ਕਾਰਨ ਅਤੇ ਕਾਰਜ ਦਾ ਨਿਯਮ
ਕਰੀਬ ਸਾਢੇ ਤਿੰਨ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਆਰੀਅਨ ਕੌਮਾਂ ਮੱਧ ਏਸ਼ੀਆ 'ਚੋਂ ਭਾਰਤ (ਪੰਜਾਬ) ਆਈਆਂ ਅਤੇ ਇੱਥੇ ਆ ਕੇ ਉਨ੍ਹਾਂ ਜਾਤਾਂ 'ਤੇ ਆਧਾਰਿਤ ਸਮਾਜ ਕਾਇਮ ਕੀਤਾ। ਈਸਾ ਮਸੀਹ ਤੋਂ 600 ਸਾਲ ਪਹਿਲਾਂ ਜਦ ਹਜ਼ਰਤ ਮੂਸਾ ਯਹੂਦੀਆਂ ਨੂੰ ਆਪਣੀਆਂ ਭਵਿੱਖਬਾਣੀਆਂ ਸੁਣਾ ਰਹੇ ਸਨ ਤਾਂ ਉਸ ਸਮੇਂ ਹੈਰਾਕਲੀਟਸ ਨਾਂਅ ਦਾ ਵਿਦਵਾਨ ਵਸਤੂਆਂ ਦੇ ਸੁਭਾਅ ਅਤੇ ਅਸਲੀਅਤ ਬਾਰੇ ਕਲਪਨਿਕ ਖੋਜਾਂ ਕਰ ਰਿਹਾ ਸੀ। ਉਦੋਂ ਹੀ ਭਾਰਤ 'ਚ ਗੌਤਮ ਬੁੱਧ ਬਨਾਰਸ 'ਚ ਆਪਣੇ ਨਿਰਵਾਣ ਪਦ ਬਾਰੇ ਵਿਖਿਆਨ ਕਰ ਰਹੇ ਸਨ। ਸਮੁੱਚੀ ਮਨੁੱਖਤਾ ਆਪਣੇ 2000 ਸਾਲ ਦੇ ਬਚਪਨੇ ਨੂੰ ਲੰਘ ਕੇ ਜਵਾਨੀ 'ਚ ਪੈਰ ਧਰ ਰਹੀ ਸੀ। ਭਾਰਤ ਵਿਚਲੇ ਦਰਾਵਿੜ, ਜਿਹਨਾਂ ਦੀ ਸੱਭਿਅਤਾ ਬਹੁਤ ਅਮੀਰ ਸੀ, ਮਾਨਸਿਕ ਬਲ ਦੀ ਘਾਟ ਕਾਰਨ ਬਾਹਰੋਂ ਆਈ ਸੰਸਕ੍ਰਿਤ ਬੋਲਣ ਵਾਲੀ ਆਰੀਅਨ ਕੌਮ ਨਾਲ ਘੁਲ ਮਿਲ ਨਹੀਂ ਸਕੇ ਸਨ। ਆਰੀਅਨਾਂ ਨੇ ਕਮਜ਼ੋਰ ਦਰਾਵਿੜਾਂ ਨੂੰ ਗੁਲਾਮ ਬਣਾ ਕੇ ਆਰੀਅਨ ਬ੍ਰਹਿਮਣਾਂ ਰਾਹੀਂ ਉਨ੍ਹਾਂ ਨੂੰ ਸ਼ੂਦਰ ਦਾ ਦਰਜਾ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਹੱਕ ਖਤਮ ਕਰ ਦਿੱਤੇ। ਇਸੇ ਸਮੇਂ ਗੌਤਮ ਬੁੱਧ ਲਿਤਾੜੇ ਲੋਕਾਂ ਲਈ ਆਸ ਦੀ ਇੱਕ ਕਿਰਨ ਬਣ ਕੇ ਉੱਭਰੇ। ਗੌਤਮ ਨੇ ਸਪੱਸ਼ਟ ਕਿਹਾ ਕਿ ਰੱਬ ਹੋਣ ਦਾ ਕੋਈ ਸਬੂਤ ਨਹੀਂ। ਵੇਦ ਰੱਬੀ ਗੰ੍ਰਥ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਨੂੰ ਸਿਰਫ ਇਸ ਲਈ ਹੀ ਨਾ ਮੰਨੋ ਕਿ ਇਹ ਫਲਾਣੇ ਗੰ੍ਰਥ 'ਚ ਲਿਖੀ ਹੈ ਜਾਂ ਫਲਾਣੇ ਦੇਵ ਪੁਰਸ਼ ਨੇ ਕਹੀ ਹੈ। ਉਨ੍ਹਾ ਕਿਹਾ ਕਿ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਕੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਨਿਰਵਾਣ ਪਦ ਪ੍ਰਾਪਤ ਕੀਤਾ ਜਾ ਸਕਦਾ ਹੈ। ਗੌਤਮ ਬੁੱਧ ਨੇ ਕਿਹਾ ਕਿ ਕਾਰਨ ਅਤੇ ਕਾਰਜ ਦਾ ਨਿਯਮ ਅਟੱਲ ਹੈ। ਕਾਰਨ ਤੋਂ ਬਿਨਾਂ ਕੋਈ ਕਾਰਜ ਨਹੀਂ ਹੋ ਸਕਦਾ। ਜੇ ਰੱਬ ਹੈ ਤਾਂ ਉਸ ਦਾ ਕੋਈ ਕਾਰਨ ਜ਼ਰੂਰ ਹੋਵੇਗਾ ਕਿ ਉਹ ਕਿਉਂ ਹੈ? ਜੇ ਕੋਈ ਕਾਰਨ ਹੀ ਨਹੀਂ ਤਾਂ ਫਿਰ ਰੱਬ ਦੇ ਹੋਣ ਦਾ ਵੀ ਕੋਈ ਮਤਲਬ ਨਹੀਂ।
ਯਹੂਦੀ ਰੱਬ ਦੇ ਭੈਅ ਕਾਰਨ ਸੱਚੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦੇ ਰਹੇ ਸਨ। ਪਰ ਗੌਤਮ ਬੁੱਧ ਦੇ ਉਪਦੇਸ਼ 'ਚ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ। ਬੁੱਧ ਦੀ ਮੌਤ ਤੋਂ ਬਾਅਦ ਉਨ੍ਹਾਂ ਨਾਲ ਕਈ ਕਰਾਮਾਤਾਂ ਜੋੜ ਦਿੱਤੀਆਂ ਗਈਆਂ। ਜਿਵੇਂ ਕਿ ਅਕਸਰ ਹੀ ਹੁੰਦਾ ਹੈ। ਪੁਜਾਰੀ ਵਰਗ ਨੂੰ ਕਿਸੇ ਮਹਾਂਪੁਰਖ ਦੀ ਸਿੱਖਿਆ ਨਾਲੋਂ ਉਸ ਦੀਆਂ ਕਰਾਮਾਤਾਂ ਦੀ ਵੱਧ ਜ਼ਰੂਰਤ ਹੁੰਦੀ ਹੈ ਅਤੇ ਕਰਾਮਾਤਾਂ ਸਦਕਾ ਹੀ ਲੋਕ ਦਾਨ Converted from Satluj to Uni
Tuesday, August 16, 2011
Subscribe to:
Post Comments (Atom)
No comments:
Post a Comment