ਗ਼ਜ਼ਲ
ਜ਼ਿੰਦਗੀ ਵਿੱਚੋਂ ਮਨਫੀ ਹੋਈਆਂ ਰਾਹਵਾਂ ਦੇ ਸੁਪਨੇ ਆਉਂਦੇ ਨੇ।
ਜਿਥੇ ਬਹਿ ਹੱਸੇ ਸਾਂ ਉਹਨਾ ਥਾਵਾਂ ਦੇ ਸੁਪਨੇ ਆਉਂਦੇ ਨੇ।
ਅਸਲ ਚ ਸਾਡੇ ਮਨ ਦੀਆਂ ਗੁੰਝਲਾਂ ਦੇ ਹੀ ਨੇ ਪਰਛਾਵੇਂ ਹੁੰਦੇ
ਰਹਿ ਗਈਆਂ ਨੇ ਜੋ ਅਤ੍ਰਿਪਤ ਇਛਾਵਾਂ ਦੇ ਸੁਪਨੇ ਆਉਂਦੇ ਨੇ।
ਕੁਝ ਚਿਹਰਿਆਂ ਨੂੰ ਯਾਦ ਰੱਖਣ ਲਈ ਸਾਨੂੰ ਰੱਟਾ ਲਾਉਣਾ ਪੈਂਦੈ
ਆਪ ਮੁਹਾਰੇ ਪਰ ਕੁਝ ਪਿਆਰੇ ਨਾਵਾਂ ਦੇ ਸੁਪਨੇ ਆਉਂਦੇ ਨੇ।
ਸਾਡੇ ਮਨਾ ਕੂੜਾ ਭਰਦੇ ਨੇ ਜਦ ਕੁਝ ਵਿਹਲੜ ਪਰਜੀਵੀ
ਮਨਾ ਚ ਖੌਫ ਉਪਜਦਾ ਅਤੇ ਚਿੰਤਾਵਾਂ ਦੇ ਸੁਪਨੇ ਆਉਂਦੇ ਨੇ।
ਕਾਮ ਤੇ ਮੋਹ ਵਿਹੂਣੀ ਜ਼ਿਦਗੀ ਹੁੰਦੀ ਜਿੰਦਾ ਲਾਸ਼ ਜਿਹੀ ਹੈ
ਮੋਹ ਵਿਹੂਣੇ ਮਨਾ ਚ ਊਲ ਬਲਾਵਾਂ ਦੇ ਸੁਪਨੇ ਆਉਂਦੇ ਨੇ।
ਜਿਸ ਘਰ ਦੇ ਵਿੱਚ ਘਰ ਦਾ ਮਾਲਕ ਤਾਨਾਸ਼ਾਹ ਬਣ ਕੇ ਵਿਚਰਦੈ
ਉਸ ਘਰ ਦੇ ਬੱਚਿਆਂ ਨੂੰ ਗਿਰਝਾਂ ਕਾਵਾਂ ਦੇ ਸੁਪਨੇ ਆਉਂਦੇ ਨੇ।
ਸਾਊ ਸੁਲਝੇ ਬੰਦੇ ਘਟੀਆ ਘਟਨਾਵਾਂ ਨੂੰ ਟਾਲ ਨੇ ਦਿੰਦੇ
ਕਿਉਂਕਿ ਜ਼ਿੰਦਗੀ ਭਰ ਘਟੀਆਂ ਘਟਨਾਵਾਂ ਦੇ ਚੇਤੇ ਆਉਂਦੇ ਨੇ।
ਜਿਸ ਬੰਦੇ ਦੀ ਯਾਦ ਪਟਾਰੀ ਯਾਦਾਂ ਬਿਨ ਖਾਲੀ ਹੁੰਦੀ ਹੈ
ਉਸ ਗਰੀਬ ਤਾਂ ਬੱਸ ਮੱਝਾਂ ਗਾਵਾਂ ਦੇ ਸੁਪਨੇ ਆਉਂਦੇ ਨੇ।
ਭਾਈ ਅਤੇ ਪੁਰੋਹਿਤਾਂ ਰਾਹੀਂ ਜੋ ਨਰਕਾਂ ਤੋਂ ਡਰ ਜਾਂਦੇ ਨੇ
ਜੋ ਨਹੀਂ ਕਦੇ ਮਿਲਣੀਆਂ ਉਹਨਾਂ ਸਜ਼ਾਵਾਂ ਦੇ ਸੁਪਨੇ ਆਉਂਦੇ ਨੇ।
ਜੱਗ ਨੂੰ ਸੁਪਨਾ ਆਖਣ ਵਾਲੇ ਸੁਪਨੇ ਦੀ ਤੌਹੀਨ ਨੇ ਕਰਦੇ
ਜੱਗ ਜਿਉਂਦਿਆਂ ਦੇ ਮੇਲੇ ਵਿੱਚ ਤਾਂ ਚਾਵਾਂ ਦੇ ਸੁਪਨੇ ਆਉਂਦੇ ਨੇ।
ਗਜ਼ਲ
ਅਮਰਜੀਤ ਢਿਲੋਂ
Îਮੋਤੀ ਗਜ਼ਲਾਂ ਵਿੱਚ ਪਰੋਏ ਅਮਰਜੀਤ ਢਿਲੋਂ।
ਹਰ ਇੱਕ ਸ਼ੇਅਰ ਚ ਹਾਜ਼ਰ ਹੋਏ ਅਮਰਜੀਤ ਢਿਲੋਂ।
ਅਕਸਰ ਆਖੇ ਜ਼ਿੰਦਗੀ ਹਾਦਸਿਆਂ ਇੱਕ ਹਜ਼ੂਮ
ਕਿਸੇ ਹਾਦਸੇ ਤੇ ਨਾ ਰੋਏ ਅਮਰਜੀਤ ਢਿਲੋਂ।
ਹਰ ਇੱਕ ਤਾਈਂ ਹੱਸਦੇ ਤੱਕਣ ਦੀ ਫਿਤਰਤ ਉਸਦੀ
ਆਪਣੇ ਸਾਰੇ ਗਮ ਲੁਕੋਏ ਅਮਰਜੀਤ ਢਿਲੋਂ।
ਯਾਦ ਆਉਣ ਜਦ ਬੀਤੇ ਮਿੱਤਰ, ਮਨ ਦੀ ਦੇਹਲੀ ਤੇ
ਤੇਲ ਕਿਵੇਂ ਹੰਝੂਆਂ ਦਾ ਚੋਏ ਅਮਰਜੀਤ ਢਿਲੋ।
ਰਾਤ ਰਾਤ ਭਰ ਸੋਚੇ ਜਾਗ ਕੇ ਜਗਤ ਜਲੰਦੇ ਲਈ
ਜਦ ਇਹ ਸਾਰੀ ਦੁਨੀਆਂ ਸੋਏ, ਅਮਰਜੀਤ ਢਿਲੋਂ।
ਧਰਤੀ ਦੇ ਯਥਾਰਥ ਬਾਰੇ ਜਾਣ ਗਿਆ ਹੈ ਉਹ
ਕਦੇ ਨਾ ਸੁਪਨਿਆਂ ਵਿੱਚ ਖੋਏ ਅਮਰਜੀਤ ਢਿਲੋਂ।
ਧੰਧਾ ਹੋਰ ਕਮਾਈਆਂ ਹੋਰ ਸਾਧ ਨਤਾਵਾਂ ਦੇ
ਸੱਭ ਦੇ ਕਾਲੇ ਕਿੱਸੇ ਛੋਏ ਅਮਰਜੀਤ ਢਿਲੋਂ।
ਉੱਜਲੇ ਸ਼ੀਸ਼ੇ ਸਨਮੁੱਖ ਮਨ ਤੇ ਜੰਮੀ ਮੈਲ
ਸੋਚ ਦੇ ਅਥਰੂਆਂ ਸੰਗ ਧੋਏ ਅਮਰਜੀਤ ਢਿਲੋਂ।
ਧੁੱਪ ਦਾ ਲਿਬਾਸ ਪਹਿਣ ਲਿਖੇ ਜੱਗ ਰਚਨਾ ਦਾ ਸੱਚ
ਨਾ ਲਫਜ਼ਾਂ ਦੇ ਤੀਰ ਲੁਕੋਏ ਅਮਰਜੀਤ ਢਿਲੋ।
ਮੁਕਤੀ ਦੀ ਇੱਛਾ ਨਹੀਂ ਕੋਈ ਬੀਜ ਮੁਹੱਬਤ ਦੇ
ਆਪਣੇ ਵਿਹੜੇ ਦੇ ਵਿੱਚ ਬੋਏ ਅਮਰਜੀਤ ਢਿਲੋਂ।
ਉਰਦੂ ਸ਼ੇਅਰ
ਰੋਤੇ ਮੇ ਕੱਟ ਗਈ ਕੁਛ ਆਹੋਂ ਮੇ ਕੱਟ ਗਈ।
ਸੋਤੇ ਮੇ ਕੱਟ ਗਈ ਕੁਛ ਸਲਾਹੋਂ ਮੇ ਕੱਟ ਗਈ।
ਮੰਜ਼ਿਲ ਪੇ ਜਾਨੇ ਵਾਲੇ ਮੰਜ਼ਿਲ ਪੇ ਪਹੁੰਚੇ
ਰਾਹ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਈ।ਂ
ਂਂਂਂਂਂਂਂਂਂਂਂਂ
ਅਫਸੁਰਦਾ ਦਿਲ ਪੇ ਜਬ ਕੋਈ ਖਿਲਨੇ ਲਗੀ ਕਲੀ
ਕਹਾ ਖਿਜ਼ਾ ਨੇ ਤੂ ਭੀ ਮੇਰੀ ਨਜ਼ਰ ਮੇ ਹੈ।
ਂਂਂਂਂਂਂਂਂ
ਨਾਵ ਕਾਗਜ਼ ਕੀ ਥੀ ਗਈ ਡੂਬ ,ਘਰੌਂਦੇ ਬਿਖਰੇ
ਖੇਲ ਸਭ ਖਤਮ ਹੂਆ, ਖਾਕ Àੜਾਈ ਜਾਏ।
ਂਂਂਂਂੀ
ਕੌਨ ਸਮਝੇਗਾ ਮੇਰੀ ਤਨਹਾਈਉਂ ਕੇ ਦਰਦ ਕੋ
ਪੂਛਨੇ ਵਾਲੋਂ ਸੇ ਕਤਰਾ ਕਰ ਗੁਜ਼ਰ ਜਾਤਾ ਹੂੰ ਮੈਂ ।
ਂਂਂਂਂਂਂ
ਕਹਾਂ ਤਕ ਔਰ ਭਲਾ ਹਮ ਜਾਨ ਕਾ ਕਰਤੇ ਨੁਕਸਾਨ
ਵਿਛੜ ਗਿਆ ਹੈ ਤੋ ਯੇਹ ਉਸਕੀ ਮਿਹਰਬਾਨੀ ਹੂਈ ।
ਂਂਂਂਂਂਂਂ
ਤੁਮ ਸੇ ਮੁਮਕਿਨ ਹੋ ਤੋ ਵਾਲੋਂ ਮੋ ਸਜਾ ਲੋ ਮੁਝਕੋ
ਸ਼ਾਖ ਸੇ ਟੂਟਨੇ ਵਾਲਾ ਹੂੰ ਸੰਭਾਲੋ ਮੁਝਕੋ।
ਂਂਂਂਂਂਂਂ
ਜਬ ਭੀ ਕਰੇ ਬਾਤ ਤੋ ਪਰਾਈ ਸੀ ਲਗੇ
ਉਸਕਾ ਸਭ ਇਲਮ ਕਿਤਾਬੋਂ ਸੇ ਪੜ•ਾ ਲਗਤਾ ਹੈ।
ਂਂਂਂਂ
ਆਏ ਤੋ ਕੌਨ ਸਾ ਮੁਝ ਪੇ ਇਹਸਾਨ ਕਰ ਗਏ ।
ਬੈਠੇ ਬਿਠਾਏ ਦਿਲ ਕੋ ਪਰੇਸ਼ਾਨ ਕਰ ਗਏ।
ਗ਼ਜ਼ਲ
ਜੋ ਕਰਦੈ ਖੁਦਕੁਸ਼ੀ ਅੱਜ ਉਸਦਾ .ਉਸਦਾ ਕੋਈ ਕੱਲ• ਨਹੀਂ ਹੋਣਾ ।
ਜਾਂ ਫਿਰ ਜਿਉਣ ਦਾ ਹੀ.ਉਸਨੂੰ ਆਇਆ ਯਾਰੋ ਵੱਲ ਨਹੀਂ ਹੋਣਾ ।
ਵਿਛੀਆਂ ਨੇ ਮੇਰੇ ਜ਼ਿਹਨ ਵਿੱਚ ਬਹੁਤ ਕੰਕਰੀਲੀਆਂ ਸ਼ੜਕਾਂ ਅਜੇ
ਤੁਹਾਡੀਆਂ ਧੋਤੀਆਂ ਸ਼ੜਕਾਂ ਤੇ ਹੁਣ ਮੈਥੋਂ ਯਾਰੋ ਚੱਲ ਨਹੀਂ ਹੋਣਾ।
ਰਾਤੀਂ ਨੀਂਦ ਹੀ ਨਹੀ ਆਉਂਦੀ ਹੈ ਬੱਸ ਉਂਜ ਤਾਂ ਠੀਕ ਹੈ ਸਭ ਕੁਝ
ਐਵੇਂ ਹੀ ਝੂਠ ਕਹਿੰਦੇ ੇਸਾਂ ਵਿਛੋੜਾ ਉਸਦਾ ਸਾਥੋਂ ਝੱਲ ਨਹੀਂ ਹੋਣਾ।
ਜ਼ਿਦਗੀ ਇਹ ਉਂਜ ਦੁਬਿਧਾ ਵਿੱਚ ਅਸਾਡੀ ਗੁਜ਼ਰ ਜਾਣੀ ਹੈ ਯਾਰਾ
੍ਰਬੋਲਿਆ ਝੂਠ ਵੀ ਨਹੀ ਜਾਣਾ ਅਤੇ ਸੱਚਾ ਪਿੜ ਮੱਲ ਨਹੀ ਹੋਣਾ ।
ਜੇ ਕੀਤੇ ਮਸ਼ਵਰੇ ਦੋਸਤ ਨਾ ਹੁਣ ਆਪਾਂ ਆਪਸ ਵਿੱਚ ਬਹਿ ਕੇ ਤਾਂ
ਇਹ ਦਿਲਾਂ ਵਿੱਚ ਦੂਰੀਆਂ ਵਧੀਆਂ ਦਾ ਮਸਲਾ ਹੱਲ ਨਹੀਂ ਹੋਣਾ।
ਬੜਾ ਹੀ ਮੈਂ ਉਡੀਕਾਂਗਾ ਬਹਿ ਕੇ ਮਹਿਰਮ ਖਿੜੀ ਫੁਲਾਂ ਰੁੱਤੇ ਤੈਨੂੰ
ਪਰ ਆਉਣਾ ਤੂੰ ਵੀ ਨਹੀ ਅਤੇ ਮੇਥੋਂ ਵੀ ਸੁਨੇਹਾ ਘੱਲ ਨਹੀ ਹੋਣਾ।
ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ
ਸ਼ੇਅਰ
ਕੀ ਕਰਾਂ ਪੱਤਝੜ ਦਾ ਕੰਡਾ ਹਾਂ ਮੈਂ ? ਬਹਾਰ ਦੀਆਂ ਕਲੀਆਂ ਵਾਂਗੂ
ਮੈਨੂੰ ਰੰਗ ਬਦਲਣੇ ਨਹੀ ਆਉਂਦੇ ।
ਂਂਂਂਂਂਂਂਂਬੰਦੇ ਨਾ ਹੋਂਗੇ ਜਿਤਨੇ ਖੁਦਾ ਹੈਂ ਖੁਦਾਈ ਮੇਂ
ਕਿਸ ਕਿਸ ਖੁਦਾ ਕਿ ਸਾਹਮਣੇ ਸਿਜਦਾ ਕਰੇ ਕੋਈ ।
ਂਂਂਂਂਂਮੈਂ ਰੱਬ ਤੋਂ ਨਹੀ ਡਰਦਾ ਪਰ ਉਸਤੋਂ ਬਹੁਤ ਡਰਦਾ ਹਾਂ
ਜੋ ਰੱਬ ਤੋਂ ਡਰਦਾ ਹੈ।
ਂਂਂਂਂਂਂ
ਇਸ ਵਿੱਚ ਮੇਰਾ ਕੁਝ ਵੀ ਨਹੀਂ ਹੈ ਇਹ ਸਭ ਮੌਸਮ ਦਾ ਸਦਕਾ ਹੈ
ਜੇਕਰ ਮੇਰੇ ਗ਼ਮਲੇ ਦੇ ਫੁੱਲ ਤੈਨੂੰ ਬੜੇ ਪਿਆਰੇ ਲੱਗੇ। ਭੂਸ਼ਨ
ਂਂਂਂਂਵੋਹ ਲੋਟ ਆਏਂ ਪੁਛਨਾ ਉਨਹੇ ਦੇਖਨਾ ਜਰਾ ਗੌਰ ਸੇ
ਜਿਨਹੇ ਰਾਸਤੇ ਮੇ ਖਬਰ ਹੂਈ ਕਿ ਯੇਹ ਰਾਸਤਾ ਕੋਈ ਔਰ ਹੈ।
ਂਂਂਂੀ
ਤੁਮੇ ਗੈਰੋਂ ਸੇ ਕਬ ਫੁਰਸਤ ਹਮ ਅਪਨੇ ਗ਼ਮ ਸੇ ਕਬ ਖਾਲੀ
ਚਲੋ ਬੱਸ ਹੋ ਗਿਆ ਮਿਲਣਾ ਨਾ ਤੁਮ ਖਾਲੀ ਨਾ ਹਮ ਖਾਲੀ।
ਂਂਂਂਂਉਠ ਗਈ ਯੂੰ ਜ਼ਮਾਨੇ ਸੇ ਵਫਾ ਕਭੀ ਗੋਆ ਕਿਸੀ ਮੇ ਥੀ ਨਹੀ।
ਂਂਂਂਂਂੀ
ਜੀਓ ਤੋ ਐਸੇ ਜੀਓ ਕਿ ਜੈਸੇ ਸਭ ਤੁਮਹਾਰਾ ਹੈ
Îਮਰੋ ਤੋ ਐਸੇ ਕਿ ਜੈਸੇ ਤੁਮਹਾਰਾ ਕੁਛ ਭੀ ਨਹੀ।
ਂਂਂਂਂਂਂਂਂ
ਨਾਹੱਕ ਸੋਚ ਰਹੇ ਹੋ ਤੁਮ ਪਰ ਅਸਰ ਨਾ ਹੋਗਾ ਔਰੋਂ ਕਾ
ਚਾਂਦ ਭੀ ਕਾਲਾ ਪੜ ਜਾਤਾ ਹੈ ਧਰਤੀ ਕੀ ਪਰਛਾਈ ਸੇ।ਂ
ਂਂਂਂਂਂਂਂ
ਮਰਨਾ ਤੋ ਲਾਜ਼ਮ ਹੈ ਇੱਕ ਦਿਨ, ਜੀ ਭਰਕੇ ਅਬ ਜੀ ਤੋ ਲੂੰ
ਮਰਨੇ ਸੇ ਪਹਿਲੇ ਮਰ ਜਾਨਾ ਮੇਰੇ ਬੱਸ ਕੀ ਬਾਤ ਨਹੀ।
ਂਂਂਂਂਂਸ਼ਹਿਰ ਮੇ ਵੋਹ ਮੋਹਤਬਰ ਮੇਰੀ ਗਵਾਹੀ ਸੇ ਹੂਆ
ਫਿਰ ਮੁਝੇ ਇਸ ਸ਼ਹਿਰ ਮੇ ਨਾ ਮੋਹਤਬਰ ਉਸਨੇ ਕਹਾ।
ਂਂਂਂਖਵਾਹਿਸ਼ੇਂ ਕੱਦ ਸੇ ਜਬ ਬੜੀ ਹੋਂਗੀ
ਨਿੱਤ ਨਈ ਮੁਸ਼ਕਿਲੇਂ ਖੜ•ੀ ਹੋਂਗੀ।
ਂਂਂਂਂਂਂਂਂਂਂ
ਇਸ ਮੇ ਕੋਈ ਸ਼ਿਕਵਾ ,ਸ਼ਕਾਇਤ ਨਾ ਗਿਲਾ ਹੈ
ਯੇ ੇਭੀ ਕੋਈ ਖਤ ਹੈਕਿ ਮੁਹੱਬਤ ਸੇ ਭਰਾ ਹੈ।
ਂਂਂਂਂਂਂਂਕੱਚੇ ਧਾਗੋਂ ਕੇ ਸਹਾਰੇ ਦੇਰ ਪਾ ਹੋਤੇ ਨਹੀਂ
ਤੇਜ਼ ਆਂਧੀ ਮੇ ਪਤੰਗੇਂ ਮੱਤ ਉਡਾਇਆ ਕੀਜੀਏ।
ਂਂਂਂਂਂਂਂਂ
ਜ਼ਿੰਦਗੀ ਰੋਜ਼ ਜਲਾਤੀ ਹੈ ਉਮੀਦੋਂ ਕੇ ਚਿਰਾਗ
ਆਪ ਆਤੇ ਨਹੀ ਰਾਤ ਗੁਜ਼ਰ ਜਾਤੀ ਹੈ।
ਂਂਂਂਂਂਂ
:ਯੇਹ ਸੱਚ ਹੈ ਸ਼ਾਇਸ਼ਤਗੀ ਇਲਮ ਕੀ ਜਾਨ ਹੈ
ਫੂਲ ਖਿਲਤੇ ਹੈਂ ਤੋ ਆਵਾਜ ਕਹਾਂ ਹੋਤੀ ਹੈ। ਂਂਂਂਂ
ਂਂਂਂਂਂ
ਤੁਮ ਨਈ ਤਹਿਜ਼ੀਬ ਕੇ ਵਾਕਫ ਨਹੀਂ
ਅਬ ਹਿਮਾਕਤ ਭੀ ਹੁਨਰ ਮੇ ਆ ਗਈ ਹੈ।
ਂਂਂਂਂ
ਖਾਮੋਸ਼ ਐ ਦਿਲ , ਭਰੀ ਮਹਿਫਲ ਮੇ ਚਿੱਲਾਨਾ ਨਹੀ ਅੱਛਾ
ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੇ।
ਂਂਂਂਂਂ
ਸਾਜਨ ਹਮ ਸੇ ਮਿਲੇ ਭੀ ਲੇਕਿਨ ਐੇਸੇ ਮਿਲੇ ਕਿ ਹਾਏ
ਜੈਸੇ ਸੂਖੇ ਖੇਤ ਪੇ ਬਾਦਲ ਬਿਨ ਬਰਸੇ ਉੱੜ ਜਾਏ।
ਂਂਂਂਂਂਂਂਂਂ
ਮੈਂ ਜਾਨਤਾ ਹੂੰ ਇਸ਼ਕ ਮੁਕੰਮਲ ਫਰੇਬ ਹੈ
ਲਕਿਨ ਫਰੇਬ ਖਾਨੇ ਕੀ ਆਦਤ ਹੈ ਕਿਆ ਕਰੇਂ।
ਂਂਂਂਂਂਂਂ
ਰਾਤ ਕੇ ਸੰਨਾਟੇ ਮੇ ਹਮ ਨੇ ਕਿਆ ਕਿਆ ਧੋਖੇ ਖਾਏ ਹੈਂ
ਅਪਨਾ ਹੀ ਜਬ ਦਿਲ ਧੜਕਾ ਤੋ ਮੈ ਸਮਝਾ ਵੋਹ ਆਏੇ ਹੈਂ।
ਂਂਂਂਂਂਂਂਂਂਂ
ਵੋਹ ਆਏਂਗੇ ਆਏਂਗੇ ਆ ਹੀ ਜਾਏਂਗੇ ਯਹੀ ਬਾਤ ਹਰ ਰਾਤ ਹੋਤੀ ਰਹੀ।
ਚਮਨ ਮੇ ਸ਼ਗੂਫੇ ਝੁਲਸਤੇ ਰਹੇ ਬੀਆਬਾਂ ਮੇ ਬਰਸਾਤ ਹੋਤੀ ਰਹੀ।
ਂਂਂਂਂਂਂ
ਕਿਸ ਤਰਹ ਦੂੰਗਾ ੍ਰਮੈਂ ਅਪਨੀ ਬੇਗੁਨਾਹੀ ਕਾ ਸਬੂਤ
ਜਿਸ ਜਗਾਹ ਲੂਟਾ ਗਿਆ ਦੁਸ਼ਮਨ ਵਹਾਂ ਕੋਈ ਨਾ ਥਾ।
ਂਂਂਂਂਂਂਂਂਂ
ਅੰਧੇਰਾ ਮਾਂਗਨੇ ਆਇਆ ਥਾ ਰੌਸ਼ਨੀ ਕੀ ਭੀਖ
ਹਮ ਅਪਨਾ ਘਰ ਨਾ ਜਲਾਤੇ ਤੋ ਔਰ ਕਿਆ ਕਰਤੇ।
ਂਂਂਂਂਂਂਂ
ਬਹੁਤ ਪਹਿਲੇ ਸੇ ਉਨ ਕਦਮੋ ਕੀ ਆਹਟ ਜਾਨ ਲੇਤੇ ਹੈਂ
ਤੁਝੇ ਐ ਜ਼ਿਦਗੀ ਹਮ ਦੂਰ ਸੇ ਪਹਿਚਾਨ ਲੇਤੇ ਹੈਂ
ਤਬੀਅਤ ਅਪਨੀ ਘਬਰਾਤੀ ਹੈ ਸੁੰਨਸਾਨ ਰਾਤੋਂ ਮੇ
ਹਮ ਐਸੇ ਮੇ ਤੇਰੀ ਯਾਦੋਂ ਕੀ ਚਾਦਰ ਤਾਨ ਲੇਤੇ ਹੈਂ
ਤੁਝੇ ਘਾਟਾ ਨਾ ਹੋਨੇ ਦੇਗੇ ਕਾਰੋਬਾਰੇ ਉਲਫਤ ਮੇ
ਹਮ ਅਪਨੇ ਸਰ ਪੇ ਤੇਰਾ ਦੋਸਤ ਹਰ ਨੁਕਸਾਨ ਲੇਤੇ ਹੈਂ।
ਂਂਂਂਂਂਂਂ
ਕੁਛ ਤੋ ਅਪਨੀ ਨਿਸ਼ਾਨੀਆਂ ਰੱਖ ਜਾ
ਇਨ ਕਿਤਾਬੋਂ ਮੇ ਤਿਤਲੀਆਂ ਰੱਖ ਜਾ।
Ñੋਲੋਗ ਥਕ ਹਾਰ ਕਰ ਨਾ ਲੌਟ
ਕਜਾਏਂ ਰਾਸਤੋਂ ਮੇ ਕਹਾਨੀਆਂ ਰੱਖ ਜਾ
ਂਿÂਨ ਦਰੱਖਤੋਂ ਸੇ ਫਲ ਨੋਹੀ ਗਿਰਤੇ ਇਨ ਨਜ਼ਦੀਕ ਆਂਧੀਆਂ ਰੱਖ ਜਾ।
ਂਂਂਂਂਂਂਂਅਬ ਕਿਸਕੇ ਆਗੇ ਹਮ ਦੁੱਖੜਾ ਰੋਏਂ ,ਛੋੜੋ ਯਾਰ
ਏਕ ਬਾਤ ਕੋ ਆਖਿਰ ਕੋਈ ਬੋਲੋ ਕਿਤਨੀ ਬਾਰ ਕਹੇ।
ਂਂਂਂਂਂਂਂਂਂਂਂਂ
ੁਮੇਰੀ ਰੂਹ ਕੀ ਹਕੀਕਤ ਮੇਰੇ ਆਂਸੂਉਂ ਸੇ ਪੂਛੋ
Îਮੇਰਾ ਮਜ਼ਲਿਸੀ ਤਬੱਸਮ(ਮਹਿਫਲੀ ਹਾਸਾ) ਮੇਰਾ ਤਰਜ਼ਮਾ ਨਹੀ ਹੈ।
ਂਂਂਂਂਂਂਂ
ਤਨ ਬਚਾਨੇ ਚਲੇ ਕਿ ਮਨ ਖੋ ਗਿਆ।ਏਕ ਮਾਟੀ ਕੇ ਪੀਛੇ ਰਤਨ ਖੋ ਗਿਆ ।
ਦੋਸਤੀ ਕਾ ਸਭੀ ਜਬ ਖਾ ਚੁਕੇ ਵਿਆਜ ਤੋ ਪਤਾ ਯੇ ਚਲਾ ਮੂਲਧਨ ਖੋ ਗਿਆ ।
ਤੇਰੀ ਤਲਾਸ਼ ਮੇਰੀ ਯਾਂ ਔਰ ਜ਼ਿਦਗੀ ਕਾ ਬੀਰਾਨਾ
ਸਫਰ ਤੋ ਖੂਬ ਥਾ ਮਗਰ ਰਸਤਾ ਖਰਾਬ ਮਿਲ ਗਿਆ,
ਗ਼ਜ਼ਲ
ਸੰਭਾਵਨਾਵਾਂ ਦੀ ਨਦੀ ਵਗਦੀ ਰਹੇ।
ਇਹ ਖੂਬਸੂਰਤ ਜ਼ਿਦਗੀ ਲਗਦੀ ਰਹੇ।
ਆਵੇ ਨਾ ਮੰਜ਼ਿਲ ਨਾ ਇਹ ਜੀਵਨ ਰੁਕੇ
ਮ੍ਰਿਗ ਤ੍ਰਿਸ਼ਨਾ ਇਸ ਤਰਾਂ ਠਗਦੀ ਰਹੇ।
ਨਫਰਤਾਂ ਦੀ ਤੇਜ ਹੈ ਭਾਵੇਂ ਹਵਾ ਅੱਜ
ਪਰ ਮੋਮਬਤੀ ਪਿਆਰ ਦੀ ਜਗਦੀ ਰਹੇ।
ਜਾਣਦਾ ਹਾਂ ਹੁਣ ਤੂੰ ਨਹੀਂ ਮਿਲਣਾ ਕਦੇ
ਪਰ ਖਬਰ ਮੈਂਨੂੰ ਤੇਰੀ ਰਗ ਰਗ ਦੀ ਰਹੇ।
ਜੋ ਮਘਦੀ ਰੱਖੇ ਜ਼ਿਦਗਾਨੀ ਨੂੰ ਹਮੇਸ਼
ਭਾਲ ਮੈਨੂੰ ਸਦਾ ਉਸ ਅੱਗ ਦੀ ਰਹੇ।
ਂਂਂਂਂਂਂਂ
੨ ਬੱਸ ਹੁਣ ਸਫਰ ਸਮਾਪਤ ਹੋਇਆ
ਹੁਣ ਲੋੜ ਪਿਆਰ ਹੈ ਕੋਈ।
ਮਾਰੂਥਲਾਂ ਚੋਂ ਕਦੋਂ ਨਿਕਲਦੀ ਯਾਰੋ ਆਬਸ਼ਾਰ ਕੋਈ।
ਆਪ ਫੈਲਾਇਆ ਮ੍ਰਿਗ ਤ੍ਰਿਸ਼ਨਾ ਦਾ ਜਾਲ ਮੈਂ ਅੱਜ ਸਮੇਟ ਲਿਆ ਹੈ
ਪਰਖ ਲਈਆਂ ਨੇ ਸਭੇ ਯਾਰੀਆਂ ਦੁਨੀਆਂ ਵਿੱਚ ਨਾ ਯਾਰ ਹੈ ਕੋਈ।
ਆਪਣੇ ਹੱਥੀਂ ਲਾਕੇ ਆਪੇ ਬਾਗ ਵੀ ਪੁਟਣੇ ਪਏ ਨੇ ਮੈਨੂੰ
ਆਉਣ ਬਹਾਰਾਂ ਜਾਂ ਨਾ ਆਵਣ ਹੁਣ ਨਾ ਇੰਤਜ਼ਾਰ ਹੈ ਕੋਈ।
ਆਪਣੀ ਰਾਖੀ ਆਪੇ ਕਰਨੀ ਸਿਖ ਲਵੇ ਜੇ ਹਰ ਇਕ ਬੰਦਾ
ਫਿਰ ਨਾ ਕੋਈ ਅਫਸਰ, ਨੇਤਾ,ਨਾ ਲੋੜ ਸਰਕਾਰ ਹੈ ਕੋਈ।
ਆਪਣੇ ਹੀ ਵਜੂਦ ਕਰਨਾ ਸਿਖ ਲਿਆ ਕਰਨਾ ਮੈਂ ਭਰੋਸਾ
ਕਿਸੇ ਵੀ ਪੀਰ ਪੈਗੰਬਰ ਰੱਬ ਤੇ ਮੇਰਾ ਨਾ ਇਤਬਾਰ ਹੈ ਕੋਈ।
ਹਰ ਇੱਕ ਮੋੜ ਚੁਰੱਸਤੇ ਉਤੇ ਥਾਂ ਥਾਂ ਖੜ•ੇ ਵਿਕਾਊ ਬੰਦੇ
ਇਹਨਾਂ ਤਾਈਂ ਖ੍ਰੀਦਣ ਵੇਚਣ ਲਈ ਨਹੀਂ ਬਾਜ਼ਾਰ ਹੈ ਕੋਈ ।
ਜੇ ਰੱਬ ਹੁੰਦਾ ਸਚੀਂ ਮੁਚੀਂ ਉਸਨੇ ਵੀ ਸੋਚਨਾ ਸੀ ਇਹ
ਕੀ ਏਸਦੀ ਹੈ ਜਰੂਰਤ ਜਿਹੋ ਜਿਹਾ ਸੰਸਾਰ ਹੈ ਕੋਈ।
ਫੁੱਟਪਾਥਾਂ ਤੇ ਭੁੱਖੇ ਮਰਦੇ ਹਨ ਕਿੰਨੇ ਮਾਨਵ ਦੇ ਜਾਏ
ਫਿਰ ਵੀ ਮਾਨਵ ਆਖੀ ਜਾਵੇ ਇਥੇ ਪਰਵਿਦਗਾਰ ਹੈ ਕੋਈ।
ਜਿਥੇ ਮਾਲੀ, ਫੁਲ ,ਤਿਤਲੀਆਂ ਤੇ ਭੰਵਰੇ ਵੀ ਹੋਣ ਸੁਰਖਿਅਤ
ਇਸ ਦੁਨੀਆਂ ਵਿਚ ਇਸ ਤਰਾਂ ਦਾ ਚਾਹੀਦਾ ਗੁਲਜ਼ਾਰ ਹੈ ਕੋਈ।
ਗ਼ਜ਼ਲ
ਜਲਦੇ ਨੇ ਪੈਰ ਭਾਵੇਂ ਤੁਰੀਏ ਤਰੇਲ ਉਤੇ ।
ਬੈਠੇ ਨੇ ਭੂੰਡ ਕਾਲੇ ਫੁੱਲਾਂ ਦੀ ਵੇਲ ਉਤੇ।
ਕਿੰਨਾ ਤੂਫਾਨ ਹੈ ਇਹ ਸਾਗਰ ਚ ਪਤਾ ਲਗੂ
ਖੜ• ਨਾ ਕਿਨਾਰੇ ਪਹਿਲਾਂ ਬੇੜੀ ਧਕੇਲ ਉਤੇ।
ਢਲ ਰਹੇ ਸੂਰਜ ਤਾਈਂ ਤਕ ਕੇ ਉਦਾਸ ਨਾ ਹੋ
ਸਰਘੀ ਦੇਖ ਤਾਰਾ ਤੂੰ ਚੜਿ•ਆ ਦੁਮੇਲ ਉਤੇ।
ਤੇਰੇ ਦੁਆਲੇ ਗ਼ਮ ਦੀ ਹੈ ਭੀੜ ਤਾਂ ਕੀ ਹੋਇਆ
ਆਉਂਦੇ ਨੇ ਭੂਤਨੇ ਹੀ ਅਕਸਰ ਫੁਲੇਲ ਉਤੇ।
ਸਹਿਆ ਵਿਯੋਗ ਤਾਂਹੀ ਸਕਿਆ ਨਾ ਕਾਬੂ ਪਾ ਮੈਂ,
ਉਸ ਆਸ਼ਕੀ ਦੇ ਝੱਲੇ ਅੰਨ•ੇ ਵਲੇਲ ਉੱਤੇ।
ਜ਼ਿੰਦਗੀ ਦੇ ਟੇਸ਼ਨਾਂ ਦੇ ਸਭ ਨਾਂਅ ਕੰਠ ਕਰ ਲਏ,
ਸੌਂ ਨਾ ਸਵਾਰ ਹੋ ਕੇ ਤੂੰ ਸਮੇਂ ਦੀ ਰੇਲ ਉੱਤੇ,
ਢਿੱਲੋਂ ਚੁਫੇਰੇ ਲਾਂਬੂ ਲਾਏ ਸਿਆਸਤਾਂ ਨੇ।
ਪੰਡਿਤ ਤੇ ਮੌਲਵੀ ਜੀ ਪਾਉਂਦੇ ਨੇ ਤੇਲ ਉੱਤੇ।
Sunday, September 12, 2010
Subscribe to:
Post Comments (Atom)
No comments:
Post a Comment