ਕਾਸ਼ ਹੁੰਦਾ ਕੋਈ ਰੱਬ ਅਸਮਾਨ ਉਤੇ ਸਾਰੀ ਸ੍ਰਿਸਟੀ ਜਿਹੜਾ ਕੰਟਰੋਲ ਕਰਦਾ।
ਥਾਂ ਥਾਂ ਮੰਦਰ ਬਨਾਵਣ ਵਾਲਿਆਂ 'ਤੇ ਡੰਡਾ ਫੇਰਦਾ ਅਤੇ ਛਿਤਰੌਲ ਕਰਦਾ।
ਲਾਉਣ ਦਿੰਦਾ ਨਾ ਉੱੋਚੀ ਸਪੀਕਰਾਂ ਨੂੰ ਇਹਨਾਂ ਭਾਈਆਂ ਨੂੰ ਬੋਲ ਕੁਬੋਲ ਕਰਦਾ।
ਸੱਚੀਂ ਮੁੱਚੀਂ ਜੇ ਹੁੰਦਾ ਪਰਮਾਤਮਾ ਤਾਂ ਇੱਥੇ ਲੋਟੂ ਨਾ ਕੋਈ ਕਲੋਲ ਕਰਦਾ ।
ਂਂਂਂਂਂਂਂਂਂਂਂ
ਚੁੰਨੀ ਰੇਸ਼ਮੀ ਚ ਸੱਤ ਧਾਰੀਆਂ ਸੀ ਹਾਏ ,ਸਾਨੂੰ ਪਹਿਨਣ ਨਾ ਦਿੰਦੀਆ ਕਬੀਲਦਾਰੀਆਂ ਨੀ ਮਾਏ।
ਲੂਣ,ਤੇਲ ,ਲੱਕੜਾਂ ਦਾ ਝੋਰਾ ਰਹੇ ਹਰ ਵੇਲੇ ਸਾਡੀਆਂ ਤਾਂ ਇਹੀਓ ਖ਼ੁਦਮੁਖਤਿਆਰੀਆਂ ਨੀ ਮਾਏ।
ਰਾਜਨੇਤਾ, ਅਫਸਰ, ਪੁਰੋਹਿਤ ਸਾਨੂੰ ਲੁਟਦੇ ਨੇ ਰਹਿੰਦਾ ਸਾਡਾ ਖੂਨ ਚੂਸਿਆ ਵਪਾਰੀਆਂ ਨੀ ਮਾਏ।
ਪਿੰਡਾਂ ਵਿੱਚ ਭਾਵੇਂ ਸਾਡੇ ਗੱਡੇ ਭੇਡੇ ਚਲਦੇ ਨੇ ਬੱਸਾਂ ਵਾਲੇ ਸਾਨੂੰ ਕਹਿੰਦੇ ਨੇ ਸਵਾਰੀਆਂ ਨੀ ਮਾਏ।
ਂਂਂਂਂਂਂਂਂਂਂਕੁਰਸੀ ਹੈ ਸਿਆਸਤ ਦੀ ਬਹੁਤ ਕੁੱਤੀ ਮਗਰ ਕੁੱਤਿਆਂ ਦੀ ਇਹਦੇ ਹੇੜ• ਪਿਆਰੇ।
ਲੁੱਚੇ,ਭੜੂਏ ਅਤੇ ਬੇਈਮਾਨ ਸਾਰੇ ਇੱਕਠੇ ਫਿਰਨ ਹੋਕੇ ਪਾਈ ਮੇੜ• ਪਿਆਰੇ।
ਅਰੂਸਾ ਆਲਮਾ ਨਾਲ ਉਹ ਫਿਰਨ ਕੁਫ਼ਰੀ ਅਸੀਂ ਗੋਲੀਆਂ ਰਹੇ ਹਾਂ ਰੇੜ• ਪਿਆਰੇ।
ਲਾਹ ਕੇ ਅਸਾਂ ਦਾ ਕੁਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰੇ।
ਂਂਂਂਂਂਂਂਂਫੁੱਟਪਾਥ
ਸੋ ਜਾਤੇ ਹੈਂ ਫੁੱਟ ਪਾਥ ਪੇ ਅਖ਼ਬਾਰ ਵਿਛਾਕੇ ਮਜ਼ਦੂਰ ਕਭੀ ਨੀਂਦ ਕੀ ਗੋਲੀ ਨਹੀਂ ਖਾਤੇ।
ਮਾਲਕ
ਸਚੀਂ ਮੁਚੀਂ ਜੇ ਤੂੰ ਮਨੁੱਖ ਹੈਂ ਤਾਂ ਆਪਣੀ ਜ਼ਿੰਦਗੀ ਦਾ ਮਾਲਕ ਆਪ ਬਣਜਾ।
ਤੇਰੇ ਉੱਤੇ ਨੇ ਹੋਏ ਸਵਾਰ ਜਿਹੜੇ ਉਹਨਾਂ ਲਈ ਤੂੰ ਹੁਣ ਨਿਰਾ ਸਰਾਪ ਬਣਜਾ।
ਨਜ਼ਰ ਤੇਰੀ ਨਜ਼ਰੀਆ ਕਿਸੇ ਦਾ ਕਿਉਂ ਖ਼ੁਦ ਹੀ ਸੋਚਾਂ ਦੀ ਤੂੰ ਵਰਕਸ਼ਾਪ ਬਣਜਾ।
ਜਿਹੜੇ ਰਾਹਾਂ ਤੇ ਮਹਿਕ ਮੁੱਹਬਤ ਦੀ ਹੈ ਉਹਨਾ ਰਾਹਾਂ ਦੀ ਤੂੰ ਪਦਚਾਪ ਬਣਜਾ।
ਂਂਂਂਂਂਂ
ਤੇਰੀ ਕਿਰਤ ਪਰਜੀਵੀ ਜੋ ਲੁਟਦੇ ਨੇ ਉਹਨਾ ਵਾਸਤੇ ਤੂੰ ਤੇਈਆ ਤਾਪ ਬਣਜਾ।
ਰੱਬ, ਦੇਵਤੇ ਅਤੇ ਪੁਜਾਰੀਆਂ ਲਈ ਤੂੰ ਚੈਲਿੰਜ ਕਰ ਤੇ ਨਿਰਾ ਸੰਤਾਪ ਬਣਜਾ।
ਤੇਰੇ ਘਰ ਤੋਂ ਵੱਡਾ ਨਹੀਂ ਕੋਈ ਮੰਦਰ ਸੱਭ ਕੁੱਝ ਤੂੰ ਹੀ ਹੈਂ ਤੂੰ ਰੱਬ ਆਪ ਬਣਜਾ।
ਮਾਲੀ ਬਣਕੇ ਥਾਂ ਥਾ ਰੁੱਖ ਲਾ ਦੇ ਭੰਵਰੇ ਤਿਤਲੀਆਂ ਫੁੱਲਾਂ ਅਤੇ ਦਾ ਬਾਪ ਬਣਜਾ।
ਂਂਂਂਂਂਗਲਾਮ
ਤੇਰੀ ਸੋਚ ਤੇ ਕੋਈ ਸਵਾਰ ਹੋਇਐ ਤੂੰ ਆਜ਼ਾਦ ਹੈਂ ਕਿਵੇਂ ਗੁਲਾਮ ਬੰਦੇ।
ਤੇਰੀ ਸੁਬ•ਾ ਤੇ ਧੂਫ ਦਾ ਹੈ ਕਬਜਾ,ਘੇਰੀ ਆਰਤੀ ਨੇ ਤੇਰੀ ਹੈ ਸ਼ਾਮ ਬੰਦੇ।
ਕਮਾਈ ਕਰਕੇ ਦੇਵੇਂ ਤੂੰ ਵਿਹਲੜਾਂ ਨੂੰ ਠੇਕਾ ਤੇਰਾ ਉਹ ਪੀਂਦੇ ਜਾਮ ਬੰਦੇ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ ਤੈਨੂੰ ਕਹਿੰਦੇ ਨੇ ਬੁਰਾ ਹੈ ਕਾਮ ਬੰਦੇ।
ਂਂਂਂਂਂਂ
ਔਲਾਦ ਆਪਣੀ ਲਈ ਤੂੰ ਕਿਰਸ ਕਰਦਾ ਧਰਮਸਥਾਨ ਲਈ ਮਾਇਆ ਆਮ ਬੰਦੇ।
ਕੀਤੀ ਤੂੰ ਘਰ ਦੀ ਕਦੇ ਸਫਾਈ ਹੈ ਨਹੀਂ ਜਾਕੇ ਸੁੰਬਰਦਾ ਹੈਂ ਪੂਜਾ ਦੇ ਧਾਮ ਬੰਦੇ।
ਬਹੁਤ ਚਿਰ ਤੋਂ ਨਪੰਸਕ ਰਹੀ ਹੈ ਸੋਚ ਤੇਰੀ ਤੂੰ ਕਰਨਾ ਸਿਖ ਲੈ ਹੁਣ ਸੰਗਰਾਮ ਬੰਦੇ।
ਆਪਣੀ ਕਿਰਤ ਸੰਭਾਲਣੀ ਸਿਖ ਢਿੱਲੋਂ ਕਰਦੇ ਇਹਨਾਂ ਚੋਰਾਂ ਨੂੰ ਦੂਰੋਂ ਸਲਾਮ ਬੰਦੇ।ਂਂਂਂਂਂ
ਂਂਂਂਂਂਪੰਚਾਇਤ
ਜਿਸ ਪਿੰਡ ਦੀ ਹੋਵੇ ਪੰਚਾਇਤ ਮਾੜੀ ਉਥੇ ਫਿਰਨ ਆਵਾਰਾ ਕੁੱਤੀਆਂ ਨੀ।
ਉਹਨਾ ਕਿਸੇ ਦੇ ਫੈਸਲੇ ਕੀ ਕਰਨੇ ਜਿਹੜੇ ਆਪ ਲੜਦੇ ਫੜਕੇ ਜੁੱਤੀਆਂ ਨੀ।
ਨਾ ਆਪ ਖੇਡਦੇ ਤੇ ਖੇਡਣ ਦੇਂਵਦੇ ਨਾ ਢਾਹ ਜਾਂਵਦੇ ਚੰਦਰੇ ਘੁੱਤੀਆਂ ਨੀ।
ਲੁੱਟੇ ਉਹਨਾਂ ਦੇ ਸ਼ਹਿਰ ਭੰਬੋਰ ਜਾਂਦੇ ਰਹਿਣ ਸੱਸੀਆਂ ਜਿਹੜੀਆਂ ਸੁੱਤੀਆਂ ਨੀ।
ਂਂਂਂਂਂਂ
Sunday, October 10, 2010
Subscribe to:
Post Comments (Atom)
No comments:
Post a Comment