Thursday, December 23, 2010

ਗ਼ਜ਼ਲ

ਪਾਣੀ ਦੇ ਕਤਰੇ ਸਨ ਉਹ ਜੋ ਅੱਖੀਆਂ 'ਚੋਂ ਵਹਿ ਗਏ।
ਹੰਝੂ ਤਾਂ ਮੇਰੀ ਨਜ਼ਰ ਵਿੱਚ ਤੜਪਦੇ ਹੀ ਰਹਿ ਗਏ।
ਕਿਹੜੇ ਕਿਹੜੇ ਨਸਤਰ ਸਨ ਜੋ ਨਾ ਚੁਭੋਏ ਦੋਸਤਾਂ,
Êਰ ਅਸੀਂ ਵੀ ਸੀ ਨਾ ਕੀਤੀ ਚੁੱਪ ਚੁਪੀਤੇ ਸਹਿ ਗਏ।
ਲੋਚਦਾ ਹਾਂ ਕਾਲ ਮੁਫਤ ਹੋਣਾ ਸਮੇਂ ਦਾ ਬਣ ਧੁਰਾ,
ਇਹ ਮਹੀਨੇ, ਸਾਲ, ਘੰਟੇ ਮੇਰੇ ਮਨ ਤੋਂ ਲਹਿ ਗਏ।
ਹੋ ਰਹੀਆਂ ਨੇ ਕੱਦਾਵਰ ਜੋ ਸਨ ਉਮੀਦਾਂ ਸੱਚੀਆਂ,
ਝੂਠੀਆਂ ਆਸਾਂ ਦੇ ਪਰ ਸਾਰੇ ਮੁਨਾਰੇ ਢਹਿ ਗਏ।
ਡੋਡੀ 'ਚੋਂ ਖਾਮੋਸ਼ ਖਿੜਨਾ, ਮਹਿਕ ਵੰਡਣੀ ਹੱਸਦਿਆਂ,
ਇਹੀਓ ਜੀਵਨ ਹੈ ਬੱਸ ਫੁੱਲ ਮੁਰਝਾਉਣ ਲੱਗੇ ਕਹਿ ਗਏ।
ਉਨ•ਾਂ ਦਾ ਬੇਰੱਸ ਕਿੱਸਾ ਢਿੱਲੋਂ ਸੁਣਦਾ ਕੌਣ ਹੈ,
ਲੈ ਕੇ ਆਪਣੇ ਦੁੱਖਾਂ ਦੀ ਕਹਾਣੀ ਜਿਹੜੇ ਵਹਿ ਗਏ।

No comments:

Post a Comment