Monday, April 2, 2012

ਬੰਦਾ –ਏ ਤਕਦੀਰ = 3-4- 12

ਬੰਦਾ –ਏ ਤਕਦੀਰ = 3-4- 12
ਅਹਿਲੇ ਹਿੰਮਤ ਮੰਜ਼ਿਲੇ ਮਕਸੂਦ ਤਕ ਭੀ ਆ ਗਏ
ਬੰਦਾ- ਏ-ਤਕਦੀਰ ਕਿਸਮਤ ਕਾ ਗਿਲਾ ਕਰਤੇ ਰਹੇ।
**
ਨਾ ਗੁਲ ਖਿਲੇ, ਨਾ ਉਨਸੇ ਮਿਲੇ ਨਾ ਮੈਅ ਪੀ ਹੈ
ਅਜਬ ਰੰਗ ਮੇ ਅਬ ਕੇ ਬਹਾਰ ਗੁਜ਼ਰੀ ਹੈ।
**
ਸੁਹਬਤ ਮੇਂ ਗੈਰ ਕੇ ਕਹੀਂ ਪੜ ਗਏ ਹੋਂ ਵੋਹ
ਜੋ ਦੇ ਰਹੇ ਹੈਂ ਬੋਸਾ ਬਗੈਰ ਇਲਤਿਜ਼ਾ ਕੀਏ।
**
ਬੇ ਮਾਅਨੀ ਹੈ ਵੋਹ ਇਸ਼ਕ ਜਿਸ ਮੇ ਕਸ਼ਿਸ਼ ਨਹੀਂ
ਦਿਲਸਪ ਨਾ ਹੁਸਨ ਤੋ ਸੂਰਤ ਹਰਾਮ ਹੈ।
**ਇਨਸਾਨ ਕੋ ਇਨਸਾਨ ਸੇ ਕੀਨਾ (ਈਰਖਾ) ਨਹੀਂ ਅੱਛਾ
ਜਿਸ ਸੀਨੇ ਮੇਂ ਕੀਨਾ ਹੋ ਵੋਹ ਸੀਨਾ ਨਹੀਂ ਅੱਛਾ ।
**ਲੜਤੇ ਹੈਂ ਆਕੇ ਬਾਹਰ ਯੇ ਸ਼ੇਖ ਓ ਬ੍ਰਹਿਮਣ , ਪੀਤੇ ਹੈਂ ਮੈਅਕਦੇ ਮੇਂ ਸਾਗਰ ਬਦਲ ਬਦਲ ਕਰ।
*ਹਰ ਕੋਈ ਆਬ ਏ ਰਵਾਂ( ਵਗਦਾ ਪਾਣੀ) ਕਾ ਆਸ਼ਕ ਹੈ
ਕਿਸੀ ਨੇ ਸੂਖੀ ਨਦੀ ਕੀ ਤਰਫ ਨਹੀਂ ਦੇਖਾ।
**ਦੋਸਤੀ ਕਾ ਕਰਤੇ ਹੈਂ ਜੋ ਦਾਅਵਾ ਅਹੇਬਾਬ( ਪਰਮ ਮਿੱਤਰ)ਵਕਤ ਪੜਤਾ ਹੈ ਤੋ ਸਭ ਆਂਖ ਚੁਰਾ ਲੇਤੇ ਹੈਂ।
**ਆਰਜ਼ੂ ਤੇਰੀ ਬਰਕਰਾਰ ਰਹੇ , ਦਿਲ ਕਾ ਕਿਆ ਹੈ ਰਹਾ ਨਾ ਰਹਾ।
** ਨਾਕਾਮੀਉਂ ਨੇ ਔਰ ਭੀ ਸਰਕਸ਼ ( ਬਗਾਵਤੀ) ਬਨਾ ਦੀਆ ਇਤਨੇ ਹੂਏ ਜ਼ਲੀਲ ਕਿ ਖ਼ੁਦੱਾਰ ਬਨ ਗਏ।
ਰਹਾ ਨਾ ਦਿਲ ਮੇਂ ਵੋਹ ਬੇਦਰਦ ਮਗਰ ਦਰਦ ਰਹਾ, ਮੁਕੀਮ ਕੌਨ ਹੂਆ ਹੈ ਮੁਕਾਮ ਕਿਸਕਾ ਥਾ।
ਗ਼ਜ਼ਲ
ਰਹਿੰਦਾ ਹੈ ਤੇਰਾ ਦਿਲ ਬੜਾ ਉਪਰਾਮ ਠੀਕ ਹੈ। ਮਿਲ ਗਿਆ ਮੈਨੂੰ ਤੇਰਾ ਪੈਗਾਮ , ਠੀਕ ਹੈ।
ਆਵਾਂਗਾ ਤੇਰੇ ਸ਼ਹਿਰ ਮੌਸਮ ਬਦਲ ਜਾਣ ਦੇ ਲੱਗਾ ਹੈ ਕਰਨ ਮਾਲੀ ਇੰਤਜ਼ਾਮ ਠੀਕ ਹੈ।
ਮੈਂ ਫੁੱਲ ਕਿਸੇ ਬਾਗ 'ਚੋਂ ਨਹੀਂ ਤੋੜਿਆ ,ਪਰ ਖ਼ੁਸ਼ਬੂ ਚੁਰਾਉਣ ਦਾ ਲੱਗਾ ਇਲਜ਼ਾਮ ਠੀਕ ਹੈ।
ਇਸ ਸ਼ਹਿਰ ਵਿਚ ਮੁੱਦਤ ਤੋਂ ਹੀ ਸੁਬ•ਾ ਨਹੀਂ ਹੋਈ ਧੂਏਂ ਭਰੀ ਇਹ ਕਿੰਜ ਕਹਾਂ ਮੈਂ ਸ਼ਾਮ ਠੀਕ ਹੈ।
ਲਲਚਾ ਨਾ ਉਚੇ ਰੁਤਬਿਆਂ ਵਲ ਦੇਖ ਕੇ ਇਹ ਦਿਲ ! ਜਿੰਨਾ ਵੀ ਤੇਰਾ ਹੈ ਇਹ ਮੁਕਾਮ ਠੀਕ ਹੈ।
ਕਰ ਰਹੇ ਨੇ ਚਮਨ ਵਿਚ ਰਾਹਬਰ ਹੀ ਰਾਹਜ਼ਨੀ ਪਰ ਕਹਿ ਵੀ ਰਹੇ ਨੇ ਕਿ ਸ਼ਰੇਆਮ ਠੀਕ ਹੈ।
ਬਦਲੇ ਨਾ ਵਾਰ ਵਾਰ ਕਹਂੀਂ ਅਮਰਜੀਤ ਨੂੰ ਢਿੱਲੋਂ ਪਿਆਰ ਬਹੁਤ ਹੀ ਤੇਰਾ ਨਾਮ ਠੀਕ ਹੈ।

No comments:

Post a Comment