Thursday, July 7, 2011

ਲਫ਼ਜ਼ਾਂ ਦੇ ਤੀਰ

ਲਫ਼ਜ਼ਾਂ ਦੇ ਤੀਰ
1
ਕੂੜ ਹੈ ਸੁਰਗ ,ਕੂੜ ਅਗਲਾ ਜਨਮ ਤੇ ਰੱਬ, ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ,ਮਾਤਾ ਪਿਤਾ, ਧੀਆਂ ਪੁੱਤ ਸੱਚ, ਸੱਚ ਹੈ ਬਲ ਰਹੀ ਪੇਟ ਵਿਚ ਅੱਗ ਪਿਆਰੇ ।
ਵਿਹਲੜ ,ਨਿਖੱਟੂ ਜੋ ਡਰਾਵੇ ਦਿੰਦੇ ਨਰਕਾਂ ਦੇ ਸਾਡੀ ਉਹ ਕਿਰਤ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਅਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬਸ ਬਣੇ ਰਹੋ ਅੰਨ•ੇ ਅਤੇ ਲਾਈਲੱਗ ਪਿਆਰੇ।
ਤੇਰਿਆਂ ਹੱਕਾਂ 'ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
2
ਬੰਦੇ ਤਾਈਂ ਬੇਮੌਤ ਹੀ ਨੇ ਮਾਰ ਦਿੰਦੇ ਦੁਨੀਆਂ ਵਾਲੇ ਇਹ ਬੜੇ ਕਠੋਰ ਬਾਬਾ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਬਾਬਾ।
ਅੱਖਾਂ ਖੋਲ• ਕੇ ਦੇਖ ਫਿਰ ਪਤਾ ਲਗੂ ਇਥੇ ਕਿੰਨੇ ਆਦਮੀ ਹਨ ਆਦਮਖੋਰ ਬਾਬਾ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਅਤੇ ਨੇਤਾ ਨੇ ਚੋਰ ਬਾਬਾ।
3
ਪਹਿਲੀ ਵਾਰ ਹੀ ਬਣਕੇ ਐਮ ਐਲ ਏ ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।
ਚੱਕਿਆ ਜਾਂਦਾ ਸਿਕੰਦਰ ਵਕਤ ਦਾ ਉਹ ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।
ਭਾਈ ਲਾਲੋਆਂ 'ਚੋਂ ਮੁਸ਼ਕ ਆਂਵਦਾ ਫਿਰ ਮਲਕ ਭਾਗੋਆਂ ਨਾਲ ਜਦ ਸੀਰ ਹੋਵੇ।
ਢਿੱਲੋਂ ਦਿਸੇ ਨਾ ਕੋਈ ਇਸ ਜਹਾਨ ਦੇ ਵਿਚ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।
4
ਆਵਾਜ ਮਾਰੀ ਤੋਂ ਖੁਦ ਹੀ ਬੋਲਦੇ ਨੇ ਐਪਰ ਮਾਰ ਕੇ 'ਵਾਜ ਬੁਲਾਉਣ ਆਪੇ।
ਇਸ ਧਰਤੀ ਉਤੇ ਰੱਬ ਨੇ ਖ਼ੁਦ ਹੀ ਬੰਦੇ,ਰੱਬ ਦੇਖੋ ਰੱਬ ਨੂੰ ਪਏ ਧਿਆਉਣ ਆਪੇ।
ਚਾਹਤ ਕਹਿਣ ਨਾਲ ਨਹੀਂ ਹੁੰਦੀ ਪੈਦਾ ਚਾਹੁਣ ਵਾਲੇ ਤਾਂ ਖ਼ੁਦ ਹੀ ਚਾਹੁਣ ਆਪੇ।
ਹੁਨਰ ਆਸ਼ਕੀ ਦਾ ਸਿਖ ਫੁੱਲ ਕੋਲੋਂ 'ਵਾਜ਼ਾਂ ਮਾਰ ਨਾ ਤਿਤਲੀਆਂ ਆਉਣ ਆਪੇ।
5
ਖੰਨਿਉਂ ਤਿੱਖੇ ਉਸ ਮਾਰਗ 'ਤੇ ਤੁਰੂ ਕਿਹੜਾ “ਰੋਡ ਸ਼ੋਅ”ਇਹ ਕੁਰਸੀ ਦੌੜ ਬੇਲੀ।
ਕੋਤਲ ਘੋੜੇ ਇਹ ਨੀਲੇ ਦੀ ਜ਼ਦ ਦੇ ਨੇ ਸਾਰੇ ਜੋ ਖਾਂਦੇ ਪੀਂਦੇ ਤੇ ਮਾਰਦੇ ਪੌੜ ਬੇਲੀ।
ਸਾਰੇ ਵੋਟਾਂ ਮੰਗਦੇ ਨੇ ਧਰਮਾਂ ਦੇ ਨਾਮ ਉਤੇ ਇਹ ਨੇਤਾ ਸਾਧ ਪਏ ਕਰਦੇ ਚੌੜ ਬੇਲੀ।
ਮੀਂਹ ਮਾਇਆ ਦਾ ਭਾਈਆਂ ਦੇ ਘਰੇ ਪੈਂਦਾ ਤੇ ਲਗੀ ਸਿਖਾਂ ਦੇ ਘਰੀਂ ਹੈ ਔੜ ਬੇਲੀ।

No comments:

Post a Comment