Thursday, December 23, 2010

ਗ਼ਜ਼ਲ

ਐ ਮੇਰੇ ਕਾਤਿਲ ਤੈਨੂੰ ਤੇਰੇ ਗੁਨਾਹ ਮੁਆਫ਼ ਸੱਭ।
ਮੈਂ ਭੁਲਾ ਚੁੱਕਾਂ ਜੋ ਸਨ ਆਪਣੇ ਇਖ਼ਤਲਾਫ਼ ਸੱਭ।
ਜ਼ਿੰਦਗੀ ਤੋਂ ਸੰਤੁਸ਼ਟ ਸਾਂ ਜਦ ਕੋਈ ਖਾਹਿਸ਼ ਨਾ ਸੀ
ਸ਼ੀਸ਼ਾ ਧੁੰਧਲਾ ਨਾ ਸੀ ਦਿਸਦੇ ਸੀ ਚਿਹਰੇ ਸਾਫ ਸੱਭ।
ਬਰਫ਼ ਵਾਂਗੂ ਠੰਡਕ ਜਿਹੀ ਪਹੁੰਚਾਉਂਦੇ ਰਿਸ਼ਤੇ ਜੋ ਕਦੇ
ਸਵਾਰਥੀ ਗਰਮ ਹਵਾ ੱਚ ਉੱਡ ਗਏ ਬਣ ਕੇ ਭਾਫ ਸੱਭ।
ਆਪਣੇ ਕੱਦ ਤੋਂ ਵੱਡੀਆਂ ਖਾਹਿਸ਼ਾਂ ਪੈਦਾ ਕਰ ਲਈਆਂ
ਚੰਗੇ ਭਲੇ ਆਸਾਨ ਰਾਹ ਖੜ• ਗਏ ਬਣ ਜਿਰਾਫ਼ ਸੱਭ।
ਆਪਣੇ ਆਪ ਨਾਲ ਕੋਈ ਕਰਦਾ ਨਹੀਂ ਅੱਜ ਕੱਲ• ਨਿਆਂ
ਉਂਜ ਲੋਕੀ ਦੂਜਿਆਂ ਤੋਂ ਹੀ ਮੰਗਦੇ ਨੇ ਇਨਸਾਫ਼ ਸੱਭ।
ਢਿਲੋਂ ਕਾਬੂ ਹੁੰਦਾ ਨਹੀਂ ਇਹ ਮਨ ਦਾ ਘੋੜਾ ਹੀ ਅਥਰਾ
ਉਂਜ ਚਾਹੁੰਦੇ ਹਨ ਪਹੁੰਚਣਾ ਉਚੇਰਾ ਨੇ ਕੋਹਕਾਫ਼ ਸੱਭ।**

No comments:

Post a Comment