29-3 –12ਕਾਵਿ ਬੰਦ
ਅਕਸਰ ਜ਼ਿੰਦਗੀ ਵਿਚ ਨੇ ਪਛੜ ਜਾਂਦੇ ਜਿਹੜੇ ਹੁੰਦੇ ਲੇਟ ਲਤੀਫ ਪਿਆਰੇ।
ਖ਼ੁਦ ਉਤੇ ਕਿਸੇ ਦੀ ਕਾਠੀ ਪੁਆ ਲੈਂਦੇ ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ ।
ਕਰ ਰਿਹਾ ਉਹ ਅਸਲ ਖ਼ੁਦਕੁਸ਼ੀ ਹੁੰਦਾ ਕਰਦਾ ਆਪਣੀ ਆਪ ਤਰੀਫ ਪਿਆਰੇ।
ਬਿਨਾਂ ਰੀੜ• ਦੀ ਹੱਡੀ ਖ਼ੁਸ਼ਾਮਦੀ ਹੀ ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
--**
ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ ਮਿਸ਼ਰੀ ਬੰਨ•ੀ ਸੀ ਅਸੀਂ ਰੁਮਾਲ ਦੇ ਵਿਚ।
ਪਿਆਰ ਪਿਊਰ ਨਾ ਸੁਝਦਾ ਹੁਣ ਸਾਨੂੰ ਬਸ ਰੋਟੀ ਘੁੰਮਦੀ ਰਹੇ ਖਿਆਲ ਦੇ ਵਿਚ।
ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿਚ।
ਕਿਥੇ ਵਰ• ਗਏ ਰਾਜਿਓ ਬੱਦਲੋ ਓਇ ਪਤਾ ਲੱਗਿਆ ਨਹੀਂ ਪੰਜ ਸਾਲ ਦੇ ਵਿਚ।
--
--ਕੁਝ ਆਦਮੀ ਦੇਂਵਦੇ ਬਦਲ ਮੌਸਮ ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।
ਜਲਦੀ ਮੌਕਾ ਪ੍ਰਸਤ ਨੇ ਥਕ ਜਾਂਦੇ ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।
ਜਿਸ ਵੀ ਘਰ ਵਿਚ ਸ਼ੱਕ ਦੀ ਸਲਤਨਤ ਹੈ ਉਥੇ ਪਿਆਰ ਦੇ ਨਹੀਂ ਪਲਦੇ।
ਕਦੇ ਬਣਦੇ ਗੁਲ ਓ ਗੁਲਜ਼ਾਰ ਹੈ ਨਾ ਜਿਹੜੇ ਦਾਣੇ ਜ਼ਮੀਨ 'ਚ ਨਹੀਂ ਗਲਦੇ।
--
ਸੁਬ•ਾ ਰੁੱਖ ਦੀ ਖੁੱਲ•ੀ ਕਿਤਾਬ 'ਤੇ ਜਦ ਪੰਛੀ ਲੈਂਦੇ ਨੇ ਉਠ ਕੇ ਵਾਕ ਸੁਆਮੀ।
ਐਨੀ ਸ਼ਾਂਤੀ ਕਿ ਪੱਤਾ ਡਿਗੇ ਦਾ ਵੀ ਅੰਮ੍ਰਿਤ ਵੇਲੇ 'ਚ ਸੁਣੇ ਖੜਾਕ ਸੁਆਮੀ।
ਇਸ ਸਮੇਂ ਗੁਰਦਵਾਰਿਆਂ, ਮੰਦਰਾਂ ਵੱਲ ਬਣੇ ਜਾਂਦੇ ਪੁਜਾਰੀ ਨੇ ਡਾਕ ਸੁਆਮੀ।
ਸ਼ੋਰ ਉਗਲਕੇ ਲਾਊਡ ਸਪੀਕਰਾਂ ਵਿਚ ਅੰਮ੍ਰਿਤ ਵੇਲੇ ਨੂੰ ਕਰਨ ਹਲਾਕ ਸੁਆਮੀ।
--
ਆਪਣੀ ਜ਼ਿੰਦਗੀ ਦੀ ਪੀੜ ਬਹੁਤ ਸਾਰੀ ਬੰਦਾ ਲੈਂਦਾ ਹੈ ਆਪ ਸਹੇੜ ਬੀਬਾ।
ਵਧਦੀ ਐਸ਼ ਓ ਆਰਾਮ ਦੀ ਲਾਲਸਾ ਹੀ ਦਿੰਦੀ ਮਨ ਦਾ ਅਮਨ ਖਦੇੜ ਬੀਬਾ।
ਦਿਨੋ ਦਿਨ ਹੈ ਚਿਹਰਾ ਕਰੂਪ ਹੁੰਦਾ ਆਉਂਦੀ ਮਨ ਦੀ ਸ਼ੀਸ਼ੇ ਵਿਚ ਤਰੇੜ ਬੀਬਾ।
ਖਾਹਿਸ਼ਾਂ ਵਡੀਆਂ, ਉਲਝਣਾਂ ਸੰਗ ਸਾਡਾ ਸਦਾ ਰਹਿਣ ਕਰਾਉਂਦੀਆਂ ਭੇੜ ਬੀਬਾ।
Converted from Satluj to Unicode
Wednesday, March 28, 2012
Subscribe to:
Post Comments (Atom)
No comments:
Post a Comment