Saturday, September 4, 2010

ਬੱਦਲਾਂ ਤਾਈਂ ਬੁਲਾਵਾ

ਬੱਦਲਾਂ ਤਾਈਂ ਬੁਲਾਵਾ
ਬੱਦਲਾਂ ਤਾਈਂ ਬੁਲਾਵਾ ਦਿੰਦੀ ਰਹਿੰਦੀ ਉਹ ਮਰ ਜਾਣੀ ਹੈ।
ਪਰ ਜਦ ਬੱਦਲ ਵਰ•ਦਾ ਸਿਰ 'ਤੇ ਰੱਖਦੀ ਛੱਤਰੀ ਤਾਣੀ ਹੈ।
ਅਜੇ ਨਹੀਂ ਦਿਲ ਤੈਨੂੰ ਦੇਣਾ, ਰੱਖਿਆ ਹੈ ਉਝ ਤੇਰੇ ਲਈ,
ਲੈ ਜਾਈਂ ਜੋਬਨ ਰੁੱਤੇ ਅਜੇ ਤਾਂ ਤੇਰੀ ਉਮਰ ਨਿਆਣੀ ਹੈ।
ਹੱਸਣ ਵੇਲੇ ਗੱਲ•ਾਂ ਦੇ ਵਿੱਚ ਭੰਵਰ ਜਿਹੇ ਪੈ ਜਾਂਦੇ ਜੋ,
ਸਾਡੀ ਹਯਾਤੀ ਦੀ ਨੌਕਾ ਇਨ•ਾਂ ਵਿੱਚ ਡੁੱਬ ਜਾਣੀ ਹੇ।
ਇਸ਼ਕ ਦੇ ਸਾਗਰ ਵਿੱਚ ਕਿੰਝ ਠਿਲਣ, ਜੋ ਡੂੰਘਾਈਆਂ ਮਾਪ ਰਹੇ,
ਆਸ਼ਕ ਨੂੰ ਦਰਿਆ ਵੀ ਲੱਗਦਾ ਗੋਡੇ ਗੋਡੇ ਪਾਣੀ ਹੈ।
ਜਿਹੜੇ ਰੁੱਖ ਖੁਸ਼ਬੋਆਂ ਵੰਡਦੇ ਉਹੀਓ ਮਨ ਵਿੱਚ ਵੱਸਦੇ ਨੇ,
ਬਿਨਾਂ ਮਹਿਕ ਫੁੱਲਾਂ ਦੀ ਜਵਾਨੀ ਐਵੇਂ ਹੀ ਢਲ ਜਾਣੀ ਹੈ।
ਜ਼ਿੰਦਗੀ ਦਾ ਹਰਇੱਕ ਪਲ ਪਿਆਰ ਦੇ ਲੇਖੇ ਲਾਵਣ ਖਾਤਿਰ ਹੈ,
ਇਹ ਗੱਲ ਉਹੀਓ ਜਾਨਣ ਜਿਨ•ਾਂ ਪਿਆਰ ਸੁੰਦਰਤਾ ਮਾਣੀ ਹੈ।
Ðਰੋਣੇ ਧੋਣੇ ਗਮ ਦੀਆਂ ਗੱਲਾਂ ਹਾਰੇ ਬੰਦੇ ਕਰਦੇ ਨੇ,
ਢਿੱਲੋਂ ਇਹ ਬ੍ਰਹਿਮੰਡ ਹੀ ਸਾਰਾ ਸੱਚਮੁੱਚ ਪਿਆਰ ਕਹਾਣੀ ਹੈ।

ਜੈ ਇਨਸਾਨ
ਜੈ ਇਨਸਾਨ, ਜੈ ਇਨਸਾਨ ਤੇਰੀ ਸਭ ਤੋਂ ਉੱਚੀ ਸ਼ਾਨ।
ਇਸ ਧਰਤੀ ਦਾ ਤੂੰ ਭਗਵਾਨ, ਤੇਰੀ ਬਲ ਬੁੱਧੀ ਹੈ ਮਹਾਨ।
ਤੈਨੂੰ ਅੱਜ ਦਾ ਰੂਪ ਬਖਸ਼ਿਆ ਅਰਬਾਂ ਜੀਆਂ ਨੇ ਮਰ ਮਰ ਕੇ,
ਜਦ ਤੂੰ ਪਸ਼ੂਆਂ ਤੋਂ ਵੱਖ ਹੋਇਆ ਕੁਦਰਤ ਹੱਸੀ ਖਿੜ ਖਿੜ ਕਰਕੇ।
ਪੈਦਾਵਾਰ ਦਾ ਮੁਢ ਤੂੰ ਬੰਨਿ•ਆ ਹਰੇ ਭਰੇ ਕਰਕੇ ਖਲਿਹਾਨ, ਜੈ ਇਨਸਾਨ..
ਹੜ•, ਹਨ•ੇਰੀ, ਅੱਗਾਂ ਤੱਕ ਕੇ ਤੂੰ ਅਕਸਰ ਹੀ ਡਰ ਜਾਂਦਾ ਸੈਂ,
ਤਾਹੀਏਂ ਕਲਪਿਤ ਦੇਵ ਦੇਵੀਆਂ 'ਤੇ ਭਰੋਸਾ ਕਰ ਜਾਂਦਾ ਸੈਂ।
ਤੇਰੇ ਡਰ ਦਾ ਲਾਹਾ ਲੈ ਕੇ ਤੈਨੂੰ ਲੁੱਟਦੇ ਰਹੇ ਸ਼ੈਤਾਨ, ਜੈ ਇਨਸਾਨ .
ਲੰਮੀ ਨੇਹਰੇ ਦੀ ਭਟਕਣ 'ਚੋਂ ਅੱਜ ਤੂੰ ਬਾਹਰ ਆ ਚੁੱਕਿਆ ਹੈ,
ਚੰਨ, ਸਿਤਾਰੇ, ਬ੍ਰਹਿਮੰਡਾਂ ਦੇ ਭੇਤ ਤੂੰ ਡੂੰਘੇ ਪਾ ਚੁੱਕਿਆ ਹੈ।
ਪਲ ਪਲ ਨਵੀਂ ਰੌਸ਼ਨੀ ਦਿੰਦਾ ਤੈਨੂੰ ਤੇਰਾ ਇਹ ਵਿਗਿਆਨ, ਜੈ ਇਨਸਾਨ .
ਪਰ ਹਨ•ੇਰੇ ਦੇ ਰਾਹੀਂ ਅਜੇ ਵੀ ਪਾਉਣ ਅੜਿੱਕੇ ਰਾਹ ਵਿੱਚ ਤੇਰੇ,
ਕਲਪਿਤ ਸਵਰਗ, ਨਰਕ, ਰੱਬ ਦਾ ਨਾਂਅ ਲੈ ਰੋਜ ਹੀ ਨਵੇਂ ਉਸਾਰਣ ਡੇਰੇ।
ਤੇਰੀ ਸੋਚ ਨੂੰ ਖੁੰਢਾ ਕਰਨ ਲਈ ਰੋਜ਼ ਲਿਆਉਂਦੇ ਨਵਾਂ ਸਮਾਨ, ਜੈ ਇਨਸਾਨ
ਜੈ ਮਾਨਵਤਾ ਜੈ ਇਨਸਾਨ ਇਹੀਓ ਹੁਣ ਆਖਣਗੇ ਸਾਰੇ,
ਛੁੱਟ ਜਾਣਗੇ ਆਪਣੇ ਡਰ 'ਚੋਂ ਉਪਜੇ ਹੋਏ ਜਾਨੂੰਨੀ ਨਾਹਰੇ।
ਢਿੱਲੋਂ ਦਬੜ•ੀਖਾਨੇ ਤੇਰਾ ਫਿਰ ਨਾ ਹੋਊ ਕੋਈ ਨੁਕਸਾਨ।
ਜੈ ਇਨਸਾਨ।

ਖੁਦ ਨਾ ਸਮਝੇਂ.
ਖੁਦ ਨਾ ਸਮਝੇਂ ਪਰ ਲੋਕਾਂ ਤਾਈਂ ਜਾਵੇ ਸਮਝਾਈ ਜੀ।
ਇਹ ਗੱਲ ਤੈਨੂੰ ਅਜੇ ਤੀਕ ਕਿਉਂ ਸਮਝ ਨਾ ਆਈ ਭਾਈ ਜੀ।
ਉਚੀ ਲਾਊਂਡ ਸਪੀਕਰ ਲਾ ਕੇ ਸਾਡੀ ਨੀਂਦ ਹਰਾਮ ਕਰੇ,
ਆਪਣਾ ਗੁੱਭ-ਗਭਾਟ ਤੂੰ ਕੱਢ ਕੇ ਸਾਨੂੰ ਜਾਵੇ ਤਪਾਈ ਜੀ।
ਇਹ ਜੱਗ ਰਚਨਾ ਝੂਠ ਅਤੇ ਇਹ ਦਿਸਦਾ ਸਭ ਜੱਗ ਮਿਥਿਆ ਕਹਿ,
ਖੁਦ ਇਸ ਜੱਗ ਦੇ ਸਾਰੇ ਮੇਵੇ ਜਾਵੇ ਰੋਜ਼ ਉਡਾਈ ਜੀ।
ਮਾਇਆ ਤਾਈਂ ਨਾਗਨੀ ਕਹਿ ਕੇ ਲੋਕਾਂ ਤਾਈਂ ਡਰਾਵੇਂ ਤੂੰ,
ਐਪਰ ਬੈਂਕਾਂ ਦੇ ਵਿੱਚ ਆਪਣੇ ਖਾਤੇ ਜਾਵੇ ਖੁਲ•ਾਈ ਜੀ।
ਹਾਈਕੋਰਟ, ਸੁਪਰੀਮ ਕੋਰਟ ਨੂੰ ਵੀ ਟਿੱਚ ਸਮਝਦਾ ਤੂੰ,
ਤਾਹੀਓ ਉਨ•ਾਂ ਦੇ ਆਦੇਸ਼ਾਂ ਨੂੰ ਜਾਵੇ ਠੁਕਰਾਈ ਤੂੰ।

ਵੇਲਾ ਮਾੜਾ ਹੈ. .
ਝੂਠਾ ਸਾਰਾ ਜੱਗ ਕਿ ਵੇਲਾ ਮਾੜਾ ਹੈ।
ਆਖਣ ਸਾਰੇ ਠੱਗ ਕਿ ਵੇਲਾ ਮਾੜਾ ਹੈ।
ਰਾਮ ਰਹੀਮ ਦੇ ਪੈਰੋਕਾਰਾਂ ਲਾਈ ਹੈ, ਚਾਰ ਚੁਫੇਰੇ ਅੱਗ ਕਿ ਵੇਲਾ ਮਾੜਾ ਹੈ।
ਕਾੜ• ਕਾੜ• ਕੇ ਪੀਂਦੇ ਨੇ ਦੁੱੱਧ, ਸੰਤਾਂ ਦੇ, ਮੂੰਹ ਕਰਦੇ ਦੱਗ ਦੱਗ ਕਿ ਵੇਲਾ ਮਾੜਾ ਹੈ।
ਕਿਰਤ ਕਮਾਵਣ ਵਾਲੇ ਇੱਥੇ ਥੋੜ•ੇ ਨੇ ਵਿਹਲੜਾਂ ਦੇ ਨੇ ਵੱਗ ਕਿ ਵੇਲਾ ਮਾੜਾ ਹੈ।
ਸਿਰ ਤੋਂ ਲਾ ਕੇ ਪਲ ਵਿੱਚ ਚਮਚੇ ਰੱਖ ਦਿੰਦੇ, ਨੇਤਾ ਪੈਰੀਂ ਪੱਗ ਕਿ ਵੇਲਾ ਮਾੜਾ ਹੈ।
ਓਮ ਸ਼ਾਂਤੀ ਦਾ ਉਪਦੇਸ਼ ਵੀ ਕਰਦੇ ਨੇ, ਨਾਲ ਉਗਲਦੇ ਅੱਗ ਕਿ ਵੇਲਾ ਮਾੜਾ ਹੈ।
ਦੁਨੀਆਂ ਤਾਈਂ ਮਾਨਣ ਪਿੱਛੋਂ ਕਹਿੰਦੇ ਨੇ ਇਹ ਸਾਬਣ ਦੀ ਝੱਗ ਕਿ ਵੇਲਾ ਮਾੜਾ ਹੈ।

ਉਰਦੂ ਸ਼ੇਅਰ
ਕਿਸੀ ਕੋ ਹੋ ਨਾ ਸਕਾ ਉਸਕੇ ਕੱਦ ਕਾ ਅੰਦਾਜ,
ਵੋਹ ਆਸਮਾਂ ਥਾ ਮਗਰ ਸਰ ਝੁਕਾ ਕੇ ਚੱਲਤਾ ਥਾ।

ਜ਼ਿੰਦਗੀ ਮੇ ਜੋ ਗੁਨਾਹ ਸਮਝਤਾ ਹੈ ਆਰਾਮ ਕੋ,
ਵੋਹ ਸ਼ਖਸ਼ ਆਸਾਨ ਕਰ ਲੇਤਾ ਮੁਸ਼ਕਿਲ ਕਾਮ ਕੋ।

ਮਾਰ ਹੀ ਡਾਲੇ ਬੇ ਮੌਤ ਯੇ ਦੁਨੀਆਂ ਵੋਹ ਹੈ,
ਹਮ ਜੋ ਜਿੰਦਾ ਹੈ ਤੋਂ ਜੀਨੇ ਕਾ ਹੁਨਰ ਰੱਖਤੇ ਹੈ।

ਰੋਈ ਸ਼ਬਨਮ ਤੋ ਗੁਲ ਕੋ ਹੰਸੀ ਆ ਗਈ,
ਹਰ ਕੋਈ ਅਪਨੀ ਫਿਤਰਤ ਪੇ ਮਜ਼ਬੂਰ ਹੈ।

ਲੋਗ ਤੋ ਮੰਦਰ ਔਰ ਮਸਜਿਦ ਬਨਾਨੇ ਮੇਂ ਰਹੇ,
ਭੂਖ ਸੇ ਇਨਸਾਨੀਅਤ ਫੁੱਟਪਾਥ ਪੇ ਮਰਤੀ ਰਹੀ।

ਜੋ ਰਖਤੇ ਹੈਂ ਔਰੋਂ ਕੇ ਲੀਏ ਪਿਆਰ ਦਾ ਜ਼ਜ਼ਬਾ,
ਵੋਹ ਲੋਗ ਕਭੀ ਟੂਟ ਕਰ ਬਿਖਰਾ ਨਹੀਂ ਕਰਤੇ।

ਵਹੀ ਹੈ ਮਰਕਜੇ ਕਾਅਬਾ, ਵਹੀ ਹੈ ਰਾਹੇ ਬੁੱਤਖਾਨਾ,
ਜਹਾਂ ਦੀਵਾਨੇ ਦੋ ਮਿਲ ਕਰ ਸਨਮ ਕੀ ਬਾਤ ਕਰਤੇ ਹੈ।

ਯਾ ਤੋ ਕੋਈ ਦੀਵਾਨਾ ਹੰਸੇ ਯਾ ਕੁਦਰਤ ਜਿਸੇ ਤੋਫੀਕ ਦੇ,
ਵਰਨਾ ਇਸ ਦੁਨੀਆਂ ਮੇ ਆ ਕਰ ਮੁਸਕਰਾਤਾ ਕੌਣ ਹੈ।

ਇਸ ਸਦੀ ਮੇ ਤੇਰੇ ਹੋਠੋਂ ਪਰ ਤਬੱਸਮ ਕੀ ਲਕੀਰ,
ਹੰਸਨੇ ਵਾਲੇ ਤੇਰਾ ਪੱਥਰ ਕਾ ਕਲੇਜਾ ਹੋਗਾ।

ਸੱਚ ਕਭੀ ਬੜੇ ਨਾ ਘਟੇ, ਝੂਠ ਕੀ ਕੋਈ ਇੰਤਹਾ ਹੀ ਨਹੀਂ,

ਜ਼ਿੰਦਗੀ ਸੇ ਜਿਸਨੇ ਕੁਛ ਸਿਖਾ ਨਹੀਂ, ਉਸ ਕੋ ਕੋਈ ਔਰ ਸਿਖਲਾਏਗਾ ਕਿਆ।

ਆਪ ਭੀ ਕਿਆ ਪੂਛਤੇ ਹੈ ਜ਼ਿੰਦਗੀ ਕਾ ਰਾਸਤਾ,
ਬਸ ਉਧਰ ਮਤ ਜਾਈਏ ਭਾਗੇ ਜਿਧਰ ਜਾਤੇ ਹੈ ਲੋਗ।

ਜ਼ਿੰਦਗੀ ਹੈ ਕਸ਼ਮਕਸ਼ੋ ਕਾ ਹਜ਼ੂਮ ਗਰ ਜ਼ਿੰਦਗੀ ਹੈ ਤੋਂ ਹਾਦਸੇ ਭੀ ਹੋਗੇ।

ਗੁਰ ਜ਼ਿੰਦਗੀ ਕੇ ਸੀਖੇ ਖਿਲਤੀ ਹੂਈ ਕਲੀ ਸੇ, ਲਬ ਪੇ ਹੈ ਮੁਸਕਰਾਹਟ ਦਿਲ ਖੂਨ ਰੋ ਰਹਾ ਹੈ।

ਉਂਗਲੀਆਂ ਥਾਮ ਕੇ ਗੈਰੋਂ ਕੀ ਚਲੋਗੇ ਕਬ ਤੱਕ, ਜ਼ਿੰਦਗੀ ਖੁਦ ਹੀ ਬਨਤੀ ਹੈ ਸਹਾਰੋਂ ਸੇ ਨਹੀਂ।

ਸਹਾਰਾ ਕਿਸ ਤੋਂ ਮੰਗਦੇ ਹੋ ਸਹਾਰਾ ਕੌਣ ਦਿੰਦਾ ਹੈ,
ਇਹ ਤਾਂ ਇੱਕ ਸੁਪਨਾ ਹੈ ਭਲਾ ਸੁਪਨਾ ਉਧਾਰਾ ਕੌਣ ਦਿੰਦਾ ਹੈ।

No comments:

Post a Comment