ਨਿਰਮਲ ਅੰਬਰ ਤੇ ਹਵਾ ਘਰਬਾਰ ਮੇਰਾ ,
ਰੁੱਖ, ਪਰਿੰਦੇ ਝਰਨੇ ਨੇ ਪਰਿਵਾਰ ਮੇਰਾ।
ਵਾਰ ਵਾਰ ਪੁਛਦੇ ਨੇ ਉਹ ਕੀ ਹੈ ਮੁਹੱਬਤ?
ਮੈ ਕਹਿੰਦਾ ਹਾਂ ੱਿÂਹ ਦੁਨੀਆ ਹੈ ਪਿਆਰ ਮੇਰਾ।
ਦੇਵ ਪੁਰਸ਼ ਕਹਿੰਦੇ ਕਿ ਸੱਚਾ ਪਰਲੋਕ ,
ਮੈ ਕਹਿੰਦਾ ਹਾ ਸੱਚਾ ਂਿÂਹ ਸੰਸਾਰ ਮੇਰਾ।
ਅੱਖਾਂ ਨਾਲ ਅੱਖਾਂ ਦੀ ਪੀ ਲੈ ਪਿਆਸ ,
ਲੈ ਚਲੇ ਹੋ ਦਿਲ ਦਾ ਲੁੱਟ ਕਰਾਰ ਮੇਰਾ।
ਲਾ ਦਿਉ ਝੂਠਾ ਲਾਰਾ ਇੱਕ ਆਉਣ ਦਾ ਹੋਰ,
ਬਹਿਲ ਜਾਏਗਾ ਕੁਝ ਚਿਰ ਦਿਲ ਬੀਮਾਰ ਮੇਰਾ।
ਮੇਰੇ ਮਨ ਦਾ ਹੀ ਸੰਕਲਪ ਹੈ ਇਹ ਜੋ ਰੱਬ ,
ਅਸਲ ਚ ਢਿੱਲੋਂ ਮਨ ਹੀ ਸਿਰਜਣਹਾਰ ਮੇਰਾ।
ਕਿਤਾਬਾਂ, ਚਿਹਰੇ ਪੜ•, ਤਜੱਰਬੇ ਦੇ ਗਿਆਨ ਨਾਲ ਆਉਂਦੀ ਹੈ।
ਬਦਾਮ ਖਾ ਕੇ ਨਹੀਂ ਅਕਲ ਤਾਂ ਧੱਕੇ ਖਾਣ ਨਾਲ ਆਉਂਦੀ ਹੈ।
ਜਿਹੜਾ ਬੰਦਾ ਸਾਰੀ ਉਮਰ ਹੀ ਝੂਠ ਦੇ ਅੱਗੇ ਨਹੀਂ ਝੁੱਕਿਆ,
ਉਸਦੀ ਕਦਰ ਵੀ ਅਕਸਰ ਉਸਦੇ ਜਾਣ ਨਾਲ ਹੀ ਆਉਂਦੀ ਹੈ।
ਨਫਰਤ ਦੀ ਕਾਲੀ ਹਨੇਰੀ ਜਿਸ ਧਰਤ 'ਤੇ ਵੀ ਝੁਲਦੀ ਹੈ,
ਇਹ ਮਜਹਬ ਤੇ ਸਿਆਸਤ ਦੇ ਬੱਸ ਬਿਆਨ ਨਾਲ ਹੀ ਆਉਂਦੀ ਹੈ।
Ðਰੁੱਖ ਪੱਤਿਆਂ ਦੀ ਸਰਸਰਾਹਟ, ਪਰਿੰਦਿਆਂ ਦੀ ਚਹਿਚਹਾਟ ਨਾਲ,
ਕੁਦਰਤ ਹੋਠੀਂ ਮੁਸਕਰਾਹਟ ਹਵਾ ਦੇ ਗਾਣ ਨਾਲ ਹੀ ਆਉਂਦੀ ਹੈ।
ਦੁਨੀਆਂ ਦੀ ਕੁੜੱਤਣ ਭੁੱਲ ਕੇ ਅੱਖਾਂ ਵਿੱਚ ਭਰਵੀਂ ਚਮਕ,
ਦਿਲ ਵਿੱਚ ਉੱਤਰੇ ਪਿਆਰੇ ਜਿਹੇ ਮਹਿਮਾਨ ਨਾਲ ਹੀ ਆਉਂਦੀ ਹੈ।
ਮਹਿਲ ਕੋਠੀਆਂ 'ਤੇ ਮਾਇਆ ਦੇ ਢੇਰ ਜੋੜ ਕੇ ਨਹੀਂ ਆਉਂਦੀ,
ਢਿੱਲੋਂ ਸੰਤੁਸ਼ਟੀ ਤਾਂ ਸਬਰ ਇਮਾਨ ਨਾਲ ਹੀ ਆਉਂਦੀ ਹੈ।
ਬੇਬਸੀ ਆਪਣੀ ਹਾਂ ਏਦਾਂ ਵੀ ਜਤਾ ਦਿੰਦੇ ਅਸੀਂ,
ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਦਿੰਦੇ ਅਸੀਂ।
ਵਕਤ ਹੀ ਇੱਕ ਦਿਨ ਦਿਖਾ ਦਿੰਦਾ ਹੈ ਸ਼ੀਸ਼ਾ ਦੋਸਤੋ,
ਉਂਜ ਤਾਂ ਦਾਗ ਚਿਹਰੇ ਦੇ ਅਕਸਰ ਛੁਪਾ ਦਿੰਦੇ ਅਸੀਂ।
ਭਟਕਨਾ ਦਾ ਜਿੰਨ ਮਨ ਦੀ ਬੋਤਲ ਅੰਦਰ ਵਾੜ ਕੇ,
ਹੌਕਿਆਂ ਦੀ ਜੂਨ ਵਿੱਚ ਜ਼ਿੰਦਗੀ ਬਿਤਾ ਦਿੰਦੇ ਅਸੀਂ।
ਮਨ 'ਚ ਇੱਕ ਬਨਵਾਸ ਲੈ ਕੇ ਰੋਜ ਚੱਲਦੇ ਹਾਂ ਘਰੋਂ,
ਸ਼ਾਮ ਹੁੰਦੇ ਹੀ ਘਰਾਂ ਨੂੰ ਚਾਲੇ ਪਾ ਦਿੰਦੇ ਅਸੀਂ।
ਛਟਪਟਾਹਟ ਆਪਣੀ ਅਕਸਰ ਛੁਪਾਵਣ ਵਾਸਤੇ
ਮਾਸੂਮ ਪੰਛੀਆਂ ਦੇ ਆਹਲਣੇ ਜਲਾ ਦਿੰਦੇ ਅਸੀਂ।
ਕੱਚੇ ਧਾਗੇ ਰਿਸ਼ਤਿਆਂ ਦੇ ਜਾਣਦੇ ਹਾਂ ਟੁੱਟਣੇ,
ਹਨ•ੇਰੀਆਂ ਵਿੱਚ ਫੇਰ ਵੀ ਗੁੱਡੀਆਂ ਚੜ•ਾ ਦਿੰਦੇ ਅਸੀਂ।
ਕੌਣ ਕਰਦਾ ਹੈ ਵਕਤ ਬਰਬਾਦ ਖਾਤਿਰ ਕਿਸੇ ਦੀ,
ਢਿੱਲੋਂ ਨਿੱਤ ਹੀ ਆਪਣੀ ਦੁਨੀਆਂ ਵਸਾ ਦਿੰਦੇ ਅਸੀਂ।
ਬੱਚਿਆਂ ਨੂੰ ਜ਼ੁਰਾਇਮ ਪੇਸ਼ਾ ਬਣਾਉਣ ਵਿੱਚ ਮਾਪੇ ਵੀ ਜਿੰਮੇਵਾਰ
ਅਮਰਜੀਤ ਢਿੱਲੋਂ
ਮੇਰੇ ਬੱਚੇ ਦਾ ਚਿੜਚਿੜਾ ਜੇਕਰ ਮਿਜ਼ਾਜ਼ ਹੈ।
ਗੁੰਬਦ 'ਚੋਂ ਆ ਰਹੀ ਇਹ ਮੇਰੀ ਹੀ ਆਵਾਜ਼ ਹੈ। ਕਹਿੰਦੇ ਹਨ ਕਿ ਜ਼ੁਰਮ ਸਮਾਜ ਤਿਆਰ ਕਰਦਾ ਹੈ। ਮੁਜ਼ਰਿਮ ਤਾਂ ਉਸ ਨੂੰ ਬੱਸ ਅੰਜ਼ਾਮ (ਸਿਰੇ ਲਾਉਂਦਾ) ਦਿੰਦਾ ਹੈ। ਕੁਝ ਦਿਨ ਪਹਿਲਾਂ ਅਖਬਾਰਾਂ ਵਿੱਚ ਖਬਰ ਛਪੀ ਕਿ ਇਸ ਇਲਾਕੇ ਦੇ ਇੱਕ ਨੌਜਵਾਲ ਮੁੰਡੇ ਅਤੇ ਉਸ ਦੇ ਸਾਲੇ ਤੋਂ ਦਰਜਨ ਦੇ ਕਰੀਬ ਚੋਰੀ ਦੀਆਂ ਕਾਰਾਂ ਅਤੇ ਮੋਟਰ ਸਾਈਕਲ ਫੜ•ੇ ਗਏ। ਕਹਿੰਦੇ ਪਿਛਲੇ 5-6 ਸਾਲ ਤੋਂ ਉਹ ਇਹ ਕਾਲਾ ਧੰਦਾ ਕਰ ਰਹੇ ਸਨ। ਮੁੰਡੇ ਦਾ ਪਿਓ ਅੰਮ੍ਰਿਤਧਾਰੀ ਖਾਲਸਾ ਨਿੱਤਨੇਮ ਨਾਲ ਗੁਰਦੁਆਰੇ ਜਾਣ ਵਾਲਾ। ਖੇਤ ਗੇੜਾ ਮਾਰਨ ਵੀ ਹੀਰੋ ਹਾਂਡਾ ਮੋਟਰ ਸਾਈਕਲ 'ਤੇ ਜਾਂਦਾ। ਪਿੰਡ ਦਾ ਗੁਰਦੇਵ ਸਿੰਘ ਉਰਫ ਦੇਬਾ ਕਿਸੇ ਦੀ ਢੱਕੀ ਢਕਾਈ ਨਹੀਂ ਰਹਿਣ ਦਿੰਦਾ। ਪਿੰਡ ਦੀ ਸੱਥ (ਪਰ•ੇ) ਵਿੱਚ ਆਉਣ ਸਾਰ ਕਹਿਣ ਲੱਗਾ। ਬਈ ਲੋਕੋ ਪਿੰਡ ਦੀਆਂ ਬੁੜ•ੀਆਂ (ਔਰਤਾਂ) ਗੱਲਾਂ ਕਰਦੀਆਂ ਸੁਣ ਕੇ ਆਇਆ ਹਾਂ, ਕਹਿੰਦੀਆਂ ਆਹ, ਖਾਲਸਾ ਗੁਰਦੁਆਰੇ ਇਉਂ ਚੌਕੜੀ ਮਾਰ ਕੇ ਬਹਿ ਜਾਂਦਾ ਸੀ ਜਿਵੇਂ ਮੁਰਗੀ ਆਂਡਿਆਂ 'ਤੇ ਬਹਿੰਦੀ ਹੈ ਅਤੇ ਕਿੰਨਾ ਕਿੰਨਾ ਚਿਰ ਮਾਲਾ ਫੇਰੀ ਜਾਂਦਾ। ਆਹ ਦੇਖ ਲਓ ਹੁਣ ਸਾਰੇ ਪੰਜਾਬ ਦਾ ਚੋਰੀ ਦਾ ਲੋਹਾ ਉਸ ਦੇ ਘਰੋਂ ਨਿਕਲੀ ਜਾਂਦਾ। ਕੋਈ ਹੋਰ ਆਦਮੀ ਕਹਿੰਦਾ ਦੇਬਿਆ ਉਹ ਮੁੱਥਾ ਟੇਕ ਵੇਲੇ 10 ਮਿੰਟ ਬੁੱਲ ਜਿਹੇ ਹਿਲਾ ਕੇ ਕੀ ਕਹਿੰਦਾ ਹੁੰਦਾ ਸੀ। ਤਾਂ ਦੇਬਾ ਕਹਿਣ ਲੱਗਿਆ, ਕਹਿਣਾ ਕੀ ਸੀ, ਉਹ ਕਹਿੰਦਾ ਸੀ ਹੇ! ਮਹਾਰਾਜ ਮੇਰੀ ਚੋਰੀ ਦੀ ਟਾਟਾ ਸਫਾਰੀ ਵਿਕ ਜੇ, ਕਾਰ, ਮੋਟਰ, ਸਾਈਕਲ, ਟਰੈਕਟਰ ਵਿਕ ਜੇ ਤਾਂ ਫਿਰ ਤੇਰਾ ਅਖੰਡ ਪਾਠ ਕਰਵਾਊਂ। ਹੋਰ ਉਹ ਪਿੰਡ ਦੀ ਕੋਈ ਸੁੱਖ ਥੋੜ•ਾ ਮੰਗਦਾ ਸੀ। ਇੱਕ ਹੋਰ ਬੰਦਾ ਕਹਿੰਦਾ ਦੇਬਿਆ ਯਾਰ ਤੇਰੇ ਮੁੰਡੇ ਬਹੁਤ ਸ਼ਰੀਫ ਹੈ ਕਦੇ ਕੋਈ ਉਲਾਭਾਂ ਨਹੀਂ ਸੁਣਿਆ। ਦੇਬਾ ਕਹਿਣ ਲੱਗਿਆ ਉਨ•ਾਂ ਦੀ ਵੀ ਸੁਣ ਲਓ ਗੱਲ, 10 ਸਾਲ ਪਹਿਲਾਂ ਖੇਤੋਂ ਘਰ ਦੀ ਸ਼ਰਾਬ ਕੱਢ ਕੇ ਕੈਨੀ ਭਰ ਕੇ ਘਰੇ ਲੈ ਆਏ। ਆਥਣੇ ਕਹਿੰਦੇ ਬਾਪੂ ਲਾ ਲਾ ਪੈੱਗ ਤੂੰ ਵੀ, ਤਾਂ ਮੈਂ ਸਾਰੇ ਅਗਵਾੜ ਦੇ ਬੰਦੇ ਇਕੱਠੇ ਕਰ ਲਏ। ਉਨ•ਾਂ ਨੂੰ ਆਖਿਆ ਕਿ ਜਾਂ ਤਾਂ ਮੇਰੇ ਮੁੰਡੇ ਇਹ ਘਰ ਦੀ ਸ਼ਰਾਬ ਹੁਣੇ ਨਾਲੀ 'ਚ ਡੋਲ• ਦੇਣ ਨਹੀਂ ਫਿਰ ਮੈਂ ਇਸ ਘਰ 'ਚ ਨਹੀਂ ਰਹਿਣਾ। ਮੁੰਡਿਆਂ ਨੇ ਸ਼ਰਾਬ ਡੋਲ• ਦਿੱਤੀ ਅਤੇ ਅੱਜ ਤੱਕ ਉਸ ਪਾਸੇ ਨਹੀਂ ਝਾਕੇ। ਜੇ ਬਾਈ ਮੈਂ ਵੀ ਉਦੋਂ ਪੈੱਗ ਦਾ ਲਾਲਚ ਕਰ ਜਾਂਦਾ ਤਾਂ ਮੇਰੇ ਮੁੰਡਿਆਂ ਨੇ ਵੀ ਖਾਲਸੇ ਦੇ ਮੁੰਡੇ ਵਾਂਗੂ ਪੁੱਠੇ ਕੰਮ ਹੀ ਕਰਨੇ ਸਨ। ਉਹ ਫਿਰ ਕਹਿਣ ਲੱਗਿਆ ਆਪਣੇ ਪਿੰਡ ਵਿੱਚ ਜਿੰਨੇ ਅਫੀਮ ਖਾਂਦੇ ਐ, ਇਹ ਸਭ ਘੋਚੂ ਸਮਗਲਰ ਦੇ ਲਾਏ ਹੋਏ ਹਨ। ਉਹ ਇਨ•ਾਂ ਦੇ ਘਰੀਂ ਅਫੀਮ ਰੱਖ ਜਾਂਦਾ ਸੀ। ਇਹ ਲੋਕ ਨਾਲੇ ਆਪ ਅਫੀਮ ਖਾ ਲੈਂਦੇ ਨਾਲੇ ਬੱਚਿਆਂ ਨੂੰ ਖੁਆ ਦਿੰਦੇ। ਹੁਣ ਦੇਖ ਲਾ ਕਿਵੇਂ ਸਾਰੇ ਪੱਖੇ ਵਾਂਗੂ ਡੋਲਦੇ ਫਿਰਦੇ ਐ। ਸੌ ਹੱਥ ਰੱਸਾ ਸਿਰੇ 'ਤੇ ਗੰਢ “ਮਾਪੇ ਹੀ ਬੱਚਿਆਂ ਨੂੰ ਪੁੱਠੇ ਰਸਤੇ ਲਾਉਣ ਲਈ ਜਿੰਮੇਵਾਰ ਹੁੰਦੇ ਹਨ।”
Wednesday, August 25, 2010
Subscribe to:
Post Comments (Atom)
No comments:
Post a Comment