ਜਦੋਂ ਜਵਾਨੀ ਸੀ ਸਾਡੇ 'ਤੇ ਜੇ ਉਦੋਂ ਮੋਬਾਇਲ ਹੁੰਦੇ।
ਪਤਾ ਨਹੀਂ ਕਿੰਨੇ ਮਾਸ਼ੂਕ ਸਾਡੇ ਇਸ਼ਕ ਦੇ ਕਾਇਲ ਹੁੰਦੇ।
ਰੋਜ ਚਲਾਉਣੇ ਸੀ ਸ਼ਬਦਾ ਦੇ ਜਦ ਅਸੀਂ ਕਈ ਤਿੱਖੇ ਬਾਣ
ਨਵੇਂ ਤੋਂ ਨਵੇਂ ਪਰਿੰਦੇ ਸਾਡੇ ਜਾਲ ਫਸ ਕੇ ਘਾਇਲ ਹੁੰਦੇ।
ਸੁਬ•ਾ ਸਵੇਰੇ ਇਸ਼ਰ 'ਚ ਰੰਗਿਆਂ ਰੋਟੀ ਖਾਣੀ ਭੁੱਲ ਜਾਣੀ ਸੀ
ਪਤਾ ਨਹੀਂ ਕਿੰਨਿਆਂ ਦੇ ਨੰਬਰ ਸਾਰੇ ਦਿਨ ਵਿੱਚ ਡਾਇਲ ਹੁੰਦੇ।
ਆਈ ਲਵ ਯੂ ਦੇ ਲਫ਼ਜ਼ਾਂ ਨੇ ਕੰਨਾਂ ਵਿੱਚ ਸੀ ਰਸ ਘੋਲਣਾ
ਸਾਡੇ ਚਿਹਰੇ ਹਰ ਵਕਤ ਹੀ ਵਕਤ ਹੀ ਯਾਰੋ ਬੜੇ ਸਮਾਇਲ ਹੁੰਦੇ।
ਉਂਜ ਤਾਂ ਸੀ ਨੁਕਸਾਨ ਵੀ ਹੋਣਾ ਕਈ ਕੇਸ ਵੀ ਹੋ ਸਕਦੇ ਸਨ
ਕਿਸੇ ਵਕੀਲ ਦੇ ਅਸੀਂ ਵੀ ਬਣੇ ਕਚਹਿਰੀ ਦੇ ਵਿੱਚ ਸਾਇਲ ਹੁੰਦੇ।
ਜ਼ਿੰਦਗੀ ਦੇ ਪਿਆਰ ਦੇ ਮਸਲੇ ਉਂਜ ਤਾਂ ਹੱਲ ਵੀ ਹੋ ਸਕਦੇ ਸਨ
ਪੈਸੇ ਧੇਲੇ ਪਖੋਂ ਵੀ ਪਰ ਉਲਝੇ ਕਈ ਅਹਿਮ ਮਸਾਇਲ ਹੁੰਦੇ ।
ਚਿੱਠੀਆਂ ਲਿਖ ਲਿਖ ਵਕਤ ਗਵਾਇਆ ਢਿਲੋਂ ਕੁਝ ਵੀ ਹੱਥ ਨਾ ਆਇਆ
ਜੇ ਹੁੰਦੇ ਇਹ ਚਲਵੇਂ ਫੋਨ ਤਾਂ ਆਪਾਂ ਪੂਰੇ ਰਾਇਲ ਹੁੰਦੇ।
Thursday, December 23, 2010
Subscribe to:
Post Comments (Atom)
No comments:
Post a Comment