ਸ਼ੇਅਰ
ਇੱਕ ਅੱਛਾ ਦੋਸਤ ਅਤੇ ਸੱਚਾ ਪਿਆਰ ਜੇ ਸੌ ਵਾਰ ਵੀ ਰੁੱਸ ਜਾਵੇ ਤਾਂ ਵਾਰ ਵਾਰ ਉਸ ਨੂੰ ਮਨਾ ਲਵੋ, ਕਿਉਂਕਿ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਮਰਜ਼ੀ ਵਾਰ ਟੁੱਟ ਜਾਵੇ, ਉਸ ਨੂੰ ਪਿਰੋਨਾ ਹੀ ਪੈਂਦਾ ਹੈ।
ਅਸੀਂ ਰੋਦੀਆਂ ਹੋਈਆਂ ਅੱਖਾਂ ਨੂੰ ਹਸਾਇਆ ਹੈ ਸਦਾ ਇਸ ਤੋਂ ਜ਼ਿਆਦਾ ਇਬਾਦਤ ਨਹੀਂ ਹੋਵੇਗੀ ਅਸਾਂ ਤੋਂ।
ਟੁੱਟ ਕੇ ਰਿਸ਼ਤਾ ਅਸਾਡਾ ਹੋਰ ਬਿਹਤਰ ਹੋ ਗਿਆ। ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਿਰ ਹੋ ਗਿਆ।
ਚਿਹਰੇ ਦੀ ਮੁਸਕਰਾਹਟ 'ਚ ਹਰ ਗਮ ਨੂੰ ਛੁਪਾਓ, ਬਹੁਤ ਕੁਝ ਬੋਲੋ, ਪਰ ਕੁਝ ਨਾ ਬਤਾਓ। ਖੁਦ ਨਾ ਰੁੱਸੋ ਕਦੇ ਪਰ ਸਭ ਨੂੰ ਮਨਾਓ। ਇਹੀ ਰਾਜ਼ ਹੈ ਜ਼ਿੰਦਗੀ ਦਾ, ਬੱਸ ਜਿਉਂਦੇ ਚੱਲੇ ਜਾਓ।
ਫੁੱਲ ਨਾਲ ਲਿਪਟੀ ਹੋਈ ਤਿਤਲੀ ਨੂੰ ਡੇਗੋ ਤਾਂ ਜਾਣੀਏ ਐਂ ਹਵਾਓ, ਤੁਸੀਂ ਬਹੁਤ ਰੁੱਖਾਂ ਨੂੰ ਡੇਗਿਆਂ ਹੋਵੇਗਾ।
ਤੁਸੀਂ ਵੀ ਕੀ ਪੁੱਛਦੇ ਹੋ ਰਾਹ ਜ਼ਿੰਦਗੀ ਦਾ ਦੋਸਤੋ, ਬੱਸ ਉਧਰ ਨਾ ਜਾਓ ਜਿਧਰ ਜਾਂਦੀ ਲੋਕਾਂ ਦੀ ਭੀੜ ਹੈ।
ਦੋਸਤਾਂ ਨੂੰ ਫੁੱਲ ਵਾਂਗ ਨਾ ਦੇਖੋ, ਕਿਉਂਕਿ ਫੁੱਲ ਕੁਝ ਘੰਟਿਆਂ 'ਚ ਮਰ ਜਾਂਦੇ ਹਨ। ਦੋਸਤਾਂ ਨੂੰ ਦਰਿਆ ਵਾਂਗ ਦੇਖੋ ਕਿਉਂਕਿ ਦਰਿਆ ਹਮੇਸ਼ਾ ਵਹਿੰਦੇ ਹਨ।
ਸੱਚ ਕਦੇ ਵਧੇ ਨਾ ਘਟੇ, ਝੂਠ ਦੀ ਪਰ ਕੋਈ ਹੱਦ ਹੀ ਨਹੀਂ।
ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ? ਬੋਲਕੇ ਯਾਦ ਨਹੀਂ ਰੱਖਣਾ ਪੈਂਦਾ।
Converted from Satluj to Unicode
Friday, October 15, 2010
Subscribe to:
Post Comments (Atom)
No comments:
Post a Comment