ਅਮਰਜੀਤ ਢਿੱਲੋਂ
ਪਹਿਲਾਂ ਕਿਹਾ ਜਾਂਦਾ ਸੀ ਕਿ 'ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਦੀਆਂ ਦੀਆਂ ਜਾਣੇ' । ਮਨੋਵਿਗਆਨੀਆਂ ਨੇ ਦਿਲ ਦੇ ਸਾਰੇ ਭੇਤ ਫਰੋਲ ਲਏ ਹਨ। ਇੱਥੇ ਦਿਲ ਤੋਂ ਭਾਵ ਹਰਟ ਨਹੀਂ, ਜਿਸ ਬਾਰੇ ਚਾਚਾ ਗ਼ਾਲਿਬ ਨੇ ਕਿਹਾ ਸੀ'ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ ਜੋ ਚੀਰਾ ਤੋ ਕਤਰਾ ਏ ਖੂਨ ਨਿਕਲਾ' ,ਇੱਥੇ ਦਿਲ ਤੋਂ ਭਾਵ 'ਮਨ' ਹੈ। ਇਸ ਸਾਰੇ ਬ੍ਰਹਿਮੰਡ ਵਿੱਚ ਪਦਾਰਥ ਪਸਰਿਆ ਹੈ। ਇਸ ਪਦਾਰਥ ਨੂੰ ਨਾ ਘਟਾਇਆ ਜਾ ਸਕਦਾ ਹੈ ਅਤੇ ਨਾ ਹੀ ਵਧਾਇਆ ਜਾ ਸਕਦਾ ਹੈ। ਪਦਾਰਥ ਸਿਰਫ ਰੂਪ ਬਦਲਦਾ ਹੈ । ਸਾਡਾ ਸਰੀਰ ਵੀ ਪਦਾਰਥ ਦਾ ਹੀ ਇੱਕ ਰੂਪ ਹੈ। ਸਰੀਰ ਦਾ ਮੁੱਖ ਹਿੱਸਾ ਦਿਮਾਗ ਪਦਾਰਥ ਦਾ ਸੱਭ ਤੋਂ ਸੁਧਰਿਆ ਹੋਇਆ ਰੂਪ ਹੈ। ਦਿਮਾਗ ਦੀ ਸਮੁੱਚੀ ਸੋਚਣ ਕਿਰਿਆ ਦਾ ਨਾ ਹੀ ਮਨ ਹੈ । ਸ਼ਾਂਿÂਰ ਂਿÂਸੇ ਮਨ ਨੂੰ ਹੀ ਦਿਲ ਕਹਿਕੇ ਕਵਿਤਾਵਾਂ ਲਿਖਦੇ ਹਨ। ਕਿਸੇ ਦੇ ਮਨ (ਭਾਵ ਸੋਚ ) ਦਾ ਚੰਗਾ ਮਾੜਾ ਹੋਣਾ ਉਸਦੇ ਪਾਲਣ ਪੋਸਣ ਅਤੇ ਚੁਗਿਰਦੇ ਤੇ ਨਿਰਭਰ ਕਰਦਾ ਹੈ।
ਜਮਾਂਦਰੂ ਹੀ ਕੋÂਂੀ ਵਿਅੱਕਤੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਬੱਚੇ ਦਾ ਮਨ ਕੋਰੀ ਸਲੇਟ ਵਾਂਗ ਹੁੰਦਾ ਹੈ। ਜੇ ਬੱਚੇ ਨੂੰ ਜਾਨਵਰ ਪਾਲਣ ਤਾਂ ਜਾਨਵਰ ਵਾਂਗ ਹੀ ਵਿਵਹਾਰ ਕਰੇਗਾ ਅਤੇ ਉਸਦਾ ਮਨ ਵਿਕਸਤ ਹੀ ਨਹੀਂ ਹੋਵੇਗਾ। ਅੱਜ ਵਿਗਿਆਨੀ ਜਾਣਦੇ ਹਨ ਕਿ ਦਿਮਾਗ ਚ ਕਿਸ ਰਸਾਇਣਕ ਰਸ ਦੇ ਰਿਸਣ ਨਾਲ ਖ਼ੁਸ਼ੀ ਜਾਂ ਗ਼ਮੀ ਪੈਦਾ ਹੁੰਦੀ ਹੈ। ਕੁਝ ਦਵਾਈਆਂ ਨਾਲ ਮਨ 'ਚ ਸਮਾਧੀ ਵਰਗੀ ਅਵਸਥਾ ਪੈਦਾ ਕੀਤੀ ਜਾ ਸਕਦੀ ਹੈ। ਮਨੋਵਿਗਿਆਨੀ ਹੁਣ ਮਨ ਦੀਆਂ ਸੁਚੇਤ, ਅਚੇਤ ਅਤੇ ਅਰਧ ਚੇਤਨ ਅਵਸਥਾਵਾਂ ਬਾਰੇ ਜਾਣਦੇ ਹਨ।ਓਪਰੀਆਂ ਕਸਰਾਂ, ਇਸ਼ਕ ਦੇ ਝੱਲ ਵਲੱਲੇ ਵੇਗ ਸਭ ਮਾਨਸਿਕ ਗੁੰਝਲਾਂ ਦੇ ਪਰਛਾਵੇਂ ਹੀ ਹੁੰਦੇ ਹਨ । ਜਿਹਨਾ ਦਾ ਇਲਾਜ ਮਨੋਵਿਗਿਆਨਕ ਡਾਕਟਰ ਕਰ ਸਕਦੇ ਹਨ। ਮਾਨਸਿਕ ਡਾਕਟਰਾਂ ਦੀ ਜਾਣਕਾਰੀ ਨਾ ਹੋਣ ਕਾਰਨ ਹੀ ਲੋਕ ਚੇਲਿਆਂ ਸਾਧਾਂ ਤੋਂ ਆਪਣੀ ਲੁੱਟ ਕਰਵਾਉਂਦੇ ਰਹਿੰਦੇ ਹਨ।
ਅੱਜ ਦੇ ਸਰਮਾਏਦਾਰੀ ਸਮਾਜ ਵਿੱਚ ਮਨੁੱਖ ਮੁਨਾਫ਼ੇ ਦੀ ਅੰਨ•ੀ ਦੌੜ ਵਿੱਚ ਲਗਾ ਹੋਇਆ ਹੈ। ਇੱਥੇ ਅਮੀਰ ਹੋਰ ਅਮੀਰ ਹੋਈ ਜਾ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਦੋਵਾਂ ਜਮਾਤਾਂ ਦੀਆਂ ਵੱਖੋ-ਵੱਖਰੀਆਂ ਸਮੱਸਿਆਵਾਂ ਹਨ। ਮਾਇਆ ਦੇ ਢੇਰ ਇਕੱਠੇ ਕਰਨ ਨੇ ਅਮੀਰ ਲੋਕਾਂ ਨੂੰ ਅਸ਼ਾਂਤ ਕੀਤਾ ਹੋਇਆ ਹੈ। ਦੂਜੇ ਪਾਸੇ ਗਰੀਬ ਦੋ ਡੰਗ ਦੀ ਰੋਟੀ ਤੋਂ ਆਤੁਰ ਹਨ। ਉਨ•ਾਂ ਨੂੰ ਪਿਛਲੇ ਕਰਮਾਂ ਦਾ ਫਲ ਕਹਿ ਕੇ ਭਾਣਾ ਮੰਨਣ ਦੇ ਉਪਦੇਸ਼ ਦਿੱਤੇ ਜਾਂਦੇ ਹਨ। ਮਨੁੱਖ ਦੀਆਂ ਝੂਠੀਆਂ ਲੋੜਾਂ ਦੀ ਪੂਰਤੀ ਦੀ ਖਾਹਿਸ ਨੇ ਉਸ ਦਾ ਚੈਨ ਖਤਮ ਕਰ ਦਿੱਤਾ ਹੈ। ਸਭ ਤੋਂ ਵੱਧ ਵਿਕਸਿਤ ਦੇਸ਼ ਅਮਰੀਕਾ 'ਚ ਇਸ ਸਮੇਂ 63 ਫੀਸਦੀ ਮਾਨਸਿਕ ਰੋਗੀ ਹਨ। ਮਨੁੱਖ ਨੇ ਅੱਗੇ ਲੰਘਣ ਦੀ ਦੌੜ ਵਿੱਚ ਆਪਣਾ ਸਹਿਜ, ਸੰਜਵ ਅਤੇ ਸਹਿਚਾਰ ਗੁਆ ਲਿਆ ਹੈ। ਮਨੁੱਖ ਸਰਫਾ ਕਰਨਾ ਭੁੱਲ ਗਿਆ ਹੈ। ਵੱਧ ਰਹੇ ਮਾਨਸਿਕ ਤਣਾਅ ਦਾ ਕਾਰਨ ਸਾਡੇ ਚਾਰ-ਚੁਫੇਰੇ ਵੱਧ ਰਿਹਾ ਪ੍ਰਦੂਸ਼ਣ ਵੀ ਹੈ।
ਪ੍ਰਦੂਸ਼ਣ ਦੀਆਂ ਅਨੇਕਾਂ ਕਿਸਮਾਂ ਹਨ। ਧਰਤੀ, ਹਵਾ, ਪਾਣੀ ਤੋਂ ਇਲਾਵਾ ਇਹ ਪ੍ਰਦੂਸ਼ਣ ਸਾਡੀਆਂ ਸੋਚਾਂ ਵਿੱਚ ਵੀ ਫੈਲ ਰਿਹਾ ਹੈ। ਮੀਡੀਆ (ਫਿਲਮਾਂ, ਟੀ.ਵੀ., ਇੰਟਰਨੈੱਟ) ਆਦਿ ਨੇ ਮਾਨਸਿਕ ਤਣਾਅ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ। ਵਿਸ਼ਵੀਕਰਨ ਜੋ ਕਿ ਅਸਲ ਵਿੱਚ ਸ਼ਰਮਾਏਦਾਰੀ ਵੱਲੋਂ ਮੰਡੀਆਂ ਦੀ ਭਾਲ ਕਰਨਾ ਹੈ। ਕਿਉਂਕਿ ਉਨ•ਾਂ ਕੋਲ ਵਸਤਾਂ ਦੀ ਬਹੁਤ ਜ਼ਿਆਦਾ ਪੈਦਾਵਾਰ ਹੋ ਗਈ ਹੈ। ਪਰ ਮੰਡੀਆਂ ਘੱਟ ਗਈਆਂ ਹਨ। ਮਨੁੱਖ ਦੀ ਖਰੀਦ ਸ਼ਕਤੀ ਦਿਨੋਂ ਦਿਨ ਘੱਟ ਰਹੀ ਹੈ। ਪ੍ਰਚਾਰ ਸਾਧਨਾਂ ਰਾਹੀਂ ਲੋਕਾਂ 'ਚ ਉਹ ਚੀਜਾਂ ਖਰੀਦਣ ਦੀ ਹੋੜ ਪੈਦਾ ਕੀਤੀ ਜਾ ਰਹੀ ਹੈ, ਜਿਸ ਦੀ ਮਨੁੱਖ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ। ਅੱਜ ਤਰਕਸ਼ੀਲ ਅਤੇ ਵਿਗਿਆਨਿਕ ਸੋਚ ਅਪਣਾਅ ਕੇ ਹੀ ਇਸ ਦਿਲ (ਮਨ) ਦਰਿਆ ਦਾ ਭੇਤ ਪਾਇਆ ਜਾ ਸਕਦਾ ਹੈ ਅਤੇ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਸਮੁੰਦਰੋਂ ਡੂੰਘੇ ਰਹੇ ਨਾ ਸਾਡੇ ਦਿਲ ਦਰਿਆ। ਅੱਜ ਵਿਗਿਆਨ ਨੇ ਇਨ•ਾਂ ਦਾ ਸਭ ਭੇਤ ਹੈ ਜਾਣ ਲਿਆ।
Thursday, October 28, 2010
Subscribe to:
Post Comments (Atom)
No comments:
Post a Comment