Tuesday, August 3, 2010

ਫਲ ਸਬਜ਼ੀਆਂ ਖਾਣ ਨੂੰ ਹੁਣ ਤਾਂ ਜੀ ਨਹੀਂ ਕਰਦਾ

ਅਮਰਜੀਤ ਢਿੱਲੋਂ


ਕਹਿੰਦੇ ਹਨ ਕਿ ਇੱਕ ਆਦਮੀ ਦੇ ਗੁਰਦਿਆਂ ਵਿੱਚ ਨੁਕਸ ਸੀ। ਬਾਬਾ ਰਾਮ ਦੇਵ ਨੇ ਉਸ ਨੂੰ 7 ਦਿਨ ਲੌਕੀ ਦਾ ਜੂਸ ਪੀਣ ਲਈ ਕਿਹਾ। ਲੌਕੀ ਲੰਮੇ ਕੱਦੂ ਨੂੰ ਕਹਿੰਦੇ ਹਨ ਜਿਸ ਨੂੰ ਅੱਲ ਵੀ ਕਿਹਾ ਜਾਂਦਾ ਹੈ। ਕਹਿੰਦੇ ਉਸ ਵਿਅਕਤੀ ਨੇ 7 ਦਿਨ ਜੂਸ ਪੀਤਾ ਅਤੇ 8ਵੇਂ ਦਿਨ ਉਸ ਦੀ ਮੌਤ ਹੋ ਗਈ। ਕਾਰਨ ਔਕਸੀਟਾਕਸੀਨ ਦੇ ਟੀਕੇ ਸਨ। ਇਨ•ਾਂ ਟੀਕਿਆਂ ਨਾਲ ਕੱਦੂ ਅਤੇ ਹੋਰ ਸਬਜ਼ੀਆਂ ਬਹੁਤ ਛੇਤੀ ਵੱਡ ਅਕਾਰੀਆਂ ਹੋ ਜਾਂਦੀਆਂ ਹਨ। ਇਹੀ ਟੀਕੇ ਪਸ਼ੂਆਂ ਦਾ ਦੁੱਧ ਚੋਣ ਲਈ ਵੀ ਵਰਤੇ ਜਾਂਦੇ ਹਨ। ਪੰਜਾਬ 'ਚੋਂ ਗਿਰਝਾਂ ਦਾ ਅਲੋਪ ਹੋ ਜਾਣ ਦਾ ਇੱਕ ਕਾਰਨ ਇਹ ਟੀਕੇ ਵੀ ਹਨ। ਇਨ•ਾਂ ਟੀਕਿਆਂ ਵਾਲੇ ਮਰੇ ਪਸ਼ੂ ਖਾਣ ਨਾਲ ਗਿਰਝਾਂ ਦੇ ਗੁਰਦੇ ਖਰਾਬ ਹੋ ਗਏ ਅਤੇ ਮਰ ਗਈਆਂ। ਇਨ•ਾਂ ਟੀਕਿਆਂ ਵਾਲਾ ਦੁੱਧ ਪੀਣ ਨਾਲ ਆਦਮੀ ਨਪੁੰਸਕ ਅਤੇ ਔਰਤਾਂ ਬਾਂਝ ਹੁੰਦੀਆਂ ਹਨ। ਇਸੇ ਤਰ•ਾਂ ਇਨ•ਾਂ ਸਬਜ਼ੀਆਂ 'ਤੇ ਵਰਤੀਆਂ ਜਾਂਦੀਆਂ ਭਿਆਨਕ ਜਹਿਰਾਂ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ ਅੱਗੇ ਲਿਖ ਕੇ ਲਾਇਆ ਹੋਇਆ ਹੈ, ਕਿ ਮੋਨੋਕਰੋਟੋ ਫਾਸ ਦੀ ਵਰਤੋਂ ਸਬਜ਼ੀਆਂ 'ਤੇ ਨਾ ਕਰੋ। ਪਰ ਫਿਰ ਵੀ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਪੰਜਾਬ ਦੀ ਇੱਕ ਬਹੁਤ ਹੀ ਮਿਹਨਤੀ ਜਾਤ ਦੇ ਲੋਕ ਆਲੂਆਂ ਤੋਂ ਬਾਅਦ ਵਾਲੀ ਜ਼ਮੀਨ 11-12 ਹਜ਼ਾਰ ਰੁਪਏ ਪ੍ਰਤੀ ਏਕੜ 3 ਮਹੀਨਿਆਂ ਲਈ ਠੇਕੇ 'ਤੇ ਲੈ ਲੈਂਦੇ ਹਨ। ਇਨ•ਾਂ ਤਿੰਨਾਂ ਮਹੀਨਿਆਂ ਵਿੱਚ ਹੀ ਉਨ•ਾਂ ਨੇ ਇਹ ਠੇਕਾ ਪੂਰਾ ਕਰਕੇ ਬੱਚਤ ਵੀ ਕਰਨੀ ਹੁੰਦੀ ਹੈ। ਇਸ ਲਈ ਉਹ ਦਿਨ ਰਾਤ ਯੂਰੀਆ ਖਾਦ ਅਤੇ ਭਿਆਨਕ ਕੀਟਨਾਸ਼ਕ ਵਰਤ ਕੇ ਲੋਕਾਂ ਅੱਗੇ ਪਰੋਸਦੇ ਹਨ। ਪਰ ਆਪ ਉਹ ਕਦੇ ਵੀ ਇਹ ਸਬਜ਼ੀ ਨਹੀਂ ਖਾਂਦੇ ਹਮੇਸ਼ਾ ਦਾਲ ਨਾਲ ਰੋਟੀ ਖਾਂਦੇ ਹਨ। ਫਲਾਂ ਨੂੰ ਜਿਸ ਢੰਗ ਨਾਲ ਅੱਜ ਕੱਲ• ਪਕਾਇਆ ਜਾਂਦਾ ਹੈ ਉਨ•ਾਂ ਬਾਰੇ ਪੜ• ਸੁਣ ਕੇ ਹੀ ਡਰ ਲੱਗਣ ਲੱਗ ਪਿਆ ਹੈ। ਇਹ ਬਹੁਤ ਭਿਆਨਕ ਕੀਟਨਾਸ਼ਕ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਜਾਂਦੇ ਹਨ। ਇਸ ਸਬੰਧੀ ਜ਼ਿਲ•ੇ ਦੇ ਸਿਵਲ ਸਰਜਨ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ•ਾਂ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ ਨਾਲ ਜੋ ਫਲ ਅਤੇ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ। ਉਸ ਨਾਲ ਆਦਮੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਲਈ ਕੈਮੀਕਲਾਂ ਅਤੇ ਇੰਸੈਕਟੀਸਾਈਡਜ਼ ਦੀ ਅੰਨ•ੇਵਾਹ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਹਨ। ਉਨ•ਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ ਔਕਸੀਟਾਕਸੀਨ ਨਾਂਅ ਦੇ ਟੀਕੇ ਦੀ ਵਰਤੋਂ ਅੱਗੇ ਜਾ ਕੇ ਬੜੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਜਿਵੇਂ ਕਿ ਪੇਟ ਦਾ ਕੈਂਸਰ, ਅੰਤੜੀਆ ਦਾ ਕੈਂਸਰ ਅਤੇ ਔਰਤ ਦਾ ਬਾਂਝ ਹੋ ਜਾਣਾ ਆਦਿ। ਉਨ•ਾਂ ਇਹ ਵੀ ਦੱਸਿਆ ਕਿ ਫਲਾਂ ਨੂੰ ਪਕਾਉਣ ਲਈ ਜਿਹੜੇ ਕੈਮੀਕਲ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਵਿੱਚ ਐਸਟਲੀਨ ਜਾਂ ਕਾਰਬਾਈਡ ਨਾਂਅ ਦੀ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਪੇਟ ਅਤੇ ਗਲੇ ਆਦਿ ਵਿੱਚ ਛਾਲੇ ਪੈ ਜਾਂਦੇ ਹਨ ਜੋ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣਦੇ ਹਨ। ਉਨ•ਾਂ ਕਿਹਾ ਕਿ ਪੀ.ਐਫ.ਏ. ਐਕਟ 1954 ਦੀ ਧਾਰਾ 44 ਏ. ਏ. ਅਨੁਸਾਰ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਜਾਣਨ ਤੋਂ ਬਾਅਦ ਨਾ ਪਕਾਏ ਜਾਣ ਵਾਲੇ ਫਲ ਜਾਮਣ, ਅਮਰੂਦ ਅਤੇ ਪੇਂਦੂ ਬੇਰ ਹੀ ਰਹਿ ਗਏ ਹਨ। ਜਾਂ ਫਿਰ ਜੋ ਆਦਮੀ ਆਪਣੇ ਘਰੇ ਖੁਦ ਫਲ ਸਬਜ਼ੀਆਂ ਪੈਦਾ ਕਰ ਸਕਦਾ ਹੈ ਉਹ ਹੀ ਇਨ•ਾਂ ਦੀ ਵਰਤੋਂ ਕਰੇ। ਸਲਾਦ ਲਈ ਵਰਤੇ ਜਾਣ ਵਾਲੇ ਖੀਰੇ ਟਮਾਟਰ ਆਦਿ ਵੀ ਕੀਟਨਾਸ਼ਕ ਅਤੇ ਯੂਰੀਆ ਖਾਦ ਨਾਲ ਪੈਦਾ ਕੀਤੇ ਹੋਣ ਕਰਕੇ ਸਰੀਰ ਵਿੱਚ ਯੂਰਿਕ ਐਸਿਡ ਹੀ ਪੈਦਾ ਕਰਦੇ ਹਨ। ਪਹਿਲਾਂ ਸਬਜ਼ੀ 'ਤੇ ਪੈਸੇ ਖਰਚੋ ਅਤੇ ਫਿਰ ਦਵਾਈਆਂ 'ਤੇ। ਇਸ ਲਈ ਸੱਚੀ ਗੱਲ ਇਹੋ ਹੈ ਕਿ ਹੁਣ ਫਲ, ਸਬਜ਼ੀਆਂ ਖਾਣ ਲਈ ਜੀ ਨਹੀਂ ਕਰਦਾ।
ਮੋਬਾਇਲ 94171-20427

ਉਹ ਦੇਸ਼ (ਦਰਸ਼ਨ ਸਿੰਘ ਆਵਾਰਾ)
ਉਹ ਦੇਸ਼ ਕਿ ਜਿੱਥੇ ਕਾਤਲ ਵੀ ਪੂਜੇ ਸਤਿਕਾਰੇ ਜਾਂਦੇ ਨੇ।
ਉਹ ਦੇਸ਼ ਕਿ ਜਿੱਥੇ ਬੇਦੋਸ਼ੇ ਰਾਹ ਜਾਂਦੇ ਮਾਰੇ ਜਾਂਦੇ ਨੇ।
ਉਹ ਦੇਸ਼ ਕਿ ਜਿੱਥੇ ਪੱਥਰਾਂ ਤੋਂ ਦਿਲ ਤੋੜੇ ਵਾਰੇ ਜਾਂਦੇ ਨੇ।
ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ, ਬਰਬਾਦ ਨਾ ਹੋਵੇ ਤਾਂ ਕੀ ਹੋਵੇ।
ਨਾਸ਼ਾਦ ਨਾ ਹੋਵੇ ਤਾਂ ਕੀ ਹੋਵੇ. . .।
ਜਿੱਥੇ ਬੰਦਾ ਇੱਕ ਵੀ ਵੱਸਦਾ ਨਹੀਂ, ਕੋਈ ਮੁਸਲਿਮ ਕੋਈ ਇਸਾਈ ਹੈ।
ਹਿੰਦੂ, ਸਿੱਖ ਕੋਈ ਜੈਨੀ ਹੈ, ਕੋਈ ਸੁੰਨੀ ਕੋਈ ਮਿਰਜ਼ਾਈ ਹੈ।
ਜਿੱਥੇ ਸੜੇ ਮੂਹੋਂ ਕਦੇ ਸੁਣਿਆ ਨਹੀਂ ਇਹ ਮੇਰੇ ਵਤਨੀ ਭਾਈ ਹੈ। ਉਹ ਦੇਸ਼..।
ਜਿੱਥੇ ਝੁੱਗੇ ਪੁੱਟ ਮੁਰੀਦਾਂ ਦੇ, ਹਨ ਮਹਿਲ ਉਸਾਰੇ ਪੀਰਾਂ ਨੇ।
ਜਿੱਥੇ ਘਰ ਜਜਮਾਨਾਂ ਰੋਟੀ ਨਹੀਂ, ਪੰਡਿਤਾਂ ਦੇ ਥਾਲੀਂ ਖੀਰਾਂ ਨਹੀਂ।
ਜਿੱਥੇ ਭਾਈ ਪਾਉਂਦੇ ਬੋਸ਼ਕੀਆਂ, ਸਿੱਖਾਂ ਦੇ ਤਨ ਵਿੱਚ ਲੀਰਾਂ ਨੇ। ਉਹ ਦੇਸ਼. .।
ਜਿੱਥੇ ਗਿੱਟੇ ਕੱਜਣਾ ਪਾਪ ਹੈ ਪਰ, ਗਲ ਛੁਰੀ ਚਲਾਣਾ ਪਾਪ ਨਹੀ।
ਜਿੱਥੇ ਪਾਪ ਹੈ ਲਾਹੁਣਾ ਕੱਛੇ ਦਾ, ਝਟਕਾ ਕਰਵਾਣਾ ਪਾਪ ਨਹੀਂ।
ਜਿੱਥੇ ਪਾਪ ਹੈ ਟੁੱਟਣਾ ਰਸਮਾਂ ਦਾ, ਦਿਲ ਤੋੜ ਗਵਾਣਾ ਪਾਪ ਨਹੀਂ। ਉਹ ਦੇਸ਼. .।
ਜਿੱਥੇ ਘਰ ਵਿੱਚ ਘੁੱਪ ਹਨੇਰਾ ਏ, ਪਰ ਮੰਦਰੀ ਦੀਵੇ ਬਲਦੇ ਨੇ।
ਘਰ ਬੱਚੇ ਭੁੱਖੇ ਮਰਦੇ ਨੇ ਖਾਨਗਾਹੀਂ ਕੁੱਤੇ ਪਲਦੇ ਨੇ।
ਭੰਗ ਭੁੱਜਦੀ ਘਰ ਗਵਾਂਢੀ ਦੇ, ਗੁਰਦੁਆਰੇ ਲੰਗਰ ਚੱਲਦੇ ਨੇ। ਉਹ ਦੇਸ਼. .।
ਜਿੱਥੇ ਦਾਰੂ ਦੀ ਥਾਂ ਰੋਗਾਂ ਵਿੱਚ ਟੂਣੇ ਕਰਵਾਏ ਜਾਂਦੇ ਨੇ।
Îਮੰਤਰ ਪੜ•ਵਾਏ ਜਾਂਦੇ ਨੇ, ਤੇ ਪਾਠ ਰਖਾਏ ਜਾਂਦੇ ਨੇ।
ਜਿੱਥੇ ਘਰ ਵਿੱਚ ਵੈਦ ਹਕੀਮਾਂ ਦੀ ਥਾਂ, ਸੰਤ ਬੁਲਾਏ ਜਾਂਦੇ ਨੇ।
ਮਜ਼ਦੂਰ ਜਿੱਥੇ ਤਨ ਨੰਗੇ ਨੇ ਤੇ ਕਾਮੇ ਭੁੱਖੇ ਮਰਦੇ ਨੇ।
ਨਹੀਂ ਅੰਨ ਨਸੀਬ ਕਿਸਾਨਾਂ ਨੂੰ ਆਹਾਂ ਨਾਲ ਢਿੱਡ ਪਏ ਭਰਦੇ ਨੇ।
ਪਰ ਪੰਡਿਤ ਬੁੱਲੇ ਲੁੱਟਦੇ ਨੇ ਤੇ ਮੁੱਲਾਂ ਮੌਜਾਂ ਕਰਦੇ ਨੇ। ਉਹ ਦੇਸ਼ . .।
ਇਹ ਦੇਸ਼
ਅਮਰਜੀਤ ਢਿੱਲੋਂ
ਇਹ ਦੇਸ਼ ਜਿੱਥੇ ਬਹੁ-ਗਿਣਤੀ ਨੂੰ ਅੱਜ ਤੱਕ ਵੀ ਅੱਖਰ ਗਿਆਨ ਨਹੀਂ,
ਜਿੱਥੇ ਪੜ•ੇ ਲਿਖੇ ਇਨਸਾਨਾਂ ਨੂੰ ਚੰਗਾ ਲੱਗਦਾ ਵਿਗਿਆਨ ਨਹੀਂ।
ਇਹ ਦੇਸ਼ ਕਿ ਜਿੱਥੇ ਕਿਰਤੀ ਦਾ ਕੋਈ ਮਾਣ ਨਹੀਂ ਸਨਮਾਨ ਨਹੀਂ।
ਥੱਕ ਟੁੱਟ ਕੇ ਸ਼ਾਮੀ ਹੋਠਾਂ 'ਤੇ ਜਿਸ ਦੇ ਹੁੰਦੀ ਫਰਿਆਦ ਹੈ ਜੀ।
ਪੱਕੀ ਗੱਲ ਹੈ ਇਸ ਦੇਸ਼ ਨੇ ਤਾਂ ਇੱਕ ਦਿਨ ਹੋਣਾ ਬਰਬਾਦ ਹੈ ਜੀ।
ਜਿੱਥੇ ਅਗਲੇ ਪਿਛਲੇ ਜਨਮਾਂ ਦੇ ਮਨ ਘੜਤ ਹੀ ਝੂਠੇ ਦਾਅਵੇ ਨੇ।
ਸੁਰਗਾਂ ਦੇ ਝੂਠੇ ਲਾਲਚ ਨੇ ਅਤੇ ਨਰਕਾਂ ਦੇ ਦੇਣ ਡਰਾਵੇ ਨੇ।
ਜਿੱਥੇ ਨਾਗਨੀ ਆਖ ਕੇ ਮਾਇਆ ਨੂੰ ਪਏ ਐਸ਼ਾਂ ਕਰਦੇ ਬਾਵੇ ਨੇ।
ਜਿੱਥੇ ਮੰਨਦੇ ਨਹੀਂ ਪਰਿਵਰਤਨ ਨੂੰ ਪਹਿਲਾ ਸੱਚ ਆਦਿ ਜੁਗਾਦ ਹੈ ਜੀ। ਪੱਕੀ ਗੱਲ ਹੈ……. .।
ਜਿੱਥੇ ਹਿੰਦੂਤਵ ਦਾ ਨਾਅਰਾ ਹੈ, ਹਿੰਦੁਸਤਾਨ ਦੀ ਗੱਲ ਨਹੀਂ।
ਝਗੜੇ ਨੇ ਫਿਰਕੇ ਮਜਹਬਾਂ ਦੇ ਐਪਰ ਇਨਸਾਨ ਦੀ ਗੱਲ ਨਹੀਂ।
ਝੂਠੇ ਪਰਲੋਕ ਦਾ ਫਿਕਰ ਬੜਾ, ਪਰ ਵਰਤਮਾਨ ਦੀ ਗੱਲ ਨਹੀਂ।
ਜਿੱਥੇ ਕਿਰਤੀ ਵਿਹਲੜ ਦੇ ਚਰਨਾਂ ਵਿੱਚ ਜਾ ਧਰਦੇ ਪਰਸਾਦ ਹੈ ਜੀ। ਪੱਕੀ ਗੱਲ ਹੈ. . .।
ਇੱਥੇ ਮਜ਼ਲੂਮਾਂ ਦੀਆਂ ਚੀਕਾਂ 'ਤੇ ਕੁਝ ਵਿਹਲੜ ਬੰਦੇ ਹੱਸਦੇ ਨੇ।
ਇਸ ਜੱਗ ਨੂੰ ਝੂਠਾ ਕਹਿਕੇ ਤੇ ਅਗਲੇ ਨੂੰ ਸੱਚਾ ਦੱਸਦੇ ਨੇ।
ਮਾਇਆ ਨੂੰ ਨਿੰਦਣ ਵਾਲੇ ਖੁਦ ਮਾਇਆ ਦੇ ਪਿੱਛੇ ਨੱਸਦੇ ਨੇ।
ਇੱਥੇ ਲੁੱਟ ਦੇ ਬੂਟੇ ਨੂੰ ਪਾਉਂਦੇ ਨੇ ਸਾਧ ਤੇ ਨੇਤਾ ਖਾਦ ਹੈ ਜੀ। ਪੱਕੀ ਗੱਲ ਹੈ. . .।
ਇਹ ਦੇਸ਼ ਅਸਾਡਾ ਭਾਰਤ ਹੈ, ਰਿਸ਼ੀਆਂ ਮੁੰਨੀਆਂ ਅਤੇ ਪੀਰਾਂ ਦਾ।
ਵਿਹਲੜ ਕੰਮ ਚੋਰ, ਨਿਖੱਟੂਆਂ ਦਾ ਅਤੇ ਮੰਗਤੇ ਸਾਧ ਫਕੀਰਾਂ ਦਾ।
ਆਓ ਸਭ ਰਲ ਕੇ ਪ੍ਰਣ ਕਰੀਏ ਹਿੰਦੁਸਤਾਨ ਹੀ ਸਭ ਕੁਝ ਹੈ।
ਅਗਲਾ ਪਿਛਲਾ ਕੋਈ ਜਨਮ ਨਹੀਂ, ਇਹ ਵਰਤਮਾਨ ਹੀ ਸਭ ਕੁਝ ਹੈ।
ਕੋਈ ਰੱਬ ਕੋਈ ਗੈਬੀ ਸ਼ਕਤੀ ਨਹੀਂ, ਬੰਦਾ ਇਨਸਾਨ ਹੀ ਸਭ ਕੁਝ ਹੈ।
ਇਸ ਦੇਸ਼ ਦੇ ਤਾਈਂ ਸੰਭਾਲੇਗੀ ਆਵਣ ਵਾਲੀ ਔਲਾਦ ਹੈ ਜੀ।
ਫਿਰ ਸਾਡੇ ਪਿਆਰੇ ਦੇਸ਼ ਨੇ ਇੰਝ ਹੋਣਾ ਹੈ ਨੀ ਬਰਬਾਦ ਹੈ ਜੀ।
ਚੰਦਰਾ ਸੁਆਮੀ ਜਿਹੇ ਸਾਧਾਂ ਦਾ ਅਤੇ ਰਿਸ਼ਵਤਖੋਰ ਵਜ਼ੀਰਾਂ ਦਾ।.
ਇਹ ਵਹਿਮਾਂ ਭਰਮਾਂ ਦੀ ਧਰਤੀ ਖੁਸ਼ਹਾਲ ਬਣਾਉਣੀ ਹੈ ਆਪਾਂ।
ਫੈਲੀ ਜੋ ਅੰਧ-ਵਿਸ਼ਵਾਸ਼ਾਂ ਦੀ ਉਹ ਧੁੰਦ ਮਿਟਾਉਣੀ ਹੈ ਆਪਾਂ।
ਇੱਥੇ ਤਰਕਸ਼ੀਲ ਵਿਗਿਆਨਤਾ ਦੀ ਇੱਕ ਜੋਤ ਜਗਾਉਂਣੀ ਹੈ ਆਪਾਂ।
ਤਾਂਕਿ ਇਹ ਸਾਡਾ ਦੇਸ਼ ਸਦਾ ਇੰਝ ਹੁੰਦਾ ਨਾ ਬਰਬਾਦ ਰਹੇ।
ਇੱਕ ਸੱਜਰੀ ਸੋਚ ਸੁਨਹਿਰੀ ਸੰਗ, ਇਹ ਦੇਸ਼ ਸਦਾ ਆਬਾਦ ਰਹੇ।
ਗ਼ਜ਼ਲ-7
ਪੈਸੇ ਵਾਲੇ ਦਾ ਵੀ ਇੱਕ ਦਿਨ ਹੰਕਾਰ ਡਿੱਗ ਪਏ।
ਅਕਲਾਂ ਦੇ ਪੈਰੀ ਅੰਤ ਨੂੰ, ਇਹ ਸੰਸਾਰ ਡਿੱਗ ਪਏ।
ਚੰਗਾ ਹੈ ਸਿਰ ਝੁਕਾਉਣਾ ਤਾਂ ਕਿ ਕਾਇਮ ਰਹੇ ਅਦਬ,
ਐਨਾ ਵੀ ਨਾ ਝੁਕੋ ਕਿ ਇਹ ਦਸਤਾਰ ਡਿੱਗ ਪਏ।
ਨਫਰਤਾਂ ਦੇ ਬੂਟਿਆਂ ਨੇ ਸੁਕਣਾ ਹੁੰਦਾ ਅੰਤ ਨੂੰ
ਇਹ ਦੇਖਿਆ ਨਹੀਂ ਹੈ ਕਿਤੇ ਕਿ ਪਿਆਰ ਡਿੱਗ ਪਏ।
ਧਰਤੀ 'ਤੇ ਪੈਰ ਰੱਖਦਾ ਨਹੀਂ ਉੱਡੇ ਖੰਭਾਂ ਬਗੈਰ
ਉਹ ਬੰਦਾ ਇੱਕ ਦਿਨ ਆਪਣੇ ਹੀ ਭਾਰ ਡਿੱਗ ਪਏ।
ਰਿੜ ਰਹੇ ਉਮਰ ਦੇ ਬੱਚੇ ਨੇ ਕੀ ਹੁੰਦਾ ਡਿੱਗਣਾ,
ਜੰਗ ਦੇ ਮੈਦਾਨ ਵਿੱਚ ਹੀ ਸ਼ਾਹ ਅਸਵਾਰ ਡਿੱਗ ਪਏ।
ਹਰ ਕੋਈ ਆਪੋ ਆਪਣੀ ਕੰਧ ਉੱਚੀ ਕਰ ਰਿਹਾ,
ਕੋਈ ਚਾਹੁੰਦਾ ਨਹੀਂ ਕਿ ਸ਼ੱਕ ਦੀ ਦੀਵਾਰ ਡਿੱਗ ਪਏ।
ਹੌਂਸਲੇ ਹੀ ਜਿੱਤ ਦੀ ਹੁੰਦੇ ਸਦਾ ਬੁਨਿਆਦ,
ਕਮਦਿਲੇ ਦੇ ਹੱਥਾਂ 'ਚੋਂ ਤਾਂ ਤਲਵਾਰ ਡਿੱਗ ਪਏ।
ਪੀਲੇ ਪੱਤੇ ਵੀ ਤਾਂ ਕਦੇ ਇਹ ਕਹਿੰਦੇ ਹੋਣਗੇ,
ਚੰਗੇ ਭਲੇ ਸਾਂ ਐਵੇਂ ਹੀ ਬੇਕਾਰ ਡਿੱਗ ਪਏ।
ਪੱਥਰਾਂ ਦੀ ਠੋਕਰ ਤਾਂ ਸਿਖਾਉਂਦੀ ਸਾਨੂੰ ਸੰਭਲਣਾ,
ਢਿੱਲੋਂ ਨਾਦਾਨ ਐਵੇਂ ਵਾਰ-ਵਾਰ ਡਿੱਗ ਪਏ।
ਗ਼ਜ਼ਲ-8
ਰੁੱਖਾਂ ਬਿਨਾਂ ਪਰਿੰਦੇ ਓਦਰ ਕਰ ਪ੍ਰਵਾਸ ਰਹੇ।
ਜਦ ਨਹੁੰ ਹੀ ਨਾ ਰਹੇ ਨਹੁੰਆਂ 'ਤੇ ਕਿੱਦਾ ਮਾਸ ਰਹੇ।
ਕਿੰਨੇ ਸੋਹਣੇ ਸੀ ਸੁਬਹਾਨੀ ਤਿੱਤਰ ਅਤੇ ਬਟੇਰ,
ਨਾ ਕਾਂ ਚਿੱੜੀਆਂ, ਮੋਰ ਤੇ ਤਿਲੀਅਰ ਸਾਡੇ ਪਾਸ ਰਹੇ।
ਜੇ ਇਹ ਪਿਆਰੇ ਪੰਛੀ ਨਾ ਰਹੇ ਮਾਨਵ ਕਿੱਦਾ ਰਹੂ,
ਇਹੀਓ ਸੋਚ ਕੇ ਹਰ ਵੇਲੇ ਮਨ ਬੜਾ ਉਦਾਸ ਰਹੇ।
ਮੀਂਹ ਪਏ ਤੋਂ ਚੀਚ ਵਹੁਟੀਆਂ ਮਖਮਲੀ ਰੰਗ ਦੀਆਂ,
ਹਾਏ ਕਿੰਨੀਆਂ ਸੁੰਦਰ ਸਨ, ਬੱਸ ਹੁਣ ਤਾਂ ਕਿਆਸ ਰਹੇ।
ਢਾਈ ਨਦੀਆਂ ਦਾ ਪੰਜਾਬ ਹੀ ਸਾਡੇ ਕੋਲੇ ਸੀ,
ਉਹ ਵੀ ਹੋ ਜ਼ਹਿਰੀਲੇ ਸਤਿਲੁਜ ਅਤੇ ਬਿਆਸ ਰਹੇ।
ਜੰਗਲ ਨੂੰ ਅੱਗ ਲੱਗੀ, ਚੁੰਝ ਭਰ ਚਿੱੜੀ ਪਾਏ ਪਾਣੀ,
ਤਾਂ ਕਿ ਅੱਗ ਬਝਾਉਣ 'ਚ ਉਸ ਦਾ ਵੀ ਇਤਿਹਾਸ ਰਹੇ।
ਸ਼ਾਮ ਢਲੀ ਤੋਂ ਮਰ ਜਾਂਦੇ ਹਾਂ ਢਿੱਲੋਂ ਆਪਾ ਰੋਜ਼
ਚੰਦਰਾ ਰੋਗ ਹੈ ਕੋਲ ਸੁਰਾਹੀ ਅਤੇ ਗਿਲਾਸ ਰਹੇ।
ਗ਼ਜ਼ਲ-9
ਬੰਦਾ ਬਹੁਤਾ ਆਮ ਲੇਕਿਨ ਖਾਸ ਵੀ ਬਣਿਆ ਰਹੇ,
ਖੁਦ ਲਈ ਹਾਕਮ ਦੂਜਿਆਂ ਲਈ ਦਾਸ ਵੀ ਬਣਿਆ ਰਹੇ।
ਵਿਛੜ ਕੇ ਕੋਈ ਹਮੇਸ਼ਾ ਦੇ ਲਈ ਨਹੀਂ ਵਿਛੜਦਾ,
ਜਾਣ ਵਾਲਾ ਦੂਰ ਜਾ ਕੇ ਪਾਸ ਵੀ ਬਣਿਆ ਰਹੇ।
ਨਜ਼ਰਾਂ ਮਿਲਾ ਕੇ, ਮੁਸਕਰਾ ਕੇ ਰੁਖਸਤ ਹੋਵੀਂ ਇਸ ਤਰ•ਾਂ,
ਤੇਰੇ ਇੱਥੇ ਹੋਣ ਦਾ ਅਹਿਸਾਸ ਵੀ ਬਣਿਆ ਰਹੇ।
ਵਗਦੀ ਰਹੇ ਸੰਭਾਵਨਾਵਾਂ ਦੀ ਸਦਾ ਅੱਥਰੀ ਨਦੀ,
ਖੂਬਸੂਰਤ ਜੀਣ ਦਾ ਵਿਸ਼ਵਾਸ ਵੀ ਬਣਿਆ ਰਹੇ।
ਚੱਲਦਾ ਰਹੇ ਮ੍ਰਿਗਤ੍ਰਿਸ਼ਨਾ ਦਾ ਵੀ ਇਹ ਅਮੁੱਕ ਸਫਰ,
੍ਵੇੜਲੇ ਤੇੜੇ ਮੰਜ਼ਿਲਾਂ ਦਾ ਕਿਆਸ ਵੀ ਬਣਿਆ ਰਹੇ।
ਕਿਸੇ ਨਾ ਆਉਣ ਵਾਲੇ ਦੀ ਕਦੇ ਵੀ ਨਾ ਮੁੱਕੇ ਉਡੀਕ,
ਜ਼ਿੰਦਗੀ ਵਿੱਚ ਇਹ ਵਿਰੋਧਾਭਾਸ ਵੀ ਬਣਿਆ ਰਹੇ।
ਮੇਰੇ ਮਨ ਦਾ ਹੈ ਸੰਕਲਪ ਬੁੱਧ ਦਾ ਨਿਰਵਾਣ ਪਦ,
ਪਰ ਮੇਰਾ ਰਾਹੁਲ ਮੇਰੀ ਇੱਕ ਆਸ ਵੀ ਬਣਿਆ ਰਹੇ।
ਖਾਹਿਸ਼ਾਂ ਦੇ ਰੁੱਖ ਤਾਈਂ ਛਾਂਗੀ ਚੱਲ, ਛਾਂਗੀ ਹੀ ਚੱਲ,
Îਨ 'ਚ ਤੇਰੇ ਖਾਹਿਸ਼ਾਂ ਦਾ ਵਾਸ ਵੀ ਬਣਿਆ ਰਹੇ।
ਜ਼ਿੰਦਗੀ ਵਿੱਚ ਢਿੱਲੋਂ ਕਾਇਮ ਰੱਖੀਂ ਏਦਾਂ ਸਾਵਾਂਪਨ,
ਹਰ ਖੁਸ਼ੀ ਵਿੱਚ ਤੇਰਾ ਮਨ ਉਦਾਸ ਵੀ ਬਣਿਆ ਰਹੇ।
ਗ਼ਜ਼ਲ-10
ਜੋ ਅੱਜ ਮੈਨੂੰ ਨਹੀਂ ਜੱਚਦੀਆਂ ਗਾਹੀਆਂ ਨੇ ਉਹ ਸਭ ਰਾਹਵਾਂ ਮੈਂ।
ਜਿੰਨ•ਾਂ ਨੂੰ ਉਗਲੱਛ ਚੁੱਕਿਆ ਹਾਂ ਉਹ ਵਸਤਾਂ ਹੁਣ ਕਿੰਝ ਖਾਵਾਂ ਮੈਂ।
ਧਰਮ ਹੈ ਇੱਕ ਨਿੱਕਾ ਜਿਹਾ ਝੱਗਾ, ਜੋ ਮੈਂ ਬਚਪਨ ਵਿੱਚ ਪਾਉਂਦਾ ਸਾਂ
ਉਹ ਅੱਜ ਮੇਰੇ ਮੇਚ ਨਹੀਂ ਆਉਂਦਾ, ਦੱਸੋ ਉਸ ਨੂੰ ਕਿੰਝ ਪਾਵਾਂ ਮੈਂ।
ਵੇਦ ਗ੍ਰੰਥਾਂ ਵਾਲਾ ਕੂੜਾ ਵਰਿ•ਆਂ ਵਿੱਚ ਮਨ 'ਚੋਂ ਮਸਾਂ ਕੱਢਿਆ ਹੈ,
ਹੁਣ ਫਿਰ ਉਹੀਓ ਇੱਜੜ ਮਾਨਸਿਕਤਾ ਨੂੰ ਕਿੱਦਾਂ ਅਪਣਾਵਾਂ ਮੈਂ।
ਵਿਹਲੜ ਅਤੇ ਨਿਖੱਟੂ ਐਸ਼ ਉਡਾਉਂਦੇ ਨੇ ਤੱਕਣੇ ਤਾਂ ਆਜਾ,
ਆ ਜਾ ਸਾਧਾਂ ਦੇ ਡੇਰੇ ਵਿੱਚ ਤੈਨੂੰ ਚੋਰਾਂ ਦੇ ਦਰਸ਼ਨ ਪਾਵਾਂ ਮੈਂ।
ਧਰਮ ਦੇ ਨਾਂਅ 'ਤੇ ਫਿਰਕੂ ਦੰਗੇ, ਅੰਨ•ੀ ਬੋਲੀ ਭੀੜ ਹੈ ਕਰਦੀ,
ਇਸ ਬੇ ਚਿਹਰਾ ਭੀੜ ਤੋਂ ਤਾਂ ਹੀ ਅਕਸਰ ਕੰਨੀ ਕਤਰਾਵਾਂ ਮੈਂ।
ਧਰਮ ਗੰ੍ਰਥਾਂ ਕਰਕੇ ਦੋ ਹਜ਼ਾਰ ਸਾਲ ਤੱਕ ਰਹੇ ਗੁਲਾਮ ਅਸੀਂ ਹਾਂ,
ਇਹ ਸਭ ਜਾਣਦਿਆਂ ਵੀ ਹੁਣ ਇਨ•ਾਂ ਦੀ ਉਪਮਾ ਕਿੰਝ ਗਾਵਾਂ ਮੈਂ।
ਜੋ ਵਿਗਿਆਨੀ ਜਿਉਂਦੇ ਸਾੜੇ, ਧਰਮ ਨੇ ਜੇਲ•ਾਂ ਦੇ ਵਿੱਚ ਸੁੱਟੇ,
ਅੱਜ ਵੀ ਚੀਸ ਉਨ•ਾਂ ਦੀ ਹਰ ਪਲ ਮਨ ਦੇ ਉੱਤੇ ਹੰਢਾਵਾਂ ਮੈਂ।
ਪਿਆਰ, ਮੁਹੱਬਤ, ਸੁੱਖ, ਸ਼ਾਂਤੀ ਆਪਣੇ ਘਰ ਵਿੱਚ ਹੀ ਮਿਲਦੇ ਨੇ,
ਬਚਪਨ ਤੋਂ ਹੀ ਇਹ ਗੱਲ ਆਪਣੇ ਬੱਚਿਆਂ ਤਾਈਂ ਸਮਝਾਵਾਂ ਮੈਂ।
ਢਿੱਲੋਂ ਜਿਉਂ ਜਿਉਂ ਉਮਰ ਦਾ ਸੂਰਜ ਢੱਲਦਾ ਜਾਂਦਾ ਹੈ ਤਿਉ ਤਿਉਂ,
ਆਪਣੇ ਕੱਦ ਤੋਂ ਵੱਡਾ ਹੁੰਦਾ ਤੱਕਦਾਂ ਆਪਣਾ ਪਰਛਾਵਾਂ ਮੈਂ।

No comments:

Post a Comment