Thursday, July 15, 2010

ਗ਼ਜ਼ਲ/ਅਮਰਜੀਤ ਢਿੱਲੋਂ

ਨਦੀਆਂ ਚੋਂ ਪਾਣੀ ਸਾਗਰ ਵਿਚ ਆਇਆ ਤੇ ਫਿਰ ਉੱਡ ਗਿਆ।
ਬਰਫ
ਵੀ ਬਣਿਆ ਤੇ ਧੁਪ ਨੇ ਪਿਘਲਾਇਆ ਤੇ ਫਿਰ ਉੱਡ ਗਿਆ।

ਸਾਰਾ ਦਿਨ ਹੀ ਮੇਰਾ
ਪਰਛਾਵਾਂ ਮੇਰੇ ਨਾਲ ਰਿਹਾ, ਪਰ
ਜਦ ਸੂਰਜ ਡੁੱਬਿਆ ਤਾਂ ਉਹ ਘਬਰਾਇਆ ਤੇ ਫਿਰ ਉੱਡ
ਗਿਆ।

ਮਾਨਵ ਦੀ ਫਿਤਰਤ ਹੈ ਮੁੱਢ ਤੋਂ ਲਾਵੇ ਉੱਚੇ ਉੱਚੇ ਢੇਰ
ਸਾਰੀ ਉਮਰ
ਕਰੀ ਇਸ 'ਕੱਠੀ ਮਾਇਆ ਤੇ ਫਿਰ ਉੱਡ ਗਿਆ।

ਮੋਹ ਦੇ ਰਿਸ਼ਤੇ ਗਰਜ਼ਾਂ ਹੇਠਾਂ ਦਬ ਗਏ
ਕਿਉਂ ਐ! ਮੇਰੇ ਦਿਲ
ਨੀਰ ਮੇਰੇ ਨੈਣਾਂ ਵਿਚ ਇਕ ਪਲ ਆਇਆ ਤੇ ਫਿਰ ਉੱਡ ਗਿਆ।

ਬੱਚਿਆਂ
ਵਰਗਾ ਨਿਰਛਲ ਹਾਸਾ, ਵੇਖਣ ਲਈ ਹੈ ਮਨ ਪਿਆਸਾ
ਏਸ ਤਰਾਂ ਦਾ ਬੰਦਾ ਕਦੇ ਥਿਆਇਆ ਤੇ
ਫਿਰ ਉੱਡ ਗਿਆ।

ਜਗ ਰਚਨਾ ਇਹ ਸੱਚ ਹੈ, ਕਿਧਰੇ ਹੋਰ ਨਹੀਂ ਦੁਨੀਆਂ ਕੋਈ
ਘੁੱਗੀਆਂ
ਦੇ ਜੋੜੇ ਨੇ ਇਹ ਸਮਝਾਇਆ ਤੇ ਫਿਰ ਉੱਡ ਗਿਆ।

ਜਦੋਂ ਪਰਿੰਦੇ ਨੂੰ ਮੈਂ ਪੁੱਛਿਆ,
ਆਖਿਰ ਕੀ ਹੈ ਇਹ ਜੀਵਨ ?
ਕੁਝ ਪਲ ਰੁੱਖ ਤੇ ਬੈਠਾ ਤੇ ਚਹਿਚਹਾਇਆ ਤੇ ਫਿਰ ਉੱਡ ਗਿਆ।

No comments:

Post a Comment