ਦਿਮਾਗੀ ਮਿਹਨਤ ਕਰਕੇ ਰੱਬ ਦੀ ਸਿਰਜਣਾ ਕੀਤੀ। ਆਤਮਾ, ਪ੍ਰਮਾਤਮਾ, ਪੁਨਰ ਜਨਮ, ਪਰਲੋਕ, ਸੁਰਗ, ਨਰਕ, ਕਿਸਮਤ ਅਤੇ ਮੁਕਤੀ ਉੱਪਰ ਬਹੁਤ ਜ਼ਿਆਦਾ ਕੀਮਤੀ ਇਨਸਾਨੀ ਸਮਾਂ ਬਰਬਾਦ ਹੋਇਆ (ਅਤੇ ਹੋ ਰਿਹਾ ਹੈ)। ਭਗਤੀ ਯੁੱਗ 'ਚ ਜਿਸ ਗਿਆਨ ਨੂੰ ਵੇਦਾਂ, ਪੁਰਾਣਾਂ ਦੁਆਰਾ ਬਹੁਤ ਵੱਡਾ ਸਮਝਿਆ ਜਾਂਦਾ ਸੀ, ਅੱਜ ਉਸ ਨਾਲੋਂ ਗਣਿਤ ਵਿਗਿਆਨ, ਭੂਗੋਲ, ਖਗੋਲ ਵਿਗਿਆਨ ਆਦਿ ਕਾਲਜਾਂ 'ਚ ਪੜ੍ਹਾਏ ਜਾਂਦੇ ਵਿਸ਼ੇ ਜ਼ਿਆਦਾ ਮੁਲਵਾਨ ਵਿਸ਼ੇ ਹਨ, ਜੋ ਵਿਗਿਆਨੀਆਂ ਨੇ ਬਹੁਤ ਮਿਹਨਤ ਨਾਲ ਪ੍ਰਮਾਣਾਂ ਦੇ ਆਧਾਰ 'ਤੇ ਤਿਆਰ ਕੀਤੇ ਹਨ।
ਪਦਾਰਥ ਦੇ ਰੂਪ : ਸ੍ਰਿਸ਼ਟੀ ਵਿੱਚ ਕੁਦਰਤ ਦੇ ਅਣਗਿਣਤ (ਅਰਬਾਂ-ਖਰਬਾਂ) ਨਿਯਮ ਹਨ, ਜਿਨ੍ਹਾਂ ਕਰਕੇ ਪਦਾਰਥ ਆਪਣਾ ਰੂਪ ਬਦਲਦਾ ਰਹਿੰਦਾ ਹੈ। ਹਵਾ ਦਾ ਬਕਾਇਦਾ ਭਾਰ ਹੈ। ਇਸ ਵਿੱਚ ਸਭ ਤੋਂ ਵੱਧ ਨਾਈਟ੍ਰੋਜਨ ਹੈ। ਹਵਾ 'ਚੋਂ ਨਾਈਟ੍ਰੋਜਨ ਲੈ ਕੇ ਯੂਰੀਆ ਖਾਦ ਬਣਾਈ ਜਾਂਦੀ ਹੈ। ਧੁੱਪ ਨਾਲ ਹਵਾ ਗਰਮ ਹੋ ਕੇ ਫੈਲਦੀ ਹੈ। ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ ਅਤੇ ਭਾਰੀ ਹਵਾ ਉਸ ਦੀ ਥਾਂ ਲੈਣ ਲਈ ਦੌੜਦੀ ਹੈ ਅਤੇ ਹਵਾ ਚੱਲਣ ਕਾਰਨ ਪੱਤੇ ਹਿੱਲਦੇ ਹਨ (ਇਹ ਨਹੀਂ ਕਿ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ) ਇਸ ਤਰ੍ਹਾਂ ਧਰਤੀ 'ਤੇ ਹਵਾ ਦਾ ਚੱਲਣਾ ਸੂਰਜ ਦੀ ਧੁੱਪ ਨਾਲ ਜੁੜਿਆ ਹੋਇਆ ਹੈ। ਸੂਰਜ, ਚੰਦ ਦੀ ਗੁਰੂਤਾ ਖਿੱਚ ਕਾਰਨ ਸਮੁੰਦਰ 'ਚ ਜਵਾਰਭਾਟਾ ਆਉਂਦਾ ਹੈ। ਸੂਰਜ ਦੀ ਧੁੱਪ 'ਚ ਕਲੋਰੋਫਿਲ ਦੀ ਸਹਾਇਤਾ ਨਾਲ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਰੁੱਖ ਆਪਣਾ ਭੋਜਨ ਤਿਆਰ ਕਰਦੇ ਹਨ (ਭਾਵ ਮੋਟੇ ਹੁੰਦੇ ਹਨ)
ਊਰਜਾ ਅਤੇ ਸੂਰਜ
ਬਿਜਲੀ ਦਾ ਚਮਕਣਾ, ਬੱਦਲ ਦਾ ਗਰਜਣਾ, ਹਵਾ ਦਾ ਚੱਲਦਾ, ਮੀਂਹ, ਜਵਾਰਭਾਟਾ, ਸੂਰਜ ਅਤੇ ਚੰਦ ਗ੍ਰਹਿਣ ਆਦਿ ਸਭ ਘਟਨਾਵਾਂ ਪਦਾਰਥ ਦਾ ਆਪਣਾ ਗੁਣ ਹਨ। ਇੱਕ ਘਟਨਾ ਦਾ ਦੂਜੀ ਘਟਨਾ ਨਾਲ ਡੂੰਘਾ ਸਬੰਧ ਹੈ। ਪਦਾਰਥ ਅੰਦਰ ਆਪਣੇ ਆਪ ਵਿਕਸਤ ਹੋਣ ਦੀ ਸ਼ਕਤੀ ਹੈ। ਪਦਾਰਥ ਆਪਣਾ ਕਾਰਨ ਖੁਦ ਹੈ। ਪ੍ਰੋਟੋਨ, ਨਿਊਟ੍ਰੋਨ 'ਚ ਬਦਲਦਾ ਹੈ। ਨਿਊਟ੍ਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ 'ਚ ਬਦਲਦਾ ਹੈ। ਪ੍ਰੋਟੋਨ, ਨਿਊਟ੍ਰੋਨ ਅਤੇ ਇਲੈਕਟ੍ਰੋਨ ਮਿਲ ਕੇ ਪ੍ਰਮਾਣੂ (ਐਟਮ) ਬਣਦਾ ਹੈ। ਪ੍ਰਮਾਣੂ 'ਚ ਪ੍ਰੋਟੋਨ ਦੀ ਗਿਣਤੀ ਦੇ ਹਿਸਾਬ ਨਾਲ ਵੱਖੋਂ ਵੱਖ ਤੱਤ ਬਣਦੇ ਹਨ। ਤੱਤਾਂ ਦੇ ਪ੍ਰਮਾਣੂ ਆਪਸ 'ਚ ਮਿਲਣ 'ਤੇ ਵੱਖ-ਵੱਖ ਚੀਜ਼ਾਂ ਬਣਦੀਆਂ ਹਨ। ਸੂਰਜ ਦੀ ਧੁੱਪ ਨਾਲ ਸਮੁੰਦਰ 'ਚੋਂ ਪਾਣੀ ਭਾਫ ਬਣ ਕੇ ਉੱਡਦਾ ਰਹਿੰਦਾ ਹੈ। ਹਵਾ ਇਸ
Wednesday, August 17, 2011
Subscribe to:
Post Comments (Atom)
No comments:
Post a Comment