Tuesday, August 30, 2011

ਜੇ ਅਸਂੀਂ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਹਿੱਸਾ ਨਹੀਂ ਬਣਦੇ ਤਾਂ ਅਸੀਂ ਖ਼ੁਦ

ਜੇ ਅਸਂੀਂ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਹਿੱਸਾ ਨਹੀਂ ਬਣਦੇ ਤਾਂ ਅਸੀਂ ਖ਼ੁਦ
ਹੀ ਦੇਸ਼ ਲਈ ਇਕ ਸਮੱਸਿਆ ਹਾਂ(C

Tuesday, August 23, 2011

ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।


TUESDAY, AUGUST 23, 2011

ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਗ਼ਜ਼ਲ
ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਜਦ ਮਹਿਫਲ 'ਚੋਂ ਤੁਰਨ ਲਗਦਾਂ ਕਹਿੰਦੇ ਨੇ ਆਜਾ ,ਨਹੀਂ।
ਕਿਹੜਾ ਦਿਲ ਦਾ ਜ਼ਖਮ ਅਸਾਡਾ ਜੋ ਤਰੋ ਤਾਜਾ ਨਹੀਂ।
ਜ਼ਿੰਦਗੀ ਵਿਚ ਐਨੇ ਗ਼ਮ ਹਨ ਕਿ ਕੋਈ ਅੰਦਾਜ਼ਾ ਨਹੀਂ।
ਆਪਣੀ ਹਉਮੈਂ ਦੀ ਵਲਗਣ ਵਿਚੋਂ ਆਵਾਂ ਬਾਹਰ ਕਿੰਜ
ਚਾਰੇ ਪਾਸੇ ਹੀ ਦੀਵਾਰਾਂ ਨੇ ਕੋਈ ਵੀ ਦਰਵਾਜਾ ਨਹੀਂ।
ਉਸਦੀਆਂ ਹੀ ਅੱਖਾਂ 'ਚ ਦਿਸਦੀ ਹੈ ਮੁਹੱਬਤ ਦੀ ਚਮਕ
ਜੋ ਅਜੇ ਵੀ ਅਧੁਨਿਕਤਾ ਦਾ ਬਣ ਸਕਿਆ ਖਾਜਾ ਨਹੀਂ।
Ñਲੋਕਾਂ ਨਾਲੋਂ ਦੂਰ ਕਰ ਦੇਵੇਗਾ ਮੈਨੂੰ ਮੇਰਾ ਹੀ ਇਹ ਖ਼ਲੂਸ
ਆਪਣੀ ਹੀ ਏਸ ਖ਼ੂਬੀ ਦਾ ਤਾਂ ਮੈਨੂੰ ਸੀ ਅੰਦਾਜ਼ਾ ਨਹੀਂ।
ਐਨੀ ਸ਼ਿਦਤ ਨਾਲ ਪਹਿਲਾਂ ਆਈ ਨਾ ਸੀ ਤੇਰੀ ਯਾਦ
ਪਹਿਲਾਂ ਦਿਲ ਦਾ ਜ਼ਖ਼ਮ ਹੋਇਆ ਐਨਾ ਸੀ ਤਾਜ਼ਾ ਨਹੀਂ।
ਇਹ ਅੰਧੇਰੀ ਨਗਰੀ ਢਿੱਲੋਂ ਚੌਪਟ ਹੈ ਇੱਥੋਂ ਦਾ ਵੀ ਰਾਜ
ਦਿਸਦਾ ਕੋਈ ਇਥੇ ਅੰਨਿ•ਆਂ 'ਚ ਕਾਣਾ ਵੀ ਰਾਜਾ ਨਹੀਂ।
POSTED BY AMRJEET DHILLON DAVRIKHANA

Wednesday, August 17, 2011

rabb da yabb (peg 23 bande da rabb v bande warga

ਭਾਫ ਨੂੰ ਹਜ਼ਾਰਾਂ ਮੀਲ ਦੂਰ ਪਹਾੜਾਂ 'ਤੇ ਲੈ ਜਾਂਦੀ ਹੈ। ਪਹਾੜਾਂ ਦੇ ਘੱਟ ਦਬਾਅ 'ਤੇ ਇਹ ਭਾਫ ਬੱਣਲ ਬਣਦੀ ਹੈ ਅਤੇ ਬਰਫ ਬਣ ਕੇ ਜੰਮ ਜਾਂਦੀ ਹੈ। ਪਹਾੜਾਂ 'ਤੇ ਜੰਮੀ ਇਹ ਬਰਫ ਪਿਘਲ ਕੇ ਦਰਿਆ ਬਣਦੇ ਹਨ ਅਤੇ ਉਨ੍ਹਾਂ ਦਾ ਪਾਣੀ ਮੈਦਾਨਾਂ 'ਚ ਆਉਂਦਾ ਹੈ। ਇਹ ਨਹੀਂ ਕਿ ਗੰਗਾ ਸ਼ਿਵਜੀ ਦੀਆਂ ਜਟਾਵਾਂ 'ਚੋਂ ਨਿੱਕਲੀ ਸੀ। ਢਲਾਣ ਤੋਂ ਆਉਂਦੇ ਇਸ ਗਤੀਸ਼ੀਲ ਪਾਣੀ ਦੀ ਊਰਜਾ ਨਾਲ ਡੈਮ ਚੱਲਦੇ ਹਨ। ਇਹ ਸਾਰੀ ਊਰਜਾ ਸੂਰਜ ਦੀ ਬਦੌਲਤ ਹੈ। ਹੁਣ ਤਾਂ ਗੰਗਾ ਨਦੀ 'ਤੇ ਵੀ ਏਸ਼ੀਆਂ ਦਾ ਸਭ ਤੋਂ ਵੱਡਾ ਟੀਹਰੀ ਡੈਮ ਬਣ ਗਿਆ ਹੈ। ਡੈਮ ਬਣਨ ਸਮੇਂ 12-13 ਦਿਨ ਗੰਗਾ 'ਚ ਪਾਣੀ ਨਹੀਂ ਆਇਆ ਜਿਸ ਨਾਲ ਪੁਰਾਤਨ ਗੰ੍ਰਥਾਂ ਦੀ ਇਹ ਮਿੱਥ ਖਤਮ ਹੋ ਗਈ ਕਿ ਗੰਗਾ ਦੇ ਪਾਣੀ ਨੂੰ ਕੋਈ ਨਹੀਂ ਰੋਕ ਸਕਦਾ। ਜੇ ਪੁੱਛਿਆ ਜਾਵੇ ਕਿ ਸੂਰਜ ਵਿੱਚ ਊਰਜਾ ਕਿੱਥੋਂ ਆਉਂਦੀ ਹੈ? ਤਾਂ ਜਵਾਬ ਇਹ ਹੈ ਕਿ ਸੂਰਜ ਦੀ ਨਾਭੀ 'ਚ ਬਹੁਤ ਜ਼ਿਆਦਾ ਦਬਾਅ ਅਤੇ ਗਰਮੀ ਕਾਰਨ ਹਾਈਡ੍ਰੋਜਨ ਦੇ ਪ੍ਰਮਾਣੂ ਇੱਥ ਦੂਜੇ 'ਚ ਧੱਸ ਕੇ ਹੀਲੀਅਮ ਦੇ ਪ੍ਰਮਾਣੂ ਬਣਾਉਂਦੇ ਹਨ ਅਤੇ ਪਦਾਰਥ ਦਾ ਇੱਕ ਹਿੱਸਾ ਊਰਜਾ ਵਿੱਚ ਬਦਲ ਜਾਂਦਾ ਹੈ। ਇਸ ਬ੍ਰਹਿਮੰਡ ਵਿੱਚ ਇਸ ਸੂਰਜ ਤੋਂ ਕਈ ਲੱਖ ਗੁਣਾ ਵੱਡੇ ਹੋਰ ਲੱਖਾਂ ਸੂਰਜ ਵੀ ਹਨ। ਜੋ ਸਾਡੀ ਪਹੁੰਚ ਤੋਂ ਬਾਹਰ ਹਨ।
ਬਨਸਪਤੀ : ਕਰੋੜਾਂ ਸਾਲ ਪਹਿਲਾਂ ਧਰਤੀ ਉੱਪਰ ਬਨਸਪਤੀ ਨਹੀਂ ਸੀ। ਜਦ ਧਰਤੀ ਦੀਆਂ ਚਟਾਨਾਂ ਹੌਲੀ ਹੌਲੀ ਮਿੱਟੀ 'ਚ ਬਦਲੀਆਂ ਅਤੇ ਪਾਣੀ ਇਕੱਠਾ ਹੋਇਆ ਤਾਂ ਬਨਸਪਤੀ ਪੈਦਾ ਹੋਈ। ਜੀਵ ਜੰਤੂ ਬਹੁਤ ਬਾਅਦ 'ਚ ਪੈਦਾ ਹੋਏ। ਸਭ ਤੋਂ ਪਹਿਲਾਂ ਬਨਸਪਤੀ ਕਾਰਨ ਆਕਸੀਜਨ ਪੈਦਾ ਹੋਈ ਅਤੇ ਓਜ਼ੋਨ ਪਰਤ (ਨੀਲਾ ਆਕਾਸ਼) ਬਣੀ। ਇਸ ਓਜ਼ੋਨ ਪਰਤ ਕਾਰਨ ਜੀਵਨ ਲਈ ਘਾਤਕ ਸੂਰਜ ਦੀਆਂ ਪਰਾਂਵੈਂਗਣੀ ਕਿਰਨਾਂ ਧਰਤੀ 'ਤੇ ਆਉਣੋਂ ਹਟੀਆਂ। ਸਾਹਲੈਣ ਵਾਸਤੇ ਹਵਾ 'ਚ ਆਕਸੀਜਨ ਦੀ ਮਾਤਰਾ ਵਧੀ। ਜੀਵਨ ਲਈ ਸਾਰੀਆਂ ਹਾਲਤਾਂ ਅਨੁਕੂਲ ਹੋਣ ਤੋਂ ਬਾਅਦ ਹੀ ਧਰਤੀ 'ਤੇ ਖਾਰੇ ਸਾਗਰਾਂ 'ਚ ਜੀਵਨ ਦੀ ਸ਼ੁਰੂਆਤ ਹੋਈ। ਹੋਰ ਗ੍ਰਹਿਆਂ (ਮੰਗਲ, ਬ੍ਰਹਿਸਪਤੀ ਆਦਿ) 'ਤੇ ਅਜਿਹੀਆਂ ਹਾਲਤਾਂ ਪੈਦਾ ਨਾ ਹੋਣ ਕਾਰਨ ਜੀਵਨ ਪੈਦਾ ਨਹੀਂ ਹੋ ਸਕਿਆ। ਬਨਸਪਤੀ ਦੀ ਖੁਰਾਕ ਕਿਉਂਕਿ ਕਾਰਬਨ ਡਾਈਆਕਸਾਈਡ ਗੈਸ ਹੈ। ਜਦ ਤੱਕ ਇਹ ਕਾਫੀ ਮਾਤਰਾ 'ਚ ਪੈਦਾ ਨਹੀਂ ਹੋਈ, ਤਦ ਤੱਕ ਰੁੱਖ ਪੈਦਾ ਨਹੀਂ ਹੋਏ।
ਗੁਰੂਤਾ ਖਿੱਚ : ਪੁਲਾੜ ਦੀ ਗੁਰੂਤਾ ਖਿੱਚ ਕਾਰਨ ਸਾਰੇ ਗ੍ਰਹਿ, ਤਾਰੇ ਆਪੋ ਆਪਣਿਆਂ Converted from Satluj to Unicode

rabb da yabb (peg 22,bande da rabb v bande warga

ਦਿਮਾਗੀ ਮਿਹਨਤ ਕਰਕੇ ਰੱਬ ਦੀ ਸਿਰਜਣਾ ਕੀਤੀ। ਆਤਮਾ, ਪ੍ਰਮਾਤਮਾ, ਪੁਨਰ ਜਨਮ, ਪਰਲੋਕ, ਸੁਰਗ, ਨਰਕ, ਕਿਸਮਤ ਅਤੇ ਮੁਕਤੀ ਉੱਪਰ ਬਹੁਤ ਜ਼ਿਆਦਾ ਕੀਮਤੀ ਇਨਸਾਨੀ ਸਮਾਂ ਬਰਬਾਦ ਹੋਇਆ (ਅਤੇ ਹੋ ਰਿਹਾ ਹੈ)। ਭਗਤੀ ਯੁੱਗ 'ਚ ਜਿਸ ਗਿਆਨ ਨੂੰ ਵੇਦਾਂ, ਪੁਰਾਣਾਂ ਦੁਆਰਾ ਬਹੁਤ ਵੱਡਾ ਸਮਝਿਆ ਜਾਂਦਾ ਸੀ, ਅੱਜ ਉਸ ਨਾਲੋਂ ਗਣਿਤ ਵਿਗਿਆਨ, ਭੂਗੋਲ, ਖਗੋਲ ਵਿਗਿਆਨ ਆਦਿ ਕਾਲਜਾਂ 'ਚ ਪੜ੍ਹਾਏ ਜਾਂਦੇ ਵਿਸ਼ੇ ਜ਼ਿਆਦਾ ਮੁਲਵਾਨ ਵਿਸ਼ੇ ਹਨ, ਜੋ ਵਿਗਿਆਨੀਆਂ ਨੇ ਬਹੁਤ ਮਿਹਨਤ ਨਾਲ ਪ੍ਰਮਾਣਾਂ ਦੇ ਆਧਾਰ 'ਤੇ ਤਿਆਰ ਕੀਤੇ ਹਨ।
ਪਦਾਰਥ ਦੇ ਰੂਪ : ਸ੍ਰਿਸ਼ਟੀ ਵਿੱਚ ਕੁਦਰਤ ਦੇ ਅਣਗਿਣਤ (ਅਰਬਾਂ-ਖਰਬਾਂ) ਨਿਯਮ ਹਨ, ਜਿਨ੍ਹਾਂ ਕਰਕੇ ਪਦਾਰਥ ਆਪਣਾ ਰੂਪ ਬਦਲਦਾ ਰਹਿੰਦਾ ਹੈ। ਹਵਾ ਦਾ ਬਕਾਇਦਾ ਭਾਰ ਹੈ। ਇਸ ਵਿੱਚ ਸਭ ਤੋਂ ਵੱਧ ਨਾਈਟ੍ਰੋਜਨ ਹੈ। ਹਵਾ 'ਚੋਂ ਨਾਈਟ੍ਰੋਜਨ ਲੈ ਕੇ ਯੂਰੀਆ ਖਾਦ ਬਣਾਈ ਜਾਂਦੀ ਹੈ। ਧੁੱਪ ਨਾਲ ਹਵਾ ਗਰਮ ਹੋ ਕੇ ਫੈਲਦੀ ਹੈ। ਗਰਮ ਹਵਾ ਹਲਕੀ ਹੋ ਕੇ ਉੱਪਰ ਉੱਠਦੀ ਹੈ ਅਤੇ ਭਾਰੀ ਹਵਾ ਉਸ ਦੀ ਥਾਂ ਲੈਣ ਲਈ ਦੌੜਦੀ ਹੈ ਅਤੇ ਹਵਾ ਚੱਲਣ ਕਾਰਨ ਪੱਤੇ ਹਿੱਲਦੇ ਹਨ (ਇਹ ਨਹੀਂ ਕਿ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ) ਇਸ ਤਰ੍ਹਾਂ ਧਰਤੀ 'ਤੇ ਹਵਾ ਦਾ ਚੱਲਣਾ ਸੂਰਜ ਦੀ ਧੁੱਪ ਨਾਲ ਜੁੜਿਆ ਹੋਇਆ ਹੈ। ਸੂਰਜ, ਚੰਦ ਦੀ ਗੁਰੂਤਾ ਖਿੱਚ ਕਾਰਨ ਸਮੁੰਦਰ 'ਚ ਜਵਾਰਭਾਟਾ ਆਉਂਦਾ ਹੈ। ਸੂਰਜ ਦੀ ਧੁੱਪ 'ਚ ਕਲੋਰੋਫਿਲ ਦੀ ਸਹਾਇਤਾ ਨਾਲ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਰੁੱਖ ਆਪਣਾ ਭੋਜਨ ਤਿਆਰ ਕਰਦੇ ਹਨ (ਭਾਵ ਮੋਟੇ ਹੁੰਦੇ ਹਨ)
ਊਰਜਾ ਅਤੇ ਸੂਰਜ
ਬਿਜਲੀ ਦਾ ਚਮਕਣਾ, ਬੱਦਲ ਦਾ ਗਰਜਣਾ, ਹਵਾ ਦਾ ਚੱਲਦਾ, ਮੀਂਹ, ਜਵਾਰਭਾਟਾ, ਸੂਰਜ ਅਤੇ ਚੰਦ ਗ੍ਰਹਿਣ ਆਦਿ ਸਭ ਘਟਨਾਵਾਂ ਪਦਾਰਥ ਦਾ ਆਪਣਾ ਗੁਣ ਹਨ। ਇੱਕ ਘਟਨਾ ਦਾ ਦੂਜੀ ਘਟਨਾ ਨਾਲ ਡੂੰਘਾ ਸਬੰਧ ਹੈ। ਪਦਾਰਥ ਅੰਦਰ ਆਪਣੇ ਆਪ ਵਿਕਸਤ ਹੋਣ ਦੀ ਸ਼ਕਤੀ ਹੈ। ਪਦਾਰਥ ਆਪਣਾ ਕਾਰਨ ਖੁਦ ਹੈ। ਪ੍ਰੋਟੋਨ, ਨਿਊਟ੍ਰੋਨ 'ਚ ਬਦਲਦਾ ਹੈ। ਨਿਊਟ੍ਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ 'ਚ ਬਦਲਦਾ ਹੈ। ਪ੍ਰੋਟੋਨ, ਨਿਊਟ੍ਰੋਨ ਅਤੇ ਇਲੈਕਟ੍ਰੋਨ ਮਿਲ ਕੇ ਪ੍ਰਮਾਣੂ (ਐਟਮ) ਬਣਦਾ ਹੈ। ਪ੍ਰਮਾਣੂ 'ਚ ਪ੍ਰੋਟੋਨ ਦੀ ਗਿਣਤੀ ਦੇ ਹਿਸਾਬ ਨਾਲ ਵੱਖੋਂ ਵੱਖ ਤੱਤ ਬਣਦੇ ਹਨ। ਤੱਤਾਂ ਦੇ ਪ੍ਰਮਾਣੂ ਆਪਸ 'ਚ ਮਿਲਣ 'ਤੇ ਵੱਖ-ਵੱਖ ਚੀਜ਼ਾਂ ਬਣਦੀਆਂ ਹਨ। ਸੂਰਜ ਦੀ ਧੁੱਪ ਨਾਲ ਸਮੁੰਦਰ 'ਚੋਂ ਪਾਣੀ ਭਾਫ ਬਣ ਕੇ ਉੱਡਦਾ ਰਹਿੰਦਾ ਹੈ। ਹਵਾ ਇਸ

Tuesday, August 16, 2011

ਬੰਦੇ ਦਾ ਰੱਬ ਵੀ ਬੰਦੇ ਵਰਗਾ 2

ਚ ਹੀ ਕੀਤੀ, ਉਹ ਵੀ ਜਵਾਨ ਮਰਦ ਦੇ ਰੂਪ 'ਚ। ਭਾਵੇਂ ਵਿਸ਼ਨੂੰ ਦੇ ਪੈਰ ਦਬਾਉਣ ਲਈ ਲਕਸ਼ਮੀ ਦੀ ਕਲਪਨਾ ਕੀਤੀ ਗਈ ਪਰ ਸ੍ਰਿਸ਼ਟੀ ਸਾਜਣ ਵਾਲੇ ਬ੍ਰਹਮਾ ਦੇ ਜਨਮ ਦੀ ਕਲਪਨਾ ਵਿਸ਼ਨੂੰ ਦੇ ਪੇਟ 'ਚੋਂ ਹੋਣ ਦੀ ਕੀਤੀ ਗਈ ਨਾ ਕਿ ਲਕਸ਼ਮੀ ਦੇ। ਆਦਮੀ ਨੇ ਜਦੋਂ ਭਗਵਾਨ ਬਣਾਇਆ ਤਾਂ ਉਸ ਵਿੱਚ ਆਪਣੇ ਵਰਗੇ ਹੀ ਗੁਣ ਪੈਦਾ ਕੀਤੇ। ਜਿਵੇਂ ਆਦਮੀ ਖੁਸ਼ਾਮਦ ਪਸੰਦ ਹੈ, ਉਸੇ ਤਰ੍ਹਾਂ ਭਗਵਾਨ ਨੂੰ ਵੀ ਖੁਸ਼ਾਮਦ ਪਸੰਦ ਬਣਾਇਆ ਗਿਆ। ਉਨ੍ਹਾਂ ਅਨੁਸਾਰ ਭਗਵਾਨ ਸਿਰਫ ਖੁਸ਼ਾਮਦੀ ਭਗਤਾਂ ਦੇ ਹੀ ਕੰਮ ਕਰਦਾ ਹੈ। ਖੁਸ਼ਾਮਦੀ ਭਗਤ ਭਵਗਾਨ ਦੀ ਭਗਤੀ ਕਰਕੇ ਵਿਹਲੇ ਰਹਿੰਦੇ ਦੂਜਿਆਂ ਦੀ ਕਮਾਈ 'ਤੇ ਪਲਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਸਭ ਰੱਬ ਦਿੰਦਾ ਹੈ। ਆਦਮੀ ਨੇ ਰੱਬ 'ਚ ਰਿਸ਼ਵਤਖੋਰੀ ਵਾਲਾ ਗੁਣ ਵੀ ਪੈਦਾ ਕੀਤਾ। ਮਾੜੇ ਕੰਮ ਕਰਕੇ ਰਿਸ਼ਵਤ (ਦਾਨ-ਪੁੰਨ) ਦਿਓ, ਰੱਬ ਮੁਆਫ ਕਰ ਦੇਵੇਗਾ। ਪੰਡਿਤ, ਪੁਜਾਰੀ, ਭਾਈ ਮੁੱਲਾ ਰਿਸ਼ਵਤ ਲੈਣ ਵਾਲੇ ਠੇਕੇਦਾਰ ਬਣ ਗਏ। ਭਾਵੇਂ ਵੱਖ-ਵੱਖ ਦੇਸ਼ਾਂ 'ਚ ਰੱਬ ਦੀ ਕਲਪਨਾ ਵੱਖ-ਵੱਖ ਰੱਬ ਦੇ ਯੱਥ ਤੋਂ ਬਿਨਾ ਕੀਤੀ ਗਈ ਪਰ ਹਰ ਜਗ੍ਹਾ ਆਦਮੀ ਨੇ ਰੱਬ ਨੂੰ ਆਪਣੇ ਅਨੁਸਾਰ ਹੀ ਢਾਲਣ ਦਾ ਜਤਨ ਕੀਤਾ। ਬੰਦਾ ਇਹ ਮੰਨ ਕੇ ਚੱਲਦਾ ਹੈ ਕਿ ਸਾਰੀ ਸ੍ਰਿਸ਼ਟੀ ਰੱਬ ਨੇ ਬੰਦੇ ਦੀ ਵਰਤੋਂ ਲਈ ਹੀ ਬਣਾਈ ਹੈ ਅਤੇ ਭਗਵਾਨ ਬੰਦੇ ਦੇ ਅਨੁਸਾਰ ਚੱਲਦਾ ਹੈ। ਹੋਰ ਪਸ਼ੂ ਪੰਛੀਆਂ ਅਤੇ ਜੀਵ ਜੰਤੂਆਂ ਨਾਲ ਬੰਦਾ ਕਿਹੋ ਜਿਹਾ ਵਿਵਹਾਰ ਕਰਦਾ ਹੈ, ਇਸ ਨਾਲ ਰੱਬ ਨੂੰ ਕੋਈ ਚੋਟ ਨਹੀਂ ਪਹੁੰਚਦੀ। ਕਿਉਂਕਿ ਦੂਸਰੇ ਜੀਵ ਜੰਤੂ ਕਿਹੜਾ ਭਗਵਾਨ ਦੀ ਭਗਤੀ ਜਾਂ ਦਾਨ ਪੁੰਨ ਕਰਦੇ ਹਨ। ਉਹ ਮੰਨ ਕੇ ਚੱਲਦਾ ਹੈ ਕਿ ਦੂਜੇ ਜੀਵ ਜੰਤੂਆਂ ਨੂੰ ਰੱਬ ਦੀ ਕੋਈ ਜ਼ਰੂਰਤ ਵੀ ਨਹੀਂ। ਉਨ੍ਹਾਂ ਨੇ ਨਾ ਬਣਾਇਐ ਅਤੇ ਨਾ ਹੀ ਉਨ੍ਹਾਂ ਦਾ ਰੱਬ ਨਾਲ ਕੋਈ ਸਬੰਧ ਹੈ। ਆਦਮੀ ਨੂੰ ਇੱਕ ਅਜਿਹੇ ਆਦਮੀ ਦੀ ਲੋੜ ਸੀ, ਜੋ ਹਰ ਵਕਤ ਉਸ ਦੇ ਨਾਲ ਰਹੇ। ਜਿਸ 'ਤੇ ਬਹੁਤ ਖਰਚਾ ਵੀ ਨਾ ਆਵੇ। ਸੋ ਉਸ ਨੇ ਆਪਣੇ ਵਰਗਾ ਇੱਕ ਭਗਵਾਨ ਬਣਾ ਲਿਆ ਅਤੇ ਉਸ ਨਾਲ ਸਬੰਧਤ ਅਨੇਕਾਂ ਕਿੱਸੇ ਕਹਾਣੀਆਂ ਅਤੇ ਗੀਤ ਆਦਿ ਲਿਖ ਦਿੱਤੇ। ਲੱਖਾਂ ਲੋਕਾਂ ਨੇ ਭਗਤ ਬਣ ਕੇ ਦਾਨ ਦੱਛਣਾ ਲੈਣੀ ਸ਼ੁਰੂ ਕਰ ਦਿੱਤੀ। ਕੁਦਰਤ ਦੇ ਭੇਤ ਨੂੰ ਵਿਗਿਆਨਕ ਵਿਧੀ ਨਾਲ ਸਮਝਣ ਦਾ ਕੰਮ ਤਾ ਸਿਰਫ 400 ਸਾਲ ਪਹਿਲਾਂ ਹੀ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਸਾਰੀ ਦੁਨੀਆਂ 'ਚ ਜਬਰਦਸਤ ਭਗਤੀ ਯੁੱਗ ਰਿਹਾ। ਇਸ ਭਗਤੀ ਯੁੱਗ 'ਚ ਭਾਰਤ 'ਚ ਅਨੇਕ ਭਗਤ ਹੋਏ।
ਇਸ ਤਰ੍ਹਾਂ ਰੱਬ ਨੇ ਇਹ ਦੁਨੀਆਂ ਨਹੀਂ ਬਣਾਈ ਸਗੋਂ ਆਦਮੀ ਨੇ ਬਹੁਤ ਸਖਤ Converted from Satluj to Uni

karn ate karjda nizm 2

ਭੇਂਟ ਕਰਦੇ ਹਨ। ਬੁੱਧ ਵੱਲੋਂ ਬ੍ਰਹਿਮਣਵਾਦ ਨੂੰ ਵੱਜੀ ਤਕੜੀ ਸੱਟ ਕਾਰਨ ਬ੍ਰਹਿਮਣ ਖੁਦ ਬੁੱਧ ਦੇ ਭ੍ਰਿਕਸ਼ੂ ਬਣ ਗਏ। ਇੱਕ ਸਾਜਿਸ਼ ਤਹਿਤ ਉਨ੍ਹਾਂ ਬੁੱਧ ਨੂੰ ਵਿਸ਼ਨੂੰ ਦਾ ਨੌਵਾਂ ਅਵਤਾਰ ਐਲਾਨ ਕਰ ਦਿੱਤਾ। ਅੰਦਰੋਂ ਅਤੇ ਬਾਹਰੋਂ ਦੂਹਰੇ ਹਮਲਿਆਂ ਕਾਰਨ ਆਦਿ ਸ਼ੰਕਰਾਚਾਰੀਆ ਦੀ ਅਗਵਾਈ ਹੇਠ ਕੀਤੇ ਕਤਲੇਆਮ ਨੇ ਬੁੱਧ ਧਰਮ ਨੂੰ ਭਾਰਤ 'ਚੋਂ ਬਾਹਰ ਧੱਕ ਦਿੱਤਾ। ਦੋ ਹਜ਼ਾਰ ਸਾਲ ਪਹਿਲਾਂ ਈਸਾ ਮਸੀਹ ਨੇ ਕਿਹਾ ਕਿ ਪ੍ਰਮਾਤਮਾ ਸਭ ਦਾ ਸਾਂਝਾ ਪਿਤਾ ਹੈ ਅਤੇ ਮੈਂ ਉਸ ਦਾ ਆਖਰੀ ਪੈਗੰਬਰ ਹਾਂ। ਉਸ ਨੇ ਕਿਹਾ ਕਿ ਉੱਠ ਸੂਈ ਦੇ ਨੱਕੇ 'ਚੋਂ ਭਾਵੇਂ ਲੰਘ ਜਾਵੇ ਪਰ ਅਮੀਰ ਬੰਦਾ ਸੁਰਗ 'ਚ ਦਾਖਲ ਨਹੀਂ ਹੋ ਸਕਦਾ। ਯੋਰੋਸ਼ਲਮ 'ਚ ਉਸ ਉੱਪਰ ਬਗਾਵਤ ਦਾ ਮੁਕੱਦਮਾ ਚੱਲਿਆ ਅਤੇ ਦੋ ਚੋਰਾਂ ਨਾਲ ਉਸ ਨੂੰ ਸਲੀਬ 'ਤੇ ਲਟਕਾ ਦਿੱਤਾ ਗਿਆ। ਯਸ਼ੂ ਮਸੀਹ ਨੇ ਚੋਰਾਂ ਤੋਂ ਪਹਿਲਾਂ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਇਸਾਈ ਮੱਤ ਦੇ ਸਿਧਾਂਤ ਬਣਾਉਣ ਵਾਲਿਆਂ 'ਚ ਸੇਂਟ ਪਾਲ ਪ੍ਰਮੁੱਖ ਸਨ।

ਧਰਮਾਂ 'ਚੋਂ ਧਰਮਾਂ ਦਾ ਵਿਕਾਸ
ਬਾਈਬਲ 'ਚ ਲਿਖਿਆ ਹੈ ਕਿ ਰੱਬ ਨੇ ਸ੍ਰਿਸ਼ਟੀ ਈਸਾ ਤੋਂ 4004 ਸਾਲ ਪਹਿਲਾਂ ਸਾਜੀ। ਈਸਾ ਤੋਂ ਪੌਣੇ 600 ਸੌ ਸਾਲ ਬਾਅਦ 20 ਅਪਰੈਲ 571 ਈਸਵੀ ਨੂੰ ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹਜ਼ਰਤ ਮੁਹੰਮਦ ਦਾ ਜਨਮ ਹੋਇਆ। ਉਸ ਦਾ ਬਚਪਨ ਬੱਕਰੀਆਂ ਚਾਰਨ 'ਚ ਬਤੀਤ ਹੋਇਆ। 20 ਸਾਲ ਦੀ ਉਮਰ 'ਚ ਉਸ ਨੇ ਮੱਕੇ ਦੀ ਇੱਕ ਅਮੀਰ ਔਰਤ ਵਿਧਵਾ ਖਦੀਜਾ ਕੋਲ ਨੋਕਰੀ ਕਰ ਲਈ ਅਤੇ ਵਪਾਰ ਕਰਨ ਲੱਗਾ। 40 ਸਾਲ ਦੀ ਉਮਰ 'ਚ ਉਸ ਨੇ ਉਸ ਨਾਲ ਹੀ ਵਿਆਹ ਕਰਵਾ ਲਿਆ। ਉਸ ਦੇ ਦੋ ਬੇਟੇ ਅਤੇ ਚਾਰ ਬੇਟੀਆਂ ਹੋਈਆਂ। ਦੂਸਰੇ ਵਿਆਹਾਂ 'ਚ ਉਸ ਦੇ ਤਿੰਨ ਬੱਚੇ ਹੋਰ ਹੋਏ ਪਰ ਉਸ ਦੀ ਪੁੱਤਰੀ ਫਾਤਮਾ ਹੀ ਔਲਾਦ ਵਾਲੀ ਹੋਈ। ਬਾਕੀ ਬੱਚੇ ਮਰ ਗਏ। ਉਨ੍ਹਾਂ ਕੁੱਲ 11 ਵਿਆਹ ਕੀਤੇ। ਜਿਨ੍ਹਾਂ 'ਚ 9 ਵਿਧਵਾਵਾਂ ਇੱਕ ਤਲਾਕਸ਼ੁਦਾ ਇੱਕ 9 ਸਾਲਾਂ ਆਈਸ਼ਾ ਸ਼ਾਮਿਲ ਹਨ। ਉਨ੍ਹਾਂ ਅਨੇਕਾਂ ਲੜਾਈਆਂ ਲੜੀਆਂ। 622 ਈਸਵੀ 'ਚ ਉਨ੍ਹਾਂ ਨੂੰ ਮੱਕੇ ਤੋਂ ਭੱਜ ਕੇ ਮਦੀਨੇ ਜਾਣਾ ਪਿਆ। ਜਿਸ ਤੋਂ ਸਨ ਹਿਜਰੀ (ਜੁਦਾਈ) ਸ਼ੁਰੂ ਹੋਇਆ। 632 ਈਸਵੀ 8 ਜੂਨ ਨੂੰ ਬੁਖਾਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤੇ ਸਮੇਂ ਉਨ੍ਹਾਂ ਦੀਆਂ

ਕਾਰਨ ਅਤੇ ਕਾਰਜ ਦਾ ਨਿਯਮ 1

ਕਾਰਨ ਅਤੇ ਕਾਰਜ ਦਾ ਨਿਯਮ
ਕਰੀਬ ਸਾਢੇ ਤਿੰਨ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਆਰੀਅਨ ਕੌਮਾਂ ਮੱਧ ਏਸ਼ੀਆ 'ਚੋਂ ਭਾਰਤ (ਪੰਜਾਬ) ਆਈਆਂ ਅਤੇ ਇੱਥੇ ਆ ਕੇ ਉਨ੍ਹਾਂ ਜਾਤਾਂ 'ਤੇ ਆਧਾਰਿਤ ਸਮਾਜ ਕਾਇਮ ਕੀਤਾ। ਈਸਾ ਮਸੀਹ ਤੋਂ 600 ਸਾਲ ਪਹਿਲਾਂ ਜਦ ਹਜ਼ਰਤ ਮੂਸਾ ਯਹੂਦੀਆਂ ਨੂੰ ਆਪਣੀਆਂ ਭਵਿੱਖਬਾਣੀਆਂ ਸੁਣਾ ਰਹੇ ਸਨ ਤਾਂ ਉਸ ਸਮੇਂ ਹੈਰਾਕਲੀਟਸ ਨਾਂਅ ਦਾ ਵਿਦਵਾਨ ਵਸਤੂਆਂ ਦੇ ਸੁਭਾਅ ਅਤੇ ਅਸਲੀਅਤ ਬਾਰੇ ਕਲਪਨਿਕ ਖੋਜਾਂ ਕਰ ਰਿਹਾ ਸੀ। ਉਦੋਂ ਹੀ ਭਾਰਤ 'ਚ ਗੌਤਮ ਬੁੱਧ ਬਨਾਰਸ 'ਚ ਆਪਣੇ ਨਿਰਵਾਣ ਪਦ ਬਾਰੇ ਵਿਖਿਆਨ ਕਰ ਰਹੇ ਸਨ। ਸਮੁੱਚੀ ਮਨੁੱਖਤਾ ਆਪਣੇ 2000 ਸਾਲ ਦੇ ਬਚਪਨੇ ਨੂੰ ਲੰਘ ਕੇ ਜਵਾਨੀ 'ਚ ਪੈਰ ਧਰ ਰਹੀ ਸੀ। ਭਾਰਤ ਵਿਚਲੇ ਦਰਾਵਿੜ, ਜਿਹਨਾਂ ਦੀ ਸੱਭਿਅਤਾ ਬਹੁਤ ਅਮੀਰ ਸੀ, ਮਾਨਸਿਕ ਬਲ ਦੀ ਘਾਟ ਕਾਰਨ ਬਾਹਰੋਂ ਆਈ ਸੰਸਕ੍ਰਿਤ ਬੋਲਣ ਵਾਲੀ ਆਰੀਅਨ ਕੌਮ ਨਾਲ ਘੁਲ ਮਿਲ ਨਹੀਂ ਸਕੇ ਸਨ। ਆਰੀਅਨਾਂ ਨੇ ਕਮਜ਼ੋਰ ਦਰਾਵਿੜਾਂ ਨੂੰ ਗੁਲਾਮ ਬਣਾ ਕੇ ਆਰੀਅਨ ਬ੍ਰਹਿਮਣਾਂ ਰਾਹੀਂ ਉਨ੍ਹਾਂ ਨੂੰ ਸ਼ੂਦਰ ਦਾ ਦਰਜਾ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਹੱਕ ਖਤਮ ਕਰ ਦਿੱਤੇ। ਇਸੇ ਸਮੇਂ ਗੌਤਮ ਬੁੱਧ ਲਿਤਾੜੇ ਲੋਕਾਂ ਲਈ ਆਸ ਦੀ ਇੱਕ ਕਿਰਨ ਬਣ ਕੇ ਉੱਭਰੇ। ਗੌਤਮ ਨੇ ਸਪੱਸ਼ਟ ਕਿਹਾ ਕਿ ਰੱਬ ਹੋਣ ਦਾ ਕੋਈ ਸਬੂਤ ਨਹੀਂ। ਵੇਦ ਰੱਬੀ ਗੰ੍ਰਥ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਨੂੰ ਸਿਰਫ ਇਸ ਲਈ ਹੀ ਨਾ ਮੰਨੋ ਕਿ ਇਹ ਫਲਾਣੇ ਗੰ੍ਰਥ 'ਚ ਲਿਖੀ ਹੈ ਜਾਂ ਫਲਾਣੇ ਦੇਵ ਪੁਰਸ਼ ਨੇ ਕਹੀ ਹੈ। ਉਨ੍ਹਾ ਕਿਹਾ ਕਿ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਕੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਨਿਰਵਾਣ ਪਦ ਪ੍ਰਾਪਤ ਕੀਤਾ ਜਾ ਸਕਦਾ ਹੈ। ਗੌਤਮ ਬੁੱਧ ਨੇ ਕਿਹਾ ਕਿ ਕਾਰਨ ਅਤੇ ਕਾਰਜ ਦਾ ਨਿਯਮ ਅਟੱਲ ਹੈ। ਕਾਰਨ ਤੋਂ ਬਿਨਾਂ ਕੋਈ ਕਾਰਜ ਨਹੀਂ ਹੋ ਸਕਦਾ। ਜੇ ਰੱਬ ਹੈ ਤਾਂ ਉਸ ਦਾ ਕੋਈ ਕਾਰਨ ਜ਼ਰੂਰ ਹੋਵੇਗਾ ਕਿ ਉਹ ਕਿਉਂ ਹੈ? ਜੇ ਕੋਈ ਕਾਰਨ ਹੀ ਨਹੀਂ ਤਾਂ ਫਿਰ ਰੱਬ ਦੇ ਹੋਣ ਦਾ ਵੀ ਕੋਈ ਮਤਲਬ ਨਹੀਂ।
ਯਹੂਦੀ ਰੱਬ ਦੇ ਭੈਅ ਕਾਰਨ ਸੱਚੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦੇ ਰਹੇ ਸਨ। ਪਰ ਗੌਤਮ ਬੁੱਧ ਦੇ ਉਪਦੇਸ਼ 'ਚ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ। ਬੁੱਧ ਦੀ ਮੌਤ ਤੋਂ ਬਾਅਦ ਉਨ੍ਹਾਂ ਨਾਲ ਕਈ ਕਰਾਮਾਤਾਂ ਜੋੜ ਦਿੱਤੀਆਂ ਗਈਆਂ। ਜਿਵੇਂ ਕਿ ਅਕਸਰ ਹੀ ਹੁੰਦਾ ਹੈ। ਪੁਜਾਰੀ ਵਰਗ ਨੂੰ ਕਿਸੇ ਮਹਾਂਪੁਰਖ ਦੀ ਸਿੱਖਿਆ ਨਾਲੋਂ ਉਸ ਦੀਆਂ ਕਰਾਮਾਤਾਂ ਦੀ ਵੱਧ ਜ਼ਰੂਰਤ ਹੁੰਦੀ ਹੈ ਅਤੇ ਕਰਾਮਾਤਾਂ ਸਦਕਾ ਹੀ ਲੋਕ ਦਾਨ Converted from Satluj to Uni

ਧਰਮ ਦੀਆਂ ਵਹਿਸ਼ੀ ਕਾਰਵਾਈਆਂ 2

ਸਿਕੰਦਰ ਭਾਰਤ 'ਤੇ ਹਮਲੇ ਸਮੇਂ ਇੱਕ ਈਸ਼ਵਰ ਦਾ ਸਿਧਾਂਤ ਲੈ ਕੇ ਹੀ ਆਇਆ ਸੀ। ਭਾਰਤ 'ਚੋਂ ਵਾਪਸ ਜਾਂਦੇ ਸਮੇਂ ਉਹ 32 ਸਾਲ ਦੀ ਉਮਰ 'ਚ ਮਲੇਰੀਆ ਬੁਖਾਰ ਨਾਲ ਮਰ ਗਿਆ ਅਤੇ ਸਾਰੀ ਦੁਨੀਆਂ 'ਤੇ ਰਾਜ ਕਰਨ ਦੀ ਉਸ ਦੀ ਇੱਛਾ ਅਧੂਰੀ ਹੀ ਰਹਿ ਗਈ। ਸਿਕੰਦਰ ਨੇ ਅਰਸਤੂ ਦੀਆ ਖੋਜਾਂ ਚਾਲੂ ਰੱਖਣ ਲਈ ਆਰਥਿਕ ਸਹਾਇਤਾ ਦਿੱਤੀ। ਇਸ ਤਰ੍ਹਾਂ ਰੱਬ ਦੀ ਖੋਜ ਅਤੇ ਵਿਗਿਆਨਕ ਖੋਜਾਂ ਦਾ ਕੰਮ ਨਾਲੋ ਨਾਲ ਚੱਲਦਾ ਰਿਹਾ।

ਧਰਮ ਦੀਆਂ ਵਹਿਸ਼ੀ ਕਾਰਵਾਈਆਂ

ਧਰਮ ਦੀਆਂ ਵਹਿਸ਼ੀ ਕਾਰਵਾਈਆਂ
ਹਜ਼ਾਰਾਂ ਸਾਲ ਲੋਕ ਆਪਣੇ ਦੇਵੀ-ਦੇਵਤਿਆਂ ਉੱਪਰ ਹੈਰਾਨ ਅਤੇ ਕੁਰਬਾਨ ਹੁੰਦੇ ਰਹੇ। ਬਲੀਦਾਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਰਹੇ। ਮਨੁੱਖ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਪਰ ਜਾਤੀਆਂ ਇੱਕ ਦੂਜੇ ਨਾਲ ਯੁੱਧ ਕਰਦੀਆਂ ਰਹਿੰਦੀਆਂ ਸਨ। ਪ੍ਰੋਹਿਤਾਂ ਅਤੇ ਪੁਜਾਰੀਆਂ ਨੇ ਇਨ੍ਹਾਂ ਸਮਿਆਂ ਵਿੱਚ ਵਰ੍ਹੇ ਸਾਰਣੀਆਂ ਅਤੇ ਮਨੁੱਖ ਘਾਤ ਦੇ ਨੇਮਾਂ, ਉਪਨੇਮਾਂ ਨੂੰ ਹੋਰ ਵੀ ਔਖੇ ਬਣਾ ਦਿੱਤਾ। ਇਨ੍ਹਾਂ ਜਾਤੀ ਲੜਾਈਆਂ 'ਚੋਂ ਹੌਲੀ-ਹੌਲੀ ਨਿੱਕੇ ਨਿੱਕੇ ਰਾਜ ਹੋਂਦ 'ਚ ਆ ਗਏ। ਰਾਜਿਆਂ ਅਤੇ ਪ੍ਰੋਹਿਤਾਂ ਦੀ ਆਪਸੀ ਸਾਂਝ ਵੱਧਣ ਲੱਗੀ ਜੋ ਅੱਜ ਵੀ ਜਾਰੀ ਹੈ। ਮਿਸਰ ਵਿੱਚ ਆਕਾਸ਼ੀ ਨਛੱਤਰਾਂ ਨੂੰ ਵਾਚ ਕੇ ਸ਼ੁੱਭ ਆਰੰਭ ਦੱਸਿਆ ਜਾਣ ਲੱਗਿਆ (ਜੋ ਜੋਤਿਸ਼ ਦੀ ਸ਼ੁਰੂਆਤ ਸੀ)। ਲਗਪਗ ਸਾਢੇ ਤਿੰਨ ਹਜ਼ਾਰ ਸਾਲ ਪਹਿਲਾਂ ਸੰਸਕ੍ਰਿਤ ਭਾਸ਼ਾ ਬੋਲਣ ਵਾਲੀਆਂ ਆਰੀਅਨ ਕੌਮਾਂ ਮੱਧ ਏਸ਼ੀਆ 'ਚੋਂ ਆਸੇ ਪਾਸੇ ਜਰਮਨੀ, ਇਰਾਨ, ਇਰਾਕ, ਰੂਸ ਅਤੇ ਭਾਰਤ ਆਦਿ 'ਚ ਖਿੰਡ ਗਈਆਂ। ਲੜਾਕੀਆਂ ਆਰੀਅਨ ਕੌਮਾਂ ਨੇ ਪ੍ਰਾਚੀਨ ਉੱਨਤ ਸੱਭਿਆਤਾਵਾਂ ਨੂੰ ਤਹਿਸ ਨਹਿਸ ਕਰ ਦਿੱਤਾ। ਉਨ੍ਹਾਂ ਉੱਪਰ ਯੱਗ ਪੂਜਾ ਆਦਿ ਦੇ ਨਿਯਮ ਥੋਪੇ। ਯਹੂਦੀ ਕੌਮ ਤਿੰਨ ਹਜ਼ਾਰ ਸਾਲ ਪਹਿਲਾਂ ਯੋਰੋਸ਼ਲਮ 'ਚ ਆ ਵਸੀ। ਇਸ ਨਾਮੀ ਜਾਤੀ ਹਿਬਰੂ ਦਾ ਮਿਸਰ, ਸੀਰੀਆ ਆਦਿ ਰਾਜਾਂ ਨਾਲ ਗੂੜਾ ਸਬੰਧ ਸੀ। ਹਿਬਰੂ ਦੀ ਅੰਜ਼ੀਲ ਇਨ੍ਹਾਂ ਦਾ ਲਿਖਤੀ ਸਾਹਿਤ ਅਤੇ ਪਵਿੱਤਰ ਗ੍ਰੰਥ ਹੈ। ਅੰਜ਼ੀਲ ਨੇ ਯਹੂਦੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਭਰਿਆ। ਅੰਜ਼ੀਲ ਵਿੱਚ ਉਸ ਸਮੇਂ ਮੁਤਾਬਿਕ ਉਤਸ਼ਾਹ ਵਧਾਊ ਅਤੇ ਜੀਵਨ ਦੇਣ ਵਾਲੇ ਵਿਚਾਰ ਸਨ। ਢਾਈ ਹਜ਼ਾਰ ਸਾਲ ਦੁੱਖ ਭੋਗਦਿਆਂ ਵੀ ਯਹੂਦੀਆਂ ਨੇ ਇਨ੍ਹਾਂ ਵਿਚਾਰਾਂ ਨੂੰ ਨਹੀਂ ਛੱਡਿਆ। ਤਕਰੀਬਨ 2800 ਤੋਂ 3000 ਸਾਲ ਪਹਿਲਾਂ ਈਸ਼ਵਰ ਦੀ ਅਦ੍ਰਿਸ਼ਟਤਾ ਅਤੇ ਉਸ ਦਾ ਨਿਵਾਸ ਸਥਾਨ ਕਿਤੇ ਦੂਰ ਦੁਰਾਡੇ ਹੋਣ ਦੀ ਕਲਪਨਾ ਸਭ ਤੋਂ ਪਹਿਲਾਂ ਯਹੂਦੀਆਂ ਨੇ ਕੀਤੀ। ਉਹ ਰੱਬ, ਪ੍ਰਮੇਸ਼ਵਰ ਨੂੰ ਬਹੁਤ ਦਿਆਲੂ ਮੰਨਦੇ ਸਨ। ਅੰਜ਼ੀਲ ਪੜ੍ਹਣ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਵੀ ਪੈਗੰਬਰ ਅਖਵਾਉਣ ਵਾਲੀ ਹਸਤੀ ਪੈਦਾ ਹੋ ਚੁੱਕੀ ਸੀ। ਪੈਗੰਬਰ ਅਮੋਸ (ਮੂਸਾ) ਆਜੜੀਆਂ ਦੀ ਕੌਮ ਦਾ ਹੋਣ ਕਾਰਨ ਬੱਕਰੀਆਂ ਚਾਰਦਾ ਸੀ ਅਤੇ ਬੱਕਰੀਆਂ ਦੀ ਖੱਲ ਪਹਿਨਦਾ ਸੀ। ਦੇਵਤਿਆਂ ਦੀ ਵਿਰੋਧਤਾ ਕਰਨ ਕਰਕੇ 400 ਈਸਾ ਪੂਰਵ ਸੁਕਰਾਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸੁਕਰਾਤ ਦਾ ਚੇਲਾ ਪਲੈਟੋ (ਅਫਲਾਤੂਨ) ਅਤੇ ਅਗਾਂਹ ਪਲੈਟੋ ਦਾ ਚੇਲਾ ਅਰਸਤੂ (ਸਿਕੰਦਰ ਮਹਾਨ ਦਾ ਗੁਰੂ) ਵੀ ਦੇਵਤਾਵਾਦ ਦੇ ਵਿਰੁੱਧ ਸਨ। 324 ਈਸਵੀ ਪੂਰਵ Converte

Wednesday, August 10, 2011

ਫਰਮਾਂਹ ਆਂਗੂੰ ਸ਼ੂਕਦੇ ਐਂ

ਜੈ ਇਨਸਾਨੀਅਤ ਜੀ
ਬਹੁਤ ਵਧੀਆ ਜੀ, ਆਪ ਸੁਨਾਓ
ਠੀਕ ਐ ਜੀ, ਫਰਮਾਂਹ ਆਂਗੂੰ ਸ਼ੂਕਦੇ ਐਂ
ਆਨੰਦ ਹੈ ਜੀ , ਪਰਮ ਆਨੰਦ
ਨਿਰਭੈ ,ਅੰਧ ਵਿਸ਼ਵਾਸ਼ ਤੋਂ ਰਹਿਤ
ਜੱਗ ਰਚਨਾ ਸਭ ਸੱਚ
ਜੋ ਦਿਸਦਾ ਉਹ ਸੱਚਾ
ਜੋ ਨਹੀਂ ਦਿਸਦਾ ਉਹ ਕਲਪਿਤ
ਜਨਮ ਦਿਨ ਮੁਬਾਰਕ ਜੀ , ਖੁਸ਼ ਰਹੋ, ਤੰਦਰੁਸਤ ਰਹੋ
ਆਪਕੀ ਇਨਾਇਤ ਹੈ।
ਇਹ ਸਭ ਮੌਸਮ ਦਾ ਸਦਕਾ ਹੈ
ਇਸ ਵਿਚ ਮੇਰਾ ਕੁਝ ਵੀ ਤਾਂ ਨਹੀਂ
ਜੇਕਰ ਮੇਰੇਗ਼ਮਲੇ ਦੇ ਫੁੱਲ ਤੈਨੂੰ ਬੜੇ ਪਿਆਰੇ ਲੱਗੇ।
Converted from Sat

Monday, August 8, 2011

ਮਨੁੱਖ

ਮਨੁੱਖ
ਮਨੁੱਖ ਕੁਦਰਤੀ ਤੌਰ ਤੇ ਸੁਆਰਥੀ, ਲਾਲਚੀ ਅਤੇ ਵਹਿਸ਼ੀ ਜਾਨਵਰ ਹੈ । ਇਸੇ ਲਈ ਇਸ ਵਾਸਤੇ
ਡਰ ਅਤੇ ਬੰਧਨ ਪੈਦਾ ਕੀਤੇ ਗਏ।
2
ਕੀੜੀ ਸਾਰਾ ਦਿਨ ਅਨਾਜ ਇਕੱਠਾ ਕਰਦੀ ਅਤੇ ਖਾਂਦੀ ਹੈ ਪਰ ਰਜਦੀ ਫਿਰ ਵੀ ਨਹੀਂ। ਸ਼ੇਰ ਇਕ
ਵਾਰ ਸ਼ਿਕਾਰ ਕਰਕੇ ਸੰਤੁਸ਼ਟ ਹੋ ਜਾਂਦਾ ਹੈ । ਕੁਝ ਲੋਕ ਕੀੜੀਆਂ ਵਰਗੇ ਅਤੇ ਕੁਝ ਸ਼ੇਰਾਂ ਵਰਗੇ
ਹੁੰਦੇ ਹਨ।

Sunday, August 7, 2011

ਜਦ ਤਕ ਮਨ ਵਿਚ ਜੀਵਤ ਬੱਚਾ

ਜਦ ਤਕ ਮਨ ਵਿਚ ਜੀਵਤ ਬੱਚਾ---
ਚਾਨਣ ਹੋਣ ਤੇ ਹੀ ਦਿਸਣ ਨਹੀਂ ਲਗਦਾ, ਅੱਖਾਂ ਵਿਚ ਵੀ ਚਾਹੀਦੀ ਜੋਤ ਹੋਣੀ।
ਅੱਖਾਂ ਖੁੱਲ•ੀਆਂ ਹੋਣ, ਨਹੀਂ ਚਾਹੀਦੀ ਵਿਚ ਪਲਕਾਂ ਦੇ ਕੋਈ ਖੜੋਤ ਹੋਣੀ।
ਜੋਤ ਵਿਚ ਜਿਗਿਆਸਾ ਵੀ ਹੋਵੇ, ਜਿਗਿਆਸਾ ਲਈ ਹੁੰਗਾਰਾ ਹੋਵੇ।
ਹੁੰਗਾਰੇ ਦੇ ਵਿਚ ਹਾਸਾ ਹੋਵੇ , ਹਾਸਾ ਨਿਰਛਲ , ਪਿਆਰਾ ਹੋਵੇ। ਜਿਵੇਂ ਮਾਸੂਮ ਬੱਚੇ ਦਾ
ਹਾਸਾ ,ਡੁਲ•ਦਾ ਸਾਰੇ ਦਾ ਸਾਰਾ ਹੋਵੇ।
Ðਰੋਗ ਦਾ ਕੋਈ ਕਾਰਨ ਹੁੰਦੈ, ਹਾਸੇ ਦਾ ਕਾਰਨ ਨਹੀਂ ਹੁੰਦਾ, ਹਾਸਾ ਸਦਾ ਅਕਾਰਨ ਹੁੰਦੈ।
ਕਾਰਨ ਅਤੇ ਕਾਰਜ ਦਾ ਨਿਯਮ ਹਾਸੇ ਤੇ ਨਹੀਂ ਲਾਗੂ ਹੁੰਦਾ,ਹਾਸਾ ਅਸਧਾਰਨ ਹੁੰਦੈ।
ਤੁਸੀਂ ਇਕ ਵਾਰ ਬੱਚਿਆਂ ਦੀ ਕਿਲਕਾਰੀ ਵਰਗਾ ਨਿਰਛਲ ਹਾਸਾ ਹੱਸ ਕੇ ਦੇਖੋ।
ਅਸੀਂ ਜਿਉਂਦੇ ਹਾਂ ਇਹ ਗੱਲ ਦੁਨੀਆਂ ਤਾਈਂ ਦੱਸ ਕੇ ਦੇਖੋ।
ਜਦ ਤਕ ਬੰਦੇ ਦੇ ਮਨ ਅੰਦਰ ਜੀਵਤ ਮਾਸੂਮ ਜਿਹਾ ਬੱਚਾ ਹੈ।
ਤਦ ਤਕ ਹੀ ਇਨਸਾਨ ਹੈ ਬੰਦਾ ਤਦ ਤਕ ਹੀ ਬੰਦਾ ਸੱਚਾ ਹੈ।
Con

Saturday, August 6, 2011

devtian da janam 3

ਹੈ। ਇਸ ਤਕਰਾਰ 'ਚ ਹੀ ਭਿਆਨਕ ਲੜਾਈਆਂ ਹੋਣ ਲੱਗੀਆਂ ਅਤੇ ਮਨੁੱਖਤਾ ਦਾ ਲਹੂ ਵਹਿਣ ਲੱਗਾ। ਜਿੰਨਾ ਖੂਨ ਇਨ੍ਹਾਂ ਧਾਰਮਿਕ ਜਨੂੰਨ ਨੇ ਵਹਾਇਆ ਹੈ ਉਨਾਂ ਕੁੱਲ ਕੁਦਰਤੀ ਆਫਤਾਂ ਐਟਮ ਬੰਬ ਹਮਲੇ, ਗੈਸ ਲੀਕ, ਹਵਾਈ, ਸੜਕ ਹਾਦਸੇ ਆਦਿ ਰਾਹੀਂ ਹੋਇਆ ਮਨੁੱਖੀ ਨੁਕਸਾਨ ਉਸ ਸਾਹਮਣੇ ਤੁੱਛ ਹੈ।
ਆਦਿ ਮਨੁੱਖੀ ਸਮਾਜ ਛੋਟੇ ਛੋਟੇ ਕਬੀਲਿਆਂ ਵਿੱਚ ਵੰਡਿਆ ਹੋਇਆ ਸੀ। ਅਸੱਭਿਆ ਮਨੁੱਖ ਵਿੱਚ ਕਬੀਲੇ ਦੇ ਮੋਢੀ ਲਈ ਡਰ ਅਤੇ ਆਦਰ ਸੀ ਅਤੇ ਮੌਤ ਤੋਂ ਬਾਅਦ ਵਾਲਾ ਭੈਅ ਸੀ। ਉਨ੍ਹਾਂ ਜ਼ਜ਼ਬਿਆਂ ਨੇ ਸੁਪਨਿਆਂ ਅਤੇ ਕਲਪਨਾਵਾਂ ਨਾਲ ਆਦਿ ਮਨੁੱਖ ਦੇ ਵਿਸ਼ਵਾਸ਼ ਕਾਰਨ ਧਰਮ ਦਾ ਰੂਪ ਧਾਰਨ ਕੀਤਾ। ਪਸ਼ੂਆਂ ਦੇ ਜ਼ਿਆਦਾ ਨੇੜਲੇ ਹੋਣ ਕਾਰਨ ਆਦਿ ਮਨੁੱਖ ਨੇ ਪਸ਼ੂ ਦੇਵਤਿਆਂ ਦੀ ਵੀ ਕਲਪਨਾ ਕੀਤੀ। ਉਹ ਕਾਰਨ ਅਤੇ ਕਾਰਜ ਦਾ ਸਬੰਧ ਸਥਾਪਿਤ ਕਰਨ 'ਚ ਹੁਸ਼ਿਆਰ ਨਹੀਂ ਸੀ। ਇਸੇ ਕਾਰਨ ਟੂਣੇ-ਟੋਟਕਿਆਂ ਵਿੱਚ ਵਿਸ਼ਵਾਸ ਕਰਨ ਲੱਗ ਪਿਆ। ਅਸਲ 'ਚ ਟੂਣਾ ਟੋਟਕਾ, ਪੂਜਾ ਅਸੱਭਿਆ ਲੋਕਾਂ ਦਾ ਵਿਗਿਆਨ ਹੈ। ਆਦਿ ਮਨੁੱਖ ਨੂੰ ਮਹਾਂਮਾਰੀ (ਭਿਆਨਕ ਰੋਗਾਂ) ਅਤੇ ਮੌਤ ਦੇ ਡਰ ਕਾਰਨ ਬੜੀ ਬੇਚੈਨੀ ਰਹਿੰਦੀ ਸੀ। ਇਸੇ ਬੇਚੈਨੀ 'ਚੋਂ ਹੀ ਅਰਦਾਸ ਦਾ ਜਨਮ ਹੋਇਆ। ਇਸੇ ਡਰ ਅਤੇ ਕਲਪਨਾ 'ਚੋਂ ਮਨੁੱਖ ਨੇ ਜਾਦੂ, ਟੂਣੇ ਅਤੇ ਛੋਟੇ ਮੋਟੇ ਰੋਗਾਂ ਦਾ ਇਲਾਜ ਕਰਨ ਦੀ ਰੀਤ ਤੋਰੀ। ਇੱਥੋਂ ਅੱਗੇ ਕਾਫੀ ਸਮੇਂ ਬਾਅਦ ਇਨ੍ਹਾਂ ਲੋਕਾਂ ਨੇ ਵੱਖ-ਵੱਖ ਦੇਵਤਿਆਂ ਦੀ ਕਾਢ ਕੱਢੀ। ਜਦ ਤਿੰਨ ਹਜ਼ਾਰ ਕੁ ਸਾਲ ਪਹਿਲਾਂ ਮਨੁੱਖੀ ਮਨ ਹੋਰ ਵਿਕਸਤ ਹੋਇਆ ਅਤੇ ਇਨ੍ਹਾਂ ਕਲਪਿਤ ਦੇਵਤਿਆਂ 'ਤੇ ਸ਼ੰਕਾ ਕਰਨ ਲੱਗਿਆ ਤਾਂ ਰੱਬ ਦੀ ਕਾਢ ਕੱਢੀ ਗਈ। ਇਹ ਕਿਹਾ ਗਿਆ ਕਿ ਰੱਬ ਸਭ ਦੇਵਤਿਆਂ ਤੋਂ ਉੱਪਰ ਹੈ। ਰੱਬ ਬਾਰੇ ਵੱਖ-ਵੱਖ ਧਰਮਾਂ ਦੀਆਂ ਵੱਖੋ-ਵੱਖ ਕਲਪਨਾਵਾਂ ਹਨ। ਇਹ ਸਿਲਸਿਲਾ ਅਜੇ ਤੱਕ ਜਾਰੀ ਹੈ ਅਤੇ ਨਿੱਤ ਨਵੇਂ ਰੱਬ ਪੈਦਾ ਕਰਕੇ ਲੋਕਾਂ ਦੇ ਅਗਿਆਨ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਕਿਰਤ ਲੁੱਟੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੱਬ ਨੂੰ ਮਨੁੱਖ ਨੇ ਹੀ ਪੈਦਾ ਕੀਤਾ ਹੈ ਅਤੇ ਇਸ ਦਾ ਖਾਤਮਾ ਵੀ ਮਨੁੱਖ ਨੇ ਹੀ ਕਰਨਾ ਹੈ। ਜਿੰਨੀ ਛੇਤੀ ਇਸ ਭਰਮ ਦਾ ਖਾਤਮਾ ਹੋ ਜਾਵੇਗਾ, ਉਨੀ ਛੇਤੀ ਹੀ ਮਨੁੱਖ ਦੀਆਂ ਤਕਲੀਫਾਂ ਦੂਰ ਹੋ ਜਾਣਗੀਆਂ ਅਤੇ ਮਨੁੱਖ ਝੂਠ ਨੂੰ ਛੱਡ ਕੇ ਸੱਚ ਦਾ ਸਾਹਮਣਾ ਕਰ ਸਕੇਗਾ। ਵਿਗਿਆਨ ਤੇ ਤਰੱਕੀ ਦੇ ਰਾਹ ਵਿੱਚ ਇਸ ਸਮੇਂ ਧਰਮ ਅਤੇ ਰੱਬ ਹੀ ਸਭ ਤੋਂ ਵੱਡਾ ਰੋੜਾ ਹੈ।

ਦੇਵਤਿਆਂ ਦਾ ਜਨਮ

ਦੇਵਤਿਆਂ ਦਾ ਜਨਮ
'ਸਾਰੀ ਉਮਰ ਗੁਜਾਰ ਦੀ ਖੁਦਾ ਕੀ ਤਲਾਸ਼ ਮੇਂ, ਆਪਣੀ ਨਾ ਕੀ ਤਲਾਸ਼ ਯਹੀਂ ਭੂਲ ਹੋ ਗਈ।'
ਮਨੁੱਖੀ ਸੱਭਿਅਤਾ ਦੀ ਉਮਰ ਮਸਾਂ 10 ਕੁ ਹਜ਼ਾਰ ਸਾਲ ਹੈ। ਉਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਰਗਾ ਜਾਨਵਰ ਸੀ। ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਮਨੁੱਖ ਨੇ ਭਾਸ਼ਾਵਾਂ ਦੀ ਕਾਢ ਕੱਢੀ। ਭਾਸ਼ਾਵਾਂ ਦੇ ਨਾਲ ਲਿਪੀਆਂ ਵਿਕਸਤ ਹੋਈਆਂ। ਭੂ ਮੱਧ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਇਲਾਕੇ 'ਚ ਸਿੰਧੂ ਘਾਟੀ, ਚੀਨ 'ਚ ਰਾਂਗਘਾਟੀ, ਇਰਾਕ 'ਚ ਦਜ਼ਲਾ ਫਰਾਤ ਅਤੇ ਮਿਸਰ 'ਚ ਨੀਲ ਨਦੀ ਘਾਟੀ ਮਨੁੱਖੀ ਸੱਭਿਅਤਾਵਾਂ ਦੇ ਵਿਕਾਸ ਦੇ ਮੁੱਖ ਕੇਂਦਰ ਸਨ। ਇਨ੍ਹਾਂ ਸੱਭਿਅਤਾਵਾਂ 'ਚ ਹੀ ਕਲਾਵਾਂ ਦਾ ਜਨਮ ਹੋਇਆ। ਜਿਵੇਂ ਜਿਵੇਂ ਮਨੁੱਖ ਦੀ ਸੋਚ ਵਿਕਸਤ ਹੋਣ ਲੱਗੀ, ਉਸ ਦੇ ਮਨ 'ਚ ਜਗਿਆਸਾ ਪੂਰਨ ਪ੍ਰਸ਼ਨ ਉੱਠਣ ਲੱਗੇ। ਜਿਵੇਂ ਅੱਜ ਡੇਢ ਦੋ ਸਾਲ ਦਾ ਬੱਚਾ ਆਪਣੀ ਜਗਿਆਸਾ ਵੱਸ ਵੱਡਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦਾ ਹੈ, ਉਸ ਸਮੇਂ ਆਦਿ ਮਨੁੱਖ ਦਾ ਵੀ ਇਹੀ ਹਾਲ ਸੀ। ਇਸੇ ਤਰ੍ਹਾਂ ਮਨੁੱਖੀ ਸੱਭਿਅਤਾ ਦੇ ਬਚਪਨ ਵਿੱਚ ਮਨੁੱਖ ਸੂਰਜ, ਚੰਦ, ਤਾਰੇ, ਹਨ੍ਹੇਰੀ, ਅੱਗ, ਹੜ੍ਹ, ਮੀਂਹ ਆਦਿ ਬਾਰੇ ਸੋਚਣ ਲੱਗਾ, ਪਰ ਉਸਦੀ ਬੁੱਧੀ ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜੋਗੀ ਨਹੀਂ ਸੀ। ਭਿਆਨਕ ਆਫਤਾਂ ਕਾਰਨ ਮਨੁੱਖ ਦੇ ਮਨ 'ਚ ਭਿਆਨਕ ਡਰ ਅਤੇ ਸਹਿਮ ਰਹਿਣ ਲੱਗਾ। ਆਦਿ ਮਨੁੱਖ ਦੇ ਮਨੋਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਵਿਗਿਆਨੀਆਂ ਨੂੰ ਕਈ ਮੂਲ ਸੋਮਿਆਂ ਦੀ ਖੋਜ ਕਰਨੀ ਪਈ। ਅੱਜ ਦੇ ਸਮਾਜ 'ਚ ਜੋ ਅੰਧ ਵਿਸ਼ਵਾਸ਼ ਪਾਏ ਜਾਂਦੇ ਹਨ, ਇਹ ਆਦਿ ਮਨੁੱਖ ਦੀ ਸੋਚ ਦੀਆਂ ਕਠੋਰ ਯਾਦਾਂ ਹਨ। ਮੌਤ, ਬਿਮਾਰੀ ਆਦਿ ਦੇ ਡਰ ਤੋਂ ਮਨੁੱਖ ਨੇ ਟੂਣੇ ਟੋਟਕਿਆਂ ਆਦਿ ਦੀ ਕਾਢ ਕੱਢੀ। ਇਹੋ ਟੂਣੇ ਟੋਟਕਿਆਂ ਦਾ ਕਾਰਜ ਨਿਭਾਉਣ ਨੂੰ ਪ੍ਰਣਾਏ ਮਨੁੱਖ ਅੱਗੇ ਚੱਲ ਕੇ ਸੰਤ, ਸਾਧ, ਪਾਦਰੀ, ਪੁਰੋਹਿਤ, ਪੁਜਾਰੀ ਆਦਿ ਬਣੇ। ਅਸਲ 'ਚ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਹੀ ਵਿਹਲੜ ਵਰਗ ਵੀ ਹੋਂਦ 'ਚ ਆਉਂਦਾ ਗਿਆ। ਜਦੋਂ ਮਨੁੱਖ ਨੇ 10 ਹਜ਼ਾਰ ਸਾਲ ਪਹਿਲਾਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਸ ਕੋਲ ਆਪਣੀ ਲੋੜ ਤੋਂ ਵੱਧ ਅਨਾਜ ਹੋਣ ਲੱਗ ਪਿਆ। ਵਿਹਲੜ ਵਰਗ ਨੇ ਇਹ ਵਾਧੂ ਅਨਾਜ ਹਥਿਆਉਣ ਲਈ ਮਨੁੱਖ ਨੂੰ ਪੁੰਨ ਦਾਨ ਕਰਨ ਅਤੇ ਦਸਵਾਂ ਦਸੌਂਧ ਕੱਢਣ ਆਦਿ ਲਈ ਪ੍ਰੇਰਨਾ ਸ਼ੁਰੂ ਕੀਤਾ। ਇਨ੍ਹਾਂ ਨੇ ਹੀ ਸੂਰਜ, ਚੰਦ, ਪਾਣੀ, ਹਵਾ, ਅੱਗ, ਆਕਾਸ਼, ਧਰਤੀ ਆਦਿ ਨੂੰ ਦੇਵੀ ਦੇਵਤੇ ਮੰਨ ਕੇ ਇਨ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕੀਤੀ। ਇਨ੍ਹਾਂ ਦੇਵੀ ਦੇਵਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਗਈ। ਕਈ ਰੁੱਖ ਅਤੇ ਪਸ਼ੂ ਪੰਛੀ ਵੀ ਦੇਵਤਿਆਂ ਦੀ ਸ਼੍ਰੇਣੀ ਵਿੱਚ ਆ ਗਏ। ਸੱਪ ਦੇ ਭੈਅ ਕਾਰਨ ਉਸ ਨੂੰ ਗੁੱਗਾ ਪੀਰ ਕਹਿ ਕੇ ਪੂਜਿਆ ਜਾਣ ਲੱਗਿਆ। ਰੋਮ ਦੀ ਸੱਭਿਅਤਾ ਵਿੱਚ ਜਹੋਵਾ ਨੂੰ ਮੁੱਖ ਦੇਵਤਾ ਮੰਨਿਆ ਗਿਆ। (ਇਹ ਹੀ ਬਾਅਦ 'ਚ ਜਾ ਕੇ ਉਨ੍ਹਾਂ ਦਾ ਰੱਬ ਬਣਿਆ ਅਤੇ ਇੱਥੋਂ ਹੀ ਇੱਕ ਰੱਬ ਦੀ ਸ਼ੁਰੂਆਤ ਹੋਈ) ਚੀਨੀਆਂ ਦੇ ਮੁੱਖ ਦੇਵਤੇ ਧਰਤੀ ਅਤੇ ਆਕਾਸ਼ ਸਨ। ਭਾਰਤ 'ਚ ਵੈਦਿਕ ਆਰੀਅਨਾਂ ਦੇ ਮੁੱਖ ਦੇਵਤੇ ਸੂਰਜ ਅਤੇ ਇੰਦਰ ਸਨ। ਇੰਦਰ ਆਰੀਅਨਾਂ ਦਾ ਪ੍ਰਮੁੱਖ ਯੋਧਾ ਹੀ ਸੀ। ਇੰਦਰ ਨੇ ਮੂਲ ਭਾਰਤੀ ਦਰਾਵਿੜਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਅਤੇ ਰਿਗਵੇਦ ਦੇ ਲਿਖਾਰੀਆਂ ਨੇ ਉਸ ਨੂੰ ਸੁਰਗ ਦੇ ਦੇਵਤੇ ਦਾ ਖਿਤਾਬ ਦਿੱਤਾ। ਇਸੇ ਸਮੇਂ ਆਰੀਅਨ ਸੱਭਿਅਤਾ ਵਿੱਚ ਹੀ ਮਰਨ ਤੋਂ ਬਾਅਦ ਆਤਮਾ ਦਾ ਵਿਚਾਰ ਪ੍ਰਚਲਿਤ ਹੋਇਆ।

devtian da janam 2

to
ਇਸੇ ਵਿਚਾਰ ਤਹਿਤ ਮਿਸਰ 'ਚ ਮ੍ਰਿਤਕ ਸਰੀਰ ਨੂੰ ਸਾਂਭ ਕੇ ਰੱਖਿਆ ਜਾਣ ਲੱਗਿਆ, ਜਿਸ ਨੂੰ ਮੰਮੀ ਕਿਹਾ ਜਾਂਦਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਨ੍ਹਾਂ 'ਚ ਆਤਮਾ ਦੁਬਾਰਾ ਪ੍ਰਵੇਸ਼ ਕਰੇਗੀ ਅਤੇ ਇਹ ਜੀ ਉੱਠਣਗੇ। ਭਾਰਤ 'ਚ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਇੱਕ ਦੂਜੇ ਤੋਂ ਸ਼ਕਤੀਸ਼ਾਲੀ ਦਿਖਾਉਣ ਦੀ ਹੋੜ ਲੱਗੀ ਰਹੀ, ਪਰ ਮਹਾਤਮਾ ਬੁੱਧ ਅਤੇ ਮਹਾਂਵੀਰ ਜੈਨ ਨੇ ਇਨ੍ਹਾਂ ਦੇਵੀ ਦੇਵਤਿਆਂ ਦਾ ਇੱਕ ਵਾਢਿਉਂ ਹੀ ਖੰਡਨ ਕਰ ਦਿੱਤਾ। ਰੋਮ ਵਿੱਚ ਯਹੂਦੀ ਅਤੇ ਇਸਾਈ ਧਰਮ ਪੈਦਾ ਹੋਏ। ਯਹੂਦੀਆਂ ਦੇ ਪੈਗੰਬਰ ਮੂਸਾ ਨੇ ਸਭ ਤੋਂ ਪਹਿਲਾਂ (ਤਿੰਨ ਹਜ਼ਾਰ ਸਾਲ ਪਹਿਲਾਂ) ਇੱਕ ਰੱਬ ਦਾ ਸਿਧਾਂਤ ਪੇਸ਼ ਕੀਤਾ। ਉਨ੍ਹਾਂ ਦੇ ਧਾਰਮਿਕ ਗ੍ਰੰਥ ਅੰਜ਼ੀਲ ਦੀ ਸੇਧ ਵਿੱਚ ਹੀ ਇਸਾਈ ਧਰਮ ਦੀ ਸ਼ੁਰੂਆਤ ਹੋਈ। ਮੂਸਾ ਨਾਲ ਪ੍ਰਚਲਿਤ ਕੋਹਤੂਰ ਪਹਾੜ ਦੀ ਕਲਾਪਨਿਕ ਮੂਸਾ-ਰੱਬ ਮਿਲਣੀ (ਧਾਰਮਿਕ ਗ੍ਰੰਥਾਂ ਅਨੁਸਾਰ ਰੱਬ ਦੇ ਚਾਨਣ ਨਾਲ ਕੋਹਤੂਰ ਪਹਾੜ ਰਾਖ ਹੋ ਕੇ ਸੁਰਮੇਂ ਦਾ ਹੋ ਗਿਆ) ਇਸ ਬਾਰੇ ਉਰਦੂ ਦਾ ਸ਼ੇਅਰ ਹੈ, 'ਤੂਰ ਪਰ ਛੇੜਾ ਥਾ ਜਿਸ ਨੇ ਆਪਕੋ, ਵੋਹ ਮੇਰੀ ਦੀਵਾਨਗੀ ਥੀ, ਮੈਂ ਨਾ ਥਾ'। ਇਨ੍ਹਾਂ ਕਾਲਪਨਿਕ ਕਹਾਣੀਆਂ ਨਾਲ ਸ਼ਾਇਰੀ ਦੇ ਸੁਮੇਲ ਤੋਂ ਬਾਅਦ ਇਹ ਲੋਕ ਕਹਾਣੀਆਂ ਬਣ ਕੇ ਜਨਮਾਨਸ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਹਨ। ਯਹੂਦੀਆਂ ਨੇ ਕਿਹਾ ਕਿ ਮੂਸਾ ਰੱਬ ਦਾ ਆਖਰੀ ਪੈਗੰਬਰ ਹੈ। ਯਹੂਦੀਆਂ ਦੇ ਗ੍ਰੰਥ ਅੰਜ਼ੀਲ ਦੀ ਸੇਧ 'ਚ ਹੀ ਬਾਈਬਲ ਦੀ ਰਚਨਾ ਹੋਈ ਅਤੇ ਇਸਾਈਆਂ ਨੇ ਈਸਾ ਨੂੰ ਸੂਲੀ 'ਤੇ ਲਟਕਾਉਣ ਤੋਂ ਬਾਅਦ ਕਿਹਾ ਕਿ ਯਸੂ ਮਸੀਹ (ਈਸਾ) ਰੱਬ ਦਾ ਆਖਰੀ ਪੈਗੰਬਰ ਸੀ। ਇਨ੍ਹਾਂ ਦੋਵਾਂ ਧਰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਕੁਰਾਨ ਸ਼ਰੀਫ ਦੀ ਰਚਨਾ ਹੋਈ ਅਤੇ ਮੁਸਲਮਾਨਾਂ ਨੇ ਕਿਹਾ ਕਿ ਹਜ਼ਰਤ ਮੁਹੰਮਦ ਰੱਬ ਦਾ ਆਖਰੀ ਪੈਗੰਬਰ ਹੈ। ਈਸਾਈ ਅਤੇ ਮੁਸਲਮਾਨ ਦੋਵੇਂ ਹੀ ਇਹ ਕਹਿੰਦੇ ਹਨ ਕਿ ਰੱਬ ਨੇ ਛੇ ਦਿਨਾ 'ਚ ਦੁਨੀਆਂ ਸਾਜੀ ਅਤੇ ਸੱਤਵੇਂ ਦਿਨ ਥੱਕ ਕੇ ਅਰਾਮ ਕੀਤਾ। ਈਸਾਈਆਂ ਮੁਤਾਬਿਕ ਸੱਤਵਾਂ ਦਿਨ ਐਤਵਾਰ ਸੀ, ਜਦੋਂ ਕਿ ਮੁਸਲਮਾਨਾਂ ਮੁਤਾਬਿਕ ਸੱਤਵਾਂ ਦਿਨ ਸ਼ੁੱਕਰਵਾਰ ਸੀ। ਇਸੇ ਲਈ ਇਸਾਈਆਂ ਨੇ ਐਤਵਾਰ ਦੀ ਛੁੱਟੀ ਪ੍ਰਚੱਲਿਤ ਕੀਤੀ ਜਦੋਂ ਕਿ ਮੁਸਲਮਾਨ ਦੇਸ਼ਾਂ 'ਚ ਸ਼ੁੱਕਰਵਾਰ ਦੀ ਛੁੱਟੀ ਕੀਤੀ ਜਾਂਦੀ ਹੈ। ਇਸਾਈਆਂ ਨੇ ਤਾਂ ਬਾਈਬਲ ਅਨੁਸਾਰ ਸ੍ਰਿਸ਼ਟੀ ਸਾਜਣ ਦੀ ਤਰੀਕ ਵੀ ਈਸਾ ਤੋਂ 4004 ਸਾਲ ਪਹਿਲਾਂ ਦੀ ਮਿੱਥ ਦਿੱਤੀ। ਹਿੰਦੂ ਧਰਮ ਅਨੁਸਾਰ ਰੱਬ (ਵਿਸ਼ਨੂੰ) ਸ਼ੇਸ਼ਨਾਗ ਦੀ ਸੇਜ 'ਤੇ ਆਰਾਮ ਫਰਮਾ ਰਹੇ ਸਨ। ਉਨ੍ਹਾਂ ਦੀ ਪਤਨੀ ਲਕਸ਼ਮੀ ਉਨ੍ਹਾਂ ਦੇ ਪੈਰ ਘੁੱਟ ਰਹੀ ਸੀ। ਵਿਸ਼ਨੂੰ ਨੇ ਆਪਣੀ ਨਾਭੀ 'ਚੋਂ ਬ੍ਰਹਮਾ ਪੈਦਾ ਕੀਤਾ (ਲਕਸ਼ਮੀ ਤੋਂ ਪੈਦਾ ਕਰਨ ਦੀ ਲੋੜ ਨਹੀਂ ਸਮਝੀ)। ਬ੍ਰਹਮਾ ਨੇ ਹੀ ਚਾਰ ਵੇਦਾਂ ਅਨੁਸਾਰ ਸ੍ਰਿਸ਼ਟੀ ਸਾਜੀ। ਉਂਜ ਚਾਰਾਂ ਵੇਦਾਂ 'ਚ ਅਜਿਹੀ ਕੋਈ ਗੱਲ ਲਿਖੀ ਨਹੀਂ ਮਿਲਦੀ। ਜਿਸ 'ਚ ਸ੍ਰਿਸ਼ਟੀ ਸਾਜਣ ਦੀ ਗੱਲ ਕਹੀ ਗਈ ਹੋਵੇ। ਇਹ ਤੁੱਕਾ ਅਜੇ ਤੱਕ ਚੱਲਦਾ ਆ ਰਿਹਾ ਹੈ ਅਤੇ ਲੋਕ ਬਿਨਾਂ ਕਿੰਤੂ ਪਰੰਤੂ ਕੀਤਿਆਂ ਹੀ ਮੰਨੀ ਜਾ ਰਹੇ ਹਨ। ਧੰਨ ਮਹਾਰਾਜ, ਧੰਨ ਮਹਾਰਾਜ ਕਰੀ ਜਾ ਰਹੇ ਹਨ।
ਸਾਰੇ ਧਰਮਾਂ ਵਿੱਚ ਹੀ ਜਿਵੇਂ ਜਿਵੇਂ ਵਿਹਲੜ ਪੁਜਾਰੀ ਵਰਗ ਵੱਧਦਾ ਗਿਆ, ਉਹ ਆਪੋ-ਆਪਣੇ ਢੰਗ ਨਾਲ ਰੱਬ ਦੀ ਵਿਆਖਿਆ ਕਰਨ ਲੱਗਾ ਅਤੇ ਅਜੇ ਤੱਕ ਕਰੀ ਜਾ ਰਿਹਾ Converted f

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ

ਕਲਪਨਾਵਾਂ ਦਾ ਆਨੰਦ ਮਾਨਣ ਵਾਲਾ ਆਧੁਨਿਕ ਮਨੁੱਖ ਤਾਂ ਕਿਵੇਂ ਵੀ ਮੁਆਫੀ ਦੇ ਕਾਬਲ ਨਹੀਂ ਅਤੇ ਸਜ਼ਾ ਦਾ ਹੱਕਦਾਰ ਹੈ। ਗੌਤਮ ਬੁੱਧ ਦੇ ਸ਼ਬਦਾਂ (26 ਸੌ ਸਾਲ ਪਹਿਲਾਂ) ਵਿੱਚ 'ਮਨੁੱਖ ਨੂੰ ਆਪਣਾ ਦੀਪਕ ਆਪ ਬਨਣਾ ਚਾਹੀਦਾ ਹੈ। ਵਿਚਾਰਵਾਨ ਮਨੁੱਖ ਨੂੰ ਹਰ ਸਮੇਂ ਗਿਆਨ ਦੀਆਂ ਅੱਖਾਂ ਖੋਲ੍ਹ ਕੇ ਚੱਲਣ ਦੀ ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਸੁਣੀ-ਸੁਣਾਈ ਗੱਲ, ਬਿਨਾਂ ਕਿਸੇ ਪਰਖ-ਪੜਚੋਲ ਦੇ ਸਿਰਫ ਮੂਰਖ ਹੀ ਮੰਨ ਸਕਦੇ ਹਨ।' ਇਸ ਤਰ੍ਹਾਂ ਵਿਗਿਆਨਕ ਵਿਧੀ ਰਾਹੀਂ ਪਰਖ ਦੇ ਆਧਾਰ 'ਤੇ ਜਿਸ ਚੀਜ਼ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਉਸ ਚੀਜ਼ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਧਰਮ ਦੇ ਖੇਤਰ 'ਚ ਆਉਂਦੀਆਂ ਚੀਜ਼ਾਂ ਰੱਬ, ਆਤਮਾ, ਪੁਨਰ ਜਨਮ, ਨਰਕ, ਸਵਰਗ, ਧਰਮ ਰਾਜ, ਯਮਦੂਤ (ਫਰਿਸ਼ਤੇ) ਆਦਿ ਦੀ ਹੋਂਦ ਨੂੰ ਕਿਸੇ ਵੀ ਤਰ੍ਹਾਂ ਸਿੱਧ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ। ਇਸ ਲਈ ਇਹ ਸਿਰਫ ਝੂਠੀਆਂ ਕਲਪਨਾਵਾਂ ਤੋਂ ਵੱਧ ਕੁਝ ਵੀ ਨਹੀਂ। ਕਿਸੇ ਧਰਮ ਦੇ ਸ਼ੁਰੂ ਕਰਨ ਵੇਲੇ ਹੀ ਇਹ ਮੰਨ ਲਿਆ ਜਾਂਦਾ ਹੈ ਕਿ ਧਰਮ ਦੇ ਮੋਢੀ ਦੀ ਰੱਬ ਨਾਲ ਸਿੱਧੀ ਗੱਲਬਾਤ ਸੀ। ਇਹ ਵੀ ਕਿ ਉਹ ਰੱਬ ਦਾ ਆਖਰੀ ਪੈਗੰਬਰ (ਦੂਤ) ਹੈ। ਜਿਵੇਂ ਯਹੂਦੀਆਂ ਦਾ ਮੂਸਾ, ਈਸਾਈਆਂ ਦਾ ਈਸਾ, ਮੁਸਲਮਾਨਾਂ ਦਾ ਹਜ਼ਰਤ ਮੁਹੰਮਦ, ਹਿੰਦੂਆਂ ਦੇ 24 ਅਵਤਾਰ, ਸਿੱਖਾਂ ਦੇ 10 ਗੁਰੂ, ਨਾਮਧਾਰੀਆਂ, ਨਿਰੰਕਾਰੀਆਂ, ਰਾਧਾ ਸੁਆਮੀਆਂ ਦੇ ਅਵਤਾਰ ਆਦਿ। ਹਿੰਦੂ, ਸਿੱਖ ਇੱਕ ਆਖਰੀ ਅਵਤਾਰ ਦੀ ਕਲਪਨਾ ਕਰਦੇ ਹਨ ਕਿ ਜਿਸ ਨੇ ਅਜੇ ਆਉਣਾ ਹੈ। ਉਸ ਨੂੰ ਨਿਹਕਲੰਕ ਅਵਤਾਰ ਕਹਿੰਦੇ ਹਨ।
ਧਰਮ ਹਮੇਸ਼ਾਂ ਨਫਰਤ ਅਤੇ ਭੇਦਭਾਵ ਪੈਦਾ ਕਰਦਾ ਹੈ। ਇੱਕ ਧਰਮ ਦੀ ਸਿੱਖਿਆ ਦੂਜੇ ਲਈ ਅਧਰਮ ਹੈ। ਬੁੱਤ ਪੂਜਾ ਹਿੰਦੂਆਂ ਲਈ ਧਰਮ ਅਤੇ ਮੁਸਲਮਾਨਾਂ ਲਈ ਅਧਰਮ ਹੈ। ਉਹ ਬੁੱਤ ਪੂਜਣ ਵਾਲਿਆਂ ਨੂੰ ਕਾਫਿਰ (ਨਾਸਤਿਕ) ਕਹਿੰਦੇ ਹਨ। ਪਹਿਲਾਂ ਸਿੱਖ ਵੀ ਬੁੱਤ ਪੂਜਾ ਦੇ ਖਿਲਾਫ ਸਨ, ਪਰ ਹੁਣ ਉਹ ਸਭ ਤੋਂ ਵੱਡੇ ਬੁੱਤ ਪੂਜਕ ਹੋ ਨਿੱਬੜੇ ਹਨ। ਮਾੜੀ ਮਸਾਣੀਂ, ਯਾਦਗਾਰਾਂ, ਕਰਾਮਾਤਾਂ ਆਦਿ ਨੂੰ ਮੰਨਣ 'ਚ ਹੁਣ ਸਿੱਖ ਸਭ ਤੋਂ ਅੱਗੇ ਹਨ। ਧਾਰਮਿਕ ਵਿਸ਼ਵਾਸ਼ ਸੱਚਾਈ 'ਤੇ ਆਧਾਰਿਤ ਨਾ ਹੋਣ ਕਾਰਨ ਅੰਨ੍ਹਾ ਹੁੰਦਾ ਹੈ। ਇਹ ਅੰਧਵਿਸ਼ਵਾਸ਼ ਜਲਦੀ ਹੀ ਜਨੂੰਨ (ਪਾਗਲਪਨ) ਦਾ ਰੂਪ ਧਾਰਨ ਕਰ ਲੈਂਦਾ ਹੈ। ਧਾਰਮਿਕ ਪਾਗਲਪਨ ਨੇ ਕਰੋੜਾਂ ਮਨੁੱਖਾਂ ਦੀਆਂ ਜਾਨਾਂ ਲਈਆਂ ਹਨ ਅਤੇ ਅਜੇ ਵੀ ਇਹ ਸਿਲਸਿਲਾ ਜਾਰੀ ਹੈ। ਬਕੌਲ ਸ਼ਾਇਰ “ਬੰਦੇ ਨਾ ਹੋਂਗੇ ਜਿਤਨੇ ਖੁਦਾ ਹੈ ਖੁਦਾਈਂ ਮੇਂ, ਕਿਸ ਕਿਸ ਖੁਦਾ ਕੇ ਸਾਹਮਣੇ ਸੱਜਦਾ ਕਰੇ ਕੋਈ।
Converted from Satluj

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ
'ਆਦਮੀ ਕੇ ਜ਼ਿਹਨ ਮੇਂ ਥਾ ਇੱਕ ਭਿਆਨਕ ਖੌਫ,
ਉਸ ਕਾ ਕਿਸੀ ਨੇ ਖੁਦਾ ਨਾਮ ਰੱਖ ਦੀਆ।'

ਰੱਬ, ਖੁਦਾ, ਅੱਲਾ, ਗੌਡ, ਈਸ਼ਵਰ ਆਦਿ ਸਭ ਮਨੁੱਖ ਦੇ ਮਨ ਵਿਚਲੇ ਡਰ ਦੇ ਹੀ ਨਾਂਅ ਹਨ। ਰੱਬ ਦੀ ਉਮਰ ਸਿਰਫ ਤਿੰਨ ਹਜ਼ਾਰ ਸਾਲ ਹੈ। ਤਿੰਨ ਹਜ਼ਾਰ ਸਾਲ ਤੋਂ ਪਹਿਲਾਂ ਦੇ ਕਿਸੇ ਗੰ੍ਰਥ ਵਿੱਚ ਰੱਬ ਦਾ ਜ਼ਿਕਰ ਨਹੀਂ ਮਿਲਦਾ। ਹਿੰਦੂ ਕਹਿੰਦੇ ਹਨ ਕਿ ਵਿਸ਼ਨੂੰ (ਰੱਬ) ਨੇ ਚਾਰ ਵੇਦ ਬ੍ਰਹਮਾ ਨੂੰ ਦੇ ਕੇ ਸ੍ਰਿਸ਼ਟੀ ਸਾਜਣ ਵਾਸਤੇ ਭੇਜਿਆ। ਉਨ੍ਹਾਂ ਚਾਰ ਵੇਦਾਂ 'ਚੋਂ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। ਰਿਗਵੇਦ ਨੂੰ ਸਾਢੇ ਤਿੰਨ ਤੋਂ ਚਾਰ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ, ਪਰ ਉਸ ਵਿੱਚ ਰੱਬ ਦਾ ਕਿਤੇ ਵੀ ਕੋਈ ਜ਼ਿੰਕਰ ਨਹੀਂ। ਇਸ ਵਿੱਚ ਆਰੀਅਨ (ਸੁਰ) ਅਤੇ ਦਰਾਵੜਾਂ (ਅਸੁਰ) ਦੇ ਯੁੱਧਾਂ ਦਾ ਵਰਨਣ ਹੈ ਅਤੇ ਇੰਦਰ ਦੇ ਪ੍ਰਸੰਸਾਮਈ ਗੀਤ ਗਾਏ ਗਏ ਹਨ, ਜਿਸ ਨੇ ਲੱਖਾਂ ਦੀ ਗਿਣਤੀ 'ਚ ਅਸੁਰਾਂ (ਦਰਾਵਿੜਾਂ) ਨੂੰ ਮਾਰਿਆ। ਦੁਨੀਆਂ ਦੇ ਹੋਰ ਕਿਸੇ ਵੀ ਤਿੰਨ ਹਜ਼ਾਰ ਤੋਂ ਵੱਧ ਪੁਰਾਣੇ ਗ੍ਰੰਥ 'ਚ ਕਿਤੇ ਵੀ ਰੱਬ ਦਾ ਜ਼ਿਕਰ ਨਹੀਂ। ਰੱਬ ਦੀ ਕਲਪਨਾ ਮਨੁੱਖ ਨੇ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਹੀ ਕੀਤੀ। ਮਨੁੱਖੀ ਸੱਭਿਅਤਾ ਦੀ ਉਮਰ ਦਸ ਹਜ਼ਾਰ ਸਾਲ ਦੇ ਕਰੀਬ ਹੈ। 8,000 ਸਾਲ ਈਸਾ ਪੂਰਵ (ਖੇਤੀ ਕਰਨ ਸਮੇਂ) ਮਨੁੱਖੀ ਸੱਭਿਅਤਾ ਵਿਕਾਸ ਦੇ ਰਾਹ ਪੈ ਗਈ ਸੀ। ਇਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਾਂਗ ਹੀ ਜੰਗਲਾਂ 'ਚ ਵਿਚਰਦਾ ਸੀ। 40 ਲੱਖ ਵਰ੍ਹੇ ਦੇ ਕਰੀਬ (ਜੀਵ ਵਿਕਾਸ ਅਨੁਸਾਰ) ਮਨੁੱਖ ਇਸ ਧਰਤੀ 'ਤੇ ਪੈਦਾ ਹੋ ਚੁੱਕਿਆ ਸੀ। 40 ਕੁ ਹਜ਼ਾਰ ਵਰ੍ਹੇ ਪਹਿਲਾਂ ਧਰਮ ਦੀ ਸ਼ੁਰੂਆਤ ਹੋਈ ਅਤੇ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਰੱਬ ਦਾ ਨਾਂਅ ਹੋਂਦ 'ਚ ਆਇਆ। 39 ਲੱਖ 60 ਹਜ਼ਾਰ ਵਰ੍ਹੇ ਮਨੁੱਖ ਨੇ ਧਰਮ ਤੋਂ ਬਿਨਾਂ ਅਤੇ 39 ਲੱਖ 97 ਹਜ਼ਾਰ ਵਰ੍ਹੇ ਮਨੁੱਖ ਨੇ ਰੱਬ ਤੋਂ ਬਿਨਾਂ ਹੀ ਗੁਜ਼ਾਰੇ। ਉਸ ਤੋਂ ਪਹਿਲਾਂ ਦੇਵੀ-ਦੇਵਤਿਆਂ ਨਾਲ ਹੀ ਕੰਮ ਚੱਲਦਾ ਰਿਹਾ। ਰਿਗਵੇਦ ਵਿੱਚ 152 ਦੇਵੀ ਦੇਵਤਿਆਂ ਦੀ ਕਲਪਨਾ ਕੀਤੀ ਗਈ ਹੈ। ਸਭ ਤੋਂਂ ਪਹਿਲਾਂ ਮਨੁੱਖ ਨੇ ਕੁਦਰਤੀ ਆਫਤਾਂ ਤੋਂ ਭੈਅਭੀਤ ਹੋ ਕੇ ਇਨ੍ਹਾਂ ਅੱਗੇ ਗਿੜਗਿੜਾਉਣਾ ਸ਼ੁਰੂ ਕੀਤਾ। ਅਸਮਾਨ 'ਚ ਚਮਕਦੀ ਬਿਜਲੀ, ਤੇਜ ਮੀਂਹ, ਗੜ੍ਹੇ, ਹਨੇਰੀ, ਤੂਫਾਨ, ਭੁਚਾਲ, ਹੜ੍ਹ, ਜੰਗਲ ਦੀ ਅੱਗ ਦਾ ਵਰਤਾਰਾ ਜਦ ਮਨੁੱਖ ਦੀ ਸਮਝ 'ਚ ਨਾ ਆਉਂਦਾ ਤਾਂ ਉਹ ਇਨ੍ਹਾਂ ਅੱਗੇ ਅਰਦਾਸਾਂ ਕਰਦਾ। ਅੱਜ ਵਿਗਿਆਨਕ ਸੂਝ ਕਾਰਨ ਮਨੁੱਖ ਇਨ੍ਹਾਂ ਆਫਤਾਂ ਦੇ ਕਾਰਨਾਂ ਨੂੰ ਸਮਝਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਰਮ ਦਾ ਜਨਮ ਅਗਿਆਨ 'ਚੋਂ ਹੋਇਆ । ਜਿਸ ਮਕਾਨ ਦੀ ਨਹੀਂ ਦੀ ਇੱਟ ਹੀ ਟੇਢੀ ਧਰੀ ਜਾਵੇ ਤਾਂ ਉਸ ਦੀ ਬਾਕੀ ਉਸਾਰੀ ਬਾਰੇ ਅਸੀਂ ਖੁਦ ਹੀ ਕਲਪਨਾ ਕਰ ਸਕਦੇ ਹਾਂ। ਅਗਿਆਨ 'ਚੋਂ ਧਰਮ ਦੀ ਉਤਪਤੀ ਮਨੁੱਖ ਦੀ ਜਗਿਆਸਾ (ਜਾਨਣ ਦੀ ਤਾਂਘ) ਦਾ ਹੀ ਨਤੀਜਾ ਸੀ। ਅੱਜ ਜਿਹੜੇ ਦੇਵ ਪੁਰਸ਼ ਇਹ ਕਹਿੰਦੇ ਹਨ ਕਿ ਧਰਮ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜਾਂ ਕਿ ਧਰਮ ਵਿਸ਼ਵਾਸ਼ ਉੱਪਰ ਆਧਾਰਿਤ ਹੈ, ਉਹ 40 ਹਜ਼ਾਰ ਵਰ੍ਹੇ ਪਹਿਲਾਂ ਵਾਲੇ ਆਦਿ ਮਨੁੱਖ ਦੇ ਪੱਧਰ 'ਤੇ ਹੀ ਵਿਚਰ ਰਹੇ ਹਨ। ਬੇਸ਼ੱਕ ਝੂਠੀਆਂ ਅਤੇ ਨਿਰ ਆਧਾਰ ਕਲਪਨਾਵਾਂ ਕਾਰਨ ਆਦਿ ਮਨੁੱਖ ਮੁਆਫੀ ਦੇ ਕਾਬਲ ਨਹੀਂ ਸੀ, ਪਰ ਅੱਜ ਦੇ ਵਿਗਿਆਨਕ ਯੁੱਗ 'ਚ ਉਨ੍ਹਾਂ ਝੂਠੀਆਂ

rabb da yabb...... rabb da yabb

ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ-ਅਮਰਜੀਤ ਢਿਲੋਂ

ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ ਹੀ ਖ਼ੁਦਕੁਸ਼ੀਆਂ ਦਾ ਕਾਰਨ ਬਣਦੇ ਹਨ। ਜ਼ਿੰਦਗੀ ਵਿੱਚ ਤਰਕ ਨਾਲ ਸੋਚਣ ਵਾਲਾ ਮਨੁੱਖ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦਾ । ਉਸਨੂੰ ਹਰ ਕਾਰਜ ਦੇ ਕਾਰਨ ਦਾ ਪਤਾ ਹੁੰਦਾ ਹੈ ਇਸ ਲਈ ਉਹ ਮੁਸੀਬਤ ਦਾ ਹੱਲ ਸੋਚ ਲੈਂਦਾ ਹੈ ਜਾਂ ਸਾਹਮਣਾ ਕਰਨਾ ਸਿਖ ਜਾਂਦਾ ਹੈ।
ਅੱਜ ਕੱਲ• ਦੀ ਸਿਖਿਆ, ਮਾਪਿਆਂ ਵਲੋਂ ਬੱਚਿਆਂ ਨੂੰ ਯਥਾਰਥ ਦੇ ਉਲਟ ਦਿਖਾਏ ਸੁਪਨੇ ,ਕੋਰੇ ਸਬਜ਼ਬਾਗ ਅਤੇ ਕਲਪਿਤ ਸਵਰਗ ਹੀ ਖ਼ੁਦਕੁਸ਼ੀਆਂ ਅਤੇ ਤਲਾਕ ਦਾ ਸਬੱਬ ਬਣਦੇ ਹਨ। ਜਦ ਕਿਸੇ ਲੜਕੀ ਨੂੰ ਸਵਰਗੀ ਕਲਪਨਾ ਨਾਲ ਲਬਰੇਜ਼ ਕਰਕੇ ਸਹੁਰੇ ਭੇਜਿਆ ਜਾਂਦਾ ਹੈ ਅਗਾਂਹ ਪਤੀ ਨਸ਼ਈ , ਨਿਖੱਟੂ ਅਤੇ ਸਹੁਰੇ ਕਰਜ਼ਾਈ ਮਿਲ ਜਾਂਦੇ ਹਨ ਤਾਂ ਉਹ ਜ਼ਿੰਦਗੀ ਦੇ ਸੱਚ ਦਾ ਸਾਹਮਣਾ ਨਹੀਂ ਕਰ ਸਕਦੀ। ਇਸੇ ਤਰਾਂ ਬੱਚਿਆਂ ਨੂੰ ਜਦ ਆਈ ਏ ਐਸ, ਪੀ ਸੀ ਐਸ ਆਦਿ ਵੱਡੇ ਅਫਸਰ ਬਣਾਉਣ ਦੇ ਬੋਝ ਹੇਠ ਦਬ ਦਿਤਾ ਜਾਂਦਾ ਹੈ ਤਾਂ ਹਾਰਨ ਦੀ ਸੂਰਤ ਵਿਚ ਉਹ ਮਾਨਸਿਕ ਖਿੰਡਾਅ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਸੱਚ ਹੈ ਕਿ ਜ਼ਿੰਦਗੀ ਕਿਸੇ ਸਰਲ ਵਿਸ਼ੇ ਦੀ ਕਿਤਾਬ ਨਹੀਂ। ਇਹ ਇਕ ਬਹੁਤ ਵਿੰਗ ਵਲਾਵਿਆਂ ਅਤੇ ਜੋਖ਼ਮ ਵਾਲਾ ਰਸਤਾ ਹੈ। ਇਥੇ ਕਦਮ ਕਦਮ ਤੇ ਹਰ ਚਿਹਰੇ ਨੂੰ ਪੜ•ਣਾ ਪੈਂਦਾ ਹੈ। ਅਜ ਕੱਲ• ਇਕ ਚਿਹਰੇ ਉਪਰ ਕਈ ਚਿਹਰੇ ਹਨ ਅਤੇ ਇਕ ਆਦਮੀ ਵਿਚ ਕਈ ਕਈ ਆਦਮੀ ਵਸਦੇ ਹਨ। ਮਨੁੱਖ ਦਾ ਵਿਕਾਸ ਕਿਉਂਕਿ ਅਨੇਕਾਂ ਖਤਰਨਾਕ ਜੀਵਾਂ ਵਿਚ ਦੀ ਗੁਜ਼ਰਦਿਆਂ ਹੋਇਆ ਹੈ ਇਸ ਲਈ ਪਤਾ ਨਹੀਂ ਆਦਮੀ 'ਚ ਕਦੋਂ ਕਿਹੜਾ ਜਾਨਵਰ ਜਾਗ ਪਵੇ। ਮਨੁੱਖ ਨੂੰ ਹਮੇਸ਼ਾ ਤਰਕਸ਼ੀਲਤਾ ਅਤੇ ਸੱਚ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ। ਧਾਰਮਿਕ ਅਡੰਬਰਾਂ ਤੋਂ ਦੂਰ ਰਹਿ ਕੇ ਕਿਰਤ ਕਰਨ ਵਾਲਾ ਆਦਮੀ ਹੀ ਮਹਾਂਪੁਰਸ਼ ਹੈ। ਸਾਂÂਂੀ ਬਾਬੇ ਵਰਗੇ ਮਹਾਂਪੁਰਸ਼ ਨਹੀਂ ਹੁੰਦੇ ਜੋ ਲੋਕਾਂ ਨੂੰ ਮਾਇਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇਕੇ ਖੁਦ ਮਰਣ ਵੇਲੇ ਅਰਬਾਂ ਰੁਪਿਆ ਅਤੇ ਸੋਨਾ ਜਵਾਹਰਾਤ ਆਪਣੇ ਤਹਿਖਾਨਿਆਂ 'ਚ ਹੀ ਛੱਡ ਜਾਂਦੇ ਹਨ। ਇਸ ਸਮੇਂ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਰਾਜਾ ਰਾਮ ਹੰਢਿਆਇਆ ਨੇ ਕਿਹਾ ਵਹਿਮਾਂ ਭਰਮਾਂ 'ਚ ਫਸੇ ਮਨੁੱਖ ਕਦੇ ਵੀ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਨਹੀਂ ਜਿਉਂ ਸਕਦੇ। ਵਿਗਿਆਨ ਨੇ ਇਹ ਸਿੱਧ ਕਰ ਦਿਤਾ ਹੈ ਕਿ ਇਸ ਸਮੁੱਚੇ ਬ੍ਰਹਿਮੰਡ ਵਿਚ ਨਾ ਕੋਈ ਗ਼ੈਬੀ ਸ਼ਕਤੀ, ਨਾ ਭੂਤ ਪ੍ਰੇਤ , ਨਾ ਆਤਮਾ , ਪੁਨਰ ਜਨਮ ਅਤੇ ਨਾ ਹੀ ਕੋਈ ਨਰਕ ਸੁਰਗ ਹੈ। ਇਹ ਸਭ ਚਾਲਾਕ ,ਲੁਟੇਰੇ ਲੋਕਾਂ ਦੀਆਂ ਕਾਢਾਂ ਹਨ। ਕੁਦਰਤ ਆਪਣੇ ਆਪ 'ਚ ਪਰੀਪੂਰਣ ਹੈ ਅਤੇ ਸਵੈਚਾਲਕ ਹੈ।
ਨਰੋਈਆਂ ਸਖਸ਼ੀਅਤਾਂ ਪੈਦਾ ਕਰਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਚਾਹੀਦਾ ਹੈ। ਝੂਠ ਇਕ ਜੰਗਲੀ ਬੂਟੀ ਹੈ ਅਤੇ ਇਹਨੂੰ ਕਦੇ ਵੀ ਆਪਣੇ ਮਨ ਦੇ ਜੰਗਲ 'ਚ ਨਹੀਂ ਉਗਣ ਦੇਣਾ ਚਾਹੀਦਾ। ਝੂਠ ਹਮੇਸ਼ਾ ਕਮਜੋਰ ਆਦਮੀ ਬੋਲਦੇ ਹਨ । ਸੱਚ ਬੋਲਣ ਨਾਲ ਆਦਮੀ 'ਚ ਨਵੀਂ ਤਾਕਤ ਦਾ ਸੰਚਾਰ ਹੁੰਦਾ ਹੈ। ਸੱਚ ਬੋਲਣ ਦਾ ਸੱਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ।

ਰੱਬ?
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
ਜਾਂ ਜਾਬ•ਾਂ ਦਾ ਭੇੜ ਹੈ,
ਮਾਨਵਤਾ 'ਚ ਦੁਫੇੜ ਹੈ।
ਸੱਭਿਅਤਾ ਜਾਂ ਹੋਈ ਜਵਾਨ ਸੀ
ਪੈਦਾ ਹੋ ਗਏ ਸ਼ੈਤਾਨ ਸੀ।
ਜੋ ਵਿਹਲੇ ਬਹਿ ਕੇ ਖਾਂਵਦੇ, ਤੇ ਕਿਰਤੀਆ ਤਾਈਂ ਡਰਾਂਵਦੇ।
ਰੱਬ ਸਿਰਜਣਹਾਰੇ ਬਣ ਗਏ! ਰੱਬ ਦੇ ਹਰਕਾਰੇ ਬਣ ਗਏ।
ਉਨ•ਾਂ ਵਿਹਲੇ ਬਹਿ ਜੰਗਲਾਂ ਵਿਖੇ,
ਸੀ ਢੇਰ ਗੰ੍ਰਥਾਂ ਦੇ ਲਿਖੇ।
ਜੋ ਰਾਜੇ ਰਾਜ ਕਮਾਂਵਦੇ, ਉਹ ਵੀ ਉਨ•ਾਂ ਕੋਲ ਜਾਂਵਦੇ,
ਇਹ ਵੀ ਸਮਿਆਂ ਦਾ ਗੇੜ ਸੀ, ਦੋਹਾਂ ਦਾ ਹੋਇਆ ਨੇੜ ਸੀ।
ਅੱਜ ਤੱਕ ਜੋ ਚੱਲਿਆ ਆ ਰਿਹਾ ਤੇ ਬੰਦਾ ਛਲਿਆ ਜਾ ਰਿਹਾ।
ਫਿਰ ਰੱਬ ਦੀਆਂ ਪੈ ਗਈਆਂ ਵੰਡੀਆਂ, ਬੰਦੇ ਦੀਆਂ ਹੋਈ ਭੰਡੀਆਂ।
ਮਜ਼ਹਬਾਂ ਦੇ ਕਲਮੇ ਪੜ•ਦਿਆਂ
ਤੇ ਰੱਬ ਦੇ ਨਾਂਅ 'ਤੇ ਲੜਦਿਆਂ
ਪੈਦਾ ਹੋ ਗਿਆ ਜਨੂੰਨ ਸੀ
ਸਦੀਆਂ ਤੱਕ ਡੁੱਲਿ•ਆ ਖੂਨ ਸੀ।
ਇਹ ਖੂਨ ਅੱਜ ਵੀ ਡੁੱਲ ਰਿਹਾ
ਕਿਰਤੀ ਕਾਮਾ ਹੈ ਰੁਲ ਰਿਹਾ।
ਇਨ•ਾਂ ਵਿਹਲੜਾਂ ਤਾਈਂ ਟਾਲੀਏ
ਆਓ ਆਪਣੀ ਕਿਰਤ ਸੰਭਾਲੀਏ
ਸਭ ਤੋਂ ਹੋ ਕੇ ਬੇਵਾਸਤਾ
ਇਸ ਰੱਬ ਦਾ ਵੱਢੀਏ ਫਾਸਤਾ
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
**

ਮਨ ਦਾ ਡਰ
ਨਾ ਇਹ ਗੁੰਝਲਦਾਰ ਬੁਝਾਰਤ
ਨਾ ਇਹ ਗੋਰਖਧੰਦਾ
ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ।
ਭਾਈ, ਪੰਡਿਤ, ਮੁੱਲਾਂ ਇਹ ਡਰ
ਹੋਰ ਵਧਾਉਂਦੇ ਰਹਿੰਦੇ
ਇਸੇ ਆਸਰੇ ਚੱਲਦਾ
ਵਿਹਲੜ ਸ਼ੈਤਾਨਾਂ ਦਾ ਧੰਦਾ

Thursday, August 4, 2011

kvi o wach 5-8 -11

1ਕਵੀ ਓ ਵਾਚ
Îਮੁੱਠੀ ਵਿਚ ਨਹੀਂ ਜੁਗਨੂੰ ਘੁੱਟ ਐਵੇਂ ਇਸ ਮੌਤੇ ਨਾ ਇਸਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿਖ ਲੈ ਫੁੱਲ ਕੋਲੋਂ ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਖੁਦ ਤਿਤਲੀਆਂ ਆਉਣਗੀਆਂ ਚਲਕੇ ਖਾਹਮਖਾਹ 'ਵਾਜ਼ਾਂ ਨਾ ਮਾਰ ਪਿਆਰੇ।
ਸਿਰਫ ਕਵੀ ਹੀ ਕਰ ਮਹਿਸੂਸ ਸਕਦੈ ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁਕੀ ਬੋਝ ਫਿਰਦੈਂ ਅਜ ਕਲ• ਲੈਂਦੇ ਲੋਕੀ ਸਾਰ ਪਿਆਰੇ।
Ñਲੋਕ ਵੇਚਦੇ ਰੱਦੀ ਦੇ ਭਾਅ ਜਿਸਨੂੰ ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
2
ਪੜਿ•ਆ ਪੁੱਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਸਾਰਾ ਕਾਮੇ ਦੀ ਭੂਰੀ 'ਤੇ 'ਕੱਠ ਅੜੀਏ।
Ñਲੋਕ ਰਾਜ ਦਾ ਅਰਥ ਹੈ ਇਹ ਮੱਝ ਉਹਦੀ ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਤੂੰ ਇਹ ਸ਼ੈਤਾਨ ਘੜਿਆ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
3
Îਮੇਰੀ ਮਹਿਕ ਚੁੰਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਦੋਸਤੀ ਹੈ ਟੁੱਟ ਜਾਂਦੀ ਫਿਰ ਵੀ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ ਕੀ ਹੈ ਥੁੜਿ•ਆ ਤੀਰਥਾਂ 'ਤੇ ਨਹਾਉਣ ਤੋਂ ਨੀ।
ਜਿਹੜਾ ਆਦਮੀ ਨਹੀਂ ਕਿਸੇ ਕੰਮ ਆਉਂਦਾ ਲੈਣਾ ਕਿਸੇ ਕੀ ਉਸਦੇ ਜਿਉਣ ਤੋਂ ਨੀ।
4
ਹਰ ਕੋਈ ਆਪਣੇ ਬਾਰੇ ਹੀ ਸੋਚਦਾ ਇਥੇ ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਹੀਂ ਹਰ ਕੋਈ ਘਰ ਆਪਣਾ ਹੀ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਹਿਯਾਤ ਦਾ ਕੀ ਕਰੀਏ ਕੋਈ ਵੈਦ ਨਾ ਦੱਸੇ ਉਪਾਅ ਪਿਆਰੇ।
ਵਿਹਲੜ ਕਰਦੇ ਐਸ਼ ਸਾਡੀ ਕਿਰਤ ਉਤੇ ਸਾਨੂੰ ਕਿਸਮਤਾਂ ਵਿਚ ਉਲਝਾ ਪਿਆਰੇ।
5
ਦਾਅ ਮੰਤਰੀ ਮੰਡਲ ਵਿਚ ਲੱਗ ਗਿਆ ਸੀ ਜੋੜ ਲਏ ਨੇ ਮਾਇਆ ਦੇ ਢੇਰ ਮੀਆਂ।
ਭੱਠੇ ,ਪੰਪ ਪਰਮਿਟ ਲਏ ਮਿੰਨ•ੀਆਂ ਦੇ ਸਿਕੰਦਰ ਵਕਤ ਦੇ ਬਣੇ ਧਨ ਕੁਬੇਰ ਮੀਆਂ।
ਹਾਰ ਗਏ ਸਾਂ ਨਵੇਂ ਜਿਹੇ ਇਕ ਛੋਕਰੇ ਤੋਂ ਯਾਦ ਕਰਕੇ ਹੈ ਨਿਕਲਦੀ ਲੇਰ ਮੀਆਂ ।
ਟਿਊਬਾਂ ਜਗਣ ਵਜ਼ੀਰਾਂ ਦੀਆਂ ਕੋਠੀਆਂ ਵਿਚ ਐਪਰ ਵੋਟਰਾਂ ਘਰੇ ਹੈ ਹਨੇਰ ਮੀਆਂ।

Tuesday, August 2, 2011

ਪਹਿਲਾਂ ਸੂਰਜ ਚੌਰਸ ਹੁੰਦਾ ਸੀ

ਪਹਿਲਾਂ ਸੂਰਜ ਚੌਰਸ ਹੁੰਦਾ ਸੀ
ਲਓ ਜੀ ,ਅੱਜ ਮੈਂ ਤੁਹਾਨੂੰ ਇੱਕ ਵੇਦਾਂ ਪੁਰਾਣਾਂ ਦੀ ਕਥਾ ਸੁਣਾ ਰਿਹਾ ਹਾਂ।
ਹਵਾਲਾ (ਮਹਾਨ ਕੋਸ਼ ਸਫਾ1095)ਵਿਸ਼ਵਕਰਮਾ-ਰਿਗਵੇਦ ਅਨੁਸਾਰ ਸੰਸਾਰ ਰਚਣ ਵਾਲਾ।ਇਸਦੇ ਸਾਰੇ ਪਾਸੇ ਮੂੰਹ, ਪੈਰ ਅਤੇ ਬਾਹਾਂ ਹਨ। ਸੰਸਾਰ ਦੀ ਰਚਨਾ ਕਰਨ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ। ਮਹਾਂਭਾਰਤ ਵਿਚ ਇਹਨੂੰ ਦੇਵਤਿਆਂ ਦਾ ਚੀਫ ਇੰਜਨੀਅਰ ਲਿਖਿਆ ਹੈ। ਦੇਵਤਿਆਂ ਦੇ ਰੱਥ ਅਤੇ ਸ਼ਾਸ਼ਤਰ ਇਸੇ ਨੇ ਹੀ ਬਣਾਏ । ਇਸਦੇ ਹੁਨਰ 'ਤੇ ਧਰਤੀ ਖੜ•ੀ ਹੈ। ਇਸਨੇ ਆਪਣੀ ਪੁਤਰੀ ਸੰਜਨਾ ਦਾ ਵਿਆਹ ਸੂਰਜ ਨਾਲ ਕੀਤਾ । ਸੰਜਨਾ ਸੂਰਜ ਦਾ ਸੇਕ ਨਾ ਸਹਾਰ ਸਕੀ। ਫਿਰ ਬਾਬਾ ਵਿਸ਼ਵਕਰਮਾ ਜੀ ਨੇ ਸੂਰਜ ਨੂੰ ਸਾਣ(ਖਰਾਦ) 'ਤੇ ਲਾਕੇ ਇਹਦਾ ਚੌਰਸ ਮੂੰਹ ਗੋਲ ਕੀਤਾ ਇਸ ਤਰਾਂ ਉਸਦਾ ਅਠਵਾਂ ਭਾਗ ਛਿਲਿਆ ਗਿਆ ਜਿਸ ਨਾਲ ਸੂਰਜ ਦਾ ਸੇਕ ਘਟ ਹੋ ਗਿਆ। ਫਿਰ ਹੀ ਸੰਜਨਾ ਸੂਰਜ ਦੀ ਪਤਨੀ ਬਣ ਕੇ ਰਹਿ ਸਕੀ।
ਮਹਾਨ ਕੋਸ਼ ਦਾ ਹੀ ਇਕ ਹੋਰ ਹਵਾਲਾ(ਸਫਾ 432) ਗੰਗਾ-ਭਾਰਤ ਦੀ ਸਭ ਤੋਂ ਪਵਿਤਰ ਮੰਨੀ ਜਾਂਦੀ ਨਦੀ। ਜੋ ਹਰਦੁਆਰ ਤੋ 180 ਮੀਲ ਉਪਰ ਹੈ ਇਸਦੀ ਉਚਾਈ 13800ਫੁਟ ਮੰਨੀ ਜਾਂਦੀ ਹੈ। ਵੈਸੇ ਤਾਂ ਪੁਰਾਣਾ 'ਚ ਇਸ ਬਾਰੇ ਅਨੇਕ ਕਥਾਵਾਂ ਪ੍ਰਚਲਤ ਹਨ। ਬਾਲਮੀਕਯ ਰਮਾਇਣ 'ਚ ਲਿਖਿਆ ਹੈ ਕਿ ਹਿਮਾਚਲ ਪਰਬਤ ਦੇ ਘਰ ਸੁਮੇਰ ਦੀ ਕੰਨਿਆ ਮੇਨਕਾ ਦੇ ਪੇਟੋਂ ਗੰਗਾ ਅਤੇ ਉਮਾ ਦੋ ਭੈਣਾ ਪੈਦਾ ਹੋਈਆਂ। ਇਕ ਵਾਰ ਸ਼ਿਵਜੀ ਮਹਾਰਾਜ ਨੇ ਆਪਣਾ ਵੀਰਜ ਗੰਗਾ ਵਿਚ ਪਾਇਆ ਪਰ ਗੰਗਾ ਉਸਨੂੰ ਧਾਰਨ ਨਾ ਕਰ ਸਕੀ । ਉਹ ਗਰਭ ਸਿਟ ਕੇ ਬ੍ਰਹਮਾ ਦੇ ਕਰਮੰਡਲ ਵਿਚ ਜਾ ਵੜੀ। ਫਿਰ ਭਗੀਰਥ ਰਿਸ਼ੀ ਨੇ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਬਹੁਤ ਤਪੱਸਿਆ ਕੀਤੀ । ਬ੍ਰਹਮਾ ਨੇ ਕਿਹਾ ਕਿ ਗੰਗਾ ਭੇਜ ਤਾਂ ਦਿੰਦਾ ਹਾਂ ਇਸਨੂੰ ਧਰਤੀ ਤੇ ਆਉਣ ਤੋਂ ਪਹਿਲਾਂ ਕੌਣ ਰੋਕੇਗਾ। ਸ਼ਿਵਜੀ ਮਹਾਰਾਜ ਨੇ ਗੰਗਾ ਨੂੰ ਆਪਣੇ ਸਿਰ ਤੇ ਰੋਕਣ ਦਾ ਵਾਅਦਾ ਕਰ ਲਿਆ । ਉਸਨੇ ਆਪਣਾ ਜਟਾਜੂਟ ਐਨਾ ਵਧਾ ਲਿਆ ਕਿ ਗੰਗਾ ਬਾਰਾਂ ਸਾਲ ਵਿਚੇ ਹੀ ਉਲਝੀ ਰਹੀ । ਫਿਰ ਭਗੀਰਥ ਨੇ ਬੇਨਤੀ ਕੀਤੀ ਤਾਂ ਸ਼ਿਵਜੀ ਨੇ ਗੰਗਾ ਮਾਤਾ ਨੂੰ ਧਰਤੀ 'ਤੇ ਭੇਜਿਆ। ਨੋਟ-ਇਸ ਲਈ ਮਹਾਨ ਭਾਰਤ ਦੇ ਲੋਕ ਗੰਗਾ ਨੂੰ ਮਾਤਾ ਮੰਨਕੇ ਪੂਜਦੇ ਹਨ। ਇਹ ਦੂਜੇ ਦਰਿਆਵਾਂ ਵਾਂਗ ਪਹਾੜਾਂ ਤੋਂ ਬਰਫ ਖੁਰਣ ਕਾਰਨ ਨਹੀਂ , ਇਹ ਤਾਂ ਭਾਈ ਬ੍ਰਹਮਾ ਜੀ ਦੇ ਕਰਮੰਡਲ ਤੋਂ ਵਾਇਆ ਸ਼ਿਵਜੀ ਜਟਾ ਹੋਕੇ ਆਉਂਦੀ ਹੈ। ਅਮਰਜੀਤ ਢਿੱਲੋਂ 94171 20427