।।। ਗ਼ਜ਼ਲ ।। –13 7 11
ਹੋ ਸਕੇ ਜਿੰਨਾਂ ਵੀ ਆਪਣੇ ਦਿਲ ਵਿਚ ਹੈ ਗ਼ਮ ਛੁਪਾਈਦਾ ।
ਹਰ ਇਕ ਕੋਲੇ ਆਪਣੇ ਦਿਲ ਦਾ ਦੁਖੜਾ ਨਹੀਂ ਸੁਣਾਈਦਾ।
*
ਦਾਨੇ ਬੀਨੇ ਬੰਦਿਆਂ ਕੋਲੇ ਜਦ ਇਹ ਭਾਰਾ ਹੋ ਜਾਂਦਾ ਹੈ
ਨੰਨੇ ਮੁੰਨੇ ਬੱਚਿਆਂ
.ਕੋਲੇ ਹੀ ਬਹਿਕੇ ਦਿਲ ਬਹਿਲਾਈਦਾ।
*ਕਿਸਦਾ ਜੀਅ ਕਰਦਾ ਹੈ ਜਾਕੇ ਪਰਦੇਸਾਂ ਵਿਚ ਭਟਕਣ ਲਈ ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
*ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ ਪਿਛੇ ਪਿੱਛੇ ਰਿਜਕ ਦੇ ਯਾਰੋ ਤਨ ਨੂੰ ਕਿਵੇਂ ਭਜਾਈਦਾ।
ਸੰਤ ਜਨਾ ਦੇ ਸਭ ਸ਼ਰਧਾਲੂ ਮੈਨੂੰ ਤਾਂ ਏਦਾਂ ਲਗਦੇ ਨੇ ਜਿਉਂ ਕਿੱਲੇ 'ਤੇ ਬੱਧਾ ਹੁੰਦਾ ਹੈ ਬਕਰਾ ਕੋਈ ਕਸਾਈ ਦਾ ।
*ਹਾਏ ਗਰਮੀ! ਹਾਏ ਸਰਦੀ ਬਹੁੜੀ, ਹਾਏ ਬਰਖਾ ! ਹਾਏ ਔੜ ਬੜੀ , ਇਕ ਦੂਜੇ ਨੂੰ ਮਿਲਣ ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
*ਅਜ ਕਲ• ਕੌਣ ਪਰਿੰਦਿਆਂ ਦੇ ਲਈ ਛੱਤ ਤੇ ਪਾਣੀ ਰੱਖਦਾ ਹੈ ਰੁੱਖ ਤੇ ਗਾਉਂਦੀ ਬੁਲਬੁਲ ਨੂੰ ਵੀ ਤਾੜੀ ਮਾਰ ਉਡਾਈਦਾ।
*ਦੋਸਤੀਆਂ ਦੇ ਪਰਦੇ ਹੇਠਾਂ ਛੁਪੀਆਂ ਦੋਸਤੀਆਂ ਤਕ ਕੇ ,ਕਦੇ ਕਦੇ ਤਾਂ ਮਿਥ ਕੇ ਦੁਸ਼ਮਣ , ਦੋਸਤ ਕੋਈ ਬਣਾਈਦਾ।
*ਅਨਜਾਣੇ ਹੀ ਰੀਝ ਗਏ ਸਾਂ ਦੇਖ ਗੁਲਾਬੀ ਹਾਸੇ ਨੂੰ ਪਰ ਉਸ ਅੱਗ ਦੇ ਫੁੱਲ ਦਾ ਸੇਕ ਹੈ ਅਜ ਤਕ ਵੀ ਹੰਢਾਈਦਾ।
*ਚੰਦ ਕੁ ਸਿਕਿਆਂ ਪਿਛੇ ਇਥੇ ਲੋਕ ਜ਼ਮੀਰਾਂ ਵੇਚ ਰਹੇ,ਪਤਾ ਨਹੀਂ ਕਿਉਂ ਫਿਰ ਵੀ ਰੌਲਾ ਹੈ ਕਾਹਤੋਂ ਮਹਿੰਗਾਈ ਦਾ।
*ਸੱਚ ਇਕੱਲਾ ਹੁੰਦਾ “ਢਿੱਲੋਂ ” ਲੋੜ ਨਾ ਚਾਰ ਵੀ ਬੰਦਿਆਂ ਦੀ ਨਾ ਜਿਉਂਦੇ ਨਾ ਮਰ ਕੇ ਕਦੇ ਸਹਾਰਾ ਕੋਈ ਤਕਾਈਦਾ।
-----------------------
Converted
Wednesday, July 13, 2011
Subscribe to:
Post Comments (Atom)
No comments:
Post a Comment