ਨਵੀਆਂ ਰੋਜ ਜੰਮਦੀਆਂ ਰਾਤਾਂ, ਦਿਨ ਨਵੇਂ ਜੰਮਦੇ ਤੇ ਮਰਦੇ,
ਸਮੇਂ ਦੇ ਇਸ ਅਥਾਹ ਸਾਗਰ ਵਿੱਚ, ਡੁੱਬ ਰਹੇ ਹਨ ਤਰਦੇ ਤਰਦੇ।
ਜਿੰਨ•ਾਂ ਕੋਲ ਖਿਆਲਾਂ ਦਾ ਨਿੱਘ, ਪੋਹ ਵੀ ਚੇਤਰ ਉਨ•ਾਂ ਦੇ ਲਈ,
ਜੋ ਬੰਦੇ ਕੰਗਾਲ ਸੋਚਦੇ, ਉਹ ਧੁੱਪੇ ਵੀ ਰਹਿੰਦੇ ਠਰਦੇ।
ਬੇਰੁਜ਼ਗਾਰੀ ਤੇ ਮਹਿੰਗਾਈ, ਹੈ ਅਨਪੜ•ਤਾ ਅਤੇ ਜ਼ਲਾਲਤ,
ਲੰਗਰ ਚੱਲਦੇ ਧਰਮ ਸਥਾਨੀਂ, ਪਰ ਗੁਆਂਢੀ ਨੇ ਭੁੱਖੇ ਮਰਦੇ।
ਕ੍ਰਿਕਟ ਜਾਨੂੰਨ, ਸ਼ਰਾਬੀ ਕਲਚਰ, ਅੰਧ ਵਿਸ਼ਵਾਸੀ ਲੱਚਰ ਸੀਰੀਅਲ,
ਹੱਕ ਮੰਗਣ ਤੋਂ ਰੋਕਣ ਦੇ ਲਈ, ਸੋਚ ਹੈ ਸਾਡੀ ਖੁੰਡੀ ਕਰਦੇ।
ਬੜੇ ਜੋਸ ਨਾਲ ਘਰੋਂ ਸਾਂ ਚੱਲੇ, ਕਿ ਦੇਵਾਂਗੇ ਬਦਲ ਜਮਾਨਾ,
ਅਸੀਂ ਜਮਾਨੇ ਵਰਗੇ ਹੋ ਗਏ, ਕੱਚੇ ਕੰਧ ਜਿਉਂ ਖਰਦੇ-ਖਰਦੇ।
ਅੰਨ•ੀ ਬੋਲੀ ਭੀੜ ਦਾ ਦਰਿਆ, ਚੀਰ ਕੇ ਲੰਘਣਾ ਪੈਣੈ ਤੈਨੂੰ,
ਜੇਕਰ ਚੱਲਣਾ ਚਾਹੁੰਦਾ ਉੱਤੇ, ਸੱਚੀ ਜ਼ਿੰਦਗੀ ਦੀ ਡਗਰ ਦੇ।
ਹਰ ਸਾਲ ਹੀ ਆਉਂਦੇ ਬੜੇ, ਗਰੀਟਿੰਗ ਕਾਰਡ ਅਤੇ ਵਧਾਈਆਂ,
ਹਰ ਸਾਲ ਹੀ ਅਸੀਂ ਭਿਖਾਰੀ, ਬਣ ਕੇ ਰਹਿ ਜਾਂਦੇ ਹਾਂ ਦਰ-ਦਰ ਦੇ।
ਕਹਿੰਦੇ ਵਕਤ ਹਰ ਇੱਕ ਜਖਮ ਦੀ, ਮਰਹਮ ਬਣ ਜਾਂਦਾ ਹੈ ਯਾਰੋ,
ਸਾਡੇ ਜ਼ਖਮ ਨਾਸੂਰ ਬਣ ਗਏ, ਨਾਲ ਵਕਤ ਦੇ ਭਰਦੇ ਭਰਦੇ।
ਧਰਤੀ ਰੋਂਦੀ ਤੇ ਕੁਰਲਾਉਂਦੀ, ਰੁੱਖ ਪਰੰਦੇ ਗੂੰਗੇ ਹੋ ਗਏ,
ਕਿਣ ਮਿਣ ਬਰਸਣ ਵਾਲੇ ਹੰਝੂ, ਚੱਲੇ ਸੁੱਕ ਨੇ ਇਸ ਅੰਬਰ ਦੇ।
ਨਵੇਂ ਸਾਲ ਵਿੱਚ ਕੀ ਨਵਾਂ ਹੈ, ਕਿੰਨਾ ਗਿਆਨ ਦਾ ਚਾਨਣ ਹੋਇਆ,
ਜਾਂ ਕਿ ਵਾਸੀ ਬਣ ਕੇ ਰਹਿ ਗਏ, ਅਸੀਂ ਹਨ•ੇਰੇ ਅੰਧ ਨਗਰ ਦੇ।
ਥੋੜ•ਾ ਜਿਹਾ ਵਿਸ਼ਵਾਸ ਅਤੇ ਕੁਝ ਥੋੜ•ੀ ਜਿਹੀ ਧਰਵਾਸ ਬਚੀ ਹੈ,
ਅਜੇ ਵੀ ਕੁਝ ਕੁ ਬੰਦੇ ਸਾਡੀ ਸੋਚ, ਸੱਚ ਦੇ ਦੀਵੇ ਧਰਦੇ।
ਪ੍ਰਥਮ ਜਨਵਰੀ ਨਵਾਂ ਸਾਲ ਹੈ, ਬੜੇ ਹੀ ਅਤੇ ਖੇੜੇ ਵਿੱਚ ਹੋ,
ਪੁੱਛਾਂਗਾ ਮੈਂ ਹਾਲ ਤੁਹਾਡੇ, ਯਾਰੋ ਅੰਤ 'ਚ ਫਿਰ ਦਸੰਬਰ ਦੇ।
Friday, December 31, 2010
Subscribe to:
Post Comments (Atom)
No comments:
Post a Comment