Thursday, April 19, 2012

ਕਵੀ- ਓ- ਵਾਚ 19-4- 12

ਕਵੀ- ਓ- ਵਾਚ 19-4- 12 ਤਿੰਨ ਸ਼ਬਦ ਹੀ ਬੰਦੇ ਦੇ ਦਸ ਦਿੰਦੇ ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ। ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ ਸੁੰਦਰ ਕਵਿਤਾ ਦਾ ਜਿਵੇਂ ਨਾਪ ਸਖੀਏ। ਆਮ ਵਾਰਤਕ ਜਿਹੇ ਵੀ ਨਾ ਹੁੰਦੇ ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ। -- ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। =--- ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਭਾਣਾ ਮੰਨਣ ਦਾ ਸੁਣ ਉਪਦੇਸ਼ ਲੋਕੀਂ ਬਿਨਾ ਆਈ ਤੋਂ ਇਥੇ ਨੇ ਮਰੀ ਜਾਂਦੇ। ਕਹਿਣ ਹੋਰ ਤੇ ਕਰਨ ਕੁਝ ਹੋਰ ਬਾਬੇ ਖਿਚੀ ਖੇਸ ਜਾਂਦੇ ਨੇ ਲਈ ਦਰੀ ਜਾਂਦੇ । ਹੈ ਕੇਹਾ ਵਕਤ! ਸ਼ਤੀਰ ਨੇ ਡੁੱਬ ਚੱਲੇ ਇਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ। --- ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਅਗਲਾ ਜਨਮ ਬਹਿਸ਼ਤ ਦੇ ਲਾਲਚ ਵਿਚ ਕਿਰਤੀ ਕਾਮੇ ਸਦਾ ਅਸੀਂ ਗਏ ਠੱਗੇ। ਸਾਥੋਂ ਦਸਵੇਂ ਦਸੌਂਦ ਦੀ ਮੰਗ ਕਰਨ ਬਾਬੇ ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ। ਭਾਈ ਬਦਲ ਕੇ ਪਾਉਂਦੇ ਨਿੱਤ ਬੋਸਕੀਆਂ ਪਾਟੇ ਸਿੱਖਾਂ ਦੇ ਗਲਾਂ ਵਿਚ ਹੈਨ ਝੱਗੇ। ---- ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਝੂਠ ਬੋਲਦੇ ਨੇ ਸਦਾ ਕਮਜੋਰ ਬੰਦੇ ਨਿੱਕੀ ਉਹਨਾਂ ਦੀ ਹੁੰਦੀ ਪਰਵਾਜ਼ ਅਕਸਰ। ਉਚੇ ਕਪਟ ਨਗਾਰੇ ਦੇ ਇਸ ਸ਼ੋਰ ਅੰਦਰ ਸੁਣਦੀ ਤੂਤੀ ਦੀ ਨਹੀਂ ਅਵਾਜ਼ ਅਕਸਰ। ਸਾਧ,ਚੇਲੇ ਜੋ ਖ਼ੁਦ ਨੇ ਮਨੋਰੋਗੀ ਇਥੇ ਕਰਦੇ ਲੋਕਾਂ ਦਾ ਫਿਰਨ ਇਲਾਜ ਅਕਸਰ। =-- ਕੁਰਸੀ ਦਾ ਹੈ ਇਥੇ ਅਨਾਰ ਇਕੋ ਪਰ ਸੌ ਹੋ ਗਿਆ ਦੇਖੋ ਬੀਮਾਰ ਹੈ ਜੀ। Êਪੜ• ਲਿਖ ਕੇ ਅਸੀਂ ਬੇਕਾਰ ਫਿਰਦੇ ਅਨਪੜ• ਨੇਤਾ ਬਣਾਂਵਦੇ ਕਾਰ ਹੈ ਜੀ। Êਪੰਡਿਤ ,ਮੌਲਵੀ ,ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਹੈ ਜੀ। ਛੇ ਦਿਨ ਠੱਗੀਆਂ ਮਾਰ ਕੇ ਆਖਦੇ ਫਿਰ ਵਾਹਿਗੁਰੂ ਤੇਰਾ ਸ਼ੁਕਰਵਾਰ ਹੈ ਜੀ। ---- ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹੋ ਲਾਅ ਦਾ ਜੀ। ਇਥੇ ਰਿਹਾ ਕਿਸੇ ਦਾ ਹੁਣ ਸਟੈਂਡ ਕੋÂਂੀ ਨਾ ਸਾਰੇ ਹੀ ਦੇਖਦੇ ਰੁਖ ਹਵਾ ਦਾ ਜੀ। ਫਲ ,ਸਬਜ਼ੀਆਂ ਤਾਈਂ ਹੈ ਅੱਗ ਲੱਗੀ ਗਾਲਾਂ ਬਣ ਗਈਆਂ ਰੰਗ ਖ਼ੁਦਾ ਦਾ ਜੀ। ਵਾਰਸ ਸ਼ਾਹ ਦਿਖਾ ਕੇ ਜੀ ਜੱਗ ਤਾਈਂ ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ। -- ਸੀਨਾ ਤਪਦਾ ਜੇਠ ਦੀ ਅੱਗ ਵਾਂਗੂ ਆਉਂਦਾ ਪਿਆ ਹੈ ਸਾਉਣ ਪਰਦੇਸੀਆ। ਸਾਨੂੰ ਦੇਖ ਕੇ ਰੋਂਦੀ ਹੈ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ। ਸਾਡੇ ਘੱਗਰੇ ਹੀ ਹੋ ਨੇ ਗਏ ਬੋਦੇ ਹੁਣ ਕਿਥੋਂ ਭਿੱਜੂਗੀ ਲੌਣ ਪਰਦੇਸੀਆ ਵੇ। ਸੀਤਾ ਹਰਣ ਹੁੰਦਾ ਰੋਜ ਜ਼ਿੰਦਗੀ ਦਾ ਥਾਂ ਪਰ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ। --- ਕੋਰੇ ਕੋਰੇ ਕੁੱਜੇ ਦਾ ਠੰਡਾ ਠਾਰ ਪਾਣੀ ਇਹ ਸਾਡੇ ਗਲੇ ਅਟਕਦਾ ਜਾਂਵਦਾ ਈ। ਵਰਜੋ ਵਰਜੋ ਵੇ ਲੋਕੋ ਹਾਕਿਮ ਆਪਣੇ ਨੂੰ ਇਹ ਕੀਮਤਾਂ ਰੋਜ ਵਧਾਂਵਦਾ Âਂੀ। ਲਹੂ ਸਾਡੇ 'ਚੋਂ ਕਰਕੇ ਕਸ਼ੀਦ ਖੁਸ਼ੀਆਂ ਇਹ ਤਾਂ ਆਪਣੇ ਮਹਿਲ ਸਜਾਂਵਦਾ ਈ। ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ। -- ਹੱਥੀਂ ਆਪ ਬਣਾ ਕੇ ਮੂਰਤੀ ਤੂੰ ਬੰਦੇ ਫਿਰ ਉਸਦੇ ਕੋਲੋਂ ਹੀ ਡਰੀ ਜਾਵੇਂ। ਭੁੱਲ ਕੇ ਜਿਉਂਦੇ ਇਨਸਾਨ ,ਬੇਜਾਨ ਅੱਗੇ ਬਾਟੇ ਦੁੱਧ ਦੇ ਭਰ ਕੇ ਧਰੀ ਜਾਵੇਂ। ਤਪਸ਼ ਕੋਲ ਹੈ ਤੇਰੇ ਲੱਖਾਂ ਸੂਰਜਾਂ ਦੀ ਫਿਰ ਦੇਖ ਜੁਗਨੂੰ ਕਾਸਤੋਂ ਮਰੀ ਜਾਵੇਂ। ਗਿਆ ਮੰਗਲ 'ਤੇ ਪਹੁੰਚ ਵਿਗਆਨ ਤੇਰਾ ਹਰ ਹਰ ਤੋਂ ਕਾਸਤੋਂ ਹਰੀ ਜਾਵੇਂ।

No comments:

Post a Comment