Saturday, July 2, 2011

kavi o wach

ਦਬੜੂ ਖੁਸੜੂ
11
ਦਬੜੂ ਖੁਸੜੂ ਦੇ ਨਾਲ ਨਹੀਂ ਕੰਮ ਚਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।
ਇਹਦੇ ਵਿਚ ਅਮੀਰੀਆਂ ਬਹੁਤ ਛੁਪੀਐਂ ਤੂੰ ਐਂਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।
ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ ਭੁੱਲ ਕੇ ਵੀ ਕਹੀਂ ਰਕੀਬ ਨਾ ਜ਼ਿੰਦਗੀ ਨੂੰ।
ਸੰਜਮ,ਸਹਿਜ ਸਿਆਣਪ ਜੇ ਕੋਲ ਹੋਵੇ ਤਾਂ ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ।
2ਸਿਆਸਤਦਾਨ
ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।
ਕੁਰੱਪਸ਼ਨ ਲਈ ਨੇ ਰੱਖਦੇ ਸਦਾ ਬਾਰ ਖੁੱਲ•ੇ ਲੋਕਾਂ ਲਈ ਕਿਵਾੜ ਪਰ ਬੰਦ ਰਹਿੰਦੇ।
ਛੋਪ ਜ਼ਿੰਦਗੀ ਦਾ ਹੁਣ ਨਾ ਜਾਏ ਕੱਤਿਆ ਭਾਵੇਂ ਥੋੜੇ ਹੀ ਬਾਕੀ ਨੇ ਤੰਦ ਰਹਿੰਦੇ।
ਸਾਧ ਲੁੱਟਦੇ ਨੇ ਬੁੱਲੇ ਡੇਰਿਆਂ ਵਿਚ ਅਤੇ ਕਿਰਤੀ ਉਮਰ ਭਰ ਪਿਟਦੇ ਧੰਧ ਰਹਿੰਦੇ।
ਛੋਪ ਜ਼ਿੰਦਗੀ ਦਾ ਉਹੀਓ ਹੈ ਕੱਤ ਸਕਦਾ ਜੀਹਦੇ ਹੌਂਸਲੇ ਨੇ ਸਦਾ ਬੁਲੰਦ ਰਹਿੰਦੇ।

3ਪੰਥ ਦੀ ਟਿਕਟ
ਤੈਨੂੰ ਲੈ ਗਏ ਜਿਹਨਾਂ ਨੇ ਦਮ ਤਾਰੇ ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।
ਐਨ ਆਣ ਕੇ ਮੌਕੇ ਤੇ ਸਿੰਘ ਸੱਜ ਗਏ ਭਰੂਣ ਹੱਤਿਆ ਦੇ ਵਿਉਪਾਰੀਏ ਨੀ।
ਪੋਸਤ , ਭੁਕੀ ,ਸ਼ਰਾਬ ਜਿਹੇ ਨਸ਼ੇ ਵੰਡ ਕੇ ਜਿੱਤਗੇ ਅਖੌਤੀ ਧਰਮਚਾਰੀਏ ਨੀ।
ਸੁਬਾ• ਉਠ ਕੇ ਕਹਿੰਦੇ ਹਾਂ ਧੰਨ ਗੋਲਕ ਜਾਈਏ ਗੋਲਕਾਂ ਦੇ ਬਲਿਹਾਰੀਏ ਨੀ।
ਸਾਡੇ ਗੁਰਾਂ ਨੇ ਸਨ ਪੰਥ ਤੋਂ ਸਿਰ ਵਾਰੇ ਤੇ ਅਸੀਂ ਸਿਰ ਤੋਂ ਪੰਥ ਨੂੰ ਵਾਰੀਏ ਨੀ।
4ਲੋਕ ਰਾਜ
Ñਲੋਕ ਰਾਜ ਵਿਚ ਰਾਜ ਤਾਂ ਕਰਨ ਸ਼ਾਤਿਰ ਐਂਵੇਂ ਲੋਕਾਂ ਦਾ ਤਾਂ ਭਾ ਜੀ ਨਾਂ ਹੁੰਦੈ।
ਚਿੜੀਆ ਘਰ ਵਿਚ ਜਿਸਤਰਾਂ ਚਿੜੀਆਂ ਲਈ ਐਂਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫ਼ੀ ਸਿਆਸਤ 'ਚੋਂ ਪਿਆਰ ਸ਼ਬਦ ਹੁੰਦਾ ਹਿੰਦਸਾ ਨਫ਼ਰਤ ਦਾ ਰੋਜ ਜਮ•ਾਂ ਹੁੰਦੈ।
ਰਾਜਨੇਤਾ ,ਪ੍ਰੋਹਿਤ ਹੀ ਅਸਲ ਦੇ ਵਿਚ ਇਥੇ ਇਹ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
5ਆਬ ਏ ਸ਼ੀਰੀਂ
ਆਬ ਏ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸੱਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ ਮਹਿੰਗਾਈ ਨੇ ਵੱਧ ਕਰਦੇ।
ਮਿਹਨਤਕਸ਼ ਦਿਨੋ ਦਿਨ ਹੋਂਵਦੇ ਜਾਣ ਬੌਣੇ ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।
6ਵਿਗਿਆਨ ਗੰਗਾ
ਜਿਸ ਵਿਚ ਵਿਗਿਆਨ ਦੀ ਵਗੇ ਗੰਗਾ ਰੋਜ ਪੁਟੀਏ ਨਵੀਂ ਇਕ ਆਡ ਪਿਆਰੇ।
ਜਿਸ ਨਾਲ ਨੇ ਜਾਂਵਦੇ ਵਿਗੜ ਬੱਚੇ ਕਦੇ ਇਹੋ ਜਿਹਾ ਨਾ ਕਰੀਏ ਲਾਡ ਪਿਆਰੇ।
ਉਪਗ੍ਰਿਹਾਂ ਸਾਰਾ ਬ੍ਰਹਿਮੰਡ ਹੈ ਛਾਣ ਦਿਤਾ ਲੱਭਾ ਕਿਧਰੇ ਖ਼ੁਦਾ ਨਾ ਗਾਡ ਪਿਆਰੇ।
ਸਿਰਫ ਸੱਚ ਹੈ ਦਿਸ ਰਹੀ ਇਹ ਹੀ ਦੁਨੀਆਂ ਸਵੱਰਗ ਲੋਕ ਹੈ ਸੱਭ ਫਰਾਡ ਪਿਆਰੇ।
7ਅਕਲ ਦੇ ਬੋਹਲ
Ñਲੰਮਾ ਫਾਸਲਾ ਇਹਤੋਂ ਬਣਾ ਰਖੀਏ ਬੜੀ ਭੈੜੀ ਹੈ ਇਹ ਅਲਕੋਹਲ ਬਾਬਾ।
ਸਾਰੀ ਉਮਰ ਦੇ ਵੈਰੀ ਨੇ ਬਣ ਜਾਂਦੇ ਕੀਤੇ ਪਲਾਂ ਦੇ ਹੀ ਚੋਹਲ ਮੋਹਲ ਬਾਬਾ।
Îਮੱਝਾਂ ਬੂਰੀਆਂ ਰੱਖਣ ਦਾ ਕੀ ਫਾਇਦਾ ਦੁੱਧ ਬਿੱਲੀਆਂ ਦੇਣਾ ਜੇ ਡੋਲ• ਬਾਬਾ।
ਦਾਰੂ ਮਨ ਦੇ ਤਾਈਂ ਗੁਮਰਾਹ ਕਰਕੇ ਚਰ ਜਾਂਦੀ ਹੈ ਅਕਲ ਦੇ ਬੋਹਲ ਬਾਬਾ।
8ਮੈਅਕਸ਼ ਓ ਵਾਚ
ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀਕੇ।
ਇਕ ਰੁੱਤ ਜਵਾਨੀ ਦੀ ਅੱਗ ਵਾਲੀ ਬੰਦਾ ਅੱਗ ਹੀ ਉਗਲਦਾ ਅੱਗ ਪੀਕੇ।
ਪੈਂਦੇ ਘਰਾਂ ਦੇ ਵਿਚ ਕਲੇਸ਼ ਬਹੁਤੇ ਕਿਉਂਕਿ ਬੰਦੇ ਹੋ ਜਾਂਦੇ ਲਾਈਲੱਗ ਪੀਕੇ।
ਮੂਧਾ ਠੀਕਰਾ ਵਜਦਾ ਅਕਲ ਉਤੇ ਬੰਦਾ ਰਹਿੰਦਾ ਨੀ ਬਣਦਾ ਹੈ ਢੱਗ ਪੀਕੇ।
9ਮਿਸ਼ਰੀ
ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ ਮਿਸ਼ਰੀ ਬੰਨ•ੀ ਸੀ ਅਸੀਂ ਰੁਮਾਲ ਦੇ ਵਿਚ।
ਪਿਆਰ ਪਿਊਰ ਨਹੀਂ ਸੁਝਦਾ ਹੁਣ ਸਾਨੂੰ ਰੋਟੀ ਘੁੰਮਦੀ ਰਹੇ ਸਦਾ ਖਿਆਲ ਦੇ ਵਿਚ।
ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ ਪਰ ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿਚ।
ਕਿਥੇ ਵਰਿ•ਆ ਤੂੰ ਰਾਜਿਆ ਬੱਦਲਾ ਓਇ ਪਤਾ ਲੱਗਿਆ ਹੀ ਨਹੀਂ ਪੰਜ ਸਾਲ ਦੇ ਵਿਚ।
10ਜੁਆਰੀਆਂ ਦੇ ਬੁੱਤ
ਯਾਦਗਾਰ ਨਾ ਬਣੇ ਸ਼ਰਾਬੀਆਂ ਦੀ ਤੇ ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।
ਮਿਹਨਤ ਬਿਨਾਂ ਨਾ ਸੌਰਦਾ ਕੰਮ ਕੋÂਂੀ ਕਿਸਮਤ ਸ਼ਬਦ ਹੁੰਦੇ ਕੌਮਾਂ ਹਾਰੀਆਂ ਦੇ।
ਮਾਇਆ ਮੰਤਰਾਂ ਨਾਲ ਜੇ ਹੋਏ 'ਕਠੀ ਕਾਹਤੋਂ ਮੰਗਣ ਫਿਰ ਪੁੱਤ ਮਦਾਰੀਆਂ ਦੇ।
ਇਥੇ ਭਗਵਾਂ ਪਾ ਮਖੌਟਾ ਨੇ ਜਿਬ•ਾ ਕਰਦੇ ਚਿਹਰੇ ਬੜੇ ਹੀ ਕਰੂਪ ਪੁਜਾਰੀਆਂ ਦੇ ।





Converted from Satluj to

No comments:

Post a Comment