Wednesday, August 25, 2010
ਗਜ਼ਲ 11
ਰੁੱਖ, ਪਰਿੰਦੇ ਝਰਨੇ ਨੇ ਪਰਿਵਾਰ ਮੇਰਾ।
ਵਾਰ ਵਾਰ ਪੁਛਦੇ ਨੇ ਉਹ ਕੀ ਹੈ ਮੁਹੱਬਤ?
ਮੈ ਕਹਿੰਦਾ ਹਾਂ ੱਿÂਹ ਦੁਨੀਆ ਹੈ ਪਿਆਰ ਮੇਰਾ।
ਦੇਵ ਪੁਰਸ਼ ਕਹਿੰਦੇ ਕਿ ਸੱਚਾ ਪਰਲੋਕ ,
ਮੈ ਕਹਿੰਦਾ ਹਾ ਸੱਚਾ ਂਿÂਹ ਸੰਸਾਰ ਮੇਰਾ।
ਅੱਖਾਂ ਨਾਲ ਅੱਖਾਂ ਦੀ ਪੀ ਲੈ ਪਿਆਸ ,
ਲੈ ਚਲੇ ਹੋ ਦਿਲ ਦਾ ਲੁੱਟ ਕਰਾਰ ਮੇਰਾ।
ਲਾ ਦਿਉ ਝੂਠਾ ਲਾਰਾ ਇੱਕ ਆਉਣ ਦਾ ਹੋਰ,
ਬਹਿਲ ਜਾਏਗਾ ਕੁਝ ਚਿਰ ਦਿਲ ਬੀਮਾਰ ਮੇਰਾ।
ਮੇਰੇ ਮਨ ਦਾ ਹੀ ਸੰਕਲਪ ਹੈ ਇਹ ਜੋ ਰੱਬ ,
ਅਸਲ ਚ ਢਿੱਲੋਂ ਮਨ ਹੀ ਸਿਰਜਣਹਾਰ ਮੇਰਾ।
ਕਿਤਾਬਾਂ, ਚਿਹਰੇ ਪੜ•, ਤਜੱਰਬੇ ਦੇ ਗਿਆਨ ਨਾਲ ਆਉਂਦੀ ਹੈ।
ਬਦਾਮ ਖਾ ਕੇ ਨਹੀਂ ਅਕਲ ਤਾਂ ਧੱਕੇ ਖਾਣ ਨਾਲ ਆਉਂਦੀ ਹੈ।
ਜਿਹੜਾ ਬੰਦਾ ਸਾਰੀ ਉਮਰ ਹੀ ਝੂਠ ਦੇ ਅੱਗੇ ਨਹੀਂ ਝੁੱਕਿਆ,
ਉਸਦੀ ਕਦਰ ਵੀ ਅਕਸਰ ਉਸਦੇ ਜਾਣ ਨਾਲ ਹੀ ਆਉਂਦੀ ਹੈ।
ਨਫਰਤ ਦੀ ਕਾਲੀ ਹਨੇਰੀ ਜਿਸ ਧਰਤ 'ਤੇ ਵੀ ਝੁਲਦੀ ਹੈ,
ਇਹ ਮਜਹਬ ਤੇ ਸਿਆਸਤ ਦੇ ਬੱਸ ਬਿਆਨ ਨਾਲ ਹੀ ਆਉਂਦੀ ਹੈ।
Ðਰੁੱਖ ਪੱਤਿਆਂ ਦੀ ਸਰਸਰਾਹਟ, ਪਰਿੰਦਿਆਂ ਦੀ ਚਹਿਚਹਾਟ ਨਾਲ,
ਕੁਦਰਤ ਹੋਠੀਂ ਮੁਸਕਰਾਹਟ ਹਵਾ ਦੇ ਗਾਣ ਨਾਲ ਹੀ ਆਉਂਦੀ ਹੈ।
ਦੁਨੀਆਂ ਦੀ ਕੁੜੱਤਣ ਭੁੱਲ ਕੇ ਅੱਖਾਂ ਵਿੱਚ ਭਰਵੀਂ ਚਮਕ,
ਦਿਲ ਵਿੱਚ ਉੱਤਰੇ ਪਿਆਰੇ ਜਿਹੇ ਮਹਿਮਾਨ ਨਾਲ ਹੀ ਆਉਂਦੀ ਹੈ।
ਮਹਿਲ ਕੋਠੀਆਂ 'ਤੇ ਮਾਇਆ ਦੇ ਢੇਰ ਜੋੜ ਕੇ ਨਹੀਂ ਆਉਂਦੀ,
ਢਿੱਲੋਂ ਸੰਤੁਸ਼ਟੀ ਤਾਂ ਸਬਰ ਇਮਾਨ ਨਾਲ ਹੀ ਆਉਂਦੀ ਹੈ।
ਬੇਬਸੀ ਆਪਣੀ ਹਾਂ ਏਦਾਂ ਵੀ ਜਤਾ ਦਿੰਦੇ ਅਸੀਂ,
ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਦਿੰਦੇ ਅਸੀਂ।
ਵਕਤ ਹੀ ਇੱਕ ਦਿਨ ਦਿਖਾ ਦਿੰਦਾ ਹੈ ਸ਼ੀਸ਼ਾ ਦੋਸਤੋ,
ਉਂਜ ਤਾਂ ਦਾਗ ਚਿਹਰੇ ਦੇ ਅਕਸਰ ਛੁਪਾ ਦਿੰਦੇ ਅਸੀਂ।
ਭਟਕਨਾ ਦਾ ਜਿੰਨ ਮਨ ਦੀ ਬੋਤਲ ਅੰਦਰ ਵਾੜ ਕੇ,
ਹੌਕਿਆਂ ਦੀ ਜੂਨ ਵਿੱਚ ਜ਼ਿੰਦਗੀ ਬਿਤਾ ਦਿੰਦੇ ਅਸੀਂ।
ਮਨ 'ਚ ਇੱਕ ਬਨਵਾਸ ਲੈ ਕੇ ਰੋਜ ਚੱਲਦੇ ਹਾਂ ਘਰੋਂ,
ਸ਼ਾਮ ਹੁੰਦੇ ਹੀ ਘਰਾਂ ਨੂੰ ਚਾਲੇ ਪਾ ਦਿੰਦੇ ਅਸੀਂ।
ਛਟਪਟਾਹਟ ਆਪਣੀ ਅਕਸਰ ਛੁਪਾਵਣ ਵਾਸਤੇ
ਮਾਸੂਮ ਪੰਛੀਆਂ ਦੇ ਆਹਲਣੇ ਜਲਾ ਦਿੰਦੇ ਅਸੀਂ।
ਕੱਚੇ ਧਾਗੇ ਰਿਸ਼ਤਿਆਂ ਦੇ ਜਾਣਦੇ ਹਾਂ ਟੁੱਟਣੇ,
ਹਨ•ੇਰੀਆਂ ਵਿੱਚ ਫੇਰ ਵੀ ਗੁੱਡੀਆਂ ਚੜ•ਾ ਦਿੰਦੇ ਅਸੀਂ।
ਕੌਣ ਕਰਦਾ ਹੈ ਵਕਤ ਬਰਬਾਦ ਖਾਤਿਰ ਕਿਸੇ ਦੀ,
ਢਿੱਲੋਂ ਨਿੱਤ ਹੀ ਆਪਣੀ ਦੁਨੀਆਂ ਵਸਾ ਦਿੰਦੇ ਅਸੀਂ।
ਬੱਚਿਆਂ ਨੂੰ ਜ਼ੁਰਾਇਮ ਪੇਸ਼ਾ ਬਣਾਉਣ ਵਿੱਚ ਮਾਪੇ ਵੀ ਜਿੰਮੇਵਾਰ
ਅਮਰਜੀਤ ਢਿੱਲੋਂ
ਮੇਰੇ ਬੱਚੇ ਦਾ ਚਿੜਚਿੜਾ ਜੇਕਰ ਮਿਜ਼ਾਜ਼ ਹੈ।
ਗੁੰਬਦ 'ਚੋਂ ਆ ਰਹੀ ਇਹ ਮੇਰੀ ਹੀ ਆਵਾਜ਼ ਹੈ। ਕਹਿੰਦੇ ਹਨ ਕਿ ਜ਼ੁਰਮ ਸਮਾਜ ਤਿਆਰ ਕਰਦਾ ਹੈ। ਮੁਜ਼ਰਿਮ ਤਾਂ ਉਸ ਨੂੰ ਬੱਸ ਅੰਜ਼ਾਮ (ਸਿਰੇ ਲਾਉਂਦਾ) ਦਿੰਦਾ ਹੈ। ਕੁਝ ਦਿਨ ਪਹਿਲਾਂ ਅਖਬਾਰਾਂ ਵਿੱਚ ਖਬਰ ਛਪੀ ਕਿ ਇਸ ਇਲਾਕੇ ਦੇ ਇੱਕ ਨੌਜਵਾਲ ਮੁੰਡੇ ਅਤੇ ਉਸ ਦੇ ਸਾਲੇ ਤੋਂ ਦਰਜਨ ਦੇ ਕਰੀਬ ਚੋਰੀ ਦੀਆਂ ਕਾਰਾਂ ਅਤੇ ਮੋਟਰ ਸਾਈਕਲ ਫੜ•ੇ ਗਏ। ਕਹਿੰਦੇ ਪਿਛਲੇ 5-6 ਸਾਲ ਤੋਂ ਉਹ ਇਹ ਕਾਲਾ ਧੰਦਾ ਕਰ ਰਹੇ ਸਨ। ਮੁੰਡੇ ਦਾ ਪਿਓ ਅੰਮ੍ਰਿਤਧਾਰੀ ਖਾਲਸਾ ਨਿੱਤਨੇਮ ਨਾਲ ਗੁਰਦੁਆਰੇ ਜਾਣ ਵਾਲਾ। ਖੇਤ ਗੇੜਾ ਮਾਰਨ ਵੀ ਹੀਰੋ ਹਾਂਡਾ ਮੋਟਰ ਸਾਈਕਲ 'ਤੇ ਜਾਂਦਾ। ਪਿੰਡ ਦਾ ਗੁਰਦੇਵ ਸਿੰਘ ਉਰਫ ਦੇਬਾ ਕਿਸੇ ਦੀ ਢੱਕੀ ਢਕਾਈ ਨਹੀਂ ਰਹਿਣ ਦਿੰਦਾ। ਪਿੰਡ ਦੀ ਸੱਥ (ਪਰ•ੇ) ਵਿੱਚ ਆਉਣ ਸਾਰ ਕਹਿਣ ਲੱਗਾ। ਬਈ ਲੋਕੋ ਪਿੰਡ ਦੀਆਂ ਬੁੜ•ੀਆਂ (ਔਰਤਾਂ) ਗੱਲਾਂ ਕਰਦੀਆਂ ਸੁਣ ਕੇ ਆਇਆ ਹਾਂ, ਕਹਿੰਦੀਆਂ ਆਹ, ਖਾਲਸਾ ਗੁਰਦੁਆਰੇ ਇਉਂ ਚੌਕੜੀ ਮਾਰ ਕੇ ਬਹਿ ਜਾਂਦਾ ਸੀ ਜਿਵੇਂ ਮੁਰਗੀ ਆਂਡਿਆਂ 'ਤੇ ਬਹਿੰਦੀ ਹੈ ਅਤੇ ਕਿੰਨਾ ਕਿੰਨਾ ਚਿਰ ਮਾਲਾ ਫੇਰੀ ਜਾਂਦਾ। ਆਹ ਦੇਖ ਲਓ ਹੁਣ ਸਾਰੇ ਪੰਜਾਬ ਦਾ ਚੋਰੀ ਦਾ ਲੋਹਾ ਉਸ ਦੇ ਘਰੋਂ ਨਿਕਲੀ ਜਾਂਦਾ। ਕੋਈ ਹੋਰ ਆਦਮੀ ਕਹਿੰਦਾ ਦੇਬਿਆ ਉਹ ਮੁੱਥਾ ਟੇਕ ਵੇਲੇ 10 ਮਿੰਟ ਬੁੱਲ ਜਿਹੇ ਹਿਲਾ ਕੇ ਕੀ ਕਹਿੰਦਾ ਹੁੰਦਾ ਸੀ। ਤਾਂ ਦੇਬਾ ਕਹਿਣ ਲੱਗਿਆ, ਕਹਿਣਾ ਕੀ ਸੀ, ਉਹ ਕਹਿੰਦਾ ਸੀ ਹੇ! ਮਹਾਰਾਜ ਮੇਰੀ ਚੋਰੀ ਦੀ ਟਾਟਾ ਸਫਾਰੀ ਵਿਕ ਜੇ, ਕਾਰ, ਮੋਟਰ, ਸਾਈਕਲ, ਟਰੈਕਟਰ ਵਿਕ ਜੇ ਤਾਂ ਫਿਰ ਤੇਰਾ ਅਖੰਡ ਪਾਠ ਕਰਵਾਊਂ। ਹੋਰ ਉਹ ਪਿੰਡ ਦੀ ਕੋਈ ਸੁੱਖ ਥੋੜ•ਾ ਮੰਗਦਾ ਸੀ। ਇੱਕ ਹੋਰ ਬੰਦਾ ਕਹਿੰਦਾ ਦੇਬਿਆ ਯਾਰ ਤੇਰੇ ਮੁੰਡੇ ਬਹੁਤ ਸ਼ਰੀਫ ਹੈ ਕਦੇ ਕੋਈ ਉਲਾਭਾਂ ਨਹੀਂ ਸੁਣਿਆ। ਦੇਬਾ ਕਹਿਣ ਲੱਗਿਆ ਉਨ•ਾਂ ਦੀ ਵੀ ਸੁਣ ਲਓ ਗੱਲ, 10 ਸਾਲ ਪਹਿਲਾਂ ਖੇਤੋਂ ਘਰ ਦੀ ਸ਼ਰਾਬ ਕੱਢ ਕੇ ਕੈਨੀ ਭਰ ਕੇ ਘਰੇ ਲੈ ਆਏ। ਆਥਣੇ ਕਹਿੰਦੇ ਬਾਪੂ ਲਾ ਲਾ ਪੈੱਗ ਤੂੰ ਵੀ, ਤਾਂ ਮੈਂ ਸਾਰੇ ਅਗਵਾੜ ਦੇ ਬੰਦੇ ਇਕੱਠੇ ਕਰ ਲਏ। ਉਨ•ਾਂ ਨੂੰ ਆਖਿਆ ਕਿ ਜਾਂ ਤਾਂ ਮੇਰੇ ਮੁੰਡੇ ਇਹ ਘਰ ਦੀ ਸ਼ਰਾਬ ਹੁਣੇ ਨਾਲੀ 'ਚ ਡੋਲ• ਦੇਣ ਨਹੀਂ ਫਿਰ ਮੈਂ ਇਸ ਘਰ 'ਚ ਨਹੀਂ ਰਹਿਣਾ। ਮੁੰਡਿਆਂ ਨੇ ਸ਼ਰਾਬ ਡੋਲ• ਦਿੱਤੀ ਅਤੇ ਅੱਜ ਤੱਕ ਉਸ ਪਾਸੇ ਨਹੀਂ ਝਾਕੇ। ਜੇ ਬਾਈ ਮੈਂ ਵੀ ਉਦੋਂ ਪੈੱਗ ਦਾ ਲਾਲਚ ਕਰ ਜਾਂਦਾ ਤਾਂ ਮੇਰੇ ਮੁੰਡਿਆਂ ਨੇ ਵੀ ਖਾਲਸੇ ਦੇ ਮੁੰਡੇ ਵਾਂਗੂ ਪੁੱਠੇ ਕੰਮ ਹੀ ਕਰਨੇ ਸਨ। ਉਹ ਫਿਰ ਕਹਿਣ ਲੱਗਿਆ ਆਪਣੇ ਪਿੰਡ ਵਿੱਚ ਜਿੰਨੇ ਅਫੀਮ ਖਾਂਦੇ ਐ, ਇਹ ਸਭ ਘੋਚੂ ਸਮਗਲਰ ਦੇ ਲਾਏ ਹੋਏ ਹਨ। ਉਹ ਇਨ•ਾਂ ਦੇ ਘਰੀਂ ਅਫੀਮ ਰੱਖ ਜਾਂਦਾ ਸੀ। ਇਹ ਲੋਕ ਨਾਲੇ ਆਪ ਅਫੀਮ ਖਾ ਲੈਂਦੇ ਨਾਲੇ ਬੱਚਿਆਂ ਨੂੰ ਖੁਆ ਦਿੰਦੇ। ਹੁਣ ਦੇਖ ਲਾ ਕਿਵੇਂ ਸਾਰੇ ਪੱਖੇ ਵਾਂਗੂ ਡੋਲਦੇ ਫਿਰਦੇ ਐ। ਸੌ ਹੱਥ ਰੱਸਾ ਸਿਰੇ 'ਤੇ ਗੰਢ “ਮਾਪੇ ਹੀ ਬੱਚਿਆਂ ਨੂੰ ਪੁੱਠੇ ਰਸਤੇ ਲਾਉਣ ਲਈ ਜਿੰਮੇਵਾਰ ਹੁੰਦੇ ਹਨ।”
Wednesday, August 18, 2010
ਗੈਰ ਹਾਜ਼ਰ ਹੈ ਜਦ ਮਨ ਮੇਰਾ (1979)
ਗੈਰ ਹਾਜ਼ਰ ਹੈ ਜਦ ਮਨ ਮੇਰਾ
ਤਨ ਮੇਰੇ ਨੂੰ ਕੀ ਕਰੇਗੀ...?
ਮੈਂ ਸਿੰਬਲ ਦਾ ਰੁੱਖ ਅਤਿ ਉੱਚਾ,
ਫਲ ਫਿੱਕੇ, ਫੁੱਲ ਕੌੜੇ ਮੇਰੇ,
ਮਹਿਕ ਵਿਹੂਣੇ ਪੱਤ ਪੁਰਾਣੇ,
ਆਸ ਨਿਰਾਸੇ ਮੁੜਦੇ ਪੰਛੀ,
ਉਜ ਹੀ ਪਿਆਸੇ ਭੁੱਖਣ ਭਾਣੇ।
ਮੇਰੀ ਛਾਵੇਂ ਬਹਿ ਕੇ ਰਾਹੀਂ,
ਜਦ ਕੋਈ ਆਰਾਮ ਕਰੇਗਾ।
ਰੂਹ ਬਿਨਾ ਕਲਬੂਤ ਨੂੰ ਤੱਕ ਕੇ,
ਮੇਰਾ ਨਾਂਅ ਬਦਨਾਮ ਕਰੇਗਾ।
ਤੂੰ ਮਰਜਾਣੀ ਝੱਲੀਏ ਕੁੜੀਏ,
ਕੱਚੇ ਉੱਤੇ ਕਿੰਜ ਤਰੇਗੀ. .? ਗੈਰ ਹਾਜ਼ਰ ਹੈ
ਮੈਂ ਬਿਖ ਫਲ ਧਤੂਰੇ ਦਾ ਹਾਂ,
ਤੂੰ ਮਰੂਏ ਦਾ ਫੁੱਲ ਬਸੰਤੀ,
ਰੰਗ ਮਿਲਣ ਨੂੰ ਕੀ ਕਹਿਣਾ ਹੈ,
ਜ਼ਹਿਰ ਤਾਂ ਜ਼ਹਿਰ ਹੀ ਰਹਿਣਾ ਹੈ,
ਐ ਪਹਾੜੀ ਕੂੰਜੜੀਏ ਦੱਸ,
ਤੂੰ ਬਗਲਿਆਂ ਤੋਂ ਕੀ ਲੈਣਾ ਹੈ।
ਹੁਣ ਤਾਂ ਹਉਕੇ ਮੈਂ ਭਰਦਾ ਹਾਂ,
ਫਿਰ ਇਹ ਹਉਕੇ ਤੂੰ ਭਰੇਂਗੀ।. .ਗੈਰ ਹਾਜ਼ਰ ਹੈ. .
ਤੇਰੇ ਵਰਗੀ ਇੱਕ ਕੁੜੀ ਸੀ,
ਬੱਸ ਖੁਸ਼ਬੋਆਂ ਦੀ ਪੁੜੀ ਸੀ,
ਮਨ ਮੇਰੇ ਵਿੱਚ ਰਚ ਗਈ ਏਦਾਂ,
ਅੱਗ ਜਿਹੀ ਇੱਕ ਮੱਚ ਗਈ ਏਦਾਂ,
ਮੈਂ ਉਹਦੇ ਸਾਹਾਂ ਵਿੱਚ ਰੁਲਿਆ,
ਬੱਸ ਆਪਣਾ ਆਪਾ ਹੀ ਭੁੱਲਿਆ,
ਫਿਰ ਇੱਕ ਝੱਖੜ ਐਸਾ ਝੁੱਲਿਆ,
ਗੁੰਮ ਗਿਆ ਉਹਦਾ ਸਿਰਨਾਵਾਂ,
ਮਨ ਹੁਣ ਕਿੱਥੋਂ ਢੂੰਢ ਲਿਆਵਾਂ?
ਕਿੰਨਾ ਚਿਰ ਇਸ ਬੁਝੀ ਰਾਖ ਵਿੱਚ,
ਭਾਲ-ਭਾਲ ਕੇ ਚਿਣਗ ਧਰੇਂਗੀ,
ਗੈਰ ਹਾਜ਼ਰ ਹੈ ਜਦ ਮਨ ਮੇਰਾ,
ਤਨ ਮੇਰੇ ਨੂੰ ਕੀ ਕਰੇਂਗੀ।
ਉਰਦੂ ਸ਼ੇਅਰ
ਲਾਖ ਜ਼ੌਹਰ ਹੋਂ ਆਦਮੀ ਮੇਂ ਮਗਰ, ਆਦਮੀਅਤ ਨਹੀਂ ਤੋਂ ਕੁਛ ਭੀ ਨਹੀਂ।
ਸਾਜਨ ਹਮਸੇ ਮਿਲੇ ਭੀ ਲੇਕਿਨ ਐਸੇ ਮਿਲੇ ਕਿ ਹਾਏ!
ਜੈਸੇ ਸੂਖੇ ਖੇਤ ਪੇ ਬਾਦਲ, ਬਿਨ ਬਰਸੇ ਉੜ ਜਾਏ।
ਢੂੰਢਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ,
ਆਪ ਹੀ ਗੋਇਆ ਮੁਸਾਫਿਰ, ਆਪ ਹੀ ਮੰਜ਼ਿਲ ਹੂੰ ਮੈਂ।
ਅਫਸੁਰਦਾ ਦਿਲ ਪੇ ਜਬ ਕੋਈ ਖਿਲਨੇ ਲੱਗੀ ਕਲੀ,
ਕਹਾ ਖਿਜ਼ਾਂ ਨੇ ਤੂੰ ਭੀ ਮੇਰੀ ਨਜ਼ਰ ਮੇਂ ਹੈ।
ਕੈਸੇ ਕਹੇਂ ਕਿ ਉਸ ਕੋ ਭੀ ਹਮ ਸੇ ਕੋਈ ਲਗਾਵ ਹੈ,
ਉਸ ਨੇ ਤੋ ਆਜ ਤੱਕ ਕੋਈ ਗਿਲਾ ਨਹੀਂ ਕੀਆ।
ਕਹਾਂ ਤੱਕ ਹਮ ਔਰ ਕਰਤੇ ਅਪਨੀ ਜਾਨ ਕਾ ਨੁਕਸਾਨ,
ਵਿਛੜ ਗਿਆ ਹੈ ਤੋਂ ਯੇ ਉਸ ਕੀ ਮਿਹਰਬਾਨੀ ਹੂਈ।
ਤੁਮਸੇ ਮੁਮਕਿਨ ਹੋ ਤੋਂ ਵਾਲੋਂ ਮੇਂ ਸਜਾ ਲੋ ਮੁਝਕੋ,
ਸ਼ਾਖ ਸੇ ਟੂਟਨੇ ਵਾਲਾ ਹੂੰ ਸੰਭਾਲੋ ਮੁਝਕੋ।
ਕਬ ਕੋਈ ਪੂਛਤਾ ਹੈ ਲਗਾਵਟ ਸੇ ਦਿਲ ਕਾ ਹਾਲ,
ਦੋਸਤੋਂ ਕਾ ਹੈ ਮਿਜ਼ਾਜ਼ ਕਿ ਬੱਸ ਦਿਲਲੱਗੀ ਰਹੇ।
ਅਣਜਾਨ ਤੁਮ ਬਣੇ ਰਹੇ ਯੇ ਔਰ ਬਾਤ ਹੈ,
ਐਸਾ ਨਹੀਂ ਕਿ ਤੁਮ ਕੋ ਹਮਾਰੀ ਖਬਰ ਨਾ ਹੋ।
ਜਿਸੇ ਦੇਖੋ ਵਹੀ ਹੈ ਚੁੱਪ ਚੁੱਪ ਸਾ,
ਜੈਸੇ ਹਰ ਸ਼ਖਸ਼ ਇਮਤਿਹਾਨ ਮੇਂ ਹੈ।
ਮਨਜ਼ੂਰ ਨਹੀਂ ਹੈ ਕਿਸੀ ਕੋ ਭੀ ਖਾਕ ਮੇ ਮਿਲਨਾ,
ਆਂਸੂ ਵੀ ਗਿਰਤਾ ਹੈ ਆਂਖ ਸੇ ਲਰਜ਼ਤਾ ਹੂਆ।
ਹੌਂਸਲੇ ਫਤਿਹ ਕੀ ਬੁਨਿਆਦ ਹੂਆ ਕਰਤੇ ਹੈ,
ਕਾਂਪਤੇ ਹਾਥੋਂ ਸੇ ਤਲਵਾਰ ਉਠਾਇਆ ਨਹੀਂ ਕਰਤੇ।
ਕੋਈ ਦੁਸ਼ਮਨ ਭੀ ਮਿਲ ਜਾਏ ਤੋ ਕਰੋ ਝੁਕ ਕਰ ਸਲਾਮ,
ਪਹਿਲੇ ਖੁਦ ਝੁਕਤਾ ਹੈ ਔਰੋ ਕੋ ਝੁਕਾਨੇ ਵਾਲਾ।
ਜੋ ਨਹੀਂ ਹੈ ਉਸ ਸੇ ਡਰ ਜਾਂਦੇ ਹੈ ਲੋਗ,
ਮੌਤ ਸੇ ਪਹਿਲੇ ਹੀ ਮਰ ਜਾਤੇ ਹੈ ਲੋਗ।
ਇਨਹੀ ਪੱਥਰੋਂ ਪੇ ਚੱਲ ਕਰ ਆ ਸਕੋ ਤੋ ਆ ਜਾਓ,
Îਮੇਰੇ ਘਰ ਕੇ ਰਾਸਤੇ ਮੇਂ ਕੋਈ ਕਹਿਕਸ਼ਾਂ ਨਹੀਂ ਹੈ।
Tuesday, August 17, 2010
ਤੀਆਂ ਸਾਉਣ ਦੀਆਂ
ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ
ਕਿਧਰ ਗਏ ਨਜ਼ਾਰੇ, ਤੀਆਂ ਸਾਉਣ ਦੀਆਂ।
ਉੱਚੇ ਰੁੱਖਾਂ ਉੱਤੇ ਪੀਂਘਾਂ ਪਾ ਕੁੜੀਆਂ,
ਲੈਂਦੀਆਂ ਸੀ ਹੁਲਾਰੇ ਤੀਆਂ ਸਾਉਣ ਦੀਆਂ।
ਤੈਨੂੰ ਹੁਣ ਗਿੱਧਾ ਅਤੇ ਬੋਲੀਆਂ ਭੁੱਲ ਗਈਆਂ,
ਪੰਜਾਬ ਦੀਏ ਮੁਟਿਆਰੇ ਤੀਆਂ ਸਾਉਣ ਦੀਆਂ।
ਸਾਉਣ ਮਿਲਾਉਂਦਾ ਸੀ ਪੇਕੇ ਵਿੱਚ ਕੁੜੀਆ ਨੂੰ,
ਭਾਦੋਂ ਕਹਿਰ ਗੁਜ਼ਾਰੇ ਤੀਆਂ ਸਾਉਣ ਦੀਆਂ।
ਖੀਰਾਂ ਪੂੜੇ ਘਰ-ਘਰ ਦੇ ਵਿੱਚ ਪੱਕਦੇ ਸਨ,
ਦੁੱਧ ਉੱਬਲਦਾ ਹਾਰੇ ਤੀਆਂ ਸਾਉਣ ਦੀਆਂ।
ਉਹ ਮਸਤੀ ਦੇ ਦਿਨ ਕੁੜੀਆਂ ਨੂੰ ਲੱਗਦੇ ਸਨ,
ਬਿਲਕੁਲ ਤਖਤ ਹਜ਼ਾਰੇ ਤੀਆਂ ਸਾਉਣ ਦੀਆਂ।
ਲੈਣ ਤਰੌਜਾ ਆਈਂ ਵੇ ਪੰਜ ਭਾਦੋਂ ਨੂੰ,
ਹੁਣ ਨਾ ਕੋਈ ਪੁਕਾਰੇ ਤੀਆਂ ਸਾਉਣ ਦੀਆਂ।
ਢਿੱਲੋਂ ਸੱਭਿਆਚਾਰ ਸਿਮਟ ਗਿਆ ਟੀ.ਵੀ. ਵਿੱਚ,
ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ।
ਗ਼ਜ਼ਲ
ਇੱਜੜ ਮਾਨਸਿਕਤਾ ਨਾਲ ਹੀ ਭਰਿਆ ਚਾਰ-ਚੁਫੇਰਾ ਹੈ
ਜਿਧਰ ਨਜ਼ਰ ਦੁੜਾਵਾਂ ਉਧਰੇ ਲਾਈ ਲੱਗ ਹਨ•ੇਰਾ ਹੈ
ਇਸ ਸਦੀ ਵਿੱਚ ਵੀ ਹੈ ਤੇਰੇ ਹੋਠਾਂ ਉੱਤੇ ਮੁਸਕਰਾਹਟ
ਹੱਸਣ ਵਾਲੇ ਲੱਗਦੈ ਤੇਰਾ ਪੱਧਰ ਵਰਗਾ ਜੇਰਾ ਹੈ।
ਸੂਰਜ ਅਤੇ ਸਮੁੰਦਰ ਨਹੀਂ ਤੁਆਰਫ਼ ਦੇ ਹੁੰਦੇ ਮੁਹਤਾਜ਼,
ਜਿੱਧਰ ਵੀ ਤੁਰਦਾ ਹਾਂ ਬੱਸ ਉਹ ਬਣ ਜਾਂਦਾ ਰਾਹ ਮੇਰਾ ਹੈ।
ਭੌਰਾ ਭਰ ਵੀ ਝੂਠ ਨਹੀਂ ਇਹ ਜੱਗ ਹੈ ਯਾਰੋਂ ਕੋਰਾ ਸੱਚ,
ਜੱਗ ਨੂੰ ਝੂਠਾ ਆਖਣ ਵਾਲਾ ਝੂਠਾ ਖੁਦ ਹਰ ਡੇਰਾ ਹੈ।
ਕੁਝ ਲੋਕਾਂ ਲਈ ਜ਼ਿੰਦਗੀ ਰਸਮ ਨਿਭਾਵਣ ਵਰਗੀ ਹੀ ਹੁੰਦੀ,
ਹਰ ਵਾਰੀ ਕਹਿੰਦੇ ਉਹ ਸਾਡਾ ਜੋਗੀ ਵਾਲਾ ਫੇਰਾ ਹੈ।
ਐ ਕਿਰਤੀ ਕਾਮੇ ਕਿਸਾਨ ਨਹੀਂ ਕਿਸਮਤ ਨਹੀਂ ਹੈ ਤੇਰੀ ਮਾੜੀ,
ਕਿਸਮਤ ਵਿੱਚ ਉਲਝਾਉਂਦਾ ਇਹ ਤੈਨੂੰ ਇਹ ਪ੍ਰਬੰਧ ਲੁਟੇਰਾ ਹੈ।
ਅੱਜ ਕੱਲ• ਦੇ ਸਭ ਰਿਸ਼ਤੇ ਕਾਗਜ਼ੀ ਫੁੱਲਾਂ ਵਰਗੇ ਬਣ ਗਏ ਨੇ,
ਉਂਝ ਨਿਰਮੋਹੀ ਧਰਤੀ 'ਤੇ ਢਿੱਲੋਂ ਪੈਸੇ ਲਈ ਮੋਹ ਬਥੇਰਾ ਹੈ।
ਗ਼ਜ਼ਲ-2
ਬੜੇ ਤਸੀਹੇ ਜ਼ਿੰਦ ਮੇਰੀ ਨੇ ਝੱਲੇ ਨੇ
ਕਿਉਂਕਿ ਸਾਡੇ ਮੁਢ ਤੋਂ ਸ਼ੌਂਕ ਅਵੱਲੇ ਨੇ।
ਦੁਨੀਆਂ ਦੇ ਇਸ ਭੀੜ-ਭੜੱਕੇ ਜੰਗਲ ਵਿੱਚ
ਮੇਰੇ ਮਨ ਦੇ ਪੰਛੀ ਸਦਾ ਇਕੱਲੇ ਨੇ।
ਅਸੀਂ ਹਮੇਸ਼ਾ ਹੀ ਉਨ•ਾਂ 'ਤੇ ਤੁਰਦੇ ਹਾਂ,
ਜਿਹੜੇ ਹੁੰਦੇ ਰਾਹ ਪੀੜਾਂ ਨੇ ਮੱਲੇ ਨੇ।
ਕੁਝ ਲੋਕਾਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ,
ਜਿਉਂ ਪੱਥਰਾਂ ਦੀ ਜੂਨ ਹੰਢਾ ਕੇ ਚੱਲੇ ਨੇ।
ਸੰਘਣੀ ਆਬਾਦੀ ਵਿੱਚ ਵੀ ਹੈ ਸੁੰਨ-ਸਰਾਂ,
ਇਸ ਸ਼ਹਿਰ ਵਿੱਚ ਇੰਜ ਦੇ ਕਈ ਮਹੱਲੇ ਨੇ।
ਆਪਣੇ ਹੀ ਹੰਕਾਰ ਦੇ ਹੇਠਾਂ ਹੈ ਹਾਕਿਮ,
ਸਮਝ ਰਿਹੈ ਕਿ ਸਾਰੇ ਉਸ ਦੇ ਥੱਲੇ ਨੇ।
ਮੇਰੇ ਕੋਲੇ ਨਾ ਪੈਸਾ ਨਾ ਕਾਰ ਹੈ ਪਰ,
ਕੁਝ ਸੋਹਣੇ ਅਲਫਾਜ਼ ਪਰ ਮੇਰੇ ਪੱਲੇ ਨੇ।
ਜਿੰਨ•ੀ ਦਿਨੀਂ ਹਮਰਾਹ ਹੁੰਦਾ ਹੈ ਦਰਦ ਮੇਰਾ,
ਇੰਜ ਲੱਗਦੈ ਕਿ ਉਹੀ ਦਿਨ ਸਵੱਲੇ ਨੇ।
ਜਿਹੜੇ ਲੀਹਾਂ ਪਾੜ ਕੇ ਰਾਹ ਬਣਾਉਂਦੇ ਨੇ,
ਦੁਨੀਆਂ ਵਾਲੇ ਕਹਿਣ ਉਨ•ਾਂ ਨੂੰ ਝੱਲੇ ਨੇ।
ਮੈਂ ਉਡੀਕ ਰਿਹਾ ਹਾਂ, ਪਰ ਤੂੰ ਆਉਣਾ ਨਹੀਂ,
ਰੋਜ ਹਵਾਵਾਂ ਹੱਥੀਂ ਮੈਂ ਲੱਖ ਸੁਨੇਹੇ ਕੱਲੇ ਨੇ।
ਸੱਚ ਤੇ ਸੂਰਜ ਰਹਿੰਦੇ ਆਏ ਇਸੇ ਤਰ•ਾਂ,
ਮੁਢ ਕਦੀਮ ਤੋਂ ਯਾਰੋ ਕੱਲ-ਮੁਕੱਲੇ ਨੇ।
ਇਸ਼ਕ ਨਦੀ ਵਿੱਚ ਕੁੱਦਿਆਂ ਉਮਰਾਂ ਬੀਤ ਗਈ,
ਢਿੱਲੋਂ ਲੱਗਦੈ ਜ਼ਖਮ ਅਜੇ ਵੀ ਅੱਲ•ੇ ਨੇ।
ਗ਼ਜ਼ਲ-3
ਤੇਰੇ ਬੂਹੇ ਉੱਤੇ ਸਾਡਾ ਕਰੂ ਸਵਾਗਤ ਕੌਣ ਹੁਣ।
ਉਹੀਓ ਘਰ ਵਿੱਚ ਰੁੱਖੀ ਰੁੱਖੀ ਲੱਗਦੀ ਸਾਨੂੰ ਪੌਣ ਹੁਣ।
ਲੰਮੀਆਂ ਬਾਤਾਂ ਦੇ ਸੰਗ ਪਲ ਵਿੱਚ ਰਾਤ ਗੁਜ਼ਰ ਜਾਂਦੀ ਸੀ ਜੋ,
ਆਉਂਦੇ ਯਾਦ ਹੁੰਗਾਰੇ ਤੇਰੇ ਦੇਣ ਨਾ ਸਾਨੂੰ ਸੌਣ ਹੁਣ।
ਵੈਣਾਂ ਦੇ ਕੰਨ ਆਦੀ ਹੋ ਗਏ ਵੈਣ ਹੀ ਅਕਸਰ ਸੁਣਦੇ ਨੇ,
ਭਾਵੇਂ ਕਿਧਰੇ ਲੱਗਿਆ ਹੋਵੇ ਕਿਹੋ ਜਿਹਾ ਵੀ ਗੌਣ ਹੁਣ।
ਫੇਰ ਦੁਸਹਿਰਾ ਲੰਘ ਗਿਆ ਹੈ, ਮੱਚ ਗਏ ਰਾਵਣ ਗੱਤੇ ਦੇ,
ਉੱਚੀ ਉੱਚੀ ਹੱਸ ਰਹੇ ਨੇ ਐਪਰ ਭੇਖੀ ਰੌਣ ਹੁਣ।
ਆ ਰਹੇ ਨੇ ਕਾਤਿਲ ਨੇੜੇ ਲੈ ਕੇ ਛਵ•ੀਆਂ ਹੱਥਾਂ ਵਿੱਚ,
ਤੂੰ ਨਾ ਸੀਸ ਝੁਕਾਈਂ ਆਪਣਾ ਸਿੱਧੀ ਰੱਖੀਂ ਧੌਣ ਹੁਣ।
ਜਿਉਂ ਪੱਤਝੜ ਵਿੱਚ ਟਾਵੇਂ ਟਾਵੇਂ ਫੁੱਲ ਕਿਧਰੇ ਖਿੜ ਪੈਂਦੇ ਨੇ,
ਤੇਰੀਆਂ ਯਾਦਾਂ ਅਟਕ ਅਟਕ ਕੇ ਇਉਂ ਮੇਰੇ ਘਰ ਆਉਣ ਹੁਣ।
ਢਿੱਲੋਂ ਨਫਰਤ ਦੇ ਲਈ ਕਿਧਰੋਂ ਕੱਢ ਲੈਂਦੇ ਨੇ ਵਕਤ ਇਹ ਲੋਕ,
ਪਿਆਰ ਲਈ ਹੀ ਥੋੜ•ਾ ਲੱਗਦਾ ਇਹ ਜ਼ਿੰਦਗੀ ਦਾ ਭੌਣ ਹੁਣ।
ਗ਼ਜ਼ਲ-4
ਇਹੀਓ ਇੱਛਾ ਰਹਿੰਦੀ ਹੈ ਦਿਲ 'ਚ ਸਦਾ,
ਕਰਜ਼ ਵਾਂਗੂ ਰੋਜ਼ ਹੁੰਦਾ ਜਾਵਾਂ ਮੈਂ ਅਦਾ।
ਚੀਸ ਜੇਹੀ ਦਿਲ ਮੇਰੇ 'ਚੋਂ ਨਿਕਲਦੀ,
ਦੇਖਦਾਂ ਇਨਸਾਨ ਜਦ ਕੋਈ ਤੜਪਦਾ।
ਮੈਂ ਉਨ•ਾਂ ਵਿੱਚ ਸ਼ਾਮਿਲ ਹੋ ਸਕਦਾ ਨਹੀਂ,
ਜੋ ਆਖਦੇ ਨੇ ਇਸ ਗਰੀਬੀ ਨੂੰ ਗਦਾ।
ਛਾਂਗਿਆ ਹਰ ਰੁੱਖ ਹੈ ਮੇਰੇ ਪਿੰਡ ਦਾ,
ਰÐੋਜ ਮੈਨੂੰ ਜੀ ਆਇਆਂ ਨੂੰ ਆਖਦਾ।
ਜਾਪਦੈ ਕਿ ਤੈਨੂੰ ਭੁੱਲ ਚੁੱਕਿਆ ਹਾਂ ਮੈਂ,
ਯਾਦ ਮੈਨੂੰ ਆਉਂਦੀ ਪਰ ਤੇਰੀ ਸਦਾ।
ਰਿੰਦ ਕਰਦੇ ਫਿਰਦੇ ਨੇ ਮੈਨੂੰ ਸਲਾਮ,
ਜਦ ਤੋਂ ਮੈਂ ਇਹ ਦਿਲ ਬਣਾਇਐ ਮੈਅਕਦਾ।
ਹਵਾ ਪਿਆਜ਼ੀ ਸ਼ਾਮ ਢਿੱਲੀ ਹੋ ਗਈ,
ਦਿਨ ਦਿਆਂ ਫਿਕਰਾਂ ਨੂੰ ਕਹਿਣ ਹੁਣ ਅਲਵਿਦਾ।
Ðਗ਼ਜ਼ਲ-5
ਡੁਗਡੁਗੀ ਵਾਲਾ ਵਜਾ ਕੇ ਡੁਗਡੁਗੀ ਚਲਾ ਗਿਆ।
ਪੈੜਾਂ ਦੇ ਝੁਰਮਟ ਦਾ ਬੱਸ ਖਾਮੋਸ਼ ਚਰਚਾ ਰਹਿ ਗਿਆ।
ਆਪਣੀ ਤਸਵੀਰ ਉੱਤੇ ਨਾਜ਼ ਕਰਦੇ ਸਾਂ ਕਦੇ,
ਅੱਜ ਮੈਂ ਸ਼ੀਸ਼ੇ 'ਚ ਆਪਣਾ ਕਾਰਟੂਨ ਦੇਖਿਆ।
ਬਹੁਤ ਅੱਛਾ ਜੀਣ ਦਾ ਹੋਇਆ ਤਜ਼ੱਰਬਾ ਉਸ ਵਕਤ
ਜ਼ਿੰਦਗੀ ਵਿੱਚ ਜੀਣ ਲਈ ਜਦ ਬਾਕੀ ਨਾ ਕੁਝ ਵੀ ਰਿਹਾ।
ਜਦ ਭਰੀ ਮਹਿਫਲ ਨੇ ਉਸ ਦੀ ਖੂਬ ਪਰਸੰਸਾ ਕਰੀ,
ਸਾਗਰ ਵਰਗਾ ਸ਼ਖਸ਼ ਸੁੱਕੀ ਰੇਤ ਬਣ ਕੇ ਰਹਿ ਗਿਆ।
ਜੇ ਜਿਉਂਦੇ ਰਹੇ ਤਾਂ ਮਿਲਦੇ ਰਹਾਂਗੇ ਫੇਰ ਵੀ,
ਤਰਲੇ ਵਰਗੇ ਬੋਲ ਸੀ ਇਹ ਮਰਨ ਵਾਲਾ ਕਹਿ ਗਿਆ।
ਇਸ਼ਕ ਸੀ ਜਾਂ ਸੀ ਕੋਈ ਤੂਫਾਨ ਜਾਂ ਪਾਣੀ ਦਾ ਹੜ•,
ਕੁਝ ਪਲ ਦੇ ਕੇ ਜੀਣ ਦੇ ਸਭ ਚਾਅ ਵਹਾ ਕੇ ਲੈ ਗਿਆ।
ਤੇਰੇ ਨਕਸ਼ ਚਿਤਵ ਢਿੱਲੋਂ ਲੋਰ ਵਿੱਚ ਰਹਿੰਦਾ ਸਾਂ ਮੈਂ,
ਹੁਣ ਤੇਰਾ ਚੇਤਾ ਦੁਖਾਵੀਂ ਯਾਦ ਬਣ ਕੇ ਰਹਿ ਗਿਆ।
ਗ਼ਜ਼ਲ-6
ਏਦਾਂ ਹੰਢਾਏ ਦੌਰ ਕਈ ਮੇਰੀ ਪਿਆਸ ਨੇ।
ਰੇਤੇ ਨੂੰ ਪਾਣੀ ਸਮਝ ਸੀ ਭਰ ਲਏ ਗਿਲਾਸ ਨੇ।
ਤੇਰੇ ਬਿਨ ਹੁਣ ਜ਼ਿੰਦਗੀ ਇਹ ਬੀਤਦੀ ਹੈ ਰੋਜ,
ਤੇਰੇ ਬਿਨ ਪਰ ਮੇਰੀਆ ਗ਼ਜ਼ਲਾਂ ਉਦਾਸ ਨੇ।
ਖਾਮੋਸ਼ ਕੰਧਾਂ, ਸੰਨਾਟੇ, ਸੁੰਝ ਰਾਤ ਦੀ,
ਹਰ ਵਕਤ ਇਹੀਓ ਸਾਥੀ ਮੇਰੇ ਪਾਸ ਨੇ।
ਕਦਰਾਂ ਤੇ ਕੀਮਤਾਂ ਨੇ ਕਿਦਾਂ ਰੁੱਖ ਹੈ ਬਦਲਿਆ,
ਬੰਦੇ ਦੀ ਪਹਿਚਾਣ ਹੁਣ ਬਣ ਗਏ ਲਿਬਾਸ ਨੇ।
ਦੁੱਖ ਦਾਰੂ ਸੁੱਖ ਰੋਗ ਦਾ ਕਿਸੇ ਨੂੰ ਨਹੀਂ ਪਤਾ
ਪੜ•ਦੇ ਨੇ ਲੋਕ ਰੋਜ ਹੀ ਉਝ ਤਾਂ ਰਹਿਰਾਸ ਨੇ।
ਗ਼ਜ਼ਲ-5
ਮੇਰਾ ਤਿੜਕਿਆ ਹੋਇਆ ਅੰਬਰ ਮੈਨੂੰ ਰੋਜ਼ ਸਵਾਲ ਕਰੇ,
ਇਹ ਸੁਪਨਿਆਂ ਦੇ ਤਾਰੇ ਕਿਉਂ ਨਹੀਂ ਰਹਿੰਦੇ ਤੇਰੇ ਨਾਲ ਘਰੇ।
ਬੋਤਲ ਵਿੱਚ ਬੰਦ ਕੀਤੇ ਜੁਗਨੂੰ ਟਿਮਟਿਮਾਉਂਦੇ ਤੱਕ ਕੇ ਵੀ,
ਦਿਲ ਤੇਰਾ ਉਹ ਸੇਕ ਕਿਸ ਤਰ•ਾਂ ਚੁੱਪ ਚੁਪੀਤਾ ਪਿਆ ਜਰੇ।
ਉਹ ਛਿਣ ਕੀਕਣ ਫੜਿਆ ਜਾਵੇ ਜਦ ਫੁੱਲ ਖਿੜਦਾ ਡੋਡੀ 'ਚੋ,
ਜਦ ਹੁੰਦਾ ਹੈ ਜਨਮ ਮਹਿਕ ਦਾ ਅਤੇ ਖਾਮੋਸ਼ੀ ਰੁਦਨ ਕਰੇ।
ਦੇਖ ਨਹੀਂ ਸਕਿਆ ਮੈਂ ਤੈਨੂੰ ਬੱਸ ਮਹਿਸੂਸ ਹੀ ਕੀਤਾ ਹੈ,
ਰੂਹ ਦੇ ਚਾਨਣ ਦੀ ਫੁਲਕਾਰੀ ਉੱਤੇ ਤੋਪਾ ਕੌਣ ਭਰੇ।
ਵਕਤ ਦੇ ਹਾਕਿਮ ਉਹ ਮਾਲੀ ਨਾ ਭੇਜੀ ਸਾਡੇ ਬਾਗ ਦੇ ਵਿੱਚ,
ਜਿਸ ਦੇ ਲਈ ਇਹ ਹੋਊ, ਤਿਤਲੀ ਮਰਦੀ ਹੈ ਤਾਂ ਮਰੇ ਪਰੇ।
ਇਸ ਅਕਾਸ਼ ਗੰਗਾ ਵਿੱਚ ਕਿਧਰੇ ਮੇਰਾ ਵੀ ਇੱਕ ਸੂਰਜ ਹੈ,
Ðਰੋਜ ਉਪ ਗ੍ਰਹਿ ਸੁਰਤ ਮੇਰੀ ਦਾ ਉਸ ਵੱਲ ਇੱਕ ਉਡਾਣ ਭਰੇ।
ਮੈਂ ਪ੍ਰਵਾਸੀ, ਪੰਛੀ ਆਪਣੀ ਡਾਰ 'ਚੋਂ ਵਿਛੜਿਆ ਹੋਇਆ ਹਾਂ,
ਮਨ ਦੇ ਸੁੰਨੇ ਖੇਤ 'ਚ ਅਵਾਰਾ ਸੋਚਾਂ ਦਾ ਵੱਗ ਚਰੇ।
ਅਹਿਸਾਸਾਂ ਦੀ ਝੀਲ 'ਚ ਭਾਵਾਂ ਦੇ ਪਰਿੰਦੇ ਚਹਿਕ ਰਹੇ,
ਪਰ ਵਹਿਸ਼ੀ ਮੌਸਮ ਤੋਂ ਤ੍ਰਹਿ ਕੇ ਰਹਿੰਦੇ ਸਹਿਮੇ ਅਤੇ ਡਰੇ।
ਵੀਰਾਨੇ ਵਿੱਚ ਸ਼ੂਕ ਰਿਹਾ ਹਾਂ ਢਿੱਲੋਂ ਮੈਂ ਫਰਮਾਂਹ ਦਾ ਰੁੱਖ,
ਚੁੱਪ, ਇਕੱਲ, ਸੰਨਾਟੇ ਦੇ ਨੇ ਸਾਥੀ ਪੌਦੇ ਹਰੇ ਹਰੇ।
ਗ਼ਜ਼ਲ-7
ਰੋਜ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ,
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇ-ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ,
ਕਦੇ ਕਦੇ ਕੁਝ ਚਿਰ ਲਈ ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ,
ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾਂ ਚੇਤੇ ਕਰ ਲਿਖਣੇ ਫਿਰ ਢਾਹ ਦੇਣੇ,
ਕਦੇ ਕਦੇ ਮਨ ਆਪਣਾ ਯਾਰੋ ਏਦਾਂ ਵੀ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ,
ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈ ਦਾ।
ਔੜ ਦੇ ਮਾਰੇ ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ, ਹਾਏ ਸਰਦੀ ਬਹੁੜੀ, ਹਾਏ ਵਰਖਾ, ਆਏ ਔੜ ਬੜੀ,
ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸ ਦਾ ਜੀਅ ਕਰਦਾ ਹੈ ਜਾ ਕੇ ਪਰਦੇਸਾਂ ਵਿੱਚ ਭਟਕਣ ਲਈ,
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।
ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,
ਆਹਲ•ਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਮਜ਼ਬੂਰੀ ਹੀ ਹੁੰਦੀ ਹੈ,
ਢਿੱਲੀ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈ ਦਾ।
ਗ਼ਜ਼ਲ-8
ਤੇਰੀ ਮਹਿਫਿਲ 'ਚੋਂ ਉਠ ਕੇ ਵੀ ਜਾਣਾ ਬੜਾ ਚੰਗਾ ਰਿਹਾ।
ਇੱਕੋ ਹੀ ਰੰਗ ਵਿੱਚ ਕੈਦ ਸੀ ਮਨ ਹੁਣ ਹੋ ਬਹੁ ਰੰਗਾ ਰਿਹਾ।
ਬਹੁਤ ਵਾਰੀ ਪੀਣ ਦੀ ਤੌਬਾ ਮੈਂ ਕਰ ਦਿੱਤੀ ਸੀ ਪਰ,
ਹਾਏ! ਇਸ ਬਰਸਾਤ ਦੇ ਮੌਸਮ ਦਾ ਵੀ ਪੰਗਾ ਰਿਹਾ।
ਅਸੀਂ ਸਵੈਟਰ ਜਰਸੀਆਂ ਦੇ ਨਾਲ ਤਨ ਢੱਕ ਲਏ ਜਦੋਂ,
ਪਰ ਪਰਿੰਦਾ ਮਸਤ ਪੋਹ ਦੇ ਵਿੱਚ ਵੀ ਸੀ ਨੰਗਾ ਰਿਹਾ।
ਮੈਂ ਤਾਂ ਤੇਰੇ ਨੈਣਾਂ 'ਚੋਂ ਹੀ ਪੀ ਕੇ ਰੱਜ ਗਿਆ ਸਾਂ ਬੱਸ,
ਕੋਈ ਆਸ਼ਿਕ ਹੋਰ ਸੀ ਤੇਰਾ ਜੋ ਭਿਖ ਮੰਗਾ ਰਿਹਾ।
ਅਕਲ ਕਹਿੰਦੀ ਹੀ ਰਹੀ ਇਹ ਇਸ਼ਕ ਬੁਰੀ ਚੀਜ਼ ਹੈ,
ਦਿਲ ਨਹੀਂ ਮੰਨਿਆ ਦੋਹਾਂ ਵਿੱਚ ਅਕਸਰ ਹੀ ਦੰਗਾ ਰਿਹਾ।
ਉਂਜ ਤਾਂ ਤੇਰੇ ਬਿਨਾ ਵੀ ਇਹ ਹੋ ਗਿਆ ਜੀਵਨ ਬਤੀਤ,
ਢਿੱਲੋਂ ਪਰ ਬਹੁਤ ਹੀ ਸੀ ਉਦਾਸ ਅਤੇ ਬੇਢੰਗਾ ਰਿਹਾ।
Thursday, August 12, 2010
ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ
ਅਮਰਜੀਤ ਢਿੱਲੋਂ
ਚਿੱਟੇ ਚੋਲੇ ਪਾ ਕੇ ਹੁੰਦੇ ਸੰਤ ਜੇ ਸਾਰੇ ਜੀ,
ਕੀਹਨੂੰ ਸਿੱਖਿਆ ਦਿੰਦੇ ਫਿਰ ਬਾਬੇ ਵਿਚਾਰੇ ਜੀ।
ਬਘਿਆੜਾਂ ਤੋਂ ਬਿਨਾਂ ਹੀ ਰਹਿੰਦਾ ਲੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।
ਜੇ ਦੁਨੀਆਂ ਵਿੱਚ ਸਾਰੇ ਬੰਦੇ ਸਾਊ ਹੋ ਜਾਂਦੇ।
ਸਭ ਦੇ ਸਭ ਹੀ ਇੱਥੇ ਅੱਗ ਬੁਝਾਊ ਹੋ ਜਾਂਦੇ।
ਕਰਦਾ ਫਿਰ ਕੌਣ ਗਰਮ ਗਜਰੇਲਾ ਦੁਨੀਆ ਦਾ। ਚੋਰਾਂ ਬਿਨਾਂ. .
ਰਾਤਾਂ ਕਰਕੇ ਇੱਛਾ ਹੁੰਦੀ ਹੈ ਦਿਨ ਮਾਨਣ ਦੀ,
ਨੇਰ•ੇ ਕਰਕੇ ਹੀ ਪੈਂਦੀ ਹੈ ਕਦਰ ਵੀ ਚਾਨਣ ਦੀ।
ਝੂਠ ਬਿਨਾਂ ਰਹਿ ਜਾਂਦਾ ਸੱਚ ਅਕੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਜੇ ਨਾ ਹੁੰਦਾ ਇਸ਼ਕ, ਇਸ਼ਕ ਦੀਆਂ ਮਰਜ਼ਾਂ ਨਾ ਹੁੰਦੀਆਂ,
Ðਰੰਗ ਰੰਗੀਲੇ ਗੀਤ ਸੁਹਣੀਆਂ ਤਰਜ਼ਾਂ ਲਾ ਹੁੰਦੀਆਂ।
ਆਸ਼ਕਾਂ ਨਾਲ ਹੈ ਹੁੰਦਾ ਰੰਗ ਨਵੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਜੇ ਨਫਰਤ ਨਾ ਹੁੰਦੀ ਕਰਨਾ ਪਿਆਰ ਵੀ ਕੀਹਣੇ ਸੀ,
ਵਿਛੜਣ ਬਾਝੋਂ ਕਰਨਾ ਇੰਤਜ਼ਾਰ ਵੀ ਕੀਹਣੇ ਸੀ।
ਝੱਖੜ ਹਨੇ•ਰੀ ਬਿਨਾ ਹੀ ਲੰਘਦਾ ਰੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਕੌੜੀਆਂ ਮਿਰਚਾਂ ਦੇ ਨਾਲ ਲੋੜ ਹੈ ਮਿੱਠੇ ਗੰਨੇ ਦੀ,
ਜੇ ਨਾ ਲਾਏ ਹੋਣ ਤੋਰੀਆਂ, ਕੱਦੂ ਬੰਨ•ੇ ਜੀ,
ਰਹਿ ਜਾਂਦੀ ਬੱਸ ਸਬਜ਼ੀ ਕੌੜ ਕਰੇਲਾ ਦੁਨੀਆ ਦਾ। ਚੋਰਾ ਬਿਨਾਂ. .
ਨੇਤਾ, ਜੇਬ• ਕਤਰਿਆਂ ਦੀਆਂ ਨੇ ਮੇੜ•ਾਂ ਫਿਰ ਰਹੀਆਂ,
ਤਾਹੀਏਂ ਥਾਂ ਥਾਂ ਸਾਧਾਂ ਦੀਆਂ ਨੇ ਹੇੜ•ਾਂ ਫਿਰ ਰਹੀਆਂ।
ਭਰ ਕੇ ਜੇਬ•ਾਂ ਕਰਦੇ ਜਨਮ ਸੁਹੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਪੁੰਨ ਨਾਲ ਹੈ ਪਾਪ ਤੇ ਮੂਰਖ ਨਾਲ ਗਿਆਨੀ ਜੀ,
ਬਿਜਨਿਸ ਦੇ ਵਿੱਚ ਲਾਭ, ਤੇ ਲਾਭ ਨਾਲ ਹੈ ਹਾਨੀ ਜੀ।
ਗੁਟਕੂੰ ਕਰੇ ਕਬੂਤਰ ਸਹੇ ਗੁਲੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਸਦਕੇ ਜਾਈਏ ਬੇਈਮਾਨਾਂ ਦੀ ਸਰਦਾਰੀ ਦੇ,
ਲੈਣ ਇਹ ਘੋੜੇ ਜੀ ਇਨਾਮ 'ਚ ਇਮਾਨਦਾਰੀ ਦੇ,
ਇਨ•ਾਂ ਬਾਝੋਂ ਖਾਲੀ ਰਹੇ ਤਬੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਪੁਲਿਸ ਫੌਜ ਤੇ ਨਾ ਕੋਈ ਪਹਿਰੇਦਾਰ ਹੀ ਹੋਣਾ ਸੀ,
ਕੇਵਲ ਸਜਣ ਪੁਰਖਾਂ ਦਾ ਦੀਦਾਰ ਹੀ ਹੋਣਾ ਸੀ
ਢਿਚਕੂੰ ਢਿਚਕੂੰ ਕਰਦਾ ਰਹਿੰਦਾ ਠੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਕੁੱਤੇ ਤਾਈਂ ਕੋਈ ਨਾ ਆਖੇ ਕੁੱਤਾ ਬਣ ਕੁੱਤਿਆ,
ਕਹਿਣ ਬੰਦੇ ਨੂੰ ਬੰਦਾ ਬਣ ਤੂੰ ਐ ਪਾਪੀ ਸੁੱਤਿਆ,
ਠੱਗਾ ਕਰਕੇ ਹੈ ਰੁਜਗਾਰ ਗਿਆਨੀ ਗੁਨੀਆ ਦਾ। ਚੋਰਾਂ ਬਿਨਾਂ. .
ਕਿੰਨੇ ਇੱਥੇ ਧਰਮ ਅਤੇ ਕਿੰਨੇ ਧਰਮ ਦੁਆਰੇ ਨੇ,
ਪਾਪਾਂ ਦੇ ਡਰ ਕਰਕੇ ਹੀ ਚਲਦੇ ਇਹ ਸਾਰੇ ਨੇ,
ਵਿਹਲਣ ਲੁੱਟਦੇ ਸਦਾ ਹੀ ਪੈਸਾ ਧੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਜੇ ਨਾ ਹੁੰਦੇ ਚੋਰ ਤਾਂ ਇਹ ਚਤੁਰਾਈਆਂ ਨਾ ਹੁੰਦੀਆਂ,
ਆਸ਼ਕਾਂ ਬਾਝੋਂ ਇੱਥੇ ਚੋਰ ਭਲਾਈਆਂ ਨਾ ਹੁੰਦੀਆ,
ਫਿਰ ਨਾ ਕਿਸੇ ਕਾਲਜੇ ਵੱਜਦਾ ਸੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਠੱਗ ਤੇ ਆਸ਼ਕ ਬੱਝੇ ਆਪਸ ਦੇ ਵਿੱਚ ਡੋਰਾ ਦੇ,
ਢਿੱਲੋਂ ਕਦੇ ਨਾ ਗੁਝੇ ਰਹਿੰਦੇ ਨੇਤਰ ਚੋਰਾਂ ਦੇ,
ਰੋਜ ਬਦਲਦੇ ਰਹਿੰਦੇ ਰੰਗ ਨਵੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਾ ਇਹ ਮੇਲਾ ਦੁਨੀਆਂ ਦਾ।
ਗੀਤ (ਬਾਪ ਮਰੇ ਤਾਂ)
ਪਿੰਡੇ ਉੱਤੇ ਪੈਣ ਹੰਢਾਉਣੀਆਂ ਧੁੱਪਾਂ ਕਹਿਰ ਦੀਆਂ।
ਬਾਪ ਮਰੇ ਤਾਂ ਉੱਠ ਜਾਂਦੀ ਹੈ ਸਿਰ ਤੋਂ ਸੰਘਣੀ ਛਾਂ।
ਛੋਟੀ ਉਮਰੇ ਬਾਪ ਮਰੇ ਤਾਂ ਬਾਲ ਨਿਥਾਵੇਂ ਹੋਂਦੇ,
ਕਰਕੇ ਯਾਦ ਲਾਡ ਬਾਬਲ ਦੇ ਹੁਬਕੀ ਹੁਬਕੀ ਰੋਂਦੇ।
ਉਨ•ਾਂ ਤਾਈਂ ਵਰਾਉਂਦੀ ਹੋਈ ਖੁਦ ਰੋ ਪੈਂਦੀ ਮਾਂ। ਬਾਪ ਮਰੇ ਤਾਂ. .
ਜੋਬਨ ਰੁੱਤੇ ਬਾਪ ਜੇ ਤੁਰਜੇ ਤਾਂ ਰੁੱਸ ਜਾਣ ਬਹਾਰਾਂ,
ਸੁੰਨੀਆਂ ਸੁੰਨੀਆਂ ਲੱਗਣ ਵਿਆਹ ਦੀ ਡੋਲੀ ਵਾਲੀਆਂ ਕਾਰਾਂ,
ਬਾਬਲ ਬਾਝੋਂ ਕਾਹਦੇ ਭੰਗੜੇ, ਕਾਹਦੀਆਂ ਨੇ ਖੁਸ਼ੀਆ। ਬਾਪ ਮਰੇ ਤਾਂ. .
ਧੀਆਂ ਰਹਿਣ ਲੁੱਛਦੀਆਂ, ਦੇਖਣ ਲਈ ਬਾਬਲ ਦੀ ਘੋੜੀ,
ਜਾ ਧੀਆਂ ਦੇ ਸਹੁਰੀ ਵੰਡੇ ਕੌਣ ਦੀਵਾਲੀ ਲੋਹੜੀ,
ਧੀ ਦਾ ਹਾਉਕਾ ਨਿਕਲੇ ਬੋਲੇ ਜਦੋਂ ਬਨੰਰੇ ਕਾਂ। ਬਾਪ ਮਰੇ ਤਾਂ. . .
ਉਮਰ ਬਜ਼ੁਰਗੀ ਦੇ ਵਿੱਚ ਜੇਕਰ, ਬਾਪੂ ਜੀ ਤੁਰ ਜਾਵੇ,
ਔਝੜ ਰਾਹੀਂ ਪਿਆਂ ਨੂੰ ਕੋਈ ਸਿੱਧਾ ਰਾਹ ਨਾ ਥਿਆਵੇ,
ਢਿੱਲੋਂ ਰੌਣਕ ਭਰਿਆ ਵਿਹੜਾ ਕਰਦਾ ਏ ਭਾਂ ਭਾਂ।
ਬਾਪ ਮਰੇ ਤਾਂ ਉੱਠ ਜਾਂਦੀ ਹੈ ਸਿਰ ਤੋਂ ਸੰਘਣੀ ਛਾਂ।
ਗ਼ਜ਼ਲ
ਜ਼ਿੰਦਗੀ ਇਉਂ ਹੀ ਸਦਾ ਇਹ ਖਿਲਖਿਲਾ ਕੇ ਮੁਸਕਰਾਉ, ਮੈਂ ਨਹੀਂ ਹੋਣਾ।
ਖਿਲਣਗੇ ਫੁੱਲ 'ਤੇ ਹਵਾ ਵੀ ਇਸ ਤਰ•ਾਂ ਹੀ ਗੀਤ ਗਾਉ, ਮੈਂ ਨਹੀਂ ਹੋਣਾ।
ਮਹਿਫਲਾਂ ਵਿੱਚ ਜਾਮ ਵਰਤਾਉ ਜਦੋਂ ਸਾਕੀ ਅਚਾਨਕ
ਚੁੱਪ ਪਸਰੀ ਦੇਖ ਉਸ ਨੂੰ ਮੇਰੇ ਨਾਂਅ ਦਾ ਚੇਤਾ ਆਉ, ਮੈਂ ਨਹੀਂ ਹੋਣਾ।
ਭਿੰਨੀ ਤਾਰਿਆਂ ਭਰੀ ਰਾਤ ਵਿੱਚ ਜਦ ਕੋਈ ਯਾਦ ਕਰਕੇ,
ਮਨ ਦਾ ਮਹਿਰਮ ਕੋਈ ਮਨ ਹੀ ਮਨ ਮੈਨੂੰ ਬੁਲਾਉ, ਮੈਂ ਨਹੀਂ ਹੋਣਾ।
ਮੌਨਸੂਨ ਦੀ ਜਦੋਂ ਕਾਲੀ ਘਟਾ ਬਰਸੂ ਘਣਘੋਰ,
ਮੈਨੂੰ ਕਰਕੇ ਚੇਤੇ ਹੋਊ ਅੱਖ ਕਿਸੇ ਦੀ ਵੀ ਵਰ•ਾਊ, ਮੈਂ ਨਹੀਂ ਹੋਣਾ।
ਮਜਹਬਾਂ ਦੇ ਨਾਂਅ 'ਤੇ ਹੋਣਗੇ, ਜਦ ਵੀ ਕਦੇ ਦੰਗੇ ਫਸਾਦ,
ਮੌਜ ਪੰਡਿਤ, ਭਾਈ ਤੇ ਮੁੱਲਾ ਉਠਾਉ, ਮੈਂ ਨਹੀਂ ਹੋਣਾ।
ਹੱਕ, ਸੱਚ ਤੇ ਤਰਕਸ਼ੀਲਤਾ ਦੀ ਜਦ ਕਦੇ ਪੈਣੀ ਬਾਤ,
ਉਦੋਂ ਇੱਥੇ ਲੋਕਾਂ ਨੂੰ ਬੜੀ ਹੀ ਮੇਰੀ ਯਾਦ ਆਉ, ਮੈਂ ਨਹੀਂ ਹੋਣਾ।
ਜਦ ਫੁੱਲਾਂ ਦੇ ਗਿਰਦ ਭੰਵਰੇ ਅਤੇ ਤਿਤਲੀਆਂ ਕਰਨਗੇ ਨਾਚ,
ਢਿੱਲੋਂ ਜਿਹੇ ਫੁੱਲ ਉਦੋਂ ਹੋਵਣਗੇ ਬਹੁਤੇ ਹੀ ਸੰਗਾਊ, ਮੈਂ ਨਹੀਂ ਹੋਣਾ।
Wednesday, August 11, 2010
ਨਾ ਇਹ ਗੁੰਝਲਦਾਰ ਬੁਝਾਰਤ
ਅਮਰਜੀਤ ਢਿੱਲੋਂ
ਨਾ ਇਹ ਗੁੰਝਲਦਾਰ ਬੁਝਾਰਤ, ਨਾ ਇਹ ਗੋਰਖਧੰਦਾ।
ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ।
ਭਾਈ, ਪੰਡਿਤ, ਮੁਲਾਂ ਇਹ ਡਰ ਹੋਰ ਵਧਾਉਂਦੇ ਰਹਿੰਦੇ,
ਇਸੇ ਆਸਰੇ ਚੱਲਦਾ, ਵਿਹਲੜ ਸ਼ੈਤਾਨਾਂ ਦਾ ਧੰਦਾ।
ਗ਼ਜ਼ਲ
ਮੁਨਾਸਿਬ ਤਾਂ ਨਹੀਂ ਸੀ ਕਹਿਣਾ, ਪਰ ਚੁੱਪ ਕਰ ਨਹੀਂ ਹੁੰਦਾ।
ਕੋਈ ਉੱਚੇ ਮਕਾਨਾਂ ਨਾਲ ਹੀ ਬੰਦਾ ਮੋਹਤਬਰ ਨਹੀਂ ਹੁੰਦਾ।
ਬੜਾ ਹੀ ਜੋਰ ਲਾਉਂਦੇ ਹਾਂ ਕਿ ਔਹ ਹੋਵੇ ਤੇ ਆਹ ਹੋਵੇ।
ਜੋ ਆਪਾਂ ਸੋਚਦੇ ਹਾਂ ਯਾਰੋ ਉਹ ਅਕਸਰ ਨਹੀਂ ਹੁੰਦਾ।
ਜਿੱਥੇ ਵੀ ਜਾਣਗੇ ਉੱਥੇ ਹੀ ਇਹ ਚਾਨਣ ਬਿਖੇਰਣਗੇ।
ਕਿਉਂਕਿ ਦੀਵਿਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ।
ਜਿਸ ਘਰ ਅੱਗੇ ਜਾ ਕੇ ਝਿਝਕ ਹੋਵੇ ਅੰਦਰ ਜਾਵਣ ਦੀ,
ਉਹ ਆਪਣਾ ਘਰ ਨਹੀਂ ਹੁੰਦਾ, ਉਹ ਆਪਣਾ ਦਰ ਨਹੀਂ ਹੁੰਦਾ।
ਉਨ•ਾਂ ਨੇ ਬਾਗ ਪੁੱਟਿਆ ਮੈਂ ਲਗਾ ਲੀਤਾ ਹੈ ਦਿਲ ਅੰਦਰ,
ਮਾਤਮ ਮੈਥੋਂ ਯਾਰੋਂ ਬੂਟਿਆਂ ਦਾ ਕਰ ਨਹੀਂ ਹੁੰਦਾ।
ਬੜਾ ਜੀਅ ਕਰਦਾ ਹੈ ਮੇਰਾ ਹਮੇਸ਼ਾ ਸੱਚ ਹੀ ਬੋਲਾਂ,
ਸੱਚ ਬੋਲਣ ਦਾ ਯਾਰੋ ਹੌਂਸਲਾ ਐਪਰ ਨਹੀਂ ਹੁੰਦਾ।
ਕੋਈ ਵੀ ਸ਼ਹਿਰ ਸੜਦਾ ਹੈ ਤਾਂ ਦਿੱਲੀ ਹੱਸਦੀ ਕਾਹਤੋਂ ਹੈ,
ਸਿਆਸਤ ਤੇ ਤਬਾਹੀ ਦਾ ਰਿਸ਼ਤਾ ਜੇਕਰ ਨਹੀਂ ਹੁੰਦਾ।
ਬਣੇ ਨੇ ਸੂਰਜ ਜੋ ਬੱਸ ਅੱਗ ਹੀ ਉਨ•ਾਂ ਦਾ ਮੁਕੱਦਰ ਹੈ,
ਕਿ ਪੂਛਲ ਤਾਰਿਆਂ ਵਾਂਗੂ ਉਨ•ਾਂ ਤੋਂ ਠਰ ਨਹੀਂ ਹੁੰਦਾ।
ਜ਼ਿੰਦਗੀ ਦਾ ਇਹ ਅਮੁੱਕ ਸਫਰ ਇਉਂ ਹੀ ਚੱਲਦਾ ਰਹਿਣਾ ਹੈ,
ਜਿਉਂਦਿਆਂ ਤੋਂ ਮਰ ਗਿਆਂ ਦੇ ਨਾਲ ਮਰ ਨਹੀਂ ਹੁੰਦਾ।
ਹੈ ਬੱਸ ਦੀ ਭੀੜ ਜਿਹੀ ਜ਼ਿੰਦਗੀ ਹੁਣ ਬਣ ਗਈ ਢਿੱਲੋਂ,
ਇਕੱਠੇ ਸਫਰ ਕਰਦਿਆਂ ਵੀ ਕੋਈ ਹਮਸਫਰ ਨਹੀਂ।
ਵੱਗ ਸਾਧਾਂ ਦੇ
ਕਿਸ ਕਿਸ ਦੇ ਪੈਰੀ ਹੱਥ ਲਾਈਏ, ਥਾਂ-ਥਾਂ ਫਿਰਦੇ ਵੱਗ ਸਾਧਾਂ ਦੇ,
ਚਿੱਪੀ ਦੇ ਵਿੱਚ ਠੰਢਾ ਪਾਣੀ, ਹੋਠਾਂ ਉੱਤੇ ਅੱਗ ਸਾਧਾਂ ਦੇ।
ਵਿਹਲੜ ਅਤੇ ਨਿਖੱਟੂ ਕਿਦਾਂ ਬੁੱਲੇ ਲੁੱਟਦੇ, ਮੌਜ ਉਡਾਉਂਦੇ,
ਕਿਰਤੀ ਕਾਮੇ, ਅਨਪੜਤਾ ਵੱਸ ਪਿੱਛੇ ਜਾਂਦੇ ਲੱਗ ਸਾਧਾਂ ਦੇ।
ਪੜ•ੇ ਲਿਖੇ ਲਾਈਲੱਗ ਬੰਦੇ, ਭ੍ਰਿਸ਼ਟ ਚੋਰ, ਨੇਤਾ ਤੇ ਅਫਸਰ,
ਲੋਕਾਂ ਤਾਈਂ ਦਿਖਾਵਣ ਖਾਤਿਰ ਪੈਰੀਂ ਧਰਦੇ ਪੱਗ ਸਾਧਾਂ ਦੇ।
ਤੰਗੀ ਤੁਰਸ਼ੀ, ਪੈਸਾ ਧੇਲਾ ਅਤੇ ਕਮੀਨਾਪਣ ਬੰਦਿਆਂ ਦਾ,
ਪਹਿਲਾਂ ਸਾਧ ਦੀ ਨਿੰਦਿਆ ਕਰਦੇ ਪਿੱਛੋਂ ਰਲਦੇ ਸੱਗ ਸਾਧਾਂ ਦੇ।
ਧਰਮਸ਼ਾਲਾ ਦਾ ਕਮਰਾ ਪਾਉਂਦੇ, ਕੁੜੀਆਂ ਦਾ ਕਾਲਜ ਖੁੱਲ•ਵਾਉਂਦੇ,
ਨਾਲੇ ਆਮਦਨ, ਨਾਲੇ ਦੁੱਗਣਾ ਪਿੱਛੇ ਲੱਗਦਾ ਜੱਗ ਸਾਧਾਂ ਦੇ।
ਪੂੰਜੀਪਤ ਸਰਕਾਰ ਇਹ ਚਾਹੁੰਦੇ, ਅੰਧ-ਵਿਸ਼ਵਾਸ਼ ਰਹੇ ਇੰਜ ਕਾਇਮ,
ਨਾ ਕੋਈ ਲੱਗੇ, ਹਿੰਗ ਫੱਟਕੜੀ ਆਈ ਲੋਟ ਹੈ ਢੱਗ ਸਾਧਾਂ ਦੇ।
ਜੇ ਚੋਰਾਂ ਦੇ ਦਰਸ਼ਨ ਕਰਨੇ, ਆ ਚੱਲੀਏ ਸਾਧਾਂ ਦੇ ਡੇਰੇ,
ਦੁੱਧ ਘਿਓ ਦੇ ਨਾਲ ਪਾਲ ਪਾਲ ਕੇ ਰੱਖੇ ਵੱਡੇ ਠੱਗ ਸਾਧਾਂ ਦੇ।
ਸੂਟ ਸੁਨਹਿਰੀ ਪਾ ਕੇ ਚੱਲੀਆਂ, ਵੱਡੇ ਘਰਾਂ ਦੀਆਂ ਬੀਬਾ ਕੱਲੀਆਂ,
ਇਨ•ਾਂ ਦਾ ਮਨਮੋਹਨ ਲਈ ਪਾਏ, ਛਾਪਾਂ ਦੇ ਵਿੱਚ ਨਗ ਸਾਧਾਂ ਦੇ।
ਚਿਹਰੇ ਪੀਲੇ ਭੂਕ ਅਸਾਡੇ ਢਿੱਲੋਂ ਸ਼ਾਇਦ ਖੂਨ ਦੀ ਥੁੜ ਹੈ,
ਪੀ ਕੇ ਖੂਨ ਲੋਕਾਂ ਦਾ ਕਰਦੇ ਚਿਹਰੇ ਨੇ ਦਗ ਦਗ ਸਾਧਾਂ ਦੇ।
ਗ਼ਜ਼ਲ
ਤਲਵਾਰਾਂ, ਤ੍ਰਿਸ਼ੂਲ ਤੇ ਖੰਜਰ ਲਈ ਫਿਰਦੇ ਰਹੇ।
ਮੂੰਹ ਵਿੱਚ ਰਹੀਮ, ਵਾਖਰੂ, ਹਰ-ਹਰ ਲਈ ਫਿਰਦੇ ਰਹੇ।
ਯਾਦਾਂ 'ਚ ਖਿੜੀ ਬਹਾਰ ਦਾ ਮੰਜ਼ਰ ਲਈ ਫਿਰਦੇ ਰਹੇ।
ਪਰ ਮਨ ਵਿੱਚ ਕਾਲੇ ਮੌਸਮਾਂ ਦਾ ਡਰ ਲਈ ਫਿਰਦੇ ਰਹੇ।
ਦਰ ਹਕੀਕਤ ਸਾੜ ਬੈਠੇ ਆਪਣਾ ਹੀ ਆਲ•ਣਾ ਅਸੀਂ,
ਅੱਗ ਨੂੰ ਮਿੱਤਰ ਸਮਝ ਘਰ ਘਰ ਲਈ ਫਿਰਦੇ ਰਹੇ।
ਚਿਹਰਿਆਂ 'ਤੇ ਲੇਪ ਕਰਕੇ ਨਾਹਰਿਆਂ ਦੇ ਜੋਸ਼ ਦਾ,
ਮਨਾਂ ਅੰਦਰ ਸਹਿਮ, ਸ਼ੰਕੇ, ਡਰ ਲਈ ਫਿਰਦੇ ਰਹੇ।
ਸਾਡਿਆਂ ਹੀ ਸਿਰਾਂ ਲਈ ਉਹ ਵਰਤੇ ਗਏ ਅਖੀਰ ਵਿੱਚ,
ਪੱਥਰਾਂ ਦੇ ਜੋ ਅਸੀਂ ਠਾਕੁਰ ਲਈ ਫਿਰਦੇ ਰਹੇ।
ਮੂਰਿਆਂ ਦੀ ਪਰੇ• ਵਿੱਚ ਜਾ ਕੇ ਕੀ ਢਿੱਲੋਂ ਖੱਟਿਆ,
ਖਾਹ-ਮਖਾਹ ਸਾਂ ਗਿਆਨ ਦੇ ਅੱਖਰ ਲਈ ਫਿਰਦੇ ਰਹੇ।
ਗ਼ਜ਼ਲ
ਇਸ ਤਰ•ਾਂ ਦੇ ਹਾਦਸੇ ਵੀ ਸੰਗ ਸੰਗ ਚਲਦੇ ਰਹੇ।
ਸਾਨੂੰ ਸਦਾ ਹੀ ਆਪਣੇ ਪਰਛਾਵੇਂ ਹੀ ਨੇ ਛਲਦੇ ਰਹੇ।
ਖੁਸ਼ਰੰਗ ਧਾਰੀਆਂ ਨੂੰ ਹੀ ਦੇਖ ਅਸੀਂ ਮੋਹਿਤ ਹੋ ਗਏ।
ਸਾਡੀ ਆਸਤੀਨ ਵਿੱਚ ਹੀ ਜ਼ਹਿਰੀ ਸੱਪ ਪੱਲਦੇ ਰਹੇ।
Ðਰੋਹੀ ਬੀਆਬਾਨ ਵਿੱਚ ਹੁੰਦੀ ਰਹੀ ਬਰਸਾਤ ਰੋਜ਼,
ਕੋਮਲ ਸ਼ਗੂਫੇ ਚਮਨ ਦੇ ਰਹੇ ਝੁਲਸਦੇ ਜਲਦੇ ਰਹੇ।
ਉਨ•ਾਂ ਦੀ ਦੌੜ ਤੇਜ਼ ਸੀ ਉਹ ਦੂਰ ਜਾ ਕੇ ਸੌ ਗਏ,
ਪਰ ਅਸੀਂ ਤੁਰਦੇ ਰਹੇ ਅਤੇ ਨਾਲ ਜਾ ਰਲਦੇ ਰਹੇ।
ਭਾਵੇਂ ਸਾਂ ਜੁਗਨੂੰ ਅਸੀਂ ਤੇ ਸੇਕ ਵੀ ਬਹੁਤਾ ਨਾ ਸੀ,
ਪਰ ਸੁਨੇਹਾ ਰੌਸ਼ਨੀ ਦਾ ਰਾਤਾਂ ਵਿੱਚ ਕੱਲਦੇ ਰਹੇ।
ਕੀ ਭਰੋਸਾ ਚੰਦ ਦਾ ਕੋਈ ਬੱਦਲੀ ਢੱਕ ਲਏ ਉਸ ਨੂੰ,
ਤਾਹੀਓਂ ਰਾਤੀਂ ਦੀਪ ਸਾਡੀ ਦੇਹਲੀ 'ਤੇ ਜੱਲਦੇ ਰਹੇ।
Thursday, August 5, 2010
ਰੱਬ ਦਾ ਯੱਭ
ਅਮਰਜੀਤ ਢਿੱਲੋਂ
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਭ ਹੈ। ਜਾਂ ਯਾਬ•ਾਂ ਦਾ ਭੇੜ ਹੈ।
ਮਾਨਵਤਾ ਵਿੱਚ ਦੁਫੇੜ ਹੈ। ਸੱਭਿਅੱਤਾ ਜਾਂ ਹੋਈ ਜਵਾਨ ਸੀ।
ਪੈਦਾ ਹੋ ਗਏ ਸ਼ੈਤਾਨ ਸੀ। ਜੋ ਵਿਹਲੇ ਰਹਿ ਕੇ ਖਾਂਵਦੇ ਅਤੇ ਕਿਰਤੀਆਂ ਤਾਈਂ ਡਰਾਂਵਦੇ।
ਰੱਬ ਸਿਰਜਣਹਾਰੇ ਬਣ ਗਏ। ਰੱਬ ਦੇ ਹਰਕਾਰੇ ਬਣ ਗਏ।
ਉਨ•ਾਂ ਵਿਹਲੇ ਬਹਿ ਜੰਗਲਾਂ ਵਿਖੇ, ਸਨ ਢੇਰ ਗੰ੍ਰਥਾਂ ਦੇ ਲਿਖੇ। ਰਾਜੇ ਰਾਜ ਕਮਾਂਵਦੇ।
ਉਹ ਵੀ ਉਨ•ਾਂ ਕੋਲ ਜਾਂਵਦੇ। ਇਹ ਵੀ ਸਮਿਆਂ ਦਾ ਗੇੜ ਸੀ। ਦੋਵਾਂ ਦਾ ਹੋਇਆ ਨੇੜ ਸੀ।
ਅੱਜ ਤੱਕ ਜੋ ਚਲਿਆ ਆ ਰਿਹਾ, ਤੇ ਬੰਦਾ ਛਲਿਆ ਜਾ ਰਿਹਾ।
ਬੰਦੇ ਦੀਆਂ ਹੋਈਆਂ ਭੰਡੀਆਂ। ਫਿਰ ਰੱਬ ਦੀਆਂ ਪੈ ਗਈਆਂ ਵੰਡੀਆਂ।
ਮਜ਼•ਬਾਂ ਦੇ ਕਲਮੇਂ ਪੜ•ਦਿਆਂ ਤੇ ਰੱਬ ਦੇ ਨਾਂਅ ਤੇ ਲੜਦਿਆਂ ਪੈਦਾ ਹੋ ਗਿਆ ਜਨੂੰਨ ਸੀ।
ਸਦੀਆਂ ਤੱਕ ਡੁੱਲਿ•ਆ ਖੂਨ ਸੀ। ਇਹ ਖੂਨ ਹੈ ਅੱਜ ਵੀ ਡੁੱਲ ਰਿਹਾ।
ਕਿਰਤੀ ਹੈ ਅੱਜ ਵੀ ਰੁੱਲ ਰਿਹਾ।
ਇਨ•ਾਂ ਵਿਹਲੜਾਂ ਤਾਈਂ ਟਾਲੀਏ, ਆਓ ਆਪਣੀ ਕਿਰਤ ਸੰਭਾਲੀਏ।
ਹੋ ਕੇ ਰੱਬ ਤੋਂ ਬੇਵਾਸਤਾ। ਇਸ ਯੱਬ ਦਾ ਵੱਢੀਏ ਫਾਸਤਾ।
ਕਹਿੰਦੇ ਨੇ ਜਿਸ ਨੂੰ ਰੱਬ ਹੈ, ਇਹ ਸਭ ਤੋਂ ਵੱਡਾ ਯੱਭ ਹੈ।
ਆਖਿਰ ਨੇਕੀ ਤੇ..
ਆਖਿਰ ਨੇਕੀ 'ਤੇ ਬਦੀ ਦੀ ਜਿੱਤ ਹੋਈ, ਦਰਾਵੜ ੂਰਮਾ ਆਰੀਅਨਾਂ ਮਾਰ ਦਿੱਤਾ।
ਮਰਿਆਦਾ ਪ੍ਰਸ਼ੋਤਮ ਕਹਿਲਾਉਂਦੇ ਇੱਕ ਸ਼ਹਿਜ਼ਾਦੇ, ਮਕਰ, ਝੂਠ ਦਾ ਜਾਲ ਪਸਾਰ ਦਿੱਤਾ।
ਘਰ ਦੇ ਭੇਤੀ ਨੂੰ ਰਾਜ ਦਾ ਲੋਭ ਦੇ ਕੇ, ਲੰਕਾ ਸਾੜ ਦਿੱਤੀ ਰਾਵਣ ਮਾਰ ਦਿੱਤਾ।
ਦਰਾਵੜ ਕੌਮ ਹਰਾ ਕੇ ਬ੍ਰਹਿਮਣਾਂ ਨੇ, ਮਨੂੰ ਸਿਮਰਤੀ ਤਾਈਂ ਪ੍ਰਚਾਰ ਦਿੱਤਾ।
.’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਗਰਭਵਤੀ ਪਤਨੀ ਉੱਤੇ ਸ਼ੱਕ ਕਰਕੇ, ਘਰੋਂ ਕੱਢ ਕੇ ਮਨੋਂ ਵਿਸਾਰ ਦਿੱਤਾ।
ਹਰੀ ਕੌਮ ਨੂੰ ਕਿਹਾ ਅਛੂਤ ਸ਼ੂਦਰ, ਉਹਨੂੰ ਕੁੱਤਿਆ ਵਾਂਗ ਦੁਰਕਾਰ ਦਿੱਤਾ।
ਪੜ•ਣ ਲੱਗਾ ਸੀ ਇੱਕ ਸ਼ੰਭੂਕ ਸ਼ੂਦਰ, ਉਹਦਾ ਰਾਮ ਨੇ ਕਰ ਸੰਘਾਰ ਦਿੱਤਾ।
ਜਿਵੇਂ ਵਿੱਚ ਗੁਜਰਾਤ ਦੇ ਅੱਗ ਲਾ ਕੇ, ਤੋਹਫਾ ਦੇਸ਼ ਨੂੰ ਸੰਘ ਪਰਿਵਾਰ ਦਿੱਤਾ।
ਮੌਤ
ਬੰਦਾ ਸੋਚਦਾ ਨਹੀਂ ਕੁਝ ਵੀ ਮਰਨ ਤੋਂ ਬਾਅਦ,
ਕੁਝ ਨਾ ਸੋਚਣ ਤੇ ਬੰਦਾ ਹੈ ਮਰ ਜਾਂਦਾ।
ਦੁੱਖ ਸਹਿਣ ਦੀ ਆਦਤ ਹੈ ਬਣ ਜਾਂਦੀ,
ਸ਼ੋਰ ਕਪਟ ਦੇ ਤੋਂ ਬੰਦਾ ਡਰ ਜਾਂਦਾ।
ਪਸ਼ੂ ਚਰ ਕੇ ਜਿਸ ਤਰ•ਾਂ ਪਰਤਦੇ ਨੇ,
ਘਰੋਂ ਦਫਤਰ ਤੇ ਦਫਤਰੋਂ ਘਰ ਜਾਦਾ।
ਖਤਮ ਜ਼ਿੰਦਗੀ ਦੀ ਹੁੰਦੀ ਗਰਮਜੋਸ਼ੀ,
ਬੰਦਾ ਠਰਦਿਆਂ ਠਰਦਿਆਂ ਠਰ ਜਾਂਦਾ।
ਨਿਰਾਰਥਕ ਦੌੜ
ਕਿਸ ਕਿਸ ਨੂੰ ਖੋਲ• ਵਿਸਥਾਰ ਦੱਸੀਏ,
ਅਸੀਂ ਕਿਉਂ ਨਹੀਂ ਆਪਣੇ ਘਰ ਜਾਂਦੇ।
ਜ਼ਿੰਦਗੀ ਦੀ ਨਿਰਾਰਥਕ ਦੌੜ ਦੇ ਵਿੱਚ,
ਨਿੱਤ ਸੁਪਨੇ ਦਰਜਨਾਂ ਮਰ ਜਾਦੇ।
ਸਿਆਸਤ ਵਾਲੇ ਨੇ ਹਾਰ ਕੇ ਜਿੱਤ ਜਾਂਦੇ,
ਅਸੀਂ ਜਿੱਤ ਕੇ ਰੋਜ਼ ਹਾਂ ਹਰ ਜਾਂਦੇ।
ਸਾਡੇ ਜਜ਼ਬੇ ਤੂਤ ਦੀ ਲਗਰ ਵਰਗੇ,
ਵਿਹਲੜ ਸਾਧਾਂ ਦੇ ਬੋਤੇ ਨੇ ਚਰ ਜਾਂਦੇ।
ਗੁਰਸਾਹਿਬ ਸਿੰਘ ਬਰਾੜ
Ðਰੱਬ ਦੇ ਕੋਲੋ ਡਰਦਾ ਹੈ ਗੁਰਸਾਹਿਬ ਸਿੰਘ
Ñਲੋਕ ਭਲਾਈ ਕਰਦਾ ਹੈ ਗੁਰਸਾਹਿਬ ਸਿੰਘ।
ਜੋ ਉਸ ਨੂੰ ਮਿਲ ਪੈਂਦਾ ਉਹੀਓ ਕਹਿ ਦਿੰਦੈ,
ਬੰਦਾ ਆਪਣੇ ਘਰ ਦਾ ਹੈ.. .ਗੁਰਸਾਹਿਬ ਸਿੰਘ
ਸੱਚੀ ਗੱਲ ਅਗਲੇ ਦੇ ਮੂੰਹ 'ਤੇ ਆਖਣ ਤੋਂ,
ਥੋੜ•ਾ ਥੋੜ•ਾ ਡਰਦਾ ਹੈ, ਗੁਰਸਾਹਿਬ ਸਿੰਘ।
ਤਨ ਤੇ ਬੜਾ ਨਿਕੰਮਾ ਰੋਗ ਹੰਢਾਇਆ ਹੈ,
ਅੱਜ ਕੱਲ• ਰੋਜ ਨਿਖਰਦਾ ਹੈ ਗੁਰਸਾਹਿਬ ਸਿੰਘ।
ਕਿੱਤੇ ਪੱਖੋਂ ਭਾਵੇਂ ਕਰੇ ਵਕਾਲਤ ਉਹ
ਸੱਚ ਦੀ ਹਾਮੀ ਭਰਦਾ ਹੈ ਗੁਰਸਾਹਿਬ ਸਿੰਘ।
ਬਾਰ ਵਕੀਲਾਂ ਦੀ ਦਾ ਬਣ ਪ੍ਰਧਾਨ ਗਿਆ,
ਪਰ ਨਾ ਆਕੜ ਕਰਦਾ ਹੈ ਗੁਰਸਾਹਿਬ ਸਿੰਘ।
ਵਿਗਿਆਨਕ ਸੋਚ ਦੀ ਇੱਛਾ ਮਨ ਵਿੱਚ ਰੱਖਦਾ ਹੈ,
ਉਝ ਪੈਰ ਸਿੱਖੀ ਵਿੱਚ ਧਰਦਾ ਹੈ, ਗੁਰਸਾਹਿਬ ਸਿੰਘ।
Ñਲੇਖਕ, ਪੱਤਰਕਾਰ ਤੇ ਅਫਸਰ ਦੋਸਤ ਨੇ,
ਨੇਤਾਵਾਂ ਵਿੱਚ ਵਿੱਚਰਦਾ ਹੈ ਗੁਰਸਾਹਿਬ ਸਿੰਘ।
ਦਾਰੂ ਪੀਣ ਦਾ ਭਾਵੇਂ ਹੈ ਸੌਕੀਨ ਬੜਾ,
ਪਰ ਨਾ ਲਾਉਂਦਾ ਜ਼ਰਦਾ ਹੈ ਗੁਰਸਾਹਿਬ ਸਿੰਘ।
ਸਾਲ ਦੇ ਸਾਲ ਪਹਾੜਾਂ ਉੱਤੇ ਜਾ ਜਾ ਕੇ,
ਜਾਂਦਾ ਹੋਰ ਸੰਵਰਦਾ ਹੈ ਗੁਰਸਾਹਿਬ ਸਿੰਘ।
ਇੱਕ ਵਾਰੀ ਐਮ.ਐਲ.ਏ. ਬਣਨ ਦੀ ਇੱਛਾ ਸੀ,
ਰਿਹਾ ਜੱਗ ਨੂੰ ਮੀਤ ਵੀ ਕਰਦਾ ਹੈ ਗੁਰਸਾਹਿਬ ਸਿੰਘ।
ਢਿੱਲੋਂ ਔਗੁਣ ਮਿੱਤਰਾਂ ਦੇ ਅਣਡਿੱਠ ਕਰਕੇ,
ਸਦਾ ਹੀ ਰੱਖਦਾ ਪਰਦਾ ਹੈ ਗੁਰਸਾਹਿਬ ਸਿੰਘ।
Tuesday, August 3, 2010
ਫਲ ਸਬਜ਼ੀਆਂ ਖਾਣ ਨੂੰ ਹੁਣ ਤਾਂ ਜੀ ਨਹੀਂ ਕਰਦਾ
ਅਮਰਜੀਤ ਢਿੱਲੋਂ
ਕਹਿੰਦੇ ਹਨ ਕਿ ਇੱਕ ਆਦਮੀ ਦੇ ਗੁਰਦਿਆਂ ਵਿੱਚ ਨੁਕਸ ਸੀ। ਬਾਬਾ ਰਾਮ ਦੇਵ ਨੇ ਉਸ ਨੂੰ 7 ਦਿਨ ਲੌਕੀ ਦਾ ਜੂਸ ਪੀਣ ਲਈ ਕਿਹਾ। ਲੌਕੀ ਲੰਮੇ ਕੱਦੂ ਨੂੰ ਕਹਿੰਦੇ ਹਨ ਜਿਸ ਨੂੰ ਅੱਲ ਵੀ ਕਿਹਾ ਜਾਂਦਾ ਹੈ। ਕਹਿੰਦੇ ਉਸ ਵਿਅਕਤੀ ਨੇ 7 ਦਿਨ ਜੂਸ ਪੀਤਾ ਅਤੇ 8ਵੇਂ ਦਿਨ ਉਸ ਦੀ ਮੌਤ ਹੋ ਗਈ। ਕਾਰਨ ਔਕਸੀਟਾਕਸੀਨ ਦੇ ਟੀਕੇ ਸਨ। ਇਨ•ਾਂ ਟੀਕਿਆਂ ਨਾਲ ਕੱਦੂ ਅਤੇ ਹੋਰ ਸਬਜ਼ੀਆਂ ਬਹੁਤ ਛੇਤੀ ਵੱਡ ਅਕਾਰੀਆਂ ਹੋ ਜਾਂਦੀਆਂ ਹਨ। ਇਹੀ ਟੀਕੇ ਪਸ਼ੂਆਂ ਦਾ ਦੁੱਧ ਚੋਣ ਲਈ ਵੀ ਵਰਤੇ ਜਾਂਦੇ ਹਨ। ਪੰਜਾਬ 'ਚੋਂ ਗਿਰਝਾਂ ਦਾ ਅਲੋਪ ਹੋ ਜਾਣ ਦਾ ਇੱਕ ਕਾਰਨ ਇਹ ਟੀਕੇ ਵੀ ਹਨ। ਇਨ•ਾਂ ਟੀਕਿਆਂ ਵਾਲੇ ਮਰੇ ਪਸ਼ੂ ਖਾਣ ਨਾਲ ਗਿਰਝਾਂ ਦੇ ਗੁਰਦੇ ਖਰਾਬ ਹੋ ਗਏ ਅਤੇ ਮਰ ਗਈਆਂ। ਇਨ•ਾਂ ਟੀਕਿਆਂ ਵਾਲਾ ਦੁੱਧ ਪੀਣ ਨਾਲ ਆਦਮੀ ਨਪੁੰਸਕ ਅਤੇ ਔਰਤਾਂ ਬਾਂਝ ਹੁੰਦੀਆਂ ਹਨ। ਇਸੇ ਤਰ•ਾਂ ਇਨ•ਾਂ ਸਬਜ਼ੀਆਂ 'ਤੇ ਵਰਤੀਆਂ ਜਾਂਦੀਆਂ ਭਿਆਨਕ ਜਹਿਰਾਂ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ ਅੱਗੇ ਲਿਖ ਕੇ ਲਾਇਆ ਹੋਇਆ ਹੈ, ਕਿ ਮੋਨੋਕਰੋਟੋ ਫਾਸ ਦੀ ਵਰਤੋਂ ਸਬਜ਼ੀਆਂ 'ਤੇ ਨਾ ਕਰੋ। ਪਰ ਫਿਰ ਵੀ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਪੰਜਾਬ ਦੀ ਇੱਕ ਬਹੁਤ ਹੀ ਮਿਹਨਤੀ ਜਾਤ ਦੇ ਲੋਕ ਆਲੂਆਂ ਤੋਂ ਬਾਅਦ ਵਾਲੀ ਜ਼ਮੀਨ 11-12 ਹਜ਼ਾਰ ਰੁਪਏ ਪ੍ਰਤੀ ਏਕੜ 3 ਮਹੀਨਿਆਂ ਲਈ ਠੇਕੇ 'ਤੇ ਲੈ ਲੈਂਦੇ ਹਨ। ਇਨ•ਾਂ ਤਿੰਨਾਂ ਮਹੀਨਿਆਂ ਵਿੱਚ ਹੀ ਉਨ•ਾਂ ਨੇ ਇਹ ਠੇਕਾ ਪੂਰਾ ਕਰਕੇ ਬੱਚਤ ਵੀ ਕਰਨੀ ਹੁੰਦੀ ਹੈ। ਇਸ ਲਈ ਉਹ ਦਿਨ ਰਾਤ ਯੂਰੀਆ ਖਾਦ ਅਤੇ ਭਿਆਨਕ ਕੀਟਨਾਸ਼ਕ ਵਰਤ ਕੇ ਲੋਕਾਂ ਅੱਗੇ ਪਰੋਸਦੇ ਹਨ। ਪਰ ਆਪ ਉਹ ਕਦੇ ਵੀ ਇਹ ਸਬਜ਼ੀ ਨਹੀਂ ਖਾਂਦੇ ਹਮੇਸ਼ਾ ਦਾਲ ਨਾਲ ਰੋਟੀ ਖਾਂਦੇ ਹਨ। ਫਲਾਂ ਨੂੰ ਜਿਸ ਢੰਗ ਨਾਲ ਅੱਜ ਕੱਲ• ਪਕਾਇਆ ਜਾਂਦਾ ਹੈ ਉਨ•ਾਂ ਬਾਰੇ ਪੜ• ਸੁਣ ਕੇ ਹੀ ਡਰ ਲੱਗਣ ਲੱਗ ਪਿਆ ਹੈ। ਇਹ ਬਹੁਤ ਭਿਆਨਕ ਕੀਟਨਾਸ਼ਕ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਜਾਂਦੇ ਹਨ। ਇਸ ਸਬੰਧੀ ਜ਼ਿਲ•ੇ ਦੇ ਸਿਵਲ ਸਰਜਨ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ•ਾਂ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ ਨਾਲ ਜੋ ਫਲ ਅਤੇ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ। ਉਸ ਨਾਲ ਆਦਮੀ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨ•ਾਂ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਲਈ ਕੈਮੀਕਲਾਂ ਅਤੇ ਇੰਸੈਕਟੀਸਾਈਡਜ਼ ਦੀ ਅੰਨ•ੇਵਾਹ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਹਨ। ਉਨ•ਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ ਔਕਸੀਟਾਕਸੀਨ ਨਾਂਅ ਦੇ ਟੀਕੇ ਦੀ ਵਰਤੋਂ ਅੱਗੇ ਜਾ ਕੇ ਬੜੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਜਿਵੇਂ ਕਿ ਪੇਟ ਦਾ ਕੈਂਸਰ, ਅੰਤੜੀਆ ਦਾ ਕੈਂਸਰ ਅਤੇ ਔਰਤ ਦਾ ਬਾਂਝ ਹੋ ਜਾਣਾ ਆਦਿ। ਉਨ•ਾਂ ਇਹ ਵੀ ਦੱਸਿਆ ਕਿ ਫਲਾਂ ਨੂੰ ਪਕਾਉਣ ਲਈ ਜਿਹੜੇ ਕੈਮੀਕਲ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਵਿੱਚ ਐਸਟਲੀਨ ਜਾਂ ਕਾਰਬਾਈਡ ਨਾਂਅ ਦੀ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਪੇਟ ਅਤੇ ਗਲੇ ਆਦਿ ਵਿੱਚ ਛਾਲੇ ਪੈ ਜਾਂਦੇ ਹਨ ਜੋ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣਦੇ ਹਨ। ਉਨ•ਾਂ ਕਿਹਾ ਕਿ ਪੀ.ਐਫ.ਏ. ਐਕਟ 1954 ਦੀ ਧਾਰਾ 44 ਏ. ਏ. ਅਨੁਸਾਰ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਇਹ ਸਾਰੀਆਂ ਗੱਲਾਂ ਜਾਣਨ ਤੋਂ ਬਾਅਦ ਨਾ ਪਕਾਏ ਜਾਣ ਵਾਲੇ ਫਲ ਜਾਮਣ, ਅਮਰੂਦ ਅਤੇ ਪੇਂਦੂ ਬੇਰ ਹੀ ਰਹਿ ਗਏ ਹਨ। ਜਾਂ ਫਿਰ ਜੋ ਆਦਮੀ ਆਪਣੇ ਘਰੇ ਖੁਦ ਫਲ ਸਬਜ਼ੀਆਂ ਪੈਦਾ ਕਰ ਸਕਦਾ ਹੈ ਉਹ ਹੀ ਇਨ•ਾਂ ਦੀ ਵਰਤੋਂ ਕਰੇ। ਸਲਾਦ ਲਈ ਵਰਤੇ ਜਾਣ ਵਾਲੇ ਖੀਰੇ ਟਮਾਟਰ ਆਦਿ ਵੀ ਕੀਟਨਾਸ਼ਕ ਅਤੇ ਯੂਰੀਆ ਖਾਦ ਨਾਲ ਪੈਦਾ ਕੀਤੇ ਹੋਣ ਕਰਕੇ ਸਰੀਰ ਵਿੱਚ ਯੂਰਿਕ ਐਸਿਡ ਹੀ ਪੈਦਾ ਕਰਦੇ ਹਨ। ਪਹਿਲਾਂ ਸਬਜ਼ੀ 'ਤੇ ਪੈਸੇ ਖਰਚੋ ਅਤੇ ਫਿਰ ਦਵਾਈਆਂ 'ਤੇ। ਇਸ ਲਈ ਸੱਚੀ ਗੱਲ ਇਹੋ ਹੈ ਕਿ ਹੁਣ ਫਲ, ਸਬਜ਼ੀਆਂ ਖਾਣ ਲਈ ਜੀ ਨਹੀਂ ਕਰਦਾ।
ਮੋਬਾਇਲ 94171-20427
ਉਹ ਦੇਸ਼ (ਦਰਸ਼ਨ ਸਿੰਘ ਆਵਾਰਾ)
ਉਹ ਦੇਸ਼ ਕਿ ਜਿੱਥੇ ਕਾਤਲ ਵੀ ਪੂਜੇ ਸਤਿਕਾਰੇ ਜਾਂਦੇ ਨੇ।
ਉਹ ਦੇਸ਼ ਕਿ ਜਿੱਥੇ ਬੇਦੋਸ਼ੇ ਰਾਹ ਜਾਂਦੇ ਮਾਰੇ ਜਾਂਦੇ ਨੇ।
ਉਹ ਦੇਸ਼ ਕਿ ਜਿੱਥੇ ਪੱਥਰਾਂ ਤੋਂ ਦਿਲ ਤੋੜੇ ਵਾਰੇ ਜਾਂਦੇ ਨੇ।
ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ, ਬਰਬਾਦ ਨਾ ਹੋਵੇ ਤਾਂ ਕੀ ਹੋਵੇ।
ਨਾਸ਼ਾਦ ਨਾ ਹੋਵੇ ਤਾਂ ਕੀ ਹੋਵੇ. . .।
ਜਿੱਥੇ ਬੰਦਾ ਇੱਕ ਵੀ ਵੱਸਦਾ ਨਹੀਂ, ਕੋਈ ਮੁਸਲਿਮ ਕੋਈ ਇਸਾਈ ਹੈ।
ਹਿੰਦੂ, ਸਿੱਖ ਕੋਈ ਜੈਨੀ ਹੈ, ਕੋਈ ਸੁੰਨੀ ਕੋਈ ਮਿਰਜ਼ਾਈ ਹੈ।
ਜਿੱਥੇ ਸੜੇ ਮੂਹੋਂ ਕਦੇ ਸੁਣਿਆ ਨਹੀਂ ਇਹ ਮੇਰੇ ਵਤਨੀ ਭਾਈ ਹੈ। ਉਹ ਦੇਸ਼..।
ਜਿੱਥੇ ਝੁੱਗੇ ਪੁੱਟ ਮੁਰੀਦਾਂ ਦੇ, ਹਨ ਮਹਿਲ ਉਸਾਰੇ ਪੀਰਾਂ ਨੇ।
ਜਿੱਥੇ ਘਰ ਜਜਮਾਨਾਂ ਰੋਟੀ ਨਹੀਂ, ਪੰਡਿਤਾਂ ਦੇ ਥਾਲੀਂ ਖੀਰਾਂ ਨਹੀਂ।
ਜਿੱਥੇ ਭਾਈ ਪਾਉਂਦੇ ਬੋਸ਼ਕੀਆਂ, ਸਿੱਖਾਂ ਦੇ ਤਨ ਵਿੱਚ ਲੀਰਾਂ ਨੇ। ਉਹ ਦੇਸ਼. .।
ਜਿੱਥੇ ਗਿੱਟੇ ਕੱਜਣਾ ਪਾਪ ਹੈ ਪਰ, ਗਲ ਛੁਰੀ ਚਲਾਣਾ ਪਾਪ ਨਹੀ।
ਜਿੱਥੇ ਪਾਪ ਹੈ ਲਾਹੁਣਾ ਕੱਛੇ ਦਾ, ਝਟਕਾ ਕਰਵਾਣਾ ਪਾਪ ਨਹੀਂ।
ਜਿੱਥੇ ਪਾਪ ਹੈ ਟੁੱਟਣਾ ਰਸਮਾਂ ਦਾ, ਦਿਲ ਤੋੜ ਗਵਾਣਾ ਪਾਪ ਨਹੀਂ। ਉਹ ਦੇਸ਼. .।
ਜਿੱਥੇ ਘਰ ਵਿੱਚ ਘੁੱਪ ਹਨੇਰਾ ਏ, ਪਰ ਮੰਦਰੀ ਦੀਵੇ ਬਲਦੇ ਨੇ।
ਘਰ ਬੱਚੇ ਭੁੱਖੇ ਮਰਦੇ ਨੇ ਖਾਨਗਾਹੀਂ ਕੁੱਤੇ ਪਲਦੇ ਨੇ।
ਭੰਗ ਭੁੱਜਦੀ ਘਰ ਗਵਾਂਢੀ ਦੇ, ਗੁਰਦੁਆਰੇ ਲੰਗਰ ਚੱਲਦੇ ਨੇ। ਉਹ ਦੇਸ਼. .।
ਜਿੱਥੇ ਦਾਰੂ ਦੀ ਥਾਂ ਰੋਗਾਂ ਵਿੱਚ ਟੂਣੇ ਕਰਵਾਏ ਜਾਂਦੇ ਨੇ।
Îਮੰਤਰ ਪੜ•ਵਾਏ ਜਾਂਦੇ ਨੇ, ਤੇ ਪਾਠ ਰਖਾਏ ਜਾਂਦੇ ਨੇ।
ਜਿੱਥੇ ਘਰ ਵਿੱਚ ਵੈਦ ਹਕੀਮਾਂ ਦੀ ਥਾਂ, ਸੰਤ ਬੁਲਾਏ ਜਾਂਦੇ ਨੇ।
ਮਜ਼ਦੂਰ ਜਿੱਥੇ ਤਨ ਨੰਗੇ ਨੇ ਤੇ ਕਾਮੇ ਭੁੱਖੇ ਮਰਦੇ ਨੇ।
ਨਹੀਂ ਅੰਨ ਨਸੀਬ ਕਿਸਾਨਾਂ ਨੂੰ ਆਹਾਂ ਨਾਲ ਢਿੱਡ ਪਏ ਭਰਦੇ ਨੇ।
ਪਰ ਪੰਡਿਤ ਬੁੱਲੇ ਲੁੱਟਦੇ ਨੇ ਤੇ ਮੁੱਲਾਂ ਮੌਜਾਂ ਕਰਦੇ ਨੇ। ਉਹ ਦੇਸ਼ . .।
ਇਹ ਦੇਸ਼
ਅਮਰਜੀਤ ਢਿੱਲੋਂ
ਇਹ ਦੇਸ਼ ਜਿੱਥੇ ਬਹੁ-ਗਿਣਤੀ ਨੂੰ ਅੱਜ ਤੱਕ ਵੀ ਅੱਖਰ ਗਿਆਨ ਨਹੀਂ,
ਜਿੱਥੇ ਪੜ•ੇ ਲਿਖੇ ਇਨਸਾਨਾਂ ਨੂੰ ਚੰਗਾ ਲੱਗਦਾ ਵਿਗਿਆਨ ਨਹੀਂ।
ਇਹ ਦੇਸ਼ ਕਿ ਜਿੱਥੇ ਕਿਰਤੀ ਦਾ ਕੋਈ ਮਾਣ ਨਹੀਂ ਸਨਮਾਨ ਨਹੀਂ।
ਥੱਕ ਟੁੱਟ ਕੇ ਸ਼ਾਮੀ ਹੋਠਾਂ 'ਤੇ ਜਿਸ ਦੇ ਹੁੰਦੀ ਫਰਿਆਦ ਹੈ ਜੀ।
ਪੱਕੀ ਗੱਲ ਹੈ ਇਸ ਦੇਸ਼ ਨੇ ਤਾਂ ਇੱਕ ਦਿਨ ਹੋਣਾ ਬਰਬਾਦ ਹੈ ਜੀ।
ਜਿੱਥੇ ਅਗਲੇ ਪਿਛਲੇ ਜਨਮਾਂ ਦੇ ਮਨ ਘੜਤ ਹੀ ਝੂਠੇ ਦਾਅਵੇ ਨੇ।
ਸੁਰਗਾਂ ਦੇ ਝੂਠੇ ਲਾਲਚ ਨੇ ਅਤੇ ਨਰਕਾਂ ਦੇ ਦੇਣ ਡਰਾਵੇ ਨੇ।
ਜਿੱਥੇ ਨਾਗਨੀ ਆਖ ਕੇ ਮਾਇਆ ਨੂੰ ਪਏ ਐਸ਼ਾਂ ਕਰਦੇ ਬਾਵੇ ਨੇ।
ਜਿੱਥੇ ਮੰਨਦੇ ਨਹੀਂ ਪਰਿਵਰਤਨ ਨੂੰ ਪਹਿਲਾ ਸੱਚ ਆਦਿ ਜੁਗਾਦ ਹੈ ਜੀ। ਪੱਕੀ ਗੱਲ ਹੈ……. .।
ਜਿੱਥੇ ਹਿੰਦੂਤਵ ਦਾ ਨਾਅਰਾ ਹੈ, ਹਿੰਦੁਸਤਾਨ ਦੀ ਗੱਲ ਨਹੀਂ।
ਝਗੜੇ ਨੇ ਫਿਰਕੇ ਮਜਹਬਾਂ ਦੇ ਐਪਰ ਇਨਸਾਨ ਦੀ ਗੱਲ ਨਹੀਂ।
ਝੂਠੇ ਪਰਲੋਕ ਦਾ ਫਿਕਰ ਬੜਾ, ਪਰ ਵਰਤਮਾਨ ਦੀ ਗੱਲ ਨਹੀਂ।
ਜਿੱਥੇ ਕਿਰਤੀ ਵਿਹਲੜ ਦੇ ਚਰਨਾਂ ਵਿੱਚ ਜਾ ਧਰਦੇ ਪਰਸਾਦ ਹੈ ਜੀ। ਪੱਕੀ ਗੱਲ ਹੈ. . .।
ਇੱਥੇ ਮਜ਼ਲੂਮਾਂ ਦੀਆਂ ਚੀਕਾਂ 'ਤੇ ਕੁਝ ਵਿਹਲੜ ਬੰਦੇ ਹੱਸਦੇ ਨੇ।
ਇਸ ਜੱਗ ਨੂੰ ਝੂਠਾ ਕਹਿਕੇ ਤੇ ਅਗਲੇ ਨੂੰ ਸੱਚਾ ਦੱਸਦੇ ਨੇ।
ਮਾਇਆ ਨੂੰ ਨਿੰਦਣ ਵਾਲੇ ਖੁਦ ਮਾਇਆ ਦੇ ਪਿੱਛੇ ਨੱਸਦੇ ਨੇ।
ਇੱਥੇ ਲੁੱਟ ਦੇ ਬੂਟੇ ਨੂੰ ਪਾਉਂਦੇ ਨੇ ਸਾਧ ਤੇ ਨੇਤਾ ਖਾਦ ਹੈ ਜੀ। ਪੱਕੀ ਗੱਲ ਹੈ. . .।
ਇਹ ਦੇਸ਼ ਅਸਾਡਾ ਭਾਰਤ ਹੈ, ਰਿਸ਼ੀਆਂ ਮੁੰਨੀਆਂ ਅਤੇ ਪੀਰਾਂ ਦਾ।
ਵਿਹਲੜ ਕੰਮ ਚੋਰ, ਨਿਖੱਟੂਆਂ ਦਾ ਅਤੇ ਮੰਗਤੇ ਸਾਧ ਫਕੀਰਾਂ ਦਾ।
ਆਓ ਸਭ ਰਲ ਕੇ ਪ੍ਰਣ ਕਰੀਏ ਹਿੰਦੁਸਤਾਨ ਹੀ ਸਭ ਕੁਝ ਹੈ।
ਅਗਲਾ ਪਿਛਲਾ ਕੋਈ ਜਨਮ ਨਹੀਂ, ਇਹ ਵਰਤਮਾਨ ਹੀ ਸਭ ਕੁਝ ਹੈ।
ਕੋਈ ਰੱਬ ਕੋਈ ਗੈਬੀ ਸ਼ਕਤੀ ਨਹੀਂ, ਬੰਦਾ ਇਨਸਾਨ ਹੀ ਸਭ ਕੁਝ ਹੈ।
ਇਸ ਦੇਸ਼ ਦੇ ਤਾਈਂ ਸੰਭਾਲੇਗੀ ਆਵਣ ਵਾਲੀ ਔਲਾਦ ਹੈ ਜੀ।
ਫਿਰ ਸਾਡੇ ਪਿਆਰੇ ਦੇਸ਼ ਨੇ ਇੰਝ ਹੋਣਾ ਹੈ ਨੀ ਬਰਬਾਦ ਹੈ ਜੀ।
ਚੰਦਰਾ ਸੁਆਮੀ ਜਿਹੇ ਸਾਧਾਂ ਦਾ ਅਤੇ ਰਿਸ਼ਵਤਖੋਰ ਵਜ਼ੀਰਾਂ ਦਾ।.
ਇਹ ਵਹਿਮਾਂ ਭਰਮਾਂ ਦੀ ਧਰਤੀ ਖੁਸ਼ਹਾਲ ਬਣਾਉਣੀ ਹੈ ਆਪਾਂ।
ਫੈਲੀ ਜੋ ਅੰਧ-ਵਿਸ਼ਵਾਸ਼ਾਂ ਦੀ ਉਹ ਧੁੰਦ ਮਿਟਾਉਣੀ ਹੈ ਆਪਾਂ।
ਇੱਥੇ ਤਰਕਸ਼ੀਲ ਵਿਗਿਆਨਤਾ ਦੀ ਇੱਕ ਜੋਤ ਜਗਾਉਂਣੀ ਹੈ ਆਪਾਂ।
ਤਾਂਕਿ ਇਹ ਸਾਡਾ ਦੇਸ਼ ਸਦਾ ਇੰਝ ਹੁੰਦਾ ਨਾ ਬਰਬਾਦ ਰਹੇ।
ਇੱਕ ਸੱਜਰੀ ਸੋਚ ਸੁਨਹਿਰੀ ਸੰਗ, ਇਹ ਦੇਸ਼ ਸਦਾ ਆਬਾਦ ਰਹੇ।
ਗ਼ਜ਼ਲ-7
ਪੈਸੇ ਵਾਲੇ ਦਾ ਵੀ ਇੱਕ ਦਿਨ ਹੰਕਾਰ ਡਿੱਗ ਪਏ।
ਅਕਲਾਂ ਦੇ ਪੈਰੀ ਅੰਤ ਨੂੰ, ਇਹ ਸੰਸਾਰ ਡਿੱਗ ਪਏ।
ਚੰਗਾ ਹੈ ਸਿਰ ਝੁਕਾਉਣਾ ਤਾਂ ਕਿ ਕਾਇਮ ਰਹੇ ਅਦਬ,
ਐਨਾ ਵੀ ਨਾ ਝੁਕੋ ਕਿ ਇਹ ਦਸਤਾਰ ਡਿੱਗ ਪਏ।
ਨਫਰਤਾਂ ਦੇ ਬੂਟਿਆਂ ਨੇ ਸੁਕਣਾ ਹੁੰਦਾ ਅੰਤ ਨੂੰ
ਇਹ ਦੇਖਿਆ ਨਹੀਂ ਹੈ ਕਿਤੇ ਕਿ ਪਿਆਰ ਡਿੱਗ ਪਏ।
ਧਰਤੀ 'ਤੇ ਪੈਰ ਰੱਖਦਾ ਨਹੀਂ ਉੱਡੇ ਖੰਭਾਂ ਬਗੈਰ
ਉਹ ਬੰਦਾ ਇੱਕ ਦਿਨ ਆਪਣੇ ਹੀ ਭਾਰ ਡਿੱਗ ਪਏ।
ਰਿੜ ਰਹੇ ਉਮਰ ਦੇ ਬੱਚੇ ਨੇ ਕੀ ਹੁੰਦਾ ਡਿੱਗਣਾ,
ਜੰਗ ਦੇ ਮੈਦਾਨ ਵਿੱਚ ਹੀ ਸ਼ਾਹ ਅਸਵਾਰ ਡਿੱਗ ਪਏ।
ਹਰ ਕੋਈ ਆਪੋ ਆਪਣੀ ਕੰਧ ਉੱਚੀ ਕਰ ਰਿਹਾ,
ਕੋਈ ਚਾਹੁੰਦਾ ਨਹੀਂ ਕਿ ਸ਼ੱਕ ਦੀ ਦੀਵਾਰ ਡਿੱਗ ਪਏ।
ਹੌਂਸਲੇ ਹੀ ਜਿੱਤ ਦੀ ਹੁੰਦੇ ਸਦਾ ਬੁਨਿਆਦ,
ਕਮਦਿਲੇ ਦੇ ਹੱਥਾਂ 'ਚੋਂ ਤਾਂ ਤਲਵਾਰ ਡਿੱਗ ਪਏ।
ਪੀਲੇ ਪੱਤੇ ਵੀ ਤਾਂ ਕਦੇ ਇਹ ਕਹਿੰਦੇ ਹੋਣਗੇ,
ਚੰਗੇ ਭਲੇ ਸਾਂ ਐਵੇਂ ਹੀ ਬੇਕਾਰ ਡਿੱਗ ਪਏ।
ਪੱਥਰਾਂ ਦੀ ਠੋਕਰ ਤਾਂ ਸਿਖਾਉਂਦੀ ਸਾਨੂੰ ਸੰਭਲਣਾ,
ਢਿੱਲੋਂ ਨਾਦਾਨ ਐਵੇਂ ਵਾਰ-ਵਾਰ ਡਿੱਗ ਪਏ।
ਗ਼ਜ਼ਲ-8
ਰੁੱਖਾਂ ਬਿਨਾਂ ਪਰਿੰਦੇ ਓਦਰ ਕਰ ਪ੍ਰਵਾਸ ਰਹੇ।
ਜਦ ਨਹੁੰ ਹੀ ਨਾ ਰਹੇ ਨਹੁੰਆਂ 'ਤੇ ਕਿੱਦਾ ਮਾਸ ਰਹੇ।
ਕਿੰਨੇ ਸੋਹਣੇ ਸੀ ਸੁਬਹਾਨੀ ਤਿੱਤਰ ਅਤੇ ਬਟੇਰ,
ਨਾ ਕਾਂ ਚਿੱੜੀਆਂ, ਮੋਰ ਤੇ ਤਿਲੀਅਰ ਸਾਡੇ ਪਾਸ ਰਹੇ।
ਜੇ ਇਹ ਪਿਆਰੇ ਪੰਛੀ ਨਾ ਰਹੇ ਮਾਨਵ ਕਿੱਦਾ ਰਹੂ,
ਇਹੀਓ ਸੋਚ ਕੇ ਹਰ ਵੇਲੇ ਮਨ ਬੜਾ ਉਦਾਸ ਰਹੇ।
ਮੀਂਹ ਪਏ ਤੋਂ ਚੀਚ ਵਹੁਟੀਆਂ ਮਖਮਲੀ ਰੰਗ ਦੀਆਂ,
ਹਾਏ ਕਿੰਨੀਆਂ ਸੁੰਦਰ ਸਨ, ਬੱਸ ਹੁਣ ਤਾਂ ਕਿਆਸ ਰਹੇ।
ਢਾਈ ਨਦੀਆਂ ਦਾ ਪੰਜਾਬ ਹੀ ਸਾਡੇ ਕੋਲੇ ਸੀ,
ਉਹ ਵੀ ਹੋ ਜ਼ਹਿਰੀਲੇ ਸਤਿਲੁਜ ਅਤੇ ਬਿਆਸ ਰਹੇ।
ਜੰਗਲ ਨੂੰ ਅੱਗ ਲੱਗੀ, ਚੁੰਝ ਭਰ ਚਿੱੜੀ ਪਾਏ ਪਾਣੀ,
ਤਾਂ ਕਿ ਅੱਗ ਬਝਾਉਣ 'ਚ ਉਸ ਦਾ ਵੀ ਇਤਿਹਾਸ ਰਹੇ।
ਸ਼ਾਮ ਢਲੀ ਤੋਂ ਮਰ ਜਾਂਦੇ ਹਾਂ ਢਿੱਲੋਂ ਆਪਾ ਰੋਜ਼
ਚੰਦਰਾ ਰੋਗ ਹੈ ਕੋਲ ਸੁਰਾਹੀ ਅਤੇ ਗਿਲਾਸ ਰਹੇ।
ਗ਼ਜ਼ਲ-9
ਬੰਦਾ ਬਹੁਤਾ ਆਮ ਲੇਕਿਨ ਖਾਸ ਵੀ ਬਣਿਆ ਰਹੇ,
ਖੁਦ ਲਈ ਹਾਕਮ ਦੂਜਿਆਂ ਲਈ ਦਾਸ ਵੀ ਬਣਿਆ ਰਹੇ।
ਵਿਛੜ ਕੇ ਕੋਈ ਹਮੇਸ਼ਾ ਦੇ ਲਈ ਨਹੀਂ ਵਿਛੜਦਾ,
ਜਾਣ ਵਾਲਾ ਦੂਰ ਜਾ ਕੇ ਪਾਸ ਵੀ ਬਣਿਆ ਰਹੇ।
ਨਜ਼ਰਾਂ ਮਿਲਾ ਕੇ, ਮੁਸਕਰਾ ਕੇ ਰੁਖਸਤ ਹੋਵੀਂ ਇਸ ਤਰ•ਾਂ,
ਤੇਰੇ ਇੱਥੇ ਹੋਣ ਦਾ ਅਹਿਸਾਸ ਵੀ ਬਣਿਆ ਰਹੇ।
ਵਗਦੀ ਰਹੇ ਸੰਭਾਵਨਾਵਾਂ ਦੀ ਸਦਾ ਅੱਥਰੀ ਨਦੀ,
ਖੂਬਸੂਰਤ ਜੀਣ ਦਾ ਵਿਸ਼ਵਾਸ ਵੀ ਬਣਿਆ ਰਹੇ।
ਚੱਲਦਾ ਰਹੇ ਮ੍ਰਿਗਤ੍ਰਿਸ਼ਨਾ ਦਾ ਵੀ ਇਹ ਅਮੁੱਕ ਸਫਰ,
੍ਵੇੜਲੇ ਤੇੜੇ ਮੰਜ਼ਿਲਾਂ ਦਾ ਕਿਆਸ ਵੀ ਬਣਿਆ ਰਹੇ।
ਕਿਸੇ ਨਾ ਆਉਣ ਵਾਲੇ ਦੀ ਕਦੇ ਵੀ ਨਾ ਮੁੱਕੇ ਉਡੀਕ,
ਜ਼ਿੰਦਗੀ ਵਿੱਚ ਇਹ ਵਿਰੋਧਾਭਾਸ ਵੀ ਬਣਿਆ ਰਹੇ।
ਮੇਰੇ ਮਨ ਦਾ ਹੈ ਸੰਕਲਪ ਬੁੱਧ ਦਾ ਨਿਰਵਾਣ ਪਦ,
ਪਰ ਮੇਰਾ ਰਾਹੁਲ ਮੇਰੀ ਇੱਕ ਆਸ ਵੀ ਬਣਿਆ ਰਹੇ।
ਖਾਹਿਸ਼ਾਂ ਦੇ ਰੁੱਖ ਤਾਈਂ ਛਾਂਗੀ ਚੱਲ, ਛਾਂਗੀ ਹੀ ਚੱਲ,
Îਨ 'ਚ ਤੇਰੇ ਖਾਹਿਸ਼ਾਂ ਦਾ ਵਾਸ ਵੀ ਬਣਿਆ ਰਹੇ।
ਜ਼ਿੰਦਗੀ ਵਿੱਚ ਢਿੱਲੋਂ ਕਾਇਮ ਰੱਖੀਂ ਏਦਾਂ ਸਾਵਾਂਪਨ,
ਹਰ ਖੁਸ਼ੀ ਵਿੱਚ ਤੇਰਾ ਮਨ ਉਦਾਸ ਵੀ ਬਣਿਆ ਰਹੇ।
ਗ਼ਜ਼ਲ-10
ਜੋ ਅੱਜ ਮੈਨੂੰ ਨਹੀਂ ਜੱਚਦੀਆਂ ਗਾਹੀਆਂ ਨੇ ਉਹ ਸਭ ਰਾਹਵਾਂ ਮੈਂ।
ਜਿੰਨ•ਾਂ ਨੂੰ ਉਗਲੱਛ ਚੁੱਕਿਆ ਹਾਂ ਉਹ ਵਸਤਾਂ ਹੁਣ ਕਿੰਝ ਖਾਵਾਂ ਮੈਂ।
ਧਰਮ ਹੈ ਇੱਕ ਨਿੱਕਾ ਜਿਹਾ ਝੱਗਾ, ਜੋ ਮੈਂ ਬਚਪਨ ਵਿੱਚ ਪਾਉਂਦਾ ਸਾਂ
ਉਹ ਅੱਜ ਮੇਰੇ ਮੇਚ ਨਹੀਂ ਆਉਂਦਾ, ਦੱਸੋ ਉਸ ਨੂੰ ਕਿੰਝ ਪਾਵਾਂ ਮੈਂ।
ਵੇਦ ਗ੍ਰੰਥਾਂ ਵਾਲਾ ਕੂੜਾ ਵਰਿ•ਆਂ ਵਿੱਚ ਮਨ 'ਚੋਂ ਮਸਾਂ ਕੱਢਿਆ ਹੈ,
ਹੁਣ ਫਿਰ ਉਹੀਓ ਇੱਜੜ ਮਾਨਸਿਕਤਾ ਨੂੰ ਕਿੱਦਾਂ ਅਪਣਾਵਾਂ ਮੈਂ।
ਵਿਹਲੜ ਅਤੇ ਨਿਖੱਟੂ ਐਸ਼ ਉਡਾਉਂਦੇ ਨੇ ਤੱਕਣੇ ਤਾਂ ਆਜਾ,
ਆ ਜਾ ਸਾਧਾਂ ਦੇ ਡੇਰੇ ਵਿੱਚ ਤੈਨੂੰ ਚੋਰਾਂ ਦੇ ਦਰਸ਼ਨ ਪਾਵਾਂ ਮੈਂ।
ਧਰਮ ਦੇ ਨਾਂਅ 'ਤੇ ਫਿਰਕੂ ਦੰਗੇ, ਅੰਨ•ੀ ਬੋਲੀ ਭੀੜ ਹੈ ਕਰਦੀ,
ਇਸ ਬੇ ਚਿਹਰਾ ਭੀੜ ਤੋਂ ਤਾਂ ਹੀ ਅਕਸਰ ਕੰਨੀ ਕਤਰਾਵਾਂ ਮੈਂ।
ਧਰਮ ਗੰ੍ਰਥਾਂ ਕਰਕੇ ਦੋ ਹਜ਼ਾਰ ਸਾਲ ਤੱਕ ਰਹੇ ਗੁਲਾਮ ਅਸੀਂ ਹਾਂ,
ਇਹ ਸਭ ਜਾਣਦਿਆਂ ਵੀ ਹੁਣ ਇਨ•ਾਂ ਦੀ ਉਪਮਾ ਕਿੰਝ ਗਾਵਾਂ ਮੈਂ।
ਜੋ ਵਿਗਿਆਨੀ ਜਿਉਂਦੇ ਸਾੜੇ, ਧਰਮ ਨੇ ਜੇਲ•ਾਂ ਦੇ ਵਿੱਚ ਸੁੱਟੇ,
ਅੱਜ ਵੀ ਚੀਸ ਉਨ•ਾਂ ਦੀ ਹਰ ਪਲ ਮਨ ਦੇ ਉੱਤੇ ਹੰਢਾਵਾਂ ਮੈਂ।
ਪਿਆਰ, ਮੁਹੱਬਤ, ਸੁੱਖ, ਸ਼ਾਂਤੀ ਆਪਣੇ ਘਰ ਵਿੱਚ ਹੀ ਮਿਲਦੇ ਨੇ,
ਬਚਪਨ ਤੋਂ ਹੀ ਇਹ ਗੱਲ ਆਪਣੇ ਬੱਚਿਆਂ ਤਾਈਂ ਸਮਝਾਵਾਂ ਮੈਂ।
ਢਿੱਲੋਂ ਜਿਉਂ ਜਿਉਂ ਉਮਰ ਦਾ ਸੂਰਜ ਢੱਲਦਾ ਜਾਂਦਾ ਹੈ ਤਿਉ ਤਿਉਂ,
ਆਪਣੇ ਕੱਦ ਤੋਂ ਵੱਡਾ ਹੁੰਦਾ ਤੱਕਦਾਂ ਆਪਣਾ ਪਰਛਾਵਾਂ ਮੈਂ।