ਕਾਂਗਰਸ ਆਈ ਹੋਵੇ ਭਾਵੇਂ
ਸਾਡੇ ਮਨਾ ਚ ਪਸਰਿਆ ਹੈ ਸੋਕਾ ਮਾਰਚ ਜੂਨ ਹੋਵੇ ਭਾਵੇਂ ਮਈ ਹੋਵੇ ।
ਖਾਵੇ ਰੁੱਤ ਜਵਾਨੀ ਦੀ ਡਿਕਡੋਲੇ ਜਿਵੇਂ ਤੁਰਦਾ ਕੋਈ ਨਸ਼ਈ ਹੋਵੇ।
ਆਈ ਕੋਈ ਵੀ ਅਜੇ ਸਰਕਾਰ ਹੈ ਨਾ ਸਾਰ ਲੋਕਾਂ ਦੀ ਜਿਸਨੇ ਲਈ ਹੋਵੇ।
ਸਾਡੀ ਧੌਣ ਤੇ ਪੰਜਾ ਹੈ ਸਦਾ ਰਹਿੰਦਾ ਕਾਂਗਰਸ ਆਈ ਹੋਵੇਂ ਗਈ ਹੋਵੇ।
ਚੰਨ ਚਾਨਣੀ ਰਾਤ ਨਾ ਮੂਲ ਚਾਹੁੰਦੇ ਆਸ਼ਕ, ਚੋਰ ਤੇ ਸਾਧ ਮਹੰਤ ਤਿੰਨੇ।
ਉਲੂ, ਉਠ ਤੇ ਭਸਰਾ ਭੁੱਲ ਕੇ ਵੀ ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।
ਪੱਤਰਕਾਰ, ਡਰਾਈਵਰ ਤੇ ਉਪਗ੍ਰਹਿ ਨੇ ਰਹਿੰਦੇ ਸਫਰ ਦੇ ਵਿਚ ਚਲੰਤ ਤਿੰਨੇ।
ਲਾਈ ਆਪਣੀ ਅੱਗ ਵਿੱਚ ਆਪ ਮਰ ਗਏ ਇੰਦਰਾ ਗਾਂਧੀ, ਰਾਜੀਵ, ਬੇਅੰਤ ਤਿੰਨੇ।
ਵਿਹੜਾ ਮਨ ਦਾ ਹੈ ਗਿਰਝਾਂ ਨਾਲ ਭਰਿਆ ਮਰ ਗਈ ਲਗਦੀ ਕੋਈ ਉਮੀਦ ਸਾਡੀ।
ਜਿਹੜੀ ਰੁੱਤ ਆਜ਼ਾਦੀ ਦੀ ਆਵਣੀ ਸੀ ਵਿਹੜੇ ਹੋ ਗਈ ਉਹ ਰੁੱਤ ਸ਼ਹੀਦ ਸਾਡੀ ।
ਅਸੀਂ ਕੁੱਲੀ ,ਗੁੱਲੇ , ਜੁੱਲੀ ਵਾਲਾ ਮਤਾ ਪੇਸ਼ ਕੀਤਾ ਕੀਤੀ ਕਿਸੇ ਨਾ ਤਾਈਦ ਸਾਡੀ।
ਮਹਿਲਾਂ ਵਾਲੇ ਚੋਰ ਹੀ ਚੁਰਾ ਕੇ ਲੈ ਗਏ ਨੇ ਕਿਰਤੀ ਕਾਮਿਆਂ ਦੀ ਹੋਲੀ, ਈਦ ਸਾਡੀ।
ਂਂਂਂਂਂਂਂਂ
ਗ਼ਜ਼ਲ
ਚੱਲ ਢਿਲੋਂ ਹੁਣ ਇਥੋਂ ਵੀ ਚਲੀਏ ਚੁਕ ਮੋਢੇ ਤੇ ਭੂਰੀ ।
ਏਸ ਨਗਰ ਦੀ ਵੀ ਅਸਲੀਅਤ ਜਾਣ ਗਿਆ ਦਿਲ ਪੂਰੀ।
ਯਾਰ ਮੇਰੇ ਨੇ ਤੋਹਫੇ ਵਿਚ ਮੈਨੂੰ ਭੇਜੀ ਕੇਸਰ ਤੇ ਕਸਤੂਰੀ।
ਜੇ ਉਸਨੂੰ ਤੋਲਾਂ ਤਾਂ ਘਟ ਜਾਵੇ ਜੇ ਮੈਂ ਨਾ ਤੋਲਾਂ ਤਾਂ ਪੂਰੀ।
Ñਲੋਕ ਸਭਾ ਵਿਚ ਰੋਜ਼ ਸ਼ੌਂਕਣਾ ਹੁੰਦੀਆਂ ਨੇਮਿਹਣੋ ਮਿਹਣੀ।
ਇਹ ਧੱਕਾ ਮੁੱਕੀ ਹੀ ਹੁੰਦਾ ਹੋਵੇਗਾ ਸ਼ਾਇਦ ਢੰਗ ਜਮਹੂਰੀ।
ਦਰਿਆ ਸਾਗਰ ਵਿੱਚ ਮਿਲ ਜਾਵੇ ਤਾਂ ਦਰਿਆ ਨਹੀ ਰਹਿੰਦਾ
ਵੱਡਿਆਂ ਲੋਕਾਂ ਨੂੰ ਮਿਲਣ ਸਮੇ ਰੱਖੀਏ ਥੋੜ•ੀ ਜਿਹੀ ਦੂਰੀ।
ਅਜੇ ਵੀ ਰਾਤ ਬਰਾਤੇ ਉਸਦਾ ਚੇਤਾ ਆ ਹੀ ਜਾਂਦਾ ਹੈ
Êਪੋਹ ਦੀ ਧੁੱਪ ਜਿਹਾ ਸੀ ਨਿੱਘ ਜਿਸਦਾ ਰੰਗਤ ਘਿਓ ਕਪੂਰੀ।
ਂਂਂਂਂਂਂਂਂਂਂਂਂ
ਫਿਰ ਇਹਨਾਂ ਰਾਹਾਂ ਤੇ ਕੋਈ ਡਿਠਾ ਨਾ ਤੇਰੇ ਜਿਹਾ।
ਚਿਹਰਿਆਂ ਦੀ ਭੀੜ ਦਾ ਦਰਿਆ ਉਵੇਂ ਵਗਦਾ ਰਿਹਾ।
ਜੂਨ ਆਵਾਗਵਣ ਦੀ ਵਿੱਚ ਭਟਕਦੀ ਧਰਤੀ ਰਹੀ
ਸੁਪਨਿਆਂ ਦੇ ਕਤਲ ਨੂੰ ਮੈਂ ਜ਼ਿਦਗੀ ਕਹਿੰਦਾ ਰਿਹਾ।
ਰਸਤਿਆਂ ਦੀ ਗਰਦ ਵਿੱਚ ਤੈਨੂੰ ਭੁਲਾਇਆ ਬਹੁਤ ਵੇਰ
ਕਾਲੇ ਕੋਹਾਂ ਵਿਚ ਵੀ ਝਾਉਲਾ ਤੇਰਾ ਪੈਂਦਾ ਰਿਹਾ।
ਤੁਸੀਂ ਵੀ ਤਾਂ ਮੈਥੋਂ ਦੂਰ ਜਾਕੇ ਪਛਤਾਉਂਦੇ ਰਹੇ
ਮੈਂ ਵੀ ਤਰਸੇਵੇਂ ਭਰੇ ਗੀਤਾਂ ਦਾ ਗ਼ਮ ਸਹਿੰਦਾ ਰਿਹਾ।
ਂਂਂਂਂਂਂਂਂਂ
ਧੀ ਦਾ ਗੀਤ
ਕੰਘੀ ਵਾਹਵਾਂ ਤਾਂ ਦੁਖਣ ਮੇਰੇ ਵਾਲ ਨੀ ਮਾਏ।
ਉਲਝੇ ਫ਼ਿਕਰਾਂ ਤੇ ਸੰਸਿਆਂ ਦੇ ਨਾਲ ਨੀ ਮਾਏ।
ਜਦ ਮੈਂ ਜੰਮੀ ਤੂੰ ਰੋਈ ਬਾਬਲ ਰੋਇਆ ਨੀ ਮਾਂ
ਮੇਥੋਂ ਕਿਹੜਾ ਗੁਨਾਹ ਸੀ ਦੱਸ ਹੋਇਆ ਨੀ ਮਾਂ
ਆਇਆ ਘਰ ਵਿੱਚ ਸੀ ਕਾਸਤੋਂ ਭੁਚਾਲ ਮਾਏ । ਕੰਘੀ ਵਾਹਵਾਂ
ਮੈਥੋਂ ਸਾਰੇ ਸੁੱਖਾਂ ਦੇ ਰੱਖੇ ਓਹਲੇ ਨੀ ਮਾਂ।
ਮੇਰੇ ਸਾਥੀ ਸੀ ਗੁੱਡੀਆਂ ਪਟੋਲੇ ਨੀ ਮਾਂ।
ਮੇਰੇ ਦਰਦਾਂ ਦੇ ਜੋ ਸਨ ਭਿਆਲ ਈ ਮਾਏ। ਕੰਘੀ ਵਾਹਵਾਂ
ਕਾਹਲੀ ਬਾਬਲ ਨੂੰ ਬੂਟਾ ਇਸ ਘਰੋਂ ਪੁੱਟਣਾ।
ਜਿਵੇਂ ਫੁੱਲਾਂ ਨੂੰ ਹੋਵੇ ਰੂੜੀ ਉੱਤੇ ਸੁੱਟਣਾ।
ਮਾਲੀ ਜਾਣੇ ਨਾ ਫੁੱਲਾਂ ਦਾ ਹਾਲ ਨੀ ਮਾਏ। ਕੰਘੀ ਵਾਹਵਾਂ
ਚੰਬਾ ਚਿੜੀਆਂ ਦਾ ਹੋਇਆ ਜਦ ਉਡਾਰ ਨੀ ਮਾਂ।
ਵਿਆਹ ਕੇ ਬਾਬਲ ਨੇ ਲਾਹਿਆ ਸਿਰੋਂ ਭਾਰ ਨੀ ਮਾਂ।
ਸਾਹ ਪੀਣੀ ਸੀ ਦਾਜ ਦੀ ਸਰਾਲ ਨੀ ਮਾਏ। ਕੰਘੀ ਵਾਹਵਾਂ
ਨੂੰਹ ਤੇਰੀ ਵੀ ਮਾਂ ਇਹੋ ਸ਼ਿਕਵੇ ਕਰੇ।
ਰੋਣਾਂ ਸਹੁਰੀਂ ਮੈਂ, ਉਹਨੇ ਮੇਰੇ ਪੇਕਿਆਂ ਘਰੇ।
ਲੰਮੇ ਉਮਰਾਂ ਦੇ ਸਰਦ ਸਿਆਲ ਨੀ ਮਾਏ। ਕੰਘੀ ਵਾਹਵਾਂ
ਮੁਕਤੀ ਸਾਡੀ ਤੂੰ ਦੱਸ ਕਦੋਂ ਹੋਊ ਨੀ ਮਾਂ।
ਭਾਰ ਗ਼ਮ ਦਾ ਧੀ ਕਦ ਤੱਕ ਢੋਊ ਨੀ ਮਾਂ।
ਢਿੱਲੋਂ ਕੰਘੀ ਅਜਿਹੀ ਕੋਈ ਭਾਲ ਨੀ ਮਾਏ।
ਜਦ ਮੈਂ ਵਾਹਵਾਂ ਨਾ ਦੁੱਖਣ ਮੇਰੇ ਵਾਲ ਨੀ ਮਾਏ।
ਕਵੀ ਓ ਵਾਚ
ਂਂਂਂਂਂਂਂਂਂਂਂਂਂ ਨਾਸਤਿਕ
੍ਰਬੰਦਾ ਨਾਸਤਿਕ ਹੋਕੇ ਹੀ ਸੋਚਦਾ ਹੈ ਨਹੀਓਂ ਆਸਤਿਕ ਜੀ ਸੋਚ ਵਿਚਾਰ ਕਰਦੇ।
ਇਹੀਓ ਹਾਕਮਾ ਤਾਈਂ ਹੈ ਰਾਸ ਆਉਂਦਾ ਰਹਿੰਦੇ ਨਾਸਤਿਕ ਨੇ ਤਕਰਾਰ ਕਰਦੇ।
ਆਸਤਿਕ ਮੀਟ ਅੱਖਾਂ ਮੰਨੀ ਜਾਣ ਭਾਣਾ ਖੁਦ ਨੂੰ ਦੁਖਾਂ ਦੇ ਲਈ ਤਿਆਰ ਕਰਦੇ।
ਇਹਨਾ ਆਸਤਿਕਾਂ ਆਸਰੇ ਸਾਧ ਵਿਹਲੜ ਅਤੇ ਨੇਤਾ ਜੀ ਨੇ ਮੌਜ ਬਹਾਰ ਕਰਦੇ।
ਂਂਂਂਂਂਂਂਂਂਂਂ
ਰੋਜ਼ਗਾਰ ਦੇ ਗ਼ਮ
ਖਵਾਹਿਸ਼ਾਂ ਜ਼ਿੰਦਗੀ ਵਿੱਚ ਅਤ੍ਰਿਪਤ ਰਹੀਆਂ ਆਕੇ ਸੁਪਨਿਆਂ ਵਿੱਚ ਸਤਾਉਂਦੀਆਂ ਨੇ।
ਜਦੋਂ ਜਦੋਂ ਵੀ ਭੁਲਾਉਣ ਦੀ ਮੈਂ ਕਰੀ ਕੋਸ਼ਿਸ਼ ਯਾਦਾਂ ਤੇਰੀਆਂ ਹੋਰ ਵੀ ਆਉਂਦੀਆਂ ਨੇ।
ਹਾਵੀ ਹੁੰਦੇ ਨੇ ਫੇਰ ਰੋਜ਼ਗਾਰ ਦੇ ਗ਼ਮ ਜਦੋਂ ਸ਼ਕਲਾਂ ਭੁੱਲ ਜਾਵਣ ਸੱਭ ਮਨਭਾਉਂਦੀਆਂ ਨੇ।
ਮੈਨੂੰ ਮਿਲਣ ਆਉਂਦੇ ਮਾਰਕਸ ਅਤੇ ਲੈਨਿਨ ਨਜ਼ਮਾ ਪਾਸ਼ ਦੀਆਂ ਵੀ ਝੁੰਮਰ ਪਾਉਂਦੀਆਂ ਨੇ।
ਂਂਂਂਂਂਂਂਂਂਂ
ਕੂਲਾ ਅਹਿਸਾਸ
ਚੁੱਪ , ਸ਼ਾਂਤ ਤੇ ਕੂਲ਼ਾ ਅਹਿਸਾਸ ਹੈ ਇਹ ਹੁੰਦਾ ਖੁਰਦਰਾ ਕਦੇ ਪਿਆਰ ਹੈ ਨਹੀਂ।
ਨੀਲ ਗਗਨ ਹੈ ਨਜ਼ਰ ਦਾ ਇਕ ਧੋਖਾ ਦਿਸਹਦੇ ਦਾ ਕੋÂੀ ਆਕਾਰ ਹੈ ਨਹੀ।
ਢੇਰ ਪੁਸਤਕਾਂ ਦੇ ਅਸੀਂ ਪੜ•ੇ ਐਪਰ ਰੌਸ਼ਨ ਮਨ ਦਾ ਹੋਇਆ ਮੀਨਾਰ ਹੈਨਹੀਂ।
ਜਿਸ ਮੁਲਕ ਦੀ ਜਿਹੋ ਜਿਹੀ ਹੈ ਪਰਜਾ ਬਿਹਤਰ ਉਸਤੋਂ ਹੁੰਦੀ ਸਰਕਾਰ ਹੈ ਨਹੀਂ।
ਕੂੜ ਹੈ ਸੁਰਗ
ਕੂੜ ਹੈ ਸੁਰਗ ਕੂੜ ਅਗਲਾ ਜਨਮ ਤੇ ਰੱਬ ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ ,ਮਾਤਾ ਪਿਤਾ ਧੀਆਂ ਪੁੱਤ ਸੱਚ ,ਸੱਚ ਹੈ ਬਲ ਰਹੀ ਪੇਟ ਦੀ ਅੱਗ ਪਿਆਰੇ।
ਵਿਹਲੜ, ਨਿਖੱਟੂ ਡਰਾਵਾ ਦਿੰਦੇ ਨਰਕਾਂ ਦਾ ਸਾਡੀ ਉਹ ਕਿਰਤ ਡਰਾਕੇ ਰਹੇ ਠੱਗ ਪਿਆਰੇ।
ਰਾਹ ਚ ਵਿਕਾਸ ਦੇ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬੱਸ ਬਣੇ ਰਹੋ ਤੁਸੀਂ ਅੰਨੇ•, ਲਾਈਲੱਗ ਪਿਆਰੇ।
ਤੇਰਿਆਂ ਹੱਕਾਂ ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
ਗ਼ਜ਼ਲ
ਸੰਭਾਵਨਾਵਾਂ ਦੀ ਨਦੀ ਵਗਦੀ ਰਹੇ।
ਇਹ ਖੂਬਸੂਰਤ ਜ਼ਿਦਗੀ ਲਗਦੀ ਰਹੇ।
ਆਵੇ ਨਾ ਮੰਜ਼ਿਲ ਨਾ ਇਹ ਜੀਵਨ ਰੁਕੇ
ਮ੍ਰਿਗ ਤ੍ਰਿਸ਼ਨਾ ਇਸ ਤਰਾਂ ਠਗਦੀ ਰਹੇ।
ਨਫਰਤਾਂ ਦੀ ਤੇਜ ਹੈ ਭਾਵੇਂ ਹਵਾ ਅੱਜ
ਪਰ ਮੋਮਬਤੀ ਪਿਆਰ ਦੀ ਜਗਦੀ ਰਹੇ।
ਜਾਣਦਾ ਹਾਂ ਹੁਣ ਤੂੰ ਨਹੀਂ ਮਿਲਣਾ ਕਦੇ
ਪਰ ਖਬਰ ਮੈਂਨੂੰ ਤੇਰੀ ਰਗ ਰਗ ਦੀ ਰਹੇ।
ਜੋ ਮਘਦੀ ਰੱਖੇ ਜ਼ਿਦਗਾਨੀ ਨੂੰ ਹਮੇਸ਼
ਭਾਲ ਮੈਨੂੰ ਸਦਾ ਉਸ ਅੱਗ ਦੀ ਰਹੇ।
ਂਂਂਂਂਂਂਂ
ਬੱਸ ਹੁਣ ਸਫਰ ਸਮਾਪਤ ਹੋਇਆ
ਹੁਣ ਲੋੜ ਪਿਆਰ ਹੈ ਕੋਈ।
ਮਾਰੂਥਲਾਂ ਚੋਂ ਕਦੋਂ ਨਿਕਲਦੀ ਯਾਰੋ ਆਬਸ਼ਾਰ ਕੋਈ।
ਆਪ ਫੈਲਾਇਆ ਮ੍ਰਿਗ ਤ੍ਰਿਸ਼ਨਾ ਦਾ ਜਾਲ ਮੈਂ ਅੱਜ ਸਮੇਟ ਲਿਆ ਹੈ
ਪਰਖ ਲਈਆਂ ਨੇ ਸਭੇ ਯਾਰੀਆਂ ਦੁਨੀਆਂ ਵਿੱਚ ਨਾ ਯਾਰ ਹੈ ਕੋਈ।
ਆਪਣੇ ਹੱਥੀਂ ਲਾਕੇ ਆਪੇ ਬਾਗ ਵੀ ਪੁਟਣੇ ਪਏ ਨੇ ਮੈਨੂੰ
ਆਉਣ ਬਹਾਰਾਂ ਜਾਂ ਨਾ ਆਵਣ ਹੁਣ ਨਾ ਇੰਤਜ਼ਾਰ ਹੈ ਕੋਈ।
ਆਪਣੀ ਰਾਖੀ ਆਪੇ ਕਰਨੀ ਸਿਖ ਲਵੇ ਜੇ ਹਰ ਇਕ ਬੰਦਾ
ਫਿਰ ਨਾ ਕੋਈ ਅਫਸਰ, ਨੇਤਾ,ਨਾ ਲੋੜ ਸਰਕਾਰ ਹੈ ਕੋਈ।
ਆਪਣੇ ਹੀ ਵਜੂਦ ਕਰਨਾ ਸਿਖ ਲਿਆ ਕਰਨਾ ਮੈਂ ਭਰੋਸਾ
ਕਿਸੇ ਵੀ ਪੀਰ ਪੈਗੰਬਰ ਰੱਬ ਤੇ ਮੇਰਾ ਨਾ ਇਤਬਾਰ ਹੈ ਕੋਈ।
ਹਰ ਇੱਕ ਮੋੜ ਚੁਰੱਸਤੇ ਉਤੇ ਥਾਂ ਥਾਂ ਖੜ•ੇ ਵਿਕਾਊ ਬੰਦੇ
ਇਹਨਾਂ ਤਾਈਂ ਖ੍ਰੀਦਣ ਵੇਚਣ ਲਈ ਨਹੀਂ ਬਾਜ਼ਾਰ ਹੈ ਕੋਈ ।
ਜੇ ਰੱਬ ਹੁੰਦਾ ਸਚੀਂ ਮੁਚੀਂ ਉਸਨੇ ਵੀ ਸੋਚਨਾ ਸੀ ਇਹ
ਕੀ ਏਸਦੀ ਹੈ ਜਰੂਰਤ ਜਿਹੋ ਜਿਹਾ ਸੰਸਾਰ ਹੈ ਕੋਈ।
ਫੁੱਟਪਾਥਾਂ ਤੇ ਭੁੱਖੇ ਮਰਦੇ ਹਨ ਕਿੰਨੇ ਮਾਨਵ ਦੇ ਜਾਏ
ਫਿਰ ਵੀ ਮਾਨਵ ਆਖੀ ਜਾਵੇ ਇਥੇ ਪਰਵਿਦਗਾਰ ਹੈ ਕੋਈ।
ਜਿਥੇ ਮਾਲੀ, ਫੁਲ ,ਤਿਤਲੀਆਂ ਤੇ ਭੰਵਰੇ ਵੀ ਹੋਣ ਸੁਰਖਿਅਤ
ਇਸ ਦੁਨੀਆਂ ਵਿਚ ਇਸ ਤਰਾਂ ਦਾ ਚਾਹੀਦਾ ਗੁਲਜ਼ਾਰ ਹੈ ਕੋਈ।
ਗ਼ਜ਼ਲ
ਜਲਦੇ ਨੇ ਪੈਰ ਭਾਵੇਂ ਤੁਰੀਏ ਤਰੇਲ ਉਤੇ ।
ਬੈਠੇ ਨੇ ਭੂੰਡ ਕਾਲੇ ਫੁੱਲਾਂ ਦੀ ਵੇਲ ਉਤੇ।
ਕਿੰਨਾ ਤੂਫਾਨ ਹੈ ਇਹ ਸਾਗਰ ਚ ਪਤਾ ਲਗੂ
ਖੜ• ਨਾ ਕਿਨਾਰੇ ਪਹਿਲਾਂ ਬੇੜੀ ਧਕੇਲ ਉਤੇ।
ਢਲ ਰਹੇ ਸੂਰਜ ਤਾਈਂ ਤਕ ਕੇ ਉਦਾਸ ਨਾ ਹੋ
ਸਰਘੀ ਦੇਖ ਤਾਰਾ ਤੂੰ ਚੜਿ•ਆ ਦੁਮੇਲ ਉਤੇ।
ਤੇਰੇ ਦੁਆਲੇ ਗ਼ਮ ਦੀ ਹੈ ਭੀੜ ਤਾਂ ਕੀ ਹੋਇਆ
ਆਉਂਦੇ ਨੇ ਭੂਤਨੇ ਹੀ ਅਕਸਰ ਫੁਲੇਲ ਉਤੇ।
ਸਹਿਆ ਵਿਯੋਗ ਤਾਂਹੀ ਸਕਿਆ ਨਾ ਕਾਬੂ ਪਾ ਮੈਂ
ਉਸ ਆਸ਼ਕੀ ਦੇ ਝੱਲੇ ਅੰਨ•ੇ ਵਲੇਲ ਉਤੇ।
ਂਂਂਂਂਂਂਂਂਂ
ਉਰਦੂ ਸ਼ੇਅਰ
ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਵੋਹ ਸ਼ਾਨ ਸਲਾਮਤ ਰਹਿਤੀ ਹੈ
ਯੇਹ ਜਾਨ ਤੋ ਆਨੀ ਜਾਨੀ ਹੈ ਇਸ ਯਾਂ ਕੀ ਕੋਈ ਬਾਤ ਨਹੀ।
ਮੈ ਜਾਨਤਾ ਹੂੰ ਇਸ਼ਕ ਮੁਕੰਮਲ ਫ਼ਰੇਬ ਹੈ
ਲੇਕਿਨ ਫ਼ਰੇਬ ਖ਼ਾਨੇ ਕੀ ਆਦਤ ਹੈ ਕਿਆ ਕਰੇਂ।
ਂਸ਼ੁਹਰਤ ਨੇ ਹਮ ਕੋ ਕਰ ਦੀਆ ਅਹਿਲੇ ਜਹਾਂ ਸੇ ਦੂਰ
ਮਸ਼ਹੂਰ ਹੋਕੇ ਭੀ ਹੈਂ ਆਜ ਅਜ਼ਨਬੀ ਸੇ ਹਮ।
ਬੁਝ ਗਿਆ ਦਿਲ ਹਿਆਤ ਬਾਕੀ ਹੈ।
ਛੁਪ ਗਿਆ ਚਾਂਦ ਰਾਤ ਬਾਕੀ ਹੈ।
ਹਾਲ ਏ ਦਿਲ ਉਨਸੇ ਕਹਿ ਚੁਕੇ ਕਈ ਵਾਰ ਫਿਰ ਭੀ ਕਹਿਨੇ ਕੀ ਬਾਤ ਬਾਕੀ ਹੈ।
ਰਾਤ ਬਾਕੀ ਥੀ ਜਬ ਵੋਹ ਵਿਛੜੇ ਥੇ ਕਟ ਗਈ ਉਮਰ ਰਾਤ ਬਾਕੀ ਹੈ।
ਂਂਂਂਂਂਂਂਂਂ
ਸੂਰਜ ਕੇ ਸਾਥ ਡੂਬ ਗਿਆ ਦਿਲ ਭੀ ਆਜ ਤੋ
ਇਤਨਾ ਉਦਾਸ ਸ਼ਾਮ ਕਾ ਮੰਜ਼ਿਰ ਕਭੀ ਨਾ ਥਾ ।
ਂਂਂਂਂਂਂਂਂਂ
ਕਬ ਕੋਈ ਪੂਛਤਾ ਹੈ ਲਗਾਵਟ ਸੇ ਦਿਲ ਕਾ ਹਾਲ,
ਦੋਸਤੋਂ ਕਾ ਹੈ ਮਿਜ਼ਾਜ਼ ਕਿ ਬਸ ਦਿਲਲਗੀ ਰਹੇ।
ਂਂਂਂ
ਹੈ ਰੂਠਨੇ ਮਨਾਨੇ ਕਿਆ ਖ਼ੂਬਸੂਰਤੀ
ਤੂ ਖ਼ੁਦ ਸੇ ਰੂਠ ਕਰ ਕਭੀ ਖ਼ੁਦ ਕੋ ਮਨਾ ਕਰ ਦੇਖ।
ਂਂਂਂਂਂ
ਜੋ ਭੀ ਮੁਲਾਕਾਤ ਥੀ ਅਧੂਰੀ ਥੀ
ਏੇਕ ਚਿਹਰੇ ਕੇ ਪੇਛੇ ਹਜਾਰ ਚਿਹਰੇ ਥੇ।
ਂਂਂਂਂ
ਯੇਹ ਤੈਹ ਹੈ ਰਾਸਤੇ ਮੇ ਬਹੁਤ ਦੁਖ ਉਠਾਉਗੇ
ਜੋ ਸ਼ੱਕ ਕੀ ਸਲਤਨਤ ਮੇ ਦੀਆ ਢੂੰਢਤੇ ਹੋ ਤੁਮ।
ਂਂਂਂ
ਹਮਾਰੇ ਸਾਥ ਚਲਨੇ ਮੇ ਯੇ ਮੁਸ਼ਕਿਲ ਪੇਸ਼ ਆਏਗੀ
ਹਮੇ ਆਦਤ ਹੈ ਹਮ ਆਸਾਨ ਰਸਤਾ ਛੋੜ ਦੇਤੇ ਹੈਂ।
ਂਂਂਂ
ਅਬ ਨਜ਼ਰ ਜਲਤੀ ਚਿਤਾਉਂ ਪੇ ਭੀ ਡਾਲੀ ਜਾਏ।
ਜ਼ਿਦਗੀ ਕੁਛ ਤੋ ਅੰਧੇਰੋਂ ਸੇ ਬਚਾ ਲੀ ਜਾਏ।
ੁਅਪਨੇ ਸਭ ਮੰਜ਼ਰ ਲੁਟਾ ਕੇ ਸ਼ਾਮ ਰੁਖ਼ਸਤ ਹੋ ਗਈ
ਤੁਮ ਭੀ ਵਾਪਸ ਲੌਟ ਆਉ ਹਮ ਭੀ ਅਪਨੇ ਘਰ ਚਲੇਂ।
ਜਿਸਨੇ ਫੇਰ ਲੀ ਸਭ ਸੇ ਨਜ਼ਰੇਂ ਉਸ ਨੇ ਜ਼ਮਾਨਾ ਦੇਖਾ ਹੋਗਾ।
ਂਂਂਂਂ
ਬੜੇ ਨਜ਼ਦੀਕ ਆਤੇ ਜਾ ਰਹੇ ਹੋ ਵਿਛੜਨੇ ਕਾ ਇਰਾਦਾ ਕਰ ਲੀਆ ਕਿਆ ?
ਂਂਂਂ
ਬੜੇ ਮੁਹਤਾਤ(ਚੌਕਸ) ਹੋਤੇ ਜਾ ਰਹੇ ਹੋ ਜ਼ਮਾਨੇ ਨੇ ਤੁਮੇ ਸਮਝਾ ਦੀਆ ਕਿਆ ?
ਇਸ ਕਦਰ ਕਿਉਂ ਕਰੀਬ ਹੋਤੇ ਹੋ ਫਾਸਲਾ ਔਰ ਬੜਤਾ ਜਾਤਾ ਹੈ।
ਂਂਂਂਂਂ
ਯਾਦ ਰਖੋ ਤੋ ਦਿਲ ਕੇ ਪਾਸ ਹੈਂ ਹਮ ਭੂਲ ਜਾਉ ਤੋ ਫਾਸਲੇ ਹੈਂ ਬਹੁਤ ।
ਂਂਂਂ ਜਿਸੇ ਦੇਖੋ ਵਹੀ ਹੈ ਚੁਪ ਚੁਪ ਸਾ ਜੈਸੇ ਹਰ ਸ਼ਖਸ਼ ਇਮਤਿਹਾਨ ਮੇ ਹੈ। ਂਂਂਂ
ਂਂਂਂਂਂਂਂ
ਦਾਮਨ ਕਿਸੀ ਕਾ ਹਾਥ ਸੇ ਜਾਤਾ ਰਹਾ ਮਗਰ
ਇਕ ਰਿਸ਼ਤਾ ਏ ਖਿਆਲ ਹੈ ਜੋ ਟੂਟਤਾ ਨਹੀਂ।
ਂਂਂਂ
ਕੌਨ ਕਹਿਤਾ ਆਕਾਸ਼ ਮੇ ਸੁਰਾਖ ਨਹੀ ਹੋ ਸਕਤਾ
ਏਕ ਪਥਰ ਤੋ ਤਬੀਅਤ ਸੇ ਉਛਾਲੋ ਯਾਰੋ।
ਂਂਂਂ
ਅਭੀ ਆਏ, ਅਭੀ ਬੈਠੇ, ਅਭੀ ਦਾਮਨ ਸੰਭਾਲਾ।
ਤੇਰੀ ਜਾਊਂ ਜਾਊਂ ਨੇ ਹਮੇ ਮਾਰ ਡਾਲਾ।
ਂਂਂਂਂਂਂ
ਹੋਤੀ ਹੈ ਦੂਸਰੋਂ ਕੋ ਯੇਹ ਹਮੇਸ਼ਾ ਨਾਗੁਵਾਰ
ਅਪਨੇ ਸਿਵਾ ਕਿਸੀ ਕੋ ਨਸੀਹਤ ਨਾ ਕੀਜੀਏ।
ਂਂ
ਮੋੜ ਹੋਤਾ ਹੈ ਜਵਾਨੀ ਕਾ ਸੰਭਲਨੇ ਕੇ ਲੀਏ
ਲੋਗ ਇਸ ਮੋੜ ਪੇ ਆਕੇ ਫਿਸਲਤੇ ਕਿਉਂ ਹੈਂ।
ਂਂਂਂਂਂਂਂ
ਹਰ ਦੌਰ ਕਾ ਮਜ਼ਹਬ ਨਯਾ ਇਕ ਖ਼ੁਦਾ ਲਾਇਆ
ਕਰੇਂ ਤੋ ਹਮ ਭੀ ਮਗਰ ਕਿਸ ਖ਼ੁਦਾ ਕੀ ਬਾਤ ਕਰੇਂ।
ਂਂਂਂਂਂਂ
ਗ਼ਜ਼ਲ
ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿਦਗੀ ਪਿਆਸੀ ਹੈ ਬੜੀ ਮੰਗਦੀ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ ਤੇ ਬਨਣੇ ਨਹੀ ਯਾਰ ਹੋਰ।
ਵਿਹੜੇ ਚ ਮੇਰੇ ਦਿਲਬਰਾ ਆ ਜਾ ਇਕ ਵਾਰ ਹੋਰ
ਆਜਾ ਤੇ ਆਕੇ ਲੁੱਟ ਲੈ ਦਿਲ ਦਾ ਕਰਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਫੁੱਲ ਅਸਾਂ ਤਾਂ
ਭਾਵੇਂ ਖਿਲਾਰੇ ਲੋਕਾਂ ਨੇ ਰਾਹਾਂ ਵਿੱਚ ਖ਼ਾਰ ਹੋਰ ।
ਜਿਉਂ ਜਿਉਂ ਮੈਂ ਤਜ ਅਗਿਆਨਤਾ ਹੋਇਆ ਹਾਂ ਸੁਰਖਰੂ
ਮੱਥੇ ਚ ਵਧਦਾ ਹੀ ਗਿਆ ਸੋਚਾਂ ਦਾ ਭਾਰ ਹੋਰ ।
ਜ਼ਿਦਗੀ ਸੀ ਚਾਰ ਦਿਨਾ ਦੀ ਰੱਜ ਰੱਜ ਕੇ ਮਾਣ ਲਈ
ਆ ਸ਼ੁਰੂ ਕਰੀਏ ਫੇਰ ਤੋਂ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ ,ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਕਰਦੇ ਵਾਪਾਰ ਹੋਰ।
ਕਠਿਆਂ ਬਿਤਾਈ ਉਮਰ ਬਣ ਕੇ ਰਹੇ ਅਜਨਬੀ
ਸ਼ੱਕ ਦੀ ਸੀ ਸਲਤਨੱਤ ਆਪਣੇ ਵਿਚਕਾਰ ਹੋਰ।
ਇੱੰਥੇ ਤਾਂ ਫਿਰ ਰਹੇ ਨੇ ਸਾਲਮ ਵਿਕਾਊ ਲੋਕ
ਢਿਲੋਂ ਇਥੋਂ ਵੀ ਚੱਲੀਏ ਲੱਂਭੀਏ ਬਾਜ਼ਾਰ ਹੋਰ।
ਂਂਂਂਂਂਂਂਂਂਂਂਂਂਂਂ
ਗ਼ਜ਼ਲ
ਸੱਚ ਹੈ ਇਹ ਜੱਗ ਦੀ ਰਚਨਾ ਝੂਠ ਭੋਰਾ ਵੀ ਭਰ ਨਹੀ।
ਸਾਹਮਣੇ ਦਿਸਦਾ ਜੋ ਉਸਨੂੰ ਆਖੀਏ ਕਿÀਂਕਰ ਨਹੀ।
ਚਮਚਾਗਿਰੀ ਦੀ ਖਾਤਿਰ ਐਵੇਂ ਤੂੰ ਕਰ ਸਰ ਸਰ ਨਹੀ
ਹਰਦੇ ਨਹੀ ਉਹ ਲੋਕ ਜੋ ਕਰਦੇ ਕਦੇ ਵੀ ਹਰ ਹਰ ਨਹੀ।
ਜ਼ਿਦਗੀ ਹੈ ਚਾਰ ਦਿਨ ਦੀ ਮਾਣ ਲੈ ਤੂੰ ਇਹ ਰੱਜ ਕੇ
ਮੌਤ ਆਪਣੀ ਤੋਂ ਹੀ ਪਹਿਲਾਂ ਤੂੰ ਐ ਮਾਨਵ ਮਰ ਨਹੀ।
ਸੁਰਗ ਨਰਕ ਜੋ ਵੀ ਨੇ ਸਭ ਨੇ ਉਹ ਇਸੇ ਧਰਤ ਉਤੇ
ਸੱਚ ਦੀ ਹੈ ਆਪਣੀ ਤਾਕਤ ਝੂਠ ਤੋਂ ਐਵੇਂ ਡਰ ਨਹੀ ।
ਸਾਡੇ ਸਾਹਾਂ ਵਿੱਚ ਰੁਮਕਦੀ ਉਡਦੀ ਹੈ ਇਹ ਅੰਬਰ ਤੱਕ
ਭਾਵੇਂ ਹੁੰਦੇ ਐ ਦੋਸਤੋ ਹਵਾ ਦੇ ਕੋਈ ਵੀ ਪਰ ਨਹੀ ।
ਖਵਾਹਿਸ਼ਾ ਦੀ ਭੀੜ ਵਿੱਚ ਸਵਾਰਥ ਚ ਸਭ ਲਬਰੇਜ ਨੇ
ਕਰਦੇ ਦਿਖਾਵਾ ਪਿਆਰ ਦਾ ਸੱਚੇ ਕਦੇ ਦਿਲਬਰ ਨਹੀ।
ਆਈ ਜਦ ਬਹਾਰ ਤਾਂ ਮੁਰਝਾ ਗਿਆ ਹੈ ਮੇਰਾ ਇਹ ਦਿਲ
ਢਿਲੋਂ ਹਾਂ ਹੁਣ ਵੀ ਸਫਰ ਵਿੱਚ ਪਰ ਕੋਈ ਹਮਸਫਰ ਨਹੀ।
ਗ਼ਜ਼ਲ
ਮਨ ਦਾ ਇੱਕ ਉਬਾਲ ਹੈ, ਬੱਸ।
ਮੁਹੱਬਤ ਇੱਕ ਖਿਆਲ ਹੈ ਬੱਸ ।
ਪਿਆਰ ਭਰੇ ਖਤ ਆਸ਼ਕ ਦੇ
ਸੱਭ ਚੋਰੀ ਦਾ ਹੀ ਮਾਲ ਹੈ ਬੱਸ।
ਕਿਸਨੂੰ ਕਹੀਏ ਬੈਠਣ ਲਈ
ਚਾਰ ਚੁਫੇਰੇ ਕਾਹਲ ਹੈ ਬੱਸ।
ਹਰ ਖ਼ਾਵੰਦ ਲਈ ਬੀਵੀ ਹੀ
ਆਖਿਰ ਹੀਰ ਸਿਆਲ ਹੈ ਬੱਸ।
ਆਖਿਰ ਕੀ ਹੈ ਇਹ ਦੁਨੀਆਂ ?
ਕੁਛ ਵੀ ਨਹੀ ਜੰਜਾਲ ਹੈ ਬੱਸ।
ਜੈਤੋ ਮੰਡੀ ਆ ਜਾਵੀਂ ਤੂੰ
ਦਬੜ•ੀਖਾਨਾ ਨਾਲ ਹੈ ਬੱਸ।
ਂਂਂਂਂਂਂਂਂਂਂਂਂਂਂ
ਬੀਤ ਗਏ ਕਰ ਗੀਤ ਇਕੱਠੇ ਦਿਲ ਪਰਚਾਵਾਂ ਮੈਂ ।
ਤੂੰ ਹੀ ਦੱਸ ਪਰ ਕਿਹੜੀ ਵਿਧ ਤਨਹਾ ਗਾਵਾਂ ਮੈਂ
ਤੇਰੇ ਸੰਗ ਬਿਤਾਈਆਂ ਘੜੀਆਂ ਜੋ ਮਸਤੀ ਭਰੀਆਂ
ਮੇਰੇ ਦਿਲ ਦੇ ਮਹਿਰਮ ਕਿਥੋਂ ਮੋੜ ਲਿਆਵਾਂ ਮੈਂ ।
ਬੀਤੇ ਇਸ਼ਕ ਤੇ ਫ਼ਖਰ ਕਰਾਂ ਜਦ ਕੱਲਾ ਹੁੰਦਾ ਹਾਂ
ਰਿਸ਼ਤਿਆਂ ਦੇ ਝੁਰਮਟ ਵਿੱਚ ਘਿਰ ਕੇ ਘਬਰਾਵਾਂ ਮੈਂ।
ਜੇ ਮਹਿਫਲ ਵਿੱਚ ਮੇਰੇ ਬਾਝੋਂ ਹੈ ਕੁਝ ਕਮੀ ਜਿਹੀ
ਦਸੋ ਯਾਰੋ ਫਿਰ ਤਾਂ ਮੁੜ ਕੇ ਵਾਪਸ ਆਵਾਂ ਮੈਂ।
ਸਾਡੇ ਟਿੱਬਿਆਂ ਵਰਗੇ ਜ਼ਜ਼ਬੇ ਸਦਾ ਪਿਆਸੇ ਰਹੇ
ਦਰਿਆਵਾਂ ਤੇ ਵਰ•ਦੀਆਂ ਤਕੀਆਂ ਘੋਰ ਘਟਾਵਾਂ ਮੈਂ।
ਸਭ ਮਿਤਰ ਸਵਾਰਥ ਦੀ ਦਲਦਲ ਵਿੱਚ ਗੁੰੰਮ ਗਏ
ਬੱਚਿਆਂ ਕੋਲੇ ਬਹਿ ਕੇ ਦਿਲ ਦਾ ਹਾਲ ਸੁਣਾਵਾਂ ਮੈਂ।
ਅਰਮਾਨਾ ਦੀ ਫੁਲਕਾਰੀ ਨੂੰ ਗ਼ਰਜਾਂ ਦੀ ਰੁੱਤ ਵਿੱਚ
ਵਕਤ ਦੀਆਂ ਟਿੱਡੀਆਂ ਦੇ ਕੋਲੋਂ ਕਿੰਝ ਬਚਾਵਾਂ ਮੈਂ।
ਜੋ ਦਿਲ ਲੈ ਕੇ ਮੇਰਾ ਤੇ ਫਿਰ ਉਠ ਪਰਦੇਸ ਗਿਆ
ਚਿਰ ਤੋਂ ਭਟਕ ਰਿਹਾਂ ਲੱਭਦਾ ਉਸਦਾ ਸਿਰਨਾਵਾਂ ਮੈਂ।
ਜਿਸ ਢਿਲੋਂ ਨੂੰ ਤਕ ਰਹੇ ਨੇ ਇਸ ਬਸਤੀ ਦੇ ਲੋਕ
ਉਹ ਨਹੀ ਹਾਂ ਯਾਰੋ ਉਸਦਾ ਹਾਂ ਪਰਛਾਵਾਂ ਮੈਂ।
Thursday, September 16, 2010
Subscribe to:
Post Comments (Atom)
No comments:
Post a Comment