ਬਿਨਾਂ ਮੁਲੰਮਾ ਚਾੜ•ੇ ਹੁੰਦੀ ਆਪਣੀ ਤਾਂ ਗੱਲ ਹੁੰਦੀ ਖਰੀ ਖਰੀ ਹੈ
ਅੱਜ ਬੰਦੇ ਦੀ ਜ਼ਿੰਦਗੀ ਯਾਰੋ, ਸਹਿਮੀ ਸਹਿਮੀ ਡਰੀ ਡਰੀ ਹੈ।
ਬਹੁਤੇ ਬੰਦੇ ਇੱਥੇ ਟੰਗੀਆਂ ਲਾਲ ਬਾਲਟੀਆਂ ਜਿਹੇ ਹੁੰਦੇ ਨੇ,
ਜਿਨ•ਾਂ ਉੱਤੇ ਅੱਗ ਲਿਖਿਆ ਤੇ ਅੰਦਰ ਹੁੰਦੀ ਰੇਤ ਭਰੀ ਹੈ।
ਧਰਤੀ ਦੇ ਇਸ ਉੱਤਮ ਜੀਵ ਨੇ, ਹੈ ਅਰਾਮ ਦੀ ਭਾਲ ਦੇ ਅੰਦਰ,
ਆਪਣੀ ਇਹ ਸਾਰੀ ਜ਼ਿੰਦਗੀ ਹੀ ਪਲ ਪਲ ਬੇਅਰਾਮ ਕਰੀ ਹੈ।
ਜਿਹੜੇ ਕਿਸੇ ਦੀ ਕਦਰ ਨਹੀਂ ਕਰਦੇ, ਰਹਿੰਦੇ ਸਦਾ ਗੁਮਾਨ 'ਚ ਆਪਣੇ,
ਉਹ ਹੀ ਅਕਸਰ ਕਹਿੰਦੇ ਰਹਿੰਦੇ, ਦੁਨੀਆਂ ਕਿੰਨੀ ਬੇ-ਕਦਰੀ ਹੈ।
ਧਰਤੀ 'ਤੇ ਰੀਂਗਦੇ ਕੀੜੇ ਵੀ ਸਾਹ ਲੈਂਦੇ ਅਤੇ ਜਿਉਂਦੇ ਨੇ,
ਅਸੀਂ ਵੀ ਉਹੀਓ ਹੋ ਗਏ ਮਨ 'ਚੋਂ ਜਦ ਉੱਡਣ ਦੀ ਰੀਝ ਮਰੀ ਹੈ।
ਮੋਹ, ਮਮਤਾ ਤੇ ਪਿਆਰ ਮੁਹੱਬਤ ਵਰਗੇ ਕੂਲੇ ਲਫਜ਼ ਤਾਂ ਅੱਜ ਕੱਲ•,
ਸ਼ਬਦਕੋਸ਼ ਵਿੱਚ ਸਿੰਮਟ ਕੇ ਰਹਿ ਗਏ, ਜਿਸ ਨੂੰ ਕਹਿੰਦੇ ਡਿਕਸ਼ਨਰੀ ਹੈ।
ਰਿਸ਼ਤੇ ਨਾਤੇ ਸਭ ਸਵਾਰਥ ਦੀ ਧੂੜ ਦੇ ਹੇਠਾਂ ਦੱਬ ਕੇ ਰਹਿ ਗਏ,
ਅਜਨਬੀ ਬਣ ਜਾਵਣ ਤੀਕਰ ਦੀ ਪੀੜਾ ਇਹ ਖੁਦ ਮੈਂ ਜਰੀ ਹੈ।
ਢਿੱਲੋਂ ਇਸ਼ਕ ਹਮੇਸ਼ਾ ਹੁੰਦਾ ਖਲਲ ਦਿਮਾਗ ਦਾ ਹੀ ਹੈ ਕੇਵਲ,
ਮੈਂ ਇਸ ਨੂੰ ਦਿਲਲੱਗੀ ਹਾਂ ਕਹਿੰਦਾ, ਪਰ ਤੂੰ ਕਹਿੰਦਾ ਹੈਂ ਦਿਲਬਰੀ ਹੈ।
ਗਜ਼ਲ-2
ਲੋਭ, ਲਾਲਸਾ ਅਤੇ ਲੜਾਕੂ ਚਾਹਵਾਂ ਦੇ ਵਿੱਚ ਵੱਸਦਾ ਹੈ।
ਲਗਦੈ ਬੰਦਾ ਅਜੇ ਵੀ ਜਿਵੇਂ ਗੁਫਾਵਾ ਦੇ ਵਿੱਚ ਵਸਦਾ ਹੈ।
ਪੈਸੇ ਦੀ ਹੀ ਅੰਨ•ੀ ਦੌੜ 'ਚ ਲੱਗਿਆ ਰਹਿੰਦਾ ਹਰ ਵੇਲੇ,
ਹਾਸਾ ਪਤਾ ਨਹੀਂ ਹੁਣ ਕਿਹੜੇ ਥਾਵਾਂ ਦੇ ਵਿੱਚ ਵੱਸਦਾ ਹੈ।
ਇੱਕ ਦਿਨ ਮੇਰੀਆਂ ਬਾਹਾਂ ਵਿੱਚ ਹੀ ਬੁੱਕਲ ਦਾ ਸੱਪ ਬਣ ਬੈਠਾ,
ਜੋ ਕਦੇ ਲੱਗਦਾ ਸੀ ਮੈਨੂੰ ਬਾਹਾਂ ਦੇ ਵਿੱਚ ਵੱਸਦਾ ਹੈ।
ਕਲਾਕਾਰ ਜਦੋਂ ਸਿਆਸੀ 'ਖਾੜੇ ਦੇ ਵਿੱਚ ਕੁੱਦ ਪੈਂਦਾ,
Ñਲੋਕੀ ਸਮਝਣ ਲੱਗਦੇ ਹੰਸ ਵੀ ਕਾਵਾਂ ਦੇ ਵਿੱਚ ਵੱਸਦਾ ਹੈ।
ਐਵੇਂ ਲੋਕੀ ਟੱਲ ਖੜਕਾ ਕੇ ਮੰਦਰਾਂ ਦੇ ਵਿੱਚ ਭਾਲ ਰਹੇ,
Ðਰੱਬ ਤਾਂ ਯਾਰੋ ਆਪਣੇ ਪਿਓ ਤੇ ਮਾਵਾਂ ਦੇ ਵਿੱਚ ਵੱਸਦਾ ਹੈ।
ਉਹੀਓ ਸੁਪਨਾ ਬਣ ਕੇ ਰਾਤੀਂ ਸਾਡੇ ਤਾਈਂ ਛੱਲ ਜਾਂਦਾ,
ਜੋ ਸੰਕਲਪ ਅਸਾਡੇ ਮਨ ਇਸ਼ਾਵਾਂ ਦੇ ਵਿੱਚ ਵੱਸਦਾ ਹੈ।
ਮਜਹਬ, ਸਿਆਸਤ ਨੇ ਉਨ•ਾਂ ਨੂੰ ਢਾਈ ਢਾਈ ਕਰ ਦਿੱਤਾ,
ਉਂਜ ਪੰਜਾਬੀ ਮਨ ਤਾਂ ਪੰਜ ਦਰਿਆਵਾਂ ਦੇ ਵਿੱਚ ਵੱਸਦਾ ਹੈ।
ਢਿੱਲੋਂ ਰਾਹਾਂ ਵਿੱਚ ਕਹਾਣੀਆਂ ਇੰਜ ਬਖੇਰੀ ਚੱਲ ਪਿੱਛੋਂ,
Ñਲੋਕੀ ਤੈਨੂੰ ਸਮਝਣ ਸਾਡੀਆਂ ਰਾਹਾਂ ਦੇ ਵਿੱਚ ਵੱਸਦਾ ਹੈ।
ਏਦਾਂ ਹੰਢਾਏ ਦੌਰ ਕਈ ਮੇਰੀ ਪਿਆਸ ਨੇ,
ਪਾਣੀ ਦੀ ਥਾਂ ਰੇਤ ਦੇ ਭਰ ਲਏ ਗਿਲਾਸ ਨੇ।
ਤੇਰੇ ਬਿਨਾਂ ਵੀ ਜ਼ਿੰਦਗੀ ਇਹ ਗੁਜ਼ਰਦੀ ਹੈ ਰੋਜ,
ਤੇਰੇ ਬਿਨਾਂ ਪਰ ਮੇਰੀਆਂ ਗ਼ਜ਼ਲਾਂ ਉਦਾਸ ਨੇ।
ਖਾਮੋਸ਼ ਦੀਵਾਰਾਂ, ਸੰਨਾਟੇ, ਸੁੰਝ ਰਾਤ ਦੀ
ਅੱਜ ਕੱਲ• ਇਹ ਰਹਿੰਦੇ ਹਰ ਵਕਤ ਹੀ ਮੇਰੇ ਪਾਸ ਨੇ।
ਕਦਰਾਂ ਅਤੇ ਕੀਮਤਾਂ ਨੇ ਕਿਦਾਂ ਬਦਲਿਆਂ ਹੈ ਰੁਖ,
ਬੰਦੇ ਦੀ ਬਣ ਪਹਿਚਾਣ ਗਏ ਉਸ ਦੇ ਲਿਬਾਸ ਨੇ।
ਦੁੱਖ ਦਾਰੂ, ਸੁੱਖ ਰੋਗ ਦਾ ਪਤਾ ਕਿਸੇ ਨੂੰ ਵੀ ਹੈ ਨੀ,
ਢਿੱਲੋਂ ਨੇ ਪੜ•ਦੇ ਲੋਕ ਭਾਵੇਂ ਰੋਜ ਰਹਿਰਾਸ ਨੇ।
ਗਜ਼ਲ
ਘਿਸੀਆਂ ਪਿਟੀਆਂ ਬੋਦੀਆਂ ਰਸਮਾਂ ਨੇ ਮੈਨੂੰ ਵਰਚਾ ਲੈਣਾ ਸੀ,
ਜੇ ਮੱਥੇ ਚਾਨਣ ਨਾ ਉੱਗਦਾ ਮੈਂ ਵੀ ਹਨੇਰ ਹੰਢਾ ਲੈਣਾ ਸੀ।
ਉੱਲੂਆਂ ਵਾਂਗ ਗੁਫਾਵਾਂ ਦੇ ਵਿੱਚ ਮੈਂ ਵੀ ਵਕਤ ਬਿਤਾ ਲੈਣਾ ਸੀ,
ਤਾਂਘ ਬਿਨਾਂ ਚਾਨਣ ਦੀ ਖੁਦ ਨੂੰ ਰਾਤਾਂ ਸੰਗ ਪਰਚਾ ਲੈਣਾ ਸੀ।
ਜੇ ਮੈਂ ਕਿਸਮਤਵਾਦੀ ਹੁੰਦਾ ਦੋਸ਼ ਨਛੱਤਰਾਂ ਦੇ ਸਿਰ ਮੜ• ਕੇ,
ਕਿਸੇ ਪਖੰਡੀ ਵਿਹਲੜ ਤਾਈਂ ਆਪਣਾ ਗੁਰੂ ਬਣਾ ਲੈਣਾ ਸੀ।
ਪਾਉਂਦਾ ਬਾਹਰ ਫੇਰੇ ਹੁੰਦਾ, ਜੇ ਸੰਤਾਂ ਦੇ ਡੇਰੇ ਹੁੰਦਾ,
ਝੂਠ ਤੇ ਦੰਭ ਦੀ ਸ਼ਰਨੀ ਪੈ ਕੇ ਉੱਚਾ ਰੁਤਬਾ ਪਾ ਲੈਣਾ ਸੀ।
ਬੰਦ ਪਿੰਜਰੇ ਵਿੱਚ ਬੈਠਾ ਤੋਤਾ, ਚੂਰੀ ਖਾਂਦਾ ਅਕਸਰ ਸੋਚੇ,
ਮੈਨੂੰ ਬਾਹਰ ਉੱਡਦੇ ਨੂੰ ਤਾਂ ਬਾਜਾਂ ਨੇ ਹੀ ਖਾ ਲੈਣਾ ਸੀ।
ਜੇ ਮੈਂ ਜਾਣ ਗਿਆ ਨਾ ਹੁੰਦਾ ਚੰਨ ਮਾਰੂਥਲ ਦੀ ਧਰਤੀ ਹੈ,
ਮੈਂ ਵੀ ਇਸ ਨੂੰ ਮਹਿਬੂਬਾ ਦੇ ਚਿਹਰੇ ਨਾਲ ਮਿਲਾ ਲੈਣਾ ਸੀ।
ਮੇਰੀ ਸੋਚ ਵੀ ਜੇ ਲਾਈ ਲੱਗ ਭੀੜ ਦਾ ਹੀ ਇੱਕ ਹਿੱਸਾ ਹੁੰਦੀ,
ਕੋਈ ਜਨੂੰਨੀ ਘਿਰਣਾ ਭਰਿਆ ਨਾਹਰਾ ਮੈਂ ਵੀ ਲਾ ਲੈਣਾ ਸੀ।
ਹੱਥੀਂ ਸਿਰਜੇ ਬੁੱਤਾਂ ਅੱਗੇ ਜੇ ਡੰਡਾਉਤ ਮੈਂ ਕਰਦਾ ਰਹਿੰਦਾ,
ਮਨ ਦਾ ਸੋਚਣ ਵਾਲਾ ਹਿੱਸਾ ਆਪਣੇ ਆਪ ਮਿਟਾ ਲੈਣਾ ਸੀ।
ਭੰਗ, ਸ਼ਰਾਬ ਤੇ ਨਾਮ ਖੁਮਾਰੀ ਇੱਕੋ ਹੀ ਪ੍ਰਕਿਰਿਆ ਸਾਰੀ,
ਮੈਂ ਵੀ ਖੁਦ ਨੂੰ ਧੋਖਾ ਦੇਣ ਲਈ ਨਾਮ ਸ਼ਬਦ ਅਪਣਾ ਲੈਣਾ ਸੀ।
ਜੇ ਬਿਮਾਰ ਜਿਹੇ ਕਵੀਆਂ ਦੀ ਸੰਗਤ ਵਿੱਚੋਂ ਬਾਹਰ ਨਾ ਆਉਂਦਾ,
ਦਰਦੇ ਦਿਲ ਦਾ ਧੋਖਾ ਸਿਰਜ ਕੇ ਝੂਠਾ ਗੀਤ ਹੀ ਗਾ ਲੈਣਾ ਸੀ।
ਮੈਂ ਪਾਖੰਡੀ ਬਾਬਾ ਹੁੰਦਾ ਜਾਂ ਕੋਈ ਨੇਤਾ ਡਾਹਢਾ ਹੁੰਦਾ,
ਸਭ ਕੁਝ ਹਾਸਲ ਹੁੰਦਾ ਐਪਰ ਮੈਂ ਸਵੈਮਾਣ ਗੁਆ ਲੈਣਾ ਸੀ।
ਜੇ ਕਵਿਤਾ ਵਿੱਚ ਪਰਿਕਲਪਨਾ, ਮਨੋਰੋਗ ਤੇ ਝੂਠ ਨਾ ਹੁੰਦਾ,
ਢਿੱਲੋਂ ਕਵੀਆਂ ਨੇ ਵੀ ਇਹ ਨਰੋਆ ਸਮਾਜ ਬਣਾ ਲੈਣਾ ਸੀ।
ਗ਼ਜ਼ਲ
ਉੱਲੂਆਂ ਵਾਂਗ ਗੁਫਵਾਂ ਦੇ ਵਿੱਚ, ਮੈਂ ਵੀ ਇੰਜ ਹੀ ਜੀਅ ਲੈਣਾ ਸੀ,
ਜੇ ਚਾਨਣ ਦੀ ਤਾਂਘ ਨਾ ਹੁੰਦੀ, ਮੈਂ ਸੂਰਜ ਤੋਂ ਕੀ ਲੈਣਾ ਸੀ?
ਜੇ ਮੈਂ ਕਿਸਮਤਵਾਦੀ ਹੁੰਦਾ ਦੋਸ਼ ਨਛੱਤਰਾਂ ਦੇ ਸਿਰ ਮੜ• ਕੇ,
ਕਿਸੇ ਪਾਖੰਡੀ, ਵਿਹਲੜ ਦਾ ਚਰਣਾਮਤ ਮੈਂ ਵੀ ਪੀ ਲੈਣਾ ਸੀ।
ਜੇ ਮੈਂ ਜਾਣ ਗਿਆ ਨਾ ਹੁੰਦਾ ਚੰਨ ਮਾਰੂਥਲ ਦੀ ਧਰਤੀ ਹੈ,
ਮਹਿਬੂਬਾ ਦੇ ਚਿਹਰੇ ਵਰਗਾ ਨਾਂਅ ਇਸ ਦਾ ਮੈਂ ਵੀ ਲੈਣਾ ਸੀ।
ਹੱਥੀਂ ਬੁੱਤ ਬਣਾ ਕੇ ਖੁਦ ਮੈਂ ਵੀ ਉਨ•ਾਂ ਦੀ ਪੂਜਾ ਕਰਦਾ,
ਭੇਡਾਂ ਵਰਗੀ ਲਾਈ ਲੱਗਤਾ ਦਾ ਜੀਵਨ ਮੈਂ ਜੀ ਲੈਣਾ ਸੀ।
ਭੰਗ, ਸ਼ਰਾਬ ਤੇ ਨਾਮ ਖੁਮਾਰੀ, ਇੱਕੋ ਹੀ ਪ੍ਰਕਿਰਿਆ ਸਾਰੀ,
ਮਨ ਨੂੰ ਧੋਖਾ ਦੇਣ ਦੀ ਖਾਤਰ ਇਹਨੀ ਖੂਹੀਂ ਮੈਂ ਪੈਣਾ ਸੀ।
ਬੰਦਾ ਹੱਥੋਂ ਬੰਦੇ ਦੀ ਲੁੱਟ ਦਾ ਹੀ ਨਾਮ ਮੁਨਾਫਾ ਯਾਰੋ,
ਘੱਟ ਤੋਲ ਕੇ ਝੂਠ ਬੋਲ ਕੇ, ਮੈਂ ਵੀ ਮੰਦਰੀਂ ਜਾ ਢਹਿਣਾ ਸੀ।
ਕੁੱਖ 'ਚ ਧੀ ਦਾ ਕਤਲ ਅਤੇ ਲੋਭ 'ਚ ਨੂੰਹ ਦੀ ਹੱਤਿਆ ਕਰਕੇ,
ਫਿਰ ਭੁੱਲਾ ਬਖਸ਼ਾਵਣ ਖਾਤਰ ਦੰਭ ਜਿਹਾ ਰਚ ਹੀ ਲੈਣਾ ਸੀ।
ਇਸ ਧਰਤੀ ਦੀ ਖੂਬਸੂਰਤੀ ਕਿਰਤ ਦੀ ਹੀ ਬਦੌਲਤ ਹੈ ਸਭ,
ਢਿੱਲੋਂ ਧਰਤ ਸੁਹਾਵੀ ਹੋਈ ਕਿਰਤ ਬਣੀ ਜਦ ਵੀ ਗਹਿਣਾ ਸੀ।
Wednesday, July 7, 2010
Subscribe to:
Post Comments (Atom)
No comments:
Post a Comment