Monday, April 30, 2012

ਕਾਵਿ ਬੰਦ 1-5 –2012

• ਕਾਵਿ ਬੰਦ 1-5 –2012 • ਸੱਭ ਤੋਂ ਜਿਆਦਾ ਪੂਜਾ ਪਾਠ ਸਾਡੇ ਦੇਸ਼ ਵਿਚ ,ਮੰਦਰ , ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ। ਚਾਰ ਚੁਫੇਰੇ ਨਿਗਾ• ਮਾਰੋ ਮੀਲ ਮੀਲ ਉਤੇ , ਕੋਈ ਥਾਂ ਨਹੀਂ ਐਸਾ ਜਿਥੇ ਬੈਠਾ ਕੋਈ ਸੰਤ ਹੈ ਨਹੀਂ। ਦੁਨੀਆਂ 'ਚ ਸਭ ਤੋਂ ਜਿਆਦਾ ਹੱਥ ਸਾਡੇ ਕੋਲ ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ। 153 ਵੇਂ ਨੰਬਰ ਉਤੇ ਪਛੜੇ ਹਾਂ ਅਸੀਂ ਸਾਡੇ ਪਛੜੇਵੇਂ ਦਾ ਯਾਰੋ ਕੋਈ ਅੰਤ ਹੈ ਨਹੀਂ। ਏਸ ਲੋਕ ਵਿਚ ਪੱਤਝੜ 'ਵਾਜਾਂ ਮਾਰਦੀ ਏ ਕਿਸੇ ਪਰਲੋਕ ਵਿਚ ਦਿਸਦੀ ਬਸੰਤ ਹੈ ਨਹੀਂ। -------------------** Îਮਰਦੇ ਨੇ ਭੁੱਖੇ ਦਿਨ ਰਾਤ ਕੰਮ ਕਰਦੇ ਜੋ ,ਵਿਹਲੜ ਨਿਖੱਟੂ ਸਾਧ ਬੈਠੇ ਲੈਣ ਲੋਰੀਆਂ। ਖਾਣ ਤਾਜੇ ਫਲ ਅਤੇ ਪੀਣ ਦੁੱਧ ਕਾੜ• ਕਾੜ• ਭਰੀਆਂ ਨੇ ਕਾਜੂ ਤੇ ਬਦਾਮਾਂ ਦੀਆਂ ਬੋਰੀਆਂ। ਅਫਸਰ ,ਨੇਤਾ ਤੇ ਵਪਾਰੀ ਮੱਥਾ ਟੇਕਦਾ ਨੇ ਘੁਟਦੀਆਂ ਲੱਤਾਂ ਉਹਨਾਂ ਦੀਆਂ ਮੇਮਾਂ ਗੋਰੀਆਂ। ਡਾਂਗ ਉਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ ਹੱਕ ਸਾਡੇ ਮਾਰ ਗਈਆਂ ਰੱਬ ਉਤੇ ਡੋਰੀਆਂ। -------------8** *ਦੋ ਹਜਾਰ ਸਾਲ ਤਕ ਰਹੇ ਹਾਂ ਗੁਲਾਮ ਅਸੀਂ ਭੁੱਲ ਕੇ ਇਹ ਲੋਕ ਪਰਲੋਕ ਹੀ ਸੰਵਾਰਦੇ ਰਹੇ। ਸਾਡੇ ਦੇਸ਼ ਤਾਈਂ ਸਦਾ ਲੁੱਟਦੇ ਵਿਦੇਸ਼ੀ ਰਹੇ ਸਾਡੇ ਲੋਕਾਂ ਰਾਹੀਂ ਸਾਨੂੰ ਕੁੱਟ ਕੁੱਟ ਮਾਰਦੇ ਰਹੇ। ਦੇਖ ਅਣਡਿੱਠ ਕਰ ਬੱਸ ਭਾਣਾ ਮੰਨੀ ਜਾਓ ਸਾਡੇ ਰਿਸ਼ੀ, ਮੁਨੀ , ਸੰਤ ਇਹੀਓ ਪਰਚਾਰਦੇ ਰਹੇ। ਸਦਾ ਹਮਲਾਵਰ ਹਜਾਰਾਂ ਵਿਚ ਹੁੰਦੇ ਪਰ ਅਸੀਂ ਸਾਂ ਕਰੋੜਾਂ ਵਿਚ ਫਿਰ ਵੀ ਹਾਂ ਹਾਰਦੇ ਰਹੇ। **----------- • ਪਿਆਰ ਤੇਰਾ ਜੀਵਨ ਵਿਚ ਸਾਨੂੰ ਏਦਾਂ ਮਿਲਿਆ ,ਜਿਉਂ ਕੋਈ ਅੱਕ ਕੁਕੜੀ ਦਾ ਫੰਬਾ , ਮਾਰੂਥਲ ਵਿਚ , ਜੇਠ ਹਾੜ ਦੇ ਸਿਖਰ ਦੁਪਹਿਰੇ ਛਿਣ ਭਰ ਦੇ ਲਈ ਛਾਂ ਕਰ ਜਾਏ। ( ਸਿੰਮਦੇ ਪੱਥਰ , ਤਾਰਾ ਸਿੰਘ

Thursday, April 26, 2012

urdu shear 26-4 12

ਉਰਦੂ ਸ਼ੇਅਰ 26-4-12 *ਹਾਥ ਉਸਕੇ ਭੀ ਹੂਏ ਹੋਂਗੇ ਯਕੀਨਨ ਜ਼ਖਮੀ ਕਾਂਟੇ ਜਿਸਨੇ ਕਿਸੀ ਕੀ ਰਾਹ ਮੇਂ ਵਿਛਾਏ ਹੈਂ, *ਸਾਜ਼ ਏ ਦਿਲ ਜਬ ਸਦਾਅ ਨਹੀਂ ਦੇਤਾ । ਕੋÂਂੀ ਨਗ਼ਮਾ ਮਜ਼ਾ ਨਹੀਂ ਦੇਤਾ। *ਹਮ ਸੇ ਤਕਲੀਫ ਕਿਸੀ ਕੀ ਨਹੀਂ ਦੇਖੀ ਜਾਤੀ ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ। *ਬਾਤ ਜਬ ਉਨਕੀ ਕਾਨ ਪੜਤੀ ਹੈ। ਦਿਲ ਧੜਕਤਾ ਹੈ ਜਾਨ ਪੜਤੀ ਹੈ। ਮੇਰਾ ਔਰ ਉਨਕਾ ਫਾਸਲਾ ਕਿਆ ਹੈ ਜ਼ਿੰਦਗੀ ਦਰਮਿਆਨ ਪੜਤੀ ਹੈ। (**ਵੋਹ ਜੋ ਲੌਟ ਆਏਂ ਤੋ ਪੂਛਨਾ ਉਨਹੇਂ ਦੇਖਨਾ ਜਰਾ ਗੌਰ ਸੇ ਜਿਨਹੇਂ ਰਾਸਤੇ ਮੇਂ ਖ਼ਬਰ ਹੂਈ ਕਿ ਯੇਹ ਰਾਸਤਾ ਕੋਈ ਔਰ ਹੈ। **ਕਿਸੀ ਕੀ ਆਂਖ ਕੇ ਸਮੁੰਦਰ ਮੇਂ ਡੂਬ ਜਾ ਐ ਦਿਲ ਕਿਤਨਾ ਹਸੀਂ ਸਾਗਰ ਹੈ ਖ਼ੁਦਕਸ਼ੀ ਕੇ ਲੀਏ। *ਯੇਹ ਸੱਚ ਹੈ ਸ਼ਾਇਸਤਗੀ( ਸ਼ਿਸ਼ਟਾਚਾਰ) ਇਲਮ ਕੀ ਜਾਨ ਹੈ ਫੂਲ ਖਿਲਤੇ ਹੈਂ ਤੋ ਅਵਾਜ ਕਹਾਂ ਹੋਤੀ ਹੈ। *ਹਮ ਕੋ ਯੇਹ ਆਰਜ਼ੂ ਵੋਹ ਉਠਾਏਂ ਨਕਾਬ ਖ਼ੁਦ , ਉਨਕੋ ਯੇਹ ਇੰਤਜ਼ਾਰ ਤਕਾਜ਼ਾ ਕਰੇ ਕੋਈ। *ਅਫ਼ਸੁਰਦਾ( ਉਦਾਸ) ਦਿਲ ਪੇ ਜਬ ਕੋਈ ਖਿਲਨੇ ਲਗੀ ਕਲੀ ਕਹਾ ਖਿਜਾਂ ਨੇ ਤੂ ਭੀ ਮੇਰੀ ਨਜ਼ਰ ਮੇਂ ਹੈ। (* ਯਾ ਤੋ ਕੋਈ ਦੀਵਾਨਾ ਹੰਸੇ ਯਾ ਕੁਦਰਤ ਜਿਸੇ ਤੌਫ਼ੀਕ ਦੇ, ਵਰਨਾ ਇਸ ਦੁਨੀਆਂ ਮੇਂ ਆਕਰ ਮੁਸਕਰਾਤਾ ਕੌਨ ਹੈ।* *ਿ ਇਸ ਸਦੀ ਮੇਂ ਤੇਰੇ ਹੋਟੋਂ ਪਰ ਤਬੱਸਮ( ਮੁਸਕਹਾਟ) ਕੀ ਲਕੀਰ ਹੰਸਨੇ ਵਾਲੇ ਤੇਰਾ ਪੱਥਰ ਕਾ ਕਲੇਜਾ ਹੋਗਾ। *ਮਨਜੂਰ ਨਹੀਂ ਹੈ ਕਿਸੀ ਕੋ ਭੀ ਖਾਕ ਮੇਂ ਮਿਲਨਾ ਆਂਸੂ ਭੀ ਆਂਖ ਸੇ ਗਿਰਤਾ ਹੈ ਲਰਜ਼ਤਾ ਹੂਆ। *ਗ਼ਮ ਨਹੀਂ ਕਿ ਉਸਕੀ ਬਦੌਲਤ ਯੇਹ ਹਾਲ ਹੂਆ , ਗ਼ਮ ਤੋ ਯੇਹ ਹੈ ਕਿ ਵੋਹ ਭੀ ਤਮਾਸ਼ਾਈਉਂ ਮੇਂ ਹੈ। *ਗੁਰ ਜ਼ਿੰਦਗੀ ਕੇ ਸੀਖੇ ਖਿਲਤੀ ਹੂਈ ਕਲੀ ਸੇ ਲਬ ਪੇ ਹੈ ਮੁਸਕਰਾਹਟ ਦਿਲ ਖੂਨ ਰੋ ਰਹਾ ਹੈ। *ਰੋਈ ਸ਼ਬਨਮ ਤੋ ਗੁਲ ਕੋ ਹੰਸੀ ਆ ਗਈ ਹਰ ਕੋਈ ਅਪਨੀ ਫ਼ਿਤਰਤ ਪੇ ਮਜ਼ਬੂਰ ਹੈ। *ਜ਼ਿੰਦਗੀ ਫਿਰ ਕਭੀ ਬੀਮਾਰ ਨਹੀਂ ਪੜ ਸਕਤੀ ਸ਼ਰਤ ਯੇਹ ਕਿ ਗੇਂਦ ਸਲੀਕੇ ਸੇ ਉਛਾਲੀ ਜਾਏ। * ਪਹਿਲੇ ਫੁਟਪਾਥ ਕੀ ਹਰ ਲਾਸ਼ ਉਠਾਲੀ ਜਾਏ । ਫਿਰ ਜਹਾਂ ਸੇ ਕੋਈ ਬਰਾਤ ਨਿਕਾਲੀ ਜਾਏ। * ਉਸਨੇ ਹਾਥ ਉਠਾਇਆ ਤੋ ਮੈਨੇ ਝੁਕਾ ਦੀ ਗਰਦਨ ਮੇਰੇ ਕਾਤਿਲ ਕਾ ਕੋਈ ਵਾਰ ਨਾ ਖਾਲੀ ਜਾਏ। *ਨਾਕਾਮੀਉਂ ਨੇ ਔਰ ਭੀ ਸਰਕਸ਼( ਬਗਾਵਤੀ) ਬਨਾ ਦੀਆ ਇਤਨੇ ਹੂਏਜ਼ਲੀਲ ਕਿ ਖ਼ੁਦਾੱਰ ਬਨ ਗਏ। *ਆਓ ਪੈਦਲ ਹੀ ਸਫਰ ਕੇ ਸਿਲਸਿਲੋਂ ਕੋ ਰੌਂਦ ਦੇਂ ਬੈਠੇ ਬੈਠੇ ਬਾਂਝ ਹੋਤੇਜਾ ਰਹੇ ਹੈਂ ਦੋਸਤੋ। *ਯੇ ਦਬਦਬਾ ,ਯੇ ਹਕੂਮਤ , ਯੇ ਨਸ਼ਾ ‘ਏ ਦੌਲਤ ਕਿਰਾਏਦਾਰ ਹੈਂ ਸਭ ਘਰ ਬਦਲਤੇ ਰਹਿਤੇ ਹੈਂ। *ਜ਼ਿੰਦਗੀ ਇਨਸਾਨ ਕੀ ਆਨੰਦ –ਮੁਰਗੇ ਖ਼ੁਸ਼ਨਬਾ ਸ਼ਾਖ ਪੇ ਬੈਠਾ ਕੋਈ ਦਮ ਚਹਿਚਹਾਇਆ ਉੜ ਗਿਆ। * ਜ਼ਿੰਦਗੀ ਹੈ ਕਸ਼ ਮ ਕਸ਼ੋਂ ਕਾ ਹਜ਼ੂਮ ਗਰ ਜ਼ਿੰਦਗੀ ਹੈ ਤੋ ਹਾਦਸੇ ਭੀ ਹੋਂਗੇ। *ਗਰਮੀ ਏ ਦੌਰਾਂ ਮੇਂ ਪਿਘਲੇ ਆਬਸ਼ਾਰੋਂ ਮੇਂ ਵੰਟੇ , ਲਾਖ ਚਟਾਨੋਂ ਸੇ ਗੁਜ਼ਰੇ ਤਬ ਕਹੀਂ ਦਰਿਆ ਹੂਏ। *ਢੂੰਢਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ ਆਪ ਹੀ ਗੋਯਾ ਮੁਸਾਫਿਰ ਆਪ ਹੀ ਮੰਜ਼ਿਲ ਹੂੰ ਮੈਂ। *ਖ਼ਲੂਸ ਰਹਿ ਗਿਆ ਬਸ ਇਕ ਮੁਕਾਲਮਾ( ਫਿਕਰਾ) ਬਨ ਕਰ ' ਹਜ਼ੂਰ ਕੈਸੇ ਹੈਂ ? ਆਲੀ ਜਨਾਬ ਕੈਸੇ ਹੈਂ? *ਦੁਨੀਆਂ ਗ਼ਮ ਦੇਤੀ ਹੈ ਸ਼ਰੀਕੇ ਗ਼ਮ ਨਹੀਂ ਹੋਤੀ, ਕਿਸੀ ਕੇ ਦੂਰ ਰਹਿਨੇ ਸੇ ਮੁਹੱਬਤ ਕਮ ਨਹੀਂ ਹੋਤੀ।

Thursday, April 19, 2012

ਕਵੀ- ਓ- ਵਾਚ 19-4- 12 ਤਿੰਨ ਸ਼ਬਦ ਹੀ ਬੰਦੇ ਦੇ ਦਸ ਦਿੰਦੇ ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ।...ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ ਸੁੰਦਰ ਕਵਿਤਾ ਦਾ ਜਿਵੇਂ ਨਾਪ ਸਖੀਏ।.ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਆਮ ਵਾਰਤਕ ਜਿਹੇ ਵੀ ਨਾ ਹੁੰਦੇ ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ। .....-- ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। .ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। ..Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। =--- ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਭਾਣਾ ਮੰਨਣ ਦਾ ਸੁਣ ਉਪਦੇਸ਼ ਲੋਕੀਂ ਬਿਨਾ ਆਈ ਤੋਂ ਇਥੇ ਨੇ ਮਰੀ ਜਾਂਦੇ। ਕਹਿਣ ਹੋਰ ਤੇ ਕਰਨ ਕੁਝ ਹੋਰ ਬਾਬੇ ਖਿਚੀ ਖੇਸ ਜਾਂਦੇ ਨੇ ਲਈ ਦਰੀ ਜਾਂਦੇ ।.ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਹੈ ਕੇਹਾ ਵਕਤ! ਸ਼ਤੀਰ ਨੇ ਡੁੱਬ ਚੱਲੇ ਇਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ। --- ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਅਗਲਾ ਜਨਮ ਬਹਿਸ਼ਤ ਦੇ ਲਾਲਚ ਵਿਚ ਕਿਰਤੀ ਕਾਮੇ ਸਦਾ ਅਸੀਂ ਗਏ ਠੱਗੇ।.ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਸਾਥੋਂ ਦਸਵੇਂ ਦਸੌਂਦ ਦੀ ਮੰਗ ਕਰਨ ਬਾਬੇ ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ। ਭਾਈ ਬਦਲ ਕੇ ਪਾਉਂਦੇ ਨਿੱਤ ਬੋਸਕੀਆਂ ਪਾਟੇ ਸਿੱਖਾਂ ਦੇ ਗਲਾਂ ਵਿਚ ਹੈਨ ਝੱਗੇ। ---- ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਝੂਠ ਬੋਲਦੇ ਨੇ ਸਦਾ ਕਮਜੋਰ ਬੰਦੇ ਨਿੱਕੀ ਉਹਨਾਂ ਦੀ ਹੁੰਦੀ ਪਰਵਾਜ਼ ਅਕਸਰ।.ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਉਚੇ ਕਪਟ ਨਗਾਰੇ ਦੇ ਇਸ ਸ਼ੋਰ ਅੰਦਰ ਸੁਣਦੀ ਤੂਤੀ ਦੀ ਨਹੀਂ ਅਵਾਜ਼ ਅਕਸਰ। ਸਾਧ,ਚੇਲੇ ਜੋ ਖ਼ੁਦ ਨੇ ਮਨੋਰੋਗੀ ਇਥੇ ਕਰਦੇ ਲੋਕਾਂ ਦਾ ਫਿਰਨ ਇਲਾਜ ਅਕਸਰ। =-- ਕੁਰਸੀ ਦਾ ਹੈ ਇਥੇ ਅਨਾਰ ਇਕੋ ਪਰ ਸੌ ਹੋ ਗਿਆ ਦੇਖੋ ਬੀਮਾਰ ਹੈ ਜੀ। Êੜ• ਲਿਖ ਕੇ ਅਸੀਂ ਬੇਕਾਰ ਫਿਰਦੇ ਅਨਪੜ• ਨੇਤਾ ਬਣਾਂਵਦੇ ਕਾਰ ਹੈ ਜੀ। ..Êਪੰਡਿਤ ,ਮੌਲਵੀ ,ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਹੈ ਜੀ। ਛੇ ਦਿਨ ਠੱਗੀਆਂ ਮਾਰ ਕੇ ਆਖਦੇ ਫਿਰ ਵਾਹਿਗੁਰੂ ਤੇਰਾ ਸ਼ੁਕਰਵਾਰ ਹੈ ਜੀ। ---- ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹੋ ਲਾਅ ਦਾ ਜੀ। ਇਥੇ ਰਿਹਾ ਕਿਸੇ ਦਾ ਹੁਣ ਸਟੈਂਡ ਕੋÂਂੀ ਨਾ ਸਾਰੇ ਹੀ ਦੇਖਦੇ ਰੁਖ ਹਵਾ ਦਾ ਜੀ। ਫਲ ,ਸਬਜ਼ੀਆਂ ਤਾਈਂ ਹੈ ਅੱਗ ਲੱਗੀ ਗਾਲਾਂ ਬਣ ਗਈਆਂ ਰੰਗ ਖ਼ੁਦਾ ਦਾ ਜੀ। ਵਾਰਸ ਸ਼ਾਹ ਦਿਖਾ ਕੇ ਜੀ ਜੱਗ ਤਾਈਂ ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ। -- ਸੀਨਾ ਤਪਦਾ ਜੇਠ ਦੀ ਅੱਗ ਵਾਂਗੂ ਆਉਂਦਾ ਪਿਆ ਹੈ ਸਾਉਣ ਪਰਦੇਸੀਆ। ਸਾਨੂੰ ਦੇਖ ਕੇ ਰੋਂਦੀ ਹੈ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ। ਸਾਡੇ ਘੱਗਰੇ ਹੀ ਹੋ ਨੇ ਗਏ ਬੋਦੇ ਹੁਣ ਕਿਥੋਂ ਭਿੱਜੂਗੀ ਲੌਣ ਪਰਦੇਸੀਆ ਵੇ। ਸੀਤਾ ਹਰਣ ਹੁੰਦਾ ਰੋਜ ਜ਼ਿੰਦਗੀ ਦਾ ਥਾਂ ਪਰ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ। --- ਕੋਰੇ ਕੋਰੇ ਕੁੱਜੇ ਦਾ ਠੰਡਾ ਠਾਰ ਪਾਣੀ ਇਹ ਸਾਡੇ ਗਲੇ ਅਟਕਦਾ ਜਾਂਵਦਾ ਈ। ਵਰਜੋ ਵਰਜੋ ਵੇ ਲੋਕੋ ਹਾਕਿਮ ਆਪਣੇ ਨੂੰ ਇਹ ਕੀਮਤਾਂ ਰੋਜ ਵਧਾਂਵਦਾ Âਂੀ। ਲਹੂ ਸਾਡੇ 'ਚੋਂ ਕਰਕੇ ਕਸ਼ੀਦ ਖੁਸ਼ੀਆਂ ਇਹ ਤਾਂ ਆਪਣੇ ਮਹਿਲ ਸਜਾਂਵਦਾ ਈ। ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ। -- ਹੱਥੀਂ ਆਪ ਬਣਾ ਕੇ ਮੂਰਤੀ ਤੂੰ ਬੰਦੇ ਫਿਰ ਉਸਦੇ ਕੋਲੋਂ ਹੀ ਡਰੀ ਜਾਵੇਂ। ਭੁੱਲ ਕੇ ਜਿਉਂਦੇ ਇਨਸਾਨ ,ਬੇਜਾਨ ਅੱਗੇ ਬਾਟੇ ਦੁੱਧ ਦੇ ਭਰ ਕੇ ਧਰੀ ਜਾਵੇਂ। ਤਪਸ਼ ਕੋਲ ਹੈ ਤੇਰੇ ਲੱਖਾਂ ਸੂਰਜਾਂ ਦੀ ਫਿਰ ਦੇਖ ਜੁਗਨੂੰ ਕਾਸਤੋਂ ਮਰੀ ਜਾਵੇਂ। ਗਿਆ ਮੰਗਲ 'ਤੇ ਪਹੁੰਚ ਵਿਗਆਨ ਤੇਰਾ ਹਰ ਹਰ ਤੋਂ ਕਾਸਤੋਂ ਹਰੀ ਜਾਵੇਂ। Converted from Satluj to Unicode

ਕਵੀ- ਓ- ਵਾਚ 19-4- 12

ਕਵੀ- ਓ- ਵਾਚ 19-4- 12 ਤਿੰਨ ਸ਼ਬਦ ਹੀ ਬੰਦੇ ਦੇ ਦਸ ਦਿੰਦੇ ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ। ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ ਸੁੰਦਰ ਕਵਿਤਾ ਦਾ ਜਿਵੇਂ ਨਾਪ ਸਖੀਏ। ਆਮ ਵਾਰਤਕ ਜਿਹੇ ਵੀ ਨਾ ਹੁੰਦੇ ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ। -- ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। =--- ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਭਾਣਾ ਮੰਨਣ ਦਾ ਸੁਣ ਉਪਦੇਸ਼ ਲੋਕੀਂ ਬਿਨਾ ਆਈ ਤੋਂ ਇਥੇ ਨੇ ਮਰੀ ਜਾਂਦੇ। ਕਹਿਣ ਹੋਰ ਤੇ ਕਰਨ ਕੁਝ ਹੋਰ ਬਾਬੇ ਖਿਚੀ ਖੇਸ ਜਾਂਦੇ ਨੇ ਲਈ ਦਰੀ ਜਾਂਦੇ । ਹੈ ਕੇਹਾ ਵਕਤ! ਸ਼ਤੀਰ ਨੇ ਡੁੱਬ ਚੱਲੇ ਇਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ। --- ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਅਗਲਾ ਜਨਮ ਬਹਿਸ਼ਤ ਦੇ ਲਾਲਚ ਵਿਚ ਕਿਰਤੀ ਕਾਮੇ ਸਦਾ ਅਸੀਂ ਗਏ ਠੱਗੇ। ਸਾਥੋਂ ਦਸਵੇਂ ਦਸੌਂਦ ਦੀ ਮੰਗ ਕਰਨ ਬਾਬੇ ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ। ਭਾਈ ਬਦਲ ਕੇ ਪਾਉਂਦੇ ਨਿੱਤ ਬੋਸਕੀਆਂ ਪਾਟੇ ਸਿੱਖਾਂ ਦੇ ਗਲਾਂ ਵਿਚ ਹੈਨ ਝੱਗੇ। ---- ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਝੂਠ ਬੋਲਦੇ ਨੇ ਸਦਾ ਕਮਜੋਰ ਬੰਦੇ ਨਿੱਕੀ ਉਹਨਾਂ ਦੀ ਹੁੰਦੀ ਪਰਵਾਜ਼ ਅਕਸਰ। ਉਚੇ ਕਪਟ ਨਗਾਰੇ ਦੇ ਇਸ ਸ਼ੋਰ ਅੰਦਰ ਸੁਣਦੀ ਤੂਤੀ ਦੀ ਨਹੀਂ ਅਵਾਜ਼ ਅਕਸਰ। ਸਾਧ,ਚੇਲੇ ਜੋ ਖ਼ੁਦ ਨੇ ਮਨੋਰੋਗੀ ਇਥੇ ਕਰਦੇ ਲੋਕਾਂ ਦਾ ਫਿਰਨ ਇਲਾਜ ਅਕਸਰ। =-- ਕੁਰਸੀ ਦਾ ਹੈ ਇਥੇ ਅਨਾਰ ਇਕੋ ਪਰ ਸੌ ਹੋ ਗਿਆ ਦੇਖੋ ਬੀਮਾਰ ਹੈ ਜੀ। Êਪੜ• ਲਿਖ ਕੇ ਅਸੀਂ ਬੇਕਾਰ ਫਿਰਦੇ ਅਨਪੜ• ਨੇਤਾ ਬਣਾਂਵਦੇ ਕਾਰ ਹੈ ਜੀ। Êਪੰਡਿਤ ,ਮੌਲਵੀ ,ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਹੈ ਜੀ। ਛੇ ਦਿਨ ਠੱਗੀਆਂ ਮਾਰ ਕੇ ਆਖਦੇ ਫਿਰ ਵਾਹਿਗੁਰੂ ਤੇਰਾ ਸ਼ੁਕਰਵਾਰ ਹੈ ਜੀ। ---- ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹੋ ਲਾਅ ਦਾ ਜੀ। ਇਥੇ ਰਿਹਾ ਕਿਸੇ ਦਾ ਹੁਣ ਸਟੈਂਡ ਕੋÂਂੀ ਨਾ ਸਾਰੇ ਹੀ ਦੇਖਦੇ ਰੁਖ ਹਵਾ ਦਾ ਜੀ। ਫਲ ,ਸਬਜ਼ੀਆਂ ਤਾਈਂ ਹੈ ਅੱਗ ਲੱਗੀ ਗਾਲਾਂ ਬਣ ਗਈਆਂ ਰੰਗ ਖ਼ੁਦਾ ਦਾ ਜੀ। ਵਾਰਸ ਸ਼ਾਹ ਦਿਖਾ ਕੇ ਜੀ ਜੱਗ ਤਾਈਂ ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ। -- ਸੀਨਾ ਤਪਦਾ ਜੇਠ ਦੀ ਅੱਗ ਵਾਂਗੂ ਆਉਂਦਾ ਪਿਆ ਹੈ ਸਾਉਣ ਪਰਦੇਸੀਆ। ਸਾਨੂੰ ਦੇਖ ਕੇ ਰੋਂਦੀ ਹੈ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ। ਸਾਡੇ ਘੱਗਰੇ ਹੀ ਹੋ ਨੇ ਗਏ ਬੋਦੇ ਹੁਣ ਕਿਥੋਂ ਭਿੱਜੂਗੀ ਲੌਣ ਪਰਦੇਸੀਆ ਵੇ। ਸੀਤਾ ਹਰਣ ਹੁੰਦਾ ਰੋਜ ਜ਼ਿੰਦਗੀ ਦਾ ਥਾਂ ਪਰ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ। --- ਕੋਰੇ ਕੋਰੇ ਕੁੱਜੇ ਦਾ ਠੰਡਾ ਠਾਰ ਪਾਣੀ ਇਹ ਸਾਡੇ ਗਲੇ ਅਟਕਦਾ ਜਾਂਵਦਾ ਈ। ਵਰਜੋ ਵਰਜੋ ਵੇ ਲੋਕੋ ਹਾਕਿਮ ਆਪਣੇ ਨੂੰ ਇਹ ਕੀਮਤਾਂ ਰੋਜ ਵਧਾਂਵਦਾ Âਂੀ। ਲਹੂ ਸਾਡੇ 'ਚੋਂ ਕਰਕੇ ਕਸ਼ੀਦ ਖੁਸ਼ੀਆਂ ਇਹ ਤਾਂ ਆਪਣੇ ਮਹਿਲ ਸਜਾਂਵਦਾ ਈ। ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ। -- ਹੱਥੀਂ ਆਪ ਬਣਾ ਕੇ ਮੂਰਤੀ ਤੂੰ ਬੰਦੇ ਫਿਰ ਉਸਦੇ ਕੋਲੋਂ ਹੀ ਡਰੀ ਜਾਵੇਂ। ਭੁੱਲ ਕੇ ਜਿਉਂਦੇ ਇਨਸਾਨ ,ਬੇਜਾਨ ਅੱਗੇ ਬਾਟੇ ਦੁੱਧ ਦੇ ਭਰ ਕੇ ਧਰੀ ਜਾਵੇਂ। ਤਪਸ਼ ਕੋਲ ਹੈ ਤੇਰੇ ਲੱਖਾਂ ਸੂਰਜਾਂ ਦੀ ਫਿਰ ਦੇਖ ਜੁਗਨੂੰ ਕਾਸਤੋਂ ਮਰੀ ਜਾਵੇਂ। ਗਿਆ ਮੰਗਲ 'ਤੇ ਪਹੁੰਚ ਵਿਗਆਨ ਤੇਰਾ ਹਰ ਹਰ ਤੋਂ ਕਾਸਤੋਂ ਹਰੀ ਜਾਵੇਂ।

Sunday, April 15, 2012

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ----16-4-12

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ----16-4-12
ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ ਨਿੱਤ ਚੰਘਦੀ ਹੈ ਲੇਲੇ ਨੂੰ ਭੇਡ ਇਥੇ।
ਕਾਲੇ ਧਨ ਦੇ ਚਿਟਿਆਂ ਸਿਕਿਆਂ ਦੀ ਪਰਗਟ ਹੋਂਵਦੀ ਨਹੀਂ ਹੈ ਖੇਡ ਇਥੇ।
ਤਿਆਗੀ ਮਾਇਆ ਦੇ ਕਟਣ ਲਈ ਖੀਸਾ ਰੱਖਣ ਜੇਬ• 'ਚ ਹੀ ਬਲੇਡ ਇਥੇ।
ਅੱਗ ਲਗੀ ਹੋਈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬ੍ਰਗੇਡ ਇਥੇ ।
---
ਸਮਝ ਆਉਂਦਾ ਹੈ ਕੁਝ ਨਹੀਂ ਆਉਂਦਾ ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।
ਚੁਪ ਚਾਪ ਇਹ ਕਦੇ ਖ਼ਾਮੋਸ਼ ਹੋ ਜਾਂਦੀ ਤੇ ਕਦੇ ਹੋ ਜਾਂਵਦੀ ਹੈ ਮੂੰਹਜੋਰ ਮੀਆਂ।
ਉਹ ਆਦਮੀ ਨਾ ਕਦੇ ਵੀ ਰਹਿਣ ਫਾਡੀ ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।
ਇਥੇ ਸਚੀਂਮੁਚੀਂ ਦੇ ਮੋਰ ਹੀ ਨੱਚ ਸਕਦੇ ਖੁਰ ਜਾਂਵਦੇ ਨੇ ਮਿੱਟੀ ਦੇ ਮੋਰ ਮੀਆਂ।
----
ਜਿਹੋ ਜਿਹੀ ਹੋਂਵਦੀ ਹੈ ਕੋਕੋ ਬੱਚੇ ਵੀ ਉਹੋ ਜਿਹੇ ਹੋੰਂਵਦੇ ਨੇ ਅਕਸਰ।
ਸੱਚ ਤਾਂ ਸਦਾ ਹੈ ਰੜੇ ਪਟੱਕ ਰਹਿੰਦਾ ਝੂਠੇ ਗੱਲ ਲੁਕੋਂਵਦੇ ਨੇ ਅਕਸਰ।
ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ ਦੇਖੇ ਉਹ ਵੀ ਰੋਂਵਦੇ ਨੇ ਅਕਸਰ।
ਕੀਤਾ ਮਾਖੋਂ ਇਕੱਠਾ ਮਿਹਨਤਾਂ ਦਾ ਇਥੇ ਵਿਹਲੜ ਚੋਂਵਦੇ ਨੇ ਅਕਸਰ।
---
ਉਹਨਾਂ ਡੁਬਣਾ ਹੁੰਦਾ ਮੰਝਧਾਰ 'ਚ ਲੜਦੇ ਰਹਿੰਦੇ ਜਿਹੜੇ ਮਲਾਹ ਦੇ ਨਾਲ ।
ਕਰਦੇ ਚੁਗਲੀਆਂ ਨੇਤਾਵਾਂ ਕੋਲ ਜਾਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।
ਕੋਈ ਦੱਸ ਦਿਓ ਜਾਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਜਿਹੜੇ ਕੜਾਹ ਦੇ ਨਾਲ।
ਹਸ਼ਰ ਇਹਨਾਂ ਦਾ ਹੁੰਦਾ ਸਦਾ ਮਾੜਾ ਮਾਂਝੇ ਜਾਂਦੇ ਨੇ ਪਹਿਲਾਂ ਸਵਾਹ ਦੇ ਨਾਲ।
-----
ਬਿਨਾਂ ਸੋਚ ਜੋ ਨਿਰਛਲ ਹਨ ਪਏ ਰਹਿੰਦੇ ਮਨ ਵਿਚ ਚਿੰਤਾ ਅਤੇ ਤਨਾਬ ਹੈ ਨਹੀਂ।
ਉਹ ਤਾਂ ਬੰਦੇ ਦੀ ਜੂਨ ਵਿਚ ਹੈਨ ਕੱਦੂ ਮਨ 'ਚ ਉਡਣ ਦਾ ਜਿੰਨਾਂ ਦੇ ਖ਼ਾਬ ਹੈ ਨਹੀਂ।
ਚੱਕੀ ਗ਼ਮਾਂ ਦੀ ਹੈ ਰੂਹ ਤਾਈਂ ਨਿਖ਼ਾਰ ਦਿੰਦੀ ਬਿਨਾਂ ਸੋਚ ਦੇ ਇਨਕਲਾਬ ਹੈ ਨਹੀਂ।
ਚੰਗੇ ਅਤੇ ਮੰਦੇ ਅਨੁਭਵ ਬਿਨਾਂ ਬੰਦਾ ਇਥੇ ਕਦੇ ਵੀ ਬਣਦਾ ਲਾਜਵਾਬ ਹੈ ਨਹੀਂ।
---
ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ ਕੋਈ ਕਲਾ ਸੁਨਾਉਣ ਦੀ ਜਾਣਦਾ ਨਾ।
ਬੰਦਾ ਸ਼ਬਦ ਅਜਿਹੇ ਵੀ ਕੁਝ ਬੋਲਦਾ ਹੈ ਹੁੰਦਾ ਜਿੰਨਾਂ ਦੇ ਆਪ ਉਹ ਹਾਣਦਾ ਨਾ।
ਪੈਂਦੀ ਅੰਬਰ 'ਤੇ ਪੀਂਘ ਹੈ ਸਤਰੰਗੀ ਪਰ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।
ਲਿਆ ਬੰਦੇ ਨੇ ਫਰੋਲ ਬ੍ਰਹਿਮੰਡ ਸਾਰਾ ਪਰ ਖ਼ੁਦ ਤਾਈਂ ਇਹ ਅਜੇ ਪਹਿਚਾਣਦਾ ਨਾ।
-----















Converted from Satluj

Thursday, April 12, 2012

ਕਾਵਿ ਵਿਅੰਗ---12-4=12

ਕਾਵਿ ਵਿਅੰਗ---12-4=12
Ñਲੋਕ ਇਨ•ਾਂ ਦੇ ਤਾਈਂ ਨੇ ਭਗਤ ਕਹਿੰਦੇ ਇਕ ਲੱੱਤ ਦੇ ਉਤੇ ਹੀ ਖੜ•ਨ ਬਗਲੇ।
ਡੱਡਾਂ ਖਾਣੀਆਂ ਸ਼ੌਕ ਹੈ ਮਨਭਾਉਂਦਾ ਉਂਜ ਮੱਛੀਆਂ ਤਾਈਂ ਫੜ•ਨ ਬਗਲੇ।
ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉਤੇ ਹੀ ਮੜ•ਨ ਬਗਲੇ।
ਪਾਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ•ਾ ਉਠ ਕੇ ਪੋਥੀਆਂ ਪੜ•ਣ ਬਗਲੇ।

--ਕੱਲਾ ਖੇਤ ਨੂੰ ਜਾਈਂ ਨਾ ਸੋਹਣਿਆਂ ਵੇ ਉਥੇ ਕਿਕਰ 'ਤੇ ਰਹਿੰਦੀ ਇਕ ਹੈ ਕਾਟੋ।
ਕਿਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ 'ਕਲੇ ਨੂੰ ਜਾਏ ਨਾ ਪੈ ਕਾਟੋ।
ਰਿਹਾ ਗਹਿਣੇ ਤੂੰ ਸਦਾ ਜਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।
ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁਲਾਂ 'ਤੇ ਖੇਡਦੀ ਹੈ ਕਾਟੋ।
---
Ðਰੋਟੀ ਪਿਛੇ ਦੋ ਬਿਲੀਆਂ ਲੜਦੀਆਂ ਨੂੰ ਦੇਖ ਆਣਕੇ ਬੈਠਾ ਸੀ ਕੋਲ ਬਾਂਦਰ ।
ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।
ਸਾਨੂੰ ਬਿਲੀਆਂ ਵਾਂਗ ਲੜਾ ਕੇ ਨੇਤਾ ਇਥੇ ਸਦਾ ਕਰਦੇ ਰਹਿਣ ਕਲੋਲ ਬਾਂਦਰ।
ਹੱਕ ਸੱਚ ਦੀ ਖੱਟੀ ਕਮਾਈ ਸਾਡੀ ਦੇਖੇ ਕਿਵੇਂ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ ।

---ਦੇਖੇ ਫਿਰਦੇ ਖੇਹ ਉਡਾਂਵਦੇ ਨੇ ਕਿਸਤਰਾਂ ਰੂੜੀਆਂ ਰਹੇ ਨੇ ਫਰੋਲ ਕੁੱਕੜ।
ਜਾਣੇ ਬੰਦੇ ਜਾਂ ਬਿਲੀ ਦੇ ਢਿੱਡ ਵਿਚ ਨੇ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ ।
ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।
ਸਾਨੂੰ ਨੇਤਾ ਸ਼ਿਕਾਰੀਆਂ ਨੇ ਹੈ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।
-----

ਡੱਡੂ ਜਦੋਂ ਗੜੈਂ ਗੜੈਂ ਕਰਨ ਲਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ
ਬਿਰਹਾ ਪ੍ਰੀਤਮ ਦੇ ਵਿਚ ਹੋ ਗਈ ਕਾਲੀ ਕੁਹੂ ਕੁਹੂ ਦਾ ਗਾਉਂਦੀ ਹੈ ਛੰਦ ਕੋਇਲ।
ਅੰਡੇ ਦਿੰਦੀ ਹੈ ਵਿਚ ਆਹਲਣੇ ਕਾਉਣੀ ਦੇ ਆਪ ਮਾਣਦੀ ਪਰਮ ਆਨੰਦ ਕੋਇਲ।
ਢੋਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ ਇਹ ਜੰਤਾ ਦਵੰਦ 'ਕੋਇਲ'।

Wednesday, April 11, 2012

ਕਿਆ ਭਰੋਸਾ ਹਮ ਕਰੇਂ ਉਸ ਕੀ ਸੁਬ੍ਹਾ ਔ ਸ਼ਾਮ ਕਾ। ਹੋ ਗਿਆ ਸ਼ਗਿਰਦ ਜੋਸੂਰਜ ਕਿਸੀ ਗੋਦਾਮ ਕਾ।
**
ਮੁਸੀਬਤ ਕਾ ਅਹਿਵਾਲ ਸੁਨਾਨਾ ਹਰ ਇਕ ਕੋ ਮੁਸੀਬਤ ਸੇ ਭੀ ਬੜ ਕਰ ਮੁਸੀਬਤ ਹੈ।
**

Tuesday, April 10, 2012

ਕਵੀ- ਓ- ਵਾਚ = 10-4-12

ਕਵੀ- ਓ- ਵਾਚ = 10-4-12
ਗੱਲਾਂ ਜਦੋਂ ਪੁਰਾਣੀਆਂ ਲਿਖਣ ਲੱਗੇ ਨਵੀਆਂ ਹੋਰ ਬਥੇਰੀਆਂ ਅਹੁੜੀਆਂ ਫਿਰ।
ਯਾਦਾਂ ਤੇਰੀਆਂ ਮਹਿਕਾਂ ਵੰਡਦੀਆਂ ਸਨ ਅੱਜ ਕਾਸਤੋਂ ਲਗਦੀਆਂ ਕੌੜੀਆਂ ਫਿਰ।
ਕਿੰਨੀ ਵਾਰੀ ਹਾਂ ਭਾਵੇਂ ਤਬਾਹ ਹੋਏ ਮੁੜ ਮੁੜ ਬੱਦਲਾਂ ਨੂੰ ਲਾਈਏ ਪੌੜੀਆਂ ਫਿਰ।
ਜਦੋਂ ਚੁਕਿਆ ਸਿਰ ਫੇਰ ਸਵਾਰਥਾਂ ਨੇ ਸੋਚਾਂ ਉਪਜੀਆਂ ਦਿਲ ਵਿਚ ਸੌੜੀਆਂ ਫਿਰ।
ਅੱਧੀ ਰਾਤ ਨੂੰ ਜਦ ਕੋਚਰੀ ਫੇਰ ਬੋਲੀ ਤਾਂ ਪੰਛੀ ਤੜਫਦੈ ,ਘਤਦੈ ਬਹੁੜੀਆਂ ਫਿਰ।
---
ਤੇਰੇ ਘਰ ਤਕ ਵੀ ਆ ਜਾਏਗਾ ਇਹ ,ਇਹ ਨਾ ਸਮਝ ਕਿ ਭਾਂਬੜ ਦੂਰ ਮੱਚਦੈ।
ਬਲਦੇ ਸਮੇਂ ਤਾਈਂ ਕੋਈ ਦੇਖਦਾ ਨਹੀਂ ਕਿੰਨੀ ਦੇਰ ਤੋਂ ਇਹ ਬਦਸਤੂਰ ਮਚਦੈ।
ਮੋਤੀ ਮੱਚ ਕੇ ਕਹਿੰਦੇ ਬਣ ਮਨੂਰ ਜਾਂਦੈ ,ਹੁਣ ਕੀ ਕਰੀਏ ਹੁਣ ਮਨੂਰ ਮੱਚਦੈ।
ਕੇਹਾ ਹੋਣੀਆਂ ਇਹ ਸੰਤਾਪ ਜਣਿਆ ਜਿਉਂਦਾ ਆਦਮੀ ਇਥੇ ਬੇਕਸੂਰ ਮੱਚਦੈ।
ਨਾ ਹੀ ਮੱਚਦੇ ਹੱਥ ਹਤਿਆਰਿਆਂ ਦੇ ਅਤੇ ਨਾ ਹੀ ਹਾਕਮਾਂ ਤੇਰਾ ਗ਼ਰੂਰ ਮੱਚਦੈ।

----
ਮਰਿਆਂ ਬਾਰੇ ਨਾ ਸੋਚ ਕਿ ਮਰੇ ਕਿੰਨੇ ਮੰਗ ਜਿਉਂਦਿਆਂ ਜੀਆਂ ਦੀ ਖੈਰ ਸਿੱਖਾ।
ਜਿਹੜੇ ਆਪਣੇ ਲਗਦੇ ਨੇ ਤੈਨੂੰ ਇਥੇ ਬਣ ਜਾਣ ਨਾ ਕਿਤੇ ਇਹ ਗੈਰ ਸਿੱਖਾ।
ਸ਼ਕਲ ਬੰਦੇ ਦੀ ਹੈ ਪਰ ਵਿਚ ਸਪੋਲੀਏ ਨੇ ਕਰਨ ਜਾਈਂ ਨਾ ਸ਼ਾਮ ਨੂੰ ਸੈਰ ਸਿੱਖਾ।
ਯੁੱਗ ਸਾਇੰਸੀ ਹੈ ਇਕ ਦਿਨ ਆਊ ਕਿ ਸਰ ਜਾਊਗਾ ਬੰਦੇ ਤੋਂਵੀ ਬਗੈਰ ਸਿੱਖਾ।
ਆਪਾਂ ਤੁਰਦੇ ਪਏ ਹਾਂ ਭਾਵੇਂ ਤਰੇਲ ਉਤੇ ਦਸ ਫੇਰ ਸੜਦੇ ਨੇ ਕਾਸਤੋਂ ਪੈਰ ਸਿੱਖਾ।
--
Êਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਆਓ ਹੁਣ ਅਧੂਰੇ ਉਸ ਖ਼ਾਬ ਦੀ ਗੱਲ ਕਰੀਏ।
ਢਾਈ- ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜ –ਆਬ ਦੀ ਗੱਲ ਕਰੀਏ।
ਬਹੁਤੇ ਸ਼ਾਇਰ ਲਿਖਣ ਸ਼ੇਅਰ ਚਾਂਦਨੀ ਦੇ ਪਰ ਅਸੀਂ ਮੌਸਮ ਖ਼ਰਾਬ ਦੀ ਗੱਲ ਕਰੀਏ।
ਸਾਂਝੀਵਾਲਤਾ ਦਾ ਸੀ ਦਿੰਦੀ ਉਪਦੇਸ਼ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।
ਖੜ•ੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇੰਕਲਾਬ ਦੀ ਗੱਲ ਕਰੀਏ।
--
ਸਾਈਕਲ ਨਵੀਂ ਦੇ ਚੌਂਹਠ ਕੁ ਦਿਨਾਂ ਪਿਛੋਂ ਲੋਕ ਰਾਜ ਵਾਂਗੂ ਕੁੱਤੇ ਫੇਲ• ਹੋ ਗਏ।
ਲੋਹ-ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ ਇਥੇ ਜਣੇ ਖਣੇ ਰਣਜੀਤ,ਪਟੇਲ ਹੋ ਗਏ।
ਕਿਹੋ ਜਿਹਾ ਅਜੀਬ ਹੋ ਗਿਆ ਸੰਗਮ ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।
ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ ਕਿਵੇਂ ਲੱਕੜੀਆਂ ,ਲੂਣ ਤੇ ਤੇਲ ਹੋ ਗਏ।
---
Converted from Satluj

Sunday, April 8, 2012

ਬੱਕਰੇ

Ñਲੋਕੀ ਬੋਕ ਵੀ ਇਹਨਾਂ ਨੂੰ ਆਖਦੇ ਨੇ ਕਰਦੇ ਫਿਰਦੇ ਨੇ ਇਹ ਮਿਆਂ ਮਿਆਂ ਬੱਕਰੇ।
ਰਾਖੀ ਬਹਿੰਦੇ ਇਹ ਸਦਾ ਹੀ ਬੋਹਲ ਦੀ ਨੇ ਛੋਲੇ ਚੱਬਦੇ ਰਹਿਣ ਨਾਢੂ ਖਾਂ ਬੱਕਰੇ।
ਲੋਕ ਸਭਾ ਦੇ ਮੈਂਬਰ ਜੇ ਬਣ ਜਾਵਣ ਤਾਂ ਇਹ ਫਿਰ ਬੜਾ ਕਮਾਂਵਦੇ ਨਾਂ ਬੱਕਰੇ।
ਸਾਡੀ ਧੌਣ ਹੈ ਸਦਾ ਕਸਾਈ ਅੱਗੇ ਰਹਿੰਦੀ ਵੋਟਰ ਸਾਰੇ ਹੀ ਅਸੀਂ ਤਾਂ ਹਾਂ ਬੱਕਰੇ।

ਭਾਰਤ ਤੇ ਇੰਡੀਆ 9-4-12 ਤੋਤੇ

ਭਾਰਤ ਤੇ ਇੰਡੀਆ 9-4-12 ਤੋਤੇ
--ਬੜਾ ਫਰਕ ਹੈ ਭਾਰਤ ਤੇ ਇੰਡੀਆ ਵਿਚ ਭਾਰਤ ਪਿੰਡਾਂ ਦਾ ਇੰਡੀਆ ਸ਼ਹਿਰ ਦਾ ਏ।
ਇੰਡੀਆ ਵਿਚ ਨੇ ਧਨ ਕੁਬੇਰ ਰਹਿੰਦੇ ਭਾਰਤ ਮਾਰਿਆ ਭੁੱਖ ਤੇ ਕਹਿਰ ਦਾ ਏ।
ਨਹੀਂ ਚਾਨਣ ਦੀ ਕਿਤੇ ਵੀ ਲੀਕ ਦਿਸਦੀ ਵਕਤ ਹੋ ਗਿਆ ਪਿਛਲੇ ਪਹਿਰ ਦਾ ਏ।
ਵਕਤ ਕੋਠੀਆਂ ਵਿਚ ਹੈ ਤੇਜ ਤੁਰਦਾ ਪਰ ਫੁੱਟਪਾਠਾਂ 'ਤੇ ਆਣਕੇ ਠਹਿਰ ਦਾ Âੈ।
---
ਸੂਰਜਮੁਖੀ ਨੂੰ ਠੁੰਗ ਕੇ ਔਹ ਚਲੇ ਇਹ ਝੱਟ ਅਖੀਆਂ ਲੈਂਦੇ ਨੇ ਫੇਰ ਤੋਤੇ ।
ਗੁਲਾਬੀ ਰੰਗ ਇਹ ਨਿੰਮ 'ਤੇ ਝੂਟਦੀ ਦਾ ਪੀ ਜਾਂਦੇ ਨੇ ਕਰ ਕੇ ਮੇਰ ਤੋਤੇ।
ਗੰਗਾ ਰਾਮ ਕਈ ਬਣ ਕੇ ਖਾਣ ਚੂਰੀ ਇਹ ਰੰਗ ਵਟਾਉਂਦੇ ਨੇ ਢੇਰ ਤੋਤੇ।
੍ਰਬੇਰੀ ਕਿਰਤ ਦੀ ਤੋਂ ਨੇਤਾ, ਸਾਧ ਵਿਹਲੜ ਚੁਗ ਰਹੇ ਨੇ ਮਿਠੜੇ ਬੇਰ ਤੋਤੇ।
----
ਸਾਡੇ ਮੁਲਕ ਵਿਚ ਉਹਨਾਂ ਦੀ ਕਰਨ ਪੂਜਾ ਇਥੇ ਜਿਹੜੇ ਫੈਲਾਉਂਦੇ ਪਲੇਗ ਚੂਹੇ।
ਕਹਿੰਦੇ ਇਹ ਤਾਂ ਸਵਾਰੀ ਹੈ ਗਣੇਸ਼ ਜੀ ਦੀ ਬੜੇ ਚਲਦੇ ਤੇਜ ਨੇ ਤੇਜ ਵੇਗ ਚੂਹੇ।
ਦਾਣੇ ਸਾਡੀਆਂ ਖਾਹਿਸ਼ਾਂ ਦੇ ਨੇ ਖਾ ਜਾਂਦੇ ਸਿਆਸਤਦਾਨਾ ਦੇ ਇਹ ਬੇਦਰੇਗ ਚੂਹੇ।
ਲੋਕ ਰਾਜ ਦੀ ਨੀਂਹ ਖੋਖਲੀ ਕਰੀ ਜਾਂਦੇ ਇਹ ਇਸ ਮਹਿਲ ਨੂੰ ਦੇਣਗੇ ਡੇਗ ਚੂਹੇ।
--
Ñਲੋਕੀ ਬੋਕ ਵੀ ਇਹਨਾਂ ਨੂੰ ਆਖਦੇ ਨੇ ਕਰਦੇ ਫਿਰਦੇ ਨੇ ਇਹ ਮਿਆਂ ਮਿਆਂ ਬੱਕਰੇ।
ਰਾਖੀ ਬਹਿੰਦੇ ਇਹ ਸਦਾ ਹੀ ਬੋਹਲ ਦੀ ਨੇ ਛੋਲੇ ਚੱਬਦੇ ਰਹਿਣ ਨਾਢੂ ਖਾਂ ਬੱਕਰੇ।
ਸਾਡੀ ਧੌਣ ਹੈ ਸਦਾ ਕਸਾਈ ਅੱਗੇ ਰਹਿੰਦੀ ਵੋਟਰ ਸਾਰੇ ਹੀ ਅਸੀਂ ਤਾਂ ਹਾਂ ਬੱਕਰੇ।
----
ਬੜਾ ਚਾਨਣ ਤੋਂ ਇਹਨਾਂ ਨੂੰ ਡਰ ਲਗਦਾ ਸਦਾ ਨ•ੇਰਿਆਂ ਵਿਚ ਹੀ ਰਹਿਣ ਉਲੂ।
ਰਾਤੀਂ ਪੰਛੀ ਦੇ ਸਿਰ ਵਿਚ ਮਾਰ ਰੋੜਾ ਉਡਣਸਾਰ ਉਹਨੂੰ ਝੱਟ ਫੜ• ਲੈਣ ਉਲੂ।
ਜਿਹੜਾ ਆਦਮੀ ਹੁੰਦਾ ਹੈ ਜਮ•ਾਂ ਊਂਦਾ ਲੋਕੀ ਸਾਰੇ ਹੀ ਉਸ ਤਾਈਂ ਕਹਿਣ ਉਲੂ।
ਸਾਨੂੰ ਉਲੂ ਬਣਾ ਕੇ ਸਾਧ ਨੇਤਾ ਫਿਰ ਆਪਸ ਦੇ ਵਿਚ ਹੀ ਲਗਦੇ ਖਹਿਣ ਉਲੂ ।
--
ਖੜ•ੀ ਹਰੀ ਕਚਾਰ ਸੀ ਨਿੰਮ ਵਿਹੜੇ ਤੇ ਅਸੀਂ ਛਾਂਗ ਕੇ ਦਿਤਾ ਬਿਠਾ ਘੋਗੜ।
ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁਲ ਵਿਚ ਚਮਨ ਦੇ ਗਿਆ ਪਰ ਆ ਘੋਗੜ।
ਲੋਕ ਰਾਜ ਦੇ ਵਿਚ ਇਨਸਾਫ ਲੱਭਦੈਂ? ਬਸ ਸਰ ਗਿਆ ਤੇਰਾ ਵੀ ਜਾਹ ਘੋਗੜ।
ਹੋਕਾ ਤਾਂ ਰਾਜੇ ਰਣਜੀਤ ਦੇ ਰਾਜ ਦਾ ਸੀ ਖੇਡੇ ਵਾਲਾ ਪਰ ਗਿਆ ਦਿਖਾ ਘੋਗੜ।

Converted from Satluj to Unicode

Friday, April 6, 2012

ਇਸ ਮਹਿਫ਼ਿਲ ਮੇਂ

ਇਸ ਮਹਿਫ਼ਿਲ ਮੇਂ ਲੋਗ ਜਿਤਨੇ ਸਭ ਕੋ ਅਪਨਾ ਰੋਨਾ ਹੈ ਯਾਰੋ ਮੈਂ ਖ਼ਾਮੋਸ਼ ਤਬੀਅਤ ਮੇਰਾ ਹਾਲ ਸੁਨਾਏ ਕੌਨ---।
*ਹਮ ਰੋਨੇ ਪਰ ਆਏਂ ਤੋ ਦਰਿਆ ਹੀ ਬਹਾ ਦੇਂ ਸ਼ਬਨਮ ਕੀ ਤਰਹ ਹਮ ਕੋ ਰੋਨਾ ਨਹੀਂ ਆਤਾ--।
ਹੋ ਗਿਆ ਜਬ ਇਸ਼ਕ ਹਮ ਆਗੋਸ਼ ਤੂਫਾਨੇ ਸ਼ਬਾਬ ਅਕਲ ਬੈਠੀ ਰਹਿ ਗਈ ਸਾਹਿਬ ਪੇ ਸ਼ਰਮਾਈ ਹੂਈ।
ਜ਼ਿੰਦਗੀ ਵਿਚ ਐਨੀਆਂ ਗਲਤੀਆਂ ਨਾ ਕਰੋ ਕਿ ਪਿਨਸਲ ਤੋਂ ਪਹਿਲਾਂ ਰਬੜ ਖਸ ਜਾਵੇ।
* ਜ਼ਿੰਦਗੀ ਵਿਚ ਸਭ ਤੋਂ ਮੁਸ਼ਕਿਲ ਹੈ ਜਿਸ ਨਾਲ ਪਿਆਰ ਹੋਵੇ ਉਸਤੋਂ ਬਿਨਾ ਰਹਿਣਾ ਅਤੇ ਜਿਸ ਨਾਲ ਪਿਆਰ ਨਾ ਹੋਵੇ ਉਸ ਦੇ ਨਾਲ ਰਹਿਣਾ।
ਯਾਦ ਰੱਖੋ- ਜੇ ਪੈਸਾ ਤੁਹਾਡੀ ਜੇਬ ਵਿਚ ਹੈ ਤਾਂ ਇਹ ਤੁਹਾਡੀ ਤਾਕਤ ਹੈ ਜੇ ਪੈਸਾ ਤੁਹਾਡੇ ਦਿਮਾਗ ਵਿਚ ਹੈ ਤਾਂ ਇਹ
ਤੁਹਾਡੀ ਕਮਜੋਰੀ ਹੈ।
* ਜਿਹੜੇ ਲੋਕ ਪੈਸੇ ਨੂੰ ਆਪਣਾ ਗੁਲਾਮ ਬਣਾ ਕੇ ਨਹੀਂ ਰਖਦੇ ਪੈਸਾ ਉਹਨਾਂ ਨੂੰ ਆਪਣੇ ਗੁਲਾਮ ਬਣਾ ਲੈਂਦਾ ਹੈ।
* ਦਿਲ ਵਿਚ ਚਾਹਤ ਦਾ ਹੋਣਾ ਵੀ ਜਰੂਰੀ ਹੈ ਬਰਨਾ ਯਾਦ ਤਾਂ ਦੁਸ਼ਮਣ ਵੀ ਰੋਜ ਕਰਦੇ ਨੇ।

Thursday, April 5, 2012

ਥੋੜਾ ਜਿਹਾ ਰੱਖ ਲੈ ਮੁਲੰਮਾ 6- 4 –12

ਥੋੜਾ ਜਿਹਾ ਰੱਖ ਲੈ ਮੁਲੰਮਾ 6- 4 –12
ਥੋੜਾ ਜਿਹਾ ਰੱਖ ਲੈ ਮੁਲੰਮਾ ਤਾਂ ਜ਼ੁਬਾਨ ਵਿਚ ਝੂਠੇ ਤਾਈਂ ਝੂਠਾ ਆਖ ਦੇਣਾ ਸਦਾਚਾਰ ਹੈ ਨਹੀਂ।
ਭਾਰਤ ਨੂੰ ਦੇਖ ਹੈ ਯਕੀਨ ਹੁੰਦਾ ਰੱਬ ਉਤੇ ਦੇਖੋ ਚੱਲੀ ਜਾਂਦੈ ਦੇਸ਼ ਭਾਵੇਂ ਕੋਈ ਸਰਕਾਰ ਹੈ ਨਹੀਂ।
ਬੇਮੁਹਾਰਾ ਹੋਇਆ ਫਿਰੇ ਬੋਤਾ ਲੋਕ ਰਾਜ ਦਾ ਜੀ ਕਿਸੇ ਦੇ ਵੀ ਹੱਥ ਵਿਚ ਇਸਦੀ ਮੁਹਾਰ ਹੈ ਨਹੀਂ।
ਲੂਣ , ਤੇਲ , ਲੱਕੜਾਂ ਹੀ ਹਾਵੀ ਹੁਣ ਦਿਮਾਗ ਉਤੇ ਸਾਡੇ ਕੋਲ ਦਿਲ ਤਾਂ ਹੈ ਪਰ ਦਿਲਦਾਰ ਹੈ ਨਹੀਂ।
---
ਉਸ ਲੱਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ ਜਿਸ ਤਾਈਂ ਲਗਦੇ ਨਚਾਰ ਮੂਲ ਚੰਗੇ ਨਾ ।
ਬੁੱਢਾ ਸੱਪ ਆਪਣੀ ਜੋ ਕੁੰਜ ਤਾਂ ਲਾਹ ਸਕਦਾ ਨਹੀਂ ਦੂਜਿਆਂ ਨੂੰ ਆਖਦਾ ਨਿਲੱਜ ਮੂਲ ਸੰਗੇ ਨਾ।
ਜਿਸ ਬਲਦ ਦਾ ਪਿਆਰ ਆਪਣੀ ਪੰਜਾਲੀ ਨਾਲ ਭੁਲ ਕੇ ਵੀ ਆਪਣੀ ਅਜ਼ਾਦੀ ਕਦੇ ਮੰਗੇ ਨਾ।
ਮੁੱਲ ਵੋਟਾਂ ਲੈਕੇ ਜਿਹੜਾ ਬਣਿਆ ਵਜ਼ੀਰ ਦੱਸੋ! ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
---
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ ਰੱਖ ਦਿੰਦੇ ਲੋਕ ਭਾਵੇਂ ਕੱਟ ਕੱਟ ਪੋਰੀਆਂ ।
ਹੱਥਾਂ ਵਿਚ ਫੜ• ਕੇ ਸਿਮਰਣੇ ਮਸਤ ਹੋਏ ਡੇਰਿਆਂ 'ਚ ਸ਼ਰੇਆਮ ਠੱਗ ਕਰੀ ਜਾਂਦੇ ਠਗੀ ਠੋਰੀਆਂ।
ਅੰਧਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਣ ਜਾਣਦੀਆਂ ਨੇ ਸਰਕਾਰਾਂ ਅਸਾਂ ਦੀਆਂ ਕਮਜੋਰੀਆਂ।
ਭਾਈਆਂ ਤਾਈਂ ਭਾਈਆਂ 'ਤੇ ਰਿਹਾ ਵਿਸ਼ਵਾਸ਼ ਹੈ ਨਾ ਕੇਹੀਆਂ ਇਹ ਰੁੱਤਾਂ ਬਦਲਿਆਂਖੋਰੀਆਂ।

Wednesday, April 4, 2012

ਕਵੀ –ਓ –ਵਾਚ , ਰੜੀ ਭੰਬੀਰੀ ਬੋਲੇ 5-4-12

ਕਵੀ –ਓ –ਵਾਚ , ਰੜੀ ਭੰਬੀਰੀ ਬੋਲੇ 5-4-12
---ਵੋਟਾਂ ਮੰਗਣ ਅਉਂਦੇ ਨੇਤਾ ਜਿਪਸੀਆਂ 'ਤੇ ਸਾਡੀ ਰੜੇ ਭੰਬੀਰੀ ਬੋਲਦੀ ਹੈ।
ਛਿਣ ਭੰਗਰੀ ਖੁਸ਼ੀ ਵੀ ਜੇ ਆਵੇ ਉਹ ਵੀ ਲੰਘ ਜਾਂਦੀ ਸਾਡੇ ਕੋਲ ਦੀ ਹੈ।
ਸਿਆਸਤ ਲੋਭ ਦੀ ਅੱਜ ਗੁਲਾਮ ਹੋਕੇ ਸਾਡੀ ਜ਼ਿੰਦਗੀ ਤਾਈਂ ਤਾਈਂ ਮਧੋਲਦੀ ਹੈ।
ਸਾਡੇ ਸਾਹਾਂ ਦੀ ਪੂੰਜੀ ਕਸ਼ੀਦ ਕਰਕੇ ਪਤਾ ਨਹੀਂ ਕੀ ਮੋਇਆਂ 'ਚੋਂ ਟੋਲਦੀ ਹੈ।
--
ਨਹੁੰ ਮਾਸ ਦਾ ਕਹਿੰਦੇ ਸੀ ਇਕ ਰਿਸ਼ਤਾ ਜਿਹੜੇ ਉਹ ਵੀ ਲੈ ਜੰਮੂਰ ਖੜ• ਗਏ।
ਜਿਹੜੇ ਭਰਾ ਭਰਾ ਪਰਚਾਰਦੇ ਸਨ ਉਹ ਉਹਲੇ ਕੰਧਾਂ ਤੋਂ ਹੋ ਕੇ ਦੂਰ ਖੜ• ਗਏ।
ਦੇਖ ਹਰਕਤਾਂ ਬੰਦੇ ਦੀਆਂ, ਜੰਗਲਾਂ ਦੇ ਵਿਚ ਪ੍ਰੇਸ਼ਾਨ ਹੋ ਸਭ ਲੰਗੂਰ ਖੜ• ਗਏ।
ਜਿਹੜੇ ਕਹਿੰਦੇ ਸੀ ਅਸੀਂ ਜਮੀਨ ਵਾਲੇ ਲੇਬਰ ਚੌਂਕ 'ਚ ਬਣ ਮਜ਼ਦੂਰ ਖੜ• ਗਏ।
-
ਟੁੱਟੀ ਭੱਜੀ ਦਾ ਮੇਲਾ ਹੈ ਪੱਤਣਾ ਉਤੇ ਇਥੇ ਕੌਣ ਪੁਛਦਾ ਹੈ ਬੇਸਹਾਰਿਆਂ ਨੂੰੇ ।
ਅਸੀਂ ਪਿਸੇ ਹਾਂ ਚੱਕੀ ਮਹਿੰਗਾਈ ਦੀ ਵਿਚ ਸਾਨੂੰ ਚੈਨ ਨਾ ਟੁਟਿਆਂ ਤਾਰਿਆਂ ਨੂੰ।
ਕੁਲੀ ਕਖਾਂ ਦੀ ਸਾਡੀ ਸਦਾ ਉਦਾਸ ਹੋਕੇ ਤਕੇ ਲਿਸ਼ਕਦੇ ਮਹਿਲ ਮੁਨਾਰਿਆਂ ਨੂੰ।
ਬਣਿਆ ਰਹਿਣ ਦੇ ਲਈ ਮਕਾਨ ਕੋਈ ਨਾ ਛੱਜੂ ਤਰਸਦਾ ਰਿਹਾ ਚੁਬਾਰਿਆਂ ਨੂੰ।
---
ਭੁੱਖ ਨੰਗ ਦੇ ਹੁੰਦੇ ਨੇ ਇਹ ਨਾਮ ਤਿੰਨੇ ਲੁੱਚਾ ਭੜੂਆ ਅਤੇ ਬੇਈਮਾਨ ਬੇਲੀ।
ਪੈਸੇ ਵਾਲਿਆਂ ਵਿਚ ਐਬ ਹੋਣ ਕਿੰਨੇ ਉਹ ਵੀ ਬਣਦੇ ਉਹਨਾਂ ਦੀ ਸ਼ਾਨ ਬੇਲੀ।
ਨੇਤਾ ,ਸਾਧ,ਵਪਾਰੀ ਨਾ ਜੇਕਰ ਝੂਠ ਬੋਲਣ ਬੰਦਾ ਹੁੰਦਾ ਹੈ ਬੜਾ ਹੈਰਾਨ ਬੇਲੀ।
ਸਾਡੀ ਮੱਤ ਨੇ ਨੇਤਾ ਖਰੀਦ ਲੈਂਦੇ ਉਂਜ ਕਰਦੇ ਹਾਂ ਅਸਂੀਂ ਤਾਂ ਮੱਤਦਾਨ ਬੇਲੀ।
---
ਦਾਰੂ ਪੀਣ ਦਾ ਨਿਕਲਦਾ ਹੈ ਬੁਰਾ ਸਿੱਟਾ ਅਸੀਂ ਦੇਖੀ ਹੈ ਬੇਹਿਸਾਬ ਪੀ ਕੇ।
ਯਾਰਾਂ ਦੋਸਤਾਂ ਨਾਲ ਹਾਂ ਰਹੇ ਲੜਦੇ ਤੇ ਡਿੱਗੇ ਰਾਹਾਂ ਦੇ ਵਿਚ ਜਨਾਬ ਪੀਕੇ।
ਲੱਗ ਉਲਟੀਆਂ, ਡਾਊਨ ਬਲੱਡ ਹੋਇਆ ਬਣਿਆ ਪੇਟ 'ਚ ਹੈ ਤਜ਼ਾਬ ਪੀ ਕੇ।
ਹੱਥ ਕੰਬਦੇ ਨੇ ਤੁਰਿਆ ਨਹੀਂ ਜਾਂਦਾ ਲੱਤਾਂ ਵੀ ਜਾਂਦੀਆਂ ਦੇ ਜਵਾਬ ਪੀ ਕੇ।
ਨਾਲੇ ਲੋਕਾਂ 'ਚ ਹੋ ਗਿਆ ਅਕਸ ਮਾੜਾ ਢਿੱਲੋਂ ਕੀਤੀ ਹੈ ਸਿਹਤ ਖਰਾਬ ਪੀ ਕੇ।

Tuesday, April 3, 2012

ਲਾਸ਼ਾਂ ਦੇ ਢੇਰਾਂ ਤੋਂ ਲੰਘ ਕੇ ਨਾਸ਼ਤਾ ਕਰਨਾ ਰੋਜ ਇਹ ਸਾਡੇ ਹਾਕਮ ਦਾ ਮਨਪ੍ਰਚਾਵਾ ਲਿਖ ਦੇਈਏ ਇਹ ਬਾਦਲ ,ਅਮਰਿੰਦਰ ਸਣੇ ਮਨਪ੍ਰੀਤ ਸਾਰੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਦਿਖਾਵਾ ਲਿਖ ਦੇÂਂੀਏ। !!!
ਕਵੀ- ਓ- ਵਾਚ ----4-4-12
***
ਹੀਰ ਆਖਦੀ ਜੋਗੀਆ ਤੂੰ ਸੱਚ ਆਖੇਂ ਨੰਗ ਰਹਿਣਗੇ ਸਦਾ ਜੁਆਰੀਏ ਵੇ।
ਉਦਮ ਅੱਗੇ ਹੀ ਲੱਛਮੀ ਨੱਚਦੀ ਹੈ ਮਿਹਨਤ ਤਾਈਂ ਨਾ ਮਨੋ ਵਿਸਾਰੀਏ ਵੇ।
ਮਾਇਆ ਮੰਤਰਾਂ ਨਾਲ ਜੇ ਹੋਏ ਇਕੱਠੀ ਕਾਹਤੋਂ ਮੰਗਦੇ ਫਿਰਨ ਮਦਾਰੀਏ ਵੇ।
ਵਿਹਲੇ ਰਹਿਣ ਨੇ ਜੱਟ ਕਰਜ਼ਾਈ ਕੀਤੇ ਝੋਨਾ ਆਕੇ ਲਾਉਣ ਬਿਹਾਰੀਏ ਵੇ।
--**
ਚੋਣ ਜਿੱਤੀਆਂ ਫੇਰ ਪ੍ਰਕਾਸ਼ ਸਿੰਘ ਬਾਦਲ ਦਿੱਤੇ ਮੁੱਛਾਂ ਨੂੰ ਅਸਾਂ ਦੇ ਤਾਅ ਰਹਿ ਗਏ।
ਸਾਡੇ ਮਨ ਦੀਆਂ ਮਨ ਦੇ ਵਿਚ ਰਹੀਆਂ ਬਨਣੇ ਸੂਬੇ ਦੇ ਅਸੀਂ ਸਰਬਰਾਹ ਰਹਿ ਗਏ।
ਵਗਦੇ ਪਾਣੀ ਦੇ ਤਾਈਂ ਸੁਕਾ ਦਿੱਤਾ ਤਕਦੇ ਕਿਸ਼ਤੀਆਂ ਤਾਈਂ ਮਲਾਹ ਰਹਿ ਗਏ।
ਦੁਕਾਨਦਾਰ ਹੀ ਮੇਲੇ 'ਚੋਂ ਗਾਇਬ ਹੋ ਗਏ ਸੌਦਾ ਕਰਨ ਵਾਲੇ ਕਰਦੇ ਭਾਅ ਰਹਿ ਗਏ।
--
** ਨੋਟਾਂ ਨਾਲ ਖਰੀਦੀਆਂ ਅਸਾਂ ਵੋਟਾਂ ਹੈ ਨਹੀਂ ਤੁਸਾਂ ਦਾ ਕੋਈ ਅਹਿਸਾਨ ਲੋਕੋ।
ਜਦੋਂ ਕੰਮ ਕਰਾਊਣ ਲÂਂੀ ਆਉਂਗੇ ਤਾਂ ਆਉਣੀ ਜੇਬ ਵਿਚ ਪਾਕੇ ਭਾਨ ਲੋਕੋ।
Êਪੰਜ ਸਾਲ ਲÂਂੀ ਜਮਾਂ ਹੁਣ ਡੋਲਦੇ ਨਹੀਂ ਮਿਲ ਗÂਂੀ ਕੁਰਸੀ ਦੀ ਹੈ ਰਕਾਨ ਲੋਕੋ।
ਅਸੀਂ ਤੁਸਾਂ ਦੀ ਹੈ ਅਕਲ( ਮਤ) ਖਰੀਦ ਲੀਤੀ ਕੀਤਾ ਤੁਸਾਂ ਨੇ ਨਹਂੀਂ ਮੱਤ ਦਾਨ ਲੋਕੋ।
--
*ਕਬੀਲਦਾਰੀ ਦੇ ਖੂਹ ਵਿਚ ਵੜ ਜਾਂਦੀ ਚੜ•ੇ ਮਹੀਨੇ ਸਾਰੀ ਤਨਖਾਹ ਸਾਡੀ।
ਸਾਧ ਲੁੱਟ ਕੇ ਅਸਾਂ ਦਾ ਮਾਲ ਲੈ ਗਏ ਕਹਿੰਦੇ ਸੰਵਰਦੀ ਹੈ ਦਰਗਾਹ ਸਾਡੀ।
ਚੋਰ ਵੋਟਾਂ ਦੇ ਦਿਨੇ ਹੀ ਚੁਗੀ ਜਾਂਦੇ ਆਸ਼ਾਵਾਂ ਦੀ ਹੈ ਖਿੜੀ ਕਪਾਹ ਸਾਡੀ।
ਉਹਦੇ ਆਖੇ ਤੋਂ ਛੱਡ 'ਤੀ ਅਸੀਂ ਦਾਰੂ ਐਪਰ ਬੀਵੀ ਨਾ ਛੱਡਦੀ ਚਾਹ ਸਾਡੀ।
--
**ਪੂਰੇ ਹੌਂਸਲੇ ਦੇ ਨਾਲ ਢੀਠ ਹੋਕੇ ਜੀਹਨੇ ਲਈ ਬੇਸ਼ਰਮੀ ਹੈ ਮੱਲ ਮੀਆਂ।
ਉਸਦੀਆਂ ਸਮੱਸਿਆਵਾਂ ਤਾਂ ਸਭ ਬਸ ਸਮਝ ਲਓ ਹੋ ਗਈਆਂ ਹੱਲ ਮੀਆਂ।
ਢੀਠ ਹੋਣ ਦੀ ਵੀ ਹੈ ਸ਼ਾਨ ਹੁੰਦੀ ਆÀਣੀ ਜਾਣੀ ਸ਼ਰਮ ਤਾਂ ਗੱਲ ਮੀਆਂ।
ਫਿਰਕ ਓਸੇ ਨੂੰ ਹੈ ਆਪੇ 'ਟੱਲ ਬਾਬਾ ਦੇਊ ਪੱਕੀ ਪਕਾਈ ਹੀ ਘੱਲ ਮੀਆਂ।
--
*ਸੀ ਬੀ ਆਈ , ਘੋਟਾਲੇ, ਸੁਪਰੀਮ ਕੋਰਟ ਇਹਨਾਂ ਵਿਚ ਹੈ ਘਿਰੀ ਸਰਕਾਰ ਰਹਿੰਦੀ।
ਦੇਸ਼ ਵਿਚ ਵਜ਼ੀਰਾਂ ਦੀ ਫੌਜ ਲੰਮੀ ਬਹੁਤ ਹੈ ਲੱਭਦੀ ਕੋਠੀਆਂ ਤੇ ਘਰਬਾਰ ਰਹਿੰਦੀ।
ਦਾਗੀਆਂ ਤੇ ਦਲਬਦਲੂਆਂ ਦੀ ਸਰਕਾਰ ਮੰਤਰੀ ਮੰਡਲ ਦਾ ਕਰਦੀ ਵਿਸਥਾਰ ਰਹਿੰਦੀ।
ਲੋਕ ਰਾਜ 'ਚਜਿਤ ਹੁੰਦੀ ਹੈ ਮੌਕਾਪ੍ਰਸਤੀਆਂ ਦੀ ਤੇ ਲੋਕਾਂ ਦੀ ਹੁੰਦੀ ਹੈ ਹਾਰ ਰਹਿੰਦੀ।
-
*ਦਿਨ ਰਾਤ ਕਾਮੇ ਰਹਿਣ ਕੰਮ ਕਰਦੇ ਪਰ ਬਹਿ ਕੇ ਨਾਲ ਆਰਾਮ ਦੇ ਖਾਣ ਚਮਚੇ।
ਕੜਛੀ ਰਹੇ ਪਤੀਲੇ ਦੇ ਵਿਚ ਸੜਦੀ ਪਰ ਲੁਤਫ ਬੁੱਲ•ਾਂ ਦੇ ਪਏ ਉਠਾਣ ਚਮਚੇ।
ਚਮਚਾਗਿਰੀ ਦੇ ਆਸਰੇ ਕਰਨ ਮੌਜਾਂ ਉਲਟੀ ਗੰਗਾ ਇਹ ਸਦਾ ਹੀ ਵਹਾਣ ਚਮਚੇ ।
ਢਿੱਲੋਂ ਇਹਨਾਂ ਦਾ ਹਸ਼ਰ ਵੀ ਹੋਏ ਮਾੜਾ ਪਹਿਲਾਂ ਸਾਰਿਆਂ ਤੋਂ ਮਾਂਜੇ ਜਾਣ ਚਮਚੇ।
--
ੰ**ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਅਤੇ ਅੱਗਾਂ ਨੂੰ ਕਦੇ ਨਾ ਰੱਜ ਆਏ।
ਹੁੰਦੀ ਸਦਾ ਸ਼ਰਾਬੀ ਦੀ ਜੂਨ ਮਾੜੀ ਉਹਨੂੰ ਕਦੇ ਨਾ ਜੀਣ ਦਾ ਚੱਜ ਆਏ।
ਨੇਤਾ ਸਾਧ ਨੇ ਸਦਾ ਬੇਸ਼ਰਮ ਹੁੰਦੇ ਇਹਨਾਂ ਦੋਵਾਂ ਤਾਈਂ ਕਦੇ ਨਾ ਲੱਜ ਆਏ।
ਜੁੱਤੀ, ਪੱਗ ,ਧੋਤੀ ਸਾਡੀ ਚੁਕ ਲੈ ਗਏ ਅਸੀਂ ਇਜ਼ਤ ਲੈਕੇ ਘਰਾਂ ਨੂੰ ਭੱਜ ਆਏ।
---

Converted from Satluj to Unicode

Monday, April 2, 2012

ਬੰਦਾ –ਏ ਤਕਦੀਰ = 3-4- 12

ਬੰਦਾ –ਏ ਤਕਦੀਰ = 3-4- 12
ਅਹਿਲੇ ਹਿੰਮਤ ਮੰਜ਼ਿਲੇ ਮਕਸੂਦ ਤਕ ਭੀ ਆ ਗਏ
ਬੰਦਾ- ਏ-ਤਕਦੀਰ ਕਿਸਮਤ ਕਾ ਗਿਲਾ ਕਰਤੇ ਰਹੇ।
**
ਨਾ ਗੁਲ ਖਿਲੇ, ਨਾ ਉਨਸੇ ਮਿਲੇ ਨਾ ਮੈਅ ਪੀ ਹੈ
ਅਜਬ ਰੰਗ ਮੇ ਅਬ ਕੇ ਬਹਾਰ ਗੁਜ਼ਰੀ ਹੈ।
**
ਸੁਹਬਤ ਮੇਂ ਗੈਰ ਕੇ ਕਹੀਂ ਪੜ ਗਏ ਹੋਂ ਵੋਹ
ਜੋ ਦੇ ਰਹੇ ਹੈਂ ਬੋਸਾ ਬਗੈਰ ਇਲਤਿਜ਼ਾ ਕੀਏ।
**
ਬੇ ਮਾਅਨੀ ਹੈ ਵੋਹ ਇਸ਼ਕ ਜਿਸ ਮੇ ਕਸ਼ਿਸ਼ ਨਹੀਂ
ਦਿਲਸਪ ਨਾ ਹੁਸਨ ਤੋ ਸੂਰਤ ਹਰਾਮ ਹੈ।
**ਇਨਸਾਨ ਕੋ ਇਨਸਾਨ ਸੇ ਕੀਨਾ (ਈਰਖਾ) ਨਹੀਂ ਅੱਛਾ
ਜਿਸ ਸੀਨੇ ਮੇਂ ਕੀਨਾ ਹੋ ਵੋਹ ਸੀਨਾ ਨਹੀਂ ਅੱਛਾ ।
**ਲੜਤੇ ਹੈਂ ਆਕੇ ਬਾਹਰ ਯੇ ਸ਼ੇਖ ਓ ਬ੍ਰਹਿਮਣ , ਪੀਤੇ ਹੈਂ ਮੈਅਕਦੇ ਮੇਂ ਸਾਗਰ ਬਦਲ ਬਦਲ ਕਰ।
*ਹਰ ਕੋਈ ਆਬ ਏ ਰਵਾਂ( ਵਗਦਾ ਪਾਣੀ) ਕਾ ਆਸ਼ਕ ਹੈ
ਕਿਸੀ ਨੇ ਸੂਖੀ ਨਦੀ ਕੀ ਤਰਫ ਨਹੀਂ ਦੇਖਾ।
**ਦੋਸਤੀ ਕਾ ਕਰਤੇ ਹੈਂ ਜੋ ਦਾਅਵਾ ਅਹੇਬਾਬ( ਪਰਮ ਮਿੱਤਰ)ਵਕਤ ਪੜਤਾ ਹੈ ਤੋ ਸਭ ਆਂਖ ਚੁਰਾ ਲੇਤੇ ਹੈਂ।
**ਆਰਜ਼ੂ ਤੇਰੀ ਬਰਕਰਾਰ ਰਹੇ , ਦਿਲ ਕਾ ਕਿਆ ਹੈ ਰਹਾ ਨਾ ਰਹਾ।
** ਨਾਕਾਮੀਉਂ ਨੇ ਔਰ ਭੀ ਸਰਕਸ਼ ( ਬਗਾਵਤੀ) ਬਨਾ ਦੀਆ ਇਤਨੇ ਹੂਏ ਜ਼ਲੀਲ ਕਿ ਖ਼ੁਦੱਾਰ ਬਨ ਗਏ।
ਰਹਾ ਨਾ ਦਿਲ ਮੇਂ ਵੋਹ ਬੇਦਰਦ ਮਗਰ ਦਰਦ ਰਹਾ, ਮੁਕੀਮ ਕੌਨ ਹੂਆ ਹੈ ਮੁਕਾਮ ਕਿਸਕਾ ਥਾ।
ਗ਼ਜ਼ਲ
ਰਹਿੰਦਾ ਹੈ ਤੇਰਾ ਦਿਲ ਬੜਾ ਉਪਰਾਮ ਠੀਕ ਹੈ। ਮਿਲ ਗਿਆ ਮੈਨੂੰ ਤੇਰਾ ਪੈਗਾਮ , ਠੀਕ ਹੈ।
ਆਵਾਂਗਾ ਤੇਰੇ ਸ਼ਹਿਰ ਮੌਸਮ ਬਦਲ ਜਾਣ ਦੇ ਲੱਗਾ ਹੈ ਕਰਨ ਮਾਲੀ ਇੰਤਜ਼ਾਮ ਠੀਕ ਹੈ।
ਮੈਂ ਫੁੱਲ ਕਿਸੇ ਬਾਗ 'ਚੋਂ ਨਹੀਂ ਤੋੜਿਆ ,ਪਰ ਖ਼ੁਸ਼ਬੂ ਚੁਰਾਉਣ ਦਾ ਲੱਗਾ ਇਲਜ਼ਾਮ ਠੀਕ ਹੈ।
ਇਸ ਸ਼ਹਿਰ ਵਿਚ ਮੁੱਦਤ ਤੋਂ ਹੀ ਸੁਬ•ਾ ਨਹੀਂ ਹੋਈ ਧੂਏਂ ਭਰੀ ਇਹ ਕਿੰਜ ਕਹਾਂ ਮੈਂ ਸ਼ਾਮ ਠੀਕ ਹੈ।
ਲਲਚਾ ਨਾ ਉਚੇ ਰੁਤਬਿਆਂ ਵਲ ਦੇਖ ਕੇ ਇਹ ਦਿਲ ! ਜਿੰਨਾ ਵੀ ਤੇਰਾ ਹੈ ਇਹ ਮੁਕਾਮ ਠੀਕ ਹੈ।
ਕਰ ਰਹੇ ਨੇ ਚਮਨ ਵਿਚ ਰਾਹਬਰ ਹੀ ਰਾਹਜ਼ਨੀ ਪਰ ਕਹਿ ਵੀ ਰਹੇ ਨੇ ਕਿ ਸ਼ਰੇਆਮ ਠੀਕ ਹੈ।
ਬਦਲੇ ਨਾ ਵਾਰ ਵਾਰ ਕਹਂੀਂ ਅਮਰਜੀਤ ਨੂੰ ਢਿੱਲੋਂ ਪਿਆਰ ਬਹੁਤ ਹੀ ਤੇਰਾ ਨਾਮ ਠੀਕ ਹੈ।

Sunday, April 1, 2012

ਕਿੱਕੀ , ਵਿਕੀ , ਮਿਕੀ ਜੀਓ , 2=4=12

ਕਿੱਕੀ , ਵਿਕੀ , ਮਿਕੀ ਜੀਓ ,
ਸਿਆਸਤ ਬੜੀ ਨਿਆਰੀ ਕੀਤੀ , ਪਹਿਲਾਂ ਪੀ ਪੀ ਪੀ ਬਣਾਕੇ ਉਸਦੇ ਨਾਲ ਗ਼ਦਾਰੀ ਕੀਤੀ।
ਫੇਰ ਕਾਂਗਰਸੀ ਸੱਜ ਕੇ ਵੀ ਹੈ ਪੰਥ ਨਾਲ ਵਫ਼ਾਦਾਰੀ ਕੀਤੀ ।
ਮੇਰੇ ਯਾਰ! ਦੀਪੂ ਸੇਠ ਦੀ ਵੀ ਜਾਹ ਸ਼ਾਹ ਅਸਵਾਰੀ ਕੀਤੀ।
ਚੜ੍ਹਿਆ ਸੀ ਟੈਂਪੂ 'ਤੇ ਸੱਜਣਾ ਝੂਟੇ ਲੈਣ ਲਈ ਲਾਰੀ ਕੀਤੀ।
ਨਾ ਲੋਹਗੜ , ਨਾ ਜੱਗੀ ਜਿਤਿਆ ਕੈਪਟਨ ਦੀ ਗਈ ਸਾਰੀ ' ਕੀਤੀ'।

ਬਕੌਲ ਚਾਚਾ 'ਗਾਲਿਬ'
ਪਾਰਟੀ ਤੇੜੀਏ, ਜੋੜੀਏ ,ਫਿਰ ਤੋੜੀਏ ਰੰਗ ਲਾਏਗੀ ਤੁਮਹਾਰ ਮੌਕਾ ਪ੍ਰਸਤੀ ਏਕ ਦਿਨ।
-----
ਮਾਰਡਨ ਦੁਨੀਆਂ ' ਕੁਝ ਤੱਤ'
****ਅਸੀਂ ਕੋਠਾਂ ਵੱਡੀਆਂ ਵੱਡੀਆਂ ਪਾ ਲਈਆਂ ਪਰ ਪਰਿਵਾਰ ਨਿੱਕੇ ਨਿਕੇ
>>*****
ਚੰਦ 'ਤੇ ਪੈਰ ਜਾ ਰੱਖੇ ਪਰ ਗਵਾਂਢੀ ਨਾਲ ਸੰਪਰਕ ਕੋਈ ਨਹੀਂ ।
<<<ਉਚ ਕਵਾਲਟੀ ਦੀਆਂ ਦਵਾਈਆਂ ਪਰ ਸਿਹਤ 'ਚ ਲਗਾਤਾਰ ਗਿਰਾਵਟ
***ਆਮਦਨ ਦਾ ਕੋਈ ਅੰਤ ਨਹੀਂ ਮਨ ਦਾ ਚੈਨ ਗਵਾਚ ਗਿਆ। ' ਇਹ ਹੈ ਸਾਡੀ ਮਾਡਰਨ ਦੁਨੀਆਂ'

abhi aay

ਅਭੀ ਆਏ ਅਭੀ ਬੈਠੇ ਅਭੀ ਦਾਮਨ ਸੰਭਾਲਾ ਹੈ। ਤੁਮਹਾਰੀ ਜਾਊਂ ਜਾਊਂ ਨੇ ਹਮਾਰਾ ਦਮ ਨਿਕਾਲਾ ਹੈ।

1-4-12 kave band

1-4-12
ਕੌਣ ਘੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿਚ ਸੁਣਦੀ ਦੇਰ ਤੋਂ ਹੈ ਪਦ ਚਾਪ ਮੈਨੂੰ।
ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ ਭੁਲਦਾ ਉਹਨਾ ਦਾ ਨਹੀਂ ਸਰਾਪ ਮੈਨੂੰੇ।
ਸਾਡੀ ਜ਼ਿੰਦਗੀ ਦਾ ਆਖਿਰ ਕੀ ਮਕਸਦ ਇਹੀਓ ਸੁਝਦਾ ਨਹੀਂ ਹੈ ਆਪ ਮੈਨੂੰ।
ਸੱਚ ਬੋਲਾਂ ਤਾਂ ਭਾਂਬੜ ਹੈ ਮੱਚ ਪੈਂਦਾ ਜੇ ਝੂਠ ਬੋਲਾਂ ਤਾਂ ਲਗਦਾ ਹੈ ਪਾਪ ਮੈਨੂੰ।
---\
ਪੜਿ•ਆ ਪੁੱਤ ਪਟਵਾਰੀ ਦਾ ਹੈ ਦੇਖ ਕਿਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਮਿਹਨਤਕਸ਼ਾਂ ਦੀ ਭੂਰੀ 'ਤੇ 'ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
---
ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।
ਇਸੇ ਤਾਈਂ ਨੇ ਪਰਮ ਅਨੰਦ ਕਹਿੰਦੇ ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।
ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ ਤੇ ਗੁਆਉਣ ਦਾ ਅੱਡ ਸੁਆਦ ਬੀਬਾ।
ਕੰਠ ਬਾਣੀਆਂ ਕਰਨ ਦਾ ਕੀ ਫਾਇਦਾ ਪਾਠ ਮਾਨਵਤਾ ਦਾ ਨਹੀਂ ਯਾਦ ਬੀਬਾ।
=--
ਅਸੀਂ ਕੀ ਹੈ ਮੁਸੀਬਤਾਂ ਤੋਂ ਡਰਨਾ ਸਾਡੇ ਤਾਂ ਸਿਰਾਂ ਤੋਂ ਲੰਘ ਜਹਾਜ ਜਾਂਦੇ।
ਹਾਲ ਪੁਛਦੇ ਨੇ ਯਾਰ ਦਿਲਲੱਗੀ ਦੇ ਲਈ ਤੁਰੇ ਜਾਂਦੇ ਹੀ ਦੇ ਆਵਾਜ ਜਾਂਦੇ।
ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ ਖੁਦ ਲਈ ਅਤੇ ਦੇਈ ਨੇ ਦਾਜ ਜਾਂਦੇ।
ਰਿਸ਼ਤੇ ਨਾਤੇ ਨੇ ਤਿੜਕ ਗਏ ਹੁਣ ਲੋਕੀਂ ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।
--
ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।
ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ ਜਾਰੀ ਉਸ ਤਰਾਂ ਹੈ ਸਿਲਸਿਲਾ ਰਹਿੰਦਾ।
ਇਹ ਦੁਨੀਆਂ ਮਾਣਦੇ ਸਦਾ ਸਿਰਲੱਥ ਯੋਧੇ ਤੇ ਐਂਵੇਂ ਝੂਰਦਾ ਹੈ ਕਮਦਿਲਾ ਰਹਿੰਦਾ।
ਨਿਰਾਸ਼ ਅਤੇ ਦਰਿਦਰੀ ਜਿਹੇ ਬੰਦਿਆਂ ਨੂੰ ਸਦਾ ਦੁਨੀਆਂ ਉਤੇ ਹੈ ਗਿਲਾ ਰਹਿੰਦਾ।
---
ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਇਹ ਹੈ ਕਸ਼- ਮਕਸ਼ਾਂ ਦੀ ਭੀੜ ਬੇਲੀ।
ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ।
ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾਂ ਦੇ ਹੱਡੀ ਨਾ ਰੀੜ• ਬੇਲੀ।
ਹੁੰਦਾ ਕਾਹਦਾ ਉਹ ਬੰਦਾ ਜਿਉਣ ਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ।
-
ਬੰਦੇ ਤਾਈਂ ਬੇਮੌਤ ਨੇ ਮਾਰ ਦਿੰਦੇ ਇਹ ਦੁਨੀਆਂ ਵਾਲੇ ਨੇ ਬੜੇ ਕਠੋਰ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਪਿਆਰੇ ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰੇ।
ਤੂੰ ਅੱਖਾਂ ਖੋਹਲ ਕੇ ਦੇਖ ਫਿਰ ਪਤਾ ਲੱਗੂ ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
---




Converted from