Monday, December 6, 2010

ਗ਼ਜ਼ਲ

ਗ਼ਜ਼ਲ
ਪਹਿਲਾਂ ਦੋਸਤ ਹੋਰ ਨੇ ਹੁੰਦੇ ਫਿਰ ਹੋ ਜਾਂਦੇ ਹੋਰ ਨੇ ਅਕਸਰ।
ਜਿਵੇਂ ਕੰਧੋਲੀ ਕੱਚੀ ਉਤਲੇ ਖੁਰ ਹੀ ਜਾਂਦੇ ਮੋਰ ਨੇ ਅਕਸਰ।
ਉਸ ਵਕਤ ਫਿਰ ਆਪਣੇ ਮਸਤਕ ਵਿਚਲਾ ਦੀਵਾ ਜਗਦਾ
ਜਦੋਂ ਬੁਝਾ ਜਾਂਦੇ ਸੱਭ ਦੀਵੇ ਝੱਖੜ ਜੋ ਮੂੰਹਜੋਰ ਨੇ ਅਕਸਰ।
ਚੁੱਪ, ਇਕੱਲ ਅਤੇ ਸੰਨਾਟਾ ਲਭਿਆਂ ਵੀ ਨਹੀਂ ਲੱਭਦਾ ਯਾਰੋ
ਅੰਦਰ,ਬਾਹਰ ,ਚਾਰ ਚੁਫੇਰੇ ਹਰ ਪਲ ਸੁਣਦੇ ਸ਼ੋਰ ਨੇ ਅਕਸਰ।
ਜੇ ਹੋਤਾਂ ਲੁੱਟ ਖੜਿਆ ਪੁੰਨੂੰ ਤਾਂ ਕਾਹਦਾ ਰੋਣਾ ਪਛਤਾਉਣਾ
ਸੁੱਤੀਆਂ ਸੱਸੀਆਂ ਦੇ ਲੁੱਟੇ ਹੀ ਜਾਂਦੇ ਸ਼ਹਿਰ ਭੰਬੋਰ ਨੇ ਅਕਸਰ।
ਬਹੁਤ ਤੇਜ ਰਫ਼ਤਾਰ ਸਮੇਂ ਦੀ ਰੇਤ ਮੁੱਠੀ ਵਿਚੋਂ ਕਿਰਦੀ ਜਾਂਦੀ
ਢਿੱਲੋਂ ਵਿਰਲੇ ਲੋਕ ਮਿਲਾਉਂਦੇ ਨਾਲ ਸਮੇਂ ਦੇ ਤੋਰ ਨੇ ਅਕਸਰ।

No comments:

Post a Comment