Friday, July 15, 2011

ਗ਼ਜ਼ਲ---16-7=11

((\ ਗ਼ਜ਼ਲ---16-7=11
**ਐਵੇਂ ਲਾਈਲੱਗਾਂ ਨਾਲ ਬੇਵਜ•ਾ ਨਹੀਂ ਸੰਵਾਦ ਰਚਾਈਦਾ।
ਜਦ ਵੀ ਵਿਹਲ ਮਿਲੇ ਬਸ ਆਪਣੇ ਮਨ ਤਾਈਂ ਸਮਝਾਈਦਾ।
ਲਫ਼ਜ਼ ਗੁਲਾਮ ਹੁੰਦੇ ਨੇ ਸਾਡੇ ਲੇਕਿਨ ਬੋਲਣ ਤੋਂ ਪਹਿਲਾਂ ਹੀ
ਪਰ ਬੋਲਣ ਪਿਛੋਂ ਅਸੀਂ ਉਹਨਾਂ ਦੇ ਹੈ ਗੁਲਾਮ ਹੋ ਜਾਈਦਾ।
ਚਿੜੀ ਚੁੰਝ ਭਰ ਪਾਵੇ ਪਾਣੀ ਜੇ ਬਲਦੇ ਰੁੱਖ ਉੱਤੇ ਆਖਿਰ
ਕੁਝ ਕੁ ਸਿਹਰਾ ਤਾਂ ਮਿਲਦਾ ਹੈ ਉਸਨੂੰ ਵੀ ਅੱਗ ਬੁਝਾਈਦਾ।
ਕਬਰਸਿਤਾਨ ਜਿਹੇ ਇਸ ਸ਼ਹਿਰ 'ਚ ਲੋਕੀ ਸਾਹ ਤਾਂ ਲੈਂਦੇ ਨੇ
Êਪਰ ਜਿੰਦਾ ਨਜ਼ਰ ਨਾ ਆਵੇ ਇਥੇ ਜਦ ਭੀ ਕੋਈ ਬੁਲਾਈਦਾ।
ਪਿੰਜਰੇ 'ਚ ਬੰਦ ਬੈਠਾ ਤੋਤਾ ਚੂਰੀ ਖਾਂਦਾ ਂਿÂਹ ਸੋਚੇ ਅਕਸਰ
ਹੁਣ ਸੁਰੱਖਿਅਤ ਹਾਂ ਮੈਂ ਕਿਸੇ ਵੀ ਸ਼ਿਕਰੇ ਤੋਂ ਨਹੀਂ ਖਾਈਦਾ।
ਚੰਦ ਕੁ ਸਿਕਿਆਂ ਬਦਲੇ ਹੀ ਇਥੇ ਤਾਂ ਵਿਕ ਜਾਂਦਾ ਹੈ ਜ਼ਮੀਰ
Êਪਤਾ ਨੀ ਫਿਰ ਵੀ ਰੌਲਾ ਕਿਉਂ ਪਾਉਣ ਲੋਕ ਮਹਿੰਗਾਈ ਦਾ।
ਯਾਦ ਤੇਰੀ ਨੂੰ ਤਾਂ ਭੁਲਿਆਂ ਮੁੱਦਤਾਂ ਹੋ ਗਈਆਂ ਚੇਤਾ ਹੀ ਨਹੀਂ
ਪਰ ਅਹਿਸਾਸ ਜਿਹਾ ਵੀ ਇਹ ਹੋਵੇ ਕਿਸੇ ਨੂੰ ਕਦੋਂ ਭੁਲਾਈਦਾ।
Îਮੌਤ ਦੀ ਕੋਈ ਹੋਂਦ ਨਹੀਂ ਢਿੱਲੋਂ ਜੀਵਨ ਹੀ ਅਟੱਲ ਸਚਾਈ ਹੈ
ਸਿਰਫ ਪਦਾਰਥ ਵਲੋਂ ਹੀ ਇਥੇ ਖੁਦ ਆਪਣਾ ਰੂਪ ਵਟਾਈਦਾ।



Converted from Satluj to Unicode

No comments:

Post a Comment