Wednesday, October 27, 2010

**** 27ਅਕਤੂਬਰ

**** 27ਅਕਤੂਬਰ
ਦੜ ਵੱਟ ਜ਼ਮਾਨਾ ਕੱਟ(ਕਾਵਿ ਵਿਅੰਗ)
ਦੜ ਵੱਟ ਕੇ ਜ਼ਮਾਨਾ ਕੱਟੀ ਜਾਂਦੇ ਲੋਕ ਸਾਰੇ
ਸੋਚਦੇ ਨੇ ਇੱਕ ਦਿਨ ਭਲੇ ਦਿਨ ਆਉਣਗੇ।
ਕਰੀ ਜਾਂਦੇ ਅਰਦਾਸ ਹੱਥ ਬੰਨ• ਕੇ ਉਤਾਂਹ ਨੂੰ
ਕਿ ਰੱਬ ਜੀ ਕੋਈ ਖੁਸ਼ੀਆਂ ਦਾ ਮੀਂਹ ਬਰਸਾਉਣਗੇ ।
ਚੈਨਲਾਂ ਤੇ ਡੇਰਿਆਂ ਚ ਕਥਾ ਕਰਦੇ ਨੇ ਬਾਬੇ
ਸੁਣਦੇ ਨੇ ਲੋਕ ਸੁਣਕੇ ਤੇ ਫਿਰ ਸੌਣਗੇ।
ਜਿਉਣ ਦਾ ਹੁਨਰ ਹੈ ਗਵਾਚ ਗਿਆ ਅੱਜਕੱਲ•
ਮਰੇ ਹੋਏ ਲੋਕ ਯਾਰੋ ਕਿਸ ਤਰਾਂ ਜਿਉਣਗੇ।
****
ਭਾਵੀ ਦਾ ਫ਼ਲਸਫ਼ਾ ਤੇ ਜਾਲ ਹੈ ਕਿਸਮਤਾਂ ਦਾ
ਕਰਮਾ ਦਾ ਫ਼ਲ ਕਹਿਕੇ ਲੋਕਾਂ ਨੂੰ ਡਰਾਉਣਗੇ।
ਕਰਕੇ ਚੜ•ਾਵਾ 'ਕੱਠਾ ਚੜ•ਦੇ ਜਹਾਜ ਬਾਬੇ
ਲੋਕਾਂ ਤਾਈਂ ਭਵਜਲ ਤਰਨਾ ਸਿਖਾਉਣਗੇ।
ਆਵਾਗਵਣ ਅਤੇ ਡਰ ਪਰਲੋਕ ਦੇ 'ਚ
ਲੋਕ ਇਹ ਜਨਮ ਵੀ ਵਿਅੱਰਥ ਹੀ ਗਵਾਉਣਗੇ।
ਹਰ ਵੇਲੇ ਸਾਧ ਦੀ ਬਸੰਤ 'ਤੇ ਦੀਵਾਲੀ ਹੋਊ
ਕਢਾ ਕੇ ਦੀਵਾਲਾ ਲੋਕ ਫਿਰ ਪਛਤਾਉਣਗੇ।
*****
ਉਸ ਲਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ
ਜਿਸ ਤਾਈਂ ਲਗਦੇ ਨਚਾਰ ਭੋਰਾ ਚੰਗੇ ਨਾ।
ਪਿੰਜਰੇ 'ਚ ਬੰਦ ਤੋਤਾ ਖ਼ੁਸ਼ ਹੁੰਦਾ ਚੂਰੀ ਖਾਕੇ
ਭੁੱਲ ਕੇ ਆਪਣੀ ਆਜ਼ਾਦੀ ਕਦੇ ਮੰਗੇ ਨਾ।
ਸਾਧ,ਨੇਤਾ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ
ਸਾਧ,ਨੇਤਾ ਕਾਹਦੇ ਜਿਹੜੇ ਲੈਣ ਪੁੱਠੇ ਪੰਗੇ ਨਾ।
ਇੱਕ ਵਾਰੀ ਜਿੱਤ ਕੇ ਜੋ ਬਣ ਗਿਆ ਚੇਅਰਮੈਨ
ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
***
ਸੜਦੇ ਨੇ ਸ਼ਹਿਰ ਜਦੋਂ ਹਸਦੀ ਹੈ 'ਦਿੱਲੀ' ਉਦੋਂ \
ਅਦਲੀ ਰਾਏ ਜੀ ਰਖਦੇ ਹਾਲਾਤ ਚੰਗੇ ਨਾ।
ਪੰਡਿਤ ਤੇ ਮੁੱਲਾਂ, ਭਾਈ ਰਹਿੰਦੇ ਨੇ ਉਦਾਸ ਉਦੋਂ
ਮਜ਼ਹਬ ਦੇ ਨਾਂ 'ਤੇ ਜਦੋਂ ਹੋਣ ਕਿਤੇ ਦੰਗੇ ਨਾ।
ਹਾਕਮਾਂ ਨੇ ਸੋਚ ਖੁੰਢੀ ਕਰਤੀ ਲੋਕਾਂ ਦੀ ਏਦਾਂ
ਹੁਣ ਇੱਥੇ ਆਪਣਾ ਕੋਈ ਵੀ ਹੱਕ ਮੰਗੇ ਨਾ।
ਦੋਸਤੀਆਂ ਉੱਤੇ ਪੈ ਗਈ ਸਵਾਰਥਾਂ ਦੀ ਧੂੜ ਢਿੱਲੋਂ
ਮਿੱਤਰਾਂ ਦੀ ਖੰਗ 'ਚ ਕੋਈ ਵੀ ਹੁਣ ਖੰਗੇ ਨਾ।
****
ਜ਼ਮਾਨਾ ਬੜੀ ਗੌਰ ਸੇ ਸੁਨ ਰਹਾ ਥਾ
ਤਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ।
**ਮੁਹੱਬਤ ,ਹਿਜ਼ਰ ,ਨਫ਼ਰਤ ਮਿਲ ਚੁਕੀ ਹੈ
ਮੈਂ ਤਕਰੀਬਨ ਮੁਕੰਮਲ ਹੋ ਚੁਕਾ ਹੂੰ।
*
ਕਬਰੋਂ ਮੇ ਨਹੀਂ ਹਮੇ ਕਿਤਾਬੋਂ ਮੇ ਉਤਾਰ ਦੋ
ਹਮ ਲੋਗ ਮੁਹੱਬਤ ਕੀ ਕਹਾਨੀ ਮੇ ਮਰੇ ਹੈਂ।
*ਮੁਸ਼ਕਿਲ ਥੀ ਕੁਛ ਤੋ ਇਸ਼ਕ ਕੀ ਬਾਜ਼ੀ
ਔਰ ਕੁਛ ਜੀਤਨੇ ਕੇ ਖ਼ੌਫ਼ ਸੇ ਹਾਰੇ ਚਲੇ ਗਏ।
* ਕੁਛ ਤੋ ਹੋਤੇ ਹੈਂ ਮੁਹੱਬਤ ਮੇ ਜਨੂੰ ਕੇ ਆਸਾਰ
ਔਰ ਕੁਛ ਲੋਗ ਭੀ ਦੀਵਾਨਾ ਬਨਾ ਦੇਤੇ ਹੈਂ।
****
ਗ਼ਜ਼ਲ਼
ਹੁਣ ਸਮੁੰਦਰੋਂ ਡੂੰਘੇ ਰਹੇ ਨਾ ਇਹ ਸਾਡੇ ਦਿਲ ਦਰਿਆ।
ਅੱਜ ਵਿਗਿਆਨ ਇਹਨਾਂ ਦੇ ਸਾਰੇ ਭੇਤ ਹੈ ਜਾਣ ਗਿਆ।
*ਕਿਉਂ ਉਦਾਸੀ ਹੁੰਦੀ ਹੈ , ਅਤੇ ਖੁਸ਼ੀ ਹੁੰਦੀ ਹੈ ਕਿਉਂ?
ਮਨ ਦੇ ਕੁਝ ਰਸਾਇਣਕ ਰਸ ਰਿਸਣ ਦੀ ਬੱਸ ਕਿਰਿਆ।
ਮਨਾ ਦੇ ਰੋਗੀ ਚੇਲਿਆਂ ਤਾਈਂ ਕਹਿਣ ਸਿਆਣੇ ਪਏ
ਮੈਂ ਅਜਿਹੇ ਕਥਿਤ ਸਿਆਣੇ ਤਾਈਂ ਆਖਾਂ ਸਿਰਫਿਰਿਆ।
ਜੰਮਣ ਸਾਰ ਹੀ Àਸਤੋਂ ਕਰਦੇ ਹਾਂ ਆਸ ਕਮਾਈੋਆਂ ਦੀ
ਅੱਜ ਕੱਲ• ਮਾਪੇ ਬੱਚਿਆਂ ਤਾਈਂ ਨੇ ਰਹੇ ਮਸ਼ੀਨ ਬਣਾ।
ਵਿਦਿਆ ਮੰਦਰ ਸਭ ਕਾਰਖਾਨਿਆਂ ਵਿੱਚ ਬਦਲ ਗਏ
ਹੁਣ ਇਥੋਂ ਨਿਕਲੇ ਇੰਜਨੀਅਰ ,ਡਾਕਟਰ ਦਾ ਪੁਰਜਾ।
ਜਿਹੜੀ ਸਿਖਿਆ ਸਾਨੂੰ ਸਿਰਫ ਮਨੁੱਖ ਬਣਾਉਂਦੀ ਸੀ
ਮੁੱਦਤ ਹੋ ਗਈ ਉਹ ਸਿਖਿਆ ਤਾਂ ਆਏ ਹਾਂ ਅਸੀਂ ਗਵਾ।
ਹੁਣ ਕੋਈ ਭਗਤ ਪੂਰਨ ਸਿੰਘ ਨਾ ਭਗਤ ੰਿਸੰਘ ਬਣਦਾ
ਪੌਂਡ ,ਡਾਲਰਾਂ ਦੀ ਪਨੀਰੀ ਇੱਥੇ ਰਹੇ ਨੇ ਸਭ ਲੋਕ ਲਗਾ।
ਬੋਨਾਸਾਈ ਦਰੱਖਤ ਜੋ ਲਾਏ ਅਸੀਂ ਗ਼ਮਲਿਆਂ ਵਿੱਚ ਨੇ
ਇਹ ਚਿਨਾਰ ਦੇ ਬਿਰਖ਼ ਬਨਣਗੇ ਦੱਸ ਢਿੱਲੋ ਕਿਵੇਂ ਭਲਾ।




**** 27ਅਕਤੂਬਰr
ਦੜ ਵੱਟ ਜ਼ਮਾਨਾ ਕੱਟ(ਕਾਵਿ ਵਿਅੰਗ)
ਦੜ ਵੱਟ ਕੇ ਜ਼ਮਾਨਾ ਕੱਟੀ ਜਾਂਦੇ ਲੋਕ ਸਾਰੇ
ਸੋਚਦੇ ਨੇ ਇੱਕ ਦਿਨ ਭਲੇ ਦਿਨ ਆਉਣਗੇ।
ਕਰੀ ਜਾਂਦੇ ਅਰਦਾਸ ਹੱਥ ਬੰਨ• ਕੇ ਉਤਾਂਹ ਨੂੰ
ਕਿ ਰੱਬ ਜੀ ਕੋਈ ਖੁਸ਼ੀਆਂ ਦਾ ਮੀਂਹ ਬਰਸਾਉਣਗੇ ।
ਚੈਨਲਾਂ ਤੇ ਡੇਰਿਆਂ ਚ ਕਥਾ ਕਰਦੇ ਨੇ ਬਾਬੇ
ਸੁਣਦੇ ਨੇ ਲੋਕ ਸੁਣਕੇ ਤੇ ਫਿਰ ਸੌਣਗੇ।
ਜਿਉਣ ਦਾ ਹੁਨਰ ਹੈ ਗਵਾਚ ਗਿਆ ਅੱਜਕੱਲ•
ਮਰੇ ਹੋਏ ਲੋਕ ਯਾਰੋ ਕਿਸ ਤਰਾਂ ਜਿਉਣਗੇ।
****
ਭਾਵੀ ਦਾ ਫ਼ਲਸਫ਼ਾ ਤੇ ਜਾਲ ਹੈ ਕਿਸਮਤਾਂ ਦਾ
ਕਰਮਾ ਦਾ ਫ਼ਲ ਕਹਿਕੇ ਲੋਕਾਂ ਨੂੰ ਡਰਾਉਣਗੇ।
ਕਰਕੇ ਚੜ•ਾਵਾ 'ਕੱਠਾ ਚੜ•ਦੇ ਜਹਾਜ ਬਾਬੇ
ਲੋਕਾਂ ਤਾਈਂ ਭਵਜਲ ਤਰਨਾ ਸਿਖਾਉਣਗੇ।
ਆਵਾਗਵਣ ਅਤੇ ਡਰ ਪਰਲੋਕ ਦੇ 'ਚ
ਲੋਕ ਇਹ ਜਨਮ ਵੀ ਵਿਅੱਰਥ ਹੀ ਗਵਾਉਣਗੇ।
ਹਰ ਵੇਲੇ ਸਾਧ ਦੀ ਬਸੰਤ 'ਤੇ ਦੀਵਾਲੀ ਹੋਊ
ਕਢਾ ਕੇ ਦੀਵਾਲਾ ਲੋਕ ਫਿਰ ਪਛਤਾਉਣਗੇ।
*****
ਉਸ ਲਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ
ਜਿਸ ਤਾਈਂ ਲਗਦੇ ਨਚਾਰ ਭੋਰਾ ਚੰਗੇ ਨਾ।
ਪਿੰਜਰੇ 'ਚ ਬੰਦ ਤੋਤਾ ਖ਼ੁਸ਼ ਹੁੰਦਾ ਚੂਰੀ ਖਾਕੇ
ਭੁੱਲ ਕੇ ਆਪਣੀ ਆਜ਼ਾਦੀ ਕਦੇ ਮੰਗੇ ਨਾ।
ਸਾਧ,ਨੇਤਾ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ
ਸਾਧ,ਨੇਤਾ ਕਾਹਦੇ ਜਿਹੜੇ ਲੈਣ ਪੁੱਠੇ ਪੰਗੇ ਨਾ।
ਇੱਕ ਵਾਰੀ ਜਿੱਤ ਕੇ ਜੋ ਬਣ ਗਿਆ ਚੇਅਰਮੈਨ
ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
***
ਸੜਦੇ ਨੇ ਸ਼ਹਿਰ ਜਦੋਂ ਹਸਦੀ ਹੈ 'ਦਿੱਲੀ' ਉਦੋਂ \
ਅਦਲੀ ਰਾਏ ਜੀ ਰਖਦੇ ਹਾਲਾਤ ਚੰਗੇ ਨਾ।
ਪੰਡਿਤ ਤੇ ਮੁੱਲਾਂ, ਭਾਈ ਰਹਿੰਦੇ ਨੇ ਉਦਾਸ ਉਦੋਂ
ਮਜ਼ਹਬ ਦੇ ਨਾਂ 'ਤੇ ਜਦੋਂ ਹੋਣ ਕਿਤੇ ਦੰਗੇ ਨਾ।
ਹਾਕਮਾਂ ਨੇ ਸੋਚ ਖੁੰਢੀ ਕਰਤੀ ਲੋਕਾਂ ਦੀ ਏਦਾਂ
ਹੁਣ ਇੱਥੇ ਆਪਣਾ ਕੋਈ ਵੀ ਹੱਕ ਮੰਗੇ ਨਾ।
ਦੋਸਤੀਆਂ ਉੱਤੇ ਪੈ ਗਈ ਸਵਾਰਥਾਂ ਦੀ ਧੂੜ ਢਿੱਲੋਂ
ਮਿੱਤਰਾਂ ਦੀ ਖੰਗ 'ਚ ਕੋਈ ਵੀ ਹੁਣ ਖੰਗੇ ਨਾ।
****
ਜ਼ਮਾਨਾ ਬੜੀ ਗੌਰ ਸੇ ਸੁਨ ਰਹਾ ਥਾ
ਤਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ।
**ਮੁਹੱਬਤ ,ਹਿਜ਼ਰ ,ਨਫ਼ਰਤ ਮਿਲ ਚੁਕੀ ਹੈ
ਮੈਂ ਤਕਰੀਬਨ ਮੁਕੰਮਲ ਹੋ ਚੁਕਾ ਹੂੰ।
*
ਕਬਰੋਂ ਮੇ ਨਹੀਂ ਹਮੇ ਕਿਤਾਬੋਂ ਮੇ ਉਤਾਰ ਦੋ
ਹਮ ਲੋਗ ਮੁਹੱਬਤ ਕੀ ਕਹਾਨੀ ਮੇ ਮਰੇ ਹੈਂ।
*ਮੁਸ਼ਕਿਲ ਥੀ ਕੁਛ ਤੋ ਇਸ਼ਕ ਕੀ ਬਾਜ਼ੀ
ਔਰ ਕੁਛ ਜੀਤਨੇ ਕੇ ਖ਼ੌਫ਼ ਸੇ ਹਾਰੇ ਚਲੇ ਗਏ।
* ਕੁਛ ਤੋ ਹੋਤੇ ਹੈਂ ਮੁਹੱਬਤ ਮੇ ਜਨੂੰ ਕੇ ਆਸਾਰ
ਔਰ ਕੁਛ ਲੋਗ ਭੀ ਦੀਵਾਨਾ ਬਨਾ ਦੇਤੇ ਹੈਂ।
****
ਗ਼ਜ਼ਲ਼
ਹੁਣ ਸਮੁੰਦਰੋਂ ਡੂੰਘੇ ਰਹੇ ਨਾ ਇਹ ਸਾਡੇ ਦਿਲ ਦਰਿਆ।
ਅੱਜ ਵਿਗਿਆਨ ਇਹਨਾਂ ਦੇ ਸਾਰੇ ਭੇਤ ਹੈ ਜਾਣ ਗਿਆ।
*ਕਿਉਂ ਉਦਾਸੀ ਹੁੰਦੀ ਹੈ , ਅਤੇ ਖੁਸ਼ੀ ਹੁੰਦੀ ਹੈ ਕਿਉਂ?
ਮਨ ਦੇ ਕੁਝ ਰਸਾਇਣਕ ਰਸ ਰਿਸਣ ਦੀ ਬੱਸ ਕਿਰਿਆ।
ਮਨਾ ਦੇ ਰੋਗੀ ਚੇਲਿਆਂ ਤਾਈਂ ਕਹਿਣ ਸਿਆਣੇ ਪਏ
ਮੈਂ ਅਜਿਹੇ ਕਥਿਤ ਸਿਆਣੇ ਤਾਈਂ ਆਖਾਂ ਸਿਰਫਿਰਿਆ।
ਜੰਮਣ ਸਾਰ ਹੀ Àਸਤੋਂ ਕਰਦੇ ਹਾਂ ਆਸ ਕਮਾਈੋਆਂ ਦੀ
ਅੱਜ ਕੱਲ• ਮਾਪੇ ਬੱਚਿਆਂ ਤਾਈਂ ਨੇ ਰਹੇ ਮਸ਼ੀਨ ਬਣਾ।
ਵਿਦਿਆ ਮੰਦਰ ਸਭ ਕਾਰਖਾਨਿਆਂ ਵਿੱਚ ਬਦਲ ਗਏ
ਹੁਣ ਇਥੋਂ ਨਿਕਲੇ ਇੰਜਨੀਅਰ ,ਡਾਕਟਰ ਦਾ ਪੁਰਜਾ।
ਜਿਹੜੀ ਸਿਖਿਆ ਸਾਨੂੰ ਸਿਰਫ ਮਨੁੱਖ ਬਣਾਉਂਦੀ ਸੀ
ਮੁੱਦਤ ਹੋ ਗਈ ਉਹ ਸਿਖਿਆ ਤਾਂ ਆਏ ਹਾਂ ਅਸੀਂ ਗਵਾ।
ਹੁਣ ਕੋਈ ਭਗਤ ਪੂਰਨ ਸਿੰਘ ਨਾ ਭਗਤ ੰਿਸੰਘ ਬਣਦਾ
ਪੌਂਡ ,ਡਾਲਰਾਂ ਦੀ ਪਨੀਰੀ ਇੱਥੇ ਰਹੇ ਨੇ ਸਭ ਲੋਕ ਲਗਾ।
ਬੋਨਾਸਾਈ ਦਰੱਖਤ ਜੋ ਲਾਏ ਅਸੀਂ ਗ਼ਮਲਿਆਂ ਵਿੱਚ ਨੇ
ਇਹ ਚਿਨਾਰ ਦੇ ਬਿਰਖ਼ ਬਨਣਗੇ ਦੱਸ ਢਿੱਲੋ ਕਿਵੇਂ ਭਲਾ।


















Converted from

No comments:

Post a Comment