ਗ਼ਜ਼ਲ 23ਅਕਤੂਬਰ
ਚੱਲੇ ਸਾਂ ਕਿਸ ਜਗ•ਾ ਤੋਂ ਤੇ ਕਿਸ ਜਗ•ਾ ਹਾਂ ਆ ਗਏ।
ਝਰਨੇ ਸਾਂ ਪਰਬਤਾਂ ਦੇ ਦਰਿਆ ਦੇ ਵਿੱਚ ਸਮਾ ਗਏ।
ਕਿਸਮਤਵਾਦੀ ਲੋਕ ਤਾਂ ਕਿਸਮਤਾਂ ਨੂੰ ਹੀ ਕੋਸਦੇ ਰਹੇ
ਹਿੰਮਤੀ ਲੋਕ ਨੇ ਮੰਜ਼ਿਲੇ ਮਕਸੂਦ ਤਕ ਵੀ ਆ ਗਏ।
ਪਿਆਰ ਦੇ ਕਿੱਸੇ ਦੀ ਕੋਈ ਹੱਦ ਹੀ ਨਹੀਂ ਹੈ ਦੋਸਤੋ
ਜਿਨ•ਾਂ ਨੂੰ ਜਿੰਨਾ ਯਾਦ ਸੀ ਉਨਾ ਕੁ ਉਹ ਸੁਣਾ ਗਏ।
ਬੁੱਲ•ਾਂ ਉਤੇ ਮੁਸਕਰਾਹਟ ਪਰ ਦਿਲ ਖੂਨ ਰੋ ਰਿਹਾ ਸੀ
ਖਿੜਦੇ ਕਲੀਆਂ ,ਫੁੱਲ ਜ਼ਿੰਦਗੀ ਦੇ ਗੁਰ ਸਮਝਾ ਗਏ।
ਮੁੱਦਤ ਹੋ ਗਈ ਕਿ ਤੇਰੀ ਯਾਦ ਵੀ ਆਈ ਹੀ ਨਹੀਂ
ਉਂਜ ਇਸ ਤਰਾਂ ਵੀ ਨਹੀਂ ਕਿ ਤੈਨੂੰ ਅਸੀਂ ਭੁਲਾ ਗਏ।
ਸ਼ਾਇਦ ਸਾਡੇ ਤੋਂ ਵੀ ਕੋਈ ਪਿਆਸਾ ਆ ਜਾਏ ਸੱਜਣ
ਇਹੀਓ ਸੋਚ ਕੇ ਹਰ ਵਾਰ ਹਾਂ ਥੋੜੀ ਜਿਹੀ ਬਚਾ ਗਏ।
ਰੇਤੇ ਚ ਡਿਗੇ ਅਥਰੂ ਕਿਦਾਂ ਉਠਾ ਸਕਦੇ ਹਾਂ ਹੁਣ
ਆਪਣੇ ਰਹੇ ਨਾ ਰਾਜ਼ ਜਦ ਸੀਨੇ ਚੋਂ ਬਾਹਰ ਆ ਗਏ।
ਉੱਚੇ ਮਕਾਨਾਂ ਵਿੱਚ ਹੁਣ ਮੇਰਾ ਘਰ ਹੈ ਘਿਰ ਗਿਆ
ਕੁਝ ਕੁ ਵੱਡੇ ਲੋਕ ਮੇਰੇ ਹਿੱਸੇ ਦਾ ਸੂਰਜ ਹੀ ਖਾ ਗਏ।
ਗ਼ਜ਼ਲ
ਆਦਮੀ ਚਾਹੇ ਤਾਂ ਪੱਥਰ ਵੀ ਕੋਹਿਨੂਰ ਹੋ ਸਕਦੈ।
ਹੋ ਕਿਉਂ ਨਹੀਂ ਸਕਦਾ ? ਇਹ ਜੀ ਜਰੂਰ ਹੋ ਸਕਦੈ।
ਅਥਰੂ ਵੀ ਅੱਖ ਵਿੱਚੋਂ ਕੰਬ ਕੰਬ ਕੇ ਹੀ ਡਿਗਦਾ ਹੈ
ਖ਼ਾਕ ਚ ਮਿਲਣਾ ਕੀਹਨੂੰ ਭਲਾ ਮਨਜ਼ੂਰ ਹੋ ਸਕਦੈ।
ਭਾਈ ਘਨੱਈਏ ਆਪਣਾ ਕਦ ਪਰਚਾਰ ਕੀਤਾ ਸੀ
ਗੁੰਮਨਾਮ ਰਹਿ ਕੇ ਵੀ ਤਾਂ ਬੰਦਾ ਮਸ਼ਹੂਰ ਹੋ ਸਕਦੈ।
ਮੁਹੱਬਤ ਸਿਰਫ ਮੁਹੱਬਤ,ਆਪਣਾ ਤਾਂ ਕੰਮ ਹੈ ਇਕੋ
ਨਫ਼ਰਤ ਇਸ ਜ਼ਮਾਨੇ ਦਾ ਕੋਈ ਦਸਤੂਰ ਹੋ ਸਕਦੈ।
ਜਦ ਤੂੰ ਨਾ ਚਲੇਂ ਤਾਂ ਤੇਰੀ ਕਹਾਣੀ ਚਲੇ ਜਰੂਰ ਹੀ
ਬੰਦਾ ਇਸ ਜ਼ਿੰਦਗੀ ਤਾਂ ਤੋਂ ਕਦੋਂ ਵੀ ਦੂਰ ਹੋ ਸਕਦੈ।
ਪਹੁੰਚ ਜਾਹ ਬੁਲੰਦੀਆਂ ੁਤੇ ਪਰ ਇਹ ਵੀ ਰੱਖੀਂ ਯਾਦ
ਟੀਸੀ ਉਤੋਂ ਡਿਗਣ ਵਾਲਾ ਹੀ ਚੂਰ ਚੂਰ ਹੋ ਸਕਦੈ।
ਘਰ ਵਿੱਚ ਉਦਾਸ ਬੈਠ ਨਾ ਬਾਹਰ ਰੁੱਤਾਂ ਦੇ ਰੰਗ ਦੇਖ
ਝੱਖੜਾਂ , ਤੂਫਾਨਾਂ ਦਾ ਵੀ ਆਪਣਾ ਸਰੂਰ ਹੋ ਸਕਦੈ।
ਰੋਈ ਤਰੇਲ ਜਦ ਸੁਬਾ• ਬਾਗ ਦੇ ਫੁੱਲ ਮੁਸਕਰਾ ਪਏ
ਆਪਣੇ ਸੁਭਾ ਤੋਂ ਢਿਲੋਂ ਹਰ ਕੋਈ ਮਜ਼ਬੂਰ ਹੋ ਸਕਦੈ।
*****
ਗ਼ਜ਼ਲ
ਦੁਨੀਆਂ ਵਿੱਚ ਇਸ ਤਰਾਂ ਦਾ ਵੀ ਇੱਕ ਮਜ਼ਹਬ ਚਲਾਇਆ ਜਾਏ।
ਜਿਸ ਵਿੱਚ ਸਿਰਫ਼ ਇਨਸਾਨੀਅਤ ਦਾ ਹੀ ਪਾਠ ਪੜ•ਾਇਆ ਜਾਏ।
ਰੁੱਖ ਇੱਕ ਮੁਹੱਬਤ ਦਾ ਹਰ ਇੱਕ ਵਿਹੜੇ ਦੇ ਵਿੱਚ ਲਾਇਆ ਜਾਏ।
ਗਵਾਂਢੀ ਦੇ ਵਿਹੜੇ ਵਿੱਚ ਵੀ ਜਿਸ ਦਰੱਖਤ ਦਾ ਸਾਇਆ ਜਾਏ।
ਕੰਮ ਹੀ ਸਿਰਫ ਪੂਜਾ ਹੈ ਸਾਰੇ ਲੋਕਾਂ ਨੂੰ ਹੀ ਇਹ ਸਮਝਾਇਆ ਜਾਏ।
ਪਰ ਪੂਜਾ ਕੋਈ ਕੰਮ ਨਹੀਂ ਹੈ ਸਭ ਤਾਈਂ ਇਹ ਦਰਸਾਇਆ ਜਾਏ।
ਰਾਹ ਵਿੱਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਹੀ ਨੇ ਮੇਰੇ ਦੋਸਤੋ
ਵਿਹਲੜਾਂ ਦੇ ਨਾਮ ਜਪਣ ਜੰਜਾਲ ਤੋਂ ਖਹਿੜਾ ਛੁਡਾਇਆ ਜਾਏ।
ਮੰਦਰ ਮਸੀਤਾਂ ਝਗੜਿਆਂ ਵਿੱਚ ਡੁਲਦਾ ਹੈ ਇਨਸਾਨਾ ਦਾ ਖੂਨ
ਇਹਨਾ ਦੀ ਵਿਦਿਆਲਾ, ਔਸ਼ਧਆਲਿਆ ਹੀ ਬਣਾਇਆ ਜਾਏ।
ਵਿਹਲੜ ,ਪਰਜੀਵੀ ਛਕਦੇ ਜਾ ਸਵਾਦੀ ਪਕਵਾਨ ਨੇ ਹਰ ਰੋਜ
ਇਹਨਾ ਤਨਾ ਚੋਂ ਵੀ ਕਿਤੇ ਕਿਰਤ ਦਾ ਮੁੜ•ਕਾ ਬਹਾਇਆ ਜਾਏ।
ਝੂਠੇ ਪਰਲੋਕਾਂ ਅਤੇ ਨਰਕਾਂ ਦੇ ਮਨਾ ਚੋਂ ਕੱਢ ਕੇ ਸਾਰੇ ਹੀ ਡਰ
ਆਪਣਾ ਪੈਸਾ ਨਾ ਫਜ਼ੂਲ ਚੜ•ਾਵਿਆਂ ਵਿੱਚ ਚੜ•ਾਇਆ ਜਾਏ।
ਦੀਨ ਦੁਖੀ ਦੀ ਸਹਾਇਤਾ ਤੋਂ ਨਾ ਵੱਡਾ ਕੋਈ ਵੀ ਹੈ ਧਰਮ
ਰਾਹ ਜਾਂਦੇ ਕਿਸੇ ਰੋਂਦੇ ਹੋਏ ਬੱਚੇ ਨੂੰ ਹੀ ਰੋਜ ਹਸਾਇਆ ਜਾਏ।
ਰਾਹਾਂ ਚੋਂ ਕੰਡੇ ਚੁਗਣ ਦਾ ਦੇਕੇ ਬੱਚਿਆਂ ਨੂੰ ਉਪਦੇਸ਼ ਢਿੱਲੋਂ
ਇਹਨਾ ਬੱਚਿਆਂ ਤਾਂਈਂ ਪੂਰੇ ਮਹਾਂਮਾਨਵ ਬਣਾਇਆ ਜਾਏ।
ੰ
Converted
Monday, October 25, 2010
Subscribe to:
Post Comments (Atom)
No comments:
Post a Comment