ਗ਼ਜ਼ਲ ੍ਰ17 –7 11
ਕੂੜ ਅਮਾਵਸ ਦਾ ਹਨੇਰਾ ਏਦਾਂ ਹੈ ਮਨ 'ਚੋਂ ਦੂਰ ਭਜਾਈਦਾ ।
ਆਪਣੇ ਮਸਤਿਕ ਅੰਦਰ ਗਿਆਨ ਦਾ ਦੀਪਕ ਰੋਜ ਜਗਾਈਦਾ।
ਕੀ ਪਤਾ ਕੋਈ ਮਹਿਰਮ ਆਕੇ ਇਨਾਂ ਨੂੰ ਜਿਉਂਦੀਆਂ ਕਰ ਦੇਵੇ
Îਮਰ ਮੁੱਕ ਚੁਕੀਆਂ ਰੀਝਾਂ ਤਾਈਂ ਵੀ ਜਲਦੀ ਨਹੀਂ ਦਫ਼ਨਾਈਦਾ।
ਨਾ ਉਸਨੇ ਕੋਈ ਸ਼ਬਦ ਹੀ ਉਚਰੇ ਨਾ ਹੀ ਮੈਂ ਕੁਝ ਸੁਣ ਸਕਿਆ
ਅਲਵਿਦਾ ਆਖਣ ਦਾ ਵੀ ਅਜਬ ਅੰਦਾਜ਼ ਸੀ ਉਸ ਹਰਜਾਈ ਦਾ।
ਜੋਬਨ ਰੁਤੇ ਮਾਣੀ ਹੋਈ ਉਸਦੀ ਚਹਿਚਹਾਟ ਵੀ ਭੁਲਦੀ ਹੀ ਨਹੀਂ
ਹੋਰ ਵੀ ਚੇਤੇ ਆਵੇ ਬੁਲਬੁਲ ਜਿਉਂ ਜਿਉਂ ਹੈ ਉਹਨੂੰ ਭੁਲਾਈਦਾ।
Îਮੇਰੇ ਦਿਲ ਵਿਚ ਦਿਲਬਰ ਕੋਈ ਆਏ ਸੀ ਜਿਉਂ ਪੰਖੇਰੂ ਬਣ ਕੇ
ਉਡਣ ਦਾ ਥੋੜਾ ਵਲ ਸਿਖਦੇ ਹੀ ਉਹ ਦੇ ਗਏ ਸੱਲ ਜੁਦਾਈ ਦਾ।
ਮੁਹੱਬਤ ਤਾਂ ਕੋਮਲ ਪੱਤਿਆਂ ਦੀ ਸਰਸਰਾਹਟ ਵਰਗੀ ਹੀ ਹੁੰਦੀ ਹੈ
ਜਿਉਂ ਸੂਹੇ ਫੁਲ ਉਤੇ ਸੁੱਤੀ ਤਿਤਲੀ ਨੂੰ ਤਕ ਕੇ ਹੈ ਨਸ਼ਿਆਈਦਾ।
ਆਖਿਰ ਫਿਰ ਬਹਾਰਾਂ ਵਿਚ ਵੀ ਉਹ ਮੌਲਣ ਟਹਿਕਣ ਲੱਗ ਜਾਂਦੇ ਨੇ
ਿਢੱਲੋਂ ਮੁਰਝਾਏ ਬਿਰਖਾਂ ਬੂਟਿਆਂ ਨੂੰ ਖਿਜ਼ਾਂ ਵਿਚ ਨਹੀਂ ਪੁਟਾਈਦਾ।
Converted from
Sunday, July 17, 2011
Subscribe to:
Post Comments (Atom)
No comments:
Post a Comment