ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ-ਅਮਰਜੀਤ ਢਿਲੋਂ
ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ ਹੀ ਖ਼ੁਦਕੁਸ਼ੀਆਂ ਦਾ ਕਾਰਨ ਬਣਦੇ ਹਨ। ਜ਼ਿੰਦਗੀ ਵਿੱਚ ਤਰਕ ਨਾਲ ਸੋਚਣ ਵਾਲਾ ਮਨੁੱਖ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦਾ । ਉਸਨੂੰ ਹਰ ਕਾਰਜ ਦੇ ਕਾਰਨ ਦਾ ਪਤਾ ਹੁੰਦਾ ਹੈ ਇਸ ਲਈ ਉਹ ਮੁਸੀਬਤ ਦਾ ਹੱਲ ਸੋਚ ਲੈਂਦਾ ਹੈ ਜਾਂ ਸਾਹਮਣਾ ਕਰਨਾ ਸਿਖ ਜਾਂਦਾ ਹੈ।
ਅੱਜ ਕੱਲ• ਦੀ ਸਿਖਿਆ, ਮਾਪਿਆਂ ਵਲੋਂ ਬੱਚਿਆਂ ਨੂੰ ਯਥਾਰਥ ਦੇ ਉਲਟ ਦਿਖਾਏ ਸੁਪਨੇ ,ਕੋਰੇ ਸਬਜ਼ਬਾਗ ਅਤੇ ਕਲਪਿਤ ਸਵਰਗ ਹੀ ਖ਼ੁਦਕੁਸ਼ੀਆਂ ਅਤੇ ਤਲਾਕ ਦਾ ਸਬੱਬ ਬਣਦੇ ਹਨ। ਜਦ ਕਿਸੇ ਲੜਕੀ ਨੂੰ ਸਵਰਗੀ ਕਲਪਨਾ ਨਾਲ ਲਬਰੇਜ਼ ਕਰਕੇ ਸਹੁਰੇ ਭੇਜਿਆ ਜਾਂਦਾ ਹੈ ਅਗਾਂਹ ਪਤੀ ਨਸ਼ਈ , ਨਿਖੱਟੂ ਅਤੇ ਸਹੁਰੇ ਕਰਜ਼ਾਈ ਮਿਲ ਜਾਂਦੇ ਹਨ ਤਾਂ ਉਹ ਜ਼ਿੰਦਗੀ ਦੇ ਸੱਚ ਦਾ ਸਾਹਮਣਾ ਨਹੀਂ ਕਰ ਸਕਦੀ। ਇਸੇ ਤਰਾਂ ਬੱਚਿਆਂ ਨੂੰ ਜਦ ਆਈ ਏ ਐਸ, ਪੀ ਸੀ ਐਸ ਆਦਿ ਵੱਡੇ ਅਫਸਰ ਬਣਾਉਣ ਦੇ ਬੋਝ ਹੇਠ ਦਬ ਦਿਤਾ ਜਾਂਦਾ ਹੈ ਤਾਂ ਹਾਰਨ ਦੀ ਸੂਰਤ ਵਿਚ ਉਹ ਮਾਨਸਿਕ ਖਿੰਡਾਅ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਸੱਚ ਹੈ ਕਿ ਜ਼ਿੰਦਗੀ ਕਿਸੇ ਸਰਲ ਵਿਸ਼ੇ ਦੀ ਕਿਤਾਬ ਨਹੀਂ। ਇਹ ਇਕ ਬਹੁਤ ਵਿੰਗ ਵਲਾਵਿਆਂ ਅਤੇ ਜੋਖ਼ਮ ਵਾਲਾ ਰਸਤਾ ਹੈ। ਇਥੇ ਕਦਮ ਕਦਮ ਤੇ ਹਰ ਚਿਹਰੇ ਨੂੰ ਪੜ•ਣਾ ਪੈਂਦਾ ਹੈ। ਅਜ ਕੱਲ• ਇਕ ਚਿਹਰੇ ਉਪਰ ਕਈ ਚਿਹਰੇ ਹਨ ਅਤੇ ਇਕ ਆਦਮੀ ਵਿਚ ਕਈ ਕਈ ਆਦਮੀ ਵਸਦੇ ਹਨ। ਮਨੁੱਖ ਦਾ ਵਿਕਾਸ ਕਿਉਂਕਿ ਅਨੇਕਾਂ ਖਤਰਨਾਕ ਜੀਵਾਂ ਵਿਚ ਦੀ ਗੁਜ਼ਰਦਿਆਂ ਹੋਇਆ ਹੈ ਇਸ ਲਈ ਪਤਾ ਨਹੀਂ ਆਦਮੀ 'ਚ ਕਦੋਂ ਕਿਹੜਾ ਜਾਨਵਰ ਜਾਗ ਪਵੇ। ਮਨੁੱਖ ਨੂੰ ਹਮੇਸ਼ਾ ਤਰਕਸ਼ੀਲਤਾ ਅਤੇ ਸੱਚ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ। ਧਾਰਮਿਕ ਅਡੰਬਰਾਂ ਤੋਂ ਦੂਰ ਰਹਿ ਕੇ ਕਿਰਤ ਕਰਨ ਵਾਲਾ ਆਦਮੀ ਹੀ ਮਹਾਂਪੁਰਸ਼ ਹੈ। ਸਾਂÂਂੀ ਬਾਬੇ ਵਰਗੇ ਮਹਾਂਪੁਰਸ਼ ਨਹੀਂ ਹੁੰਦੇ ਜੋ ਲੋਕਾਂ ਨੂੰ ਮਾਇਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇਕੇ ਖੁਦ ਮਰਣ ਵੇਲੇ ਅਰਬਾਂ ਰੁਪਿਆ ਅਤੇ ਸੋਨਾ ਜਵਾਹਰਾਤ ਆਪਣੇ ਤਹਿਖਾਨਿਆਂ 'ਚ ਹੀ ਛੱਡ ਜਾਂਦੇ ਹਨ। ਇਸ ਸਮੇਂ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਰਾਜਾ ਰਾਮ ਹੰਢਿਆਇਆ ਨੇ ਕਿਹਾ ਵਹਿਮਾਂ ਭਰਮਾਂ 'ਚ ਫਸੇ ਮਨੁੱਖ ਕਦੇ ਵੀ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਨਹੀਂ ਜਿਉਂ ਸਕਦੇ। ਵਿਗਿਆਨ ਨੇ ਇਹ ਸਿੱਧ ਕਰ ਦਿਤਾ ਹੈ ਕਿ ਇਸ ਸਮੁੱਚੇ ਬ੍ਰਹਿਮੰਡ ਵਿਚ ਨਾ ਕੋਈ ਗ਼ੈਬੀ ਸ਼ਕਤੀ, ਨਾ ਭੂਤ ਪ੍ਰੇਤ , ਨਾ ਆਤਮਾ , ਪੁਨਰ ਜਨਮ ਅਤੇ ਨਾ ਹੀ ਕੋਈ ਨਰਕ ਸੁਰਗ ਹੈ। ਇਹ ਸਭ ਚਾਲਾਕ ,ਲੁਟੇਰੇ ਲੋਕਾਂ ਦੀਆਂ ਕਾਢਾਂ ਹਨ। ਕੁਦਰਤ ਆਪਣੇ ਆਪ 'ਚ ਪਰੀਪੂਰਣ ਹੈ ਅਤੇ ਸਵੈਚਾਲਕ ਹੈ।
ਨਰੋਈਆਂ ਸਖਸ਼ੀਅਤਾਂ ਪੈਦਾ ਕਰਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਚਾਹੀਦਾ ਹੈ। ਝੂਠ ਇਕ ਜੰਗਲੀ ਬੂਟੀ ਹੈ ਅਤੇ ਇਹਨੂੰ ਕਦੇ ਵੀ ਆਪਣੇ ਮਨ ਦੇ ਜੰਗਲ 'ਚ ਨਹੀਂ ਉਗਣ ਦੇਣਾ ਚਾਹੀਦਾ। ਝੂਠ ਹਮੇਸ਼ਾ ਕਮਜੋਰ ਆਦਮੀ ਬੋਲਦੇ ਹਨ । ਸੱਚ ਬੋਲਣ ਨਾਲ ਆਦਮੀ 'ਚ ਨਵੀਂ ਤਾਕਤ ਦਾ ਸੰਚਾਰ ਹੁੰਦਾ ਹੈ। ਸੱਚ ਬੋਲਣ ਦਾ ਸੱਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ।
ਰੱਬ?
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
ਜਾਂ ਜਾਬ•ਾਂ ਦਾ ਭੇੜ ਹੈ,
ਮਾਨਵਤਾ 'ਚ ਦੁਫੇੜ ਹੈ।
ਸੱਭਿਅਤਾ ਜਾਂ ਹੋਈ ਜਵਾਨ ਸੀ
ਪੈਦਾ ਹੋ ਗਏ ਸ਼ੈਤਾਨ ਸੀ।
ਜੋ ਵਿਹਲੇ ਬਹਿ ਕੇ ਖਾਂਵਦੇ, ਤੇ ਕਿਰਤੀਆ ਤਾਈਂ ਡਰਾਂਵਦੇ।
ਰੱਬ ਸਿਰਜਣਹਾਰੇ ਬਣ ਗਏ! ਰੱਬ ਦੇ ਹਰਕਾਰੇ ਬਣ ਗਏ।
ਉਨ•ਾਂ ਵਿਹਲੇ ਬਹਿ ਜੰਗਲਾਂ ਵਿਖੇ,
ਸੀ ਢੇਰ ਗੰ੍ਰਥਾਂ ਦੇ ਲਿਖੇ।
ਜੋ ਰਾਜੇ ਰਾਜ ਕਮਾਂਵਦੇ, ਉਹ ਵੀ ਉਨ•ਾਂ ਕੋਲ ਜਾਂਵਦੇ,
ਇਹ ਵੀ ਸਮਿਆਂ ਦਾ ਗੇੜ ਸੀ, ਦੋਹਾਂ ਦਾ ਹੋਇਆ ਨੇੜ ਸੀ।
ਅੱਜ ਤੱਕ ਜੋ ਚੱਲਿਆ ਆ ਰਿਹਾ ਤੇ ਬੰਦਾ ਛਲਿਆ ਜਾ ਰਿਹਾ।
ਫਿਰ ਰੱਬ ਦੀਆਂ ਪੈ ਗਈਆਂ ਵੰਡੀਆਂ, ਬੰਦੇ ਦੀਆਂ ਹੋਈ ਭੰਡੀਆਂ।
ਮਜ਼ਹਬਾਂ ਦੇ ਕਲਮੇ ਪੜ•ਦਿਆਂ
ਤੇ ਰੱਬ ਦੇ ਨਾਂਅ 'ਤੇ ਲੜਦਿਆਂ
ਪੈਦਾ ਹੋ ਗਿਆ ਜਨੂੰਨ ਸੀ
ਸਦੀਆਂ ਤੱਕ ਡੁੱਲਿ•ਆ ਖੂਨ ਸੀ।
ਇਹ ਖੂਨ ਅੱਜ ਵੀ ਡੁੱਲ ਰਿਹਾ
ਕਿਰਤੀ ਕਾਮਾ ਹੈ ਰੁਲ ਰਿਹਾ।
ਇਨ•ਾਂ ਵਿਹਲੜਾਂ ਤਾਈਂ ਟਾਲੀਏ
ਆਓ ਆਪਣੀ ਕਿਰਤ ਸੰਭਾਲੀਏ
ਸਭ ਤੋਂ ਹੋ ਕੇ ਬੇਵਾਸਤਾ
ਇਸ ਰੱਬ ਦਾ ਵੱਢੀਏ ਫਾਸਤਾ
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
**
ਮਨ ਦਾ ਡਰ
ਨਾ ਇਹ ਗੁੰਝਲਦਾਰ ਬੁਝਾਰਤ
ਨਾ ਇਹ ਗੋਰਖਧੰਦਾ
ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ।
ਭਾਈ, ਪੰਡਿਤ, ਮੁੱਲਾਂ ਇਹ ਡਰ
ਹੋਰ ਵਧਾਉਂਦੇ ਰਹਿੰਦੇ
ਇਸੇ ਆਸਰੇ ਚੱਲਦਾ
ਵਿਹਲੜ ਸ਼ੈਤਾਨਾਂ ਦਾ ਧੰਦਾ
Saturday, August 6, 2011
Subscribe to:
Post Comments (Atom)
No comments:
Post a Comment