ਕਵੀ-ਓ – ਵਾਚ 26-3-12
ਅਤ੍ਰਿਪਤ ਰੂਹ ਸਾਡੀ ਕਿਥੇ ਲਈ ਫਿਰਦੀ ਪਸਰਿਆ ਮਨਾ ਦੇ ਵਿਚ ਉਜਾੜ ਮੀਆਂ।
ਸਾਡੇ ਸੋਹਲ , ਮਲੂਕ ਜਿਹੇ ਜ਼ਜ਼ਬਿਆਂ ਸੰਗ ਕਰੇ ਜ਼ਿੰਦਗੀ ਰੋਜ ਖਿਲਵਾੜ ਮੀਆਂ।
ਪਾਇਆ ਯਾਰੀਆਂ ਵਿਚ ਖ਼ੁਦਗਰਜ਼ੀਆਂ ਜੋ ਕਿਤੇ ਪੂਰਿਆ ਜਾਣਾ ਨਾ ਪਾੜ ਮੀਆਂ।
ਕੁੱਤੀ ,ਚੋਰ ਦੀ ਸਾਂਝ ਹੋ ਰਹੀ ਹੈ ਨਿੱਤ ਗੂੜ•ੀ ਨਿੱਤ ਖਾਂਵਦੀ ਹੈ ਖੇਤ ਨੂੰ ਵਾੜ ਮੀਆਂ।
--
ਪਹਿਲਾਂ ਭਿੰਡੀ ਤੇ ਫੇਰ ਬੀਜ ਲਏ ਮੇਥੇ, ਫੇਰ ਬੀਜਿਆ ਅਸਾਂ ਕਮਾਦ ਮੀਆਂ।
ਲਾਏ ਕਿੰਨੂੰ ,ਅੰਗੂਰ ਵੀ ਦੇਖੇ ਲਾਈਆਂ ਤੋਰੀਆਂ ਆਉਂਦੀਆਂ ਯਾਦ ਮੀਆਂ।
ਖੇਤੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਹੋਈ ਜ਼ਿੰਦਗੀ ਹੈ ਬੇਸੁਆਦ ਮੀਆ।
ਦਬੜ•ੀਖਾਨਾ ਸੀ ਪਿੰਡ ਮਸ਼ਹੂਰ ਢਿੱਲੋਂ ਹੁਣ ਨੰਗਾਂ ਦੀ ਵਧੀ ਤਾਦਾਦ ਮੀਆਂ।
----
ਜੱਟੀ ਆਖਦੀ ਅਸਾਂ ਦੇ ਸਭ ਸੁਪਨੇ ਸਾਰੇ ਹੀ ਟੁੱਟ ਗਏ ਵਾਂਗ ਕਰਾਕਰੀ ਵੇ।
ਸਾਡੇ ਨਾਲੋਂ ਤਾਂ ਚੰਗੇ ਨੇ ਅੱਜ ਉਹੀਓ ਜਿਹੜੇ ਕਰਨ ਅਦਾਲਤੀਂ ਹਾਕਰੀ ਵੇ।
ਆਇਆ ਭਜਨ ਕਰਤਾਰੇ ਕਿਸੇ ਕੰਮ ਨਾ,ਟੱਲੀਆਂ ਰਹੀ ਵਜਾਉਂਦੀ ਠਾਕਰੀ ਵੇ।
ਨਖਿੱਧ ਖੇਤੀ ਅਤੇ ਚੰਗਾ ਵਪਾਰ ਹੈ ਹੁਣ ਉਤਮ ਹੋ ਗਈ ਸਭ ਤੋਂ ਚਾਕਰੀ ਵੇ।
---\
ਫਸਲੀ ਫੇਰ ਬਟੇਰੇ ਆ ਗਏ ਨੇ ਹੁਣ ਫਸਲਾਂ ਸਾਡੀਆਂ ਚੁਗ ਉਡ ਜਾਣਗੇ ਨੀ।
ਦੂਜੇ ਜਾਨਵਰ ਨੇ ਹੋਰ ਅਨਾਜ ਖਾਂਦੇ ਮਾਸ ਸਾਡੇ ਇਹ ਜਿਗਰ ਦਾ ਖਾਣਗੇ ਨੀ।
ਦੌਲਤ ਅਤੇ ਸ਼ਰਾਬ ਦੀ ਲਾ ਛਹਿਬਰ ਕੁਝ ਦਿਨ ਵੋਟਰਾਂ ਤਾਈਂ ਭਰਮਾਣਗੇ ਨੀ।
ਸਾਨੂੰ ਹੰਝੂਆਂ ਦੀ ਇਹ ਸੌਗਾਤ ਦੇ ਕੇ ਤੇ ਪੰਜ ਸਾਲ ਫਿਰ ਮੌਜ ਉਡਾਣਗੇ ਨੀ।
--
ਹੀਰ ਆਖਦੀ ਜੋਗੀਆ ਝੂਠ ਬੋਲੇਂ ਟੁੱਟੀਆਂ ਸੜਕਾਂ ਨੂੰ ਕੌਣ ਬਣਾਂਵਦਾ ਈ।
ਵੱਡਾ ਸਾਹਿਬ ਵਜੀਰਾਂ ਦੀ ਧਾੜ ਲੈਕੇ ਸਾਨੂੰ ਭਾਸ਼ਣਾ ਨਾਲ ਵਰਾਂਵਦਾ ਈ।
ਕਿਧਰੇ ਪਾਣੀ ਦਾ ਨਹੀਂ ਨਿਕਾਸ ਦਿਸਦਾ ਸਾਡਾ ਪਿੰਡ ਹੀ ਡੁਬਦਾ ਜਾਂਵਦਾ ਈ।
Ñਲੱਗਿਆ ਫੋਕਲ ਪੁਆਇੰਟ ਦਾ ਨੀਂਹ ਪੱਥਰ ਸਾਨੂੰ ਦੰਦੀਆਂ ਰੋਜ ਚਿੜਾਵਦਾ ਈ।
---
ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਕਦੇ ਅੱਗਾਂ ਦੀ ਲਹੇ ਭੁੱਖ ਮੀਆਂ।
ਪਿਆਲੇ ਮੋਹ ਦੇ ਕਦੇ ਵੀ ਨਹੀਂ ਭਰਦੇ ਮੰਗਦੇ ਸੱਜਣਾਂ ਦੀ ਰਹੀਏ ਸੁੱਖ ਮੀਆਂ।
ਮਜ਼ਹਬਾਂ ਵਾਲਿਆਂ ਵੰਡੀਆਂ ਪਾਕੇ ਤੇ ਰਹਿਣ ਦਿਤਾ ਨਾ ਬੰਦਾ ਮਨੁੱਖ ਮੀਆਂ।
ਇਥੇ ਕੇਹੀ ਫਿਰਕਾ ਪ੍ਰਸਤ ਹਵਾ ਚੱਲੀ ਜਾਂਦੇ ਝੁਲਸਦੇ ਸਾਰੇ ਹੀ ਰੁੱਖ ਮੀਆਂ।
Converted from Satluj to
Sunday, March 25, 2012
Subscribe to:
Post Comments (Atom)
No comments:
Post a Comment