ਕਵੀ- ਓ- ਵਾਚ = 10-4-12
ਗੱਲਾਂ ਜਦੋਂ ਪੁਰਾਣੀਆਂ ਲਿਖਣ ਲੱਗੇ ਨਵੀਆਂ ਹੋਰ ਬਥੇਰੀਆਂ ਅਹੁੜੀਆਂ ਫਿਰ।
ਯਾਦਾਂ ਤੇਰੀਆਂ ਮਹਿਕਾਂ ਵੰਡਦੀਆਂ ਸਨ ਅੱਜ ਕਾਸਤੋਂ ਲਗਦੀਆਂ ਕੌੜੀਆਂ ਫਿਰ।
ਕਿੰਨੀ ਵਾਰੀ ਹਾਂ ਭਾਵੇਂ ਤਬਾਹ ਹੋਏ ਮੁੜ ਮੁੜ ਬੱਦਲਾਂ ਨੂੰ ਲਾਈਏ ਪੌੜੀਆਂ ਫਿਰ।
ਜਦੋਂ ਚੁਕਿਆ ਸਿਰ ਫੇਰ ਸਵਾਰਥਾਂ ਨੇ ਸੋਚਾਂ ਉਪਜੀਆਂ ਦਿਲ ਵਿਚ ਸੌੜੀਆਂ ਫਿਰ।
ਅੱਧੀ ਰਾਤ ਨੂੰ ਜਦ ਕੋਚਰੀ ਫੇਰ ਬੋਲੀ ਤਾਂ ਪੰਛੀ ਤੜਫਦੈ ,ਘਤਦੈ ਬਹੁੜੀਆਂ ਫਿਰ।
---
ਤੇਰੇ ਘਰ ਤਕ ਵੀ ਆ ਜਾਏਗਾ ਇਹ ,ਇਹ ਨਾ ਸਮਝ ਕਿ ਭਾਂਬੜ ਦੂਰ ਮੱਚਦੈ।
ਬਲਦੇ ਸਮੇਂ ਤਾਈਂ ਕੋਈ ਦੇਖਦਾ ਨਹੀਂ ਕਿੰਨੀ ਦੇਰ ਤੋਂ ਇਹ ਬਦਸਤੂਰ ਮਚਦੈ।
ਮੋਤੀ ਮੱਚ ਕੇ ਕਹਿੰਦੇ ਬਣ ਮਨੂਰ ਜਾਂਦੈ ,ਹੁਣ ਕੀ ਕਰੀਏ ਹੁਣ ਮਨੂਰ ਮੱਚਦੈ।
ਕੇਹਾ ਹੋਣੀਆਂ ਇਹ ਸੰਤਾਪ ਜਣਿਆ ਜਿਉਂਦਾ ਆਦਮੀ ਇਥੇ ਬੇਕਸੂਰ ਮੱਚਦੈ।
ਨਾ ਹੀ ਮੱਚਦੇ ਹੱਥ ਹਤਿਆਰਿਆਂ ਦੇ ਅਤੇ ਨਾ ਹੀ ਹਾਕਮਾਂ ਤੇਰਾ ਗ਼ਰੂਰ ਮੱਚਦੈ।
----
ਮਰਿਆਂ ਬਾਰੇ ਨਾ ਸੋਚ ਕਿ ਮਰੇ ਕਿੰਨੇ ਮੰਗ ਜਿਉਂਦਿਆਂ ਜੀਆਂ ਦੀ ਖੈਰ ਸਿੱਖਾ।
ਜਿਹੜੇ ਆਪਣੇ ਲਗਦੇ ਨੇ ਤੈਨੂੰ ਇਥੇ ਬਣ ਜਾਣ ਨਾ ਕਿਤੇ ਇਹ ਗੈਰ ਸਿੱਖਾ।
ਸ਼ਕਲ ਬੰਦੇ ਦੀ ਹੈ ਪਰ ਵਿਚ ਸਪੋਲੀਏ ਨੇ ਕਰਨ ਜਾਈਂ ਨਾ ਸ਼ਾਮ ਨੂੰ ਸੈਰ ਸਿੱਖਾ।
ਯੁੱਗ ਸਾਇੰਸੀ ਹੈ ਇਕ ਦਿਨ ਆਊ ਕਿ ਸਰ ਜਾਊਗਾ ਬੰਦੇ ਤੋਂਵੀ ਬਗੈਰ ਸਿੱਖਾ।
ਆਪਾਂ ਤੁਰਦੇ ਪਏ ਹਾਂ ਭਾਵੇਂ ਤਰੇਲ ਉਤੇ ਦਸ ਫੇਰ ਸੜਦੇ ਨੇ ਕਾਸਤੋਂ ਪੈਰ ਸਿੱਖਾ।
--
Êਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਆਓ ਹੁਣ ਅਧੂਰੇ ਉਸ ਖ਼ਾਬ ਦੀ ਗੱਲ ਕਰੀਏ।
ਢਾਈ- ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜ –ਆਬ ਦੀ ਗੱਲ ਕਰੀਏ।
ਬਹੁਤੇ ਸ਼ਾਇਰ ਲਿਖਣ ਸ਼ੇਅਰ ਚਾਂਦਨੀ ਦੇ ਪਰ ਅਸੀਂ ਮੌਸਮ ਖ਼ਰਾਬ ਦੀ ਗੱਲ ਕਰੀਏ।
ਸਾਂਝੀਵਾਲਤਾ ਦਾ ਸੀ ਦਿੰਦੀ ਉਪਦੇਸ਼ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।
ਖੜ•ੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇੰਕਲਾਬ ਦੀ ਗੱਲ ਕਰੀਏ।
--
ਸਾਈਕਲ ਨਵੀਂ ਦੇ ਚੌਂਹਠ ਕੁ ਦਿਨਾਂ ਪਿਛੋਂ ਲੋਕ ਰਾਜ ਵਾਂਗੂ ਕੁੱਤੇ ਫੇਲ• ਹੋ ਗਏ।
ਲੋਹ-ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ ਇਥੇ ਜਣੇ ਖਣੇ ਰਣਜੀਤ,ਪਟੇਲ ਹੋ ਗਏ।
ਕਿਹੋ ਜਿਹਾ ਅਜੀਬ ਹੋ ਗਿਆ ਸੰਗਮ ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।
ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ ਕਿਵੇਂ ਲੱਕੜੀਆਂ ,ਲੂਣ ਤੇ ਤੇਲ ਹੋ ਗਏ।
---
Converted from Satluj
Tuesday, April 10, 2012
Subscribe to:
Post Comments (Atom)
No comments:
Post a Comment