ਤਪਦਾ ਜੇਠ...

ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ, ਉਤੋਂ ਆ ਗਿਆ ਸੌਣ ਪ੍ਰਦੇਸੀਆ ਵੇ।

ਸਾਨੂੰ ਦੇਖ ਰੋਵੇ ਸਾਡੀ ਮੰਦਹਾਲੀ, ਟੁੱਟੀ ਮੰਜੀ ਤੇ ਦੌਣ ਪ੍ਰਦੇਸੀਆ ਵੇ।

ਸਾਡੇ ਘਗਰੇ ਹੀ ਹੋ ਗਏ ਬੋਦੇ, ਕਿੱਥੋਂ ਭਿੱਜੂਗੀ ਲੌਣ ਪ੍ਰਦੇਸੀਆ ਵੇ।

ਸੀਤਾ ਹਰਨ ਹੁੰਦਾ ਰੋਜ਼ ਜ਼ਿੰਦਗੀ ਦਾ, ਥਾਂ ਥਾਂ ਬੈਠੇ ਨੇ ਰੌਣ ਪ੍ਰਦੇਸੀਆ ਵੇ।

ਖੜ੍ਹੀ ਹਰੀ ਕਚਾਰ..

ਖੜ੍ਹੀ ਹਰੀ ਕਚਾਰ ਸੀ ਨਿੰਮ ਵਿਹੜੇ, ਅਸੀਂ ਛਾਂਗ ਕੇ ਦਿੱਤਾ ਬਿਠਾ ਘੋਗੜ।

ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁੱਲ, ਵਿੱਚ ਚਮਨ ਦੇ ਗਿਆ ਪਰ ਆ ਘੋਗੜ।

ਲੋਕ ਰਾਜ ਦੇ ਵਿੱਚੋਂ ਇਨਸਾਫ ਲਭਦੈਂ? ਬਸ ਸਰ ਗਿਆ ਤੇਰਾ ਵੀ ਜਾਹ! ਘੋਗੜ।

ਹੋਕਾ ਰਾਜੇ ਰਣਜੀਤ ਦੇ ਰਾਜ ਦਾ ਸੀ, ਖੇਡੇ ਵਾਲਾ ਪਰ ਗਿਆ ਵਿਖਾ ਘੋਗੜ।

ਕੁਝ ਆਦਮੀ ਦੇਂਵਦੇ...

ਕੁਝ ਆਦਮੀ ਦੇਂਵਦੇ ਬਦਲ ਮੌਸਮ, ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।

ਜਲਦੀ ਮੌਕਾਪ੍ਰਸਤ ਨੇ ਥੱਕ ਜਾਂਦੇ, ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।

ਜਿਸ ਘਰ 'ਚ ਸ਼ੱਕ ਦੀ ਸਲਤਨਤ ਹੈ, ਉੱਥੇ ਪਿਆਰ ਦੇ ਰਿਸ਼ਤੇ ਨਹੀਂ ਫਲਦੇ।

ਕਦੇ ਬਣਦੇ ਗੁਲ-ਓ-ਗੁਲਜ਼ਾਰ ਹੈ ਨਾ, ਜਿਹੜੇ ਦਾਣੇ ਜ਼ਮੀਨ ਵਿੱਚ ਨਹੀਂ ਗਲਦੇ।

ਬੰਜ਼ਰ ਦੇਖ ਕੇ...

ਬੰਜ਼ਰ ਦੇਖ ਕੇ ਧਰਤ ਉਦਾਸ ਨਾ ਹੋ, ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।

ਉਸ ਪਿੰਡ ਵਿੱਚ ਰਹਿਣ ਦਾ ਹੱਜ ਕੀ ਏ, ਜਿੱਥੇ ਹੋਵੇ ਪੰਚਾਇਤ ਨਾ ਸਾਊ ਮੀਆਂ।

ਹੋੜ੍ਹ ਲੱਗੀ ਹੈ ਮੌਕਾ ਪ੍ਰਸਤੀਆਂ ਦੀ, ਸਰਕਾਰ ਹੋਵੇ ਕੋਈ ਕਿਵੇਂ ਟਿਕਾਊ ਮੀਆਂ।

ਜਿਸ ਨੇ ਸਿੱਖਿਆ ਨਹੀਂ ਕੁਝ ਵੀ ਜ਼ਿੰਦਗੀ ਤੋਂ, ਉਸ ਨੂੰ ਹੋਰ ਕੋਈ ਕੀ ਸਮਝਾਊ ਮੀਆਂ?

ਕੁਰਸੀ ਬਹੁਤ ਸਿਆਸਤ..

..ਕੁਰਸੀ ਬਹੁਤ ਸਿਆਸਤ ਦੀ ਹੈ ਕੁੱਤੀ ਮਗਰ ਕੁੱਤਿਆਂ ਦੀ ਇਹ ਦੇ ਹੇੜ੍ਹ ਪਿਆਰੇ।

ਲੁੱਚੇ, ਭੜੂਏ ਅਤੇ ਬੇਈਮਾਨ ਸਾਰੇ ਕੱਠੇ ਫਿਰਨ ਹੋ ਕੇ ਮਾਈ ਮੇੜ੍ਹ ਪਿਆਰੇ।

ਲਾਹਕੇ ਅਸਾਂ ਦਾ ਕੁੱਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰ।

ਮੱਝ ਲਿਬੜੀ ਜੇ ਇੱਕ ਵਿੱਚ ਵੜਜੇ, ਮੱਝਾਂ ਸਾਰੀਆਂ ਦਿੰਦੀ ਲਬੇੜ ਪਿਆਰੇ।

ਪਾਣੀ ਅੱਗ ਦਾ...

ਪਾਣੀ ਅੱਗ ਦਾ ਵੀ ਇਹ ਨੂੰ ਆਖਦੇ ਨੇ, ਅਸੀਂ ਦੇਖੀ ਹੈ ਆਬੇ ਹਰਾਮ ਪੀ ਕੇ।

ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।

ਪੈੱਗ ਲਾ ਕੇ ਮੁੱਲਾਂ ਕਈ ਬਾਂਗ ਦਿੰਦੇ, ਕਈ ਭਗਤ ਵੀ ਜਪਦੇ ਨਾਮ ਪੀ ਕੇ।

ਜੀਹਦੇ ਸਾਹ 'ਚੋਂ ਲੰਘੀ ਇੱਕ ਵਾਰ ਕਾਫਰ, ਉਹਦੇ ਛੱਡਦੀ ਸਾਹ ਦੇ ਦਾਮ ਪੀ ਕੇ।

ਬੇਖਬਰ ਜੋ ਸੁਤੀਆਂ..

.ਬੇਖਬਰ ਜੋ ਸੁਤੀਆਂ ਰਹਿਣ ਸੱਸੀਆਂ, ਲੁੱਟੇ ਉਨ੍ਹਾਂ ਦੇ ਸ਼ਹਿਰ ਭੰਬੋਰ ਜਾਂਦੇ।

ਜਿਹੜੇ ਬੰਦੇ ਨਾ ਆਪਣੇ ਹੱਕ ਜਾਨਣ, ਸੰਨ੍ਹ ਉਨ੍ਹਾਂ ਨੂੰ ਲਾਈ ਨੇ ਚੋਰ ਜਾਂਦੇ।

ਇੱਥੇ ਕੋਈ ਨਾ ਕਿਸੇ ਦਾ ਦਰਦ ਜਾਣੇ, ਚੀਕਾਂ ਚੂਸ ਕਹਿਕਹੇ ਕਠੋਰ ਜਾਂਦੇ।

ਸਿਰਫ ਆਪਣੀ ਗੱਲ ਸੁਨਾਉਣ ਲੀਂ ਐਪਰ ਸੁਨਣ ਵੇਲੇ ਹੋਈ ਬੋਰ ਜਾਂਦੇ।

ਆਈ ਨੇਹਰੀ ਤਾਂ...

ਆਈ ਨੇਹਰੀ ਤਾਂ ਡਿੱਗ ਪਈ ਕੰਧ ਕੱਚੀ, ਜਖਮੀ ਬੁਲਬੁਲ ਨੂੰ ਮਿਲੇ ਗੁਲਾਬ ਹੈ ਨਾ।

ਗੱਲ ਉਹ ਵੀ ਮਿਹਰ ਦੀ ਕਰਨ ਲੱਗਾ, ਜੀਹਦੇ ਜ਼ੁਲਮ ਦਾ ਕੋਈ ਹਿਬਾਬ ਹੈ ਨਾ।

ਅੰਦਰ ਬੈਠਿਆਂ ਨੂੰ ਹੀ ਡਰ ਲੱਗਦਾ ਹੈ, ਮੌਸਮ ਐਨਾ ਵੀ ਬਾਹਰ ਖਰਾਬ ਹੈ ਨਾ।

ਕਿੰਨੀ ਜਿੰਦ ਇੱਕਲੀ ਹੈ ਅੱਜ ਢਿੱਲੋਂ ਨਾ ਕੋਈ ਸੁਹਣਾ ਨਾ ਗ਼ਮ ਸ਼ਰਾਬ ਹੈ ਨਾ।

ਕੁੱਤੀ ਭੌਂਕਦੀ ਡੇਰੇ....

ਕੁੱਤੀ ਭੌਂਕਦੀ ਡੇਰੇ ਵਿੱਚ ਸਾਧਣੀ ਦੇ ਤੁਰੇ ਸਿਖਰ ਦੁਪਹਿਰੇ ਨੇ ਚੋਰ ਫਿਰਦੇ।

ਚੋਣਾਂ ਵੇਲੇ ਸੀ ਕਰਦੇ ਬੜੇ ਤਰਲੇ, ਹੋਏ ਸੱਜਣ ਉਹ ਬੜੇ ਮੂੰਹ ਜ਼ੋਰ ਫਿਰਦੇ।

ਚੀਕਾਂ ਕੰਧਾਂ ਸਲ੍ਹਾਬੀਆਂ ਚੂਸ ਜਾਵਣ, ਇੱਥੇ ਕਹਿਕਹੇ ਬੜੇ ਕਠੋਰ ਫਿਰਦੇ।

ਰਹਿਣ ਲੱਗ ਪਏ ਆਦਮੀ ਜੰਗਲਾਂ ਵਿੱਚ, ਵਿੱਚ ਬਸਤੀਆਂ ਦੇ ਆਦਮਖੋਰ ਫਿਰਦੇ।

ਵੋਟਾਂ ਮੰਗਣ ਆਉਂਦੇ...

ਵੋਟਾਂ ਮੰਗਣ ਆਉਂਦੇ ਨੇਤਾ ਜਿਪਸੀਆਂ ਤੇ ਸਾਡੀ ਰੜੇ ਭੰਬੀਰੀ ਬੋਲਦੀ ਹੈ।

ਛਿਣ ਭੰਗਰੀ ਖੁਸ਼ੀ ਜੇ ਕਦੇ ਆਵੇ ਉਹ ਵੀ ਲੰਘ ਜਾਂਦੀ ਸਾਡੇ ਕੋਲ ਦੀ ਹੈ।

ਸਿਆਸਤ ਲੋਭ ਦੀ ਅੱਜ ਗੁਲਾਮ ਹੋ ਕੇ ਸਾਡੀ ਜ਼ਿੰਦਗੀ ਤਾਈਂ ਮਧੋਲਦੀ ਹੈ।

ਰੁੱਤ ਜੋਬਨ ਦੀ ਸਾਡੀ ਉਦਾਸ ਹੋਕੇ ਪੱਖੇ ਵਾਂਗ ਰਹਿੰਦੀ ਸਦਾ ਡੋਲਦੀ ਹੈ।

ਆਪਣੇ ਆਪ ਸੰਗ...

ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ, ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।

ਇਸੇ ਤਾਈਂ ਨੇ ਪਰਮ ਆਨੰਦ ਕਹਿੰਦੇ, ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।

ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ, ਹੈ ਗੁਆਉਣ ਦਾ ਅੱਡ ਸਵਾਦ ਬੀਬਾ।

ਕੰਠ ਬਾਣੀਆਂ ਕਰਨ ਕਰਨ ਦਾ ਫਾਇਦਾ ਕੀ, ਜੇ ਪਾਠ ਮਨੁੱਖਤਾ ਦਾ ਕੀਤਾ ਨਹੀਂਂ ਯਾਦ ਬੀਬਾ।

ਬੜਾ ਫਰਕ ਹੈ...

ਬੜਾ ਫਰਕ ਹੈ ਭਾਰਤ ਤੇ ਇੰਡੀਆ ਵਿੱਚ, ਭਾਰਤ ਪਿੰਡਾਂ ਦਾ ਇੰਡੀਆ ਸ਼ਹਿਰ ਦਾ ਏ।

ਇੰਡੀਆ ਵਿੱਚ ਨੇ ਧਨ ਕੁਬੇਰ ਰਹਿੰਦੇ ਭਾਰਤ ਮਾਰਿਆ ਭੁੱਖ ਦੇ ਕਹਿਰ ਦਾ ਏ।

ਅਜੇ ਤੱਕ ਆਜ਼ਾਦੀ ਨਾ ਨਜ਼ਰ ਆਉਂਦੀ ਵਕਤ ਹੋ ਗਿਆ ਪਿਛਲੇ ਪਹਿਰ ਦਾ ਏ।

ਵਕਤ ਕੋਠੀਆਂ ਵਿੱਚ ਹੈ ਤੇਜ ਤੁਰਦਾ, ਫੁਟਪਾਥਾਂ 'ਤੇ ਆਣਕੇ ਠਹਿਰਦਾ ਏ।

ਸਦਾ ਖੋਲ੍ਹ ਕੇ...

ਸਦਾ ਖੋਲ੍ਹ ਕੇ ਰੱਖੀਏ ਅੱਖ ਤੀਜੀ ਰੁਕ ਜਾਈਏ ਜਦੋਂ ਮਿਹਰਵਾਂ ਮਿਲ ਜੇ।

ਪਤਾ ਸੱਜਣ ਦਾ ਹੁੰਦਾ ਨਹੀਂ ਇਤਫਾਕਨ ਕਿਸ ਸਮੇਂ ਅਤੇ ਕਿਸ ਥਾਂ ਮਿਲ ਜੇ।

ਰੁੱਖ ਵੱਢ ਕੇ ਲੈਂਦੇ ਬਣਾ ਬਾਲਣ ਨਾਲੇ ਚਾਹੁੰਦੇ ਨੇ ਲੋਕ ਕਿ ਛਾਂ ਮਿਲ ਜੇ।

ਮਿਲਦੀ ਨੇਤਾ ਨੂੰ ਸੱਤਾ ਦੀ ਇਉਂ ਕੁਰਸੀ ਜਿਵੇਂ ਵਿਛੜੇ ਪੁੱਤਾਂ ਨੂੰ ਮਾਂ ਮਿਲ ਜੇ।

ਕੌਣ ਘੁੰਮ ਰਿਹਾ....

ਕੌਣ ਘੁੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿੱਚ, ਸੁਣਦੀ ਦੇਰ ਤੋਂ ਹੈ ਪਦਚਾਪ ਮੈਨੂੰ।

ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ, ਭੁੱਲਦਾ ਉਨ੍ਹਾਂ ਦਾ ਨਹੀਂ ਵਿਰਲਾਪ ਮੈਨੂੰ।

ਸਾਡੀ ਜ਼ਿੰਦਗੀ ਦਾ ਆਖਰ ਕੀ ਮਕਸਦ, ਇਹੀਉ ਸੁਝਦਾ ਨਹੀਂ ਹੈ ਆਪ ਮੈਨੂੰ।

ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਲਗਦਾ ਪਾਪ ਮੈਨੂੰ।

ਸੱਚ ਬੋਲਣਾ ਲਾਜ਼ਮੀ...

ਸੱਚ ਬੋਲਣਾ ਲਾਜ਼ਮੀ ਹੈ ਐਪਰ ਅਸੀਂ ਇੱਥੇ ਜੀਣਾਂ ਵੀ ਹੈ ਜ਼ਰੂਰ ਸਾਥੀ।
ਸੱਚ ਬੋਲਣ ਦੀ ਧੁੰਨ ਵਿੱਚ ਨਹੀਂ ਬਨਣਾ ਅਸੀਂ ਈਸਾ, ਸੁਕਰਾਤ, ਮਨਸੂਰ ਸਾਥੀ।
ਕਬੀਲਦਾਰ ਮਨੁੱਖਾਂ ਦੇ ਲਈ ਨੇ ਹੁੰਦੇ ਥੋੜ੍ਹੇ ਲਚਕਵੇਂ ਕੁਝ ਦਸਤੂਰ ਸਾਥੀ।
ਬਹੁਤਾ ਨੇੜੇ ਨਾ ਦੋਸਤੀ ਵਿੱਚ ਹੋਈਏ, ਐਪਰ ਬਹੁਤਾ ਵੀ ਜਾਈਏ ਨਾ ਦੂਰ ਸਾਥੀ।
ਅਜ਼ੀਬ ਸੁਰਖੀਆਂ ਖਬਰਾਂ...
ਅਜ਼ੀਬ ਸੁਰਖੀਆਂ ਖਬਰਾਂ ਬਨਣ ਲੱਗੀਆਂ, ਛਪਣ ਜ਼ਿਹਨ 'ਚ ਜਿਵੇਂ ਅਖਬਾਰ ਲੱਗੇ।
ਦਿਨੋ ਦਿਨ ਹੋ ਰਹੇ ਹਾਂ ਅਸੀਂ ਹੌਲੇ, ਬੜਾ ਜ਼ਿੰਦਗੀ ਦਾ ਹੁਣ ਤਾਂ ਭਾਰ ਲੱਗੇ।
ਜਦੋਂ ਜੇਬ੍ਹ ਦੇ ਵੱਲ ਧਿਆਨ ਜਾਵੇ, ਖਾਲੀ ਭਰਿਆ ਪਿਆ ਸਾਰਾ ਬਾਜ਼ਾਰ ਲੱਗੇ।
ਮਿਹਨਤਕਸ਼ਾਂ ਦੇ ਘਰੇ ਨਾ ਇੱਕ ਦਾਣਾ, ਜ਼ਖੀਰੇਬਾਜਾਂ ਕੋਲ ਰਹਿਣ ਅੰਬਾਰ ਲੱਗੇ
ਕਬਰ ਆਖਦੀ ਬੰਦੇ...
ਕਬਰ ਆਖਦੀ ਬੰਦੇ ਗੁਮਾਨ ਨਾ ਕਰ, ਮੇਰੇ ਵਿੱਚ ਨੇ ਖਾਸ-ਓ-ਆਮ ਠਹਿਰੇ।
ਤੁਰ ਜਾਂਦੇ ਨੇ ਕਾਫਲੇ ਬੰਦਿਆਂ ਦੇ, ਰਹਿਣ ਰਸਤੇ ਉਵੇਂ ਤਮਾਮ ਠਹਿਰੇ।
ਸ਼ਾਮਾਂ ਲੰਘੀਆਂ ਲੱਖਾਂ ਇਹ ਚਾਹੁੰਦਿਆਂ ਕਿ, ਸਾਡੇ ਕੋਲ ਕੋਈ ਆਣ ਕੇ ਸ਼ਾਮ ਠਹਿਰੇ।
ਰੀਝਾਂ ਸਾਡੀਆਂ ਤੜਪ ਕੇ ਕਹਿੰਦੀਆਂ ਨੇ, ਅਜ਼ਾਦ ਮੁਲਕ ਦੇ ਅਸੀਂ ਗੁਲਾਮ ਠਰਿਰੇ।
ਰਿਸ਼ਵਤ ਦੇ ਕੇ ...
ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ, ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।
ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜਦੇ ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।
ਯਾਰ-ਮਾਰ ਹੀ ਕਰਨ ਦੀ ਸੋਚਦੇ ਜੋ, ਹੁੰਦੇ ਦੁਸ਼ਮਣ ਉਹ ਕਾਹਦੇ ਫਰੈਂਡ ਹੁੰਦੇ।
ਨੋਟ ਸੌ ਦੇ ਦੋ ਸ਼ਹੀਦ ਹੋ ਜਾਂਦੇ, ਰੋਜ ਰੋਜ ਨਹੀਂ ਵਿਆਹ ਅਟੈਂਡ ਹੁੰਦੇ।
ਲੋਕ ਰਾਜ ਵਿੱਚ...
ਲੋਕ ਰਾਜ ਵਿੱਚ ਰਾਜ ਤਾਂ ਕਰਨ ਸ਼ਾਤਿਰ ਐਵੇਂ ਲੋਕਾਂ ਦਾ ਤਾਂ ਭਾਜੀ ਨਾ ਹੁੰਦੈ।
ਚਿੜੀਆਂ ਘਰ ਵਿੱਚ ਜਿਸ ਤਰ੍ਹਾਂ ਚਿੜੀਆਂ ਲਈ ਐਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫਰਤ ਦਾ ਰੋਜ਼ ਜਮ੍ਹਾਂ ਹੁੰਦੈ।
ਰਾਜਨੇਤਾ, ਪ੍ਰੋਹਿਤ ਹੀ ਅਸਲ ਦੇ ਵਿੱਚ ਇੱਥੇ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
ਆਬੇ ਸ਼ੀਰੀਂ ਹੈ...
ਆਬੇ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਲੱਦ ਪਲੱਦ ਕਰਦੇ।ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।ਅਸੀਂ ਦਿਨੋਂ ਦਿਨ ਹੁੰਦੇ ਜਾਈਏ ਬੌਣੇ, ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।

ਕੋਇਲ ਕੂਕ ਸੁਣ...

ਕੋਇਲ ਕੂਕ ਸੁਣ ਯਾਤਰੀ ਪੀੜ ਮੰਨੇ, ਉਸ ਸਫਰ ਦੀ ਜਿਹੜਾ ਨਾ ਕਰ ਸਕਿਆ।

ਉਸ ਮਿਹਨਤ ਦੀ ਜਿਸ ਦਾ ਨਹੀਂ ਫਲ ਮਿਲਿਆ, ਉਸ ਖੁਸ਼ੀ ਦੀ ਜੋ ਨਹੀਂ ਵਰ ਸਕਿਆ।

ਆਵੇ ਯਾਦ ਉਹ ਸ਼ੂਕਦੀ ਨਦੀ ਉਸ ਨੂੰ ਜਿਸਦੇ ਵਿੱਚ ਨਾ ਉੱਤਰ ਕੇ ਤਰ ਸਕਿਆ।

ਰੰਗ ਉਸ ਅੱਗੇ ਕਰਦੇ ਜੋਦੜੀ ਰਹੇ ਪਰ ਉਹ ਪਰ ਜ਼ਿੰਦਗੀ ਵਿੱਚ ਨਹੀਂ ਭਰ ਸਕਿਆ।

ਦਿਲਾ ਮੇਰਿਆ ਤੰਗੀ...

ਦਿਲਾ ਮੇਰਿਆ ਤੰਗੀ ਵਿੱਚ ਸਬਰ ਕਰਲੈ, ਆਸ ਰੱਖ ਨਾ ਹੋਰ ਸਹਾਰਿਆਂ ਤੋਂ।

ਮਿੱਚੀ ਰਹਿਣ ਦੇ ਮੁੱਠੀ, ਨਹੀਓ ਕੱਖ ਰਹਿੰਦਾ, ਪੱਲੇ ਆਪਣੇ ਪੱਲਾ ਪਸਾਰਿਆਂ ਤੋਂ।

ਜਦੋਂ ਜਿਉਣ ਦੀ ਮੁਕਦੀ ਦਿਲਚਸਪੀ ਮੂੰਹ ਫੇਰਦਾ ਬੰਦਾ ਨਜ਼ਾਰਿਆਂ ਤੋਂ।

ਅਸਲ ਵਿੱਚ ਬੁਢਾਪਾ ਹੈ ਉਦੋਂ ਆਉਂਦਾ ਨਾ ਕਿ ਦਰਜਨਾਂ ਵਰ੍ਹੇ ਗੁਜ਼ਾਰਿਆਂ ਤੋਂ।

ਰੁੱਤਾਂ ਬਦਲੀਆਂ ਬਦਲਿਆ....

ਰੁੱਤਾਂ ਬਦਲੀਆਂ ਬਦਲਿਆ ਰਾਜ ਐਪਰ, ਨੇਤਾ ਬਣੇ ਉਹੀਉ ਚਾਚੇ ਤਾਊ ਪਿਆਰੇ।

ਪਹਿਲਾਂ ਵਾਂਗ ਹੀ ਦਫਤਰਾਂ ਵਿੱਚ ਲੁਟਦੇ ਸਾਨੂੰ ਦਫਤਰਾਂ ਦੇ ਨੇ ਬਾਊ ਪਿਆਰੇ।

ਮਹਾਰਾਜਾ ਰਣਜੀਤ ਸਿੰਘ ਰਾਜ ਕਹਿੰਦੇ ਪਤਾ ਨਹੀਂ ਰਣਜੀਤ ਕਦ ਆਊ ਪਿਆਰੇ।

ਬਿਨਾ ਰਿਸ਼ਵਤੋਂ ਲਾਂਵਦੇ ਅੱਗ ਉਹੀਉ, ਜਿਹੜੇ ਮਹਿਕਮੇ ਅੱਗ ਬੁਝਾਊ ਪਿਆਰੇ।

ਸੁਬ੍ਹਾ ਰੁੱਖ ਦੀ...

ਸੁਬ੍ਹਾ ਰੁੱਖ ਦੀ ਖੁੱਲ੍ਹੀ ਕਿਤਾਬ ਉੱਤੇ, ਪੰਛੀ ਲੈਂਦੇ ਨੇ ਉੱਠ ਕੇ ਵਾਕ ਸੁਆਮੀ।

ਐਨੀ ਸ਼ਾਂਤੀ ਕਿ ਪੱਤਾ ਡਿੱਗੇ ਦਾ ਵੀ, ਅੰਮ੍ਰਿਤ ਵੇਲੇ 'ਚ ਸੁਣੇ ਖੜਾਕ ਸੁਆਮੀ।

ਉਸ ਸਮੇਂ ਫਿਰ ਡੇਰਿਆਂ ਮੰਦਰਾਂ ਵੱਲ ਬਣੇ ਜਾਂਦੇ ਪੁਜਾਰੀ ਨੇ ਡਾਕ ਸੁਆਮੀ।

ਸ਼ੋਰ ਉਗਲਦੇ ਲਾਊਡ ਸਪੀਕਰਾਂ ਵਿੱਚ ਸਾਡੀ ਰੂਹ ਦਾ ਰੁਆਉਣ ਜੁਆਕ ਸੁਆਮੀ।

ਬੰਦੇ ਕੋਲੋਂ ਜਦੋਂ...

ਬੰਦੇ ਕੋਲ ਜਦੋਂ ਮੁਕ ਤਮਾਨ ਜਾਵੇ, ਮੂੰਹ ਫੇਰ ਲੈਂਦੇ ਸੱਭੇ ਸਾਕ ਬੇਲੀ।

ਹਾਲ ਪੁੱਛਦੇ ਲੋਕ ਦਿਲਲੱਗੀ ਦੇ ਲਈ ਐਵੇਂ ਮਾਰ ਜਾਂਦੇ ਦੂਰੋਂ ਹਾਕ ਬੇਲੀ।

ਵਿਹਲੜ ਮਹਿਲ ਉਸਾਰ ਕੇ ਕਰਨ ਮੌਜਾਂ ਕਿਰਤੀ ਰਹਿੰਦੇ ਨੇ ਛਾਣਦੇ ਖਾਕ ਬੇਲੀ।

ਸਿਰਫ ਆਂਵਦੇ ਨੇ ਚਾਰਾ ਖਾਣ ਦੇ ਲਈ ਮੱਝਾਂ ਹੁਣ ਨਾ ਚਾਰਦੇ ਚਾਕ ਬੇਲੀ।

ਖਾਹਿਸ਼ਾਂ ਜ਼ਿੰਦਗੀ ਵਿੱਚ...

ਖਾਹਿਸ਼ਾਂ ਜ਼ਿੰਦਗੀ ਵਿੱਚ ਅਤਰਿਪਤ ਰਹੀਆਂ, ਆਕੇ ਸੁਪਨਿਆਂ ਵਿੱਚ ਸਤਾਉਂਦੀਆਂ ਨੇ।

ਜਦੋਂ ਜਦੋਂ ਭੁਲਾਉਣ ਦੀ ਕਰੀ ਕੋਸ਼ਿਸ਼, ਯਾਦਾਂ ਤੇਰੀਆਂ ਹੋਰ ਵੀ ਆਉਂਦੀਆਂ ਨੇ।

ਹਾਵੀ ਹੁੰਦੇ ਨੇ ਫੇਰ ਰੋਜ਼ਗਾਰ ਦੇ ਗ਼ਮ ਸ਼ਕਲਾਂ ਭੁੱਲ ਜਾਵਣ ਮਨਭਾਉਂਦੀਆਂ ਨੇ।

ਮੈਨੂੰ ਮਿਲਣ ਆਉਂਦੇ ਮਾਰਕਸ ਅਤੇ ਲੈਨਿਨ, ਨਜ਼ਮਾਂ ਪਾਸ਼ ਦੀਆਂ ਝੁੰਮਰ ਪਾਉਂਦੀਆਂ ਨੇ।

Monday, April 5, 2010

ਮੁੱਠੀ ਵਿੱਚ ਨਾ ...

ਮੁੱਠੀ ਵਿੱਚ ਨਾ ਜੁਗਨੂੰ ਘੁੱਟ ਐਵੇਂ,ਇਸ ਮੌਤ ਨਾ ਇਸ ਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿੱਖ ਲੈ ਫੁੱਲ ਕੋਲੋਂ, ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਆਪੇ ਤਿਤਲੀਆਂ ਆਉਣਗੀਆਂ ਚੱਲ ਕੇ, ਖਾਹ-ਮਖਾਹ ਅਵਾਜ ਨਾ ਮਾਰ ਪਿਆਰੇ।
ਸਿਰਫ ਫੁੱਲ ਹੀ ਕਰ ਮਹਿਸੂਸ ਸਕਦੈ, ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁੱਕੀ ਬੋਝ ਫਿਰਦੈਂ, ਅੱਜ ਕੱਲ੍ਹ ਲੈਂਦੇ ਲੋਕੀਂ ਸਾਰ ਪਿਆਰੇ।
ਲੋਕ ਵੇਚਦੇ ਰੱਦੀ ਦੇ ਭਾਅ ਜਿਸ ਨੂੰ, ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
ਪੜ੍ਹਿਆ ਪੁੱਤ ਪਟਵਾਰੀ..
ਪੜ੍ਹਿਆ ਪੁੱਤ ਪਟਵਾਰੀ ਦਾ ਵੇਖ ਕਿੱਦਾਂ, ਸੋਲਾਂ ਦੂਣੀ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਨ ਚਿੜੀਆਂ, ਸਦਾ ਕਾਮੇ ਦੀ ਭੂਰੀ 'ਤੇ ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ, ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਇਹ ਸ਼ੈਤਾਨ ਘੜਿਆ, ਕੀ ਕਰੇਂਗੀ ਪੂਜ ਕੇ ਮੱਠ ਅੜੀਏ।
ਖੱਟਿਆ ਕੀ ਉਜਾੜ..
.ਖੱਟਿਆ ਕੀ ਉਜਾੜ ਦੇ ਵਿੱਚ ਜਾ ਕੇ? ਚੰਗੇ ਰਹਿੰਦੇ ਜੇ ਵੱਸਦੇ ਘਰੇ ਰਹਿੰਦੇ।
ਆਹ ਚੰਦਰਾ ਵੇਲਾ ਸੀ ਨਹੀਂ ਆਉਣਾ, ਖੁਦਗਰਜ਼ ਸਿਆਸਤ ਤੋਂ ਪਰ੍ਹੇ ਰਹਿੰਦੇ।
ਨਿੱਘ ਉੱਡਿਆ ਪਤਾ ਨਹੀਂ ਕਿਸ ਪਾਸੇ, ਹੱਥ ਦੋਸਤਾਂ ਦੇ ਠਰੇ-ਠਰੇ ਰਹਿੰਦੇ।
ਵਿਰਲੇ ਮਿਲਣਗੇ ਜਗਤ ਵਿੱਚ ਅਮਰਜੀਤਾ, ਸੱਚੀਂਮਿੱਚੀਂ ਜੋ ਆਦਮੀ ਖਰੇ ਰਹਿੰਦੇ।
ਜੁੱਤੀ ਟੁੱਟ ਗਈ...
ਜੁੱਤੀ ਟੁੱਟ ਗਈ ਤੇ ਪਾਟ ਗਿਆ ਭੋਥਾ, ਰਾਂਝੇ ਫਿਰਦੇ ਨੰਗ ਮੁਨੰਗ ਹੀਰੇ।
ਸਾਡੇ ਨਾਲ ਜੋ ਕੀਤੀ, ਆਉਂਦੀ ਦੱਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਮੱਝਾਂ ਦੇ ਨੇਤਾ ਖਾ ਗਏ ਕੈਦੋਂ, ਉੱਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਬੰਦੇ ਮਰੋੜ ਦਿੱਤੇ, ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਖੁਸ਼ੀ ਵੰਡਣੀ ਸਾਰੇ...
ਖੁਸ਼ੀ ਵੰਡਣੀ ਸਾਰੇ ਸਮਾਜ ਅੰਦਰ, ਖੂਬਸੂਰਤੀ ਦੀ ਸਲਤਨਤ ਹੁੰਦੀ।
ਜ਼ਾਲਮ ਦਿਲ ਵੰਡਦੇ ਸਦਾ ਪੀੜਾਂ, ਚੁੱਕੀ ਉਨ੍ਹਾਂ ਨੇ ਸਦਾ ਹੈ ਅੱਤ ਹੁੰਦੀ।
ਭਲੇ ਲੋਕ ਨੇ ਖੁਸ਼ੀਆਂ ਬੀਜ ਦਿੰਦੇ, ਧਰਤ ਸੁਪਨਿਆਂ ਦੀ ਜਦੋਂ ਵੱਤ ਹੁੰਦੀ।
ਲਗਦੀ ਗ਼ਮ ਦੀ ਬਹੁਤ ਬਰਸਾਤ ਭੈੜੀ, ਚਿਉਂਦੀ ਮਨ ਦੀ ਜਦੋਂ ਹੈ ਛੱਤ ਹੁੰਦੀ।
ਕਾਹਦਾ ਅਸਾਂ ਨੂੰ ...
ਕਾਹਦਾ ਅਸਾਂ ਨੂੰ ਹੈ ਮਾਣ ਵਤਨਾਂ ਦਾ, ਸੁਪਨਾ ਸਾਡਾ ਅਜ਼ਾਦੀ ਦਾ ਚੂਰ ਹੋਇਆ।
ਸਾਧੂ, ਨੇਤਾ ਤੇ ਗਾਇਕਾਂ ਕੋਲ ਕੱਠਾ, ਢੇਰ ਮਾਇਆ ਦਾ ਦੇਖ ਹਜ਼ੂਰ ਹੋਇਆ।
ਸਾਨੂੰ ਕਹਿੰਦੇ ਨੇ ਕਰੋ ਹਰਿ ਭਜਨ ਬਾਬੇ, ਪਿਛਲੇ ਜਨਮ 'ਚ ਤੁਹਾਥੋਂ ਕਸੂਰ ਹੋਇਆ।
ਕੀਤਾ ਕਿਸੇ ਦਾ ਮਨੋਂ ਭੁਲਾ ਦੇਣਾ, ਭਲੇਮਾਣਸਾਂ ਦਾ ਅੱਜ ਦਸਤੂਰ ਹੋਇਆ।
ਆਪੇ ਆਵਣੇ ਮੇਮਣੇ...
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਇਹ ਝੂਠੀਆਂ ਡੋਰੀਆਂ ਨੇ।
ਰਾਹਾਂ ਵਿੱਚ ਨੇ ਬੜੇ ਬਘਿਆੜ ਬੈਠੇ, ਜਿਨ੍ਹਾਂ ਫਸਲਾਂ ਤੇਰੀਆਂ ਭੋਰੀਆਂ ਨੇ।
ਗਧੀਗੇੜ ਪਾ ਕੇ ਤੈਨੂੰ ਕਿਸਮਤਾਂ ਦੇ, ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਲੈ ਹੁਣ, ਤੈਨੂੰ ਮਾਰਿਆ ਸਿਰਫ ਕਮਜ਼ੋਰੀਆਂ ਨੇ।
ਬੰਦਾ ਸੋਚਦਾ ਨਹੀਂ...
ਬੰਦਾ ਸੋਚਦਾ ਨਹੀਂ ਕੁਝ ਵੀ ਮਰਨ ਤੋਂ ਬਾਅਦ, ਕੁਝ ਨਾ ਸੋਚਣ 'ਤੇ ਵੀ ਬੰਦਾ ਮਰ ਜਾਂਦਾ
ਚੁੱਪ ਰਹਿਣ ਦੀ ਆਦਤ ਹੈ ਪੈ ਜਾਂਦੀ, ਸ਼ੋਰ ਕਪਟ ਦੇ ਤੋਂ ਬੰਦਾ ਡਰ ਜਾਂਦਾ।
ਖਤਮ ਜ਼ਿੰਦਗੀ ਦੀ ਹੁੰਦੀ ਗਰਮਜੋਸ਼ੀ, ਬੰਦਾ ਠਰਦਿਆਂ ਠਰਦਿਆਂ ਠਰ ਜਾਂਦਾ।
ਪਸ਼ੂ ਚਰ ਕੇ ਜਿਸ ਤਰ੍ਹਾਂ ਪਰਤਦੇ ਨੇ, ਘਰੋਂ ਦਫਤਰ ਤੇ ਦਫਤਰੋਂ ਘਰ ਜਾਂਦਾ।
ਸੁਕ ਪਕੇ ਦੀ...
ਸੁਕ ਪਕੇ ਦੀ ਨਹੀਂ ਹੈ ਰੀਸ ਹੁੰਦੀ, ਐਪਰ ਮੀਂਹ ਦੇ ਬਿਨਾਂ ਨਾ ਸਰੇ ਬੇਲੀ।
ਰਾਜ ਭਾਗ ਜੋ ਕਰਦੇ ਨੇ ਉਨ੍ਹਾਂ ਦੇ ਲਈ ਕੋਈ ਜੀਵੇ ਤੇ ਭਾਵੇਂ ਕੋਈ ਮਰੇ ਬੇਲੀ।
ਪੰਜ ਸਾਲਾਂ ਦੇ ਬਾਅਦ ਖੜਕਾਉਣ ਡੌਰੂ ਲੀਡਰ ਸਾਰੇ ਹੀ ਨੇ ਮਸਖਰੇ ਬੇਲੀ।
ਜਾਗ੍ਰਿਤੀ ਨਾ ਲੋਕਾਂ ਵਿੱਚ ਆਈ ਤਾਹੀਏ ਗਧਾ ਹਰੀ ਅੰਗੂਰੀ ਨਿਤ ਚਰੇ ਬੇਲੀ।
ਨੇਕੀ ਕਰਕੇ ਸੁੱਟ ....
ਨੇਕੀ ਕਰਕੇ ਸੁੱਟ ਦਰਿਆ ਦੇ ਵਿੱਚ ਜਿਕਰ ਤੱਕ ਨਾ ਇਸ ਦਾ ਕਰ ਪਿਆਰੇ।
ਨੇਕੀ ਸ਼ੋਰ ਮਚਾਂਵਦੀ ਹੈ ਹੁੰਦੀ, ਗੂੰਗੀ ਬਦੀ ਤੋਂ ਵੀ ਬਦਤਰ ਪਿਆਰੇ।
ਜੀਂਦੇ ਬੰਦਿਆਂ ਵਿੱਚ ਉਹ ਰਹਿਣ ਜਿਉਂਦੇ ਜਿਹੜੇ ਆਦਮੀ ਜਾਂਦੇ ਨੇ ਮਰ ਪਿਆਰੇ।
ਇਹ ਜੀਵਨ ਨਾ ਕਦੇ ਵੀ ਖਤਮ ਹੁੰਦਾ ਚਲਦਾ ਰਹਿੰਦਾ ਹੈ ਨਿਰੰਤਰ ਪਿਆਰੇ।
ਪਿਆਰ ਕਬਜ਼ਾ ਕਿਸੇ....
ਪਿਆਰ ਕਬਜ਼ਾ ਕਿਸੇ 'ਤੇ ਨਹੀਂ ਕਰਦਾ, ਨਾ ਹੀ ਆਂਵਦਾ ਕਬਜ਼ੇ ਹੇਠ ਸੁਆਮੀ।
ਪਿਆਰ ਸਿਰਫ ਪਹਿਚਾਣ ਕਰਾਂਵਦਾ ਏ ਬੋਲੀ ਪਿਆਰ ਦੀ ਚੁੱਪ ਤੇ ਠੇਠ ਸੁਆਮੀ।
ਤਬੀਅਤ ਜਿਸ ਦੀ ਹੁੰਦੀ ਹੈ ਸ਼ਾਇਰਾਨਾ ਉਹ ਨੂੰ ਸਾਉਣ ਹੀ ਲਗਦਾ ਜੇਠ ਸੁਆਮੀ
।ਦੌਲਤ ਪਿਆਰ ਦੀ ਕੋਲ ਅਥਾਹ ਜਿਸ ਦੇ ਉਹੀਉ ਦੁਨੀਆਂ ਦਾ ਵੱਡਾ ਸੇਠ ਸੁਆਮੀ।

ਹਰ ਕੋਈ ਅਪਨੇ...

ਹਰ ਕੋਈ ਅਪਨੇ ਬਾਰੇ ਹੀ ਸੋਚਦਾ ਹੈ, ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਾ, ਹਰ ਕੋਈ, ਘਰ ਆਪਣਾ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਜਿੰਦ ਦਾ ਕੀ ਕਰੀਏ, ਦੱਸੇ ਵੈਦ ਨਾ ਕੋਈ ਉਪਾਅ ਪਿਆਰੇ।
ਵਿਹਲੜ ਐਸ਼ ਕਰਦੇ ਸਾਡੀ ਕਿਰਤ ਉੱਤੇ, ਸਾਨੂੰ ਕਿਸਮਤਾਂ ਵਿੱਚ ਉਲਝਾ ਪਿਆਰੇ।
ਚੁੜੇਲ ਫਿਰੇ ਮਹਿੰਗਾਈ...
ਚੁੜੇਲ ਫਿਰੇ ਮਹਿੰਗਾਈ ਦੀ ਦਨਦਨਾਉਂਦੀ, ਭ੍ਰਿਸ਼ਟਾਚਾਰ ਦਾ ਦੈਂਤ ਬਣ ਗਿਆ ਹੀਰੋ।
ਸਾਡਾ ਦੇਸ਼ ਰੋਮ ਜਲ ਰਿਹੈ, ਪਰ ਬੇਫਿਕਰ ਹੋਕੇ, ਰਾਜੇ ਬੰਸਰੀ ਰਹੇ ਵਜਾ ਨੀਰੋ।
ਰਾਹਜਨਾਂ ਦੇ ਭੇਸ 'ਚ ਫਿਰਨ ਰਹਿਬਰ, ਜ਼ਰਾ ਸੰਭਲ ਕੇ ਚਲਣਾ ਰਾਹਗੀਰੋ।
ਅੱਜ ਸਭ ਤੋਂ ਹੋਇਆ ਇਨਸਾਨ ਸਸਤਾ, ਨੈਤਿਕ ਕੀਮਤ ਸੂਚਕ ਅੰਕ ਹੋ ਗਿਆ ਜ਼ੀਰੋ।
ਫੁੱਲ ਖਿੜ੍ਹੇ 'ਤੇ...
ਫੁੱਲ ਖਿੜ੍ਹੇ 'ਤੇ ਚਿਹਰੇ ਮੁਰਝਾਏ ਹੋਏ ਨੇ, ਕਿਹੋ ਜਿਹੀ ਇਹ ਰੁੱਤ ਬਹਾਰ ਬਾਬਾ।
ਪੰਡ ਟੈਕਸਾਂ ਦੀ ਨਵੀਂ ਹੋਰ ਪਾਉਂਦੀ, ਨਵੀਂ ਆਉਂਦੀ ਹੈ ਜਿਹੜੀ ਸਰਕਾਰ ਬਾਬਾ।
ਨਹੀਂ ਸਾਡੇ ਵਜ਼ੀਰ ਤਨਖਾਹ ਲੈਂਦੇ, ਨਿੱਤ ਬਦਲਦੇ ਨਵੀਂ ਨੇ ਕਾਰ ਬਾਬਾ।
ਪੜ੍ਹੀ ਲਿਖੀ ਜਵਾਨੀ ਦਾ ਬਣੂਗਾ ਕੀ, ਫੌਜ ਵੱਧਦੀ ਜਾਵੇ ਬੇਰੁਜ਼ਗਾਰ ਬਾਬਾ।
ਲਗਦੈ ਭੇਤ ਜ਼ਮਾਨੇ...
ਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ, ਤਾਹੀਏਂ ਹੋ ਗਿਆ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਮਤਲਬ ਪ੍ਰਸਤ ਇੱਥੇ, ਰੱਖਦੇ ਦਿਲਾਂ ਦੇ ਵਿੱਚ ਘਰੋੜ ਯਾਰਾ।
ਜਿੱਥੇ ਜ਼ਰਾ ਜਿੰਨੀ ਖਾਲੀ ਥਾਂ ਮਿਲ ਜੇ, ਇਹ ਦਿੰਦੇ ਆਪਣਾ ਉਲੂ ਘਸੋੜ ਯਾਰਾ।
ਜਿਸ ਨੂੰ ਜੀਣ ਦਾ ਇੱਥੇ ਨਹੀਂ ਹੁਨਰ ਆਉਂਦਾ, ਦੁਨੀਆਂ ਦਿੰਦੀ ਹੈ ਉਸ ਨੂੰ ਮਰੋੜ ਯਾਰਾ।
ਮੇਰੀ ਮਹਿਕ ਚੁੰਮਣ...
ਮੇਰੀ ਮਹਿਕ ਚੁੰਮਣ ਦੇ ਕੰਡਿਆਂ ਨੂੰ, ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰ੍ਹਾਂ ਤਾਂ ਦੋਸਤੀ ਜਾਂਦੀ ਹੈ ਟੁੱਟ ਅਕਸਰ, ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ, ਥੁੜਿਆ ਕੀ ਹੈ ਤੀਰਥੀਂ ਨਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ, ਲੈਣਾ ਕੀ ਹੈ ਉਸ ਦੇ ਜਿਉਣ ਤੋਂ ਨੀ।
ਨੀਰ ਭਰੇ ਉਦਾਸ...
ਨੀਰ ਭਰੇ ਉਦਾਸ ਦੋ ਨੈਣ ਕਾਲੇ, ਉਡੀਕ ਸੱਸੀ ਨੂੰ ਕਿਸੇ ਬਲੋਚ ਦੀ ਹੈ।
ਲਿੱਸੀ ਸ਼ਕਲ ਇੱਕ ਪਾ ਰਹੀਆਂ ਔਂਸੀਆਂ ਰੋਜ, ਮਾਸ ਆਪਣੇ ਜਿਗਰ ਦਾ ਨੋਚਦੀ ਹੈ।
ਉਹ ਹੈ ਕੌਣ? ਤੇ ਕਿੱਥੇ ਹੈ, ਪਤਾ ਹੈ ਨਹੀਂ, ਰੂਹ ਉਸ ਨੂੰ ਮਿਲਣਾ ਲੋਚਦੀ ਹੈ।
ਕਦੋਂ ਖਿੜਨਗੇ ਇੱਥੇ ਗੁਲਾਬ ਕਾਲੇ, ਬੁੱਲਬੁੱਲ ਦੂਰ ਕਿਤੇ ਬੈਠੀ ਸੋਚਦੀ ਹੈ।

ਮੰਗੀ ਮਿਲਣ ਵਾਲੀ...

ਮੰਗੀ ਮਿਲਣ ਵਾਲੀ ਸਦਾ ਹੈ ਭੀਖ ਹੁੰਦੀ, ਹੁੰਦਾ ਹੱਥੀਂ ਕਮਾਇਆ ਹੈ ਫਲ ਸਿੱਖਾ।

ਵਿਹਲੜ ਸਾਧ ਨੇ ਇਸ ਨੂੰ ਗਜ਼ਾ ਕਹਿੰਦੇ, ਕਰਦੇ ਕਾਮਿਆਂ ਨਾਲ ਜੋ ਛਲ ਸਿੱਖਾ।

ਡਰਦੇ ਸੱਚ ਤੋਂ ਲੋਕ ਨੇ ਸ਼ਰਮ ਕਰਦੇ, ਇੱਥੇ ਰਹਿਣ ਮਰਦੇ ਪਲ-ਪਲ ਸਿੱਖਾ।

ਨਿਕਲਣਾ ਇਸ 'ਚੋਂ ਹੁੰਦਾ ਹੈ ਬੜਾ ਔਖਾ, ਮਜ਼ਹਬ ਬੜੀ ਭੈੜੀ ਦਲਦਲ ਸਿੱਖਾ।

ਨਵਾਂ ਸਾਲ ਹੈ ...

ਨਵਾਂ ਸਾਲ ਹੈ ਬੂਹੇ 'ਤੇ ਆਣ ਢੁੱਕਾ, ਚੀਜਾਂ ਦਿਸਦੀਆਂ ਸਭੇ ਪੁਰਾਣੀਆਂ ਵੇ।

ਭ੍ਰਿਸ਼ਟਾਚਾਰ, ਬੇਕਾਰੀ, ਭੁੱਖ-ਮਰੀ ਦੀਆਂ, ਉਵੇਂ ਹੀ ਪ੍ਰਚਲਿਤ ਕਹਾਣੀਆਂ ਵੇ।

ਕ੍ਰਿਕਟ, ਟੀ.ਵੀ. ਨੰਗੇਜ਼ ਤੇ ਰਾਮ ਨੌਮੀ ਭਗਵੀਂ ਚਾਦਰਾਂ ਵਾਲੀਆਂ ਢਾਣੀਆਂ ਵੇ।

ਇੱਥੇ ਕੋਈ ਹੱਕਾਂ ਦੇ ਪ੍ਰਤੀ ਸੁਚੇਤ ਹੈ ਨਾ, ਸਭ ਸੁੱਤੇ ਨੇ ਚਾਦਰਾਂ ਤਾਣੀਆਂ ਵੇ।

ਲੋਕ ਰਾਜ ਦੇ ਬੁਰਕੇ ਹੇਠ ਉਵੇਂ ਹੀ ਇੱਥੇ, ਰਾਜ ਕਰਦੇ ਰਾਜੇ ਤੇ ਰਾਣੀਆਂ ਵੇ

।ਇਸ ਨਵੇਂ ਸਾਲ ਦੀਆਂ ਇਹ ਮੁਬਾਰਕਾਂ ਵੀ, ਚੋਣ ਰੌਲੇ ਦੇ 'ਚ ਰੁਲ ਜਾਣੀਆਂ ਵੇ।

ਹਰ ਪਾਸੇ ਹੀ...

ਹਰ ਪਾਸੇ ਹੀ ਕਾਹਲ ਦਰ ਕਾਹਲ ਹੈ ਜੀ, ਆਇਆ ਧਰਤੀ ਉੱਤੇ ਭੁਚਾਲ ਹੈ ਜਿਉਂ।

ਜਿਵੇਂ ਸਭ ਬੰਦੇ ਨੇ ਇਮਤਿਹਾਨ ਦੇ ਵਿੱਚ, ਪਾਇਆ ਸਭ ਨੂੰ ਕੋਈ ਸਵਾਲ ਹੈ ਜਿਉਂ।

ਉਭੜਵਾਹਿਆ ਹੀ ਹਰ ਕੋਈ ਬੋਲਦਾ ਹੈ, ਆਉਂਦਾ ਦੁੱਧ ਦੇ ਵਿੱਚ ਉਬਾਲ ਹੈ ਜਿਉਂ।

ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜ ਕੱਲ੍ਹ, ਕਾਰਖਾਨਿਆਂ ਵਿੱਚ ਹੜਤਾਲ ਹੈ ਜਿਉਂ।

ਉਸ ਸਮਾਜ ਵਿੱਚ...

ਉਸ ਸਮਾਜ ਵਿੱਚ ਜੀਣਗੇ ਕਿੰਝ ਕਿਰਤੀ, ਔਖਾ ਜਿੱਥੇ ਖਰੀਦਣਾ ਲੂਣ ਬੇਲੀ।

ਜਿੱਥੇ ਚੂਹਿਆਂ ਦੇ ਲਈ ਬਣਾਂਵਦੇ ਨੇ, ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।

ਪੱਥਰ ਟੁੱਟੇ ਤੋਂ ਜਿੱਥੇ ਪਾ ਦੇਵੇ ਖੌਰੂ, ਅੰਨ੍ਹੇ ਮਜ਼ਹਬ ਦਾ ਅੰਨ੍ਹਾ ਜਨੂੰਨ ਬੇਲੀ।

ਜਿੱਥੇ ਸ਼ੋਰ ਪਾਖੰਡੀਆਂ, ਬਾਬਿਆਂ ਦਾ, ਉੱਥੇ ਲਭੇਗਾ ਕਿੱਥੇ ਸਕੂਨ ਬੇਲੀ।

ਦਾਅ ਮੰਤਰੀ ਮੰਡਲ...

ਦਾਅ ਮੰਤਰੀ ਮੰਡਲ ਵਿੱਚ ਲੱਗ ਗਿਆ ਸੀ, ਜੋੜ ਲਏ ਸੀ ਮਾਇਆ ਦੇ ਢੇਰ ਮੀਆਂ।

ਭੱਠੇ, ਪੰਪ, ਲਏ ਪਰਮਿੱਟ ਮਿੰਨ੍ਹੀਆਂ ਦੇ, ਸਿਕੰਦਰ ਬਣੇ ਸਾਂ ਧਨ ਕੁਬੇਰ ਮੀਆਂ।

ਮਾਇਆ ਜੋੜ ਲਾਂਗੇ ਕਈ ਪੀੜ੍ਹੀਆਂ ਦੀ, ਦਾਅ ਲੱਗ ਜੇ ਕਿਤੇ ਫੇਰ ਮੀਆਂ।

ਟਿਊਬਾਂ ਜਗਣ ਨੇਤਾਵਾਂ ਦੀਆਂ ਕੋਠੀਆਂ ਵਿੱਚ, ਐਪਰ ਵੋਟਰਾਂ ਘਰੇ ਹਨ੍ਹੇਰ ਮੀਆਂ।

ਮੋਤੀ ਮੁੜ੍ਹਕੇ ਦੇ

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਲੱਗੇ ਜਿਣਸਾਂ ਦੇ ਪਏ ਨੇ ਢੇਰ ਬੇਲੀ।
ਅਦਲੀ ਰਾਏ ਦਾ ਦਰ ਹੈ ਬਹੁਤ ਉੱਚਾ, ਨਿਆਂ ਲਈ ਹੈ ਲੱਗਦੀ ਦੇਰ ਬੇਲੀ।
ਚਾਰੇ ਪਾਸੇ ਹੀ ਸ਼ਾਮ ਦਾ ਘੁਸਮੁਸਾ ਹੈ, ਨੇੜਲੇ ਦਿਸੇ ਨਾ ਕਿਤੇ ਸਵੇਰ ਬੇਲੀ।
ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬੇਲੀ।
ਅਸੀਂ ਜੁਗਨੂੰ ਦੀ...
ਅਸੀਂ ਜੁਗਨੂੰ ਦੀ ਲੋਅ ਵਿੱਚ ਰਹੇ ਪੜ੍ਹਦੇ, ਸ਼ੋਰ ਕਪਟ ਦਾ ਮੁੱਦਤਾਂ ਜਰ ਲਿਆ ਹੈ।
ਮਿੱਠੇ ਰੂਹ ਦੇ ਅਸੀਂ ਕਮਾਦ ਤਾਈਂ, ਗਿੱਦੜ ਦੀ ਹਵਾਂਕ ਨਾਲ ਭਰ ਲਿਆ ਹੈ।
ਅਸੀਂ ਵੈਲੀ ਦੀ ਖੰਘ ਤੋਂ ਰਹੇ ਡਰਦੇ, ਬੂਹਾ ਬੰਦ ਸਦੇਹਾਂ ਹੀ ਕਰ ਲਿਆ ਹੈ।
ਕੋਮਲ ਗੰਦਲਾਂ ਜਿਹੇ ਸਾਡੇ ਜ਼ਜ਼ਬਿਆਂ ਨੂੰ, ਲੋਕ ਰਾਜ ਦੇ ਬੋਤੇ ਨੇ ਚਰ ਲਿਆ।
ਮੀਆਂ ਬੀਵੀ ਦਾ...
ਮੀਆਂ ਬੀਵੀ ਦਾ ਇੱਥੇ ਨਾ ਜੋੜ ਕੋਈ, ਥਿਆਏ ਖੰਡ ਦ ਖੇਡਣੇ ਮੂਰਿਆਂ ਨੂੰ।
ਕਿਵੇਂ ਭੇਤ ਜ਼ਮਾਨੇ ਦਾ ਪਾਉਣਗੇ ਉਹ, ਜਿਹੜੇ ਅੱਧੇ ਹੀ ਦੱਸਦੇ ਪੂਰਿਆਂ ਨੂੰ।
ਮਕਸਦ ਜ਼ਿੰਦਗੀ ਦਾ ਕੁਝ ਵੀ ਪਤਾ ਹੈ ਨਹੀਂ, ਇੱਥੇ ਵਿਹਲੜਾਂ ਤੇ ਖਾਣ ਸੂਰਿਆਂ ਨੂੰ।
ਮਿਹਨਤਕਸ਼ ਨੂੰ ਇੱਥੇ ਨਾ ਮਿਲੇ ਰੋਟੀ, ਸੇਠ ਬਿਸਕੁਟ ਪਾਉਣ ਕਤੂਰਿਆਂ ਨੂੰ
ਸਦਾ ਝੂਠ ਦੀ...
ਸਦਾ ਝੂਠ ਦੀ ਰਹੀ ਦੁਕਾਨ ਫਲਦੀ, ਕਾਲੇ ਕਾਂ ਕਹਿੰਦੇ ਹੁੰਦੇ ਰਹੇ ਬੱਗੇ।
ਸਾਥੋਂ ਦਸਵੇਂ ਦਸੌਂਧ ਦੀ ਮੰਗ ਕਰਦੇ, ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ।
ਅਗਲੇ ਜਨਮ ਤੇ ਸੁਰਗ ਦੇ ਲਾਲਚਾਂ ਵਿੱਚ, ਮਿਹਨਤਕਸ਼ ਨੇ ਸਦਾ ਹੀ ਗਏ ਠੱਗੇ।
ਚੋਲੇ ਰੇਸ਼ਮੀ ਬਦਲ ਕੇ ਪਾਉਣ ਭਾਈ, ਪਾਟੇ ਸਿੱਖਾਂ ਦੇ ਗਲਾਂ 'ਚ ਹਨ ਝੱਗੇ।

ਪਾਣੀ ਅੱਗ ਦਾ...
ਪਾਣੀ ਅੱਗ ਦਾ ਵੀ ਇਹਨੂੰ ਆਖਦੇ ਹਨ, ਅਸੀਂ ਵੇਖੀ ਹੈ ਆਬੇ ਹਰਾਮ ਪੀ ਕੇ।
ਸ਼ਰ ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।
ਜਿਹੜੇ ਵੇਖਣ ਨੂੰ ਹੁੰਦੇ ਸ਼ਰੀਫ ਬਹੁਤੇ, ਉਹੀਓ ਲੜਦੇ ਵੇਖੇ ਨੇ ਆਮ ਪੀ ਕੇ।
ਮੂਧਾ ਠੀਕਰਾ ਵੱਜਦਾ ਅਕਲ ਉੱਤੇ, ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ।
ਕੰਘੀ ਤੇਰੇ ਵੀ...
ਕੰਘੀ ਤੇਰੇ ਵੀ ਵਾਲਾਂ ਤੋਂ ਤ੍ਰਭਕਦੀ ਹੈ, ਤੇਰੀ ਅੱਖ ਨਾ ਸੁਰਮਾ ਝੱਲਦੀ ਨੀ।
ਗਦਰਾਏ ਜਿਸਮ ਦੀ ਕੋਈ ਵੀ ਮਹਿਕ ਨਾ ਹੁਣ, ਰਾਜ ਮੇਰਿਆਂ ਗੀਤਾਂ ਦਾ ਮੱਲਦੀ ਨੀ।
ਰੋਟੀ ਹੀਰ ਨੇ ਲਿਆ ਉਧਾਲ ਮੈਨੂੰ, ਪੇਸ਼ ਮੇਰੀ ਨਾ ਕੋਈ ਵੀ ਚੱਲਦੀ ਨੀ।
ਘੇਰੀ ਹੋਈ ਸਿਆਸਤ ਹੈ ਕੈਦੋਆਂ ਦੀ, ਪੈਰ-ਪੈਰ 'ਤੇ ਅਸਾਂ ਨੂੰ ਛਲਦੀ ਨੀ।
ਭਾਣਾ ਮੰਨਣ ਦੀਆਂ...
ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ, ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗੰ੍ਰਥ ਹੀ ਦੱਸਦੇ ਰਹੇ, ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ, ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ, ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ।
ਕੋਰਾ ਕੋਰਾ ਕੁੱਜਾ...
ਕੋਰਾ-ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।
ਲੋਕੋ ਵਰਜੋ ਵੇ ਹਾਕਮ ਆਪਣੇ ਨੂੰ, ਇਹ ਕੀਮਤਾਂ ਰੋਜ਼ ਵਧਾਂਵਦਾ ਈ।
ਸਾਡੇ ਖੂਨ 'ਚੋਂ ਕਰ ਕਸ਼ੀਦ ਖੁਸ਼ੀਆਂ, ਇਹ ਆਪਣੇ ਮਹਿਲ ਸਜਾਂਵਦਾ ਈ।
ਆਈਆਂ ਵੇਖ ਨੇੜੇ ਹੁਣ ਫਿਰ ਚੋਣਾਂ, ਸਾਨੂੰ ਲਾਰਿਆਂ ਨਾਲ ਪਰਚਾਂਵਦਾ ਈ।
ਹੀਰ ਆਖਦੀ ਜੋਗੀਆ...
ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।
ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।
ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।
ਜੁੜੀਆਂ ਬਾਂਕਾਂ ਨਾ...
ਜੁੜੀਆਂ ਬਾਂਕਾਂ ਨਾ ਬੀਤ ਗਿਆ ਜੋਬਨ, ਰੰਨ ਅੱਡੀਆਂ ਕੂਚਦੀ ਫੌਤ ਹੋ ਗਈ।
ਜੰਤਾ ਕੋਲ ਹਨੇਰੀਆਂ ਖੁਸ਼ਕ ਆਈਆਂ, ਚਿਹਰੇ ਨੇਤਾਵਾਂ ਦੇ 'ਤੇ ਤਰੌਤ ਹੋ ਗਈ।
ਰਿਸ ਰਹੇ ਸ਼ਿਵਾਲੇ ਦੇ ਘੜੇ ਵਾਂਗੂ, ਬੂੰਦ-ਬੂੰਦ ਕਰਕੇ ਸਾਡੀ ਮੌਤ ਹੋ ਗਈ।
ਹੈ ਨਹੀਂ ਪੱਥਰਾਂ ਵਿੱਚ ਕੁਝ ਵੀ, ਛੱਡ ਖਹਿੜਾ, ਬੜੀ ਪੀਰਾਂ ਦੀ ਮੰਨ ਮੰਨੌਤ ਹੋ ਗਈ।
ਅਕਸਰ ਜ਼ਿੰਦਗੀ ਵਿੱਚ...
ਅਕਸਰ ਜ਼ਿੰਦਗੀ ਵਿੱਚ ਨੇ ਪਛੜ ਜਾਂਦੇ, ਜਿਹੜੇ ਹੁੰਦੇ ਨੇ ਲੇਟ ਲਤੀਫ ਪਿਆਰੇ।
ਖੁਦ 'ਤੇ ਕਿਸੇ ਦੀ ਕਾਠੀ ਪੁਆ ਲੈਂਦੇ, ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ।
ਕਰ ਰਿਹਾ ਉਹ ਅਸਲ ਖੁਦਕਸ਼ੀ ਹੁੰਦਾ, ਕਰਦਾ ਆਪਣੀ ਆਪ ਜੋ ਤਾਰੀਫ ਪਿਆਰੇ।
ਬਿਨ੍ਹਾਂ ਰੀੜ੍ਹ ਦੀ ਹੱਡੀ, ਖੁਸ਼ਾਮਦੀ ਹੀ, ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
ਫਾਇਦਾ ਭਟਕਣ ਦਾ...
ਫਾਇਦਾ ਭਟਕਣ ਦਾ ਇੱਕ ਤਾਂ ਹੋ ਗਿਐ ਕਿ, ਹੋਏ ਰਸਤਿਆਂ ਦੇ ਜਾਣਕਾਰ ਸੁਆਮੀ।
ਚਿਹਰੇ ਢਕੇ ਮੁਖੌਟਿਆਂ ਨਾਲ ਸਭ ਦੇ, ਕਰਨੀ ਹੈ ਪਛਾਣ ਦੁਸ਼ਵਾਰ ਸੁਆਮੀ।
ਰਿਸ਼ਤੇ ਸਭ ਬਣਾਵਟੀ ਬਣ ਗਏ ਨੇ, ਪਿਆਰ ਬਣ ਗਿਆ ਅੱਜ ਵਿਉਪਾਰ ਸੁਆਮੀ।
ਪਾ ਕੇ ਚਾਦਰਾਂ ਭਗਵੀਆਂ ਰਾਮ ਨੌਮੀ, ਕਰਦੇ ਫਿਰਦੇ ਨੇ ਲੋਕ ਸ਼ਿਕਾਰ ਸੁਆਮੀ।

ਕਿਸ ਕਿਸ ਨੂੰ ...

ਕਿਸ ਕਿਸ ਨੂੰ ਖੋਲ੍ਹ ਵਿਸਥਾਰ ਦੱਸੀਏ, ਅਸੀਂ ਕਿਉਂ ਨਹੀਂ ਆਪਣੇ ਘਰ ਜਾਂਦੇ।
ਜ਼ਿੰਦਗੀ ਦੀ ਨਿਰਾਰਥਕ ਦੌੜ ਦੇ ਵਿੱਚ, ਨਿੱਤ ਸੁਪਨੇ ਦਰਜਨਾਂ ਮਰ ਜਾਂਦੇ।
ਸਿਆਸਤ ਵਾਲੇ ਨੇ ਹਾਰ ਕੇ ਜਿੱਤ ਜਾਂਦੇ, ਅਸੀਂ ਜਿੱਤ ਕੇ ਰੋਜ਼ ਹਾਂ ਹਰ ਜਾਂਦੇ।
ਸਾਡੇ ਜਜ਼ਬੇ ਤੂਤ ਦੀ ਲਗਰ ਵਰਗੇ, ਵਿਹਲੜ ਸਾਧਾਂ ਦੇ ਬੋਤੇ ਨੇ ਚਰ ਜਾਂਦੇ।
ਅੱਜ ਕੱਲ੍ਹ ਨੇਤਾਵਾਂ...
ਅੱਜ ਕੱਲ੍ਹ ਨੇਤਾਵਾਂ ਨੂੰ ਮਿਲਣ ਵੇਲੇ, ਰੱਖਣਾ ਨੱਕ 'ਤੇ ਪੈਂਦਾ ਰੁਮਾਲ ਬਾਬਾ।
ਭ੍ਰਿਸ਼ਟਾਚਾਰ ਦੀ ਇਨ੍ਹਾਂ 'ਚੋਂ ਬੋਅ ਆਉਂਦੀ, ਕੁਨਬਾਪਰਵਰੀ ਰਹਿੰਦੀ ਹੈ ਨਾਲ ਬਾਬਾ
।ਨੇਤਾ ਚੱਲ ਕੇ ਆਉਣ ਜਦ ਕੋਲ ਤੇਰੇ, ਦੇਖ ਦੂਰੋਂ ਹੀ ਗੰਢ ਸੰਭਾਲ ਬਾਬਾ।
ਲੱਗ ਪਈ ਹੈ ਵੋਟਾਂ ਦੀ ਹੋਣ ਬੋਲੀ, ਵੋਟਰ ਬਣ ਗਏ ਮੰਡੀ ਦਾ ਮਾਲ ਬਾਬਾ।
ਜਿਸ ਵਿੱਚ ਵਿਗਿਆਨ...
ਜਿਸ ਵਿੱਚ ਵਿਗਿਆਨ ਦੀ ਵਗੇ ਗੰਗਾ, ਰੋਜ਼ ਪੁਟੀਏ ਨਵੀਂ ਇੱਕ ਆਡ ਪਿਆਰੇ।
ਜਿਸ ਨਾਲ ਨੇ ਜਾਂਵਦੇ ਵਿਗੜ ਬੱਚੇ, ਇਹੋ ਜਿਹਾ ਨਾ ਕਰੀਏ ਲਾਡ ਪਿਆਰੇ।
ਉਪ ਗ੍ਰਹਾਂ ਬ੍ਰਹਿਮੰਡ ਹੈ ਛਾਣ ਦਿੱਤਾ, ਲੱਭਾ ਕਿਤੇ ਖੁਦਾ ਨਾ ਗਾਡ ਪਿਆਰੇ।
ਸਿਰਫ ਸੱਚ ਹੈ ਦਿਸ ਰਹੀ ਇਹ ਦੁਨੀਆਂ, ਸਵਰਗ ਲੋਕ ਹੈ ਸਭ ਫਰਾੜ ਪਿਆਰੇ।
ਡੱਡੂ ਫੇਰ ਗੜੈਂ...
ਡੱਡੂ ਫੇਰ ਗੜੈਂ ਗੜੈਂ ਕਰਨ ਲੱਗੇ, ਨੇੜੇ ਚੋਣਾਂ ਦੀ ਆਈ ਬਰਸਾਤ ਬੇਲੀ।
ਰਾਜੇ ਰਾਣੀਆਂ ਹਰਮ 'ਚੋਂ ਬਾਹਰ ਆਏ, ਇੱਕ ਦੂਜੇ ਨੂੰ ਦੇਣ ਲਈ ਮਾਤ ਬੇਲੀ।
ਹੱਥ ਜੋੜਦੇ ਤੇ ਪੈਰ ਪਕੜਦੇ ਨੇ, ਦਿਨ ਦੇਖਦੇ ਨਹੀਂ ਤੇ ਨਾ ਰਾਤ ਬੇਲੀ।
ਪੰਜ ਸਾਲ ਫਿਰ ਵੋਟ ਗਰੀਬੜੀ ਦੀ, ਨਹੀਂ ਪੁੱਛਣੀ ਕਿਸੇ ਨੇ ਬਾਤ ਬੇਲੀ।
ਮੱਖਣ ਨਿਕਲਦੈ ਰਿੜਕਿਆਂ...
ਮੱਖਣ ਨਿਕਲਦੈ ਰਿੜਕਿਆਂ ਦਹੀਂ ਵਿੱਚੋਂ, ਐਵੇਂ ਪਾਣੀ ਖੰਗਾਲਦੇ ਨਹੀਂ ਹੁੰਦੇ।
ਹਰ ਇੱਕ ਦੀ ਆਪਣੀ ਸੋਚ ਹੁੰਦੀ, ਸਾਰੇ ਆਪਣੇ ਨਾਲ ਦੇ ਨਹੀਂ ਹੁੰਦੇ।
ਗਲਤੀ ਯਾਰਾਂ ਦੀ ਯਾਰ ਲੁਕੋ ਲੈਂਦੇ, ਐਵੇਂ ਗੱਲ ਉਛਾਲਦੇ ਨਹੀਂ ਹੁੰਦੇ।
ਚੰਗੀ ਸੋਚ ਵਾਲੇ ਆਪਣੇ ਮਨ ਅੰਦਰ, ਭਰਮ ਕਦੇ ਵੀ ਪਾਲਦੇ ਨਹੀਂ ਹੁੰਦੇ।
ਨਹੀਂ ਜ਼ਿੰਦਗੀ ਸਿੱਧਾ...
ਨਹੀਂ ਜ਼ਿੰਦਗੀ ਸਿੱਧਾ ਸਪਾਟ ਰਸਤਾ, ਭਰਿਆ ਹੋਇਆ ਇਹ ਵਿੰਗ ਵਲਾਂਵਿਆਂ ਦਾ।
ਜਿਹੜੇ ਲੋਕਾਂ ਦੇ ਦਿਲਾਂ 'ਚ ਵਾਸ ਕਰਦੇ, ਹੁੰਦੇ ਆਸਰਾ ਉਹੀਓ ਨਿਥਾਵਿਆਂ ਦਾ।
ਸੂਝਵਾਨਾਂ ਦੀ ਜਦੋਂ ਤਲਾਸ਼ ਕੀਤੀ, ਮੇਲਾ ਲੱਗਿਆ ਦੇਖਿਆ ਝਾਂਵਿਆਂ ਦਾ।
ਕਿਸੇ ਲਈ ਉਹ ਧੁੱਪਾਂ ਨਹੀਂ ਸਿਰਜ ਸਕਦੇ, ਪਿੱਛਾ ਕਰਦੇ ਜਿਹੜੇ ਪਰਛਾਵਿਆਂ ਦਾ।

ਕਿਹੜੇ ਯਾਰ ਦਾ..

ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿਸੇ ਝੱਗ ਅੜੀਏ।

ਰਹੀਂ ਬਚ ਕੇ ਹਵਸ ਦੇ ਭੁੱਖਿਆਂ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।

ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।

'ਰਾਣੀ ਝਾਂਸੀ' ਬਣ ਸਿੱਖ ਸੰਘਰਸ਼ ਕਰਨਾ, ਮਿਰਜੇ ਵਿਹਲੜਾਂ ਪਿੱਛੇ ਨਾ ਲੱਗ ਅੜੀਏ।

ਅਕਾਲੀ ਵਿਗੜ ਕੇ...

ਅਕਾਲੀ ਵਿਗੜ ਕੇ ਹੈ ਕਾਂਗਰਸੀ ਬਣਦਾ, ਜਦੋਂ ਟਿਕਟ ਦੀ ਰਹੇ ਨਾ ਆਸ ਮੀਆਂ।

ਕਾਂਗਰਸੀ ਵਿਗੜ ਕੇ ਬਣਦਾ ਭਾਜਪਈਆ, ਨਿੱਕਰ ਪਾਉਣ ਦਾ ਕਰੇ ਅਭਿਆਸ ਮੀਆਂ।

ਸ਼ਾਇਰ ਵਿਗੜ ਕੇ ਹੈ ਪੱਤਰਕਾਰ ਬਣਦਾ, ਕਵਿਤਾ ਆਵੇ ਨਾ ਖਬਰ ਨੂੰ ਰਾਸ ਮੀਆਂ।

ਕਾਮਰੇਡ ਹੈ ਵਿਗੜ ਕੇ ਸਾਧ ਬਣਦਾ, ਸਾਧ ਵਿਗੜ ਕੇ ਬਣੇ ਬਦਮਾਸ਼ ਮੀਆਂ।

ਸਿਆਸਤਦਾਨ ਨੇ ਬੜੇ...

ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ, ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।

ਕੁਰੱਪਸ਼ਨ ਲਈ ਨੇ ਰੱਖਦੇ ਬਾਰ ਖੁੱਲ੍ਹੇ, ਜੰਤਾ ਲਈ ਕਿਵਾੜ ਪਰ ਬੰਦ ਰਹਿੰਦੇ।

ਸਾਧ ਲੁੱਟਦੇ ਨੇ ਬੁੱਲੇ ਡੇਰਿਆ ਵਿੱਚ, ਕਿਰਤੀ ਉਮਰ ਭਰ ਪਿਟਦੇ ਧੰਦ ਰਹਿੰਦੇ।

ਛੋਪ ਜ਼ਿੰਦਗੀ ਦਾ ਉਹੀਓ ਕੱਤ ਸਕਦਾ, ਜੀਹਦੇ ਹੌਂਸਲੇ ਸਦਾ ਬੁਲੰਦ ਰਹਿੰਦੇ।

ਪਤਾ ਨਹੀਂ ਇਹ..

ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ, ਮਿਸ਼ਰੀ ਬੰਨ੍ਹੀ ਸੀ ਅਸੀਂ ਰੁਮਾਲ ਦੇ ਵਿੱਚ।

ਪਿਆਰ, ਵਿਆਰ ਨਾ ਸੁਝਦਾ ਹੁਣ ਸਾਨੂੰ, ਰੋਟੀ ਘੁੰਮਦੀ ਰਹੇ ਖਿਆਲ ਦੇ ਵਿੱਚ।

ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ, ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿੱਚ।

ਕਿੱਥੇ ਵਰ੍ਹਦੇ ਰਾਜਿਓ, ਬੱਦਲ ਓਏ, ਪਤਾ ਲੱਗਦਾ ਨਹੀਂ ਪੰਜ ਸਾਲ ਦੇ ਵਿੱਚ।

ਜੰਤਾ ਸਦਾ ਸਤਾਈ..

ਰਾਜਾ ਰਾਮ ਹੋਵੇ ਚਾਹੇ ਹੋਵੇ ਰਾਵਣ, ਜੰਤਾ ਸੀਤਾ ਹੈ ਸਦਾ ਸਤਾਈ ਜਾਂਦੀ।

ਇੱਕ ਜਬਰੀ ਕੱਢ ਕੇ ਲੈ ਜਾਂਦਾ, ਦੂਜੇ ਵੱਲੋਂ ਹੈ ਘਰੋਂ ਭਜਾਈ ਜਾਂਦੀ।

ਹਰਿਆ ਬਦੀ ਦਾ ਬਣ ਪ੍ਰਤੀਕ ਜਾਂਦਾ, ਨੇਕੀ ਜਿੱਤੇ ਦੇ ਨਾਂਅ ਲਗਾਈ ਜਾਂਦੀ।

ਬਲਦੇ ਗਿਆਨ ਦੇ ਦਿਸਣ ਨਾ ਦੀਪ ਕਿਧਰੇ, ਜੰਤਾ ਤੇਲ ਦੇ ਦੀਵੇ ਜਗਾਈ ਜਾਂਦੀ।

ਮਹਿੰਗਾਈ ਹੈ ਸ਼ਾਮ ਨੂੰ...

ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਐਵੇਂ ਵਟਾਊ ਮੀਆਂ।

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਿਸ਼ਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਦਿਨ ਕਟੀਆਂ ਨੇਤਾ ਜੀ ਕਰਨ ਲੁਕ ਕੇ, ਭਾਸ਼ਣ ਦੇਂਵਦੇ ਬੜੇ ਭੜਕਾਊ ਮੀਆਂ।

ਹੇਰਾ ਫੇਰੀਆਂ ਲੱਖ ਕਰੋੜ ਕਰਲੈ, ਤੈਨੂੰ ਤੇਰਾ ਹੀ ਭੂਤ ਡਰਾਊ ਮੀਆਂ।