ਮੁਕਤੀ ਦੀ ਇੱਛਾ ਨਹੀਂ ਆਵਾਗਵਣ ਦੀ ਲਾਲਸਾ ਹੈ,
ਮੇਰੇ ਮਨ ਵਿੱਚ ਯੁਗਾ ਯੁਗੰਤਰ ਤੱਕ ਭ੍ਰਮਣ ਦੀ ਲਾਲਸਾ ਹੈ।
ਮੈਂ ਨਹੀਂ ਚਾਹੁੰਦਾ ਸਦਾ ਲਈ ਮਿੱਟ ਜਾਵੇ ਮੇਰਾ ਇਹ ਵਜ਼ੂਦ
ਜ਼ਿੰਦਗੀ ਦੀ ਖਾਤਰ ਐਪਰ ਮਰ ਮਿਟਣ ਦੀ ਲਾਲਸਾ ਹੈ।
ਮੌਤ ਤਾਈਂ ਯਾਦ ਰੱਖਣਾ ਆਖਦੇ ਅਹਿਮਕ ਸਦਾ ਨੇ,
ਸਾਡੀ ਤਾਂ ਜੀਵਨ ਦੇ ਖੁਸ਼ ਰੰਗ ਹੀ ਚੁਨਣ ਦੀ ਲਾਲਸਾ ਹੈ।
ਸਤਰੰਗੀ ਪੀਂਘ ਬਣ ਚੜ• ਜਾਣ ਜੋ ਅਸਮਾਨ ਉੱਤੇ,
ਖਾਬ ਮਨ ਵਿੱਚ ਇਸ ਤਰ•ਾਂ ਦੇ ਹੀ ਬੁਨਣ ਦੀ ਲਾਲਸਾ ਹੈ।
ਦੇਖਕੇ ਅਣ ਡਿੱਠ ਕਰਨਾ ਆਪਣੀ ਫਿਤਰਤ ਨਹੀਂ ਹੈ,
ਸਾਡੀ ਤਾਂ ਇਸ ਜੱਗ ਨੂੰ ਦੇਖਣ ਤੇ ਸੁਣਨ ਦੀ ਲਾਲਸਾ ਹੈ।
ਪੱਥਰਾਂ ਦੀ ਬੰਦਗੀ ਲਈ ਕਹਿ ਰਹੇ ਰਹਿਨੁਮਾਂ ਅਸਾਡੇ
ਮੇਰੇ ਮਨ ਦੀ ਰੂਹ ਵਿੱਚ ਮਹਿਕਣ ਖਿੜਣ ਦੀ ਲਾਲਸਾ ਹੈ।
ਜੋਤ ਮੇਰੀ ਨਾ ਰਲੇਗੀ ਕਿਸੇ ਵੀ ਹੋਰ ਜੋਤ ਵਿੱਚ,
ਮੇਰੇ ਮਨ ਦੇ ਬੀਜ ਵਿੱਚ ਨਿੱਤ ਨਿੱਤ ਉੱਗਣ ਦੀ ਲਾਲਸਾ ਹੈ।
ਜਿਸ ਨੂੰ ਸੁਣ ਕੇ ਸਭ ਸਰੋਤੇ ਦਾਦ ਦੇਣ ਤਹਿ ਦਿਲੋਂ,
ਢਿੱਲੋਂ ਏਦਾਂ ਦੀ ਗ਼ਜ਼ਲ ਚਿਰ ਤੋਂ ਲਿਖਣ ਦੀ ਲਾਲਸਾ ਹੈ।
2
ਲÑੱਖਾਂ ਹੀ ਆਕਾਰ ਬਣਾ ਕੇ ਫਿਰ ਉਸ ਨੂੰ ਨਿਰਆਕਾਰ ਕਹੇ,
ਭਗਤ ਜਨਾਂ ਦੀ ਇਸ ਮਾਇਆ ਦਾ ਕਿੰਜ ਕੋਈ ਵਿਸਥਾਰ ਕਹੇ।
ਆਪਣਾ ਆਪਣਾ ਮਾਲ ਸਜਾ ਕੇ ਸਭ ਬਾਜ਼ਾਰ 'ਚ ਆ ਬੈਠੇ,
ਕੋਈ ਇਹ ਨੂੰ ਮਜ਼ਬੂਰੀ ਆਖੇ ਅਤੇ ਕੋਈ ਕਾਰੋਬਾਰ ਕਹੇ।
ਇੱਕ ਬੰਦੇ ਵਿੱਚ ਵੀਹ ਵੀਹ ਬੰਦੇ, ਕਈ ਜਨੌਰ, ਦਰਿੰਦੇ ਵੀ,
ਪਰ ਬੰਦਾ ਮਾਸੂਮ ਪਾਰਿੰਦਿਆਂ ਨੂੰ ਹੀ ਸਦਾ ਖੂੰਖਾਰ ਕਹੇ।
ਸਾਰੀ ਰਾਤ ਖਿਆਲਾਂ ਵਿੱਚ ਇੱਕ ਚੰਨ ਚਾਨਣੀ ਰਹਿੰਦੀ ਹੈ,
ਚਾਹ ਦੇ ਕੱਪ ਵਿੱਚ ਡੁੱਬ ਚੱਲੀ ਹਾਂ, ਤੜਕੇ ਉੱਠਣ ਸਾਰ ਕਹੇ।
ਮÎੇਰੇ ਵੀ ਅੱਖਾਂ ਤੇ ਕੰਨ ਨੇ ਤੱਕਦੀ ਵੀ ਸੁਣਦੀ ਵੀ ਹਾਂ,
ਹਰ ਪਲ ਮੈਨੂੰ ਮੇਰੇ ਘਰ ਦੀ ਹਰ ਇੱਕ ਹੀ ਦੀਵਾਰ ਕਹੇ।
ਰÐੋਜ਼ਾਨਾ ਹੀ ਬਿਖਰੇ ਤੱਕਦਾ ਹਾਂ ਮੈਂ ਖੰਭ ਸੁਪਨਿਆਂ ਦੇ,
ਪਰ ਨਹੀਂ ਕੋਈ ਆਲ•ਣਾ ਸੜਿਆ, ਇੱਥੋਂ ਦਾ ਅਖਬਾਰ ਕਹੇ।
ਇਸ਼ਕ ਵਿਸ਼ਕ ਤੇ ਦਿਲ ਟੁੱਟੇ ਦੀ ਖਤਮ ਕਹਾਣੀ ਕਰ ਹੁਣ ਯਾਰ,
ਕਿਹੜਾ ਇੱਕੋ ਗੱਲ ਨੂੰ ਇੱਥੇ ਰੋਜ਼ ਹੀ ਵਾਰੋ ਵਾਰ ਕਹੇ।
ਪੱਤਰਕਾਰੀ ਹੁਣ ਤਾਂ ਚੱਲਦੇ ਫਿਰਦੇ ਨਾਕੇ ਬਣ ਗਈ ਹੈ,
ਮੇਰੀ ਕਵਿਤਾ ਇੱਕ ਮੁੱਦਤ ਤੋਂ ਮੇਰੇ ਤੇ ਫਿਟਕਾਰ ਕਹੇ।
ਹੋ ਚੱਲੇ ਨੇ ਵੀਹ ਸਾਲ ਖਬਰਾਂ ਨਾਲ ਮੱਥਾ ਮਾਰਦਿਆਂ
ਢਿੱਲੋਂ ਸਾਰੀ ਉਮਰ ਹੀ ਖੁਦ ਨੂੰ ਕਿਹੜਾ ਪੱਤਰਕਾਰ ਕਹੇ।
3
ਕੋਈ ਫਰਕ ਨਹੀਂ ਪੈਂਦਾ ਰਾਜਾ ਕੌਣ ਹੈ।
ਜਨਤਾ ਤਾਂ ਗੂੰਗੀ ਬਹਿਰੀ ਤੇ ਮੌਨ ਹੈ।
ਰਾਜਾ ਹੋਵੇ ਰਾਵਣ ਬੇਸ਼ੱਕ ਰਾਮ ਹੋਵੇ,
ਜਨਤਾ ਤਾਂ ਸੀਤਾ ਹੈ ਬੱਸ ਬਦਨਾਮ ਹੋਵੇ।
ਜਬਰਦਸਤੀ ਰਾਵਣ ਉਹਨੂੰ ਉਧਾਲੇਗਾ,
ਰਾਮ ਪ੍ਰੀਖਿਆ ਲੈ ਵੀ ਘਰੋਂ ਨਿਕਾਲੇਗਾ।
ਪਰਜਾ ਤਾਂ ਟੁੱਟੇ ਮੰਜੇ ਦੀ ਦੌਣ ਹੈ,
ਕੋਈ ਫਰਕ ਨਹੀਂ ਪੈਂਦਾ ਰਾਜਾ ਕੌਣ ਹੈ।
ਰਾਜਾ ਹੋਵੇ ਪਾਂਡਵ ਜਾਂ ਕੌਰਵ ਹੋਵੇ,
ਜਨਤਾ ਦਰੋਪਦੀ ਤਾਈਂ ਨਾ ਗੌਰਵ ਹੋਵੇ।
ਪਾਡਵ ਉਸਨੂੰ ਜੂਏ ਦੇ ਵਿੱਚ ਹਾਰਨਗੇ,
ਕੌਰਵ ਚੀਰ ਹਰਨ ਕਰਕੇ ਹੀ ਸਾਰਨਗੇ।
ਜਨਤਾ ਤਾਂ ਘੱਗਰੇ ਦੀ ਬੋਦੀ ਲੌਣ ਹੈ,
ਕੋਈ ਫਰਕ ਨਹੀਂ ਪੈਂਦਾ ਰਾਜਾ ਕੌਣ ਹੈ।
ਰਾਜਾ ਕੋਈ ਮੁਸਲਮਾਨ ਜਾਂ ਹਿੰਦੂ ਹੈ,
ਜਨਤਾ ਤਾਂ ਬੱਸ ਲਾਸ਼ ਦਾ ਕੇਂਦਰ ਬਿੰਦੂ ਹੈ।
ਮÎੁਸਲਮਾਨ ਹੋਇਆ ਤਾਂ ਦਫਨਾ ਦੇਵੇਗਾ,
ਹਿੰਦੂ ਹੋਇਆ ਤਾਂ ਅੱਗ ਵਿੱਚ ਪਾ ਦੇਵੇਗਾ।
Ñਲੋਕੀਂ ਤਾਂ ਬੱਸ ਜਿਉਂ ਕੀੜਿਆਂ ਦਾ ਭੌਣ ਹੈ,
ਕੋਈ ਫਰਕ ਨਹੀਂ ਪੈਂਦਾ ਰਾਜਾ ਕੌਣ ਹੈ।
ਲੋਕਰਾਜ ਵਿੱਚ ਰਾਜੇ ਸਭ ਵਜੀਰ ਬਣੇ,
ਐਮ.ਪੀ., ਐਮ.ਐਲ.ਏ. ਨੇ ਸਭ ਅਮੀਰ ਬਣੇ।
Ñਲੋਕੀਂ ਬਣ ਗਏ ਵੋਟਰ ਡਾਹਢੇ ਸਾਊ ਐ,
Îਮੱਤਦਾਨ ਵਿੱਚ ਸਭ ਦੀ ਮੱਤ ਵਿਕਾਊ ਹੈ।
ਨੇਤਾ ਵੋਟ ਖਰੀਦਣ ਬਣ ਦੇ ਡੌਣ ਹੈ,
ਕੋਈ ਫਰਕ ਨਹੀਂ ਪੈਂਦਾ ਰਾਜਾ ਕੌਣ ਹੈ।
Friday, July 9, 2010
Subscribe to:
Post Comments (Atom)
No comments:
Post a Comment