ਕਾਵਿ ਵਿਅੰਗ---12-4=12
Ñਲੋਕ ਇਨ•ਾਂ ਦੇ ਤਾਈਂ ਨੇ ਭਗਤ ਕਹਿੰਦੇ ਇਕ ਲੱੱਤ ਦੇ ਉਤੇ ਹੀ ਖੜ•ਨ ਬਗਲੇ।
ਡੱਡਾਂ ਖਾਣੀਆਂ ਸ਼ੌਕ ਹੈ ਮਨਭਾਉਂਦਾ ਉਂਜ ਮੱਛੀਆਂ ਤਾਈਂ ਫੜ•ਨ ਬਗਲੇ।
ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉਤੇ ਹੀ ਮੜ•ਨ ਬਗਲੇ।
ਪਾਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ•ਾ ਉਠ ਕੇ ਪੋਥੀਆਂ ਪੜ•ਣ ਬਗਲੇ।
--ਕੱਲਾ ਖੇਤ ਨੂੰ ਜਾਈਂ ਨਾ ਸੋਹਣਿਆਂ ਵੇ ਉਥੇ ਕਿਕਰ 'ਤੇ ਰਹਿੰਦੀ ਇਕ ਹੈ ਕਾਟੋ।
ਕਿਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ 'ਕਲੇ ਨੂੰ ਜਾਏ ਨਾ ਪੈ ਕਾਟੋ।
ਰਿਹਾ ਗਹਿਣੇ ਤੂੰ ਸਦਾ ਜਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।
ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁਲਾਂ 'ਤੇ ਖੇਡਦੀ ਹੈ ਕਾਟੋ।
---
Ðਰੋਟੀ ਪਿਛੇ ਦੋ ਬਿਲੀਆਂ ਲੜਦੀਆਂ ਨੂੰ ਦੇਖ ਆਣਕੇ ਬੈਠਾ ਸੀ ਕੋਲ ਬਾਂਦਰ ।
ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।
ਸਾਨੂੰ ਬਿਲੀਆਂ ਵਾਂਗ ਲੜਾ ਕੇ ਨੇਤਾ ਇਥੇ ਸਦਾ ਕਰਦੇ ਰਹਿਣ ਕਲੋਲ ਬਾਂਦਰ।
ਹੱਕ ਸੱਚ ਦੀ ਖੱਟੀ ਕਮਾਈ ਸਾਡੀ ਦੇਖੇ ਕਿਵੇਂ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ ।
---ਦੇਖੇ ਫਿਰਦੇ ਖੇਹ ਉਡਾਂਵਦੇ ਨੇ ਕਿਸਤਰਾਂ ਰੂੜੀਆਂ ਰਹੇ ਨੇ ਫਰੋਲ ਕੁੱਕੜ।
ਜਾਣੇ ਬੰਦੇ ਜਾਂ ਬਿਲੀ ਦੇ ਢਿੱਡ ਵਿਚ ਨੇ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ ।
ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।
ਸਾਨੂੰ ਨੇਤਾ ਸ਼ਿਕਾਰੀਆਂ ਨੇ ਹੈ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।
-----
ਡੱਡੂ ਜਦੋਂ ਗੜੈਂ ਗੜੈਂ ਕਰਨ ਲਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ
ਬਿਰਹਾ ਪ੍ਰੀਤਮ ਦੇ ਵਿਚ ਹੋ ਗਈ ਕਾਲੀ ਕੁਹੂ ਕੁਹੂ ਦਾ ਗਾਉਂਦੀ ਹੈ ਛੰਦ ਕੋਇਲ।
ਅੰਡੇ ਦਿੰਦੀ ਹੈ ਵਿਚ ਆਹਲਣੇ ਕਾਉਣੀ ਦੇ ਆਪ ਮਾਣਦੀ ਪਰਮ ਆਨੰਦ ਕੋਇਲ।
ਢੋਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ ਇਹ ਜੰਤਾ ਦਵੰਦ 'ਕੋਇਲ'।
Thursday, April 12, 2012
Subscribe to:
Post Comments (Atom)
No comments:
Post a Comment