Friday, July 23, 2010

ਖੁਦਾ ਵੀ ਅੰਬਰ ਤੋਂ. . .

ਅਮਰਜੀਤ ਢਿੱਲੋਂ
ਖੁਦਾ ਭੀ ਆਸਮਾਂ ਸੇ ਜਬ ਜਿਮੀ ਪਰ ਦੇਖਤਾ ਹੋਗਾ। ਮੇਰੇ ਮਹਿਬੂਬ ਕੋ ਕਿਸਨੇ ਬਣਾਇਆ ਸੋਚਤਾ ਹੋਗਾ। ਗੀਤ ਦੇ ਰਚਾਇਤਾ ਸ਼ਾਇਰ ਵਾਂਗ ਸਾਰੇ ਧਰਮ ਵੀ ਅਤੇ ਆਮ ਲੋਕ ਵੀ ਇਹ ਹੀ ਕਲਪਨਾ ਕਰਦੇ ਹਨ ਕਿ ਰੱਬ ਉੱਪਰ ਅਸਮਾਨ 'ਚ ਬੈਠਾ ਇਸ ਧਰਤੀ ਨੂੰ ਦੇਖ ਰਿਹਾ ਹੈ। ਮਿਥਿਹਾਸਕ ਸੀਰੀਅਲਾਂ ਮਹਾਂਭਾਰਤ, ਰਮਾਇਣ ਆਦਿ 'ਚ ਵੀ ਦੇਵਤੇ ਅੰਬਰ 'ਚੋਂ ਧਰਤੀ 'ਤੇ ਫੁੱਲ ਵਰਸਾਉਂਦੇ ਦਿਖਾਏ ਗਏ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਧਰਤੀ ਉਪਰੋਂ ਵਾਕਿਆ ਹੀ ਇਸ ਤਰ•ਾਂ ਥੱਲੇ ਦਿੱਸਦੀ ਹੈ। ਕੀ ਇਸ ਨੂੰ ਉਪਰੋਂ ਨੀਵੀਂ ਪਾ ਕੇ ਦੇਖਿਆ ਜਾ ਸਕਦਾ ਹੈ ਜਾਂ ਕਿ ਉਪਰੋਂ ਉਤਾਂਹ ਤੋਂ ਫੁੱਲ ਵਰਸਾਏ ਜਾ ਸਕਦੇ ਹਨ। ਜਦ ਦੁਨੀਆਂ ਦਾ ਪਹਿਲਾ ਮਨੁੱਖ ਨੀਲ ਆਰਮਸਟਰਾਗ (ਅਮਰੀਕਾ) ਚੰਨ 'ਤੇ ਉੱਤਰਿਆ ਤਾਂ ਉਸ ਨੇ ਇਸ ਧਰਤੀ ਨੂੰ ਚੰਨ ਤੋਂ ਥੱਲੇ ਨੂੰ ਝਾਕ ਕੇ ਨਹੀਂ ਦੇਖਿਆ ਜਿਵੇਂ ਕਿ ਆਮ ਮਨੁੱਖ ਕਲਪਨਾ ਕਰਦੇ ਹਨ ਅਤੇ ਨਾ ਹੀ ਕਿਸੇ ਪੁਲਾੜ ਯਾਤਰੀ ਨੂੰ ਧਰਤੀ ਥੱਲੇ ਵੱਲ ਦਿੱਸਦੀ ਹੈ ਕਿਉਂ ਕਿ ਧਰਤੀ ਖੁਦ ਪੁਲਾੜ 'ਚ ਹੈ। ਧਰਤੀ ਉੱਥੇ ਵੀ ਇਸੇ ਤਰ•ਾਂ ਚੜ•ਦੀ ਹੈ ਜਿਵੇਂ ਕਿ ਧਰਤੀ 'ਤੇ ਸੂਰਜ ਜਾਂ ਚੰਦਰਮਾ ਚੜ•ਦਾ ਹੈ। ਭਾਵ ਉੱਥੋਂ ਧਰਤੀ ਦੇਖਣ ਲਈ ਉੱਪਰ ਵੱਲ ਨੂੰ ਝਾਕਣਾ ਪੈਂਦਾ ਹੈ। ਇਸੇ ਤਰ•ਾਂ ਹੀ ਮੰਗਲ ਜਾਂ ਕਿਸੇ ਹੋਰ ਗ੍ਰਹਿ ਤੋਂ ਧਰਤੀ ਨੂੰ ਦੇਖਣ ਲਈ ਉੱਪਰ ਵੱਲ ਦੇਖਣਾ ਪਵੇਗਾ ਜਿਵੇਂ ਅਸੀਂ ਇੱਥੋਂ ਚੰਨ, ਸੂਰਜ, ਸਿਤਾਰਿਆਂ ਨੂੰ ਕਲਪਿਤ ਅਸਮਾਨ 'ਤੇ ਦੇਖਦੇ ਹਾਂ। ਜੇ ਅਸੀਂ ਸੂਰਜ 'ਤੇ ਵੀ ਪਹੁੰਚ ਜਾਈਏ ਤਾਂ ਧਰਤੀ ਉੱਪਰ ਹੀ ਦਿਸੇਗੀ। ਜਦ ਧਰਤੀ ਸੂਰਜ ਦੀ ਪਰਕਰਮਾ ਕਰਦਿਆਂ ਇੱਕ ਨਿਸਚਿਤ ਦੂਰੀ (ਤਕਰੀਬਨ 15 ਕਰੋੜ ਕਿਲੋਮੀਟਰ) ਤੋਂ ਸੂਰਜ ਉਪਰੋਂ ਦੀ ਗੁਜ਼ਰਦੀ ਹੈ ਤਾਂ ਸਾਨੂੰ ਉਦੋਂ ਵੀ ਸੂਰਜ ਉਪਰ ਹੀ ਦਿਸਦਾ ਹੈ। ਇਸ ਲਈ ਜੇ ਖੁਦਾ ਰੱਬ ਜਾਂ ਦੇਵੀ ਦੇਵਤਿਆਂ ਨੂੰ ਧਰਤੀ ਵੱਲ ਦੇਖਣ ਦੀ ਲੋੜ ਹੋਵੇ ਤਾਂ ਉਹ ਜਿੱਥੇ ਵੀ ਬੈਠੇ ਹਨ (ਬੇਸ਼ੱਕ ਇਹ ਕਲਪਨਾ ਹੀ ਹੈ) ਉਨ•ਾਂ ਨੂੰ ਉੱਪਰ ਵੱਲ ਹੀ ਦੇਖਣਾ ਪਵੇਗਾ ਅਤੇ ਉਨ•ਾਂ ਦੇ ਸੁੱਟੇ ਫੁੱਲ ਧਰਤੀ 'ਤੇ ਨਹੀਂ ਪਹੁੰਚ ਸਕਦੇ। ਆਪਾਂ ਰੱਬ ਬਾਰੇ ਬਗੈਰ ਕਿਸੇ ਬਹਿਸ 'ਚ ਪਿਆਂ ਇਸ ਨੂੰ ਪਾਠਕਾਂ 'ਤੇ ਛੱਡਦੇ ਹਾਂ। ਪਰ ਇੱਕ ਗੱਲ ਪੱਕੀ ਹੈ ਕਿ ਸਾਰੇ ਗ੍ਰਹਿ ਇੱਕ ਬਰਾਬਰ ਲਾਇਨ ਵਿੱਚ ਹਨ ਅਤੇ ਹਰ ਗ੍ਰਹਿ ਉੱਪਰ ਵੱਲ ਦੇਖ ਕੇ ਹੀ ਦੇਖਿਆ ਜਾ ਸਕਦਾ ਹੈ। ਧਰਤੀ ਆਪਣੇ ਦੁਆਲੇ ਘੁੰਮਣ ਵਾਲੇ ਉਪਗ੍ਰਹਿ ਦੇ ਥੱਲੇ ਹੀ ਹੁੰਦੀ ਹੈ ਜਾਂ ਕਹਿ ਲਓ ਕਿ ਉਪਗ੍ਰਹਿ ਹਮੇਸ਼ਾ ਧਰਤੀ ਦੇ ਥੱਲੇ ਹੁੰਦਾ ਹੈ। ਸਾਡੀ ਸੋਚ ਤਾਂ ਅਜੇ ਵੀ ਗੱਡਿਆਂ ਦੇ ਹਾਣ ਦੀ ਹੈ ਇਸ ਨੂੰ ਉਪਗ੍ਰਹਿ ਰਫਤਾਰ ਤੱਕ ਲਿਜਾਣ ਦੀ ਜ਼ਰੂਰਤ ਹੈ। ਖੁਦਾ ਵੀ ਆਸਮਾਂ. . .ਗੀਤ ਦੀ ਗੱਲ ਕਰਦਿਆਂ ਇਹ ਕਹਾਣੀ ਸ਼ੁਰੂ ਕੀਤੀ ਗਈ ਸੀ ਜੇ ਲੋਕ ਅਸਮਾਨ ਦੀ ਅਸਲੀਅਤ ਸਮਝ ਜਾਣ ਤਾਂ ਉਨ•ਾਂ ਦੇ ਕਾਫੀ ਭੁਲੇਖੇ ਦੂਰ ਹੋ ਜਾਂਦੇ ਹਨ।

ਬ੍ਰਹਿਮੰਡ ਦੀ ਉਮਰ
ਅਮਰਜੀਤ ਢਿੱਲੋਂ
ਖਗੋਲ ਵਿਗਿਆਨ ਅਨੁਸਾਰ ਸਾਡਾ ਬ੍ਰਹਿਮੰਡ ਅਜੇ ਜਵਾਨੀ ਦੀ ਅਵਸਥਾ ਵਿੱਚ ਹੈ। ਵਿਗਿਆਨ ਦੁਆਰਾ ਰੇਡੀਓ ਐਕਟਿਵ ਕਲਾਕ ਦੀ ਵਰਤੋਂ ਕਰਕੇ ਇਹ ਨਿਰਣਾ ਲੈ ਲਿਆ ਗਿਆ ਹੈ ਕਿ ਸਾਡੇ ਸੂਰਜ ਪਰਿਵਾਰ ਦੀ ਉਮਰ 5*(10 ਉਪਰ 9) ਸਾਲ ਹੈ। ਸਿੱਧੇ ਲਫਜਾਂ 'ਚ ਕਹਿ ਸਕਦੇ ਹਾਂ ਕਿ ਸੂਰਜ ਦੀ ਉਮਰ 5 ਅਰਬ ਸਾਲ ਹੈ। ਚੰਨ ਤੋਂ ਲਿਆਂਦੀਆਂ ਚਟਾਨਾਂ 4 ਅਰਬ ਸਾਲ ਪੁਰਾਣੀਆਂ ਹਨ। ਪੁਲਾੜ 'ਚੋਂ ਧਰਤੀ 'ਤੇ ਡਿੱਗੇ ਉਲਕਾ ਪਿੰਡਾਂ ਦੀ ਉਮਰ ਵੀ ਐਨੀ ਕੁ ਹੀ ਮਿੱਥੀ ਗਈ ਹੈ। ਅਮਰੀਕਾ ਵੱਲੋਂ 1990 ਵਿੱਚ ਇੱਕ ਹੱਬਲ ਨਾ ਦੀ ਬਹੁਤ ਵੱਡੀ ਟੈਲੀਸਕੋਪ ਪੁਲਾੜ 'ਚ ਸਥਾਪਤ ਕੀਤੀ ਗਈ ਜੋ ਬ੍ਰਹਿਮੰਡ ਦੇ ਭੇਤ ਜਾਨਣ 'ਚ ਬਹੁਤ ਸਹਾਈ ਹੋ ਰਹੀ ਹੈ। ਇਹ ਹੱਬਲ ਦੂਰਬੀਨ ਦਾ ਭਾਰ 11.6 ਟਨ ਹੈ ਅਤੇ ਇਸ ਦਾ ਵਿਆਸ 2.4 ਮੀਟਰ ਹੈ। ਇਸ ਦੇ ਮੁੱਖ ਸ਼ੀਸ਼ੇ ਦਾ ਭਾਰ 826 ਕਿਲੋਗ੍ਰਾਮ ਹੈ। ਇਸ ਦੂਰਬੀਨ 'ਤੇ ਅਮਰੀਕਾ ਦੇ 3 ਖਰਬ ਡਾਲਰ ਖਰਚ ਹੋਏ। ਇਹ ਟੈਲੀਸਕੋਪ 1993 ਵਿੱਚ ਸਥਾਪਤ ਕੀਤੀ ਗਈ ਸੀ। ਹੁਣ ਇੱਕ ਇਸ ਤੋਂ ਵੀ ਆਧੁਨਿਕ ਦੂਰਬੀਨ ਧਰਤੀ ਤੋਂ ਡੇਢ ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਾਪਤ ਕੀਤੀ ਜਾ ਰਹੀ ਹੈ। ਇਹ ਉਹ ਥਾਂ ਹੈ ਜਿੱਥੇ ਸੂਰਜ ਅਤੇ ਧਰਤੀ ਦੀ ਗੁਰੂਤਾ ਖਿੱਚ ਖਤਮ ਹੋ ਜਾਂਦੀ ਹੈ। ਇਹ ਦੂਰਬੀਨ ਸੂਰਜ ਦੇ ਜ਼ਿਆਦਾ ਨੇੜੇ ਹੋਣ ਕਰਕੇ ਹੱਬਲ ਨਾਲੋਂ ਵੀ ਜ਼ਿਆਦਾ ਲਾਹੇਵੰਦ ਹੋਵੇਗੀ। ਹੱਬਲ ਦੂਰਬੀਨ ਦੀ ਸਹਾਇਤਾ ਨਾਲ ਵਿਗਿਆਨੀਆਂ ਨੂੰ ਤਾਰਿਆਂ ਦੇ ਜਨਮ ਅਤੇ ਮੌਤ ਬਾਰੇ ਵਿਸਥਾਰ ਸਹਿਤ ਪਤਾ ਲੱਗਾ ਹੈ। ਇਸ ਰਾਹੀਂ ਧੂੜ ਅਤੇ ਗੈਸ ਦੇ ਉਹ ਬੱਦਲ ਦੇਖੇ ਜਾ ਸਕਦੇ ਹਨ ਜਿਨ•ਾਂ ਨੂੰ ਵਿਗਿਆਨੀ ਤਾਰੇ ਦਾ ਜਨਮ ਕਹਿੰਦੇ ਹਨ। ਹੱਬਲ ਰਾਹੀਂ ਹੀ ਇਹ ਪਤਾ ਲੱਗਾ ਹੈ ਕਿ ਤਾਰਿਆਂ ਦੀ ਮੌਤ ਸਮੇਂ ਬਹੁਤ ਵੱਡੇ-ਵੱਡੇ ਧਮਾਕੇ ਹੁੰਦੇ ਹਨ। ਜਿਸ ਨਾਲ ਗੈਸ ਧੂੜ ਬਹੁਤ ਵੱਡੀ ਮਾਤਰਾ 'ਚ ਪੈਦਾ ਹੋ ਜਾਂਦੀ ਹੈ। ਇਹ ਕਿਰਿਆ ਸਾਥੋਂ 3000 ਪ੍ਰਕਾਸ਼ ਵਰ•ੇ ਦੂਰ ਵਾਪਰ ਰਹੀ ਹੈ। ਯਾਦ ਰਹੇ ਕਿ ਪ੍ਰਕਾਸ਼ ਸਾਲ (ਲਾਈਟ ਏਅਰ) ਦਾ ਅਰਥ ਹੈ ਕਿ ਰੌਸ਼ਨੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚੱਲਦੀ ਹੋਈ ਇੱਕ ਸਾਲ ਵਿੱਚ ਜਿੰਨੀ ਦੂਰੀ (9600 ਕਰੋੜ ਕਿਲੋਮੀਟਰ) ਤਹਿ ਕਰ ਲਵੇ ਉਹ ਪ੍ਰਕਾਸ਼ ਸਾਲ ਹੈ। 9600 ਕਰੋੜ ਨੂੰ 3000 ਕਿਲੋਮੀਟਰ ਨਾਲ ਗੁਣਾ ਕਰਕੇ ਇਹ ਦੂਰੀ ਕੱਢੀ ਜਾ ਸਕਦੀ ਹੈ। ਹੱਬਲ ਨੇ ਵੱਡੇ ਬਲੈਕ ਹੋਲ ਬਾਰੇ ਸਾਨੂੰ ਦੱਸਿਆ ਹੈ। ਇਹ ਬਲੈਕ ਹੋਲ ਸੂਰਜ ਤੇ ਮੰਗਲ ਦੇ ਮੁਕਾਬਲੇ 300 ਮਿਲੀਅਨ ਗੁਣਾ ਵੱਡਾ ਹੈ। ਆਕਾਸ਼ ਗੰਗਾਵਾਂ ਦੇ ਠੀਕ ਵਿਚਕਾਰ ਇਹ ਬਲੈਕ ਹੋਲ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਹਨ। ਹੱਬਲ ਦੀ ਖੂਬੀ ਇਹ ਹੈ ਕਿ ਇਹ ਪੁਲਾੜ 'ਚ ਫੈਲੇ ਧੂੜ ਕਣਾਂ ਵਿੱਚ ਵੀ ਵੇਖ ਲੈਂਦੀ ਹੈ। ਹੱਬਲ ਦੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਹਿਮੰਡ ਅਜੇ ਜਵਾਨ ਹੈ ਅਤੇ ਇਸਦੀ ਉਮਰ ਅਜੇ 8 ਬਿਲੀਅਨ ਸਾਲ ਹੈ। ਖੋਜਾਂ ਬਾਰੇ ਨਾ ਪੜ•ਣ ਵਾਲੇ ਲਾਈ ਲੱਗ ਵਿਅਕਤੀ ਤਾਰਿਆਂ ਦੀ ਐਨੀ ਵੱਡੀ ਗਿਣਤੀ ਦੇਖ ਕੇ ਬਾਂ ਬਾਂ ਕਰਨ ਲੱਗ ਜਾਂਦੇ ਹਨ ਅਤੇ ਬਲਿਹਾਰੇ ਜਾਂਦਿਆਂ ਮੱਥੇ ਟੇਕਣ ਲੱਗਦੇ ਹਨ। ਜਿਵੇਂ ਇੱਕ ਗਲੈਕਸੀ ਵਿੱਚ 20000 ਹਜ਼ਾਰ ਕਰੋੜ ਤਾਰੇ ਹਨ ਅਤੇ ਅਜਿਹੀਆਂ ਕਰੋੜਾਂ ਗਲੈਕਸੀਆਂ ਹੋਰ ਹਨ। ਐਨਾ ਸੁਣਕੇ ਹੀ ਸ਼ਰਧਾਲੂ ਵਜਦ 'ਚ ਸਿਰ ਫੇਰਨ ਲੱਗਦੇ ਹਨ ਅਤੇ ਧੰਨ ਹੈ ਧੰਨ ਹੈ ਕਹਿਣ ਲੱਗਦੇ ਹਨ। ਪਰ ਜਿਹੜੇ ਵਿਗਿਆਨ ਨੇ ਛੋਟੀ ਜਿਹੀ ਉਮਰ 'ਚ ਐਨਾ ਕੁਝ ਦੇਖ ਲਿਆ ਹੈ ਉਸ ਬਾਰੇ ਖਾਮੋਸ਼ ਹੋ ਜਾਂਦੇ ਹਨ। ਅਸਲ ਵਿੱਚ ਇਨਸਾਨ ਨੇ ਇਨਸਾਨ ਦੀ ਤਾਕਤ 'ਤੇ ਅਜੇ ਤੱਕ ਗੁਮਾਨ ਕਰਨਾ ਹੀ ਨਹੀਂ ਸਿੱਖਿਆ। ਸਥਾਪਤ ਅਤੇ ਲੁਟੇਰੇ ਪ੍ਰਬੰਧ ਰਾਹੀਂ ਇਨਸਾਨ ਨੂੰ ਵੱਧ ਤੋਂ ਵੱਧ ਭੈ-ਭੀਤ ਕੀਤਾ ਜਾਂਦਾ ਹੈ।

ਬਨਾਵਟੀ ਮਨੁੱਖ ਦੀ ਸਿਰਜਣਾ : ਅਮਰਜੀਤ ਢਿੱਲੋਂ
ਅੱਜ ਕੱਲ• ਵਿਗਿਆਨੀ ਕੰਪਿਊਟਰ ਦੀ ਮੱਦਦ ਨਾਲ ਬਿਜਲਈ ਮਨੁੱਖ ਦਾ ਨਿਰਮਾਣ ਕਰਨ 'ਚ ਰੁਝੇ ਹੋਏ ਹਨ। ਇਹ ਰੋਬੋਟ ਘਰਾਂ 'ਚ ਮੁੰਡੂਆਂ ਵਾਗ ਕੰਮ ਕਰਿਆ ਕਰਨਗੇ। ਇਹ ਰੋਬੋਟ ਦੇਖਣ 'ਚ ਬਿਲਕੁਲ ਆਦਮੀਆਂ ਵਰਗੇ ਹੋਣਗੇ।
ਇਹ ਦੇਖ ਸੁਣ ਅਤੇ ਬੋਲ ਵੀ ਸਕਣਗੇ। ਆਪਣੇ 'ਚ ਮਸ਼ੀਨੀ ਨੁਕਸ ਪੈਣ 'ਤੇ ਇਹ ਆਪਣਾ ਨੁਕਸ ਖੁਦ ਹੀ ਠੀਕ ਕਰ ਲਿਆ ਕਰਨਗੇ। ਬੰਦੇ ਵਾਂਗ ਇਨ•ਾਂ ਨੂੰ ਕਿਸੇ ਡਾਕਟਰ ਦੀ ਲੋੜ ਨਹੀਂ ਪਵੇਗੀ। ਇਹ ਰੋਬੋਟ ਆਦਮੀ ਦੀ ਮੱਦਦ ਤੋਂ ਬਗੈਰ ਨਵੇਂ ਰੋਬੋਟ ਦਾ ਨਿਰਮਾਣ ਵੀ ਕਰ ਸਕਣਗੇ। ਦੋ ਰੋਬੋਟ ਆਪਸ ਵਿੱਚ ਮਿਲਕੇ ਆਪਣਾ ਤਜੱਰਬਾ ਸਾਂਝਾ ਕਰਨਗੇ। ਇਨ•ਾਂ 'ਚ ਇੱਕੋ ਗੱਲ ਰਹਿ ਗਈ ਹੈ ਕਿ ਇਨ•ਾਂ ਵਿੱਚ ਮਨੁੱਖੀ ਭਾਵਨਾਵਾਂ ਕਿਵੇਂ ਪਾਈਆਂ ਜਾਣ, ਵਿਗਿਆਨੀ ਇਨ•ਾਂ 'ਚ ਮਨੁੱਖੀ ਭਾਵਨਾਵਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਹ ਵੀ ਆਦਮੀ ਵਾਂਗ ਪਿਆਰ, ਨਫਰਤ, ਗੁੱਸਾ ਅਤੇ ਖੁਸ਼ੀ ਆਦਿ ਮਹਿਸੂਸ ਕਰ ਸਕਣ। ਵਿਗਿਆਨ ਜਿੱਥੇ ਇੱਕ ਪਾਸੇ ਰੋਬੋਟ ਬਣਾਉਣ 'ਚ ਕਾਮਯਾਬ ਹੋ ਗਿਆ ਹੈ। ਉੱਥੇ ਬਿਨਾ ਮਾਤਾ ਪਿਤਾ ਤੋਂ ਮਨੁੱਖੀ ਕਲੋਨ ਵੀ ਬਣਾਉਣ ਦੇ ਸਮਰੱਥ ਹੋ ਗਿਆ। ਜਪਾਨ ਦੇ ਵਿਗਿਆਨੀਆਂ ਨੇ ਕਲੋਨ ਵਿਧੀ ਰਾਹੀਂ ਪੈਦਾ ਕੀਤੇ ਬੱਲਦ ਦੇ ਸੈੱਲ ਤੇ ਅਗਾਂਹ ਇੱਕ ਹੋਰ ਬੱਲਦ ਪੈਦਾ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡਾਕਟਰ ਤੋਂ ਦਿਸ਼ਾ-ਨਿਰਦੇਸ਼ ਲੈ ਕੇ ਮਰੀਜਾਂ ਦੇ ਅਪਰੇਸ਼ਨ ਤਾਂ ਰੋਬੋਟ ਕਰਿਆ ਹੀ ਕਰਦੇ ਸਨ, ਪਰ ਹੁਣ ਅਗਲੀ ਪੀੜ•ੀ ਦੇ ਰੋਬੋਟ ਡਾਕਟਰ ਦੀ ਭੂਮਿਕਾ ਹੀ ਖਤਮ ਕਰਨ ਵਾਲੇ ਹਨ।
ਡਿਊਕ ਯੂਨੀਵਰਸਿਟੀ ਦੇ ਬਾਇਓ ਇੰਜੀਅਰਾਂ ਵੱਲੋਂ ਕੀਤੇ ਗਏ ਅਧਿਐਨ ਮਗਰੋਂ ਇਹ ਪ੍ਰਦਰਸ਼ਿਤ ਕੀਤਾ ਗਿਆ ਕਿ ਰੋਬੋਟ, ਨਕਲੀ ਤਿਆਰ ਅੰਗਾਂ 'ਚੋਂ ਮਨੁੱਖੀ ਪੱਧਰ 'ਤੇ ਹੀ ਤਿਆਰ ਵਿਕਾਰ ਦਾ ਪਤਾ ਲਾ ਕੇ ਉਹ ਦਾ ਇਲਾਜ ਕਰ ਸਕਦੇ ਹਨ। ਇਕੋ ਸੈਸ਼ਨ 'ਚ ਇਹ ਰੋਬੋਟ, ਸਰੀਰਕ ਵਿਕਾਰ ਤੱਕ ਕਿਸੇ ਵਿਸ਼ੇਸ਼ ਯੰਤਰ ਨੂੰ ਲਿਜਾ ਕੇ ਕਈ ਵਾਰ ਨਮੂਨੇ ਲੈ ਸਕਦੇ ਹਨ। ਖੋਜਕਾਰਾਂ ਦਾ ਮੰਨਣਾ ਹੈ ਕਿ ਤਕਨਾਲੋਜੀ ਐਨੀ ਅਗਾਂਹ ਲੰਘ ਗਈ ਹੈ ਕਿ ਸਵੈਨਿਰਭਰ ਰੋਬੋਟ, ਜਲਦੀ ਹੀ ਸਰਲ ਅਪਰੇਸ਼ਨ ਆਪਣੇ ਪੱਧਰ 'ਤੇ ਕਰ ਸਕਣਗੇ।
ਹੁਣ ਰੋਬੋਟ 'ਚ ਮਨੁੱਖੀ ਭਾਵਨਾਵਾਂ ਪੈਦਾ ਕਰਨ ਸਮੇਂ ਇਸ ਨੂੰ ਵਿਗਿਆਨਕ ਢੰਗ ਨਾਲ ਪੜ•ਾਇਆ ਜਾਵੇਗਾ। ਇਹ ਕਿਸੇ ਕਿਸਮ ਦੀ ਗੈਬੀ ਸ਼ਕਤੀ ਤੋਂ ਨਹੀਂ ਡਰੇਗਾ ਅਤੇ ਨਾ ਹੀ ਆਸਮਾਨ ਵੱਲ ਦੇਖ ਕੇ ਪ੍ਰਾਰਥਨਾ ਕਰੇਗਾ। ਕਿਉਂਕਿ ਇਸ ਦਾ ਖੁਦਾ ਤਾਂ ਇਸ ਦੇ ਕੋਲ ਖੜ•ਾ ਹੋਵੇਗਾ। ਰੋਬੋਟ ਮਨੁੱਖ ਨੂੰ ਗੈਬੀ ਸ਼ਕਤੀ ਰਾਹੀਂ ਡਰਾ ਰਹੀ ਜਮਾਤ ਦੇ ਕਫਨ 'ਚ ਆਖਰੀ ਕਿੱਲ ਸਾਬਿਤ ਹੋਣਗੇ।
ਹੀਰ ਆਖਦੀ ਜੋਗੀਆ...
ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।
ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।
ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।
ਜੁੜੀਆਂ ਬਾਂਕਾਂ ਨਾ...
ਜੁੜੀਆਂ ਬਾਂਕਾਂ ਨਾ ਬੀਤ ਗਿਆ ਜੋਬਨ, ਰੰਨ ਅੱਡੀਆਂ ਕੂਚਦੀ ਫੌਤ ਹੋ ਗਈ।
ਜੰਤਾ ਕੋਲ ਹਨੇਰੀਆਂ ਖੁਸ਼ਕ ਆਈਆਂ, ਚਿਹਰੇ ਨੇਤਾਵਾਂ ਦੇ 'ਤੇ ਤਰੌਤ ਹੋ ਗਈ।
ਰਿਸ ਰਹੇ ਸ਼ਿਵਾਲੇ ਦੇ ਘੜੇ ਵਾਂਗੂ, ਬੂੰਦ-ਬੂੰਦ ਕਰਕੇ ਸਾਡੀ ਮੌਤ ਹੋ ਗਈ।
ਹੈ ਨਹੀਂ ਪੱਥਰਾਂ ਵਿੱਚ ਕੁਝ ਵੀ, ਛੱਡ ਖਹਿੜਾ, ਬੜੀ ਪੀਰਾਂ ਦੀ ਮੰਨ ਮੰਨੌਤ ਹੋ ਗਈ।
ਅਕਸਰ ਜ਼ਿੰਦਗੀ ਵਿੱਚ...
ਅਕਸਰ ਜ਼ਿੰਦਗੀ ਵਿੱਚ ਨੇ ਪਛੜ ਜਾਂਦੇ, ਜਿਹੜੇ ਹੁੰਦੇ ਨੇ ਲੇਟ ਲਤੀਫ ਪਿਆਰੇ।
ਖੁਦ 'ਤੇ ਕਿਸੇ ਦੀ ਕਾਠੀ ਪੁਆ ਲੈਂਦੇ, ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ।
ਕਰ ਰਿਹਾ ਉਹ ਅਸਲ ਖੁਦਕਸ਼ੀ ਹੁੰਦਾ, ਕਰਦਾ ਆਪਣੀ ਆਪ ਜੋ ਤਰੀਫ ਪਿਆਰੇ।
ਬਿਨ•ਾਂ ਰੀੜ• ਦੀ ਹੱਡੀ, ਖੁਸ਼ਾਮਦੀ ਹੀ, ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
ਫਾਇਦਾ ਭਟਕਣ ਦਾ...
ਫਾਇਦਾ ਭਟਕਣ ਦਾ ਇੱਕ ਤਾਂ ਹੋ ਗਿਐ ਕਿ, ਹੋਏ ਰਸਤਿਆਂ ਦੇ ਜਾਣਕਾਰ ਸੁਆਮੀ।
ਚਿਹਰੇ ਢਕੇ ਮੁਖੌਟਿਆਂ ਨਾਲ ਸਭ ਦੇ, ਕਰਨੀ ਹੈ ਪਛਾਣ ਦੁਸ਼ਵਾਰ ਸੁਆਮੀ।
ਰਿਸ਼ਤੇ ਸਭ ਬਣਾਵਟੀ ਬਣ ਗਏ ਨੇ, ਪਿਆਰ ਬਣ ਗਿਆ ਅੱਜ ਵਿਉਪਾਰ ਸੁਆਮੀ।
ਪਾ ਕੇ ਚਾਦਰਾਂ ਭਗਵੀਆਂ ਰਾਮ ਨੌਮੀ, ਕਰਦੇ ਫਿਰਦੇ ਨੇ ਲੋਕ ਸ਼ਿਕਾਰ ਸੁਆਮੀ।
ਮੰਗੀ ਮਿਲਣ ਵਾਲੀ...
ਮੰਗੀ ਮਿਲਣ ਵਾਲੀ ਸਦਾ ਹੈ ਭੀਖ ਹੁੰਦੀ, ਹੁੰਦਾ ਹੱਥੀਂ ਕਮਾਇਆ ਹੈ ਫਲ ਸਿੱਖਾ।
ਵਿਹਲੜ ਸਾਧ ਨੇ ਇਸ ਨੂੰ ਗਜ਼ਾ ਕਹਿੰਦੇ, ਕਰਦੇ ਕਾਮਿਆਂ ਨਾਲ ਜੋ ਛਲ ਸਿੱਖਾ।
ਡਰਦੇ ਸੱਚ ਤੋਂ ਲੋਕ ਨੇ ਸ਼ਰਮ ਕਰਦੇ, ਇੱਥੇ ਰਹਿਣ ਮਰਦੇ ਪਲ-ਪਲ ਸਿੱਖਾ।
ਨਿਕਲਣਾ ਇਸ 'ਚੋਂ ਹੁੰਦਾ ਹੈ ਬੜਾ ਔਖਾ, ਮਜ਼ਹਬ ਬੜੀ ਭੈੜੀ ਦਲਦਲ ਸਿੱਖਾ।
ਨਵਾਂ ਸਾਲ ਹੈ ...
ਨਵਾਂ ਸਾਲ ਹੈ ਬੂਹੇ 'ਤੇ ਆਣ ਢੁੱਕਾ, ਚੀਜਾਂ ਦਿਸਦੀਆਂ ਸਭੇ ਪੁਰਾਣੀਆਂ ਵੇ।
ਭ੍ਰਿਸ਼ਟਾਚਾਰ, ਬੇਕਾਰੀ, ਭੁੱਖ-ਮਰੀ ਦੀਆਂ,ਉਵੇਂ ਹੀ ਪ੍ਰਚਲਿਤ ਕਹਾਣੀਆਂ ਵੇ।
ਕ੍ਰਿਕਟ, ਟੀ.ਵੀ. ਨੰਗੇਜ਼ ਤੇ ਰਾਮ ਨੌਮੀ ਭਗਵੀਂ ਚਾਦਰਾਂ ਵਾਲੀਆਂ ਢਾਣੀਆਂ ਵੇ।
ਇੱਥੇ ਕੋਈ ਹੱਕਾਂ ਦੇ ਪ੍ਰਤੀ ਸੁਚੇਤ ਹੈ ਨਾ, ਸਭ ਸੁੱਤੇ ਨੇ ਚਾਦਰਾਂ ਤਾਣੀਆਂ ਵੇ।
ਲੋਕ ਰਾਜ ਦੇ ਬੁਰਕੇ ਹੇਠ ਉਵੇਂ ਹੀ, ਰਾਜ ਕਰਦੇ ਰਾਜੇ ਤੇ ਰਾਣੀਆਂ ਵੇ।
ਨਵੇਂ ਸਾਲ ਦੀਆਂ ਇਹ ਮੁਬਾਰਕਾਂ ਵੀ, ਚੋਣ ਰੌਲੇ ਦੇ 'ਚ ਰੁਲ ਜਾਣੀਆਂ ਵੇ।
ਹਰ ਪਾਸੇ ਹੀ...
ਹਰ ਪਾਸੇ ਹੀ ਕਾਹਲ ਦਰ ਕਾਹਲ ਹੈ ਜੀ, ਆਇਆ ਧਰਤੀ ਉੱਤੇ ਭੁਚਾਲ ਹੈ ਜਿਉਂ।
ਜਿਵੇਂ ਸਭ ਬੰਦੇ ਨੇ ਇਮਤਿਹਾਨ ਦੇ ਵਿੱਚ, ਪਾਇਆ ਸਭ ਨੂੰ ਕੋਈ ਸਵਾਲ ਹੈ ਜਿਉਂ।
ਉਭੜਵਾਹਿਆ ਹੀ ਹਰ ਕੋਈ ਬੋਲਦਾ ਹੈ, ਆਉਂਦਾ ਦੁੱਧ ਦੇ ਵਿੱਚ ਉਬਾਲ ਹੈ ਜਿਉਂ।
ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜ ਕੱਲ•, ਕਾਰਖਾਨਿਆਂ ਵਿੱਚ ਹੜਤਾਲ ਹੈ ਜਿਉਂ।
ਉਸ ਸਮਾਜ ਵਿੱਚ...
ਉਸ ਸਮਾਜ ਵਿੱਚ ਜੀਣਗੇ ਕਿੰਝ ਕਿਰਤੀ, ਔਖਾ ਜਿੱਥੇ ਖਰੀਦਣਾ ਲੂਣ ਬੇਲੀ।
ਜਿੱਥੇ ਚੂਹਿਆਂ ਦੇ ਲਈ ਬਣਾਂਵਦੇ ਨੇ, ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।
ਪੱਥਰ ਟੁੱਟੇ ਤੋਂ ਜਿੱਥੇ ਪਾ ਦੇਵੇ ਖੌਰੂ, ਅੰਨ•ੇ ਮਜ਼ਹਬ ਦਾ ਅੰਨ•ਾ ਜਨੂੰਨ ਬੇਲੀ।
ਜਿੱਥੇ ਸ਼ੋਰ ਪਾਖੰਡੀਆਂ, ਬਾਬਿਆਂ ਦਾ, ਉੱਥੇ ਲਭੇਗਾ ਕਿੱਥੇ ਸਕੂਨ ਬੇਲੀ।
ਦਾਅ ਮੰਤਰੀ ਮੰਡਲ...
ਦਾਅ ਮੰਤਰੀ ਮੰਡਲ ਵਿੱਚ ਲੱਗ ਗਿਆ ਸੀ, ਜੋੜ ਲਏ ਸੀ ਮਾਇਆ ਦੇ ਢੇਰ ਮੀਆਂ।
ਭੱਠੇ, ਪੰਪ, ਲਏ ਪਰਮਿੱਟ ਮਿੰਨ•ੀਆਂ ਦੇ, ਸਿਕੰਦਰ ਬਣੇ ਸਾਂ ਧਨ ਕੁਬੇਰ ਮੀਆਂ।
ਮਾਇਆ ਜੋੜ ਲਾਂਗੇ ਕਈ ਪੀੜ•ੀਆਂ ਦੀ, ਦਾਅ ਲੱਗ ਜੇ ਕਿਤੇ ਜੇ ਫੇਰ ਮੀਆਂ।
ਟਿਊਬਾਂ ਜਗਣ ਨੇਤਾਵਾਂ ਦੀਆਂ ਕੋਠੀਆਂ ਵਿੱਚ, ਐਪਰ ਵੋਟਰਾਂ ਘਰੇ ਹਨ•ੇਰ ਮੀਆਂ।
ਹਰ ਕੋਈ ਆਪਣੇ...
ਹਰ ਕੋਈ ਆਪਣੇ ਬਾਰੇ ਹੀ ਸੋਚਦਾ ਹੈ, ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਾ, ਹਰ ਕੋਈ, ਘਰ ਆਪਣਾ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਜਿੰਦ ਦਾ ਕੀ ਕਰੀਏ, ਦੱਸੇ ਵੈਦ ਨਾ ਕੋਈ ਉਪਾਅ ਪਿਆਰੇ।
ਵਿਹਲੜ ਐਸ਼ ਕਰਦੇ ਸਾਡੀ ਕਿਰਤ ਉੱਤੇ, ਸਾਨੂੰ ਕਿਸਮਤਾਂ ਵਿੱਚ ਉਲਝਾ ਪਿਆਰੇ।
ਚੁੜੇਲ ਫਿਰੇ ਮਹਿੰਗਾਈ...
ਚੁੜੇਲ ਫਿਰੇ ਮਹਿੰਗਾਈ ਦੀ ਦਨਦਨਾਉਂਦੀ, ਭ੍ਰਿਸ਼ਟਾਚਾਰ ਦਾ ਦੈਂਤ ਬਣ ਗਿਆ ਹੀਰੋ।
ਸਾਡਾ ਦੇਸ਼ ਰੋਮ ਜਲ ਰਿਹੈ, ਪਰ ਬੇਫਿਕਰ ਹੋਕੇ, ਰਾਜੇ ਬੰਸਰੀ ਰਹੇ ਵਜਾ ਨੀਰੋ।
ਰਾਹਜਨਾਂ ਦੇ ਭੇਸ 'ਚ ਫਿਰਨ ਰਹਿਬਰ, ਜ਼ਰਾ ਸੰਭਲ ਕੇ ਚਲਣਾ ਰਾਹਗੀਰੋ।
ਅੱਜ ਸਭ ਤੋਂ ਹੋਇਆ ਇਨਸਾਨ ਸਸਤਾ, ਨੈਤਿਕ ਕੀਮਤ ਸੂਚਕ ਅੰਕ ਹੋ ਗਿਆ ਜ਼ੀਰੋ।
ਫੁੱਲ ਖਿੜ•ੇ 'ਤੇ...
ਫੁੱਲ ਖਿੜ•ੇ 'ਤੇ ਚਿਹਰੇ ਮੁਰਝਾਏ ਹੋਏ ਨੇ, ਕਿਹੋ ਜਿਹੀ ਇਹ ਰੁੱਤ ਬਹਾਰ ਬਾਬਾ।
ਪੰਡ ਟੈਕਸਾਂ ਦੀ ਨਵੀਂ ਹੋਰ ਪਾਉਂਦੀ, ਨਵੀਂ ਆਉਂਦੀ ਹੈ ਜਿਹੜੀ ਸਰਕਾਰ ਬਾਬਾ।
ਨਹੀਂ ਸਾਡੇ ਵਜ਼ੀਰ ਤਨਖਾਹ ਲੈਂਦੇ, ਨਿੱਤ ਬਦਲਦੇ ਨਵੀਂ ਨੇ ਕਾਰ ਬਾਬਾ।
ਪੜ•ੀ ਲਿਖੀ ਜਵਾਨੀ ਦਾ ਬਣੂਗਾ ਕੀ, ਫੌਜ ਵੱਧਦੀ ਜਾਵੇ ਬੇਰੁਜ਼ਗਾਰ ਬਾਬਾ।
ਲਗਦੈ ਭੇਤ ਜ਼ਮਾਨੇ...
ਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ, ਤਾਹੀਏਂ ਹੋ ਗਿਆ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਮਤਲਬ ਪ੍ਰਸਤ ਇੱਥੇ, ਰੱਖਦੇ ਦਿਲਾਂ ਦੇ ਵਿੱਚ ਘਰੋੜ ਯਾਰਾ।
ਜਿੱਥੇ ਜ਼ਰਾ ਜਿੰਨੀ ਖਾਲੀ ਥਾਂ ਮਿਲ ਜੇ, ਇਹ ਦਿੰਦੇ ਆਪਣਾ ਉਲੂ ਘਸੋੜ ਯਾਰਾ।
ਜਿਸ ਨੂੰ ਜੀਣ ਦਾ ਇੱਥੇ ਨਹੀਂ ਹੁਨਰ ਆਉਂਦਾ, ਦੁਨੀਆਂ ਦਿੰਦੀ ਹੈ ਉਹਨੂੰ ਮਰੋੜ ਯਾਰਾ।
ਮੇਰੀ ਮਹਿਕ ਚੁੰਮਣ...
ਮੇਰੀ ਮਹਿਕ ਚੁੰਮਣ ਦੇ ਕੰਡਿਆਂ ਨੂੰ, ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰ•ਾਂ ਤਾਂ ਦੋਸਤੀ ਹੈ ਟੁੱਟ ਜਾਂਦੀ, ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ, ਥੁੜਿਆ ਕੀ ਹੈ ਤੀਰਥੀਂ ਨਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ, ਲੈਣਾ ਕੀ ਹੈ ਉਸ ਦੇ ਜਿਉਣ ਤੋਂ ਨੀ।
ਨੀਰ ਭਰੇ ਉਦਾਸ...
ਨੀਰ ਭਰੇ ਉਦਾਸ ਦੋ ਨੈਣ ਕਾਲੇ, ਉਡੀਕ ਸੱਸੀ ਨੂੰ ਕਿਸੇ ਬਲੋਚ ਦੀ ਹੈ।
ਲਿੱਸੀ ਸ਼ਕਲ ਇੱਕ ਪਾ ਰਹੀਆਂ ਔਂਸੀਆਂ ਰੋਜ, ਮਾਸ ਆਪਣੇ ਜਿਗਰ ਦਾ ਨੋਚਦੀ ਹੈ।
ਉਹ ਹੈ ਕੌਣ? ਤੇ ਕਿੱਥੇ ਹੈ, ਪਤਾ ਹੈ ਨਹੀਂ, ਰੂਹ ਉਸ ਨੂੰ ਮਿਲਣਾ ਲੋਚਦੀ ਹੈ।
ਕਦੋਂ ਖਿੜਨਗੇ ਇੱਥੇ ਗੁਲਾਬ ਕਾਲੇ, ਬੁੱਲਬੁੱਲ ਦੂਰ ਕਿਤੇ ਬੈਠੀ ਸੋਚਦੀ ਹੈ।

No comments:

Post a Comment