Sunday, April 1, 2012

1-4-12 kave band

1-4-12
ਕੌਣ ਘੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿਚ ਸੁਣਦੀ ਦੇਰ ਤੋਂ ਹੈ ਪਦ ਚਾਪ ਮੈਨੂੰ।
ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ ਭੁਲਦਾ ਉਹਨਾ ਦਾ ਨਹੀਂ ਸਰਾਪ ਮੈਨੂੰੇ।
ਸਾਡੀ ਜ਼ਿੰਦਗੀ ਦਾ ਆਖਿਰ ਕੀ ਮਕਸਦ ਇਹੀਓ ਸੁਝਦਾ ਨਹੀਂ ਹੈ ਆਪ ਮੈਨੂੰ।
ਸੱਚ ਬੋਲਾਂ ਤਾਂ ਭਾਂਬੜ ਹੈ ਮੱਚ ਪੈਂਦਾ ਜੇ ਝੂਠ ਬੋਲਾਂ ਤਾਂ ਲਗਦਾ ਹੈ ਪਾਪ ਮੈਨੂੰ।
---\
ਪੜਿ•ਆ ਪੁੱਤ ਪਟਵਾਰੀ ਦਾ ਹੈ ਦੇਖ ਕਿਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਮਿਹਨਤਕਸ਼ਾਂ ਦੀ ਭੂਰੀ 'ਤੇ 'ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
---
ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।
ਇਸੇ ਤਾਈਂ ਨੇ ਪਰਮ ਅਨੰਦ ਕਹਿੰਦੇ ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।
ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ ਤੇ ਗੁਆਉਣ ਦਾ ਅੱਡ ਸੁਆਦ ਬੀਬਾ।
ਕੰਠ ਬਾਣੀਆਂ ਕਰਨ ਦਾ ਕੀ ਫਾਇਦਾ ਪਾਠ ਮਾਨਵਤਾ ਦਾ ਨਹੀਂ ਯਾਦ ਬੀਬਾ।
=--
ਅਸੀਂ ਕੀ ਹੈ ਮੁਸੀਬਤਾਂ ਤੋਂ ਡਰਨਾ ਸਾਡੇ ਤਾਂ ਸਿਰਾਂ ਤੋਂ ਲੰਘ ਜਹਾਜ ਜਾਂਦੇ।
ਹਾਲ ਪੁਛਦੇ ਨੇ ਯਾਰ ਦਿਲਲੱਗੀ ਦੇ ਲਈ ਤੁਰੇ ਜਾਂਦੇ ਹੀ ਦੇ ਆਵਾਜ ਜਾਂਦੇ।
ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ ਖੁਦ ਲਈ ਅਤੇ ਦੇਈ ਨੇ ਦਾਜ ਜਾਂਦੇ।
ਰਿਸ਼ਤੇ ਨਾਤੇ ਨੇ ਤਿੜਕ ਗਏ ਹੁਣ ਲੋਕੀਂ ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।
--
ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।
ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ ਜਾਰੀ ਉਸ ਤਰਾਂ ਹੈ ਸਿਲਸਿਲਾ ਰਹਿੰਦਾ।
ਇਹ ਦੁਨੀਆਂ ਮਾਣਦੇ ਸਦਾ ਸਿਰਲੱਥ ਯੋਧੇ ਤੇ ਐਂਵੇਂ ਝੂਰਦਾ ਹੈ ਕਮਦਿਲਾ ਰਹਿੰਦਾ।
ਨਿਰਾਸ਼ ਅਤੇ ਦਰਿਦਰੀ ਜਿਹੇ ਬੰਦਿਆਂ ਨੂੰ ਸਦਾ ਦੁਨੀਆਂ ਉਤੇ ਹੈ ਗਿਲਾ ਰਹਿੰਦਾ।
---
ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਇਹ ਹੈ ਕਸ਼- ਮਕਸ਼ਾਂ ਦੀ ਭੀੜ ਬੇਲੀ।
ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ।
ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾਂ ਦੇ ਹੱਡੀ ਨਾ ਰੀੜ• ਬੇਲੀ।
ਹੁੰਦਾ ਕਾਹਦਾ ਉਹ ਬੰਦਾ ਜਿਉਣ ਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ।
-
ਬੰਦੇ ਤਾਈਂ ਬੇਮੌਤ ਨੇ ਮਾਰ ਦਿੰਦੇ ਇਹ ਦੁਨੀਆਂ ਵਾਲੇ ਨੇ ਬੜੇ ਕਠੋਰ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਪਿਆਰੇ ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰੇ।
ਤੂੰ ਅੱਖਾਂ ਖੋਹਲ ਕੇ ਦੇਖ ਫਿਰ ਪਤਾ ਲੱਗੂ ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
---




Converted from

No comments:

Post a Comment