Thursday, August 4, 2011

kvi o wach 5-8 -11

1ਕਵੀ ਓ ਵਾਚ
Îਮੁੱਠੀ ਵਿਚ ਨਹੀਂ ਜੁਗਨੂੰ ਘੁੱਟ ਐਵੇਂ ਇਸ ਮੌਤੇ ਨਾ ਇਸਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿਖ ਲੈ ਫੁੱਲ ਕੋਲੋਂ ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਖੁਦ ਤਿਤਲੀਆਂ ਆਉਣਗੀਆਂ ਚਲਕੇ ਖਾਹਮਖਾਹ 'ਵਾਜ਼ਾਂ ਨਾ ਮਾਰ ਪਿਆਰੇ।
ਸਿਰਫ ਕਵੀ ਹੀ ਕਰ ਮਹਿਸੂਸ ਸਕਦੈ ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁਕੀ ਬੋਝ ਫਿਰਦੈਂ ਅਜ ਕਲ• ਲੈਂਦੇ ਲੋਕੀ ਸਾਰ ਪਿਆਰੇ।
Ñਲੋਕ ਵੇਚਦੇ ਰੱਦੀ ਦੇ ਭਾਅ ਜਿਸਨੂੰ ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
2
ਪੜਿ•ਆ ਪੁੱਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਸਾਰਾ ਕਾਮੇ ਦੀ ਭੂਰੀ 'ਤੇ 'ਕੱਠ ਅੜੀਏ।
Ñਲੋਕ ਰਾਜ ਦਾ ਅਰਥ ਹੈ ਇਹ ਮੱਝ ਉਹਦੀ ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਤੂੰ ਇਹ ਸ਼ੈਤਾਨ ਘੜਿਆ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
3
Îਮੇਰੀ ਮਹਿਕ ਚੁੰਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਦੋਸਤੀ ਹੈ ਟੁੱਟ ਜਾਂਦੀ ਫਿਰ ਵੀ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ ਕੀ ਹੈ ਥੁੜਿ•ਆ ਤੀਰਥਾਂ 'ਤੇ ਨਹਾਉਣ ਤੋਂ ਨੀ।
ਜਿਹੜਾ ਆਦਮੀ ਨਹੀਂ ਕਿਸੇ ਕੰਮ ਆਉਂਦਾ ਲੈਣਾ ਕਿਸੇ ਕੀ ਉਸਦੇ ਜਿਉਣ ਤੋਂ ਨੀ।
4
ਹਰ ਕੋਈ ਆਪਣੇ ਬਾਰੇ ਹੀ ਸੋਚਦਾ ਇਥੇ ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਹੀਂ ਹਰ ਕੋਈ ਘਰ ਆਪਣਾ ਹੀ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਹਿਯਾਤ ਦਾ ਕੀ ਕਰੀਏ ਕੋਈ ਵੈਦ ਨਾ ਦੱਸੇ ਉਪਾਅ ਪਿਆਰੇ।
ਵਿਹਲੜ ਕਰਦੇ ਐਸ਼ ਸਾਡੀ ਕਿਰਤ ਉਤੇ ਸਾਨੂੰ ਕਿਸਮਤਾਂ ਵਿਚ ਉਲਝਾ ਪਿਆਰੇ।
5
ਦਾਅ ਮੰਤਰੀ ਮੰਡਲ ਵਿਚ ਲੱਗ ਗਿਆ ਸੀ ਜੋੜ ਲਏ ਨੇ ਮਾਇਆ ਦੇ ਢੇਰ ਮੀਆਂ।
ਭੱਠੇ ,ਪੰਪ ਪਰਮਿਟ ਲਏ ਮਿੰਨ•ੀਆਂ ਦੇ ਸਿਕੰਦਰ ਵਕਤ ਦੇ ਬਣੇ ਧਨ ਕੁਬੇਰ ਮੀਆਂ।
ਹਾਰ ਗਏ ਸਾਂ ਨਵੇਂ ਜਿਹੇ ਇਕ ਛੋਕਰੇ ਤੋਂ ਯਾਦ ਕਰਕੇ ਹੈ ਨਿਕਲਦੀ ਲੇਰ ਮੀਆਂ ।
ਟਿਊਬਾਂ ਜਗਣ ਵਜ਼ੀਰਾਂ ਦੀਆਂ ਕੋਠੀਆਂ ਵਿਚ ਐਪਰ ਵੋਟਰਾਂ ਘਰੇ ਹੈ ਹਨੇਰ ਮੀਆਂ।

No comments:

Post a Comment