Friday, April 29, 2016

ਨੀਲੀ ਛਤਰੀ ਵਾਲਾ ਕੌਣ

ਨੀਲੀ ਛਤਰੀ ਵਾਲਾ ਕੌਣ

ਜਦੋਂ ਕਿਸੇ ਨੂੰ ਮਿਲਣ ਤੇ ਪੁੱਛਦੇ ਹਾਂ ਕਿ ਕੀ ਹਾਲ ਹੈ ? ਤਾਂ ਅੱਗੋਂ ਆਮ ਤੌਰ ਤੇ ਘੜਿਆ ਘੜਾਇਆ ਜਵਾਬ ਮਿਲਦਾ ਹੈ ਕਿ ਬੱਸ ਕ੍ਰਿਪਾ ਹੈ ਨੀਲੀ ਛਤਰੀ ਵਾਲੇ ਦੀ ਅਤੇ ਲੋਕ ਉਪੱਰ ਨੂੰ ਅਸਮਾਨ ਵੱਲ ਹੱਥ ਚੁੱਕ ਦਿੰਦੇ ਹਨ ਜਿਵੇਂ ਅਸਮਾਨ (ਆਕਾਸ਼) ਕੋਈ ਬਹੁਤ ਵੱਡੀ ਛਤਰੀ ਹੋਵੇ ਅਤੇ ਇਸ ਛਤਰੀ ਨੂੰ ਫੜ੍ਹਣ ਵਾਲਾ ਕੋਈ ਵਿਅਕਤੀ ਵੀ ਉਪੱਰ ਬੈਠਾ ਹੋਵੇ। ਨਿੱਕੇ ਹੁੰਦਿਆਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ‘ਤਾਰਾ ਖਾਰੀ,ਚੰਦ ਘੁਮਾਂ, ਸੂਰਜ ਦਾ ਕੋਈ ਓੜਕ ਨਾ’ ਭਾਵ ਤਾਰੇ ਟੋਕਰੇ ਜਿੱਡੇ ਹਨ। ਚੰਦ ਇੱਕ ਘੁਮਾਂ (ਏਕੜ) ਜਿੱਡਾ ਹੈ ਅਤੇ ਸੂਰਜ ਦਾ ਕੋਈ ਪਤਾ ਨਹੀਂ ਕਿ ਕਿੱਡਾ ਵੱਡਾ ਹੈ। ਪੁਰਾਣਾਂ ਦੀ ਕਥਾ ਮੁਤਾਬਿਕ ਸੂਰਜ ਪਹਿਲਾਂ ਚੌਰਸ ਹੁੰਦਾ ਸੀ। ਜਦ ਬਾਬਾ ਵਿਸ਼ਵਕਰਮਾਂ ਨੇ ਆਪਣੀ ਲੜਕੀ ਦਾ ਵਿਆਹ ਸੂਰਜ ਨਾਲ ਕੀਤਾ ਤਾਂ ਉਸਨੇ ਇਸਨੂੰ ਸਾਣ ਤੇ ਲਾਕੇ ਗੋਲ ਕੀਤਾ। ਇਸੇ ਤਰ੍ਹਾਂ ਕਹਿੰਦੇ ਚੰਦਰਮਾ ਨੇ ਜਦ ਇੰਦਰ ਦੇਵਤੇ ਦੇ ਕਹਿਣ ਤੇ ਗੌਤਮ ਰਿਸ਼ੀ ਨੂੰ ਜਗਾਉਣ ਖਾਤਿਰ ਕੁੱਕੜ ਬਣ ਕੇ ਵਕਤ ਤੋਂ ਪਹਿਲਾਂ ਹੀ ਬਾਂਗ ਦੇ ਦਿੱਤੀ (ਇੰਦਰ ਨੇ ਗੌਤਮ ਦੀ ਪਤਨੀ ਨਾਲ ਬਲਾਤਕਾਰ ਕਰਨਾ ਸੀ) ਤਾਂ ਗੌਤਮ ਨੇ ਗੁੱਸੇ ਵਿੱਚ ਚੰਦ (ਕੁੱਕੜ) ਦੇ ਪਰਨਾ ਮਾਰਿਆ ਤਾਂ ਚੰਦ ਵਿੱਚ ਦਾਗ ਪੈ ਗਿਆ। ਚੰਦ ਵਿੱਚ ਦਿਸ ਰਿਹਾ ਦਾਗ ਗੌਤਮ ਰਿਸ਼ੀ ਦੇ ਪਰਨੇ ਦਾ ਹੈ। ਇੱਕ ਹੋਰ ਕਥਾ ਅਨੁਸਾਰ ਲਛਮਣ ਮੂਰਛਾ ਸਮੇਂ ਸੂਰਜ ਚੜ੍ਹਣ ਤੋਂ ਪਹਿਲਾਂ ਪਹਿਲਾਂ ਬੂਟੀ ਲਿਆਉਣੀ ਜ਼ਰੂਰੀ ਸੀ। ਪਰ ਜਦ ਹਨੂੰਮਾਨ ਨੇ ਦੇਖਿਆ ਕਿ ਸੂਰਜ ਤਾਂ ਇਸ਼ਨਾਨ ਕਰਕੇ ਵਾਪਸ ਚੜ੍ਹਣ ਦੀ ਤਿਆਰੀ ਵਿੱਚ ਹੈ ਤਾਂ ਉਸਨੇ ਸੂਰਜ ਨੂੰ ਫੜ੍ਹਕੇ ਜਾੜ੍ਹ ਹੇਠ ਦੇ ਲਿਆ ਅਤੇ ਉੱਨਾ ਚਿਰ ਨਹੀਂ ਛੱਡਿਆ ਜਦ ਤੱਕ ਉਹ ਬੂਟੀ ਲੈ ਕੇ ਵਾਪਸ ਰਾਮ ਚੰਦਰ ਕੋਲ ਨਹੀਂ ਪਹੁੰਚ ਗਿਆ। ਇਹ ਰਾਮਾਇਣ ਦੀ ਕਥਾ ਹੈ ਜਿਸਨੂੰ ਹਿੰਦੂ ਆਪਣਾ ਸਰਵੋਤਮ ਗ੍ਰੰਥ ਮੰਨਦੇ ਹਨ। ਪੁਰਾਣਾਂ ਅਨੁਸਾਰ ਸੂਰਜ ਸੋਨੇ ਦੇ ਰਥ ਤੇ ਸਵਾਰ ਹੋ ਕੇ ਚੜਦਾ ਹੈ ਅਤੇ ਉਸਨੂੰ ਛੇ ਘੋੜੇ ਖਿੱਚਦੇ ਹਨ। ਪੁਰਾਣੇ ਸਿੱਧੜ ਰਿਸ਼ੀਆਂ ਵੱਲੋਂ ਲਿਖੀਆਂ ਅਜਿਹੀਆਂ ਕਹਾਣੀਆਂ ਨਾਲ ਗ੍ਰੰਥ ਦੇ ਗ੍ਰੰਥ ਭਰੇ ਪਏ ਹਨ। ਫਿਰ ਇਸ ਸੱਭ ਦੀ (ਚੰਦ, ਸੂਰਜ,ਧਰਤੀ ਆਦਿ) ਦੀ ਕਮਾਂਡ ਕਰਨ ਵਾਲਾ ਇੱਕ ਨੀਲੀ ਛਤਰੀ ਵਾਲਾ ਮਿਥ ਲਿਆ ਗਿਆ ਜਿਸਨੇ ਬਿਨ੍ਹਾਂ ਥੰਮਾਂ ਤੋਂ ਗਗਨ ਦਾ ਚੰਦੋਆ ਧਰਤੀ ਉਪੱਰ ਤਾਣ ਦਿੱਤਾ। ਧਰਤੀ ਬਲਦ ਦੇ ਸਿੰਗਾਂ ਤੇ ਖੜੀ ਹੈ, ਬਲਦ ਕੱਛੂ ਉਪੱਰ ਖੜਾ ਹੈ, ਕੱਛੂ ਸ਼ੇਸ਼ਨਾਗ ਉਪੱਰ ਅਤੇ ਸ਼ੇਸ਼ਨਾਗ ਨੇ ਸਮੁੱਚੀ ਧਰਤੀ ਨੂੰ ਵਲਿਆ ਹੋਇਆ ਹੈ। ਨੀਲੀ ਛਤਰੀ ਸ਼ੇਸ਼ਨਾਗ ਹੀ ਹੈ। ਦਿਸ ਰਹੇ ਤਾਰੇ ਸ਼ੇਸ਼ਨਾਗ ਦੀ ਚਮੜੀ (ਕੁੰਜ) ਵਿੱਚ ਲੱਗੇ ਟਿਮਕਣੇ ਹਨ। ਵਿਸ਼ਨੂੰ (ਰੱਬ) ਸ਼ੇਸ਼ਨਾਗ ਦੀ ਛਤਰੀ ਦੇ ਉਪੱਰ ਪਿਆ ਆਰਾਮ ਕਰ ਰਿਹਾ ਹੈ, ਉਸਦੀ ਪਤਨੀ (ਜਾਂ ਕੁੱਝ ਹੋਰ) ਲਕਸ਼ਮੀ ਉਸਦੇ ਪੈਰ ਘੁੱਟ ਰਹੀ ਹੈ। ਉਸਦਾ ਜਦ ਜੀ ਕਰਦਾ ਹੈ ਦੁਨੀਆਂ ਸਾਜ ਦਿੰਦਾ ਹੈ, ਜਦ ਜੀ ਕਰਦਾ ਹੈ ਫਨਾਹ ਕਰ ਦਿੰਦਾ ਹੈ। ਉਸਦੇ ਹੁਕਮ ਬਿਨ੍ਹਾਂ ਪੱਤਾ ਨਹੀਂ ਹਿਲਦਾ,‘ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਛ ਨਾਹੀਂ ਹਾਥ।’ ਇਹ ਸੱਭ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਪਰ ਜਦ ਪੁਜਾਰੀਆਂ ਨੂੰ ਪਤਾ
           
           -------------------------          * / ੮  *          -------------------------
ਲੱਗਾ ਕਿ ‘ਕਰੇ ਕਰਾਵੇ ਆਪੇ ਆਪ’ ਨਾਲ ਦੁਕਾਨ ਨਹੀਂ ਚੱਲਣੀ ਤਾਂ ਉਹਨਾਂ ਨਰਕਾਂ ਦੇ ਡਰਾਵੇ ਅਤੇ ਸੁਰਗਾਂ ਦੇ ਲਾਲਚ ਵਿੱਚ ਸੈਂਕੜੇ ਗ੍ਰੰਥ ਲਿਖ ਦਿੱਤੇ। ਆਤਮਾ,ਪੁਨਰ ਜਨਮ ਅਤੇ 84 ਲੱਖ ਜੂਨਾਂ ਦਾ ਸੰਕਲਪ ਘੜ ਲਿਆ। ਵਿਗਿਆਨ ਦੱਸਦਾ ਹੈ ਕਿ ਜੂਨੀਆਂ ਤਾਂ ਕਈ ਕਰੋੜ ਹਨ, ਇਹਨਾਂ ’ਚੋਂ ਕਰੋੜਾਂਜਾਤੀਆਂ ਤਾਂ ਇਸ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ ਅਤੇ ਕਰੋੜਾਂ ਨਵੀਆਂ ਪੈਦਾ ਹੋ ਚੁੱਕੀਆਂ ਹਨ। ਸਾਡੇ ਭਾਰਤ ਮਹਾਨ ਦੀ 100 ਕਰੋੜ ਜਨਤਾ ਨੂੰ ਭਰਮਾਉਣ ਲਈ ਅਜੇ ਵੀ ਪੁਜਾਰੀ ਵਰਗ ਕਹਿ ਦਿੰਦਾ ਹੈ ਕਿ ਜਰਮਨ ਵਾਲੇ ਸਾਡੇ ਅਸਲੀ ਵੇਦ ਚੁਰਾ ਕੇ ਲੈ ਗਏ ਜਿਹਨਾਂ ਨੂੰ ਪੜ੍ਹਕੇ ਉਹਨਾਂ ਨੇ ਖੋਜਾਂ ਕਰ ਦਿੱਤੀਆਂ ਜਦੋਂ ਕਿ ਵੇਦਾਂ ਵਿੱਚ ਸਿਵਾਏ ਆਰੀਅਨ ਤੇ ਦਰਾਵੜਾਂ ਦੀ ਲੜਾਈ, ਦਰਾਵੜਾਂ ਦੇ ਖਿਲਾਫ ਨਫਰਤ,ਰਿਸ਼ੀਆਂ ਮੁਨੀਆਂ ਦੀ ਉਸਤਤ ਅਤੇ ਅਸ਼ਲੀਲ ਕਥਾਵਾਂ ਦੇ ਸਿਵਾ ਹੋਰ ਕੱਖ ਵੀ ਨਹੀਂ। ਸੁਆਲ ਪੈਦਾ ਹੁੰਦਾ ਹੈ ਕਿ ਸਾਡੇ ਰਿਸ਼ੀ ਹਜਾਰਾਂ ਸਾਲ ਕੀ ਕਰਦੇ ਰਹੇ ? ਅਸਲ ਵਿੱਚ ਉਹ ਵਿਭਚਾਰੀ ਆਪਣੀਆਂ ਦੁਕਾਨਦਾਰੀਆਂ ਸਥਾਪਿਤ ਕਰਨ ਲਈ ਆਪਣੇ ਵਿਰੋਧੀਆਂ (ਜਿਹਨਾਂ ਨੂੰ ਉਹ ਰਾਖਸ਼ਸ਼ ਕਹਿੰਦੇ ਸਨ) ਦੇ ਕਤਲ ਅਤੇ ਸਰਵਨਾਸ਼ ਕਰਨ ਵਿੱਚ ਹੀ ਲੱਗੇ ਰਹੇ। ਅਖੌਤੀ ਵੇਦਾਂ ਪੁਰਾਣਾਂ ਰਾਹੀਂ ਸਾਡੇ ਦਿਮਾਗਾਂ ਵਿੱਚ ਭਰਿਆ ਕੂੜਾ ਸਾਨੂੰ ਨੀਲੀ ਛਤਰੀ ਤੋਂ ਉਤਾਂਹ ਝਾਕਣ ਹੀ ਨਹੀਂ ਦਿੰਦਾ। ਹੁਣ ਤਾਂ ਹਰ ਰੋਜ ਉਪਗ੍ਰਹਿਆਂ ਰਾਹੀਂ ਖਲਾਅ ਵਿੱਚ ਲਟਕਦੀ ਧਰਤੀ ਦੀ ਤਸਵੀਰ ਆ ਰਹੀ ਹੈ ਜਿਸ ਵਿੱਚ ਧਰਤੀ ਇਸ ਤਰ੍ਹਾਂ ਦਿਸਦੀ ਹੈ ਜਿਵੇਂ ਸਾਨੂੰ ਇੱਥੋਂ ਚੰਨ ਦਿਸਦਾ ਹੈ। ਨੀਲੀ ਛਤਰੀ (ਓਜ਼ੋਨ ਪਰਤ) ਉਪ ਗ੍ਰਹਿ ਤੋਂ ਬਹੁਤ ਹੇਠਾਂ ਰਹਿ ਜਾਂਦੀ ਹੈ। ਨੀਲੀ ਛਤਰੀ ਤੋਂ ਉਪੱਰ ਤਾਂ ਚੰਨ, ਤਾਰੇ, ਸੂਰਜ ਸੱਭ ਆਪਣੀ ਆਪਣੀ ਜਗ੍ਹਾ ਚਮਕ ਰਹੇ ਹਨ ਅਤੇ ਉੱਥੇ ਕੋਈ ਵੀ ਵਿਸ਼ਨੂੰ (ਨੀਲੀ ਛਤਰੀ ਵਾਲਾ) ਨਹੀਂ।













ਪਵਨ ਗੁਰੂ ਪਾਣੀ ਪਿਤਾ

ਪਵਨ ਗੁਰੂ ਪਾਣੀ ਪਿਤਾ
ਗੁਰਦਵਾਰਾ ਦਾ ਅਰਥ ਹੈ ਗੁਰੂ ਦਾ ਦਵਾਰ। ਜੇ ਪਵਨ (ਹਵਾ) ਗੁਰੂ ਹੈ ਤਾਂ ਗੁਰੂ ਦਾ ਦਵਾਰ (ਪੌਣ ਦਾ ਅਸਥਾਨ) ਇਹ ਸਰੀਰ ਹੀ ਹੋਇਆ। ਸਾਡਾ ਇਹ ਸਰੀਰ ਹੀ ਗੁਰੂਦਵਾਰਾ ਹੈ (ਮਨ ਅੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵੈ- ਗੁਰੂ ਨਾਨਕ) ਗੁਰੂ ਨਾਨਕ ਜੀ ਅਨੁਸਾਰ ‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ’ ਭਾਵ ਪਵਨ (ਹਵਾ) ਗੁਰੂ ਹੈ, ਪਾਣੀ ਪਿਤਾ ਅਤੇ ਮਾਤਾ ਧਰਤੀ ਹੈ ਜੋ ਸੱਭ ਤੋਂ ਮਹੱਤਵਪੂਰਨ ਹੈ। ਬ੍ਰਹਿਮੰਡ ਦੀਆਂ ਘਟਨਾਵਾਂ ਵਿੱਚ ਪਦਾਰਥ ਤੋਂ ਧਰਤੀ ਬਣੀ। ਹੋਰ ਵੀ ਬਹੁਤ ਸਾਰੀਆਂ (ਅਰਬਾਂ ਖਰਬਾਂ) ਧਰਤੀਆਂ ਹਨ ਪਰ ਉਹਨਾਂ ਉਪੱਰ ਪਿਤਾ (ਪਾਣੀ) ਦੀ ਅਣਹੋਂਦ ਕਾਰਨ ਜੀਵਨ ਪੈਦਾ ਨਹੀਂ ਹੋ ਸਕਿਆ ਜਾਂ ਪਾਣੀ ਹੋਣ ਦੇ ਬਾਵਜੂਦ ਵੀ ਅਨੁਕੂਲ ਹਾਲਤਾਂ ਪੈਦਾ ਨਹੀਂ ਹੋ ਸਕੀਆਂ। ਬ੍ਰਹਿਮੰਡ ਵਿੱਚ ਧਰਤੀ ਉਪੱਰ ਸੂਰਜੀ ਗੈਸਾਂ (ਕਿਰਨਾਂ) ’ਚੋਂ ਆਕਸੀਜਨ ਅਤੇ ਹਾਈਡਰੋਜਨ ਦੇ ਮੇਲ ਨਾਲ ਪਾਣੀ ਬਣਿਆ। ਧਰਤੀ ਅਤੇ ਪਾਣੀ (ਮਾਤਾ + ਪਿਤਾ) ਦੇ ਮੇਲ ਨਾਲ ਹੀ ਜੀਵ ਉਤਪਤੀ ਹੋਈ। ‘‘ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ’’ ਦਿਨ ਅਤੇ ਰਾਤ ਸਮਾਂ ਹੈ। ਧਰਤੀ ਘੁੰਮਦੀ ਹੈ ਅਤੇ ਧਰਤੀ ਦੇ ਘੁੰਮਣ ਅਤੇ ਸੂਰਜ ਦੁਆਲੇ ਪਰਿਕਰਮਾ ਕਰਨ ਨਾਲ ਹੀ ਦਿਨ-ਰਾਤ ਅਤੇ ਰੁੱਤਾਂ ਬਣਦੀਆਂ ਹਨ। ਦਾਈ ਅਤੇ ਦਾਇਆ ਬਣੇ ਇਹਨਾਂ ਦਿਨ ਰਾਤ ਵਿੱਚ ਸ੍ਰਿਸ਼ਟੀ ਪੈਦਾ ਹੋ ਰਹੀ ਹੈ ਅਤੇ ਖਤਮ ਹੋ ਰਹੀ ਹੈ। ਸਮਾਂ ਨਾਸ਼ਮਾਨਤਾ ਵਿੱਚ ਲੀਨ ਹੈ। ਇਸੇ ਨਾਸ਼ਮਾਨਤਾ ਅਤੇ ਸਥਿਰਤਾ ਵਿੱਚ ਦੁਨੀਆਂ (ਜਗਤ) ਆਪਣੀਆਂ ਖੇਡਾਂ ਖੇਡ ਰਹੀ ਹੈ। ਵਧੀਆ ਖੇਡ ਖੇਡਣ ਵਾਲਾ ਭਾਵ ਧਰਤੀ ਨੂੰ ਸੁਹਾਵਣੀ ਬਨਾਉਣ ਵਾਲਾ ਮਨੁੱਖ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਪਰ ਧਰਤੀ ਨੂੰ ਕਰੂਪ ਕਰਨ ਵਾਲੇ ਵਿਅਕਤੀ ਨੂੰ ਲਾਹਨਤਾਂ ਮਿਲਦੀਆਂ ਹਨ। ਅੱਜ ਬਹੁਤੇ ਮਨੁੱਖ ਲਾਹਨਤਾਂ ਦੇ ਹੀ ਹੱਕਦਾਰ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸੱਭ ਤੋਂ ਪਹਿਲਾਂ ਇਸ ਸਰੀਰ (ਗੁਰਦਵਾਰੇ) ਦਾ ਖਿਆਲ ਰੱਖੇ। ਇਸ ਨੂੰ ਹਰ ਤਰ੍ਹਾਂ ਨਾਲ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੇ। ਫਿਰ ਧਰਤੀ (ਮਾਤਾ), ਪਾਣੀ (ਪਿਤਾ) ਅਤੇ ਗੁਰੂ (ਹਵਾ) ਨੂੰ ਪੂਜਣਯੋਗ ਸਮਝ ਕੇ ਇਹਨਾਂ ਦੀ ਸ਼ੁੱਧੀ ਦਾ ਖਿਆਲ ਰੱਖੇ। ਇਸ ਤਰ੍ਹਾਂ ਹੀ ਮਨੁੱਖ ਦੇ ਕਰਮ ਚੰਗਿਆਈਆਂ, ਬੁਰਾਈਆਂ ਦਾ ਲੇਖਾ ਜੋਖਾ ਧਰਮ (ਸੱਚ) ਦੇ ਚੌਖਟੇ ਵਿੱਚ ਰੱਖ ਕੇ ਕੀਤਾ ਜਾਵੇ। ਪਰ ਹੋ ਸੱਭ ਕੁੱਝ ਹੀ ਇਸ ਦੇ ਉਲਟ ਰਿਹਾ ਹੈ। ਲੋਕ ਪੁਜਾਰੀਆਂ ਦੇ ਪਿੱਛੇ ਲੱਗ ਕੇ ਇਸ ਸਰੀਰ ਰੂਪੀ ਗੁਰਦਵਾਰੇ ਨੂੰ ਭੁੱਲ ਕੇ ਇੱਟਾਂ ਧੋਣ ਅਤੇ ਕੰਧਾਂ ਦੀ ਸੰਭਾਲ ਕਰਨ ਵਿੱਚ ਲੱਗੇ ਹੋਏ ਹਨ। ‘ਘਟ ਹੀ ਤੀਰਥ ਨਾਵੈ’, ਨੂੰ ਭੁੱਲ ਕੇ ਪੁਜਾਰੀਆਂ ਦੀਆਂ ਦੁਕਾਨਾਂ ਬਣੇ ਤੀਰਥਾਂ ਵਿੱਚ ਨਹਾਉਣ ਲਈ ਭੱਜੇ ਜਾ ਰਹੇ ਹਨ। ਧਰਤੀ ਮਾਤਾ, ਪਵਨ ਗੁਰੂ ਅਤੇ ਪਾਣੀ ਪਿਤਾ ਨੂੰ ਪਲੀਤ ਕਰਨ ਲੱਗੇ ਹੋਏ ਹਨ। ਤੀਰਥਾਂ ਵਿੱਚ ਅੰਨ੍ਹੀ ਭੀੜ ਸੱਭ ਤੋਂ ਵੱਧ ਗੰਦਗੀ ਪੈਦਾ ਕਰਕੇ ਇਹਨਾਂ ਤਿੰਨਾਂ ਨੂੰ ਪਲੀਤ ਕਰਦੀ ਹੈ। ਹਰ ਤੀਰਥ ਅਸਥਾਨ, ਹਰ ਗੁਰਦਵਾਰੇ ਅਤੇ ਹਰ ਮੰਦਰ ਦੇ ਪੁਜਾਰੀਆਂ ਨੇ ਲੋਕਾਂ ਨੂੰ ਉੱਥੇ ਸੱਦਣ ਲਈ ਵੱਖੋ ਵੱਖ ਕਹਾਣੀਆਂ ਘੜੀਆਂ ਹੋਈਆਂ ਹਨ। ਗੁਰੂ ਨਾਨਕ ਜੀ ਨੇ ‘ਘਟ ਹੀ ਤੀਰਥ ਨਹਾਉਣ’ ਭਾਵ ਆਪਣੇ ਅੰਦਰ ਝਾਤੀ ਮਾਰਨ ਦਾ ਉਪਦੇਸ਼ ਦਿੱਤਾ ਸੀ। ਹੁਣ ਤਾਂ ਸ਼ਰਧਾਲੂ ਅੰਦਰ ਝਾਤ ਦੀ ਬਜਾਏ ਬਾਹਰੀ ਦਿਖਾਵੇ ਉਪੱਰ ਹੀ ਜੋਰ ਦੇਣ ਲੱਗੇ ਹੋਏ ਹਨ। ਹਰ ਧਰਮ, ਫਿਰਕਾ, ਮਜ਼ਹਬ ਇੱਕ ਦੂਜੇ ਨੂੰ ਨਫਰਤ ਕਰਦਾ ਹੈ। ਲੋਕ ਅਸਲੀ ਧਰਮ ਇਨਸਾਨੀਅਤ ਨੂੰ ਭੁੱਲ ਕੇ ਹਿੰਦੂ, ਸਿੱਖ, ਇਸਾਈ, ਮੁਸਲਮਾਨ ਬਣ ਕੇ ਇੱਕ ਦੂਜੇ ਨੂੰ ਜਿਉਂਦਿਆਂ ਸਾੜ ਰਹੇ ਹਨ। ਸਬਰ ਸੰਤੋਖ ਅਤੇ ਮਾਇਆ ਨਾਗਣੀ ਦਾ ਉਪਦੇਸ਼ ਦੇਣ ਵਾਲੇ ਸੰਤ ਮਹਿਲਨੁਮਾ ਕੋਠੀਆਂ ਉਸਾਰ ਰਹੇ ਹਨ। ਸੱਭ ਤੋਂ ਮਹਿੰਗੀਆਂ ਕਾਰਾਂ ਇਹਨਾਂ ਕੋਲ ਹਨ। ਧੁਰੋਂ ਲਿਖੇ ਸਵਾਸਾਂ ਦਾ ਉਪਦੇਸ਼ ਦੇਣ ਵਾਲੇ ਗੰਨਮੈਨਾਂ ਤੋਂ ਬਿਨ੍ਹਾਂ ਇੱਕ ਕਦਮ ਵੀ ਨਹੀਂ ਪੁੱਟਦੇ। ਲੋਕ ਅੰਨ੍ਹੀ ਸ਼ਰਧਾ ਅਧੀਨ ਆਪਣੀ ਕਿਰਤ ਕਮਾਈ ਇਹਨਾਂ ਦੇ ਕਦਮਾਂ ਵਿੱਚ ਢੇਰੀ ਕਰ ਰਹੇ ਹਨ। ਝੂਠੇ ਪ੍ਰਲੋਕ ਸੰਵਾਰਨ ਦੀ ਲਾਲਸਾ ਵਿੱਚ ਆਪਣਾ ਲੋਕ ਵਿਗਾੜ ਰਹੇ ਹਨ। ਆਪਣੇ ਬੱਚਿਆਂ ਦੀ ਕੋਈ ਮੰਗ ਪੂਰੀ ਕਰਨ ਦੀ ਬਜਾਏ ਇਹਨਾਂ ਸੰਤਾਂ ਦੇ ਆਖੇ ਸੱਭ ਕੁੱਝ ਇਹਨਾਂ ਉੱਪਰ ਨਿਛਾਵਰ ਕਰ ਦਿੰਦੇ ਹਨ। ਰਾਜ ਤੋਂ ਬਾਅਦ ਨਰਕ ਦਾ ਉਪਦੇਸ਼ ਦੇਣ ਵਾਲੇ ਸਾਰੇ ਸੰਤ ਐਮ. ਐਲ. ਏ. , ਐਮ. ਪੀ. ਦੀ ਟਿਕਟ ਲਈ ਤਾਂਘਦੇ ਰਹਿੰਦੇ ਹਨ। ਕਈ ਇਸ ਮਕਸਦ ਵਿੱਚ ਕਾਮਯਾਬ ਵੀ ਹੋ ਗਏ ਹਨ। ਚੋਰ ਤੇ ਕੁੱਤੀ (ਸਾਧ ਤੇ ਨੇਤਾ) ਆਪਸ ਵਿੱਚ ਵੰਡ ਵੰਡਾਈ ਕਰ ਲੈਂਦੇ ਹਨ। ਸੰਤ ਨੇਤਾਵਾਂ ਨੂੰ ਵੋਟਾਂ ਪੁਆ ਦਿੰਦੇ ਹਨ ਅਤੇ ਨੇਤਾ ਬਦਲੇ ਵਿੱਚ ਉਹਨਾਂ ਦੇ ਬੰਦਿਆਂ ਨੂੰ ਗੱਫੇ ਦਿੰਦੇ ਰਹਿੰਦੇ ਹਨ ਅਤੇ ਸੰਤਾਂ ਦੀ ਉਸਤਤ ਕਰਦੇ ਰਹਿੰਦੇ ਹਨ। ਮਨੁੱਖ ਨੂੰ ਅੱਜ ਵਿਗਿਆਨਕ ਸੋਚ ਅਪਣਾ ਕੇ ਸਾਧ ਨੇਤਾਵਾਂ ਦੋਹਾਂ ਦਾ ਖਹਿੜਾ ਛੱਡ ਕੇ ਮੰਦਰਾਂ ਮਸਜਿਦਾਂ ਵਿੱਚ ਟੱਕਰਾਂ ਮਾਰਨ ਦੀ ਥਾਂ ਆਪਣਾ ਘਰ ਸੰਵਾਰਨ ਪਵਨ ਗੁਰੂ, ਪਾਣੀ ਪਿਤਾ ਅਤੇ ਮਾਤਾ ਧਰਤ ਮਹੱਤ ਦੀ ਸੰਭਾਲ ਵੱਲ ਹੀ ਲੋੜੀਂਦਾ ਧਿਆਨ ਦੇਣਾ ਚਾਹੀਦਾ ਹੈ। ਇਹ ਹੀ ਮਹੱਤ (ਮਹੱਤਵਪੂਰਣ) ਹੈ।
ਅਮਰਜੀਤ ਢਿੱਲੋਂ ਦਬੜ੍ਹੀਖਾਨਾ 

ਅਸੀਂ ਸਾਰੇ ਫ਼ੋਬੀਆ ਦੇ ਮਰੀਜ਼ ਹਾਂ

ਅਸੀਂ ਸਾਰੇ ਫ਼ੋਬੀਆ ਦੇ ਮਰੀਜ਼ ਹਾਂ
ਆਧਾਰਹੀਣ ਡਰ ਨੂੰ ‘ਫ਼ੋਬੀਆ’ ਕਹਿੰਦੇ ਹਨ। ਸਾਡਾ ਅੰਦਰੂਨੀ ਕੰਨ (ਦਿਮਾਗ) ਸਰੀਰ ਦਾ ਤਵਾਜ਼ਨ (ਬੈਲੇਂਸ) ਕਾਇਮ ਰੱਖਦਾ ਹੈ। ਅੰਦਰੂਨੀ ਕੰਨ ਵਿੱਚ ਗੜਬੜੀ ਪੈਦਾ ਹੋ ਜਾਣ ਨਾਲ ਉਚਾਈ ਤੋਂ ਡਿੱਗਣ ਦਾ ਡਰ ਲੱਗਣ ਲੱਗਦਾ ਹੈ। ਅੰਦਰੂਨੀ ਕੰਨ (ਦਿਮਾਗ) ਵਿੱਚ ਗੜਬੜੀ ਪੈਦਾ ਕਰਨ ਵਾਸਤੇ ਸ਼ਰਾਬ ਸੱਭ ਤੋਂ ਵੱਧ ਜਿੰਮੇਵਾਰ ਹੈ। ਸ਼ਰਾਬ ਪੀਣ ਵਾਲੇ ਮਨੁੱਖ ਅਕਸਰ ਉਚਾਈ ਤੋਂ ਡਰਨ ਲੱਗਦੇ ਹਨ। ਫ਼ੋਬੀਆ (ਆਧਾਰਹੀਣ ਡਰ) ਅਕਸਰ ਕੰਨ ਵਿੱਚ ਗੜਬੜੀ ਕਾਰਨ ਹੀ ਹੁੰਦਾ ਹੈ। ਪਰ ਸ਼ਰਾਬ ਤੋਂ ਬਿਨ੍ਹਾਂ ਇੱਕ ਹੋਰ ਵੀ ਭਿਆਨਕ ਸ਼ਰਾਬ ਹੁੰਦੀ ਹੈ ਜਿਸਨੂੰ ਨਾਮ ਖੁਮਾਰੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਇਹ ਸ਼ਰਾਬ ਆਮ ਸ਼ਰਾਬ ਨਾਲੋਂ ਜਿਆਦਾ ਖਤਰਨਾਕ ਹੈ। ਇਸ ਰਾਹੀਂ ਨਰਕਾਂ ਤੇ ਚੁਰਾਸੀ ਲੱਖ ਜੂਨੀਆਂ ਦੇ ਕਲਪਿਤ ਡਰ ਪੈਦਾ ਕਰਕੇ ਮਨੁੱਖ ਨੂੰ ਫ਼ੋਬੀਆ ਦਾ ਰੋਗੀ ਬਣਾਇਆ ਜਾਂਦਾ ਹੈ। ਵੈਸੇ ਤਾਂ ਸਾਡੇ ਸਮਾਜ ਵਿੱਚ ਬੱਚੇ ਨੂੰ ਜੰਮਣ ਸਾਰ ਹੀ ਡਰਾਉਣਾ ਸ਼ੁਰੂ ਕਰਕੇ ਉਸਨੂੰ ਫ਼ੋਬੀਆ ਦਾ ਮਰੀਜ਼ ਬਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਸਨੂੰ ਕੋਕੋ, ਮਾਊਂ ਆਦਿ ਦੇ ਕਲਪਿਤ ਨਾਮ ਲੈ ਲੈ ਕੇ ਡਰਾਇਆ ਜਾਂਦਾ ਹੈ। ਭੂਤ ਪ੍ਰੇਤ, ਬੁਰੀਆਂ ਆਤਮਾਵਾਂ ਅਤੇ ਫਿਰ ਸੈਕਸ ਦਾ ਹਊਆ ਖੜ੍ਹਾ ਕਰਕੇ ਉਸਨੂੰ ਬੁਰੀ ਸ਼ੈਅ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਸੈਕਸ ਕਾਰਨ ਮਨੁੱਖ ਸੈਕਸ ਫ਼ੋਬੀਆ ਦਾ ਰੋਗੀ ਬਣ ਜਾਂਦਾ ਹੈ। ਅਸਲ ਵਿੱਚ ਸਾਡੇ ਧਰਮ ਗ੍ਰੰਥਾਂ ਦੇ ਰਚਨਕਾਰਾਂ, ਰਿਸ਼ੀਆਂ, ਮੁਨੀਆਂ ਅਤੇ ਵਿਹਲੜ ਪੁਜਾਰੀਆਂ ਨੂੰ ਇਸ ਗੱਲ ਦਾ ਭੇਤ ਆ ਗਿਆ ਸੀ ਕਿ ਮਨੁੱਖ ਨੂੰ ਲੁੱਟਣ ਲਈ ਡਰਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਤਰ੍ਹਾਂ ਤਰ੍ਹਾਂ ਦੇ ਡਰ ਈਜਾਦ ਕੀਤੇ। ਜਿਵੇਂ ਡਾਕੂ ਕਿਸੇ ਨੂੰ ਲੁੱਟਣ ਤੋਂ ਪਹਿਲਾਂ ਉਸਨੂੰ ਮਾਰਨ ਦਾ ਡਰਾਵਾ ਦਿੰਦੇ ਹਨ, ਪੁਲਿਸ ਕਿਸੇ ਮੁਜਰਿਮ ਤੋਂ ਪੈਸੇ ਲੈਣ ਲਈ ਉਸਨੂੰ ਤਸੀਹਿਆਂ ਦਾ ਡਰਾਵਾ ਦਿੰਦੀ ਹੈ ਇਸੇ ਤਰ੍ਹਾਂ ਹੀ ਧਾਰਮਿਕ ਲੋਕ ਪੁਜਾਰੀ ਉਸਨੂੰ ਲੁੱਟਣ ਲਈ ਨਰਕਾਂ ਦੇ ਡਰਾਵੇ ਦਿੰਦੇ ਹਨ। ਜੋ ਡਰ ਕੇ ਲੋਟ ਨਹੀਂ ਆਉਂਦੇ ਉਹਨਾ ਨੂੰ ਲਾਲਚ ਦਿੱਤੇ ਜਾਂਦੇ ਹਨ ਕਿ ਉਹਨਾਂ ਦਾ ਦਾਨ ਅੱਗੇ ਜਾ ਕੇ ਸੱਤਰ ਗੁਣਾ ਫਲੇਗਾ ਅਤੇ ਉਹਨਾਂ ਨੂੰ ਸੁਰਗਾਂ ਦੀਆਂ ਹੂਰਾਂ ਪਰੀਆਂ ਅਤੇ ਹਰ ਤਰ੍ਹਾਂ ਦੇ ਮੇਵੇ ਮਿਲਣਗੇ। ਪਰ ਆਪ ਉਹ ਸ਼ਾਤਿਰ ਪੁਰਸ਼ ਲੋਕਾਂ ਦੇ ਦਸਵੰਧ ਰਾਹੀਂ ਇੱਥੇ ਹੀ ਸੁਰਗ ਬਣਾ ਲੈਂਦੇ ਹਨ। ਕੋਠੀਆਂ, ਕਾਰਾਂ, ਹੂਰਾਂ ਅਤੇ ਮੇਵਿਆਂ ਦਾ ਆਨੰਦ ਲੈਂਦੇ ਹਨ। ਇਹ ਵੀ ਗਲਤ ਹੈ ਕਿ ਮਨੁੱਖ ਡਰ ਕੇ ਨੈਤਿਕਤਾ ਅਪਣਾਉਂਦਾ ਹੈ। ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਅਤੇ ਸਿੱਖਿਆ ਹੋਣੀ ਚਾਹੀਦੀ ਹੈ ਕਿ ਮਨੁੱਖ ਨੂੰ ਬਚਪਨ ਤੋਂ ਡਰ ਰਹਿਤ ਹੋਣਾ ਸਿਖਾਇਆ ਜਾਵੇ। ਉਸਨੂੰ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਆ ਜਾਵੇ। ਮੌਸਮ ਦੀ ਖਰਾਬੀ, ਹੜ੍ਹ, ਭੁਚਾਲ ਆਦਿ ਦੇ ਕਾਰਨ ਸਮਝਾ ਕੇ ਉਸਦੇ ਮਨ ਵਿੱਚੋਂ ਡਰ ਕੱਢਿਆ ਜਾਵੇ। ਫ਼ੋਬੀਆ ਰਹਿਤ ਇਨਸਾਨ ਹੀ ਵਧੀਆ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਆਉ ਆਧਾਰਹੀਣ ਡਰ ਫ਼ੋਬੀਆ ਤੋਂ ਖਹਿੜਾ ਛੁੜਾਉਣ ਲਈ ਜਤਨ ਕਰੀਏ।
                                               ਅਮਰਜੀਤ ਢਿੱਲੋਂ ਦਬੜ੍ਹੀਖਾਨਾ 

ਸੱਭ ਤੋਂ ਥਾਂ ਪਵਿੱਤਰ ਆਪਣਾ ਘਰ ਹੈ ਦੁਨੀਆਂ ਵਿੱਚ।

                     ਗ਼ਜ਼ਲ
ਸੱਭ ਤੋਂ ਥਾਂ ਪਵਿੱਤਰ ਆਪਣਾ ਘਰ ਹੈ ਦੁਨੀਆਂ ਵਿੱਚ।
ਕੋਈ ਨਾ ਤੀਰਥ ਇਸ ਤੋਂ ਉੱਪਰ ਹੈ ਦੁਨੀਆਂ ਵਿੱਚ।

ਜਿਸਨੂੰ ਆਪਣੇ ਘਰ ’ਚੋਂ ਚੈਨ ਸ਼ਾਂਤੀ ਨਹੀਂ ਮਿਲਦੀ।
ਉਸਨੂੰ ਮਿਲੇ ਸ਼ਾਂਤੀ ਨਾ ਬਾਹਰ ਹੈ ਦੁਨੀਆਂ ਵਿੱਚ।

ਜੋ ਘਰ ਨੂੰ ਛੁਟਿਆ ਕੇ ਮੰਦਰ ਡੇਰੀਂ ਜਾਂਦੇ ਨੇ।
ਉਹਨਾਂ ਦੇ ਸੰਗ ਰਹਿੰਦਾ ਸਦਾ ਹੀ ਡਰ ਹੈ ਦੁਨੀਆਂ ਵਿੱਚ।

ਜੋ ਗੁਨਾਹ ਸਮਝਦੇ ਨੇ ਆਰਾਮ ਕਰਨ ਤਾਈਂ।
ਉਹੀਓ ਮੰਜ਼ਿਲ ਕਰਦੇ ਯਾਰੋ ਸਰ ਹੈ ਦੁਨੀਆਂ ਵਿੱਚ।

ਜੋ ਜੰਗਾਲੀ ਸੋਚ ਨੂੰ ਬਦਲਣ ਦੀ ਗੱਲ ਕਰਦੇ ਨੇ।
ਥੋੜ੍ਹੇ ਹੀ ਬੰਦੇ ਹੁੰਦੇ ਨੇ ਨਰ ਹੈ ਦੁਨੀਆਂ ਵਿੱਚ।

ਉਹਨਾਂ ਨੂੰ ‘ਪਰਜੀਵੀ’ ਲਾਰੇ ਲਾਉਂਦੇ ਸੁਰਗਾਂ ਦੇ।
ਜਿਹਨਾਂ ਉੱਤੇ ਰਹਿੰਦੇ ਉਹ ਨਿਰਭਰ ਹੈ ਦੁਨੀਆਂ ਵਿੱਚ।

ਇਹਨਾਂ ਅੱਗੇ ਹੀਰੇ ਲਾਲ ਜਵਾਹਰ ਕੁੱਝ ਵੀ ਨਹੀਂ।
ਸੱਭ ਤੋਂ ਮਹਿੰਗੇ ਤਾਂ ਯਾਰੋ ਅੱਖਰ ਹੈ ਦੁਨੀਆਂ ਵਿੱਚ।

ਸੁੱਤਿਆਂ ਸੁੱਤਿਆਂ ਇੱਥੇ ਅਕਸਰ ਬੀਤ ਰਹੇ ਨੇ ਲੋਕ।
ਪਸ਼ੂ, ਜਨੌਰ ਜਿਵੇਂ ਮੱਖੀ, ਮੱਛਰ ਹੈ ਦੁਨੀਆਂ ਵਿੱਚ।

ਉਸਦੇ ਘਰ ਵਿੱਚ ਸੁੱਖ ਵੀ ਮੁਸ਼ਕਿਲ ਦੇ ਨਾਲ ਆਉਂਦਾ ਹੈ।
ਦੁੱਖ ਦੇਖ ਕੇ ਜਿਹੜਾ ਭੀੜੇ ਦਰ ਹੈ ਦੁਨੀਆਂ ਵਿੱਚ।

ਵਕਤ ਵਾਚ ਕੇ ਜਿਹੜਾ ਹੁਨਰ ਜੀਣ ਦਾ ਸਿੱਖ ਲਵੇ।
ਉਹੀਓ ਬੰਦਾ ਬਣ ਜਾਂਦਾ ਨਾਬਰ ਹੈ ਦੁਨੀਆਂ ਵਿੱਚ।

ਆਪਣੇ ਅੰਦਰ ਬੈਠੇ ਦੁਸ਼ਮਣ ਨੂੰ ਪਹਿਚਾਣ ਲਵੀਂ।
ਫਿਰ ਤੰੂ ਮਿੱਤਰ ਆਪ ਬਣੇਂਗਾ ਬਿਹਤਰ ਦੁਨੀਆਂ ਵਿੱਚ।

ਸਾਰਾ ਦਬੜ੍ਹੀਖਾਨਾ ਹੀ ਲਾਈਲੱਗ ਮੋਮਿਨ ਹੈ।
ਇੱਕ ਇਕੱਲਾ ‘ਢਿੱਲੋਂ’ ਬੱਸ ਕਾਫਰ ਹੈ ਦੁਨੀਆਂ ਵਿੱਚ। 

ਕਿਹੜੇ ਸਤਿਯੁੱਗ ਦੇ ਸੱਚ ਦੀ ਗੱਲ ਕਰਦੇ ਹੋ ਮਹਾਰਾਜ

ਕਿਹੜੇ ਸਤਿਯੁੱਗ ਦੇ ਸੱਚ ਦੀ ਗੱਲ ਕਰਦੇ ਹੋ ਮਹਾਰਾਜ ਜਿਸ ’ਚ ਬਲਾਤਕਾਰੀ ਦੇਵਤੇ ਰਹਿੰਦੇ ਸਨ ?
ਪੁਰਾਣਾਂ ਮੁਤਾਬਿਕ ਕਿ ਸਤਿਯੁੱਗ ਦੀ ਕਥਾ ਹੈ ਜਦੋਂ ਚਾਰ ਚੁਫੇਰੇ ਸੱਚ ਦਾ ਪਹਿਰਾ ਹੁੰਦਾ ਸੀ ਅਤੇ ਦੇਵਤੇ ਕੋਈ ਵੀ ਗਲਤ ਕੰਮ ਨਹੀਂ ਸੀ ਕਰਦੇ।
ਉਸ ਸਮੇਂ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਬਹੁਤ ਸੁੰਦਰ ਅੌਰਤ ਸੀ ਜਿਸਨੂੰ ਦੇਖਕੇ ਇੰਦਰ ਦੇਵਤੇ ਦਾ ਮਨ ਬੇਈਮਾਨ ਹੋ ਗਿਆ। ਗੌਤਮ ਕੁੱਕੜ ਦੀ ਬਾਂਗ ਨਾਲ ਨਦੀ ਤੇ ਨਹਾਉਣ ਜਾਂਦਾ ਸੀ। ਇੰਦਰ ਨੇ ਚੰਦਰਮਾ ਨੂੰ ਕਿਹਾ ਕਿ ਉਹ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇ ਦੇਵੇ। ਚੰਦਰਮਾ ਕੁੱਕੜ ਬਣ ਕੇ ਗਿਆ ਅਤੇ ਅੱਧੀ ਰਾਤ ਨੂੰ ਹੀ ਬਾਂਗ ਦੇ ਦਿੱਤੀ। ਗੌਤਮ ਰਿਸ਼ੀ ਬਾਂਗ ਸੁਣ ਕੇ ਨਹਾਉਣ ਤੁਰ ਪਿਆ। ਇੰਦਰ ਦੇਵਤਾ ਗੌਤਮ ਰਿਸ਼ੀ ਦਾ ਰੂਪ ਧਾਰ ਕੇ ਅਹਿਲਿਆ ਕੋਲ ਪਹੁੰਚ ਗਿਆ ਅਤੇ ਉਸ ਨਾਲ ਕੁਕਰਮ ਕਰਨ ਲੱਗਾ। ਗੌਤਮ ਰਿਸ਼ੀ ਜਦ ਨਦੀ ਤੇ ਪਹੁੰਚਿਆ ਤਾਂ ਨਦੀ ਅਜੇ ਨੰਗੀ ਪਈ ਸੀ (ਭਾਵ ਨਦੀ ਕੱਪੜੇ ਵੀ ਪਾਉਂਦੀ ਹੋਵੇਗੀ ਸਤਿਯੁੱਗ ’ਚ) ਨਦੀ ਨੇ ਗੌਤਮ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੇਰਾ ਨੰਗੇਜ਼ ਦੇਖਿਆ ਹੈ ਜੇ ਤੇਰੇ ਘਰੇ ਕੋਈ ਤੇਰੀ ਅੌਰਤ ਦਾ ਵੀ ਨੰਗੇਜ਼ ਦੇਖ ਰਿਹਾ ਹੈ। ਗੌਤਮ ਰਿਸ਼ੀ ਗੁੱਸੇ ਵਿੱਚ ਵਾਪਿਸ ਆਇਆ ਤਾਂ ਰਾਹ ਵਿੱਚ ਚੰਦਰਮਾ ਕੁੱਕੜ ਬਣਿਆ ਬੈਠਾ ਸੀ। ਰਿਸ਼ੀ ਨੇ ਆਪਣਾ ਪਰਨਾ ਜ਼ੋਰ ਦੀ ਕੁੱਕੜ ਦੇ ਮਾਰਿਆ। ਉਸ ਨਾਲ ਕੁੱਕੜ ਦੇ ਦਾਗ ਪੈ ਗਿਆ। ਅੱਜ ਜੋ ਚੰਦਰਮਾ ਵਿੱਚ ਦਾਗ ਦਿਸਦਾ ਹੈ ਕਹਿੰਦੇ ਇਹ ਗੌਤਮ ਰਿਸ਼ੀ ਦੇ ਮਾਰੇ ਪਰਨੇ ਕਾਰਨ ਹੈ। (ਧਰਤੀ ਦਾ ਇੱਕ ਬਟਾ ਛੇ ਹਿੱਸੇ ਜਿੰਨਾ ਚੰਦਰਮਾ ਵਿਚਾਰਾ ਕਿਵੇਂ ਕੁੱਕੜ ਬਣਕੇ ਗਿਆ ਹੋਊ) ਜਦ ਰਿਸ਼ੀ ਘਰ ਪਹੁੰਚਿਆ ਤਾਂ ਇੰਦਰ ਦੇਵਤਾ ਆਪਣਾ ਭਜਨ ਕੀਰਤਨ ਕਰੀ ਜਾ ਰਿਹਾ ਸੀ। ਉਸਨੇ ਇੰਦਰ ਨੂੰ ਸਰਾਪ ਦਿੱਤਾ ਤੇ ਉਸਦੇ ਸਰੀਰ ਵਿੱਚ ਅੌਰਤ ਦੇ ਹਜਾਰ ਗੁਪਤ ਅੰਗ ਪੈਦਾ ਹੋ ਗਏ। ਉਸਨੇ ਆਪਣੀ ਪਤਨੀ ਅਹਿਲਿਆ ਨੂੰ ਸਿੱਲ (ਪੱਥਰ) ਹੋਣ ਦਾ ਸਰਾਪ ਦਿੱਤਾ। ਅਹਿਲਿਆ ਨੇ ਮਿੰਨਤ ਤਰਲਾ ਕੀਤਾ ਕਿ ਉਸਦਾ ਕੋਈ ਕਸੂਰ ਨਹੀਂ। ਫਿਰ ਗੌਤਮ ਨੇ ਕਿਹਾ ਕਿ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਜੀ ਆਕੇ ਉਸਦਾ ਉਦਾਰ ਕਰਨਗੇ। ਅਹਿਲਿਆ ਨੇ ਕਿਹਾ ਕਿ ਅਜੇ ਦੁਆਪਰ ਆਉਣਾ ਹੈ ਅਤੇ ਤ੍ਰੇਤਾ ਯੁੱਗ ਬਹੁਤ ਦੂਰ ਹੈ ਤਾਂ ਰਿਸ਼ੀ ਨੇ ਯੁੱਗ ਹੀ ਪਲਟ ਦਿੱਤਾ ਕਿ ਤ੍ਰੇਤਾ ਪਹਿਲਾਂ ਅਤੇ ਦੁਆਪਰ ਬਾਅਦ ਵਿੱਚ ਆਵੇਗਾ ਯਾਨੀ ਇੱਕ ਤੋਂ ਬਾਅਦ ਤਿੰਨ ਅਤੇ ਤਿੰਨ ਤੋਂ ਬਾਅਦ ਦੋ। ਰਿਸ਼ੀ ਨੇ ਸਾਰਾ ਪਹਾੜਾ ਹੀ ਬਦਲ ਦਿੱਤਾ। ਕਿਉਂਕਿ ਸਤਿਯੁੱਗ ਸੱਚ ਦਾ ਯੁੱਗ ਸੀ,ਉਹਦੇ ਵਿੱਚ ਝੂਠ,ਕਪਟ ਆਦਿ ਨਹੀਂ ਸੀ ਹੁੰਦੇ,ਸਾਨੂੰ ਇਸ ਕਥਾ ’ਚ ਸਾਰੀਆਂ ਗੱਲਾਂ ਸੱਚ ਮੰਨ ਕੇ ਅਜਿਹੇ ਰਿਸ਼ੀਆਂ ਦੀ ਪੂਜਾ ਕਰਨੀ ਚਾਹੀਦੀ ਹੈ। ਆਓ ਹਿੰਦੂ ਧਰਮ ਨੂੰ ਜ਼ਰਾ ਹੋਰ ਗਹੁ ਨਾਲ ਵਾਚੀਏ। ਸਭ ਤੋਂ ਪਹਿਲਾਂ ਤਾਂ ਸਤਿਯੁੱਗ ਦਾ ਰਿਗਵੇਦ ਹੀ ਸਾਡਾ ਪਰਮ ਗ੍ਰੰਥ ਹੈ। ਪਰ ਇਸ ਵਿੱਚ ਆਰੀਆ ਜਾਤੀ ਦੁਆਰਾ ਭਾਰਤ ਦੇ ਮੂਲ ਨਿਵਾਸੀਆਂ (ਦਾਸ,ਦਰਾਵਿੜ ਆਦਿ) ਦੇ ਜਾਤੀ ਸੰਹਾਰ ਦਾ ਜਿਵੇਂ ਵਰਨਣ ਕੀਤਾ ਗਿਆ ਹੈ ਜਾਂ ਆਰੀਆ ਦੇ ਪਰਮ ਇਸ਼ਟ ਦੇਵ ਇੰਦਰ ਦਾ ਜਿਵੇਂ ਚਰਿੱਤਰ ਹੋਇਆ ਹੈ,ਕੀ ਉਹ ਸਭ ਅੱਜ ਦੇ ਯੁੱਗ ਵਿੱਚ ਕਿਸੇ ਸੱਭਿਆ ਅਤੇ ਸੰਯੁਕਤ ਰਾਸ਼ਟਰ ਦੇ ਆਦਰਸ਼ ਬਣ ਸਕਦੇ ਹਨ ? ਆਰੀਆ ਲੋਕਾਂ ਦੀ ਹਿੰਸਾ ਭਾਵਨਾ ਅਤੇ ਉਹਨਾਂ ਦੇ ਪਰਮ ਦੇਵ ਇੰਦਰ ਦੇ ਕਾਰਨਾਮਿਆਂ ਦਾ ਇਹ ਲੇਖਾ ਜੋਖਾ ਦੇਖੋ : 

ਮੌਨਸੂਨ ਪੌਣਾਂ ਕੀ ਹਨ ?

ਮੌਨਸੂਨ ਪੌਣਾਂ ਕੀ ਹਨ ?
ਮੌਨਸੂਨ ਪੌਣਾਂ ਨੂੰ ਭਾਰਤੀ ਖੇਤੀ ਦਾ ਧੁਰਾ ਮੰਨਿਆ ਜਾਂਦਾ ਹੈ। ਜੇ ਮੌਨਸੂਨ ਪੌਣਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਆ ਜਾਣ ਤਾਂ ਹੜ੍ਹ ਆ ਜਾਣ ਦਾ ਖਤਰਾ ਹੋ ਜਾਂਦਾ ਹੈ ਅਤੇ ਪੌਣਾਂ ਲੇਟ ਹੋ ਜਾਣ ਨਾਲ ਸੋਕਾ ਪੈਣ ਦਾ ਖਤਰਾ ਰਹਿੰਦਾ ਹੈ। 11 ਮਈ 1955 ਨੂੰ ਮੌਨਸੂਨ ਸੱਭ ਤੋਂ ਪਹਿਲਾਂ ਆ ਜਾਣ ਕਾਰਨ ਇੱਥੇ ਭਿਆਨਕ ਹੜ੍ਹ ਆਏ। 18 ਜੂਨ 1972 ਨੂੰ ਇਹ ਸੱਭ ਤੋਂ ਲੇਟ ਕੇਰਲਾ ਤੱਟ ਤੇ ਆਈਆਂ ਜਿਸ ਕਾਰਨ ਦੇਸ਼ ਵਿੱਚ ਕਈ ਥਾਈਂ ਸੋਕਾ ਪਿਆ।
ਮੌਨਸੂਨ ਸ਼ਬਦ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਬਣਿਆ। ਇਸਦਾ ਅਰਥ ਹੈ ਮੌਸਮੀ ਹਵਾਵਾਂ। ਮੌਨਸੂਨ ਪੌਣਾਂ ਦਾ ਜਨਮ ਜਲ ਅਤੇ ਥਲ ਦੇ ਤਾਪਮਾਨ ਦੇ ਫਰਕ ਕਾਰਨ ਹੁੰਦਾ ਹੈ। ਧਰਤੀ ਜਲਦੀ ਗਰਮ ਅਤੇ ਜਲਦੀ ਠੰਡੀ ਹੁੰਦੀ ਹੈ ਪਰ ਸਮੁੰਦਰ ਦਾ ਪਾਣੀ ਨਿੱਘਾ ਰਹਿੰਦਾ ਹੈ। ਵਿਗਿਆਨਕ ਸਿਧਾਂਤ ਅਨੁਸਾਰ ਹਵਾ ਹਮੇਸ਼ਾ ਘੱਟ ਤਾਪਮਾਨ ਤੋਂ ਵੱਧ ਤਾਪਮਾਨ ਵੱਲ ਚਲਦੀ ਹੈ। ਮਈ ਜੂਨ ਦੇ ਮਹੀਨੇ ਉੱਤਰ ਪੱਛਮੀ ਭਾਰਤ ਵਿੱਚ ਤਾਪਮਾਨ 45 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ ਜਦੋਂ ਕਿ ਅਰਬ ਸਾਗਰ ਦਾ ਤਾਪਮਾਨ  27=28 ਡਿਗਰੀ ਸੈਂਟੀਗਰੇਡ ਹੁੰਦਾ ਹੈ। ਇਸੇ ਕਾਰਨ ਹੀ ਅਰਬ ਸਾਗਰ ਤੋਂ ਪਾਣੀ ਨਾਲ ਲੱਦੀਆਂ ਇਹ ਹਵਾਵਾਂ ਦੱਖਣੀ ਪੱਛਮੀ ਮੌਨਸੂਨ ਦੇ ਰੂਪ ਵਿੱਚ ਧਰਤੀ ਤੇ ਆ ਕੇ ਖੂਬ ਮੀਂਹ ਵਰਾਉਂਦੀਆਂ ਹਨ। ਸਰਦੀਆਂ ਵਿੱਚ ਇੱਥੋਂ ਦਾ ਤਾਪਮਾਨ ਘਟ ਜਾਣ ਕਾਰਨ ਇਹ ਵਾਪਿਸ ਸਮੁੰਦਰ ਵੱਲ ਨੂੰ ਉੱਤਰ ਪੂਰਬੀ ਮੌਨਸੂਨ ਦੇ ਰੂਪ ਵਿੱਚ ਚਲਦੀਆਂ ਹਨ। ਪਰ ਇਹ ਜਲ ਕਣਾਂ ਦੀ ਘਾਟ ਹੋਣ ਕਾਰਨ ਤਮਿਲਨਾਡੂ ਦੇ ਕਿਨਾਰੇ ਤੋਂ ਬਿਨਾਂ ਭਾਰਤ ਦੇ ਹੋਰ ਕਿਸੇ ਹਿੱਸੇ ਵਿੱਚ ਵਰਖਾ ਨਹੀਂ ਕਰਦੀਆਂ। ਅਰਬ ਸਾਗਰ ਵਿੱਚ ਵਗਦੀਆਂ ਸਮੁੰਦਰੀ ਧਾਰਾਵਾਂ ਅਤੇ ਉੱਪਰਲੀ ਹਵਾ ਵਿਚਲਾ ਚੱਕਰ ਵੀ ਮੌਨਸੂਨ ਦੀ ਗਤੀ ਨਿਰਧਾਰਤ ਕਰਦਾ ਹੈ। ਮੌਨਸੂਨ ਪੌਣਾਂ ਦੇ ਜਨਮ ਦਾ ਅਜੋਕਾ ਕਾਰਨ ਚਿੱਲੀ ਤੇ ਪੀਰੂ ਦੇ ਸਮੁੰਦਰ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਹਿਣ ਵਾਲੀ ਐਲ ਨੀਨੋ ਨਾਂ ਦੀ ਸਮੁੰਦਰੀ ਧਾਰਾ ਨੂੰ ਮੰਨਿਆ ਜਾਂਦਾ ਹੈ। ਗਰਮੀ ਵਿੱਚ ਭੂਮੱਧ ਰੇਖਾ ਤੇ ਵਧਿਆ ਤਾਪਮਾਨ ਚੱਕਰ ਕਰਕ ਰੇਖਾ ਵੱਲ ਨੂੰ ਖਿਸਕ ਜਾਂਦਾ ਹੈ। ਇਸ ਖਾਲੀ ਥਾਂ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਹਵਾਵਾਂ ਭੂਮੱਧ ਰੇਖਾ ਨੂੰ ਪਾਰ ਕਰਕੇ ਧਰਤੀ ਦੀ ਰੋਜਾਨਾ ਗਤੀ ਦੇ ਕਾਰਨ ਸਮੇਂ ਅਨੁਸਾਰ ਦੱਖਣ ਪੱਛਮ ਤੋਂ ਉੱਤਰ ਦਿਸ਼ਾ ਵੱਲ ਨੂੰ ਚਲਦੀਆਂ ਹਨ। ਲੰਬੇ ਸਫਰ ਪਿੱਛੋਂ ਇਹ ਦੱਖਣੀ ਪੱਛਮੀ ਪੌਣਾਂ ਦੇ ਰੂਪ ਵਿੱਚ ਲੱਗਭੱਗ 1 ਜੂਨ ਦੇ ਨੇੜੇ ਕੇਰਲਾ ਤੱਟ ਤੇ ਭਾਰੀ ਵਰਖਾ ਕਰਦੀਆਂ ਹਨ। ਇਸ ਨਾਲ ਕੇਰਲਾ ਤੱਟ ਤੇ ਲੱਗੇ ਅੰਬ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਆਚਾਰੀ ਅੰਬਾਂ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਇਹ ਪੌਣਾਂ 10 ਜੂਨ ਤੱਕ ਮੁੰਬਈ,12 ਜੂਨ ਤੱਕ ਪਟਨਾ (ਬਿਹਾਰ),1 ਜੁਲਾਈ ਨੂੰ ਦਿੱਲੀ ਅਤੇ 15 ਜੁਲਾਈ ਤੱਕ (ਸਾਉਣ ਦੇ ਪਹਿਲੇ ਹਫਤੇ) ਸਾਰੇ ਭਾਰਤ ਵਿੱਚ ਪਸਰ ਜਾਂਦੀਆਂ ਹਨ। ਇਹ ਸਾਡੇ ਦੇਸ਼ ਦੇ ਲੱਗਭੱਗ 85 ਪ੍ਰਤੀਸ਼ਤ ਹਿੱਸੇ ਵਿੱਚ ਮੀਂਹ ਵਰਾਉਂਦੀਆਂ ਹਨ। ਇਹਨਾਂ ਨੂੰ ਦੋ ਹਿੱਸਿਆਂ ਵਿੱਚ ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ’ਚ ਵੰਡਿਆ ਜਾਂਦਾ ਹੈ। ਅਰਬ ਸਾਗਰ ਦੀ ਸ਼ਾਖਾ ਪੱਛਮੀ ਘਾਟ ਦੇ ਨਾਲ ਨਾਲ ਗੁਜਰਾਤ ਵਿੱਚ ਕੱਛ ਦੇ ਇਲਾਕੇ ਵਿੱਚ 15 ਜੂਨ ਤੱਕ ਪਹੁੰਚ ਕੇ ਮੀਂਹ ਪਾਉਂਦੀ ਹੈ। ਬੰਗਾਲ ਦੀ ਸ਼ਾਖਾ ਗੰਗਾ ਡੈਲਟੇ ਰਾਹੀਂ ਲੰਘ ਕੇ ਗਾਰੋ,ਖਾਸੀ,ਨਾਗਾ,ਪਟਕੋਈ ਅਤੇ  

ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਸ਼ੋਰ ਪ੍ਰਦੂਸ਼ਣ

ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਸ਼ੋਰ ਪ੍ਰਦੂਸ਼ਣ
ਮਨੁੱਖ ਦਾ ਸੁਭਾਅ ਅੱਜ ਸ਼ੋਰ ਮੁਖੀ ਹੋ ਗਿਆ ਹੈ। ਮਨੁੱਖ ਨੂੰ ਚੁੱਪ ਅਤੇ ਖਾਮੋਸ਼ੀ ਤੋਂ ਡਰ ਲੱਗਣ ਲੱਗ ਪਿਆ ਹੈ। ਖਾਮੋਸ਼ੀ ਵਿੱਚ ਆਤਮ ਚਿੰਤਨ ਹੁੰਦਾ ਹੈ ਅਤੇ ਆਦਮੀ ਨੂੰ ਆਪਣੇ ਐਬ ਨਜਰ ਆਉਂਦੇ ਹਨ। ਮਨੁੱਖ ਕਪਟ ਦੇ ਸ਼ੋਰ ਨੂੰ ਚੁੱਪਚਾਪ ਜਰ ਰਿਹਾ ਹੈ ਅਤੇ ਖੁਦ ਵੀ ਇਸ ਸ਼ੋਰ ਵਿੱਚ ਹਿੱਸਾ ਪਾ ਰਿਹਾ ਹੈ। ਵਿਦਿਆਰਥੀ ਰੋਜ ਤਰਲੇ-ਮਿੰਨਤਾਂ ਕਰਦੇ ਹਨ ਕਿ ਉਹਨਾਂ ਨੂੰ ਪੜ੍ਹਣ ਦਿੱਤਾ ਜਾਵੇ,ਬਜੁਰਗ, ਮਰੀਜ,ਬੱਚੇ ਅਤੇ ਗਰਭਵਤੀ ਅੌਰਤਾਂ-ਮਾਵਾਂ ਸ਼ਾਂਤੀ ਲੋਚਦੀਆਂ ਹਨ। ਦੁਧਾਰੂ ਪਸ਼ੂ ਸ਼ੋਰ ਨਹੀਂ ਚਾਹੁੰਦੇ ਪਰ ਇਸ ਸੱਭ ਦੇ ਬਾਵਜੂਦ ਧਾਰਮਿਕ ਅਸਥਾਨਾਂ ਤੇ ਉੱਚੀ ਆਵਾਜ ਵਿੱਚ ਚਾਰ=ਚਾਰ ਲਾਊਡ ਸਪੀਕਰ ਪੂਰੀ ਫੁੱਲ ਆਵਾਜ ਵਿੱਚ ਲਾਏ ਜਾਂਦੇ ਹਨ। ਲਾਟਰੀਆਂ ਦੀਆਂ ਟਿਕਟਾਂ ਵੇਚਣ ਵਾਲੇ,ਸਿਨਮੇ ਦੀਆਂ ਫਿਲਮਾਂ ਦੇ ਪ੍ਰਚਾਰਕ,ਸਬਜੀ ਵੇਚਣ ਵਾਲੇ ਅਤੇ ਕੱਪੜਾ=ਸਾਬਣ ਆਦਿ ਵੇਚਣ ਵਾਲੇ ਸੱਭ ਕੋਲ ਲਾਊਡ ਸਪੀਕਰ ਹਨ। ਬੱਸਾਂ ਵਾਲੇ ਵੀ ਪ੍ਰੈਸ਼ਰ ਹਾਰਨਾਂ ਦਾ ਪੂਰੀ ਤਰ੍ਹਾਂ ਦੁਰਉਪਯੋਗ ਕਰਦੇ ਹਨ ਅਤੇ ਬੱਸਾਂ ਵਿੱਚ ਉੱਚੀ ਆਵਾਜ ਵਿੱਚ ਟੇਪ ਰਿਕਾਰਡ ਲਾ ਕੇ ਆਪਣੇ ਲਿਖੇ ਮਾਟੋ ‘ਸਫਰ ਸ਼ਾਂਤੀ ਨਾਲ ਕਰੋ ਜੀ’ ਦਾ ਕਤਲ ਕਰਦੇ ਹਨ। ਭਾਂਵੇਂ ਭਾਰਤੀ ਸੰਵਿਧਾਨ ਦੀ ਧਾਰਾ 190=2 ਤਹਿਤ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਨੂੰ 6 ਮਹੀਨੇ ਕੈਦ ਅਤੇ ਦੋ ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਪੰਜਾਬ ਇਨਸਟਰੂਮੈਂਟ (ਕੰਟਰੋਲ ਆਫ ਨੋਆਇਜ) ਐਕਟ 1956 ਧਾਰਾ 144 ਤਹਿਤ ਡੀ. ਸੀ. ਚਲਾਨ ਕਰ ਸਕਦੇ ਹਨ ਅਤੇ ਜਿਲ੍ਹਾ ਮੈਜਿਸਟਰੇਟ ਦੀ ਇਜਾਜਤ ਬਿਨਾਂ ਕੋਈ ਆਵਾਜ ਪ੍ਰਦੂਸ਼ਣ ਫੈਲਾਉਣ ਵਾਲਾ ਯੰਤਰ ਨਹੀਂ ਵਰਤਿਆ ਜਾ ਸਕਦਾ। ਸਾਨੂੰ ਆਵਾਜ ਹਵਾ ਦੀਆਂ ਲਹਿਰਾਂ ਰਾਹੀਂ ਸੁਣਦੀ ਹੈ। ਚੰਨ ਤੇ ਹਵਾ ਨਾ ਹੋਣ ਕਾਰਨ ਉੱਥੇ ਕੋਈ ਆਵਾਜ ਨਹੀਂ ਸੁਣਦੀ। ਉੱਚੀ ਆਵਾਜ ਕੰਨ ਦੇ ਪਰਦੇ ਅਗਲੇ ਬਾਰੀਕ ਵਾਲ ਸੈਲ ਨਕਾਰਾ ਕਰਦੀ ਹੈ। ਜਿਸ ਤਰ੍ਹਾਂ ਪਾਣੀ ਵਿੱਚ ਰੋੜਾ ਸੁੱਟਣ ਸਮੇਂ ਲਹਿਰਾਂ ਫੈਲਦੀਆਂ ਹਨ। ਸਾਊਂਡ ਲੈਵਲ ਮੀਟਰ ਰਾਹੀਂ ਆਵਾਜ ਦੀ ਮਿਣਤੀ ਡੈਸੀਬਲ ਰਾਹੀਂ ਕੀਤੀ ਜਾਂਦੀ ਹੈ। ਸੰਗੀਤ ਦੀ ਇੱਕ ਖਾਸ ਡੈਸੀਬਲ ਤੱਕ ਦੀ ਆਵਾਜ ਕੰਨਾਂ (ਦਿਮਾਗ) ਨੂੰ ਪਿਆਰੀ ਲੱਗਦੀ ਹੈ। 20ਵੀਂ ਸਦੀ ਦੀਆਂ ਕਾਢਾਂ ਦੇ ਦੁਰਉਪਯੋਗ ਅਤੇ ਮਸ਼ੀਨੀਕਰਨ ਨੇ ਆਵਾਜ ਪ੍ਰਦੂਸ਼ਣ ਫੈਲਾਉਣ ਵਿੱਚ ਅਹਿਮ ਹਿੱਸਾ ਪਾਇਆ ਹੈ। 20ਵੀਂ ਸਦੀ ਦੇ ਸ਼ੁਰੂ ‘ਚ ਸ਼ੋਰ ਦੀ ਆਵਾਜ 80 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਸਦੀ ਦੇ ਅਖੀਰ ‘ਚ ਇਹ 40 ਹਜਾਰ ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਤੱਕ ਮਿਣੀ ਜਾ ਚੁੱਕੀ ਹੈ। ਅੰਤਰਰਾਸ਼ਟਰੀ ਵਿਗਿਆਨੀ ਵਿਕਟਰ ਗੁਰਐਨ ਦਾ ਕਹਿਣਾ ਹੈ ਕਿ ਇਹ ਮਨੁੱਖੀ ਨਸਲਕਸ਼ੀ ਲਈ ਅਹਿਮ ਹਥਿਆਰ ਹੈ। ਜੇ ਸ਼ੋਰ ਦੀ ਮੌਜੂਦਾ ਗਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਸੰਨ 2050 ਤੱਕ ਬਹੁਤ ਲੋਕ ਬੋਲੇ ਹੋ ਜਾਣਗੇ ਅਤੇ ਬਹੁਤ ਲੋਕ ਆਵਾਜ ਪ੍ਰਦੂਸ਼ਣ ਨਾਲ ਹੀ ਮਰਨ ਲੱਗ ਜਾਣਗੇ। ਸ਼ੋਰ ਪ੍ਰਦੂਸ਼ਣ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਵੱਧ ਖਤਰਨਾਕ ਹੈ। ਇਹ ਆਪਣਾ ਚਿਰਸਥਾਈ ਅਸਰ ਛੱਡਦਾ ਹੋਇਆ ਸੈਕਿੰਡਾਂ ਵਿੱਚ ਹੀ ਅਲੋਪ ਹੋ ਜਾਂਦਾ ਹੈ। ਮੈਰਿਜ ਪੈਲਿਸਾਂ ਦੇ ਆਰਕੈਸਟਰਾ ਸ਼ੋਰ ਨੂੰ ਕਈ ਗੁਣਾ ਵਧਾਉਂਦੇ ਹਨ। ਹਵਾ ਵਿੱਚ ਸ਼ੋਰ ਦੀ ਰਫਤਾਰ 20 ਡਿਗਰੀ ਤਾਪਮਾਨ ਤੇ 344 ਮੀਟਰ ਸੈਕਿੰਡ ਹੈ ਜਦ ਕਿ ਸਟੀਲ ਵਿੱਚ ਇਹ ਵਧ ਕੇ 5029 ਮੀਟਰ ਸੈਕਿੰਡ ਤੱਕ ਪਹੁੰਚ ਜਾਂਦੀ ਹੈ। ਨੌਜਵਾਨ ਤੰਦਰੁਸਤ ਆਦਮੀ ਨੂੰ ਆਵਾਜ ਦਾ ਜੀਰੋ ਡੈਸੀਬਲ, ਭਾਵ ਜੀਰੋ ਸਾਊਂਡ ਪ੍ਰੈਸ਼ਰ ਲੈਵਲ  

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?
ਹਿੰਦੂ ਧਾਰਮਿਕ ਗ੍ਰੰਥਾਂ (ਸ਼੍ਰੀਮਦ ਭਗਵਤ ਗੀਤਾ) ਵਿੱਚ ਲਿਖਿਆ ਹੈ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਇਸਨੂੰ ਨਾ ਅੱਗ ਸਾੜ ਸਕਦੀ ਹੈ ਅਤੇ ਨਾ ਪਾਣੀ ਡੋਬ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਆਤਮਾ ਜੰਮਦੀ ਜਾਂ ਮਰਦੀ ਨਹੀਂ ਤਾਂ ਫਿਰ 84 ਲੱਖ ਜੂਨ (ਆਵਾਗਵਨ) ਕੌਣ ਭੋਗਦੈ ? ਕਹਿੰਦੇ ਆਦਮੀ ਨੂੰ 84 ਲੱਖ ਜੂਨ ਭੋਗਣ ਤੋਂ ਬਾਅਦ ਹੀ ਮਨੁੱਖੀ ਦੇਹੀ ਮਿਲਦੀ ਹੈ। ਉਹ ਵੀ ਤਾਂ ਜੇ ਉਸਨੇ ਦੂਜੀਆਂ ਜੂਨਾਂ ਵਿੱਚ ਚੰਗੇ ਕੰਮ ਕੀਤੇ ਹੋਣ, ਨਹੀਂ ਤਾਂ ਫਿਰ ਵਾਰੀ ਕੱਟੀ ਜਾਂਦੀ ਹੈ ਅਤੇ ਉਹ ਆਵਾਗਵਨ ਦਾ ਚੱਕਰ (84 ਲੱਖ ਜੂਨ) ਫਿਰ ਸ਼ੁਰੂ ਹੋ ਜਾਂਦਾ ਹੈ। ਮਨੁੱਖੀ ਜੂਨੀ ਵਿੱਚ ਨਾਮ ਜਪ ਕੇ ਮਨੁੱਖ ਆਵਾਗਵਨ ਤੋਂ ਰਹਿਤ ਹੋ ਜਾਂਦਾ ਹੈ ਭਾਵ  ਉਸ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ। ਜੇ ਭਲਾ ਨਾਮ ਜਪਣ ਨਾਲ ਮਨੁੱਖ ਦਾ ਨਾਮੋ ਨਿਸ਼ਾਨ ਹੀ ਮਿਟ ਜਾਣਾ ਹੈ ਅਤੇ ਉਸਨੇ ਫਿਰ ਕਿਸੇ ਜੂਨ ਵਿੱਚ (ਜਾਂ ਮਨੁੱਖ ਬਣਕੇ) ਇਹ ਧਰਤੀ ਹੀ ਨਹੀਂ ਦੇਖਣੀ ਤਾਂ ਫਿਰ ਅਜਿਹੇ ਨਾਮ ਜਪਣ ਦਾ ਕੀ ਫਾਇਦਾ। ਕੌਣ ਇਹ ਚਾਹੁੰਦਾ ਹੈ ਕਿ ਉਸਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ। ਹਰ ਜਿਉਂਦੀ ਹਸਤੀ (ਇੱਥੋਂ ਤੱਕ ਕਿ ਬਨਸਪਤੀ ਵੀ) ਇੱਥੇ ਜਿਉਂਦੇ ਰਹਿਣ ਲਈ ਆਪਣੀ ਪੂਰੀ ਸ਼ਕਤੀ ਲਾਉਂਦੀ ਹੈ। ਕੱਟਿਆ ਦਰੱਖਤ ਵਾਰ ਵਾਰ ਫੁੱਟਦਾ ਹੈ। ਮਰਿਆ ਸੱਪ ਵੀ ਦੁਬਾਰਾ ਜਿਉਂਦਾ ਹੋਣ ਲਈ ਵਾਰ ਵਾਰ ਜ਼ਹਿਰ ਘੋਲ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਮਨੁੱਖ ਹੀ ਕਿਉਂ ਆਪਣਾ ਆਪ ਮਿਟਾਉਣ ਲਈ ਮੁਕਤੀ ਦੀ ਕਾਮਨਾ ਕਰਦਾ ਹੈ। ਅਖੇ ਚੰਗੇ ਕੰਮ ਕਰਨ ਕਰਕੇ ਮਨੁੱਖੀ ਦੇਹੀ ਮਿਲਦੀ ਹੈ, ਜੇ ਭਲਾ ਕੋਈ ਮਨੁੱਖ ਪਿਛਲੇ ਜਨਮ ਵਿੱਚ ਮੱਖੀ,ਮੱਛਰ,ਬਿੱਛੂ ਜਾਂ ਸੱਪ ਆਦਿ ਸੀ ਤਾਂ ਉਸਨੇ ਕਿਹੜੇ ਚੰਗੇ ਕੰਮ ਕਰ ਲਏ ਜਿਸ ਕਰਕੇ ਉਸਨੂੰ ਮਾਨਸ ਜਨਮ ਮਿਲਿਆ। ਹਾਂ ਗਧੇ ਨੂੰ ਭਾਰ ਢੋਣ ਬਦਲੇ ਜ਼ਰੂਰ ਮਾਨਸ ਜਨਮ ਮਿਲ ਸਕਦਾ ਹੋਵੇ। ਉਂਜ ਜੇ ਗਧੇ ਨੂੰ ਵੀ ਇਹ ਗਿਆਨ ਹੋ ਜਾਵੇ ਕਿ ਉਸਨੂੰ ਮਨੁੱਖ ਬਣਾਇਆ ਜਾ ਰਿਹੈ ਤਾਂ ਸ਼ਾਇਦ ਉਹ ਇਨਕਾਰ ਕਰ ਦੇਵੇ। ਕਿਸੇ ਵੀ ਪਾਲਤੂ ਜਾਨਵਰ ਜਾਂ ਪਸ਼ੂ ਨੂੰ ਕੀ ਲੋੜ ਹੈ ਮਨੁੱਖ ਬਨਣ ਦੀ। ਮਨੁੱਖ ਉਹਨਾਂ ਦੀ ਕਿੱਲੇ ਤੇ ਖੜਿਆਂ ਦੀ ਟਹਿਲ ਸੇਵਾ ਕਰਦਾ ਹੈ।
ਹੁਣ 84 ਲੱਖ ਜੂਨਾਂ ਦਾ ਸੰਕਲਪ ਵੀ ਅਜੀਬ ਹੈ। ਵਿਗਿਆਨੀਆਂ ਨੇ 6 ਕਰੋੜ ਤੋਂ ਉਪੱਰ ਜੂਨਾਂ ਦਾ ਪਤਾ ਲਗਾ ਲਿਐ ਪਰ ਧਾਰਮਿਕ ਗ੍ਰੰਥ ਅਜੇ ਵੀ 84 ਲੱਖ ਤੇ ਹੀ ਖੜੇ ਹਨ। ਕਰੋੜਾਂ ਜੀਵ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਲੱਖਾਂ ਨਵੀਆਂ ਬਣ ਰਹੀਆਂ ਹਨ। ਫਿਰ ਆਤਮਾਵਾਂ ਦੇ ਕੋਟੇ ਦੀ ਗਿਣਤੀ ਦਾ ਵੀ ਕੋਈ ਪਤਾ ਨਹੀਂ। ਮਨੁੱਖ ਤਾਂ ਧਰਤੀ ਉਪੱਰ ਛੇ ਅਰਬ ਤੋਂ ਵੀ ਵਧ ਗਏ ਹਨ ਫਿਰ ਨਵੀਆਂ ਆਤਮਾਵਾਂ ਕਿੱਥੋਂ ਆ ਰਹੀਆਂ ਹਨ। ਜਦੋਂ ਕਹਿੰਦੇ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਗਰੁੜ ਪੁਰਾਣ ਵਿੱਚ ਭਿਆਨਕ ਨਰਕਾਂ ਦਾ ਵਰਨਣ ਕੀਤਾ ਗਿਆ ਹੈ। ਦਾਨ ਪੁੰਨ ਨਾ ਕਰਨ ਵਾਲੇ ਦੀ ਆਤਮਾ ਨੂੰ ਭਿਆਨਕ ਨਰਕਾਂ ਵਿੱਚ ਸੜਣਾ ਪੈਂਦਾ ਹੈ। ਅਖੇ ਉਥੇ ਆਤਮਾ ਨੂੰ ਨਵਾਂ ਸਰੀਰ ਮਿਲਦਾ ਹੈ ਜਿਵੇਂ ਰੈਡੀਮੇਡ ਕੱਪੜੇ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਕਿ ਕਿਵੇਂ ਬੱਚਾ ਗਰਭ ਕਾਲ ਤੋਂ ਲੈ ਕੇ ਵਧਦਾ ਵਧਦਾ ਪੂਰਾ ਮਨੁੱਖ ਬਣਦਾ ਹੈ। ਸਰੀਰ ਦੀ ਕਿੰਨੀ ਦੇਖਭਾਲ ਕਰਨੀ ਪੈਂਦੀ ਹੈ। ਫਿਰ ਅਗਾਂਹ ਨਰਕ ਵਿੱਚ ਜਾਣ ਲਈ ਕਿਵੇਂ ਰੈਡੀਮੇਡ ਸਰੀਰ ਮਿਲ ਜਾਂਦੇ ਹਨ। ਚਲੋ ਜੇ ਮਿਲ ਵੀ ਜਾਂਦੇ ਹੋਣਗੇ ਤਾਂ ਜਮਦੂਤ ਕੁੱਟੀ ਜਾਣ ਉਸ ਸਰੀਰ ਨੂੰ। ਜਦੋਂ ਅਸਲੀ ਸਰੀਰ ਤਾਂ ਇੱਥੇ ਧਰਤੀ ਤੇ ਹੀ ਸੜ ਗਿਆ। ਜਦੋਂ ਸਰੀਰ ਹੀ ਨਾ ਰਿਹਾ ਫਿਰ ਨਰਕ,ਸੁਰਗ ਜਾਂ ਅਗਲੇ ਜਨਮਾਂ ਦੀਆਂ ਗੱਲਾਂ ਵਿੱਚ ਕੀ ਸੱਚਾਈ ਹੋ ਸਕਦੀ ਹੈ। ਅਸਲ ਵਿੱਚ ਇਹ ਸਾਰੇ ਡਰਾਵੇ, ਲਾਲਚ ਵਿਹਲੜ ਲੋਕਾਂ ਵੱਲੋਂ ਕਿਰਤੀਆਂ ਦੀ ਲੁੱਟ ਕਰਨ ਲਈ ਹੀ ਬਣਾਏ ਗਏ ਹਨ। ਬੰਦ ਬੋਤਲ ਵਿੱਚ ਕਿੰਨੀਆਂ ਮੱਖੀਆਂ,ਮੱਛਰ ਜਾਂ ਹੋਰ ਜਾਨਵਰ ਡੱਟ ਲਾ ਕੇ ਮਾਰ ਦਿਓ। ਉਹਨਾਂ ਦੀ ਆਤਮਾ ਕਿਤੇ ਨਹੀਂ ਜਾਣੀ। ਬੋਤਲ ਨਹੀਂ ਟੁੱਟਣੀ। ਸਾਡੇ ਸਰੀਰ ਵਿੱਚ ਲੱਖਾਂ ਕਰੋੜਾਂ ਜੀਵ ਰੋਜ਼ ਦਾਖਿਲ ਹੁੰਦੇ ਹਨ ਅਤੇ ਉਹਨਾਂ ਨੂੰ ਮਾਰਨ ਵਾਲੇ ਜੀਵ ਲੱਖਾਂ ਦੀ ਗਿਣਤੀ ਵਿੱਚ ਸਾਡੇ ਸਰੀਰ ਵਿੱਚ ਮੌਜੂਦ ਹਨ। ਮ੍ਰਿਤਕ ਦੇਹ ਵਿੱਚ ਪੈਣ ਵਾਲੇ ਕੀੜੇ ਅਸਲ ਵਿੱਚ ਪਹਿਲਾਂ ਹੀ ਜਿਉਂਦੇ ਸਰੀਰ ਵਿੱਚ ਮੌਜੂਦ ਹੁੰਦੇ ਹਨ। ਸਰੀਰ ਦੇ ਨਾਲ ਹੀ ਮਨ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ (ਦਿਮਾਗ) ਦੇ ਖਾਤਮੇ ਦੇ ਨਾਲ ਹੀ ਮਨ (ਆਤਮਾ) ਮਰ ਜਾਂਦਾ ਹੈ। ਜਿਸ ਤਰ੍ਹਾਂ ਰਗੜ ’ਚੋਂ ਅੱਗ ਪੈਦਾ ਹੁੰਦੀ ਹੈ ਅਤੇ ਅੱਗ ਨਾਲ ਮੋਮਬੱਤੀ ਬਲਦੀ ਹੈ। ਮੋਮ ਖਤਮ ਹੋਣ ਤੇ ਜਾਂ ਹਵਾ ਦੇ ਤੇਜ ਝੋਂਕੇਂ ਨਾਲ ਮੋਮਬੱਤੀ ਬੁਝ ਜਾਂਦੀ ਹੈ। ਇਸੇ ਤਰ੍ਹਾਂ ਹੀ ਮਾਂ ਪਿਉ ਦੇ ਮਿਲਣ ਨਾਲ (ਹੁਣ ਕਲੋਨ ਵਿਧੀ ਜਾਂ ਟੈਸਟ ਟਿਊਬ ਨਾਲ ਵੀ) ਬੱਚੇ ਦਾ ਜਨਮ ਹੁੰਦਾ ਹੈ। ਸੈੱਲ ਬਣਦੇ ਬਣਦੇ ਸਰੀਰ ਵਿਗਸਦਾ ਹੈ ਫਿਰ ਸੈੱਲ ਟੁੱਟਣ ਨਾਲ ਸਰੀਰ ਘਟਣਾ ਸ਼ੁਰੂ ਹੁੰਦਾ ਹੈ। ਉਮਰ ਭੋਗ ਕੇ (ਸੈੱਲਾਂ ਦੇ ਮਰਨ ਨਾਲ) ਕੁਦਰਤੀ ਮੌਤ ਜਾਂ ਹਾਦਸੇ ਵਿੱਚ ਗੈਰ ਕੁਦਰਤੀ ਮੌਤ ਨਾਲ ਸਰੀਰ ਦਾ ਖਾਤਮਾ ਹੋ ਜਾਂਦਾ ਹੈ। ਇਸ ਤੋਂ ਅਗਾਂਹ ਮਨੁੱਖ ਆਪਣੀ ਅੌਲਾਦ ਵਿੱਚ ਆਪਣੇ ਜੀਨਜ਼ ਰਾਹੀਂ ਫਿਰ ਜਿਉਂਦਾ ਰਹਿੰਦਾ ਹੈ। ਛੜੇ ਮਨੁੱਖ ਦੀ ਵੀ ਆਪਣੇ ਭਾਈ,ਭਤੀਜਿਆਂ,ਭਾਣਜਿਆਂ ਵਿੱਚ ਅਣਸ ਕਾਇਮ ਰਹਿੰਦੀ ਹੈ ਅਤੇ ਜ਼ਿੰਦਗੀ ਕਦੇ ਵੀ ਖਤਮ ਨਹੀਂ ਹੁੰਦੀ। ਆਤਮਾ ਦਾ ਰੌਲਾ ਭੰਬਲਭੂਸੇ ਤੋਂ ਵੱਧ ਕੁੱਝ ਵੀ ਨਹੀਂ।
                                           ਅਮਰਜੀਤ ਢਿੱਲੋਂ ਦਬੜ੍ਹੀਖਾਨਾ 

ਜੋ ਦਿਸਦੈ ਉਹ ਝੂਠਾ ਹੈ।

47. ਜੋ ਦਿਸਦੈ ਉਹ ਝੂਠਾ ਹੈ।
ਦੇਖੋ ਇੱਥੇ ਬਾਬਿਆਂ ਦਾ ਪ੍ਰਚਾਰ ਅਨੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਸਾਹਮਣੇ ਦਿਸਦੇ ਜੱਗ ਨੂੰ ਬਾਬੇ ਕਹਿੰਦੇ ਮਿਥਿਆ ਜੀ।
ਪਰ ਕਲਪਿਤ ਪ੍ਰਲੋਕ ਦੀ ਰਹਿਣ ਸੁਣਾਉਂਦੇ ਵਿਥਿਆ ਜੀ।
ਲੱਖ ਚੁਰਾਸੀ ਜੂਨਾਂ ਦੇ ਕਰਦੇ ਪ੍ਰਚਾਰ ਬੜੇ।
ਸਾਥੋਂ ਮੰਗਦੇ ਨਗਦ ਤੇ ਲਾਰੇ ਦੇਣ ਉਧਾਰ ਬੜੇ।
ਸੁੱਚਾ ਖਾਂਦੇ ਆਪ ਤੇ ਸਾਨੂੰ ਦਿੰਦੇ ਜੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਇਸ ਜੀਵਨ ਨੂੰ ਝੂਠ ਕਹਿਣ ਦੀ ਹਾਮੀ ਭਰਦੇ ਨੇ।
ਮੌਤ ਨੂੰ ਯਾਦ ਰੱਖਣ ਦੀ ਸਦਾ ਨਸੀਹਤ ਕਰਦੇ ਨੇ।
ਮਾਇਆ ਤਾਈਂ ਨਾਗਣੀ ਕਹਿਕੇ ਬੜਾ ਡਰਾਉਂਦੇ ਨੇ।
ਖੁਦ ਸੰਗਮਰਮਰ ਦੇ ਡੇਰੇ ਮਹਿਲ ਕੋਠੀਆਂ ਪਾਉਂਦੇ ਨੇ।
ਸਾਥੋਂ ਖੋਹਕੇ, ਸਾਡੇ ਹੱਥ ਫੜਾਉਂਦੇ ਠੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਕਾਮ ਤੇ ਮੋਹ ਨੂੰ ਤਿਆਗ ਦੇਣ ਦੀ ਦਿੰਦੇ ਸਿੱਖਿਆ ਹੈ।
ਬੜੇ ਇਹ ਪੰਜੇ ਜਜ਼ਬੇ ਮਾੜੇ ਥਾਂ ਥਾਂ ਲਿਖਿਆ ਹੈ।
ਜੇ ਇਹ ਹੋਣ ਨਾ ਫੇਰ ਕੀ ਜੀਵਨ ਦੇ ਵਿੱਚ ਰਹਿ ਜਾਊ।
ਢੇਰੀ ਢਾਹ ਕੇ ਬੰਦਾ ਹੋ ਨਿਹੱਥਾ ਬਹਿ ਜਾਊ।
ਬੰਦੇ ਨੂੰ ਜ਼ਿੰਦਗੀ ਦਿਖਾ ਜਾਊ ਅੰਗੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਕਿਰਤ ਕਰਨ ਦੀ ਸਿੱਖਿਆ ਦਿੰਦੇ ਨੇ ਬੇਈਮਾਨ ਸਦਾ।
ਦਸਵਾਂ ਹਿੱਸਾ ਮੰਗਦੇ ਨੇ ਵਿਹਲੜ ਸ਼ੈਤਾਨ ਸਦਾ।
ਕਿਰਤ ਕਰਨ ਤੋਂ ਆਪ ਸਦਾ ਕੰਨੀ ਕਤਰਾਉਂਦੇ ਨੇ।
ਮਹਿੰਗੀਆਂ ਕਾਰ ਕੋਠੀਆਂ ਦੇ ਵਿੱਚ ਐਸ਼ ਉਡਾਉਂਦੇ ਨੇ।
ਸਾਨੂੰ ਕਹਿੰਦੇ ਆਪ ਸੇ ਊਪਰ ਵਾਲਾ ਰੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

52.                                     ਅਸੀਂ ਸਾਰੇ ਫ਼ੋਬੀਆ ਦੇ ਮਰੀਜ਼ ਹਾਂ
ਆਧਾਰਹੀਣ ਡਰ ਨੂੰ ‘ਫ਼ੋਬੀਆ’ ਕਹਿੰਦੇ ਹਨ। ਸਾਡਾ ਅੰਦਰੂਨੀ ਕੰਨ (ਦਿਮਾਗ) ਸਰੀਰ ਦਾ ਤਵਾਜ਼ਨ (ਬੈਲੇਂਸ) ਕਾਇਮ ਰੱਖਦਾ ਹੈ। ਅੰਦਰੂਨੀ ਕੰਨ ਵਿੱਚ ਗੜਬੜੀ ਪੈਦਾ ਹੋ ਜਾਣ ਨਾਲ ਉਚਾਈ ਤੋਂ ਡਿੱਗਣ ਦਾ ਡਰ ਲੱਗਣ ਲੱਗਦਾ ਹੈ। ਅੰਦਰੂਨੀ ਕੰਨ (ਦਿਮਾਗ) ਵਿੱਚ ਗੜਬੜੀ ਪੈਦਾ ਕਰਨ ਵਾਸਤੇ ਸ਼ਰਾਬ ਸੱਭ ਤੋਂ ਵੱਧ ਜਿੰਮੇਵਾਰ ਹੈ। ਸ਼ਰਾਬ ਪੀਣ ਵਾਲੇ ਮਨੁੱਖ ਅਕਸਰ ਉਚਾਈ ਤੋਂ ਡਰਨ ਲੱਗਦੇ ਹਨ। ਫ਼ੋਬੀਆ (ਆਧਾਰਹੀਣ ਡਰ) ਅਕਸਰ ਕੰਨ ਵਿੱਚ ਗੜਬੜੀ ਕਾਰਨ ਹੀ ਹੁੰਦਾ ਹੈ। ਪਰ ਸ਼ਰਾਬ ਤੋਂ ਬਿਨ੍ਹਾਂ ਇੱਕ ਹੋਰ ਵੀ ਭਿਆਨਕ ਸ਼ਰਾਬ ਹੁੰਦੀ ਹੈ ਜਿਸਨੂੰ ਨਾਮ ਖੁਮਾਰੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਇਹ ਸ਼ਰਾਬ ਆਮ ਸ਼ਰਾਬ ਨਾਲੋਂ ਜਿਆਦਾ ਖਤਰਨਾਕ ਹੈ। ਇਸ ਰਾਹੀਂ ਨਰਕਾਂ ਤੇ ਚੁਰਾਸੀ ਲੱਖ ਜੂਨੀਆਂ ਦੇ ਕਲਪਿਤ ਡਰ ਪੈਦਾ ਕਰਕੇ ਮਨੁੱਖ ਨੂੰ ਫ਼ੋਬੀਆ ਦਾ ਰੋਗੀ ਬਣਾਇਆ ਜਾਂਦਾ ਹੈ। ਵੈਸੇ ਤਾਂ ਸਾਡੇ ਸਮਾਜ ਵਿੱਚ ਬੱਚੇ ਨੂੰ ਜੰਮਣ ਸਾਰ ਹੀ ਡਰਾਉਣਾ ਸ਼ੁਰੂ ਕਰਕੇ ਉਸਨੂੰ ਫ਼ੋਬੀਆ ਦਾ ਮਰੀਜ਼ ਬਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਸਨੂੰ ਕੋਕੋ, ਮਾਊਂ ਆਦਿ ਦੇ ਕਲਪਿਤ ਨਾਮ ਲੈ ਲੈ ਕੇ ਡਰਾਇਆ ਜਾਂਦਾ ਹੈ। ਭੂਤ ਪ੍ਰੇਤ, ਬੁਰੀਆਂ ਆਤਮਾਵਾਂ ਅਤੇ ਫਿਰ ਸੈਕਸ ਦਾ ਹਊਆ ਖੜ੍ਹਾ ਕਰਕੇ ਉਸਨੂੰ ਬੁਰੀ ਸ਼ੈਅ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਸੈਕਸ ਕਾਰਨ ਮਨੁੱਖ ਸੈਕਸ ਫ਼ੋਬੀਆ ਦਾ ਰੋਗੀ ਬਣ ਜਾਂਦਾ ਹੈ। ਅਸਲ ਵਿੱਚ ਸਾਡੇ ਧਰਮ ਗ੍ਰੰਥਾਂ ਦੇ ਰਚਨਕਾਰਾਂ, ਰਿਸ਼ੀਆਂ, ਮੁਨੀਆਂ ਅਤੇ ਵਿਹਲੜ ਪੁਜਾਰੀਆਂ ਨੂੰ ਇਸ ਗੱਲ ਦਾ ਭੇਤ ਆ ਗਿਆ ਸੀ ਕਿ ਮਨੁੱਖ ਨੂੰ ਲੁੱਟਣ ਲਈ ਡਰਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਤਰ੍ਹਾਂ ਤਰ੍ਹਾਂ ਦੇ ਡਰ ਈਜਾਦ ਕੀਤੇ। ਜਿਵੇਂ ਡਾਕੂ ਕਿਸੇ ਨੂੰ ਲੁੱਟਣ ਤੋਂ ਪਹਿਲਾਂ ਉਸਨੂੰ ਮਾਰਨ ਦਾ ਡਰਾਵਾ ਦਿੰਦੇ ਹਨ, ਪੁਲਿਸ ਕਿਸੇ ਮੁਜਰਿਮ ਤੋਂ ਪੈਸੇ ਲੈਣ ਲਈ ਉਸਨੂੰ ਤਸੀਹਿਆਂ ਦਾ ਡਰਾਵਾ ਦਿੰਦੀ ਹੈ ਇਸੇ ਤਰ੍ਹਾਂ ਹੀ ਧਾਰਮਿਕ ਲੋਕ ਪੁਜਾਰੀ ਉਸਨੂੰ ਲੁੱਟਣ ਲਈ ਨਰਕਾਂ ਦੇ ਡਰਾਵੇ ਦਿੰਦੇ ਹਨ। ਜੋ ਡਰ