ਆਹਲਣਿਆਂ ਦੇ ਬੋਟ (ਲਲਿਤ ਨਿਬੰਧ) ਅਮਰਜੀਤ ਢਿੱਲੋਂ
*
“ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ , ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਦੇ ਨੂੰ ਕਿਵੇਂ ਭਜਾਈਦਾ”।ਆਹਲਣੇ ਬਣਾਉਂਦੇ ਪਰਿੰਦਿੰਆਂ ਨੂੰ ਦੇਖ ਕੇ ਅਕਸਰ ਇਹ ਤੁਕਾਂ ਮੇਰੇ ਚੇਤੇ ਆ ਜਾਂਦੀਆਂ ਹਨ। ਬਚਪਨ 'ਚ ਇਸੇ ਤਰਾਂ ਦੀ ਗੁਰਮੁਖ ਸਿੰਘ ਮੁਸਾਫਿਰ ਦੀ ਇਕ ਕਹਾਣੀ ,ਆਹਲਣੇ ਦੇ ਬੋਟ ਪੜ•ੀ ਸੀ। ਬੇਟੇ ਨੇ ਕੋਠੀ ਪਾਉਣੀ ਸ਼ੁਰੂ ਕੀਤੀ ਤਾਂ ਮੈਂ ਰੁੱਖਾਂ ਦੇ ਪੌਦੇ ਲਾਉਣ ਲੱਗ ਪਿਆ। ਪੌਦੇ ਲਾਉਂਦਿਆਂ ਮੇਰੇ ਜ਼ਿਹਨ 'ਚ ਇਹ ਸ਼ੇਅਰ ਆ ਗਿਆ “ਪੁੱਤ ਪਾ ਰਹੇ ਨੇ ਕੋਠੀਆਂ ਤੇ ਅਸੀਂ ਲਾ ਰਹੇ ਹਾਂ ਪਨੀਰੀਆਂ ਤਾਂ ਕਿ ਪੱਥਰਾਂ ਸੰਗ ਗੁਫ਼ਤਗੂ ਰੁੱਖਾਂ ਦੀ ਵੀ ਹੁੰਦੀ ਰਹੇ”। ਘਰ ਸਾਹਮਣੇ ਬੀਹੀ 'ਚ ਲੱਗੀ ਬਰਮਾ ਡੇਕ ਛਾਂਗਣ ਲਗਾ ਤਾਂ ਅਚਾਨਕ ਇਕ ਕਾਲੀ ਚਿੜੀ ਮੇਰੇ ਸਿਰ ਤੇ ਆਕੇ ਕੂਕਣ ਲਗ ਪਈ। ਤਦੇ ਮੇਰੀ ਨਿਗਾਹ ਕੱਟੀ ਜਾ ਰਹੀ ਟਾਹਣੀ ਤੇ ਪਏ ਆਹਲਣੇ ਅਤੇ ਉਹਦੇ 'ਚ ਮੂੰਹ ਟੱਡੀ ਬੈਠੇ ਨਿਕੇ ਬੋਟ ਤੇ ਪਈ।ਮੈਂ ਟਾਹਣੀ ਕੱਟਣੀ ਛੱਡ ਕੇ ਦੂਰ ਜਾ ਖੜ•ਾ। ਕਾਲੀ ਚਿੜੀ ਅਜੇ ਵੀ ਮੈਨੂੰ ਗੁੱਸੇ ਤੇ ਭੈਅ ਨਾਲ ਦੇਖ ਰਹੀ ਸੀ।ਮੈਂ ਇਹ ਸੋਚ ਕੇ ਘਰ ਚਲਾ ਗਿਆ ਕਿ ਚਲੋ ਮਾਂ ਆਪਣੇ ਬੱਚੇ ਨੂੰ ਸੰਭਾਲ ਲਵੇਗੀ। ਅਗਲੇ ਦਿਨ ਉਹ ਬੋਟ ਉਥੇ ਨਹੀਂ ਸੀ। ਮੈਨੂੰ ਕਈ ਦਿਨ ਇਸਦਾ ਪਛਤਾਵਾ ਰਿਹਾ ਜਿਵੇਂ ਅਨਜਾਣੇ ਹੀ ਮੈਥੋਂ ਬਹੁਤ ਵੱਡੇ ਪਾਪ ਹੋ ਗਿਆ ਹੋਵੇ। ਮੈਂ ਇਹ ਸੋਚ ਕੇ ਦਿਲ ਨੂੰ ਧਰਵਾਸ ਦਿੰਦਾ ਰਿਹਾ ਕਿ ਮਾਂ ਨੇ ਜਰੂਰ ਹੀ ਆਪਣਾ ਬੱਚਾ ਸੰਭਾਲ ਲਿਆ ਹੋਵੇਗਾ“ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੌਣ ਭਲਾ ਦੱਸ ਸਕਦਾ ਹੈ ,ਆਹਲਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿਜ ਬਚਾਈਦਾ।”
ਥੋੜੇ ਦਿਨਾਂ ਬਾਦ ਉਸ ਛਾਂਗੀ ਹੋਈ ਟਾਹਣੀ ਦੀ ਹੋਰ ਟਾਹਣੀਆਂ ਫੁਟ ਪਈਆਂ । ਮੈਂ ਕੱਟਰ ਸੰਭਾਲ ਕੇ ਰੱਖ ਦਿਤਾ ਕਿ ਹੁਣ ਕਿਸੇ ਵੀ ਰੁੱਖ ਦੀ ਛੰਗਾਈ ਨਹੀਂ ਕਰਨੀ। ਕੁਝ ਦਿਨਾਂ ਬਾਦ ਮੈਨੂੰ ਲਗਾਤਾਰ ਘੁਗੂੰ ਘੂੰ ਦੀ ਆਵਾਜ ਸੁਣੀ ਤਾਂ ਮੈਂ ਬਾਹਰ ਆਕੇ ਦੇਖਿਆ ਕਿ ਲੌਬੀ'ਚ ਲਗੇ ਪੱਖੇ ਤੇ ਘੁਗੀਆਂ ਦਾ ਜੋੜਾ ਬੈਠਾ ਸੀ । ਉਹ ਦੋਵੇਂ ਨਰ ਮਾਦਾ ਵਾਰੋ ਵਾਰੀ ਜਾਕੇ ਕੁਝ ਲੱਭ ਰਹੇ ਸਨ । ਮੈਂ ਸਮਝ ਗਿਆ ਕਿ ਇਹਨਾਂ ਨੂੰ ਆਹਲਣਾਂ ਪਾਉਣ ਵਾਸਤੇ ਕੋਈ ਥਾਂ ਨਹੀਂ ਲੱਭ ਰਹੀ ।ਮੈਂ ਚਾਹੁੰਦਾ ਸੀ ਕਿ ਇਹਨਾਂ ਨੂੰ ਚਿੜੀ ਵਾਲੇ ਉਸੇ ਆਹਲਣੇ ਕੋਲ ਲੈਕੇ ਜਾਵਾਂ। ਪਰ ਇਹ ਸੰਭਵ ਨਹੀ ਸਂੀ “ਇਨਸਾਨ ਕੀ ਫਿਤਰਤ ਕੋ ਸਮਝਤੇ ਹੈਂ ਪਰਿੰਦੇ ਕਿਤਨਾ ਵੀ ਪਿਆਰ ਸੇ ਬੁਲਾਉ ਪਾਸ ਨਹੀਂ ਆਤੇ।”ਖੈਰ ਹੌਲੀ ਹੋਲੀ ਉਹ ਜੋੜਾ ਉਸੇ ਥਾਂ ਚਲਾ ਗਿਆ ਪਰ ਉਹਨਾਂ ਤੋਂ ਟਾਹਣੀਆਂ 'ਚ ਡੱੱਕੇ ਟਿਕ ਨਹੀਂ ਸੀ ਰਹੇ। ਜਦ ਉਹ ਉਡ ਕੇ ਗਏ ਤਾਂ ਮੈਂ ਕਾਫੀ ਸਾਰੇ ਡੱਕੇ ਲੈਕੇ ਆਹਲਣਾ ਬਣਾ ਦਿਤਾ । ਜਦ ਫਿਰ ਆਏ ਤਾਂ ਮਾਦਾ ਘੁੱਗੀ ਉਥੇ ਟਿਕ ਕੇ ਬੈਠ ਗਈ ਅਤੇ ਨਰ ਹੋਰ ਡਕੇ ਇਕੱਠੇ ਕਰ ਕੇ ਉਸਦੇ ਆਸ ਪਾਸ ਰੱਖਦਾ ਰਿਹਾ। ਮੈਂ ਰੋਜ ਵੇਖਦਾ ਹਾਂ ਹੁਣ ਉਹ ਆਪਣੇ ਆਂਡਿਆਂ ਤੇ ਇਸ ਤਰਾਂ ਅਖਾਂ ਮੀਚ ਕੇ ਬੈਠੀ ਹੈ ਜਿਵੇਂ ਕੋਈ ਜੋਗੀ ਸਮਾਧੀ ਵਿਚ ਲੀਨ ਹੋਵੇ। ਦੋ ਮੀਂਹ ਵੀ ਉਪਰ ਪੈ ਚੁਕੇ ਹਨ ਪਰ ਉਹ ਅਡੋਲ ਆਪਣੀ ਭਗਤੀ 'ਚ ਲੀਨ ਹੈ ।ਮੈਂ ਉਡੀਕ ਕਰ ਰਿਹਾ ਹਾਂ ਕਿ ਕਦ ਉਸਦੇ ਨ•ੰਨੇ ਪਿਆਰ ਬੋਟ ਨਿਕਲਣ ਮੈਂ ਉਹਨਾਂ ਨੂੰ ਨਿਹਾਰ ਕੇ ਆਤਮਿਕ ਖੁਸ਼ੀ ਅਨੁਭਵ ਕਰ ਸਕਾਂ।ਕਦੇ ਮੈਂ ਆਹਲਣਾ ਡਿਗਣ ਦੇ ਡਰ ਤੋਂ ਇਹ ਸ਼ੇਅਰ ਵੀ ਗੁਣਗੁਣਾ ਲੈਂਦਾ ਹਾਂ“ ਬਹਾਨਾ ਮਿਲ ਨਾ ਜਾਏ ਬਿਜਲੀਉਂ ਕੋ ਕੜਕ ਪੜਨੇ ਕਾ ਕਲੇਜਾ ਕਾਂਪਤਾ ਹੈ ਆਸ਼ੀਆਂ ਕੋ ਆਸ਼ੀਆਂ ਕਹਿਤੇ।”
ਅਮਰਜੀਤ ਢਿੱਲੋਂ ,ਦਬੜੀਖਾਨਾ 94171 20427
ਂ
Converted from Satluj to
Saturday, July 16, 2011
Subscribe to:
Post Comments (Atom)
No comments:
Post a Comment