ਦੋ ਹੀ ਕਾਰਗਰ ਤਰੀਕੇ ਨੇ ਲੁੱਟਣ ਦੇ ਲਾਲਚ ਦਿਓ ਅਤੇ ਡਰਾਓ ਆਦਮੀ ਨੂੰ।
ਨਰਕਾਂ ਦੀ ਅੱਗ, ਸੁਰਗ ਦਾ ਲਾਲਚ ਹਰ ਵਕਤ ਇਹ ਹੀ ਦਿਖਾਓ ਆਦਮੀ ਨੂੰ।
ਕਿਰਤ ਕਰੋ ਤੇ ਇਛਾ ਫਲ ਦੀ ਕਰੋ,ਆਖੋ ਮੰਦਰੀਂ ਚੜ•ਾਵਾ ਚੜਾਓ ਆਦਮੀ ਨੂੰ।
ਚੁਰਾਸੀ ਲੱਖ ਜੂਨ ਤੋਂ ਮੁਕਤ ਜੇ ਹੋਣਾ ਗਧਾ ਬਨਣ ਲਈ ਸਮਝਾਓ ਆਦਮੀ ਨੂੰ।
ਤਰਕ ,ਦਲੀਲਾਂ ਲਈ ਨਫ਼ਰਤ ਸਿਖਾਓ ਬਸ ਲਾਈਲੱਗ ਹੀ ਬਣਾਓ ਆਦਮੀ ਨੂੰ।
ਧਰਮ ਸਥਾਨਾਂ ਤੇ ਜੋ ਮੱਥਾ ਨਾ ਟੇਕੇ ਬਸ ਆਦਮੀ ਤੋਂ ਹੀ ਉਸ ਵਢਾਓ ਆਦਮੀ ਨੂੰ।
ਲੁੱਟ ,ਗਰੀਬੀ ਉਪਰ ਵਾਲੇ ਦੀ ਹੀ ਰਜਾ ਹੈ ਭਾਣੇ 'ਚ ਰਹਿਣਾ ਸਿਖਾਓ ਆਦਮੀ ਨੂੰ।
ਪਾਗਲ ਨੇ ਜੋ ਆਪਣੇ ਹਕੂਕ ਮੰਗਦੇ ਨੇ ਭਾਵੀ ਦਾ ਫਲਸਫਾ ਪੜ•ਾਓ ਆਦਮੀ ਨੂੰ।
ਸੰਤਾਂ ਨੇ ਵੱਸ ਕਰ ਲਈ ਹੈ ਇਹ ਮਾਇਆ,ਹੋਰਾਂ ਲਈ ਨਾਗਣੀ ਬਚਾਓ ਆਦਮੀ ਨੂੰ।
ਸਾਇੰਸ ਦੀ ਨਿੰਦਿਆ ਕਰੋ ਜਿੰਨੀ ਹੋਵੇ ਵਿਗਿਆਨ ਖਿਲਾਫ ਭੜਕਾਓ ਆਦਮੀ ਨੂੰ।
ਜਹਾਜਾਂ 'ਚ ਝੂਟੇ ਲਉ ਐਪਰ ਆਖੋ ਕਿ ਜੋ ਵਿਗਿਆਨੀ ਹੈ ਮਾਰ ਮੁਕਾਓ ਆਦਮੀ ਨੂੰ।
ਧਰਤੀ ਬਲਦ ਦੇ ਸਿੰਗ 'ਤੇ ਹੀ ਖੜ•ੀ ਹੈ ,ਨਹੀਂ ਘੁੰਮਦੀ ਕਹਿ ਬਹਿਕਾਓ ਆਦਮੀ ਨੂੰ।
ਹਿੰਦੂ,ਮੁਸਲਿਮ ,ਸਿੱਖ ਈਸਈ ਬਣਾਓ ਐਪਰ ਨਾ ਬੰਦਾ ਕਦੇ ਵੀ ਬਣਾਓ ਆਦਮੀ ਨੂੰ।
ਐ ਸ਼ਾਕਾਹਾਰੀ ਸ਼ਿਕਾਰੀ ਬਾਬਿਓ ਇਹ ਖੁੱਲ• ਹੈ ਤੁਹਾਨੂੰ ਕਿ ਲੁੱਟੋ, ਖਾਓ ਆਦਮੀ ਨੂੰ।
Converted from Satluj to Unicode
Wednesday, July 27, 2011
ਸੱਚੇ ਸੌਦੇ ਦੇ ਵਿਚ ਵੀ ਹੈ ਖੋਟ ਰਲਿਆ
ਜੀਵਨ ਝੂਠ ਨਹੀਂ ਹੈ ਇਹ ਸੱਚ ਕੋਰਾ ਮੌਤ ਜੀਵਨ ਦਾ ਇੱਕ ਪੜਾਅ ਬੇਲੀ,
ਜਿਹੜੇ ਮੌਤ ਨੂੰ ਹੀ ਸਿਰਫ ਸੱਚ ਕਹਿੰਦੇ ਰਹੇ ਜ਼ਿੰਦਗੀ ਤਾਈਂ ਛੁਟਿਆ ਬੇਲੀ।
ਵਿਹਲੜ ਸਾਧ ਨੇ ਆਖਦੇ ਝੂਠ ਜਿਉਣਾ ਕਰਦੇ ਐਸ਼ ਨੇ ਸਾਨੂੰ ਡਰਾ ਬੇਲੀ।
ਇਸ ਜੀਵਨ ਨੂੰ ਕਰਨ ਲਈ ਹੋਰ ਸੋਹਣਾ ਗੀਤ ਿਆਪੇ ਆਵਣੇ ਮੇਮਣੇ ਨਹੀਂ ਚਰਕੇ-----27-7-11
ਆਪੇ ਆਵਣੇ ਮੇਮਣੇ ਨਹੀਂ ਚਰਕੇ ਰੱਬ ਉਤੇ ਇਹ ਝੂਠੀਆਂ ਡੋਰੀਆਂ ਨੇ।
ਥਾਂ ਥਾਂ ਨੇ ਬੜੇ ਬਘਿਆੜ ਬੈਠੇ ਜਿਹਨਾਂ ਤੇਰੀਆਂ ਫਸਲਾਂ ਭੋਰੀਆਂ ਨੇ।
ਗਧੀਗੇੜ ਪਾਕੇ ਤੈਨੂੰ ਕਿਸਮਤਾਂ ਦੇ ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ ਤੇ ਰੱਖਣਾ ਸਿਖ ਬੀਬਾ ਤੈਨੂੰ ਮਾਰਿਆ ਸਿਰਫ ਕਮਜੋਰੀਆਂ ਨੇ।
2
ਨੀਰ ਭਰੇ ਉਦਾਸ ਦੋ ਨੈਣ ਕਾਲੇ ਉਡੀਕ ਸੱਸੀ ਨੂੰ ਕਿਸੇ ਬਲੋਚ ਦੀ ਹੈ।
ਲਿੱਸੀ ਸ਼ਕਲ ਇਕ ਪਾ ਰਹੀ ਔਂਸੀਆਂ ਰੋਜ ਮਾਸ ਆਪਣੇ ਜਿਗਰ ਦਾ ਨੋਚਦੀ ਹੈ।
ਉਹ ਹੈ ਕੌਣ ਤੇ ਕਿਥੇ ਹੈ ਪਤਾ ਹੈ ਨਹੀਂ ਰੂਹ ਉਸਨੂੰ ਮਿਲਣਾ ਲੋਚਦੀ ਹੈ।
ਕਦੋਂ ਖਿੜਣਗੇ ਇਥੇ ਗੁਲਾਬ ਕਾਲੇ ਬੁਲਬੁਲ ਦੂਰ ਕਿਤੇ ਬੈਠੀ ਸੋਚਦੀ ਹੈ।
3
ਖ਼ੁਸ਼ੀ ਵੰਡਣੀ ਸਾਰੇ ਸਮਾਜ ਅੰਦਰ ਖ਼ੂਬਸੂਰਤੀ ਦੀ ਸਲਤਨਤ ਹੁੰਦੀ।
ਜ਼ਾਲਿਮ ਦਿਲ ਐਪਰ ਵੰਡਦੇ ਨੇ ਪੀੜਾਂ ਚੁਕੀ ਉਹਨਾਂ ਤਾਂ ਅੱਤ ਹੁੰਦੀ।
ਭਲੇ ਲੋਕ ਨੇ ਖ਼ੁਸ਼ੀਆਂ ਬੀਜ ਦਿੰਦੇ ਧਰਤ ਸੁਪਨਿਆਂ ਦੀ ਜਦਸਂ ਵੱਤ ਹੁੰਦੀ।
ਲਗਦੀ ਗ਼ਮ ਦੀ ਬਹੁਤ ਬਰਸਾਤ ਭੈੜੀ ਚਿਉਂਦੀ ਮਨ ਦੀ ਜਦੋਂ ਹੈ ਛੱਤ ਹੁੰਦੀ।
Ñ4
ਜ਼ੰਦਗੀ ਦੇ ਨਵੋਂ ਗਾ ਬੇਲੀ।
5
ਸੱਚੇ ਸੌਦੇ ਦੇ ਵਿਚ ਵੀ ਹੈ ਖੋਟ ਰਲਿਆ ਕਹਿੰਦੇ ਹੋਰ ਤੇ ਕਰਦੇ ਨੇ ਹੋਰ ਬਾਬੇ।
ਭੇਸ ਸਾਧਾਂ ਦਾ ਧੂਣੀ ਰਮਾਈ ਰੱਖਦੇ ਕਢਦੇ ਦਿਲਾਂ 'ਚੋਂ ਨਹੀਂ ਪਰ ਖੋਰ ਬਾਬੇ।
ਪਾਉਂਦੇ ਰੇਸ਼ਮੀ ਚੋਲੇ ਸੁਗੰਧ ਵਾਲੇ ਕਾਰ ਰੱਖਦੇ ਮਹਿੰਗੀ ਤੇ ਨਵੀਂ ਨਕੋਰ ਬਾਬੇ।
ਤਪੋਂ ਰਾਜ ਤੇ ਰਾਜੋਂ ਨਰਕ ਕਹਿੰਦੇ ਪਰ ਰਾਜ ਕਰਨ ਲਈ ਲਾਉਂਦੇ ਜੋਰ ਬਾਬੇ।
ਆਵਾਜ਼ ਕਰਕੇ ਫੁੱਲ ਲਾਊਡ ਸਪੀਕਰਾਂ ਦੀ ਸੁਬ•ਾ ਸ਼ਾਮ ਕਰਦੇ ਬੜਾ ਸ਼ੋਰ ਬਾਬੇ।
ਵੋਟਾਂ ਪਾਉਣ ਦੇ ਵੀ ਹੁਕਮ ਨੇ ਦੇਣ ਲੱਗੇ ਰੀਤ ਵੱਖਰੀ ਹੀ ਰਹੇ ਹੁਣ ਤੋਰ ਬਾਬੇ।
ਨੁਕਤਾਚੀਂ ਦਾ ਮਿੰਟ ਵਿਚ ਕਤਲ ਕਰਵਾਉਂਦੇ ਬੜੇ ਜ਼ਾਲਿਮ ਤੇ ਬੜੇ ਕਠੋਰ ਬਾਬੇ।
ਮਾਇਆ ਨਾਗਣੀ ਨਾਗਣੀ ਆਖਕੇ ਤੇ ਫਿਰ ਢੇਰ ਮਾਇਆ ਦੇ ਕਰਨ ਸਟੋਰ ਬਾਬੇ।
<
6
ਖੱਟਿਆ ਕੀ ਉਜਾੜ ਦੇ ਵਿਚ ਜਾਕੇ ਚੰਗੇ ਰਹਿੰਦੇ ਜੇ ਵੱਸਦੇ ਘਰੇ ਰਹਿੰਦੇ।
ਆਹ ਚੰਦਰਾ ਵੇਲਾ ਸੀ ਨਹੀਂ ਆਉਣਾ ਖ਼ੁਦਗ਼ਰਜ ਸਿਆਸਤ ਤੋਂ ਪਰ•ੇ ਰਹਿੰਦੇ।
ਨਿੱਘ ਉਡਿਆ ਪਤਾ ਨਹੀਂ ਹੈ ਕਿਸ ਪਾਸੇ ਹੱਥ ਦੋਸਤਾਂ ਦੇ ਠਰੇ ਠਰੇ ਰਹਿੰਦੇ।
ਵਿਰਲੇ ਮਿਲਣਗੇ ਜਗਤ ਵਿਚ ਅਮਰਜੀਤਾ ਸਚੀਂ ਮੁੱਚੀਂ ਜੋ ਆਦਮੀ ਖਰੇ ਰਹਿੰਦੇ।

Tuesday, July 19, 2011
ਖੀਰ ਖਵਾਉਣ ਤੋਂ ਪਿਛੋਂ ਦੰਦ ਖਸਾਈ ਦੇਣੀ ਪੈਂਦੀ ਹੈ------

(ਇਹ ਗ਼ਜ਼ਲ ਨਹੀਂ-----ਅਮਰਜੀਤ ਢਿੱਲੋਂ)
ਆਪਸ ਦੇ ਵਿਚ ਕਿੰਨਾ ਪਾੜਾ ਯਾਰੋ ਸਿਖ ਤੇ ਭਾਈ ਦਾ। ਸਿੱਖ ਦੇ ਲੀਰਾਂ ਭਾਈ ਵਲੋਂ ਰੇਸ਼ਮ ਪੱਟ ਹੰਢਾਈਦਾ।
ਇਕ ਪਿੰਡ ਵਿਚ ਇਕੋ ਗੁਰਦਵਾਰੇ ਨਾਲ ਸਰ ਸਕਦਾ ਹੈ ਆਪੋਆਪਣੀਆਂ ਜਾਤਾਂ ਦਾ ਗੁਰਦਵਾਰਾ ਹੈ ਬਣਾਈਦਾ।
ਇਕ ਨੂਰ ਤੋਂ ਸਭ ਜੱਗ ਉਪਜਿਆ ਕਹਿੰਦੇ ਸੁਣਦੇ ਹਾਂ ਪਰ ਦਲਿਤ ਗ੍ਰੰਥੀ ਕੋਲੋਂ ਕੜਾਹ ਪ੍ਰਸ਼ਾਦਿ ਨਹੀਂ ਵਰਤਾਈਦਾ।
ਗੀਤਾ ਆਖੇ ਕਿਰਤ ਕਰੋ ਪਰ ਫਲ ਦੀ ਇਛਾ ਮੱਤ ਕਰੋ ਸੱਤ ਬਚਨ ਕਹਿ ਪੰਡਿਤ ਜੀ ਅੱਗੇ ਹੈ ਸੀਸ ਝੁਕਾਈਦਾ ।
ਪਾਠ ਕਰਨ ਤੋਂ ਪਹਿਲਾਂ ਹੀ ਪਾਠੀ ਆਪਣਾ ਫਲ ਮੰਗ ਲੈਂਦੇ ਲਓ ਬਾਬਾ ਜੀ! Ñਲਓ ਸੁਆਮੀ ਜੀ! ਕਹਿਕੇ ਝੱਟ ਫੜਾਈਦਾ।
ਖੀਰ ਖਵਾਉਣ ਤੋਂ ਪਿਛੋਂ ਦੰਦ ਖਸਾਈ ਦੇਣੀ ਪੈਂਦੀ ਹੈ ਚੁੱਕ ਕਣਕ ਦਾ ਗੱਟਾ ਪੰਡਿਤ ਜੀ ਦੇ ਘਰੇ ਪੁਚਾਈਦਾ।
ਇਕ ਨੂਰ ਤੋਂ ਉਪਜੇ ਹਾਂ ਪਰ ਲੰਗਰ ਵੱਖੋ ਵੱਖਰੇ ਨੇ ਦਲਿਤ ਅਛੂਤਾਂ ਤਾਈਂ ਹੈ ਵੱਖਰੀ ਪੰਗਤ ਵਿਚ ਬਿਠਾਈਦਾ।
Ðੂਰੂੰਮੀ ਡਰਿਆਂ ਦੇ ਵਿਚ ਕੋਈ ਦਲਿਤ ਰੌਲ ਨਹੀਂ ਲਾ ਸਕਦਾ ਭਾਵੇਂ ਕਰਨਾ ਆਵੇ Àਸਨੂੰ ਕਿੰਨਾ ਪਾਠ ਸਫਾਈਦਾ।
ਚੌਥੇ ਪੌੜੇ ਵਾਲੇ ਵੱਖਰੀ ਲਾਈਨ ਬਣਾ ਕੇ ਬੈਠੋ ਬਈ ਓਇ! ੍ਰਬੁੱਢੇ ਦਲ ਵਾਲੇ ਕਹਿੰਦੇ ਨੇ ਅੰਮ੍ਰਿਤ ਜਦੋਂ ਛਕਾਈਦਾ।
ਅਕਾਲ ਤਖ਼ਤ ਜੀ! ਇਹਨਾਂ ਮਸਲਿਆਂ ਬਾਰੇ ਕਿਉਂ ਚੁੱਪ ਧਾਰੀ ਹੈ ਕਿ ਆਦੇਸ਼ ਨਹੀਂ ਆਇਆ “ਬਾਦਲ”ਜੀ ਵਲੋਂ ਸਖਤਾਈ ਦਾ।
ਸਾਡੇ ਲਈ ਨਾਗਣੀ ਮਾਇਆ ਸੰਤਾਂ ਦਾ ਦਮ ਭਰਦੀ ਹੈ ਟਨਾ ਦੇ ਟਨ ਸੋਨਾ ਉਹਨਾਂ ਤਹਿਖਾਨਿਆਂ ਵਿਚ ਪਾਈਦਾ।
ਸਾਨੂੰ ਕਹਿੰਦੇ ਪਿਛਲੇ ਕਰਮਾ ਦਾ ਫਲ ਦੁੱਖ ਗਰੀਬੀ ਹੈ ਢਿੱਲੋਂ ਲਾਈਲੱਗ ਅਸੀਂ ਹਾਂ ਜੋ ਉਹ ਕਹਿੰਦੇ ਮੰਨ ਜਾਈਦਾ।

Sunday, July 17, 2011
ਗ਼ਜ਼ਲ ੍ਰ17 –7 11
ਗ਼ਜ਼ਲ ੍ਰ17 –7 11
ਕੂੜ ਅਮਾਵਸ ਦਾ ਹਨੇਰਾ ਏਦਾਂ ਹੈ ਮਨ 'ਚੋਂ ਦੂਰ ਭਜਾਈਦਾ ।
ਆਪਣੇ ਮਸਤਿਕ ਅੰਦਰ ਗਿਆਨ ਦਾ ਦੀਪਕ ਰੋਜ ਜਗਾਈਦਾ।
ਕੀ ਪਤਾ ਕੋਈ ਮਹਿਰਮ ਆਕੇ ਇਨਾਂ ਨੂੰ ਜਿਉਂਦੀਆਂ ਕਰ ਦੇਵੇ
Îਮਰ ਮੁੱਕ ਚੁਕੀਆਂ ਰੀਝਾਂ ਤਾਈਂ ਵੀ ਜਲਦੀ ਨਹੀਂ ਦਫ਼ਨਾਈਦਾ।
ਨਾ ਉਸਨੇ ਕੋਈ ਸ਼ਬਦ ਹੀ ਉਚਰੇ ਨਾ ਹੀ ਮੈਂ ਕੁਝ ਸੁਣ ਸਕਿਆ
ਅਲਵਿਦਾ ਆਖਣ ਦਾ ਵੀ ਅਜਬ ਅੰਦਾਜ਼ ਸੀ ਉਸ ਹਰਜਾਈ ਦਾ।
ਜੋਬਨ ਰੁਤੇ ਮਾਣੀ ਹੋਈ ਉਸਦੀ ਚਹਿਚਹਾਟ ਵੀ ਭੁਲਦੀ ਹੀ ਨਹੀਂ
ਹੋਰ ਵੀ ਚੇਤੇ ਆਵੇ ਬੁਲਬੁਲ ਜਿਉਂ ਜਿਉਂ ਹੈ ਉਹਨੂੰ ਭੁਲਾਈਦਾ।
Îਮੇਰੇ ਦਿਲ ਵਿਚ ਦਿਲਬਰ ਕੋਈ ਆਏ ਸੀ ਜਿਉਂ ਪੰਖੇਰੂ ਬਣ ਕੇ
ਉਡਣ ਦਾ ਥੋੜਾ ਵਲ ਸਿਖਦੇ ਹੀ ਉਹ ਦੇ ਗਏ ਸੱਲ ਜੁਦਾਈ ਦਾ।
ਮੁਹੱਬਤ ਤਾਂ ਕੋਮਲ ਪੱਤਿਆਂ ਦੀ ਸਰਸਰਾਹਟ ਵਰਗੀ ਹੀ ਹੁੰਦੀ ਹੈ
ਜਿਉਂ ਸੂਹੇ ਫੁਲ ਉਤੇ ਸੁੱਤੀ ਤਿਤਲੀ ਨੂੰ ਤਕ ਕੇ ਹੈ ਨਸ਼ਿਆਈਦਾ।
ਆਖਿਰ ਫਿਰ ਬਹਾਰਾਂ ਵਿਚ ਵੀ ਉਹ ਮੌਲਣ ਟਹਿਕਣ ਲੱਗ ਜਾਂਦੇ ਨੇ
ਿਢੱਲੋਂ ਮੁਰਝਾਏ ਬਿਰਖਾਂ ਬੂਟਿਆਂ ਨੂੰ ਖਿਜ਼ਾਂ ਵਿਚ ਨਹੀਂ ਪੁਟਾਈਦਾ।
Converted from

Saturday, July 16, 2011
ਆਹਲਣਿਆਂ ਦੇ ਬੋਟ (ਲਲਿਤ ਨਿਬੰਧ) ਅਮਰਜੀਤ ਢਿੱਲੋਂ

*
“ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ , ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਦੇ ਨੂੰ ਕਿਵੇਂ ਭਜਾਈਦਾ”।ਆਹਲਣੇ ਬਣਾਉਂਦੇ ਪਰਿੰਦਿੰਆਂ ਨੂੰ ਦੇਖ ਕੇ ਅਕਸਰ ਇਹ ਤੁਕਾਂ ਮੇਰੇ ਚੇਤੇ ਆ ਜਾਂਦੀਆਂ ਹਨ। ਬਚਪਨ 'ਚ ਇਸੇ ਤਰਾਂ ਦੀ ਗੁਰਮੁਖ ਸਿੰਘ ਮੁਸਾਫਿਰ ਦੀ ਇਕ ਕਹਾਣੀ ,ਆਹਲਣੇ ਦੇ ਬੋਟ ਪੜ•ੀ ਸੀ। ਬੇਟੇ ਨੇ ਕੋਠੀ ਪਾਉਣੀ ਸ਼ੁਰੂ ਕੀਤੀ ਤਾਂ ਮੈਂ ਰੁੱਖਾਂ ਦੇ ਪੌਦੇ ਲਾਉਣ ਲੱਗ ਪਿਆ। ਪੌਦੇ ਲਾਉਂਦਿਆਂ ਮੇਰੇ ਜ਼ਿਹਨ 'ਚ ਇਹ ਸ਼ੇਅਰ ਆ ਗਿਆ “ਪੁੱਤ ਪਾ ਰਹੇ ਨੇ ਕੋਠੀਆਂ ਤੇ ਅਸੀਂ ਲਾ ਰਹੇ ਹਾਂ ਪਨੀਰੀਆਂ ਤਾਂ ਕਿ ਪੱਥਰਾਂ ਸੰਗ ਗੁਫ਼ਤਗੂ ਰੁੱਖਾਂ ਦੀ ਵੀ ਹੁੰਦੀ ਰਹੇ”। ਘਰ ਸਾਹਮਣੇ ਬੀਹੀ 'ਚ ਲੱਗੀ ਬਰਮਾ ਡੇਕ ਛਾਂਗਣ ਲਗਾ ਤਾਂ ਅਚਾਨਕ ਇਕ ਕਾਲੀ ਚਿੜੀ ਮੇਰੇ ਸਿਰ ਤੇ ਆਕੇ ਕੂਕਣ ਲਗ ਪਈ। ਤਦੇ ਮੇਰੀ ਨਿਗਾਹ ਕੱਟੀ ਜਾ ਰਹੀ ਟਾਹਣੀ ਤੇ ਪਏ ਆਹਲਣੇ ਅਤੇ ਉਹਦੇ 'ਚ ਮੂੰਹ ਟੱਡੀ ਬੈਠੇ ਨਿਕੇ ਬੋਟ ਤੇ ਪਈ।ਮੈਂ ਟਾਹਣੀ ਕੱਟਣੀ ਛੱਡ ਕੇ ਦੂਰ ਜਾ ਖੜ•ਾ। ਕਾਲੀ ਚਿੜੀ ਅਜੇ ਵੀ ਮੈਨੂੰ ਗੁੱਸੇ ਤੇ ਭੈਅ ਨਾਲ ਦੇਖ ਰਹੀ ਸੀ।ਮੈਂ ਇਹ ਸੋਚ ਕੇ ਘਰ ਚਲਾ ਗਿਆ ਕਿ ਚਲੋ ਮਾਂ ਆਪਣੇ ਬੱਚੇ ਨੂੰ ਸੰਭਾਲ ਲਵੇਗੀ। ਅਗਲੇ ਦਿਨ ਉਹ ਬੋਟ ਉਥੇ ਨਹੀਂ ਸੀ। ਮੈਨੂੰ ਕਈ ਦਿਨ ਇਸਦਾ ਪਛਤਾਵਾ ਰਿਹਾ ਜਿਵੇਂ ਅਨਜਾਣੇ ਹੀ ਮੈਥੋਂ ਬਹੁਤ ਵੱਡੇ ਪਾਪ ਹੋ ਗਿਆ ਹੋਵੇ। ਮੈਂ ਇਹ ਸੋਚ ਕੇ ਦਿਲ ਨੂੰ ਧਰਵਾਸ ਦਿੰਦਾ ਰਿਹਾ ਕਿ ਮਾਂ ਨੇ ਜਰੂਰ ਹੀ ਆਪਣਾ ਬੱਚਾ ਸੰਭਾਲ ਲਿਆ ਹੋਵੇਗਾ“ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੌਣ ਭਲਾ ਦੱਸ ਸਕਦਾ ਹੈ ,ਆਹਲਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿਜ ਬਚਾਈਦਾ।”
ਥੋੜੇ ਦਿਨਾਂ ਬਾਦ ਉਸ ਛਾਂਗੀ ਹੋਈ ਟਾਹਣੀ ਦੀ ਹੋਰ ਟਾਹਣੀਆਂ ਫੁਟ ਪਈਆਂ । ਮੈਂ ਕੱਟਰ ਸੰਭਾਲ ਕੇ ਰੱਖ ਦਿਤਾ ਕਿ ਹੁਣ ਕਿਸੇ ਵੀ ਰੁੱਖ ਦੀ ਛੰਗਾਈ ਨਹੀਂ ਕਰਨੀ। ਕੁਝ ਦਿਨਾਂ ਬਾਦ ਮੈਨੂੰ ਲਗਾਤਾਰ ਘੁਗੂੰ ਘੂੰ ਦੀ ਆਵਾਜ ਸੁਣੀ ਤਾਂ ਮੈਂ ਬਾਹਰ ਆਕੇ ਦੇਖਿਆ ਕਿ ਲੌਬੀ'ਚ ਲਗੇ ਪੱਖੇ ਤੇ ਘੁਗੀਆਂ ਦਾ ਜੋੜਾ ਬੈਠਾ ਸੀ । ਉਹ ਦੋਵੇਂ ਨਰ ਮਾਦਾ ਵਾਰੋ ਵਾਰੀ ਜਾਕੇ ਕੁਝ ਲੱਭ ਰਹੇ ਸਨ । ਮੈਂ ਸਮਝ ਗਿਆ ਕਿ ਇਹਨਾਂ ਨੂੰ ਆਹਲਣਾਂ ਪਾਉਣ ਵਾਸਤੇ ਕੋਈ ਥਾਂ ਨਹੀਂ ਲੱਭ ਰਹੀ ।ਮੈਂ ਚਾਹੁੰਦਾ ਸੀ ਕਿ ਇਹਨਾਂ ਨੂੰ ਚਿੜੀ ਵਾਲੇ ਉਸੇ ਆਹਲਣੇ ਕੋਲ ਲੈਕੇ ਜਾਵਾਂ। ਪਰ ਇਹ ਸੰਭਵ ਨਹੀ ਸਂੀ “ਇਨਸਾਨ ਕੀ ਫਿਤਰਤ ਕੋ ਸਮਝਤੇ ਹੈਂ ਪਰਿੰਦੇ ਕਿਤਨਾ ਵੀ ਪਿਆਰ ਸੇ ਬੁਲਾਉ ਪਾਸ ਨਹੀਂ ਆਤੇ।”ਖੈਰ ਹੌਲੀ ਹੋਲੀ ਉਹ ਜੋੜਾ ਉਸੇ ਥਾਂ ਚਲਾ ਗਿਆ ਪਰ ਉਹਨਾਂ ਤੋਂ ਟਾਹਣੀਆਂ 'ਚ ਡੱੱਕੇ ਟਿਕ ਨਹੀਂ ਸੀ ਰਹੇ। ਜਦ ਉਹ ਉਡ ਕੇ ਗਏ ਤਾਂ ਮੈਂ ਕਾਫੀ ਸਾਰੇ ਡੱਕੇ ਲੈਕੇ ਆਹਲਣਾ ਬਣਾ ਦਿਤਾ । ਜਦ ਫਿਰ ਆਏ ਤਾਂ ਮਾਦਾ ਘੁੱਗੀ ਉਥੇ ਟਿਕ ਕੇ ਬੈਠ ਗਈ ਅਤੇ ਨਰ ਹੋਰ ਡਕੇ ਇਕੱਠੇ ਕਰ ਕੇ ਉਸਦੇ ਆਸ ਪਾਸ ਰੱਖਦਾ ਰਿਹਾ। ਮੈਂ ਰੋਜ ਵੇਖਦਾ ਹਾਂ ਹੁਣ ਉਹ ਆਪਣੇ ਆਂਡਿਆਂ ਤੇ ਇਸ ਤਰਾਂ ਅਖਾਂ ਮੀਚ ਕੇ ਬੈਠੀ ਹੈ ਜਿਵੇਂ ਕੋਈ ਜੋਗੀ ਸਮਾਧੀ ਵਿਚ ਲੀਨ ਹੋਵੇ। ਦੋ ਮੀਂਹ ਵੀ ਉਪਰ ਪੈ ਚੁਕੇ ਹਨ ਪਰ ਉਹ ਅਡੋਲ ਆਪਣੀ ਭਗਤੀ 'ਚ ਲੀਨ ਹੈ ।ਮੈਂ ਉਡੀਕ ਕਰ ਰਿਹਾ ਹਾਂ ਕਿ ਕਦ ਉਸਦੇ ਨ•ੰਨੇ ਪਿਆਰ ਬੋਟ ਨਿਕਲਣ ਮੈਂ ਉਹਨਾਂ ਨੂੰ ਨਿਹਾਰ ਕੇ ਆਤਮਿਕ ਖੁਸ਼ੀ ਅਨੁਭਵ ਕਰ ਸਕਾਂ।ਕਦੇ ਮੈਂ ਆਹਲਣਾ ਡਿਗਣ ਦੇ ਡਰ ਤੋਂ ਇਹ ਸ਼ੇਅਰ ਵੀ ਗੁਣਗੁਣਾ ਲੈਂਦਾ ਹਾਂ“ ਬਹਾਨਾ ਮਿਲ ਨਾ ਜਾਏ ਬਿਜਲੀਉਂ ਕੋ ਕੜਕ ਪੜਨੇ ਕਾ ਕਲੇਜਾ ਕਾਂਪਤਾ ਹੈ ਆਸ਼ੀਆਂ ਕੋ ਆਸ਼ੀਆਂ ਕਹਿਤੇ।”
ਅਮਰਜੀਤ ਢਿੱਲੋਂ ,ਦਬੜੀਖਾਨਾ 94171 20427
ਂ
Converted from Satluj to

Friday, July 15, 2011
ਗ਼ਜ਼ਲ---16-7=11
((\ ਗ਼ਜ਼ਲ---16-7=11
**ਐਵੇਂ ਲਾਈਲੱਗਾਂ ਨਾਲ ਬੇਵਜ•ਾ ਨਹੀਂ ਸੰਵਾਦ ਰਚਾਈਦਾ।
ਜਦ ਵੀ ਵਿਹਲ ਮਿਲੇ ਬਸ ਆਪਣੇ ਮਨ ਤਾਈਂ ਸਮਝਾਈਦਾ।
ਲਫ਼ਜ਼ ਗੁਲਾਮ ਹੁੰਦੇ ਨੇ ਸਾਡੇ ਲੇਕਿਨ ਬੋਲਣ ਤੋਂ ਪਹਿਲਾਂ ਹੀ
ਪਰ ਬੋਲਣ ਪਿਛੋਂ ਅਸੀਂ ਉਹਨਾਂ ਦੇ ਹੈ ਗੁਲਾਮ ਹੋ ਜਾਈਦਾ।
ਚਿੜੀ ਚੁੰਝ ਭਰ ਪਾਵੇ ਪਾਣੀ ਜੇ ਬਲਦੇ ਰੁੱਖ ਉੱਤੇ ਆਖਿਰ
ਕੁਝ ਕੁ ਸਿਹਰਾ ਤਾਂ ਮਿਲਦਾ ਹੈ ਉਸਨੂੰ ਵੀ ਅੱਗ ਬੁਝਾਈਦਾ।
ਕਬਰਸਿਤਾਨ ਜਿਹੇ ਇਸ ਸ਼ਹਿਰ 'ਚ ਲੋਕੀ ਸਾਹ ਤਾਂ ਲੈਂਦੇ ਨੇ
Êਪਰ ਜਿੰਦਾ ਨਜ਼ਰ ਨਾ ਆਵੇ ਇਥੇ ਜਦ ਭੀ ਕੋਈ ਬੁਲਾਈਦਾ।
ਪਿੰਜਰੇ 'ਚ ਬੰਦ ਬੈਠਾ ਤੋਤਾ ਚੂਰੀ ਖਾਂਦਾ ਂਿÂਹ ਸੋਚੇ ਅਕਸਰ
ਹੁਣ ਸੁਰੱਖਿਅਤ ਹਾਂ ਮੈਂ ਕਿਸੇ ਵੀ ਸ਼ਿਕਰੇ ਤੋਂ ਨਹੀਂ ਖਾਈਦਾ।
ਚੰਦ ਕੁ ਸਿਕਿਆਂ ਬਦਲੇ ਹੀ ਇਥੇ ਤਾਂ ਵਿਕ ਜਾਂਦਾ ਹੈ ਜ਼ਮੀਰ
Êਪਤਾ ਨੀ ਫਿਰ ਵੀ ਰੌਲਾ ਕਿਉਂ ਪਾਉਣ ਲੋਕ ਮਹਿੰਗਾਈ ਦਾ।
ਯਾਦ ਤੇਰੀ ਨੂੰ ਤਾਂ ਭੁਲਿਆਂ ਮੁੱਦਤਾਂ ਹੋ ਗਈਆਂ ਚੇਤਾ ਹੀ ਨਹੀਂ
ਪਰ ਅਹਿਸਾਸ ਜਿਹਾ ਵੀ ਇਹ ਹੋਵੇ ਕਿਸੇ ਨੂੰ ਕਦੋਂ ਭੁਲਾਈਦਾ।
Îਮੌਤ ਦੀ ਕੋਈ ਹੋਂਦ ਨਹੀਂ ਢਿੱਲੋਂ ਜੀਵਨ ਹੀ ਅਟੱਲ ਸਚਾਈ ਹੈ
ਸਿਰਫ ਪਦਾਰਥ ਵਲੋਂ ਹੀ ਇਥੇ ਖੁਦ ਆਪਣਾ ਰੂਪ ਵਟਾਈਦਾ।

Wednesday, July 13, 2011
gazal 13 -7 -11
।।। ਗ਼ਜ਼ਲ ।। –13 7 11
ਹੋ ਸਕੇ ਜਿੰਨਾਂ ਵੀ ਆਪਣੇ ਦਿਲ ਵਿਚ ਹੈ ਗ਼ਮ ਛੁਪਾਈਦਾ ।
ਹਰ ਇਕ ਕੋਲੇ ਆਪਣੇ ਦਿਲ ਦਾ ਦੁਖੜਾ ਨਹੀਂ ਸੁਣਾਈਦਾ।
*
ਦਾਨੇ ਬੀਨੇ ਬੰਦਿਆਂ ਕੋਲੇ ਜਦ ਇਹ ਭਾਰਾ ਹੋ ਜਾਂਦਾ ਹੈ
ਨੰਨੇ ਮੁੰਨੇ ਬੱਚਿਆਂ
.ਕੋਲੇ ਹੀ ਬਹਿਕੇ ਦਿਲ ਬਹਿਲਾਈਦਾ।
*ਕਿਸਦਾ ਜੀਅ ਕਰਦਾ ਹੈ ਜਾਕੇ ਪਰਦੇਸਾਂ ਵਿਚ ਭਟਕਣ ਲਈ ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
*ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ ਪਿਛੇ ਪਿੱਛੇ ਰਿਜਕ ਦੇ ਯਾਰੋ ਤਨ ਨੂੰ ਕਿਵੇਂ ਭਜਾਈਦਾ।
ਸੰਤ ਜਨਾ ਦੇ ਸਭ ਸ਼ਰਧਾਲੂ ਮੈਨੂੰ ਤਾਂ ਏਦਾਂ ਲਗਦੇ ਨੇ ਜਿਉਂ ਕਿੱਲੇ 'ਤੇ ਬੱਧਾ ਹੁੰਦਾ ਹੈ ਬਕਰਾ ਕੋਈ ਕਸਾਈ ਦਾ ।
*ਹਾਏ ਗਰਮੀ! ਹਾਏ ਸਰਦੀ ਬਹੁੜੀ, ਹਾਏ ਬਰਖਾ ! ਹਾਏ ਔੜ ਬੜੀ , ਇਕ ਦੂਜੇ ਨੂੰ ਮਿਲਣ ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
*ਅਜ ਕਲ• ਕੌਣ ਪਰਿੰਦਿਆਂ ਦੇ ਲਈ ਛੱਤ ਤੇ ਪਾਣੀ ਰੱਖਦਾ ਹੈ ਰੁੱਖ ਤੇ ਗਾਉਂਦੀ ਬੁਲਬੁਲ ਨੂੰ ਵੀ ਤਾੜੀ ਮਾਰ ਉਡਾਈਦਾ।
*ਦੋਸਤੀਆਂ ਦੇ ਪਰਦੇ ਹੇਠਾਂ ਛੁਪੀਆਂ ਦੋਸਤੀਆਂ ਤਕ ਕੇ ,ਕਦੇ ਕਦੇ ਤਾਂ ਮਿਥ ਕੇ ਦੁਸ਼ਮਣ , ਦੋਸਤ ਕੋਈ ਬਣਾਈਦਾ।
*ਅਨਜਾਣੇ ਹੀ ਰੀਝ ਗਏ ਸਾਂ ਦੇਖ ਗੁਲਾਬੀ ਹਾਸੇ ਨੂੰ ਪਰ ਉਸ ਅੱਗ ਦੇ ਫੁੱਲ ਦਾ ਸੇਕ ਹੈ ਅਜ ਤਕ ਵੀ ਹੰਢਾਈਦਾ।
*ਚੰਦ ਕੁ ਸਿਕਿਆਂ ਪਿਛੇ ਇਥੇ ਲੋਕ ਜ਼ਮੀਰਾਂ ਵੇਚ ਰਹੇ,ਪਤਾ ਨਹੀਂ ਕਿਉਂ ਫਿਰ ਵੀ ਰੌਲਾ ਹੈ ਕਾਹਤੋਂ ਮਹਿੰਗਾਈ ਦਾ।
*ਸੱਚ ਇਕੱਲਾ ਹੁੰਦਾ “ਢਿੱਲੋਂ ” ਲੋੜ ਨਾ ਚਾਰ ਵੀ ਬੰਦਿਆਂ ਦੀ ਨਾ ਜਿਉਂਦੇ ਨਾ ਮਰ ਕੇ ਕਦੇ ਸਹਾਰਾ ਕੋਈ ਤਕਾਈਦਾ।
-----------------------
Converted

Sunday, July 10, 2011
ਗ਼ਜ਼ਲ(ਮਿਹਦਾ ਠੀਕ ਨਹੀਂ)
ਗ਼ਜ਼ਲ(ਮਿਹਦਾ ਠੀਕ ਨਹੀਂ)
ਹਸਣ ਲੋਕ ਕਿ ਮਿਹਦਾ ਠੀਕ ਨਹੀ।
ਹੋ ਗਏ ਨੇ ਡਰਪੋਕ ਕਿ ਮਿਹਦਾ ਠੀਕ ਨਹੀ।
ਮੀਂਹ, ਸੋਕਾ, ਗਰਮੀ , ਸਰਦੀ ਹਰ ਮੌਸਮ ਦਾ
ਰਹਿਣ ਮਨਾਉਂਦੇ ਸੋਕ ਕਿ ਮਿਹਦਾ ਠੀਕ ਨਹੀ।
ਆਉਂਦੀ ਹੋਵੇ ਗੱਲ ਜਾਂ ਆਉਂਦੀ ਨਾ ਹੋਵੇ
ਕਹਿਣੋ ਸਕਣ ਨਾ ਰੋਕ ਕਿ ਮਿਹਦਾ ਠੀਕ ਨਾਹ।
ਕਿਸੇ ਦੀ ਗੱਲ ਪਰਚੂਨ ਚ ਵੀ ਨਾ ਸੁਣ ਸਕਦੇ
ਪਰ ਖੁਦ ਬੋਲਣ ਥੋਕ ਕਿ ਮਿਹਦਾ ਠੀਕ ਨਹੀ।
ਬੋਲਣ ਵੇਲੇ ਖੋਲ•ਣ ਪੰਡ ਵਿਚਾਰਾਂ ਦੀ
ਜਿਦਾਂ ਮਿਆਂਕਣ ਬੋਕ ਕਿ ਮਿਹਦਾ ਠੀਕ ਨਹੀ।
ਪੌ ਸ਼ਰਾਬ ਦਾ ਲਗਿਆ ਦੇਖ ਕੇ ਰੁਕ ਜਾਂਦੇ
ਕਰ ਲੈਂਦੇ ਨੇ ਓਕ ਕਿ ਮਿਹਦਾ ਠੀਕ ਨਹੀ।
ਕੱਚੇ ਘੜੇ ਦਾ ਅੰਮ੍ਰਿਤ ਛੱਡ ਕੇ ਪੀਂਦੇ ਨੇ
ਜ਼ਹਿਰ ਮਿਲਾਏ ਕੋਕ ਕਿ ਮਿਹਦਾ ਠੀਕ ਨਹੀ।
ਗੰਦੀਆਂ ਗੱਲਾਂ ਤੇ ਅਸ਼ਲੀਲ ਲਤੀਫਿਆਂ ਨੂੰ
ਅਕਸਰ ਕਹਿਣ ਸਲੋਕ ਕਿ ਮਿਹਦਾ ਠੀਕ ਨਹੀ।
ਇਸ ਧਰਤੀ ਨੂੰ ਗੰਦੇ ਕਰਦੇ ਰਹਿੰਦੇ ਪਰ
ਯਾਦ ਰੱਖਣ ਪਰਲੋਕ ਕਿ ਮਿਹਦਾ ਠੀਕ ਨਹੀ।
ਜਬਰ ਜ਼ੁਲਮ ਦੇ ਉਲਟ ਜੇ ਖੜ•ਨਾ ਪੈ ਜਾਏ
ਖੜ•ੇ ਹੀ ਮਾਰਨ ਮੋਕ ਕਿ ਮਿਹਦਾ ਠੀਕ ਨਹੀ।
ਕਦੇ ਕਿਸੇ ਦੀ ਗੱਲ ਹੀ ਪੂਰੀ ਸੁਣਦੇ ਨਹੀ
ਵਿਚੋਂ ਦਿੰਦੇ ਟੋਕ ਕਿ ਮਿਹਦਾ ਠੀਕ ਨਹੀ।
ਢਿਲੋਂ ਤੇਰੀਆਂ ਗੱਲਾਂ ਤਾਂ ਵਿਦਵਾਨਾਂ ਲਈ
ਐਵੇਂ ਹੀ ਬੱਸ ਫੋਕ ਕਿ ਮਿਹਦਾ ਠੀਕ ਨਹੀ।
ਹਸਣ ਲੋਕ ਕਿ ਮਿਹਦਾ ਠੀਕ ਨਹੀ।
ਹੋ ਗਏ ਨੇ ਡਰਪੋਕ ਕਿ ਮਿਹਦਾ ਠੀਕ ਨਹੀ।
ਮੀਂਹ, ਸੋਕਾ, ਗਰਮੀ , ਸਰਦੀ ਹਰ ਮੌਸਮ ਦਾ
ਰਹਿਣ ਮਨਾਉਂਦੇ ਸੋਕ ਕਿ ਮਿਹਦਾ ਠੀਕ ਨਹੀ।
ਆਉਂਦੀ ਹੋਵੇ ਗੱਲ ਜਾਂ ਆਉਂਦੀ ਨਾ ਹੋਵੇ
ਕਹਿਣੋ ਸਕਣ ਨਾ ਰੋਕ ਕਿ ਮਿਹਦਾ ਠੀਕ ਨਾਹ।
ਕਿਸੇ ਦੀ ਗੱਲ ਪਰਚੂਨ ਚ ਵੀ ਨਾ ਸੁਣ ਸਕਦੇ
ਪਰ ਖੁਦ ਬੋਲਣ ਥੋਕ ਕਿ ਮਿਹਦਾ ਠੀਕ ਨਹੀ।
ਬੋਲਣ ਵੇਲੇ ਖੋਲ•ਣ ਪੰਡ ਵਿਚਾਰਾਂ ਦੀ
ਜਿਦਾਂ ਮਿਆਂਕਣ ਬੋਕ ਕਿ ਮਿਹਦਾ ਠੀਕ ਨਹੀ।
ਪੌ ਸ਼ਰਾਬ ਦਾ ਲਗਿਆ ਦੇਖ ਕੇ ਰੁਕ ਜਾਂਦੇ
ਕਰ ਲੈਂਦੇ ਨੇ ਓਕ ਕਿ ਮਿਹਦਾ ਠੀਕ ਨਹੀ।
ਕੱਚੇ ਘੜੇ ਦਾ ਅੰਮ੍ਰਿਤ ਛੱਡ ਕੇ ਪੀਂਦੇ ਨੇ
ਜ਼ਹਿਰ ਮਿਲਾਏ ਕੋਕ ਕਿ ਮਿਹਦਾ ਠੀਕ ਨਹੀ।
ਗੰਦੀਆਂ ਗੱਲਾਂ ਤੇ ਅਸ਼ਲੀਲ ਲਤੀਫਿਆਂ ਨੂੰ
ਅਕਸਰ ਕਹਿਣ ਸਲੋਕ ਕਿ ਮਿਹਦਾ ਠੀਕ ਨਹੀ।
ਇਸ ਧਰਤੀ ਨੂੰ ਗੰਦੇ ਕਰਦੇ ਰਹਿੰਦੇ ਪਰ
ਯਾਦ ਰੱਖਣ ਪਰਲੋਕ ਕਿ ਮਿਹਦਾ ਠੀਕ ਨਹੀ।
ਜਬਰ ਜ਼ੁਲਮ ਦੇ ਉਲਟ ਜੇ ਖੜ•ਨਾ ਪੈ ਜਾਏ
ਖੜ•ੇ ਹੀ ਮਾਰਨ ਮੋਕ ਕਿ ਮਿਹਦਾ ਠੀਕ ਨਹੀ।
ਕਦੇ ਕਿਸੇ ਦੀ ਗੱਲ ਹੀ ਪੂਰੀ ਸੁਣਦੇ ਨਹੀ
ਵਿਚੋਂ ਦਿੰਦੇ ਟੋਕ ਕਿ ਮਿਹਦਾ ਠੀਕ ਨਹੀ।
ਢਿਲੋਂ ਤੇਰੀਆਂ ਗੱਲਾਂ ਤਾਂ ਵਿਦਵਾਨਾਂ ਲਈ
ਐਵੇਂ ਹੀ ਬੱਸ ਫੋਕ ਕਿ ਮਿਹਦਾ ਠੀਕ ਨਹੀ।
Thursday, July 7, 2011
ਸਾਇੰਸ ਸਿਟੀ ਕਪੂਰਥਲਾ ਅਤੇ ਮੇਰੀ ਕਿਤਾਬ“ਨੀਲੀ ਛਤਰੀ”

------
ਮੇਰੀ ਪਹਿਲੀ ਕਵਿਤਾ ਦੀ ਕਿਤਾਬ“ਧੁੱਪ ਦਾ ਲਿਬਾਸ”1998'ਚ ਦੂਜੀ ਵਾਰਤਕ ਦੀ
ਕਿਤਾਬ“ਜੱਗ ਰਚਨਾ ਦਾ ਸੱਚ”2001 'ਚ ਅਤੇ ਤੀਸਰੀ ਕਿਤਾਬ “ਨੀਲੀ ਛਤਰੀ”
2003'ਚ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵਲੋਂ ਛਾਪੀ ਗਈ। ਮੈਂ ਇਸ ਕਿਤਾਬ ਦੇ
ਅੱਗੇ ਲਿਖਿਆ ,ਵਿਗਿਆਨਕ ਕਾਵਿ –ਵਾਰਤਕ। ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ
ਪਾਰਸ ਨੇ ਕਿਹਾ ਕਿ ਉਹਨਾਂ ਪਹਿਲੀ ਵਾਰ ਇਹ ਸ਼ਬਦ ਪੜਿ•ਆ ਹੈ। ਉਹ ਇਹ ਕਿਤਾਬ
ਕੈਨੇਡਾ ਵੀ ਲੈਕੇ ਗਏ ਤੇ ਉਹਨਾ ਉਥੇ ਕਾਫੀ ਲੋਕਾਂ ਨੂੰ ਇਹ ਕਿਤਾਬ ਪੜ•ਾ ਕੇ ਮੈਨੂੰ
ਟੋਰਾਂਟੋ ਤੋਂ ਫੋਨ ਵੀ ਕੀਤਾ। ਤਰਕ ਭਾਰਤੀ ਵਲੋਂ 104ਸਫੇ ਦੀ ਇਸ ਕਿਤਾਬ ਦੀ ਕੀਮਤ
ਸਿਰਫ 30 ਰੁਪੈ ਰੱਖੀ ਗਈ ,ਇਸਦੀਆਂ ਦੋ ਐਡੀਸ਼ਨਾਂ ਵਿਕ ਚੁਕੀਆਂ ਹਨ। ਇਸਦੇ ਹਰ
ਆਰਟੀਕਲ ਦੇ ਅੱਗੇ ਉਸ ਵਿਸ਼ੇ ਨਾਲ ਹੀ ਸਬੰਧਤ ਕਵਿਤਾ , ਗ਼ਜ਼ਲ ਹੈ
ਜਿਵੇਂ ਸੂਰਜ ਬਾਰੇ ਲਿਖੇ ਆਰਟੀਕਲ ਤੋਂ ਪਹਿਲਾਂ ਗ਼ਜ਼ਲ (ਜਦ ਧਰਤੀ ਦੇ ਓਹਲੇ ਹੋਕੇ ਆਥਣ ਨੂੰ ਛੁਪ ਜਾਏ
ਸੂਰਜ , ਰਾਤੀਂ ਘੁੱਪ ਹਨੇਰੇ ਦੇ ਵਿਚ ਯਾਦ ਬੜਾ ਹੀ ਆਏ ਸੂਰਜ)ਇਸੇਤਰਾਂ ਹੀ ਚੰਨ, ਧਰਤੀ ,
ਨੀਲੀ ਛਤਰੀ(ਓਜੋਨ ਪਰਤ,ਨੀਲਾ ਆਕਾਸ਼)
,ਜੋਤਿਸ ਅਤੇ ਹੋਰ ਵਿਸ਼ਿਆਂ ਬਾਰੇ ਹੈ।
ਖੈਰ! ਬਾਜਾਖਾਨਾ
ਤੋਂ ਹੰਸਰਾਜ ਬੀ ਐਡ ਕਾਲਜ ਦੇ ਵਿਦਿਆਰਥੀ ਸਾਇੰਸ ਸਿਟੀ ਕਪੂਰਥਲਾ ਦੇ ਟੂਰ ਤੇ ਗਏ।
ਉਥੇ ਕਿਤਾਬਾਂ ਦੇ ਘੁੰਮ ਰਹੇ ਰੈਕ ਵਿਚ ਜਦੋਂ ਇਹ ਕਿਤਾਬ ਨੀਲੀ ਛਤਰੀ ਸਾਹਮਣੇ ਆਈ
ਤਾਂ ਪਿੰਸੀਪਲ ਉਪਿੰਦਰ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਬੁਲਾ ਕੇ ਕਿਹਾ ਕਿ ਦੇਖੋ ਜੇ
ਦਬੜ•ੀਖਾਨਾ ਪਿੰਡ ਦਾ ਇਕ ਅੰਡਰ ਗਰੈਜੂਏਟ ਵਿਅੱਕਤੀ ਇਥੇ ਪਹੁੰਚ ਸਕਦਾ ਹੈ ਤਾਂ ਤੁਸੀਂ
ਕੀ ਨਹੀਂ ਕਰ ਸਕਦੇ? ਤੇ ਮੈਨੂੰ ਸੱਚਮੁੱਚ ਲਗਿਆ ਕਿ ਮੇਰੀ ਮਿਹਨਤ ਅਜਾਈਂ ਨਹੀਂ ਗਈ।

ਲਫ਼ਜ਼ਾਂ ਦੇ ਤੀਰ
ਲਫ਼ਜ਼ਾਂ ਦੇ ਤੀਰ
1
ਕੂੜ ਹੈ ਸੁਰਗ ,ਕੂੜ ਅਗਲਾ ਜਨਮ ਤੇ ਰੱਬ, ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ,ਮਾਤਾ ਪਿਤਾ, ਧੀਆਂ ਪੁੱਤ ਸੱਚ, ਸੱਚ ਹੈ ਬਲ ਰਹੀ ਪੇਟ ਵਿਚ ਅੱਗ ਪਿਆਰੇ ।
ਵਿਹਲੜ ,ਨਿਖੱਟੂ ਜੋ ਡਰਾਵੇ ਦਿੰਦੇ ਨਰਕਾਂ ਦੇ ਸਾਡੀ ਉਹ ਕਿਰਤ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਅਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬਸ ਬਣੇ ਰਹੋ ਅੰਨ•ੇ ਅਤੇ ਲਾਈਲੱਗ ਪਿਆਰੇ।
ਤੇਰਿਆਂ ਹੱਕਾਂ 'ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
2
ਬੰਦੇ ਤਾਈਂ ਬੇਮੌਤ ਹੀ ਨੇ ਮਾਰ ਦਿੰਦੇ ਦੁਨੀਆਂ ਵਾਲੇ ਇਹ ਬੜੇ ਕਠੋਰ ਬਾਬਾ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਬਾਬਾ।
ਅੱਖਾਂ ਖੋਲ• ਕੇ ਦੇਖ ਫਿਰ ਪਤਾ ਲਗੂ ਇਥੇ ਕਿੰਨੇ ਆਦਮੀ ਹਨ ਆਦਮਖੋਰ ਬਾਬਾ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਅਤੇ ਨੇਤਾ ਨੇ ਚੋਰ ਬਾਬਾ।
3
ਪਹਿਲੀ ਵਾਰ ਹੀ ਬਣਕੇ ਐਮ ਐਲ ਏ ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।
ਚੱਕਿਆ ਜਾਂਦਾ ਸਿਕੰਦਰ ਵਕਤ ਦਾ ਉਹ ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।
ਭਾਈ ਲਾਲੋਆਂ 'ਚੋਂ ਮੁਸ਼ਕ ਆਂਵਦਾ ਫਿਰ ਮਲਕ ਭਾਗੋਆਂ ਨਾਲ ਜਦ ਸੀਰ ਹੋਵੇ।
ਢਿੱਲੋਂ ਦਿਸੇ ਨਾ ਕੋਈ ਇਸ ਜਹਾਨ ਦੇ ਵਿਚ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।
4
ਆਵਾਜ ਮਾਰੀ ਤੋਂ ਖੁਦ ਹੀ ਬੋਲਦੇ ਨੇ ਐਪਰ ਮਾਰ ਕੇ 'ਵਾਜ ਬੁਲਾਉਣ ਆਪੇ।
ਇਸ ਧਰਤੀ ਉਤੇ ਰੱਬ ਨੇ ਖ਼ੁਦ ਹੀ ਬੰਦੇ,ਰੱਬ ਦੇਖੋ ਰੱਬ ਨੂੰ ਪਏ ਧਿਆਉਣ ਆਪੇ।
ਚਾਹਤ ਕਹਿਣ ਨਾਲ ਨਹੀਂ ਹੁੰਦੀ ਪੈਦਾ ਚਾਹੁਣ ਵਾਲੇ ਤਾਂ ਖ਼ੁਦ ਹੀ ਚਾਹੁਣ ਆਪੇ।
ਹੁਨਰ ਆਸ਼ਕੀ ਦਾ ਸਿਖ ਫੁੱਲ ਕੋਲੋਂ 'ਵਾਜ਼ਾਂ ਮਾਰ ਨਾ ਤਿਤਲੀਆਂ ਆਉਣ ਆਪੇ।
5
ਖੰਨਿਉਂ ਤਿੱਖੇ ਉਸ ਮਾਰਗ 'ਤੇ ਤੁਰੂ ਕਿਹੜਾ “ਰੋਡ ਸ਼ੋਅ”ਇਹ ਕੁਰਸੀ ਦੌੜ ਬੇਲੀ।
ਕੋਤਲ ਘੋੜੇ ਇਹ ਨੀਲੇ ਦੀ ਜ਼ਦ ਦੇ ਨੇ ਸਾਰੇ ਜੋ ਖਾਂਦੇ ਪੀਂਦੇ ਤੇ ਮਾਰਦੇ ਪੌੜ ਬੇਲੀ।
ਸਾਰੇ ਵੋਟਾਂ ਮੰਗਦੇ ਨੇ ਧਰਮਾਂ ਦੇ ਨਾਮ ਉਤੇ ਇਹ ਨੇਤਾ ਸਾਧ ਪਏ ਕਰਦੇ ਚੌੜ ਬੇਲੀ।
ਮੀਂਹ ਮਾਇਆ ਦਾ ਭਾਈਆਂ ਦੇ ਘਰੇ ਪੈਂਦਾ ਤੇ ਲਗੀ ਸਿਖਾਂ ਦੇ ਘਰੀਂ ਹੈ ਔੜ ਬੇਲੀ।

Wednesday, July 6, 2011
Tuesday, July 5, 2011
ਨਦਾਨ ਮੂਰਖ 5-7-11
1**ਨਦਾਨ ਮੂਰਖ
ਸਿਆਣਾ ਮੌਕੇ 'ਤੇ ਢੁਕਵੀਂ ਗੱਲ ਕਹਿੰਦਾ ,ਚੀਕ ਮਾਰ ਕੇ ਕਰੇ ਹੈਰਾਨ ਮੂਰਖ।
ਉਸਤੋਂ ਗੱਲ ਨਾ ਪੁਛਣ ਦੀ ਲੋੜ ਹੁੰਦੀ ਆਪਣੇ ਆਪ ਹੀ ਕਰੇ ਬਿਆਨ ਮੂਰਖ।
ਦਿਖਾਵਾ ਆਪਣੀ ਸੂਝ ਦਾ ਕਰਨ ਖਾਤਿਰ ਦਿੰਦੇ ਸਿਖਿਆ ਹਨ ਨਾਦਾਨ ਮੂਰਖ।
ਸੂਝਵਾਨ ਸਦਾ ਗਹਿਰ ਗੰਭੀਰ ਰਹਿੰਦੇ ਪਰ ਰਹਿਣ ਘੋਟਦੇ ਸਦਾ ਗਿਆਨ ਮੂਰਖ।
2
ਹੀਰ ਆਖਦੀ ਜੋਗੀਆ ਝੂਠ ਬੋਲੇਂ ਇਥੇ ਸਦਾ ਲੋਕਾਂ ਦੀ ਹੁੰਦੀ ਦੁਰਗਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਰੋਜ ਪੀਂਦੇ ਅੰਨ ਦਾਤੇ 'ਚ ਸਾਹ ਨਾ ਸਤ ਹੈ ਵੇ।
ਕੁਲੀ,ਗੁਲੀ ਦਾ ਫਿਕਰ ਸਤਾਂਵਦਾ ਹੈ ਉਹਦੇ ਸਿਰ 'ਤੇ ਅੰਬਰ ਦੀ ਛੱਤ ਹੈ ਵੇ।
ਪੂਣੀ ਜ਼ਿੰਦ ਦੀ ਗ਼ਮਾਂ ਦੇ ਨਾਲ ਭਿੱਜੀ ਹੁੰਦਾ ਸਾਹਾਂ ਦਾ ਸੂਤ ਨਹੀਂ ਕੱਤ ਹੈ ਵੇ।
3ਪੰਖੇਰੂ ਦਿਲ ਲੈ ਕੇ ਤੜਕਸਾਰ ਉਠੋ ਤੇ ਸ਼ੁਕਰ ਕਰੋ ਕਿ ਹੋ ਗਈ ਹੈ ਸਵੇਰ ਬੇਲੀ।
ਪਿਆਰ ਕਰਨ ਲਈ ਮਿਲਿਆ ਹੋਰ ਇਕ ਦਿਨ ਫੁਲ ਖਿੜਣਗੇ ਨਵੇਂ ਕਨੇਰ ਬੇਲੀ।
ਆਥਣ ਵੇਲੇ ਸ਼ੁਕਰਾਨੇ ਭਰੇ ਮਨ ਨਾਲ ਘਰ ਆਓ ਵਾਪਸ ਬਿਨਾ ਕਿਸੇ ਦੇਰ ਬੇਲੀ।
ਗੀਤ ਇਕ ਵਡਿੱਤਣ ਦਾ ਸੌਣ ਵੇਲੇ ਵੀ ਆਪਣੇ ਬੁੱਲ•ਾਂ ਉਤੇ ਲਓ ਬਿਖੇਰ ਬੇਲੀ।
4
ਜਿੱਥੇ ਹਮ ਖਿਆਲ ਦੋ ਮਿਲ ਬੈਠਣ ਯਾਰੋ ਉਹੀਓ ਹੈ ਗ਼ਨੀਮਤੀ ਘੜੀ ਹੁੰਦੀ।
Îਮੁਰਦਾ ਸਮਾਂ ਏਦਾਂ ਦਾ ਕਦੇ ਆਉਂਦਾ ਚਲਦੀ ਘੜੀ ਵੀ ਲਗਦੀ ਖੜ•ੀ ਹੁੰਦੀ।
ਜਿੱਤ ਘਿਰਣਾ ਤਾਈਂ ਹੈ ਜਨਮ ਦਿੰਦੀ ਹਾਰਨ ਵਾਲੇ ਨੂੰ ਪੀੜ ਹੈ ਬੜੀ ਹੁੰਦੀ।
ਜਿੱਤ ਹਾਰ ਤੋਂ ਉਤੇ ਉਹ ਰਹਿੰਦਾ ਪੁਸਤਕ ਜ਼ਿਦਗੀ ਦੀ ਜੀਹਨੇ ਪੜ•ੀ ਹੁਦੀ।

Monday, July 4, 2011
ਕੱਤਣੇ ਨੂੰ ਜੀਅ ਨਾ ਕਰੇ( ਗੀਤ)
ਕੱਤਣੇ ਨੂੰ ਜੀਅ ਨਾ ਕਰੇ( ਗੀਤ)
ਚੱਕ ਚਰਖਾ , ਚੁਆਤੀ ਲਾ ਦੇ ਮਾਂ , ਕੱਤਣੇ ਨੂੰ ਜੀਅ ਨਾ ਕਰੇ।
Îਮੇਰੀ ਕੱਤਣ ਤੋਂ ਹੋ ਗਈ ਭਿਆਂ ਕੱਤਣੇ ਨੂੰ ਜੀ ਨਾ ਕਰੇ ।
ਹੁਣ ਨਾ ਤ੍ਰਿੰਝਣਾਂ 'ਚ ਕੱਤੇ ਕੋਈ ਗੋਹੜੀਆਂ, ਸਾਉਣ ਦੀਆਂ ਤੀਆਂ ਨਾਂ ਹੀ ਨਚਦੀਆਂ ਜੋੜੀਆਂ।
੍ਵਨਾ ਹੀ ਪਿੱਪਲਾਂ ਦੀ ਰਹੀ ਠੰਡੀ ਛਾਂ , ਕੱਤਣੇ ਨੂੰ ਜੀਅ ਨਾ ਕਰੇ।
ਹੁਣ ਨਾ ਕੋਈ ਵੀਰ ਆਉਂਦਾ ਬੋਤੇ ਉੱਤੇ ਚੜ•ਕੇ ,ਦੇਹਲੀ 'ਚ ਉਡੀਕ ਦੀ ਨਾ ਭੈਣ ਕੋਈ ਖੜ• ਕੇ।
ਨਾ ਹੀ ਬੋਲਦਾ ਬਨੇਰੇ ਉੱਤੇ ਕਾਂ , , ਕੱਤਣੇ ਨੂੰ ਜੀਅ ਨਾ ਕਰੇ।
ਚਰਖੇ ਦੀ ਟੁਟਦੀ ਨਾ ਮਾਹਲ ਕਦੇ ਹੁਣ ਨੀ , ਉਸਦੇ ਮਝੇਰੂਆਂ ਨੂੰ ਖਾ ਗਿਆ ਏ ਘੁਣ ਨੀ।
ਤੰਦ ਤੱਕਲੇ 'ਤੇ ਪੈਂਦੇ ਹੁਣ ਨਾਂ ,, ਕੱਤਣੇ ਨੂੰ ਜੀਅ ਨਾ ਕਰੇ।
ਆ ਗਈਆਂ ਮਸ਼ੀਨਾਂ ਹੁਣ ਕਤਦੀਆਂ ਸੂਤ ਨੀ ,ਚਰਖਿਆਂ ਦਾ ਤਾਂ ਬੱਸ ਆਵਾ ਗਿਆ ਊਤ ਨੀ।
ਧਾਰੀ ਬੈਠੇ ਨੇ ਕਦੋਂ ਦੇ ਚੁੱਪ ਚਾਂ ,, ਕੱਤਣੇ ਨੂੰ ਜੀਅ ਨਾ ਕਰੇ।
ਛੀਂਟ ਦੀ ਨਾ ਕੁੜਤੀ ,ਦੁਪੱਟਾ ਹੁਣ ਲਹਿਰੀਆ ,ਆ ਗਈਆਂ ਨੇ ਜੀਨਾਂ ਪਿੰਡ ਬਣ ਗਿਆ ਏ ਸ਼ਹਿਰੀਆ।
ਢਿੱਲੋਂ ਹੋਰ ਕੀ ਬਿਆਨ ਮੈਂ ਕਰਾਂ , ਕੱਤਣੇ ਨੂੰ ਜੀਅ ਨਾ ਕਰੇ।
ਚੱਕ ਚਰਖਾ ਚੁਆਤੀ ਲਾ ਕੇ ਮਾਂ ਕੱਤਣੇ ਨੂੰ ਜੀਅ ਨਾ ਕਰੇ।

Sunday, July 3, 2011
s m s
ਉਹ ਸੁੱਤੇ ਰਹੇ ਚਾਨਣ ਵੱਲ ਪਿੱਠ ਕਰਕੇ ਰਾਤ ਭਰ,ਚਿਰਾਗ ਖਾਹ ਮਖਾਹ ਹਨੇਰ ਨਾਲ ਲੜਦਾ ਰਿਹਾ।
**
ਹਮਾਰਾ ਕਤਲ ਕਰਨੇ ਕੀ ਉਨਕੀ ਸਾਜਿਸ਼ ਤੋ ਦੋਖੋ ਗੁਜ਼ਰੇ ਕਰੀਬ ਸੇ ਤੋ ਘੂੰਘਟ ਹਟਾ ਦੀਆ।
*
ਇਨਸਾਨ ਅਪਨੀ ਤੌਹੀਨ ਮੁਆਫ ਤੋ ਕਰ ਸਕਤਾ ਹੈ ਪਰ ਭੂਲ ਨਹੀਂ ਸਕਤਾ।
*
ਜਿਸ ਸੇ ਮੁਹੱਬਤ ਹੋ ਉਸ ਸੇ ਮੁਕਾਬਲਾ ਨਹੀਂ ਕੀਆ ਜਾਤਾ।
*
ਕਭੀ ਨਾ ਗਿਰਨਾ ਕਮਾਲ ਨਹੀਂ ਗਿਰ ਕੇ ਸੰਭਲਨਾ ਕਮਾਲ ਹੈ।
*
ਕਿਸੀ ਕੋ ਪਾਨਾ ਮੁਹੱਬਤ ਨਹੀਂ ਹੋਤੀ ਦਿਲ ਮੇਂ ਬਸ ਜਾਨਾ ਮੁਹੱਬਤ ਹੋਤੀ ਹੈ।
*
ਕੈਸੇ ਅਜੀਬ ਲੋਗ ਬਸਤੇ ਹੈਂ ਤੇਰੇ ਸ਼ਹਿਰ ਮੇਂ ਸ਼ੌਕ ਏ ਦੋਸਤੀ ਭੀ ਰਖਤੇ ਹੈਂ ਔਰ ਯਾਦ ਭੀ ਨਹੀਂ ਕਰਤੇ।

Saturday, July 2, 2011
kavi o wach
ਦਬੜੂ ਖੁਸੜੂ
11
ਦਬੜੂ ਖੁਸੜੂ ਦੇ ਨਾਲ ਨਹੀਂ ਕੰਮ ਚਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।
ਇਹਦੇ ਵਿਚ ਅਮੀਰੀਆਂ ਬਹੁਤ ਛੁਪੀਐਂ ਤੂੰ ਐਂਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।
ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ ਭੁੱਲ ਕੇ ਵੀ ਕਹੀਂ ਰਕੀਬ ਨਾ ਜ਼ਿੰਦਗੀ ਨੂੰ।
ਸੰਜਮ,ਸਹਿਜ ਸਿਆਣਪ ਜੇ ਕੋਲ ਹੋਵੇ ਤਾਂ ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ।
2ਸਿਆਸਤਦਾਨ
ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।
ਕੁਰੱਪਸ਼ਨ ਲਈ ਨੇ ਰੱਖਦੇ ਸਦਾ ਬਾਰ ਖੁੱਲ•ੇ ਲੋਕਾਂ ਲਈ ਕਿਵਾੜ ਪਰ ਬੰਦ ਰਹਿੰਦੇ।
ਛੋਪ ਜ਼ਿੰਦਗੀ ਦਾ ਹੁਣ ਨਾ ਜਾਏ ਕੱਤਿਆ ਭਾਵੇਂ ਥੋੜੇ ਹੀ ਬਾਕੀ ਨੇ ਤੰਦ ਰਹਿੰਦੇ।
ਸਾਧ ਲੁੱਟਦੇ ਨੇ ਬੁੱਲੇ ਡੇਰਿਆਂ ਵਿਚ ਅਤੇ ਕਿਰਤੀ ਉਮਰ ਭਰ ਪਿਟਦੇ ਧੰਧ ਰਹਿੰਦੇ।
ਛੋਪ ਜ਼ਿੰਦਗੀ ਦਾ ਉਹੀਓ ਹੈ ਕੱਤ ਸਕਦਾ ਜੀਹਦੇ ਹੌਂਸਲੇ ਨੇ ਸਦਾ ਬੁਲੰਦ ਰਹਿੰਦੇ।
3ਪੰਥ ਦੀ ਟਿਕਟ
ਤੈਨੂੰ ਲੈ ਗਏ ਜਿਹਨਾਂ ਨੇ ਦਮ ਤਾਰੇ ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।
ਐਨ ਆਣ ਕੇ ਮੌਕੇ ਤੇ ਸਿੰਘ ਸੱਜ ਗਏ ਭਰੂਣ ਹੱਤਿਆ ਦੇ ਵਿਉਪਾਰੀਏ ਨੀ।
ਪੋਸਤ , ਭੁਕੀ ,ਸ਼ਰਾਬ ਜਿਹੇ ਨਸ਼ੇ ਵੰਡ ਕੇ ਜਿੱਤਗੇ ਅਖੌਤੀ ਧਰਮਚਾਰੀਏ ਨੀ।
ਸੁਬਾ• ਉਠ ਕੇ ਕਹਿੰਦੇ ਹਾਂ ਧੰਨ ਗੋਲਕ ਜਾਈਏ ਗੋਲਕਾਂ ਦੇ ਬਲਿਹਾਰੀਏ ਨੀ।
ਸਾਡੇ ਗੁਰਾਂ ਨੇ ਸਨ ਪੰਥ ਤੋਂ ਸਿਰ ਵਾਰੇ ਤੇ ਅਸੀਂ ਸਿਰ ਤੋਂ ਪੰਥ ਨੂੰ ਵਾਰੀਏ ਨੀ।
4ਲੋਕ ਰਾਜ
Ñਲੋਕ ਰਾਜ ਵਿਚ ਰਾਜ ਤਾਂ ਕਰਨ ਸ਼ਾਤਿਰ ਐਂਵੇਂ ਲੋਕਾਂ ਦਾ ਤਾਂ ਭਾ ਜੀ ਨਾਂ ਹੁੰਦੈ।
ਚਿੜੀਆ ਘਰ ਵਿਚ ਜਿਸਤਰਾਂ ਚਿੜੀਆਂ ਲਈ ਐਂਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫ਼ੀ ਸਿਆਸਤ 'ਚੋਂ ਪਿਆਰ ਸ਼ਬਦ ਹੁੰਦਾ ਹਿੰਦਸਾ ਨਫ਼ਰਤ ਦਾ ਰੋਜ ਜਮ•ਾਂ ਹੁੰਦੈ।
ਰਾਜਨੇਤਾ ,ਪ੍ਰੋਹਿਤ ਹੀ ਅਸਲ ਦੇ ਵਿਚ ਇਥੇ ਇਹ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
5ਆਬ ਏ ਸ਼ੀਰੀਂ
ਆਬ ਏ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸੱਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ ਮਹਿੰਗਾਈ ਨੇ ਵੱਧ ਕਰਦੇ।
ਮਿਹਨਤਕਸ਼ ਦਿਨੋ ਦਿਨ ਹੋਂਵਦੇ ਜਾਣ ਬੌਣੇ ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।
6ਵਿਗਿਆਨ ਗੰਗਾ
ਜਿਸ ਵਿਚ ਵਿਗਿਆਨ ਦੀ ਵਗੇ ਗੰਗਾ ਰੋਜ ਪੁਟੀਏ ਨਵੀਂ ਇਕ ਆਡ ਪਿਆਰੇ।
ਜਿਸ ਨਾਲ ਨੇ ਜਾਂਵਦੇ ਵਿਗੜ ਬੱਚੇ ਕਦੇ ਇਹੋ ਜਿਹਾ ਨਾ ਕਰੀਏ ਲਾਡ ਪਿਆਰੇ।
ਉਪਗ੍ਰਿਹਾਂ ਸਾਰਾ ਬ੍ਰਹਿਮੰਡ ਹੈ ਛਾਣ ਦਿਤਾ ਲੱਭਾ ਕਿਧਰੇ ਖ਼ੁਦਾ ਨਾ ਗਾਡ ਪਿਆਰੇ।
ਸਿਰਫ ਸੱਚ ਹੈ ਦਿਸ ਰਹੀ ਇਹ ਹੀ ਦੁਨੀਆਂ ਸਵੱਰਗ ਲੋਕ ਹੈ ਸੱਭ ਫਰਾਡ ਪਿਆਰੇ।
7ਅਕਲ ਦੇ ਬੋਹਲ
Ñਲੰਮਾ ਫਾਸਲਾ ਇਹਤੋਂ ਬਣਾ ਰਖੀਏ ਬੜੀ ਭੈੜੀ ਹੈ ਇਹ ਅਲਕੋਹਲ ਬਾਬਾ।
ਸਾਰੀ ਉਮਰ ਦੇ ਵੈਰੀ ਨੇ ਬਣ ਜਾਂਦੇ ਕੀਤੇ ਪਲਾਂ ਦੇ ਹੀ ਚੋਹਲ ਮੋਹਲ ਬਾਬਾ।
Îਮੱਝਾਂ ਬੂਰੀਆਂ ਰੱਖਣ ਦਾ ਕੀ ਫਾਇਦਾ ਦੁੱਧ ਬਿੱਲੀਆਂ ਦੇਣਾ ਜੇ ਡੋਲ• ਬਾਬਾ।
ਦਾਰੂ ਮਨ ਦੇ ਤਾਈਂ ਗੁਮਰਾਹ ਕਰਕੇ ਚਰ ਜਾਂਦੀ ਹੈ ਅਕਲ ਦੇ ਬੋਹਲ ਬਾਬਾ।
8ਮੈਅਕਸ਼ ਓ ਵਾਚ
ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀਕੇ।
ਇਕ ਰੁੱਤ ਜਵਾਨੀ ਦੀ ਅੱਗ ਵਾਲੀ ਬੰਦਾ ਅੱਗ ਹੀ ਉਗਲਦਾ ਅੱਗ ਪੀਕੇ।
ਪੈਂਦੇ ਘਰਾਂ ਦੇ ਵਿਚ ਕਲੇਸ਼ ਬਹੁਤੇ ਕਿਉਂਕਿ ਬੰਦੇ ਹੋ ਜਾਂਦੇ ਲਾਈਲੱਗ ਪੀਕੇ।
ਮੂਧਾ ਠੀਕਰਾ ਵਜਦਾ ਅਕਲ ਉਤੇ ਬੰਦਾ ਰਹਿੰਦਾ ਨੀ ਬਣਦਾ ਹੈ ਢੱਗ ਪੀਕੇ।
9ਮਿਸ਼ਰੀ
ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ ਮਿਸ਼ਰੀ ਬੰਨ•ੀ ਸੀ ਅਸੀਂ ਰੁਮਾਲ ਦੇ ਵਿਚ।
ਪਿਆਰ ਪਿਊਰ ਨਹੀਂ ਸੁਝਦਾ ਹੁਣ ਸਾਨੂੰ ਰੋਟੀ ਘੁੰਮਦੀ ਰਹੇ ਸਦਾ ਖਿਆਲ ਦੇ ਵਿਚ।
ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ ਪਰ ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿਚ।
ਕਿਥੇ ਵਰਿ•ਆ ਤੂੰ ਰਾਜਿਆ ਬੱਦਲਾ ਓਇ ਪਤਾ ਲੱਗਿਆ ਹੀ ਨਹੀਂ ਪੰਜ ਸਾਲ ਦੇ ਵਿਚ।
10ਜੁਆਰੀਆਂ ਦੇ ਬੁੱਤ
ਯਾਦਗਾਰ ਨਾ ਬਣੇ ਸ਼ਰਾਬੀਆਂ ਦੀ ਤੇ ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।
ਮਿਹਨਤ ਬਿਨਾਂ ਨਾ ਸੌਰਦਾ ਕੰਮ ਕੋÂਂੀ ਕਿਸਮਤ ਸ਼ਬਦ ਹੁੰਦੇ ਕੌਮਾਂ ਹਾਰੀਆਂ ਦੇ।
ਮਾਇਆ ਮੰਤਰਾਂ ਨਾਲ ਜੇ ਹੋਏ 'ਕਠੀ ਕਾਹਤੋਂ ਮੰਗਣ ਫਿਰ ਪੁੱਤ ਮਦਾਰੀਆਂ ਦੇ।
ਇਥੇ ਭਗਵਾਂ ਪਾ ਮਖੌਟਾ ਨੇ ਜਿਬ•ਾ ਕਰਦੇ ਚਿਹਰੇ ਬੜੇ ਹੀ ਕਰੂਪ ਪੁਜਾਰੀਆਂ ਦੇ ।

Subscribe to:
Posts (Atom)