ਦੂਰੋ ਨਿੱਕੇ ਨੇੜੇ ਗਿਆ ਤੋਂ ਵੱਡੇ ਵੱਡੇ ਰੁੱਖ ਲੱਗੇ,
ਦੂਰੋ ਵੱਡੇ ਪਰ ਨਜ਼ਦੀਕ ਤੋਂ ਛੋਟੇ ਜਿਹੇ ਮਨੁੱਖ ਲੱਗੇ।
ਮਾਂ ਉਦੋਂ ਵੀ ਰੋਂਦੀ ਸੀ ਜਦ ਪੁੱਤਰ ਰੋਟੀ ਨਹੀਂ ਖਾਂਦਾ ਸੀ,
ਹੁਣ ਵੀ ਰੋਂਦੀ ਹੈ ਉਹ ਰੋਟੀ ਦਿੰਦਾ ਨਹੀਂ ਜਾਂ ਭੁੱਖ ਲੱਗੇ।
ਨਸ਼ੇ ਜ਼ਿੰਦਗੀ ਵਿੱਚੋਂ ਕਿੰਨਾ ਵਕਤ ਨੇ ਮਨਫੀ ਕਰ ਦਿੰਦੇ,
ਕਿਸੇ ਸ਼ਰਾਬੀ ਦਾ ਨਾ ਚੰਗਾ ਉਸ ਦੀ ਮਾਂ ਨੂੰ ਮੁੱਖ ਲੱਗੇ।
ਝੂਠ ਨਾਲ ਸਮਝੌਤਾ ਕਰਨਾ ਆਪਣੀ ਫਿਤਰਤ ਵਿੱਚ ਹੀ ਨਹੀਂ,
ਸੱਚ ਬੋਲਣ 'ਤੇ ਜਿਸ ਨੂੰ ਭਾਵੇਂ ਜਿੰਨਾ ਮਰਜੀ ਦੁੱਖ ਲੱਗੇ।
ਜਿੰਨ•ਾਂ ਸਿਖਰ ਦੁਪਹਿਰੇ ਛਾਵਾਂ ਦਿੱਤੀਆਂ ਕਿੱਦਾਂ ਭੁੱਲਣਗੇ,
ਦਿਲ ਮੇਰੇ ਵਿੱਚ ਅਜੇ ਵੀ ਨੇ ਉਹ ਵੀ ਪਿਲਕਣ ਦੇ ਨੇ ਰੁੱਖ ਲੱਗੇ।
ਜਦ ਤੋਂ ਢਿੱਲੋਂ ਇਸ਼ਕ ਦੇ ਗਹਿਰੇ ਸਾਗਰ 'ਚੋਂ ਆਏ ਹਾਂ ਬਾਹਰ,
ਹਲਕਾ ਫੁਲਕਾ ਮਨ ਲੱਗਦਾ ਹੈ, ਜ਼ਿੰਦਗੀ ਨੂੰ ਵੀ ਸੁੱਖ ਲੱਗੇ।
ਗ਼ਜ਼ਲ
ਧਰਮੀ ਰਾਜਿਆ ਤੇਰੇ ਅੱਗੇ ਸਾਡਾ ਕਾਹਦਾ ਜੋਰ,
ਅਸੀਂ ਮਾਸੂਮ ਪਰਿੰਦੇ ਤੇਰਾ ਜੰਗਲ ਆਦਮਖੋਰ।
ਜੇ ਹੋਤਾਂ ਲੁੱਟ ਖੜਿ•ਆ ਪੁੰਨੂ ਕੀ ਰੋਣਾ ਪਛਤਾਉਣਾ,
ਸੁੱਤੀਆਂ ਸੱਸੀਆਂ ਦੇ ਲੁੱਟੇ ਹੀ ਜਾਂਦੇ ਸ਼ਹਿਰ ਭੰਬੋਰ।
ਮੇਰੇ ਸ਼ਹਿਰ ਨੇ ਵੀ ਜੰਗਲ ਵਿੱਚ ਹੋ ਜਾਣੈ ਤਬਦੀਲ,
ਵੱਸ ਚੱਲਿਆ ਹੈ ਇੱਥੇ ਦੇਵਤਿਆਂ ਦਾ ਇੱਕ ਪਿੰਡ ਹੋਰ।
ਜ਼ਿਹਨ 'ਚ ਲੈ ਹਰਿਆਲੀ ਮੈਂ ਸਾਂ ਸਾਉਣ 'ਚ ਅੰਨ•ਾ ਹੋਇਆ,
ਮੇਰੇ ਕੋਲੇ ਆ ਕੇ ਤੂੰ ਪੱਤਝੜ ਦੀ ਹੁਣ ਕੋਈ ਗੱਲ ਨਾ ਤੋਰ।
ਕਦੇ ਕਦੇ ਤਾਂ ਮੈਨੂੰ ਘਰ ਵੀ ਕਾਲਾ ਜੰਗਲ ਲੱਗੇ,
ਜਿਸ ਵਿੱਚ ਕਦੇ ਨਾ ਕੂਕਣ ਕੋਇਲਾਂ, ਨਾ ਤਿਲੀਅਰ, ਨਾ ਮੋਰ।
ਚੁੱਪ, ਖਾਮੋਸ਼ੀ ਵਰਗੇ ਲਫਜ਼ ਤਾਂ ਸ਼ਬਦਕੋਸ਼ ਵਿੱਚ ਰਹਿ ਗਏ,
ਅੱਜ ਕੱਲ• ਚਾਰ-ਚੁਫੇਰੇ ਪਸਰਿਆ ਹੈ ਭਿਆਨਕ ਸ਼ੋਰ।
ਬੇਹੀ ਸਬਜ਼ੀ ਵਰਗੇ ਲਫਜ਼ਾਂ ਨੂੰ ਅਲਵਿਦਾ ਕਹਿ ਕੇ,
ਚੱਲ ਢਿੱਲੋਂ ਹੁਣ ਰਚੀਏ ਗੀਤ ਕੋਈ ਬਿਲਕੁੱਲ ਨਵਾਂ ਨਕੋਰ।
ਗ਼ਜ਼ਲ
ਐ ਸੱਪ! ਮੇਰੇ ਕੋਲ ਆ ਮੈਂ ਤੈਨੂੰ ਡੱਸਣਾ ਚਾਹੁੰਨੈ।
ਬੰਦੇ ਦਾ ਡੰਗ ਕੀ ਹੁੰਦੈ ਮੈਂ ਤੈਨੂੰ ਦੱਸਣਾ ਚਾਹੁੰਨੈ।
ਉਹ ਮੈਨੂੰ ਘੂਰਦੇ ਨੇ ਮੈਂ ਉਨ•ਾਂ ਤੋਂ ਵੱਖਰਾ ਕਿਉਂ ਹਾਂ,
ਮੈਂ ਸਭ ਨੂੰ ਦੇਖ ਕੇ ਇੱਕੋ ਜਿਹੇ ਹੀ ਹੱਸਣਾ ਚਾਹੁੰਨੈ।
ਸਾਰੇ ਰਾਹਾਂ 'ਚ ਗ਼ਮ ਹੀ ਗ਼ਮ ਖੜ•ੇ ਦਿਸਦੇ ਉਦੋਂ ਮੈਨੂੰ,
ਮੈਂ ਜਦ ਵੀ ਆਪਣੇ ਗ਼ਮਾਂ ਤੋਂ ਦੂਰ ਨੱਸਣਾ ਚਾਹੁੰਨੈ।
ਮੈਂ ਅੱਜ ਤੱਕ ਵੀ ਕਿਸੇ ਇਨਸਾਨ ਦਾ ਮੌਜੂ ਉਡਾਇਆ ਨਹੀਂ,
ਫਿਕਰੇ ਵਿਅੰਗ ਦੇ ਆਪਣੇ 'ਤੇ ਹੀ ਮੈਂ ਕੱਸਣਾ ਚਾਹੁੰਨੈ।
ਤੂੰ ਔੜਾਂ ਮਾਰੀ ਧਰਤੀ ਏਂ ਜੇਕਰ ਮਹਿਬੂਬ ਤਾਂ ਮੈਂ ਵੀ,
ਬਣ ਬੱਦਲ ਸਮੁੱਚਾ ਤੇਰੇ 'ਤੇ ਹੀ ਬਰਸਣਾਂ ਚਾਹੁੰਨੈ।
ਢਿੱਲੋਂ ਜਦ ਪੱਤਝੜਾਂ ਵਿੱਚ ਸਾਥ ਛੱਡ ਗਏ ਸਭ ਪੰਖੇਰੂ ਤਾਂ,
ਮੈਂ ਰੁੱਖ ਉਦਾਸ ਆਪਣੀ ਧਰਤੀ ਅੰਦਰ ਧੱਸਣਾ ਚਾਹੁੰਨੈ।
ਉਰਦੂ ਸ਼ੇਅਰ
ਯਾਦ ਕਰ ਅਪਨੀ ਕੋਈ ਨੇਕੀ ਕਿ ਦਿਲ ਸੇ ਡਰ ਹਟੇ,
ਜ਼ਿੰਦਗੀ ਕੀ ਗਾਰ ਕੇ ਮੂੰਹ ਪਰ ਪੜਾ ਪੱਥਰ ਹਟੇ।
ਦੇਤੀ ਫ਼ਰੇਬ ਹਰ ਨਜ਼ਰ ਹੈ ਇਤਮੀਨਾਨ ਸੇ,
ਅਪਨੋਂ ਸੇ ਗਿਲਾ ਪਿਆਰ ਹੈ ਸਾਰੇ ਜਹਾਨ ਸੇ।
Ñਲੁੱਟ ਜਾਤੇ ਹੈਂ ਚੌਰਾਹੇ ਪਰ ਗਫਲਤ ਮੇਂ ਕਭੀ ਚੌਕੰਨੇ ਮੇਂ,
ਦਾਅਵਾ ਤੋ ਸਭੀ ਯੇ ਕਰਤੇ ਹੈਂ ਹਮ ਨੇ ਭੀ ਜਮਾਨਾ ਦੇਖਾ ਹੈ।
ਫੁੱਟਪਾਥ ਪੇ ਅਰਸੇ ਸੇ ਪੜਾ ਸੋਚ ਰਹਾ ਹੂੰ,
ਪੱਤਾ ਤੋਂ ਮੈਂ ਸਰ ਸਬਜ਼ ਥਾ ਕਿਉਂ ਟੂਟ ਗਿਰਾ ਹੂੰ।
ਦੇਖਨੇ ਵਾਲੋ ਕੋ ਬਾਹਰ ਸੇ ਗੁਮਾਂ ਹੋਤਾ ਹੀ ਨਹੀਂ,
ਆਗ ਕੁਛ ਐਸੀ ਲਗਾਈ ਹੈ ਕਿ ਧੂੰਆ ਹੋਤਾ ਹੀ ਨਹੀਂ।
ਹਾਮਿਦ ਤਮਾਮ ਉਮਰ ਯੇਹ ਖਵਾਹਿਸ਼ ਰਹੀ ਹਮੇਂ,
ਅਪਨੇ ਬਦਨ ਕੀ ਮਰਗ ਕਾ ਮੰਜ਼ਰ ਭੀ ਦੇਖਤੇ।
ਜਿਨ ਪੇ ਸੌ ਨਾਜ਼ ਕਰੇ ਅੰਜ਼ੁਮਨ ਅਰਾਈ ਭੀ,
ਗੌਰ ਸੇ ਦੇਖਾ ਤੋ ਵੋਹ ਲੋਗ ਭੀ ਤਨਹਾ ਨਿਕਲੇ।
ਭੀੜ ਤਨਹਾਈ ਕੀ ਛੁਟਤੀ ਹੀ ਨਹੀਂ,
ਹਰ ਤਰਫ ਚਿਹਰਾ ਹੀ ਚਿਹਰਾ ਰਹਿ ਗਿਆ।
ਸ਼ੀਸ਼ੇ ਕਾ ਬਦਨ ਲੇ ਕਰ ਫਿਰਤੇ ਨਹੀਂ ਰਾਹੋਂ ਮੇਂ,
ਪੱਥਰ ਸੇ ਛੁਪੇ ਹੋਤੇ ਹੈਂ ਲੋਗੋ ਕੀ ਨਿਗਾਹੋਂ ਮੇਂ।
ਯੂੰ ਤੋ ਹਰ ਮੋੜ ਪੇ ਮੰਜ਼ਿਲ ਕਾ ਗੁਮਾਂ ਹੋਤਾ ਹੈ,
ਜੁਸਤਜੂ ਹੋ ਤੋਂ ਸਫਰ ਖਤਮ ਕਹਾਂ ਹੋਤਾ ਹੈ।
ਏਕ ਤਿਨਕਾ ਹੂੰ ਮੇਰੀ ਕੁਛ ਭੀ ਨਹੀਂ ਹੈ ਅਹਿਮੀਅਤ,
ਡੂਬਨੇ ਵਾਲੋਂ ਕੋ ਲੇਕਿਨ ਆਸਰਾ ਦੇਤਾ ਹੂੰ ਮੈਂ।
ਤੂ ਨਾ ਚਾਹੇ ਅਗਰ ਤੋ ਯੇ ਔਰ ਬਾਤ ਹੈ,
ਤੁਨੇ ਚਾਹੇ ਅਗਰ ਤੋ ਕਿਆ ਨਾ ਹੂਆ।
ਜੋ ਨਹੀਂ ਹੈ ਉਸ ਸੇ ਡਰ ਜਾਤੇ ਹੈਂ ਲੋਗ,
ਮੌਤ ਸੇ ਪਹਿਲੇ ਹੀ ਮਰ ਜਾਤੇ ਹੈਂ ਲੋਗ।
ਬਾਗਬਾਂ ਅਧਖਿਲੇ ਫੂਲੋਂ ਕੋ ਸੰਭਾਲੇ ਰੱਖਨਾ,
ਯੇ ਖਿਲੇਗੇ ਤੋਂ ਬਹਾਰ ਆਏਗੀ।
ਅਪਨਾ ਅਪਨਾ ਮਾਲ ਸਜ਼ਾ ਕਰ ਸਭ ਬਾਜ਼ਾਰ ਮੇਂ ਆ ਬੈਠੇ,
ਕੋਈ ਇਸੇ ਮਜ਼ਬੂਰੀ ਆਖੇ ਕੋਈ ਕਾਰੋਬਾਰ ਕਹੇ।
Thursday, September 2, 2010
Subscribe to:
Post Comments (Atom)
No comments:
Post a Comment