ਮੌਨਸੂਨ ਪੌਣਾਂ ਕੀ ਹਨ ?
ਮੌਨਸੂਨ ਪੌਣਾਂ ਨੂੰ ਭਾਰਤੀ ਖੇਤੀ ਦਾ ਧੁਰਾ ਮੰਨਿਆ ਜਾਂਦਾ ਹੈ। ਜੇ ਮੌਨਸੂਨ ਪੌਣਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਆ ਜਾਣ ਤਾਂ ਹੜ੍ਹ ਆ ਜਾਣ ਦਾ ਖਤਰਾ ਹੋ ਜਾਂਦਾ ਹੈ ਅਤੇ ਪੌਣਾਂ ਲੇਟ ਹੋ ਜਾਣ ਨਾਲ ਸੋਕਾ ਪੈਣ ਦਾ ਖਤਰਾ ਰਹਿੰਦਾ ਹੈ। 11 ਮਈ 1955 ਨੂੰ ਮੌਨਸੂਨ ਸੱਭ ਤੋਂ ਪਹਿਲਾਂ ਆ ਜਾਣ ਕਾਰਨ ਇੱਥੇ ਭਿਆਨਕ ਹੜ੍ਹ ਆਏ। 18 ਜੂਨ 1972 ਨੂੰ ਇਹ ਸੱਭ ਤੋਂ ਲੇਟ ਕੇਰਲਾ ਤੱਟ ਤੇ ਆਈਆਂ ਜਿਸ ਕਾਰਨ ਦੇਸ਼ ਵਿੱਚ ਕਈ ਥਾਈਂ ਸੋਕਾ ਪਿਆ।
ਮੌਨਸੂਨ ਸ਼ਬਦ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਬਣਿਆ। ਇਸਦਾ ਅਰਥ ਹੈ ਮੌਸਮੀ ਹਵਾਵਾਂ। ਮੌਨਸੂਨ ਪੌਣਾਂ ਦਾ ਜਨਮ ਜਲ ਅਤੇ ਥਲ ਦੇ ਤਾਪਮਾਨ ਦੇ ਫਰਕ ਕਾਰਨ ਹੁੰਦਾ ਹੈ। ਧਰਤੀ ਜਲਦੀ ਗਰਮ ਅਤੇ ਜਲਦੀ ਠੰਡੀ ਹੁੰਦੀ ਹੈ ਪਰ ਸਮੁੰਦਰ ਦਾ ਪਾਣੀ ਨਿੱਘਾ ਰਹਿੰਦਾ ਹੈ। ਵਿਗਿਆਨਕ ਸਿਧਾਂਤ ਅਨੁਸਾਰ ਹਵਾ ਹਮੇਸ਼ਾ ਘੱਟ ਤਾਪਮਾਨ ਤੋਂ ਵੱਧ ਤਾਪਮਾਨ ਵੱਲ ਚਲਦੀ ਹੈ। ਮਈ ਜੂਨ ਦੇ ਮਹੀਨੇ ਉੱਤਰ ਪੱਛਮੀ ਭਾਰਤ ਵਿੱਚ ਤਾਪਮਾਨ 45 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ ਜਦੋਂ ਕਿ ਅਰਬ ਸਾਗਰ ਦਾ ਤਾਪਮਾਨ 27=28 ਡਿਗਰੀ ਸੈਂਟੀਗਰੇਡ ਹੁੰਦਾ ਹੈ। ਇਸੇ ਕਾਰਨ ਹੀ ਅਰਬ ਸਾਗਰ ਤੋਂ ਪਾਣੀ ਨਾਲ ਲੱਦੀਆਂ ਇਹ ਹਵਾਵਾਂ ਦੱਖਣੀ ਪੱਛਮੀ ਮੌਨਸੂਨ ਦੇ ਰੂਪ ਵਿੱਚ ਧਰਤੀ ਤੇ ਆ ਕੇ ਖੂਬ ਮੀਂਹ ਵਰਾਉਂਦੀਆਂ ਹਨ। ਸਰਦੀਆਂ ਵਿੱਚ ਇੱਥੋਂ ਦਾ ਤਾਪਮਾਨ ਘਟ ਜਾਣ ਕਾਰਨ ਇਹ ਵਾਪਿਸ ਸਮੁੰਦਰ ਵੱਲ ਨੂੰ ਉੱਤਰ ਪੂਰਬੀ ਮੌਨਸੂਨ ਦੇ ਰੂਪ ਵਿੱਚ ਚਲਦੀਆਂ ਹਨ। ਪਰ ਇਹ ਜਲ ਕਣਾਂ ਦੀ ਘਾਟ ਹੋਣ ਕਾਰਨ ਤਮਿਲਨਾਡੂ ਦੇ ਕਿਨਾਰੇ ਤੋਂ ਬਿਨਾਂ ਭਾਰਤ ਦੇ ਹੋਰ ਕਿਸੇ ਹਿੱਸੇ ਵਿੱਚ ਵਰਖਾ ਨਹੀਂ ਕਰਦੀਆਂ। ਅਰਬ ਸਾਗਰ ਵਿੱਚ ਵਗਦੀਆਂ ਸਮੁੰਦਰੀ ਧਾਰਾਵਾਂ ਅਤੇ ਉੱਪਰਲੀ ਹਵਾ ਵਿਚਲਾ ਚੱਕਰ ਵੀ ਮੌਨਸੂਨ ਦੀ ਗਤੀ ਨਿਰਧਾਰਤ ਕਰਦਾ ਹੈ। ਮੌਨਸੂਨ ਪੌਣਾਂ ਦੇ ਜਨਮ ਦਾ ਅਜੋਕਾ ਕਾਰਨ ਚਿੱਲੀ ਤੇ ਪੀਰੂ ਦੇ ਸਮੁੰਦਰ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਹਿਣ ਵਾਲੀ ਐਲ ਨੀਨੋ ਨਾਂ ਦੀ ਸਮੁੰਦਰੀ ਧਾਰਾ ਨੂੰ ਮੰਨਿਆ ਜਾਂਦਾ ਹੈ। ਗਰਮੀ ਵਿੱਚ ਭੂਮੱਧ ਰੇਖਾ ਤੇ ਵਧਿਆ ਤਾਪਮਾਨ ਚੱਕਰ ਕਰਕ ਰੇਖਾ ਵੱਲ ਨੂੰ ਖਿਸਕ ਜਾਂਦਾ ਹੈ। ਇਸ ਖਾਲੀ ਥਾਂ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਹਵਾਵਾਂ ਭੂਮੱਧ ਰੇਖਾ ਨੂੰ ਪਾਰ ਕਰਕੇ ਧਰਤੀ ਦੀ ਰੋਜਾਨਾ ਗਤੀ ਦੇ ਕਾਰਨ ਸਮੇਂ ਅਨੁਸਾਰ ਦੱਖਣ ਪੱਛਮ ਤੋਂ ਉੱਤਰ ਦਿਸ਼ਾ ਵੱਲ ਨੂੰ ਚਲਦੀਆਂ ਹਨ। ਲੰਬੇ ਸਫਰ ਪਿੱਛੋਂ ਇਹ ਦੱਖਣੀ ਪੱਛਮੀ ਪੌਣਾਂ ਦੇ ਰੂਪ ਵਿੱਚ ਲੱਗਭੱਗ 1 ਜੂਨ ਦੇ ਨੇੜੇ ਕੇਰਲਾ ਤੱਟ ਤੇ ਭਾਰੀ ਵਰਖਾ ਕਰਦੀਆਂ ਹਨ। ਇਸ ਨਾਲ ਕੇਰਲਾ ਤੱਟ ਤੇ ਲੱਗੇ ਅੰਬ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਆਚਾਰੀ ਅੰਬਾਂ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਇਹ ਪੌਣਾਂ 10 ਜੂਨ ਤੱਕ ਮੁੰਬਈ,12 ਜੂਨ ਤੱਕ ਪਟਨਾ (ਬਿਹਾਰ),1 ਜੁਲਾਈ ਨੂੰ ਦਿੱਲੀ ਅਤੇ 15 ਜੁਲਾਈ ਤੱਕ (ਸਾਉਣ ਦੇ ਪਹਿਲੇ ਹਫਤੇ) ਸਾਰੇ ਭਾਰਤ ਵਿੱਚ ਪਸਰ ਜਾਂਦੀਆਂ ਹਨ। ਇਹ ਸਾਡੇ ਦੇਸ਼ ਦੇ ਲੱਗਭੱਗ 85 ਪ੍ਰਤੀਸ਼ਤ ਹਿੱਸੇ ਵਿੱਚ ਮੀਂਹ ਵਰਾਉਂਦੀਆਂ ਹਨ। ਇਹਨਾਂ ਨੂੰ ਦੋ ਹਿੱਸਿਆਂ ਵਿੱਚ ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ’ਚ ਵੰਡਿਆ ਜਾਂਦਾ ਹੈ। ਅਰਬ ਸਾਗਰ ਦੀ ਸ਼ਾਖਾ ਪੱਛਮੀ ਘਾਟ ਦੇ ਨਾਲ ਨਾਲ ਗੁਜਰਾਤ ਵਿੱਚ ਕੱਛ ਦੇ ਇਲਾਕੇ ਵਿੱਚ 15 ਜੂਨ ਤੱਕ ਪਹੁੰਚ ਕੇ ਮੀਂਹ ਪਾਉਂਦੀ ਹੈ। ਬੰਗਾਲ ਦੀ ਸ਼ਾਖਾ ਗੰਗਾ ਡੈਲਟੇ ਰਾਹੀਂ ਲੰਘ ਕੇ ਗਾਰੋ,ਖਾਸੀ,ਨਾਗਾ,ਪਟਕੋਈ ਅਤੇ

No comments:
Post a Comment