ਭਾਫ ਨੂੰ ਹਜ਼ਾਰਾਂ ਮੀਲ ਦੂਰ ਪਹਾੜਾਂ 'ਤੇ ਲੈ ਜਾਂਦੀ ਹੈ। ਪਹਾੜਾਂ ਦੇ ਘੱਟ ਦਬਾਅ 'ਤੇ ਇਹ ਭਾਫ ਬੱਣਲ ਬਣਦੀ ਹੈ ਅਤੇ ਬਰਫ ਬਣ ਕੇ ਜੰਮ ਜਾਂਦੀ ਹੈ। ਪਹਾੜਾਂ 'ਤੇ ਜੰਮੀ ਇਹ ਬਰਫ ਪਿਘਲ ਕੇ ਦਰਿਆ ਬਣਦੇ ਹਨ ਅਤੇ ਉਨ੍ਹਾਂ ਦਾ ਪਾਣੀ ਮੈਦਾਨਾਂ 'ਚ ਆਉਂਦਾ ਹੈ। ਇਹ ਨਹੀਂ ਕਿ ਗੰਗਾ ਸ਼ਿਵਜੀ ਦੀਆਂ ਜਟਾਵਾਂ 'ਚੋਂ ਨਿੱਕਲੀ ਸੀ। ਢਲਾਣ ਤੋਂ ਆਉਂਦੇ ਇਸ ਗਤੀਸ਼ੀਲ ਪਾਣੀ ਦੀ ਊਰਜਾ ਨਾਲ ਡੈਮ ਚੱਲਦੇ ਹਨ। ਇਹ ਸਾਰੀ ਊਰਜਾ ਸੂਰਜ ਦੀ ਬਦੌਲਤ ਹੈ। ਹੁਣ ਤਾਂ ਗੰਗਾ ਨਦੀ 'ਤੇ ਵੀ ਏਸ਼ੀਆਂ ਦਾ ਸਭ ਤੋਂ ਵੱਡਾ ਟੀਹਰੀ ਡੈਮ ਬਣ ਗਿਆ ਹੈ। ਡੈਮ ਬਣਨ ਸਮੇਂ 12-13 ਦਿਨ ਗੰਗਾ 'ਚ ਪਾਣੀ ਨਹੀਂ ਆਇਆ ਜਿਸ ਨਾਲ ਪੁਰਾਤਨ ਗੰ੍ਰਥਾਂ ਦੀ ਇਹ ਮਿੱਥ ਖਤਮ ਹੋ ਗਈ ਕਿ ਗੰਗਾ ਦੇ ਪਾਣੀ ਨੂੰ ਕੋਈ ਨਹੀਂ ਰੋਕ ਸਕਦਾ। ਜੇ ਪੁੱਛਿਆ ਜਾਵੇ ਕਿ ਸੂਰਜ ਵਿੱਚ ਊਰਜਾ ਕਿੱਥੋਂ ਆਉਂਦੀ ਹੈ? ਤਾਂ ਜਵਾਬ ਇਹ ਹੈ ਕਿ ਸੂਰਜ ਦੀ ਨਾਭੀ 'ਚ ਬਹੁਤ ਜ਼ਿਆਦਾ ਦਬਾਅ ਅਤੇ ਗਰਮੀ ਕਾਰਨ ਹਾਈਡ੍ਰੋਜਨ ਦੇ ਪ੍ਰਮਾਣੂ ਇੱਥ ਦੂਜੇ 'ਚ ਧੱਸ ਕੇ ਹੀਲੀਅਮ ਦੇ ਪ੍ਰਮਾਣੂ ਬਣਾਉਂਦੇ ਹਨ ਅਤੇ ਪਦਾਰਥ ਦਾ ਇੱਕ ਹਿੱਸਾ ਊਰਜਾ ਵਿੱਚ ਬਦਲ ਜਾਂਦਾ ਹੈ। ਇਸ ਬ੍ਰਹਿਮੰਡ ਵਿੱਚ ਇਸ ਸੂਰਜ ਤੋਂ ਕਈ ਲੱਖ ਗੁਣਾ ਵੱਡੇ ਹੋਰ ਲੱਖਾਂ ਸੂਰਜ ਵੀ ਹਨ। ਜੋ ਸਾਡੀ ਪਹੁੰਚ ਤੋਂ ਬਾਹਰ ਹਨ।
ਬਨਸਪਤੀ : ਕਰੋੜਾਂ ਸਾਲ ਪਹਿਲਾਂ ਧਰਤੀ ਉੱਪਰ ਬਨਸਪਤੀ ਨਹੀਂ ਸੀ। ਜਦ ਧਰਤੀ ਦੀਆਂ ਚਟਾਨਾਂ ਹੌਲੀ ਹੌਲੀ ਮਿੱਟੀ 'ਚ ਬਦਲੀਆਂ ਅਤੇ ਪਾਣੀ ਇਕੱਠਾ ਹੋਇਆ ਤਾਂ ਬਨਸਪਤੀ ਪੈਦਾ ਹੋਈ। ਜੀਵ ਜੰਤੂ ਬਹੁਤ ਬਾਅਦ 'ਚ ਪੈਦਾ ਹੋਏ। ਸਭ ਤੋਂ ਪਹਿਲਾਂ ਬਨਸਪਤੀ ਕਾਰਨ ਆਕਸੀਜਨ ਪੈਦਾ ਹੋਈ ਅਤੇ ਓਜ਼ੋਨ ਪਰਤ (ਨੀਲਾ ਆਕਾਸ਼) ਬਣੀ। ਇਸ ਓਜ਼ੋਨ ਪਰਤ ਕਾਰਨ ਜੀਵਨ ਲਈ ਘਾਤਕ ਸੂਰਜ ਦੀਆਂ ਪਰਾਂਵੈਂਗਣੀ ਕਿਰਨਾਂ ਧਰਤੀ 'ਤੇ ਆਉਣੋਂ ਹਟੀਆਂ। ਸਾਹਲੈਣ ਵਾਸਤੇ ਹਵਾ 'ਚ ਆਕਸੀਜਨ ਦੀ ਮਾਤਰਾ ਵਧੀ। ਜੀਵਨ ਲਈ ਸਾਰੀਆਂ ਹਾਲਤਾਂ ਅਨੁਕੂਲ ਹੋਣ ਤੋਂ ਬਾਅਦ ਹੀ ਧਰਤੀ 'ਤੇ ਖਾਰੇ ਸਾਗਰਾਂ 'ਚ ਜੀਵਨ ਦੀ ਸ਼ੁਰੂਆਤ ਹੋਈ। ਹੋਰ ਗ੍ਰਹਿਆਂ (ਮੰਗਲ, ਬ੍ਰਹਿਸਪਤੀ ਆਦਿ) 'ਤੇ ਅਜਿਹੀਆਂ ਹਾਲਤਾਂ ਪੈਦਾ ਨਾ ਹੋਣ ਕਾਰਨ ਜੀਵਨ ਪੈਦਾ ਨਹੀਂ ਹੋ ਸਕਿਆ। ਬਨਸਪਤੀ ਦੀ ਖੁਰਾਕ ਕਿਉਂਕਿ ਕਾਰਬਨ ਡਾਈਆਕਸਾਈਡ ਗੈਸ ਹੈ। ਜਦ ਤੱਕ ਇਹ ਕਾਫੀ ਮਾਤਰਾ 'ਚ ਪੈਦਾ ਨਹੀਂ ਹੋਈ, ਤਦ ਤੱਕ ਰੁੱਖ ਪੈਦਾ ਨਹੀਂ ਹੋਏ।
ਗੁਰੂਤਾ ਖਿੱਚ : ਪੁਲਾੜ ਦੀ ਗੁਰੂਤਾ ਖਿੱਚ ਕਾਰਨ ਸਾਰੇ ਗ੍ਰਹਿ, ਤਾਰੇ ਆਪੋ ਆਪਣਿਆਂ Converted from Satluj to Unicode
Wednesday, August 17, 2011
Subscribe to:
Post Comments (Atom)
No comments:
Post a Comment