ਬੰਦਾ ਹੀ ਬੱਸ
ਬੰਦਾ ਹੀ ਬੱਸ ਬਣਾਉਂਦਾ ਹੈ, ਬੰਦਾ ਬੱਸ ਚਲਾਉਂਦਾ ਹੈ।
ਬੰਦਾ ਹੀ ਟਿਕਟਾਂ ਕਟਦਾ ਹੈ, ਬੰਦਾ ਹੀ ਟਿਕਟ ਕਟਾਉਂਦਾ ਹੈ।
ਬੰਦਾ ਹੀ ਰੱਬ ਬਣਾ ਕੇ ਫਿਰ ਉਸ ਤਾਈਂ ਆਪ ਧਿਆਉਂਦਾ ਹੈ।
ਹਰ ਚੀਜ ਬਣੀ ਹੈ ਬੰਦੇ ਤੋਂ ਹਰ ਚੀਜ ਬਣਾਉਂਦਾ ਹੈ ਬੰਦਾ।
ਬੰਦਾ ਹੀ ਆਪੇ ਪਾ ਲੈਂਦਾ ਹੈ ਆਪਣੇ ਗਲ ਦੇ ਵਿੱਚ ਫੰਦਾ।
ਂਂਂਂਂਂਂਂਂਂਂਂਂਂਂਂਂਂਂਂਂਂ
ਲੇਟ ਲਤੀਫ
ਅਕਸਰ ਜ਼ਿੰਦਗੀ ਵਿੱਚ ਨੇ ਪਛੜ ਜਾਂਦੇ ਜਿਹੜੇ ਹੁੰਦੇ ਨੇ ਲੇਟ ਲਤੀਫ਼ ਪਿਆਰੇ।
ਖੁਦ Àੁੱਤੇ ਕਿਸੇ ਦੀ ਕਾਠੀ ਪੁਆ ਲੈਂਦੇ ਨੇ ਉਹ ਲੋੜੋਂ ਜੋ ਹੁੰਦੇ ਨੇ ਸ਼ਰੀਫ ਪਿਆਰੇ ।
ਕਰ ਰਿਹਾ ਉਹ ਅਸਲ ਖ਼ੁਦਕੁਸ਼ੀ ਹੁੰਦਾ ਕਰਦਾ ਆਪਣੀ ਆਪ ਜੋ ਤਰੀਫ ਪਿਆਰੇ।
ਬਿਨਾ ਰੀੜ• ਦੀ ਹੱਡੀ ਖ਼ੁਸ਼ਾਮਦੀ ਹੀ ਆਪਣੇ ਮਹਿਕਮੇ ਦੇ ਬਣਦੇ ਨੇ ਚੀਫ ਪਿਆਰੇ।
ਂਂਂਂਂਂਂਂਂਂਂ
ਖੰਡ ਦੇ ਖੇਡਣੇ
ਮੀਆਂ ਬੀਵੀ ਦਾ ਇੱਥੇ ਨਾ ਮੇਲ ਕੋਈ ਥਿਆਏ ਨੇ ਖੰਡ ਖੇਡਣੇ ਮੂਰਿਆਂ ਨੂੰ।
ਕਿਵੇਂ ਭੇਤ ਜ਼ਮਾਨੇ ਦਾ ਪਾਉਣਗੇ ਉਹ ਜਿਹੜੇ ਅੱਧਾ ਹੀ ਦਸਦੇ ਪੂਰਿਆਂਨੂੰ।
ਮਕਸਦ ਜ਼ਿੰਦਗੀ ਦਾ ਕੁਝ ਪਤਾ ਹੈ ਨਾ ਇੱਥੇ ਵਿਹਲੜਾਂ ਤੇ ਖਾਣਸੂਰਿਆਂ ਨੂੰ।
ਮਿਹਨਤਕਸ਼ ਨੂੰ ਇੱਥੇ ਨਾ ਮਿਲੇ ਰੋਟੀ ਬਿਸਕੁਟ ਪਾਉਂਦੇ ਨੇ ਸੇਠ ਕਤੂਰਿਆਂ ਨੂੰ।
ਂਂਂਂਂਂਂਂਂਂ
ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ ਲੱਗੀ ਮਛਲੀ ਤੇ ਦਿਸੇ ਝੱਗ ਅੜੀਏ ।
ਰਹੀਂ ਬਚ ਕੇ ਤੂੰ ਹਵਸ ਦੇ ਭੁੱਖਿਆਂ ਤੋਂ ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ,ੇ ਰੁਲਦੀ ਹੈ ਸ਼ਰੀਫਾਂ ਦੀ ਪੱਗ ਅੜੀਏ।
ਝਾਂਸੀ ਬਣ ਸਿੱਖ ਸੰਘਰਸ਼ ਕਰਨਾ ਵਿਹਲੜ ਮਿਰਜ਼ਿਆਂ ਪਿਛੇ ਨਾ ਲੱਗ ਅੜੀਏ।
ਂਂਂਂਂਂਂਂਂਂਂਂਂ
ਸਾਧਾਂ ਦੇ ਬੋਤੇ
ਕਿਸ ਕਿਸ ਨੂੰ ਖੋਲ• ਵਿਸਥਾਰ ਦਸੀਏ ਅਸੀਂ ਕਿਉਂ ਨਹੀ ਆਪਣੇ ਘਰ ਜਾਂਦੇ।
ਜ਼ਿੰਦਗੀ ਦੀ ਇਸ ਨਿਰਾਥਕ ਦੌੜ ਦੇ ਵਿੱਚ ਨਿੱਤ ਸੁਪਨੇ ਦਰਜਨਾਂ ਮਰ ਜਾਂਦੇ ।
ਸਿਆਸਤਦਾਨ ਨੇ ਹਾਰ ਕੇ ਜਿੱਤ ਜਾਂਦੇ ਅਸੀਂ ਜਿੱਤ ਕੇ ਵੀ ਰੋਜ ਹਾਂ ਹਰ ਜਾਂਦੇ ।
ਸਾਡੇ ਜ਼ਜ਼ਬੇ ਤੂਤ ਦੀ ਲਗਰ ਵਰਗੇ ਵਿਹਲੜ ਸਾਧਾਂ ਦੇ ਹੀ ਬੋਤੇ ਨੇ ਚਰ ਜਾਂਦੇ ।
ਂਂਂਂਂਂਂਂਂ
ਮਿਰਜ਼ਾ ਗ਼ਾਲਿਬ
ਤੇਰੇ ਵਾਅਦੇ ਪੇ ਜੀਏ ਹਮ ਤੋ ਯੇਹ ਜਾਨ ਝੂਠ ਜਾਨਾ
ਕਿ ਖੁਸ਼ੀ ਸੇ ਮਰ ਨਾ ਜਾਤੇ ਅਗਰ ਏਤਬਾਰ ਹੋਤਾ।
ਂਂਂਂ
ਥੀ ਖਬਰ ਗਰਮ ਕਿ ਗ਼ਾਲਿਬ ਕੇ ਉੜੇਂਗੇ ਪੁਰਜੇ
ਦੇਖਨੇ ਹਮ ਭੀ ਗਏ ਥੇ ਪਰ ਤਮਾਸ਼ਾ ਨਾ ਹੂਆ ।
ਤੇਰੇ ਵਾਅਦੇ ਪੇ ਜੀਏ ਹਮ ਤੋ ਯੇ ਜਾਨ ਝੂਠ ਜਾਨਾ
ਕਿ ਖੁਸ਼ੀ ਸੇ ਮਰ ਨਾ ਜਾਤੇ ਅਗਰ ਏਤਬਾਰ ਹੋਤਾ।
ਂਂਂਂਂਂ
ਪੂਛਤੇ ਹੈਂ ਵੋਹ ਕਿ ਗ਼ਾਲਿਬ ਕੌਨ ਹੈ
ਕੋਈ ਬਤਲਾਓ ਕਿ ਹਮ ਬਤਲਾਏਂ ਕਿਆ ।
ਂਂਂਂਂਂਇਸ਼ਕ ਨੇ ਗ਼ਾਲਿਬ ਨਿਕੰਮਾ ਕਰ ਦੀਆ
ਵਰਨਾ ਹਮ ਭੀ ਆਦਮੀ ਥੇ ਕਾਮ ਕੇ।
ਂਂਂਂਂਂ
ਇਸ਼ਕ ਕੋ ਦਿਲ ਮੇ ਜਗ•ਾ ਦੋ ਗ਼ਾਲਿਬ
ਇਲਮ ਸੇ ਸ਼ਾਇਰੀ ਨਹੀ ਆਤੀ।
ਂਂਂਂਂਂਂ
ਮੁਹੱਬਤ ਮੇ ਨਹੀ ਹੈ ਫ਼ਰਕ ਜੀਨੇ ਔਰ ਮਰਨੇ ਕਾ
ਉਸੀ ਕੋ ਦੇਖ ਕਰ ਜੀਤੇ ਹੈਂ ਜਿਸ ਕਾਫ਼ਿਰ ਪੇ ਦਮ ਨਿਕਲੇ।
ਂਂਂਂਂਂਂਂਂਂਂਂਂਂਂ ਂਂਂਂਂਂਂਂਂਂਂਂਂਂਂਂ
ਉਰਦੂ ਸ਼ੇਅਰ
ਜ਼ਮਾਨੇ ਮੇ ਇਤਨਾ ਤੋ ਹੱਕ ਹੋ ਹਮ ਕੇ
ਅਗਰ ਸ਼ਕਾਇਤ ਹੋ ਤੋ ਸ਼ਕਾਇਤ ਕਰਲੇਂ ।
ਂਂਂਂ
ਅਬ ਅਪਨਾ ਅਖ਼ਤਿਆਰ ਹੈ ਚਾਹੇ ਜਹਾਂ ਚਲੇਂ
ਰਹਿਬਰ ਸੇ ਅਪਨੀ ਰਾਹ ਜੁਦਾ ਕਰ ਚੁਕੇ ਹੈਂ ਹਮ।
ਂਂਂਂਂਂਂਂ
ਚੁਰਾ ਕੇ ਦਿਲ ਨਜ਼ਰ ਭੀ ਚੁਰਾਈ ਜਾਤੀ ਹੈ
ਕਦਮ ਕਦਮ ਪੇ ਵਫ਼ਾ ਆਜ਼ਮਾਈ ਜਾਤੀ ਹੈ।
ਂਂਂਂ
ਉਠ ਗਿਆ ਵਹਿਸ਼ੀ ਲਗਾਕੇ ਕਹਿਕਹਾ
ਦੇਰ ਤਕ ਮਹਿਫਿਲ ਮੇ ਸੰਨਾਟਾ ਰਹਾ।
ਂਂਂ
ਯੇਹ ਦੁਨੀਆਂ ਹੈ ਜਹਾਂ ਕਫ਼ਨ ਕੇ ਤਾਰ ਭੀ ਛੀਨ ਲੇਤੇ ਹੈਂ
ਮੁਸਾਫਿਰ ਥਕ ਕੇ ਸੋਏ ਹੈਂ ਮਜ਼ਾਰੋ ਜਾਗਤੇ ਰਹਿਨਾ।
ਂਂਂ
ਇਨਸਾਨੀਅਤ ਕੀ ਬਾਤ ਤੋ ਇਤਨੀ ਹੈ ਸ਼ੇਖ ਜੀ
ਬਦਕਿਸਮਤੀ ਸੇ ਆਪ ਭੀ ਇਨਸਾਨ ਬਣ ਗਏ।
ਮੌਤ ਹੀ ਇਨਸਾਨ ਕੀ ਦੁਸ਼ਮਨ ਨਹੀ
ਜ਼ਿੰਦਗੀ ਭੀ ਜਾਨ ਲੇਕਰ ਜਾਏਗੀ।
ਂਂਂਂਂਂਂ
ਮੌਤ ਅਗਰ ਆਸਾਨ ਨਹੀ ਤੋ ਜੀਨਾ ਭੀ ਆਸਾਨ ਨਹੀ
ਮੌਤ ਕੋ ਮੁਸ਼ਕਿਲ ਜਾਨਨੇ ਵਾਲੇ ਜੀਨਾ ਮੌਤ ਸੇ ਮੁਸ਼ਕਿਲ ਹੈ।
ਂਂਂਂਂ
ਜ਼ਿੰਦਗੀ ਆ ਤੁਝੇ ਕਾਤਿਲ ਕੇ ਹਵਾਲੇ ਕਰਦੂੰ
ਮੁਝ ਸੇ ਅਬ ਖੂਨ ਏ ਤਮੰਨਾ ਦੇਖਾ ਨਹੀ ਜਾਤਾ।
ਂਂਂਂਂਂ
ਜ਼ਿੰਦਗੀ ਇਕ ਆਂਸੂਆਂ ਕਾ ਜਾਮ ਥਾ
ਪੀ ਗਏ ਗਏ ਕੁਛ ਔਰ ਛਲਕਾ ਗਏ।
ਂਂਂਂਂਂਂਂਂਂ
ਮੌਤ ਕਿਆ ਹੈ ਜ਼ਮਾਨੇ ਕੋ ਸਮਝਾਊਂ ਕਿਆ
ਇਕ ਮੁਸਾਫਿਰ ਥਾ ਰਾਸਤੇ ਮੇ ਰਾਸਤੇ ਮੇ ਨੀਂਦ ਆ ਗਈ।
ਂਂਂਂਂਂਂਂ
ਜ਼ਿੰਦਗੀ ਇਕ ਹਾਦਸਾ ਹੈ ਔਰ ਐਸਾ ਹਾਦਸਾ
ਮੌਤ ਸੇ ਖਤਮ ਜਿਸਕਾ ਸਿਲਸਿਲਾ ਹੋਤਾ ਨਹੀ।
ਂਂਂਂਂ
ਰਾਜ਼ ਏ ਹਸਤੀ ਰਾਜ਼ ਹੈ ਜਬ ਤਕ ਕੋਈ ਮਹਿਰਮ ਨਾ ਹੋ
ਖੁਲ ਗਿਆ ਜਿਸ ਦਮ ਤੋ ਮਹਿਰਮ ਕੇ ਸਿਵਾ ਕੁਝ ਭੀ ਨਹੀ।
ਂਂਂਂਂਂਂ
ਜ਼ਿੰਦਗੀ ਇਨਸਾਨ ਕੀ ਆਨੰਦ ਮੁਰਗੇ ਖ਼ੁਸ਼ਨਬਾ
ਸ਼ਾਖ ਪੇ ਬੈਠਾ ਕੋਈ ਦਮ ਚਹਿਚਹਾਇਆ ਉੜ ਗਿਆ।
ਜ਼ਿੰਦਗੀ ਹੈ ਮੈਅਕਦੇ ਕਾ ਸ਼ੋਰ
ਕੁਛ ਸਮਝ ਆਇਆ ਕੁਛ ਨਹੀ ਆਇਆ।
ਂਂਂਂਂਂਂ
ਮਸ਼ਵਰਾ ਮੁਫ਼ਤ ਮੇ ਮਿਲਤਾ ਹੈ ਤੋ ਇਨਕਾਰ ਨਾ ਕਰ
ਵਰਨਾ ਇਸਕੀ ਭੀ ਜਹਾਂ ਫੀਸ ਹੂਆ ਕਰਤੀ ਹੈ।
ਂਂਂਂਂਂਂਂਂਂਂਂਂਜ਼ਮਾਨੇ ਭਰ ਕੇ ਗ਼ਮ ਯਾ ਇਕ ਤੇਰਾ ਗ਼ਮ
ਯੇ ਗ਼ਮ ਹੋਗਾ ਤੋ ਕਿਤਨੇ ਗ਼ਮ ਨਾ ਹੋਂਗੇ।
ਂਂਂਂਂਂਂਦਿਲ ਕੇ ਫਫੋਲੇ ਜਲ ਉਠੇ ਸੀਨੇ ਕੀ ਆਗ ਸੇ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ।
ਂਂਂਂਂਂਗੁਲਸ਼ਨ ਪ੍ਰਸਤ ਹੂੰ ਮੁਝੇ ਗੁਲ ਹੀ ਨਹੀ ਅਜ਼ੀਜ਼
ਕਾਟੋਂ ਸੇ ਭੀ ਨਿਬਾਹ ਕੀਏ ਜਾ ਰਹਾ ਹੂੰ ਮੈਂ।
ਂਂਂਡੂਬ ਜਾਨਾ ਕੋਈ ਬਾਤ ਨਹੀ, ਸ਼ਰਮ ਕੀ ਬਾਤ ਹੈ
ਤੂਫਾਨ ਸੇ ਡਰ ਜਾਨਾ।
ਂਂਂਕਿਉਂ ਹਿਜਰ ਕੇ ਸ਼ਿਕਵੇ ਕਰਤਾ ਹੈ ਕਿਉਂ ਦਰਦ ਕੇ ਰੋਨੇ ਰੋਤਾ ਹੈ
ਜਬ ਇਸ਼ਕ ਕੀਆ ਤੋ ਸਬਰ ਭੀ ਕਰ ਇਸ ਮੇ ਯਹੀ ਕੁਛ ਹੋਤਾ ਹੈ।
ਂਂਂਲਾਖ ਸੀਨੇ ਸੇ ਲਗਾਇਆ ਦਿਲ ਨਾ ਅਪਨਾ ਹੋ ਸਕਾ
ਮੁਸਕਰਾ ਕੇ ਤੂਨੇ ਦੇਖਾ ਦਿਲ ਤੁਮਹਾਰਾ ਹੋ ਗਿਆ।
ਂਂਂਂਂਂਨਾ ਕਰ ਸ਼ਿਕਵਾ ਮੁਹੱਬਤ ਕੇ ਦਰਦ ਕਾ ਐ ਦਿਲ
ਇਹ ਦਰਦ ਤੇਰਾ ਹਮਦਰਦ ਭੀ ਹੈ।
ਂਂਂਂਂਹਮ ਸੇ ਤਕਲੀਫ ਕਿਸੀ ਕੀ ਨਹੀ ਦੇਖੀ ਜਾਤੀ
ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ।
ਂਂਂਂਂ
ਹਾਏ ਮੈਨੇ ਕੀ ਤੌਬਾ ਵੋਹ ਭੀ ਕਿਸ ਜ਼ਮਾਨੇ ਮੇ
ਚਾਰ ਦਿਨ ਹੀ ਬਾਕੀ ਥੇ ਜਬ ਬਹਾਰ ਆਨੇ ਮੇ।
ਸਿਰਫ ਏਕ ਵਾਰ ਉਸਨੇ ਦਿਲ ਕਾ ਹਾਲ ਪੂਛਾ ਥਾ
ਉਮਰ ਕਟ ਗਈ ਅਪਨੀ ਹਾਲ ਏ ਦਿਲ ਸੁਨਾਨੇ ਮੇ।
ਂਂਂਂਂਂਂਆਜ ਉਸਕੀ ਮਹਿਫਿਲ ਮੇ ਜ਼ਿਕਰ ਥਾ ਵਫ਼ਾਉਂ ਕਾ
ਹਮ ਹੀ ਬਾਵਫ਼ਾ ਨਿਕਲੇ ਬੇਵਫ਼ਾ ਜ਼ਮਾਨੇ ਮੇ।
ਅਪਨੇ ਦਿਲ ਕਾ ਆਈਨਾ ਯੇ ਰੱਖਨਾ ਇਹਤਆਤ ਸੇ
ਵਰਨਾ ਟੂਟ ਜਾਏਗਾ ਹਰ ਜਗ•ਾ ਦਿਖਾਨੇ ਮੇ।
ਂਂਂਂਂਂਂਂਂਂਤੇਰਾ ਮਿਲਨਾ ਖੁਸ਼ੀ ਕੀ ਬਾਤ ਸਹੀ
ਤੁਝ ਸੇ ਮਿਲ ਕਰ ਉਦਾਸ ਰਹਿਤਾ ਹੂੰ
ਂਂਂਂਤੁਮ ਕਹਾਂ , ਵਸਲ ਕਹਾਂ, ਵਸਲ ਕੇ ਅਰਮਾਨ ਕਹਾਂ
ਦਿਲ ਕੇ ਬਹਿਲਾਨੇ ਕੋ ਇਕ ਬਾਤ ਬਨਾ ਰੱਖੀ ਹੈ।
ਂਂਂਂਂਂਂਂਂ
ਵੋਹ ਖੜ•ੇ ਕਹਿਤੇ ਹੈਂ ਮੇਰੀ ਲਾਸ਼ ਪਰ
ਹਮ ਤੋ ਸੁਨਤੇ ਥੇ ਕਿ ਨੀਂਦ ਆਤੀ ਨਹੀਸ
ਂਂਂਂਨਾ ਜਾਨੇ ਯੇਹ ਕੌਨਸੀ ਮੰਜ਼ਿਲ ਹੈ ਮੁਹੱਬਤ ਕੀ
ਤੁਮ ਦੇਖ ਕਰ ਉਦਾਸ ਹੋ ਗਿਆ ਹੂੰ ਮੈਂ।
ਂਂਂਂਂਵਫ਼ਾ ਕੇ ਨਾਮ ਪਰ ਤੁਮ ਕਿਉਂ ਸੰਭਲ ਕਰ ਬੈਠ ਗਏ
ਤਮਹਾਰੀ ਬਾਤ ਨਹੀ ਬਾਤ ਹੈ ਜ਼ਮਾਨੇ ਕੀ।
ਂਂਦੋ ਘੜੀ ਦਿਲ ਕੇ ਬਹਿਲਾਨੇ ਕਾ ਸਹਾਰਾ ਭੀ ਗਿਆ
ਲੀਜੀਏ ਆਜ ਤਸੱਵਰ ਮੇ ਭੀ ਤਨਹਾਈ ਹੈ।
ਕਿਆ ਕਿਸੀ ਬਾਤ ਪੇ ਕਾਇਮ ਨਾ ਰਹੋਗੇ ਯਾਰੋ ?
ਯੂੰ ਹੀ ਬਦਲਤੇ ਰਹੋਗੇ ਹਸੀਨੋ ਕੇ ਬਹਾਨੋ ਕੀ ਤਰਹ।
ਂਂਂਂਂਂਂਂ
ਯੇਹ ਕਿਸਕੀ ਯਾਦ ਹੈ ਜੋ ਵਾਰ ਵਾਰ ਆਤੀ ਹੈ
ਯੇਹ ਕਿਸਕਾ ਜ਼ਿਕਰ ਹੈ ਜੋ ਦਿਲ ਨੇ ਵਾਰ ਵਾਰ ਕੀਆ ?
ਂਂਂਂਂਂਂਯਾਦ ਤੇਰੀ ਦਾਮਨੇ ਦਿਲ ਛੋੜਤੀ ਨਹੀ ਇਕ ਬੇਲ ਹੋ ਲਿਪਟੀ ਕੋਈ
ਜੈਸੇ ਦੀਵਾਰ ਸੇ।
ਗ਼ਰਜ ਕੇ ਕਾਟ ਦੀਏ ਜ਼ਿੰਦਗੀ ਕੇ ਦਿਨ ਐ ਦੋਸਤ
ਵੋਹ ਤੇਰੀ ਯਾਦ ਮੇ ਹੋਂ ਜਾ ਕਿ ਤੁਝੇ ਭੁਲਾਨੇ ਮੇ।
ਂਂਂਂਂਂਂਂ
ਯੇਹ ਅਲਗ ਬਾਤ ਹੈ ਕਿ ਤਕਮੀਲ ਨਾ ਹੋਨੇ ਪਾਏ
ਵਰਨਾ ਹਰ ਜ਼ਿਹਨ ਮੇ ਇਕ ਤਾਜ਼ ਮਹਿਲ ਰਹਿਤਾ ਹੈ।
ਗ਼ਜ਼ਲ
ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇਹ ਖ਼ਿਆਲਾਤ ਆਵਾਰਾ।
ਆਪਣਾ ਆਪਣਾ ਜਾਪਣ ਲੱਗਿਆ ਧਰਤੀ ਅੰਬਰ ਸਾਰਾ।
ਪਤਾ ਨਹੀ ਕਿੰਝ ਲੋਕ ਮੁੱਹਬਤਾਂ ਵਿੱਚ ਵੰਡੀਆਂ ਪਾ ਲੈਂਦੇ
ਸਾਨੂੰ ਪੈਰ ਨਹੀਂ ਪੁਟਣ ਦਿੰਦਾ ਇਹ ਮਿੱਟੀ ਤੇ ਇਹ ਗਾਰਾ
ਜੀਅ ਕਰਦੈ ਕਿ ਮੈਂ ਸਾਰੀ ਦੁਨੀਆਂ ਨੂੰ ਰੌਸ਼ਨ ਕਰ ਜਾਵਾਂ
ਕਿੰਨਾ ਕੁ ਚਾਨਣ ਦੇ ਸਕਦਾ ਹੈ ਪਰ ਇੱਕ ਟੁੱਟਦਾ ਤਾਰਾ?
ਤੇਰੇ ਬਾਝੋਂ ਸੱਜਣਾ ਅਕਸਰ ਲਗਦੇ ਹਾਂ 'ਕੱਲ ਮੁਕੱਲੇ ਜਿਹੇ
ਭਾਵੇਂ ਚਾਰ ਚੇਫੇਰੇ ਉਂਜ ਤਾਂ ਵਸਦਾ ਹੈ ਇਹ ਜੱਗ ਸਾਰਾ ।
ਕਤਰਾ ਕਤਰਾ ਮੌਤ ਹੰਢਾਉਣੀ ਸਾਡੇ ਹਿੱਸੇ ਕਿਉਂ ਆਈ
ਕਿਸਨੇ ਘੋਲ ਪਿਲਾਇਆ ਹੈ ਸਾਨੂੰ ਸ਼ਰਬਤ ਦੇ ਵਿੱਚ ਪਾਰਾ?
੍ਵਨਫ਼ਰਤ ਦੇ ਨਾਲ ਮੈਲੇ ਹੋ ਗਏ ਮਨ ਦੇ ਜਾਮੇ ਅੱਜ ਧੋਈਏ
ਆਓ ਯਾਰੋ 'ਕਠਾ ਕਰੀਏ ਆਪਾਂ ਇੱਕ ਇੱਕ ਹੰਝੂ ਖਾਰਾ।
ਮਨ ਨਾ ਦੁਖੀ ਕਿਸੇ ਦਾ ਕਦੇ ਕਰੀਏ, ਮਨ ਹੀ ਰੱਬ ਹੈ ਢਿਲੋਂ
ਮਨ ਤੋਂ ਵੱਡਾ ਹੈ ਨਹੀ ਕਿਤੇ ਕੋਈ ਕੋਈ ਮੰਦਰ ਗੁਰਦਵਾਰਾ।
ਸਮਝਦਾ ਸੀ ਮਹਿਫਿਲਾਂ ਵਿੱਚ ਜੋ ਕਦੇ ਆਪਣਾ ਹੀ ਰਾਜ।
ਹੋ ਕੇ ਰਹਿ ਗਿਆ ਉਹ ਆਖਿਰ ਲੂਣ ਤੇਲ ਦਾ ਮੁਹਥਾਜ।
ਧੁੱਪ ਤੋਂ ਮਹਿਫ਼ੂਜ ਵੀ ਮੈਂ ਹੋਇਆ ਹਾਂ ਯਾਰੋ ਇਸ ਤਰਾਂ
ਸਰਕਾਰੀ ਗੋਦਾਮ ਦੇ ਵਿੱਚ ਜਿਉਂ ਸੜੇ ਗਿਲਾ ਅਨਾਜ।
ਦਿਨ ਬ ਦਿਨ ਤੇਰੇ ਖਿਆਲ ਮਨ ਵਿੱਚ ਪਸਰਦੇ ਹੀ ਗਏ
ਸ਼ਾਹੂਕਾਰ ਦੀ ਵਹੀ ਵਿੱਚ ਹੈ ਜਿਸਤਰਾਂ ਵਧਦਾ ਵਿਆਜ।
ਮੇਰੇ ਉਦਾਸ ਚਿਹਰੇ ਦੀ ਜਾਂ ਸਿਫਤ ਕੀਤੀ ਦੋਸਤਾਂ ਨੇ ਤਾਂ
ਮੈਂ ਵੀ ਉਦਾਸੀਆਂ ਦੇ ਨਾਲ ਹੈ ਪਾ ਲਈ ਗੂੜ•ੀ ਲਿਹਾਜ।
ਂਂਂਂਂਂਂਂਂਂਂਂਂ
ਰੰਗ ਬਰੰਗੀਆਂ ਪਰਭਾਤਾਂ ਦਾ ਕਰਦੇ ਕਿਆਸ।
ਧੂੰਏਂ ਭਰੀਆਂ ਸ਼ਾਮਾ ਮਿਲੀਆਂ ਉਹ ਵੀ ਉਦਾਸ।
ਕਿੰਜ ਇਕੱਠੇ ਰਹਿ ਲੈਂਦੇ ਦਿਲ ਫਟਿਆਂ ਤੋਂ ਲੋਕ
ਸਾਥੋਂ ਹੱਥ ਚ ਫੜ• ਨਾ ਹੋਵੇ ਤਿੜਕਿਆ ਵਿਆ ਗਲਾਸ।
ਉਹਨਾ ਦੇ ਘਰ ਉਸਰੀਆਂ ਦੀਵਾਰਾਂ ਸਰਹੱਦ ਵਾਂਗ
ਜੋ ਕਹਿੰਦੇ ਸਨ ਵੱਖ ਨਹੀ ਹੁੰਦਾ ਨਹੁੰਆਂ ਨਾਲੋਂ ਮਾਸ।
ਅੱਜ ਵਿਛੋੜਾ ਤੇਰਾ ਸਾਥੋਂ ਇੱਕ ਪਲ ਹੋਏ ਨਾ ਸਹਿ
ਇੱਕ ਦਿਨ ਇਹ ਵੀ ਹਾਲਤ ਦਿਲ ਨੂੰ ਆ ਜਾਣੀ ਏ ਰਾਸ।
ਇਹ ਨਾ ਹੋਵੇ ਵਾਪਸ ਪਰਤੋਂ ਰੋਵਣ ਵਾਲਿਆਂ ਵਾਂਗ
ਐਨਾ ਵੀ ਨਾ ਭਰਕੇ ਜਾਓ ਚਿਹਰੇ ਉਤੇ ਹੁਲਾਸ।
ਜਿਉਂ ਲੰਮੇ ਸਫਰਾਂ ਦੀ ਗੱਡੀ ਘਰ ਬੈਠੇ ਹਾਂ ਇੰਜ
ਵਕਤ ਬਿਤਾਵਣ ਲਈ ਮੁਸਾਫਿਰ ਖੇਡਣ ਲਗਦੇ ਤਾਸ਼।
ਆਈ ਜਦੋਂ ਬਹਾਰ ਤਾਂ ਕੋਈ ਦਿਲ ਦਾ ਮਹਿਰਮ ਨਾ
ਹੌਲੇ ਦੇਣੇ ਪੱਤਝੜ ਆਕੇ ਬਹਿ ਗਈ ਦਿਲ ਦੇ ਪਾਸ।
ਂਂਂਂਂਂਂਂਲੋਭ ਲਾਲਸਾ ਅਤੇ ਲੜਾਕੂ ਚਾਹਵਾਂ ਦੇ ਵਸਦਾ ਹੈ।
ਲਗਦੈ ਬੰਦਾ ਅਜੇ ਵੀ ਜਿਵੇਂ ਗੁਫਾਵਾਂ ਦੇ ਵਸਦਾ ਹੈ।
ਪੈਸੇ ਦੀ ਹੀ ਅੰਨ•ੀ ਦੌੜ ਚ ਲਗਿਆ ਰਹਿੰਦਾ ਹਰ ਵੇਲੇ
ਹਾਸਾ ਪਤਾ ਨਹੀ ਹੁਣ ਕਿਹੜੇ ਥਾਵਾਂ ਦੇ ਵਿੱਚ ਵਸਦਾ ਹੈ।
ਕਲਾਕਾਰ ਕੋਈ ਜਦੋਂ ਸਿਆਸੀ ਖਾੜੇ ਦੇ ਵਿੱਚ ਕੁੱਦ ਪੈਂਦਾ
ਲੋਕੀ ਸਮਝਣ ਲਗਦੇ ਹੰਸ ਵੀ ਕਾਵਾਂ ਦੇ ਵਿੱਚ ਵਸਦਾ ਹੈ।
ਉੋਹੀਓ ਸੁਪਨਾ ਬਣਕੇ ਰਾਤੀਂ ਸਾਡੇ ਤਾਈਂ ਛਲ ਜਾਂਦੈ
ਦਿਨ ਵੇਲੇ ਸੰਕਲਪ ਜੋ ਮਨ ਇਛਾਵਾਂ ਵਿੱਚ ਵਸਦਾ ਹੈ।
ਮਜ਼ਹਬ ,ਸਿਆਸਤ ਨੇ ਇਸ ਨੂੰ ਢਾਈ ਦੇ ਵਿੱਚ ਵੰਡ ਦਿਤਾ
ਮਨ ਪੰਜਾਬੀ ਅਜੇ ਵੀ ਪੰਜ ਦਰਿਆਵਾ ਦੇ ਵਿੱਚ ਵਸਦਾ ਹੈ।
ਢਿਲੋਂ ਰਾਹਾਂ ਵਿੱਚ ਕਹਾਣੀਆਂ ਇੰਜ ਬਿਖੇਰੀ ਚੱਲ ,ਪਿਛੋਂ
Ñਲੋਕੀ ਤੈਨੂੰ ਸਮਝਣ ਅਜੇ ਵੀ ਰਾਹਵਾਂ ਦੇ ਵਿੱਚ ਵਸਦਾ ਹੈ।
ਂਂਂਂਂਂਂਂਂਂਂਂਂ
ਏਦਾਂ ਵੀ ਹੰਢਾਏ ਦੌਰ ਕਈ ਮੇਰੀ ਪਿਆਸ ਨੇ।
ਪਾਣੀ ਦੀ ਥਾਂ ਤੇ ਰੇਤ ਦੇ ਭਰ ਲਏ ਗਿਲਾਸ ਨੇ।
ਤੇਰੇ ਬਿਨਾ ਵੀ ਜ਼ਿੰਦਗੀ ਇਹ ਗੁਜ਼ਰਦੀ ਹੈ ਰੋਜ
ਤੇਰੇ ਬਿਨਾ ਪਰ ਮੇਰੀਆਂ ਸਭ ਗ਼ਜ਼ਲਾਂ ਉਦਾਸ ਨੇ।
ਖਾਮੋਸ਼ ਦੀਵਾਰਾਂ ,ਸੰਨਾਟੇ ਅਤੇ ਸੁੰਝ ਰਾਤ ਦੀ
ਅੱਜ ਕੱਲ• ਤਾਂ ਰਹਿੰਦੇ ਬਸ ਇਹੀਓ ਮੇਰੇ ਪਾਸ ਨੇ।
ਕਦਰਾਂ ਤੇ ਕੀਮਤਾਂ ਨੇ ਕਿਦਾਂ ਬਦਲਿਆ ਹੈ ਰੁਖ
ਬੰਦੇ ਦੀ ਬਣ ਪਹਿਚਾਣ ਗਏ ਉਸਦੇ ਲਿਬਾਸ ਨੇ।
ਦੁੱਖ ਦਾਰੂ ਸੁਖ ਰੋਗ ਦਾ ਪਤਾ ਕਿਸੇ ਨੂੰ ਵੀ ਨਹੀ
ਪੜ•ਦੇ ਪਏ ਉਂਜ ਰੋਜ ਹੀ ਭਾਵੇਂ ਲੋਕੀ ਰਹਿਰਾਸ ਨੇ।
ਲਹਿਰਾਂ ਤੇ ਤਰਦੇ ਬੋਲ
ਨੀ ਪਰਦੇਸੀ ਜਿੰਦੜੀਏ ਤੂੰ ਬੋਲ ਨਾ ਬੋਲ ਕੁਬੋਲ।
ਉਸ ਖੁਸ਼ ਰਹਿਣੇ ਅੱਗੇ ਤੂੰ ਦੁੱਖ ਨਾ ਦਿਲ ਦੇ ਫੋਲ।
ਆਪਾਂ ਨੂੰ ਢੂੰਢਣਗੇ ਇੱਕ ਦਿਨ ਗੋਤੇ Ñਲਾ ਲਾ ਲੋਕ
ਆਪਾਂ ਜਦ ਬਣ ਜਾਵਾਂਗੇ ਲਹਿਰਾਂ ਤੇ ਤਰਦੇ ਬੋਲ।
ਬੇਸ਼ਕ ਤੇਰੇ ਸਾਹਵੇਂ ਹੈ ਬਣ ਬੈਠਾ ਇਹ ਸੱਪ ਸਮਾ ਹੈ
ਪਰ ਤੂੰ ਇਸ ਦੇ ਖੁਸ਼ ਰੰਗਾਂ ਨਾਲ ਕਰਦਾ ਰਹਿ ਕਲੋਲ।
ਅੱਜ ਦੇ ਵਿਛੜੇ ਆਪਾਂ ਪਤਾ ਨਹੀ ਮਿਲੀਏ ਫਿਰ ਕਿ ਨਾ
ਬੇਸ਼ਕ ਦੁਨੀਆਂ ਛੋਟੀ ਹੀ ਹੈ ਤੇ ਧਰਤੀ ਵੀ ਹੈ ਗੋਲ।
Wednesday, September 22, 2010
Subscribe to:
Post Comments (Atom)
No comments:
Post a Comment